19.1 C
Mohali
ਸਮੁੱਚੇ ਪੰਜਾਬੀ ਸੰਸਾਰ ਵਿੱਚ ਪੜ੍ਹਿਆ ਜਾਣ ਵਾਲਾ ਗਲੋਬਲ ਨਿਊਜ਼ ਮੈਗਜ਼ੀਨ ਅਤੇ ਟੀ.ਵੀ. ਚੈਨਲ
Tuesday, February 17, 2026

ਭਾਰਤੀ ਮੂਲ ਦੇ ਹਜ਼ਾਰਾਂ ਪਰਿਵਾਰਾਂ ਲਈ ਸੁਖਦਾਈ ਖ਼ਬਰ-ਕੈਨੇਡਾ ਨਾਗਰਿਕਤਾ ਕਾਨੂੰਨ ਵਿੱਚ ਵੱਡਾ ਬਦਲਾਅ

Must read

ਕੈਨੇਡਾ ਸਰਕਾਰ ਦੇ ਬਿਆਨ ਅਨੁਸਾਰ, ਕਾਨੂੰਨ ਲਾਗੂ ਹੋਣ ਤੋਂ ਬਾਅਦ ਉਹ ਸਾਰੇ ਲੋਕ ਜੋ ਇਸ ਤਾਰੀਖ ਤੋਂ ਪਹਿਲਾਂ ਕੈਨੇਡਾ ਤੋਂ ਬਾਹਰ ਪੈਦਾ ਹੋਏ ਹਨ, ਉਹਨਾਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਦਾਨ ਕੀਤੀ ਜਾਵੇਗੀ — ਜੇਕਰ ਉਹਨਾਂ ਦਾ ਕੈਨੇਡਾ ਨਾਲ ਜੁੜਾਵ ਦਾ ਅਹਿਮ ਸਬੂਤ ਹੋਵੇ।

2009 ਦਾ ਨਿਓਟਵਾ: ਕੈਨੇਡਾ ਨੇ ਨਾਗਰਿਕਤਾ ਕਾਨੂੰਨ ਵਿੱਚ ਮਹੱਤਵਪੂਰਣ ਸੋਧ ਨੂੰ ਸ਼ਾਹੀ ਸਹਿਮਤੀ ਦੇ ਦਿੱਤੀ ਹੈ, ਜਿਸ ਨਾਲ ਨਾਗਰਿਕਤਾ ਕਾਨੂੰਨ ਨੂੰ ਹੋਰ ਆਧੁਨਿਕ ਅਤੇ ਸਮਾਵੇਸ਼ੀ ਬਣਾਉਣ ਦੀ ਦਿਸ਼ਾ ਵਿੱਚ ਕੈਨੇਡਾ ਇੱਕ ਹੋਰ ਕਦਮ ਅੱਗੇ ਵੱਧ ਗਿਆ ਹੈ। ਬਿੱਲ C-3 (Citizenship Act 2025 Amendment) ਦੇ ਲਾਗੂ ਹੋਣ ਨਾਲ ਭਾਰਤੀ ਮੂਲ ਦੇ ਹਜ਼ਾਰਾਂ ਪਰਿਵਾਰਾਂ ਨੂੰ ਸਿੱਧਾ ਲਾਭ ਹੋਣ ਦੀ ਉਮੀਦ ਹੈ।
ਨਵਾਂ ਕਾਨੂੰਨਸਭ ਤੋਂ ਵੱਡਾ ਬਦਲਾਅ

2009 ਵਿੱਚ ਲਾਗੂ ਕੀਤੀ ਗਈ “First-Generation Limit” ਨੇ ਉਹਨਾਂ ਪਰਿਵਾਰਾਂ ਲਈ ਵੱਡੀ ਮੁਸ਼ਕਲ ਪੈਦਾ ਕੀਤੀ ਸੀ, ਜਿਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਪੈਦਾ ਹੋਏ ਸੀ ਅਤੇ ਮਾਤਾ-ਪਿਤਾ ਖ਼ੁਦ ਵੀ ਕੈਨੇਡਾ ਤੋਂ ਬਾਹਰ ਪੈਦਾ ਹੋਏ ਸਨ।
ਇਸ ਕਾਰਨ ਕਈ ਭਾਰਤੀ ਮੂਲ ਦੇ ਪਰਿਵਾਰ ਨਾਗਰਿਕਤਾ ਤੋਂ ਵਾਂਝੇ ਰਹਿ ਜਾਂਦੇ ਸਨ।

ਨਵੀਆਂ ਸੋਧਾਂ ਨਾਲ ਮਿਲੇਗੀ ਰਾਹਤ
ਨਵੇਂ ਕਾਨੂੰਨ ਤਹਿਤ: ਵਿਦੇਸ਼ ਵਿੱਚ ਪੈਦਾ ਹੋਏ ਜਾਂ ਗੋਦ ਲਏ ਗਏ ਕੈਨੇਡੀਅਨ ਮਾਪੇ, ਬਿੱਲ ਦੇ ਲਾਗੂ ਹੋਣ ਤੋਂ ਬਾਅਦ ਕੈਨੇਡਾ ਤੋਂ ਬਾਹਰ ਪੈਦਾ ਹੋਏ ਆਪਣੇ ਬੱਚਿਆਂ ਨੂੰ, ਨਾਗਰਿਕਤਾ ਦੇ ਸਕਣਗੇ ਜੇਕਰ ਉਹਨਾਂ ਦੀ ਕੈਨੇਡਾ ਨਾਲ ਮਜ਼ਬੂਤ ਸਾਂਝ ਹੋਵੇ।
ਭਾਰਤੀ ਡਾਇਸਪੋਰਾ ਲਈ ਵੱਡੀ ਰਾਹਤ
ਇਹ ਸੋਧ ਖ਼ਾਸ ਕਰਕੇ ਭਾਰਤੀ ਮੂਲ ਦੇ ਉਹਨਾਂ ਪਰਿਵਾਰਾਂ ਲਈ ਖੁਸ਼ੀ ਦੀ ਖ਼ਬਰ ਹੈ, ਜਿਨ੍ਹਾਂ ਨੇ ਸਾਲਾਂ ਤੋਂ ਇਸ ਨਿਯਮ ਕਾਰਨ ਆਪਣੇ ਬੱਚਿਆਂ ਦੀ ਨਾਗਰਿਕਤਾ ਲਈ ਸੰਘਰਸ਼ ਕੀਤਾ।
ਕੈਨੇਡਾ ਦਾ ਇਹ ਕਦਮ ਪਰਿਵਾਰਕ ਇਕਾਈ, ਸਮਾਵੇਸ਼ ਅਤੇ ਨਿਆਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਮੰਨਿਆ ਜਾ ਰਿਹਾ ਹੈ।
- Advertisement -spot_img

World News

LEAVE A REPLY

Please enter your comment!
Please enter your name here

- Advertisement -spot_img

Latest article