19.1 C
Mohali
ਸਮੁੱਚੇ ਪੰਜਾਬੀ ਸੰਸਾਰ ਵਿੱਚ ਪੜ੍ਹਿਆ ਜਾਣ ਵਾਲਾ ਗਲੋਬਲ ਨਿਊਜ਼ ਮੈਗਜ਼ੀਨ ਅਤੇ ਟੀ.ਵੀ. ਚੈਨਲ
Tuesday, February 17, 2026

“ਛੱਡ ਮੇਰੀ ਬਾਂਹ ਨਹੀਂ ਤਾਂ ਆਪਣਾ ਸੋਚ ਲਈਂ” ਕਹਿਣ ਵਾਲੀ ਹਿੰਮਤੀ ਕੁੜੀ,ਮਾਈ ਭਾਗੋ ਐਵਾਰਡ ਨਾਲ ਸਨਮਾਨਤ

Must read

ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ, ਜਿਸ ਨੇ ਡੱਟ ਕੇ ਪੁਲਿਸ ਮੁਲਾਜ਼ਮ ਨੂੰ ਕਿਹਾ ਸੀ “ਛੱਡ ਮੇਰੀ ਬਾਂਹ ਨਹੀਂ ਤਾਂ ਆਪਣਾ ਸੋਚ ਲਈਂ”, ਨੂੰ ਦੀਨਾ ਕਾਂਗੜ ਦੀ ਇਤਿਹਾਸਕ ਧਰਤੀ ’ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਅਕਾਲੀ ਦਲ ਅੰਮ੍ਰਿਤਸਰ ਵਲੋਂ ਮਾਈ ਭਾਗੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਐਵਾਰਡ ਸਮੇਂ ਹਰਮਨਪ੍ਰੀਤ ਦੇ ਪਿਤਾ ਜੀ ਵੀ ਮੌਜੂਦ ਸਨ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਿਹڑے ਲੋਕ ਹਰਮਨਪ੍ਰੀਤ ਦੇ ਬੋਲਾਂ ’ਤੇ ਤੰਜ ਕੱਸਦੇ ਸਨ ਅਤੇ ਕਹਿੰਦੇ ਸਨ ਕਿ “ਇਹ ਕੁੜੀ ਹਵਾ ਵਿੱਚ ਆ ਕੇ ਕਹਿੰਦੀ ਹੈ ਕਿ ਮੈਂ ਐਮ.ਐੱਲ.ਏ ਬਣਾਂਗੀ,” ਉਹਨਾਂ ਲਈ ਇਹ ਸਨਮਾਨ ਇੱਕ ਜਵਾਬ ਹੈ।

ਉਨ੍ਹਾਂ ਨੇ ਕਿਹਾ—“ਸਾਡੀ ਪਾਰਟੀ ਨੂੰ ਅਜਿਹੀਆਂ ਸ਼ੇਰਨੀਆਂ ਧੀਆਂ ਦੀ ਲੋੜ ਹੈ। ਇਹ ਸਿਰਫ਼ ਐਮ.ਐੱਲ.ਏ ਹੀ ਨਹੀਂ, ਭਵਿੱਖ ਵਿੱਚ ਪੂਰੇ ਪੰਜਾਬ ਦੀ ਵਾਗਡੋਰ ਸੰਭਾਲਣ ਦੀ ਸਮਰੱਥਾ ਰੱਖਦੀਆਂ ਹਨ।”

 

- Advertisement -spot_img

World News

LEAVE A REPLY

Please enter your comment!
Please enter your name here

- Advertisement -spot_img

Latest article