19.1 C
Mohali
ਸਮੁੱਚੇ ਪੰਜਾਬੀ ਸੰਸਾਰ ਵਿੱਚ ਪੜ੍ਹਿਆ ਜਾਣ ਵਾਲਾ ਗਲੋਬਲ ਨਿਊਜ਼ ਮੈਗਜ਼ੀਨ ਅਤੇ ਟੀ.ਵੀ. ਚੈਨਲ
Tuesday, February 17, 2026

ਦੁਖੀ ਮਾਂ ਵੱਲੋਂ ਆਪਣੇ ਨਸ਼ੇੜੀ ਪੁੱਤ ਨੂੰ ਆਖਰੀ ਖਤ

ਇੱਕ ਮਾਂ ਦਾ ਅਖੀਰਲਾ ਖ਼ਤ: ਨਸ਼ੇ ਅੱਗੇ ਹਾਰਦੀ ਜਿੰਦਗੀ ਦੀ ਸਭ ਤੋਂ ਕੌੜੀ ਸੱਚਾਈ ਨਸ਼ਾ ਸਿਰਫ਼ ਇੱਕ ਇਨਸਾਨ ਨੂੰ ਨਹੀਂ, ਸਗੋਂ ਇੱਕ ਪੂਰੀ ਪੀੜ੍ਹੀ ਨੂੰ ਲਾਪਤਾ ਕਰ ਦਿੰਦਾ ਹੈ। ਇਹ ਘਰਾਂ ਨੂੰ ਖੋਖਲਾ ਕਰਦਾ ਹੈ, ਰਿਸ਼ਤਿਆਂ ਨੂੰ ਤੋੜਦਾ ਹੈ ਅਤੇ ਸਭ ਤੋਂ ਵੱਧ—ਮਾਂ ਦੀਆਂ ਅੱਖਾਂ ਦਾ ਚਾਨਣ ਖਾ ਜਾਂਦਾ ਹੈ। ਇਹ ਕਹਾਣੀ ਇੱਕ ਐਸੀ ਮਾਂ ਦੀ ਹੈ ਜੋ ਅਖੀਰ ਵਾਰ ਆਪਣੇ ਨਸ਼ੇੜੀ ਪੁੱਤ ਲਈ ਖ਼ਤ ਲਿਖਦੀ ਹੈ। ਇਹ ਚਿੱਠੀ ਉਸਦੀ ਟੁੱਟੀ ਰੂਹ ਦਾ ਲੇਖ ਹੈ। ਵੈਦ ਮਨਜੀਤ ਸਿੰਘ ਕਟਾਣੀ (ਲੁਧਿਆਣਾ) ਸੰਪਰਕ 9463058686

Must read

ਲਿਖਤੂਮ ਤੋਰੀ ਮਾਂ ਅੱਗੇ ਮਿਲੇ ਮੇਰੇ ਪਿਆਰੇ ਪੁੱਤਰ ਨੂੰ
ਪੁੱਤਰ ਮੈਂ ਮਰਨ ਤੋਂ ਪਹਿਲਾਂ ਤੇਹੁੰ ਇੱਕ ਚਿੱਠੀ ਲਿਖ ਰਹੀ ਹਾਂ ਧਿਆਨ ਨਾਲ ਪੜ੍ਹਨਾਂ ……..
ਜਦੋਂ ਹੀ ਤੈਨੂੰ ਚਿੱਠੀ ਮਿਲੇਗੀ ਮੈਂ ਜਾ ਚੁੱਕੀ ਹੋਵਾਂਗੀ, ਦੂਰ ਮੰਜਲ ਵੱਲ, ਜਿਸ ਦੀ ਨਾ ਹੀ ਕੋਈ ਮੰਜ਼ਿਲ ਹੈ ਨਾ ਹੀ ਕੋਈ ਅੰਤ ਹੈ ਪੁੱਤਰ, ਮੈਂ ਵੀ ਆਮ ਕੁੜੀਆਂ ਵਾਂਗ ਵਿਆਹ ਤੋਂ ਪਹਿਲਾਂ ਮਨ ਵਿੱਚ ਬਹੁਤ ਸੁਪਨੇ ਦੇਖਿਆ ਕਰਦੀ ਸੀ। ਮੈਂ ਵੀ ਵਿਆਹ ਤੋਂ ਬਾਅਦ ਆਪਣੀ ਜਿੰਦਗੀ ਨੂੰ ਰੰਗੀਨ ਬਣਾ ਦਿਆਂਗੀ- ਅਸੀਂ ਰਲ ਕੇ ਪਰਿਵਾਰ ਨਾਲ ਬਹੁਤ ਕੰਮ ਕਰਕੇ ਵਧੀਆਂ ਘਰ ਬਣਾ ਕੇ ਰਿਹਾ ਕਰਾਂਗੀ। ਜਦੋਂ ਮੈਂ ਕਿਸੇ ਕੁੜੀ ਨੂੰ ਘਰ ਬੈਠੀ ਵੇਖਦੀ ਕਚਹਿਰੀਆਂ ਵਿੱਚ ਤਲਾਕ ਲਈ ਜਾਂਦਿਆਂ ਵੇਖਦੀ ਸੀ। ਮੈ ਕਹਿਣਾ ਮੈ ਚੰਗੀ ਪੜ੍ਹੀ ਲਿਖੀ, ਇਨ੍ਹਾਂ ਜਾਂ ਤਾਂ ਚੱਜ ਨਾਲ਼ ਪੜ੍ਹਾਈ ਨਹੀਂ ਕੀਤੀ ਜਾਂ ਰਿਸਤਿਆਂ ਦੀ ਪਰਿਭਾਸਾ ਦਾ ਗਿਆਨ ਨਹੀਂ ਹੈ। ਪਰ ਪੁੱਤਰ ਵਿਆਹ ਤੋਂ ਬਾਅਦ ਮੈਨੂੰ ਜਦੋਂ ਪਤਾ ਲੱਗਿਆ ਤੇਰਾ ਪਿਉ ਨਸ਼ੇ ਕਰਦਾ ਹੈ ਤਾਂ ਮੇਰੇ ਸਭ ਪਹਿਲਾਂ ਵਾਲੇ ਸੁਪਨੇ ਚਕਨਾਚੂਰ ਹੋ ਗਏ। ਮੇਰੀਆਂ ਗਲਤ ਫੈਹਿਮੀਆਂ ਦੂਰ ਹੋ ਗਈਆਂ। ਪੁੱਤਰ ਗੁਰਬਾਣੀ ਸੱਚ ਹੀ ਕਹਿੰਦੀ ਹੈ ਕਿ ਸੰਸਾਰ ਸਮੁੰਦਰ ਹੈ’ ਜੋ ਇਸ ਵਿੱਚ ਗਿਰ ਗਿਆ ਉਹ ਬਾਹਰ ਨਹੀਂ ਨਿਕਲ ਸਕਦਾ। ਕਿਉਕਿ ਸੋਚਨਾ ਬੁੱਧੀ ਦਾ ਧਰਮ ਹੈ ਜਦੋਂ ਬੁੱਧੀ ਹੀ ਹਾਉਮੇਂ, ਲੋੜ, ਹੰਕਾਰ, ਨਸ਼ਿਆਂ ਨਾਲ ਜਾਂਦੀ ਲੱਗਦੀ ਹੈ ਤਾਂ ਸਰੀਰ ਦਿਮਾਗ ਦੇ ਕੰਟਰੋਲ ਤੋਂ ਬਾਹਰ ਚਲਿਆ ਜਾਂਦਾ ਹੈ। ਉਸਨੂੰ ਭਲੇ ਬੁਰੇ ਦਾ ਗਿਆਨ ਨਸ਼ਟ ਹੋ ਜਾਂਦਾ, ਦੂਜਿਆਂ ਦੀ ਭਾਵਨਾਵਾਂ ਦਾ ਕਤਲ ਕਰਦਾ ਹੈ ਆਪਣੀ ਮੱਤ ਉੱਚੀ ਸਮਝਦਾ ਹੈ ਅਤੇ ਪ੍ਰਵਾਰਕ ਮੈਂਬਰਾਂ ਨੂੰ ਵਕਤ ਪਾਈ ਫਿਰਦਾ ਹੈ। ਪੁੱਤਰ ਮੇਰੀ ਭੱੁਲ ਬਖਸ਼। ਜਿੰਦਗੀ ਨੂੰ ਕਮਜ਼ੋਰ ਨਾ ਸਮਝੀ ਕਿਉਕਿ ਮਾਂ ਦੀ ਮਮਤਾ ਧਰਤੀ ਨਾਲੋਂ ਭਾਰੀ ਹੁੰਦੀ ਹੈ, ਧਰਤੀ ਦਾ ਵਜ਼ਨ ਅਰਬਾਂ ਖਰਬਾਂ ਟਨ ਹੋ ਸਕਦਾ ਹੈ ਪਰ ਮਾਂ ਦੀ ਮਮਤਾ ਇਸ ਨਾਲੋਂ ਭਾਰੀ ਹੁੰਦੀ ਹੈ। ਪੁੱਤਰ ਹੁਣ ਮੈ ਤੇਰੇ ਨਾਲ ਮੁਸ਼ਕਲ ਭਰੀ ਜਿੰਦਗੀ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਹਨ। ਪਹਿਲਾ ਤਾਂ ਤੇਰੇ ਪਿਉ ਨੇ ਮੇਰੀ ਜਵਾਨੀ ਰੋਲ ਦਿੱਤੀ, ਕਈ ਵਾਰ ਰੁੱਸ-ਰੁੱਸ ਪੇਕੀ ਵੀ ਬੈਠੀ ਪਰ ਨਹੀਂ ਮੇਰੀ ਕਿਸਮਤ ਹਾਰ ਗਈ । ਸੈਂ ਤੇਰੇ ਪਿਓ ਨੂੰ ਕਈ ਵਾਰ ਕਹਿੰਦੀ ਹੁੰਦੀ ਸੀ। ਦਰਦ ਮੇਰੇ ਮੁਕੱਦਰਾਂ ਵਿੱਚ ਸੀ।
ਮੈਂ ਨਿੱਕਾਹ ਕਰਕੇ ਕੀ ਕਰਦੀ
ਜਦੋਂ ਜਿਉਣਾ ਆਇਆ ਸੀ ਮੈਨੂੰ,
ਮੈਂ ਮੋਤ ਮੰਗ ਕੇ ਕੀ ਕਰਦੀ,
ਤੂੰ ਜਦੋਂ ਅੱਖਾਂ ਦੇ ਹੰਝੂ ਪੰੂਝਣੇ ਨਹੀਂ ਸੀ।
ਮੈਂ ਅੱਖੀਆਂ ਭਰ ਕੇ ਕੀ ਕਰਦੀ।
ਇੱਥੇ ਲੱਖਾਂ ਹੀ ਹੀਰਾਂ ਫਿਰਦੀਆਂ ਨੇ
ਮੈਂ ਸਾਹਿਬਾ ਬਣ ਕੇ ਕੀ ਕਰਦੀ!
ਵੇ ਪੁੱਤਰਾ, ਜਦੋਂ ਤੂੰ ਜੁਆਨ ਹੈ ਗਿਆ ਸੀ ਤਾਂ ਮੈਨੂੰ ਕਿਸੇ ਨੇ ਦੱਸਿਆ ਬੀਬੀ ਤੇਰਾ ਮੁੰਡਾ ਨਸ਼ਾ ਖਾਣ ਲੱਗ ਗਿਆ। ਸੁਣਦੀ ਸਾਰ ਹੀ ਬੇਹੋਸ਼ ਹੋ ਗਈ। ਪੁੱਤਰ ਤੂੰ ਤਾਂ ਮੇਰੀ ਇੱਕੋ-ਇੱਕ ਜਿੰਦਗੀ ਦੇ ਚੰਗੇ ਭਵਿੱਖ ਦੀ ਆਸ ਸੀ ਉਹ ਵੀ ਜਾਂਦੀ ਲੱਗੀ।
ਵੇ ਪੁੱਤਰ, ਤੂੰ ਦੱਸ ਤਾਂ ਸਹੀ ਤੂੰ ਮੇਰੀ ਕੁਰਬਾਨੀ ਕਿਉਂ ਭੁੱਲ ਗਿਆ। ਮੈਥੋਂ ਤੇਰੇ ਪਾਲਣ ਪੋਸ਼ਣ ਵਿੱਚ ਕੀ ਘਾਟ ਰਹਿ ਗਈ ਸੀ। ਮੈਨੂੰ ਜਿੰਦਗੀ ਪਹਾੜ ਨਾਲੋਂ ਵੀ ਭਾਰੀ ਲੱਗਣ ਲੱਗੀ ਹੈ। ਮੇਰੀ ਨਾੜ-ਨਾੜ ਦੁੱਖਾਂ ਨਾਲ ਵਿੰਨ੍ਹੀ ਪਈ ਹੈ। ਮੇਰੇ ਵੱਲ੍ਹ ਅਤੇ ਤੇਰੀਆਂ ਆਦਤਾਂ ਵੱਲ ਵੇਖ ਕੇ ਮੇਰੀਆਂ ਮੱਖਾਂ ਮੁਹਰੇ ਹਨੇ੍ਹਰਾ ਹੀ ਆਈ ਜਾਂਦਾ ਹੈ। ਮੈਨੂੰ ਇੰਨੀ ਆਸ ਨਹੀਂ ਸੀ ਕਿ ਤੂੰ ਮੇਰਾ ਬੁਢਾਪਾ ਰੋਲ ਦੇਵੇਂਗਾ।
ਵੇ ਪੁੱਤਰ ਮੇਰੀ ਤਾਂ ਮਾਂ ਵੀ ਜਨਮ ਦੇਣ ਤੋਂ ਬਾਅਦ ਮਰ ਗਈ । ਮੈ ਤਾਂ ਉਸ ਦਾ ਮੂੰਹ ਨਹੀਂ ਸੀ ਪਰ ਮੈਂ ਇਹ ਵੈਦ ਮਨਜੀਤ ਮਿੰਘ ਦੇ ਲੇਖ ਵਿੱਚ ਪੜ੍ਹੀ ਜਾਂਦੀ ਸੀ।
ਟਾਹਣੀ ਟੁੱਟ ਗਈ ਉਸ ਦਾ ਫੁੱਲ ਹਾਂ ਮੈ,
ਕਿਸੇ ਚੁੰਮਿਆ ਕਿਸੇ ਪਾਲਿਆ ਏ।
ਬਿਨਾਂ ਨੀਰ ਤੋਂ ਖਿਿੜਆ ਫੁੱਲ ਆਪੇ,
ਡਾਢੇ ਰੱਬ ਨੇ ਮਹਿਕ ਖਲਾਰਿਆ ਏ।
ਰਖ ਗਈ ਨਾ ਅੰਬੜੀ ਨਾਂ ਮੇਰਾ,
ਲੋਕਾ ਦੇਖ ਰੂਪ ਪੁਕਾਰਿਆ ਏ,
ਬੈਂਤ ਖਿੱਚ ਕੇ ਜਦੋਂ ਮਾਰਦਾ ਮਨਜੀਤ ਸਿੰਘਾ,
ਨੀਰ ਸਿਮਦਾ ਅੱਖਾਂ ਵਿੱਚ ਜਰਵਾਣਿਆ ਦੇ।
ਵੇ ਪੁੱਤਰ ਕਦੇ ਵੀ ਉੱਜੜੇ ਬਾਗਾਂ ਵਿੱਚ ਮੋਰ ਨਹੀਂ ਬੋਲਦੇ ਨਾੁ ਹੀ ਪਤਝੜ ਵਿੱਚ ਕੋਇਲਾਂ ਬੋਲਦੀਆਂ ਹਨ ਅਤੇ ਨਾ ਹੋ ਚੋਧਵੀਂ ਦੇ ਚੰਦ ਦੀ ਚਾਨਣੀ ਚੰਗੀ ਲਗਦੀ ਹੈ। ਭਾਵ ਬਾਹਰੋਂ ਭਾਵੇਂ ਤੈਨੂੰ ਮੈ ਬੇਪ੍ਰਵਾਹ ਹੀ ਲੱਗਦੀ ਹਾਂ ਦੁੱਖਾਂ ਅਤੇ ਮਾੜੇ ਬੋਲਾਂ ਨਾਲ ਨਾੜ-ਨਾੜ ਵਿੰਨ੍ਹੀ ਪਈ ਹੈ।
ਮੇਰੇ ਅੰਦਰ ਤਾਂ ਪੁੱਤਰ ਇਹੀ ਗੱਲ ਚੱਲਦੀ ਰਹਿੰਦੀ ਹੈ ।
ਨਿਤ ਅਪਣਿਆਂ ਦੁੱਖਾਂ ਦਰਦਾਂ ਦੇ ਕੀ ਗੀਤ ਸੁਣਾਵਾਂ ਲੋਕਾਂ ਨੂੰ ।
ਜੇਹੜੇ ਲਾ ਗਏ ਸ ਜਣ ਦਿਲ ਉਤੇ ਕੀ ਜਖਮ ਦਿਖਾਵਾਂ ਲੋਕਾਂ ਨੂੰ ।
ਕਦੇ ਉਹ ਵੀ ਵੇਲਾ ਹੁੰਦਾ ਸੀ ਜਦੋਂ ਲੋਕਾਂ ਨੂੰ ਰਾਹੇ ਪਾਉਂਦੇ ਸੀ ।
ਹੁਣ ਰੋ ਰੋ ਕੇ ਪੁੱਛਦੀ ਹਾਂ ਆਪਣੇ ਘਰ ਦੀਆਂ ਰਾਹਵਾਂ ਲੋਕਾਂ ਨੂੰ ।
ਪੁੱਤਰ ਮੈਂ ਤੈਨੂੰ ਇੱਕ ਗੱਲ ਕਹਿੰਦੀ ਹਾਂ ਤੂੰ ਆਪਣੀ ਜਗ੍ਹਾ ਸੱਚਾ ਹੈ ਕਿੳਂੁਕਿ ਕਿਸੇ ਨੂੰ ਇਹ ਨਹੀਂ ਪਤਾ ਅਸੀਂ ਖੜੇ੍ਹ ਕਿਵੇਂ ਹੈ ਕਿਉਕਿ ਧਰਤੀ ਦੀ ਸਪੀਡ ਲੱਖ ਵੀਹ ਹਜ਼ਾਰ ਪ੍ਰਤੀ ਘੰਟੇ ਨਾਲ ਸੂਰਜ ਦੁਆਲੇ ਘੁੰਮਦੀ ਹੈ। ਅਸੀਂ ਇੱਕ ਮਾਂ ਪਿਓ ਦੇ ਚਾਰ ਧੀ ਪੁੱਤਰ ਹੁੰਦੇ ਹਾਂ ਸਾਡੇ ਹੱਥਾ ਦੇ ਨਿਸਾਨ ਅਤੇ ਬਲੱਡ ਗਰੁੱਪ ਕਿਉਂ ਵੱਖਰੇ-ਵੱਖਰੇ ਹੁੰਦੇ ਹਨ ਅਤੇ ਨਾ ਹੀ ਕਿਸੇ ਨੂੰ ਆਪਣੀ ਮਾਂ ਦਾ ਪਤਾ ਾ ਲੋਕਾਂ ਕੰਨੀ ਦੇਖ ਕੇ ਕਹਿੰਦੇ ਹਾਂ।
ਮੈਂ ਵੀ ਇਕੱਠੇ ਜੰਮੇਆਂ ਹੋਊ ਇਸ ਕਰਕੇ ਪੁੱਤਰ ਸੰਸਾਰ ਇੱਕ ਸੁਪਨਾ ਹੈ ਜਿਵੇਂ ਦਿਨ ਵਾਲੇ ਸੁਪਨੇ ਵਿੱਚ ਵੇ ਵੱਸ ਹਾਂ ਅਤੇ ਰਾਤ ਵਾਲੇ ਵਿੱਚ ਵੀ ਵੇ ਵੱਸ ਹਾਂ, ਚੰਗਾ ਪੁੱਤ ਮੈਂ ਤੈਨੂੰ ਕਹਿੰਦਾ ਕੋਈ ਵੀ ਕੰਮ ਕਰਨਾ ਹੋਵੇ ਤਾਂ ਕਾਹਲੇ ਨਾ ਪੈਣਾ ਤੂੰ ਕਮਜ਼ੋਰ ਨਹੀਂ ਨਾ ਹੀ ਤੂੰ ਆਪਣੇ ਆਪ ਨੂੰ ਕਮਜੋਰ ਸਮਝਣਾ ਹੈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਨ੍ਹਾਂ ਲੋਕਾ ਨੂੰ ਮਿਲ ਜਿਹੜੇ ਤੇਰੇ ਵਰਗੀਆਂ ਗਲਤੀਆਂ ਕਰ ਚੁੱਕੇ ਨੇ ਤੂੰ ਸੰਸਾਰ ਵਿੱਚ ਇਸ ਤਰ੍ਹਾਂ ਰਹਿ ਤੈਨੁੰ ਕੋਈ ਨਹੀ ਜਾਣਦਾ ਆਪਣੇ ਪਰਿਵਾਰ ਵੱਲ ਅਤੇ ਆਪਣੀ ਰੋਟੀ ਵੱਲ ਧਿਆਨ ਦੇਣਾ ਆਪਣੇ ਘਰ ਵਾਲੀ ਅਤੇ ਬੱਚਿਆਂ ਨੂੰ ਝਿੜਕ ਕੇ ਉਨ੍ਹਾਂ ਦੇ ਦੁੱਖਾਂ ਵਿੱਚ ਵਾਧਾ ਨਾ ਕਰੀਂ ਕਿਉਕਿ ਤੇਰੀ ਉਹਨਾਂ ਨੂੰ ਬਹੁਤ ਲੋੜ ਹੈ।
ਚੰਗਾ ਪੁੱਤਰ ਇਹ ਚਿੱਠੀ ਮਿਲੇਗੀ ਮੈਂ ਜਾ ਚੁੱਕੀ ਹੋਵਾਂਗੀ ਇਸ ਸਰੀਰ ਨੂੰ ਛੱਡ ਕੇ ਪੁੱਤਰ ਤੂੰ ਆਪਣੇ ਪਿਓ ਵਾਂਗੂੰ ਮੈਨੂੰ ਬਹੁਤ ਮੰਦਾ ਚੰਗਾ ਬੋਲਿਆ ਪਰ ਮੈਂ ਇੱਕ ਮਾਂ ਦੀ ਮਮਤਾ ਧਰਤੀ ਨਾਲੋਂ ਭਾਰੀ ਹੋਣ ਕਰਕੇ ਮੈਂ ਕਹਿ ਰਹੀ ਹਾਂ ਪੁੱਤਰ ਤੂੰ ਆਪਣਾ ਖਿਆਲ ਰੱਖੀ ਆਖਰ ਵਿੱਚ ਇਹ ਗੱਲ ਮੇਰੀ ਧਿਆਨ ਨਾਲ ਪੜ੍ਹੀ ਦੁੱਖ ਮੇਰੇ ਮੁਕੱਦਰ ਵਿੱਚ ਸੀ।
ਮੈਨੂੰ ਤੇਰੇ ਤੇ ਕੋਈ ਸ਼ਿਕਵਾ ਨਹੀਂ ਕਿਉਂਕਿ ਤੂੰ ਮਾਂ ਦੀ ਮਮਤਾ ਦੇ ਪਿਆਰ ਨੂੰ ਪਹਿਚਾਣ ਨਹੀਂ ਸਕਿਆ। ਮੇਰੀ ਤਕਦੀਰ ਲਿਖ ਕੇ ਰੱਬ ਵੀ ਮੁੱਕਰ ਗਇਆ।ਪੁੱਛਣ ਤੇ ਕਹਿੰਦਾ ਬੀਬਾ ਮੇਰੀ ਤਾਂ ਇਹ ਲਿਖਾਈ ਹੀ ਨਹੀਂ ।
ਪੁੱਤਰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਦੇ ਭਵਿੱਖ ਬਾਰੇ ਸੋਚਣਾ ਤੂੰ ਚੰਗਾ ਪਾਰਖੂ ਹੈ ਜਿਵੇਂ ਚੰਗਾ ਲੱਗੇ ਕਰ ਲੈਣਾ ਪਰ ਚਾਦਰ ਤੋਂ ਬਾਹਰ ਪੈਰ ਨਾ ਨਿਕਲ ਜਾਵੇ। ਕੁਦਰਤ ਸਦਾ ਮੇਹਰਵਾਨ ਨਹੀਂ ਰਹਿੰਦੀ ਮੈਂ ਸਿੱਧੀ ਜਿਹੀ ਗੱਲ ਕਹਿਣੀ ਚਾਹੁੰਦੀ ਹਾਂ ਮੈਂ ਤੇਰੇ ਪ੍ਰਤੀ ਆਪਣਾ ਦਿਲ ਖੋਲ੍ਹ ਦਿੱਤਾ। ਪੁੱਤਰ ਅਸੀਂ ਗੱਲਾਂ ਤਾਂ ਬਹੁਤ ਕਰ ਲੈਂਦੇ ਹਾਂ ਪਰ ਅਸਲ ਜਿੰਦਗੀ ਵਿੱਚ ਥਰ-ਥਰ ਕੰਬਣਾ ਸ਼ੁਰੂ ਕਰ ਦੰਦੇ ਹਾਂ। ਮੈਂ ਇੱਕ ਮਾਂ ਹੋਣ ਦੇ ਨਾਤੇ ਤੈਨੂੰ ਬੜੀ ਨਿਮਰਤਾ ਨਾਲ ਬੇਨਤੀ ਕਰਦੀ ਹਾਂ ਕਿ ਤੂੰ ਆਪਣੇ ਦਿਮਾਗ ਵਿੱਚੋਂ ਬੇਲੋੜਾ ਵਿਚਾਰਵਾਦ ਘੱਟ ਕਰ ਦੇ ਜੇਕਰ ਤੂੰ ਆਪਣੀ ਘਰਵਾਲੀ ਅਤੇ ਬੱਚਿਆਂ ਨਾਲ ਝਗੜਾ ਕਰੇਗਾ ਤਾਂ ਮੇਰੇ ਮੇਰੇ ਵਰਗੀ ਬਿਮਾਰੀ ਦੀ ਉਹ ਵੀ ਸ਼ਿਕਾਰ ਹੋ ਜਾਣਗੇ। ਪੁੱਤਰ ਮਰਦ ਵੀ ਤਾਂ ਹੀ ਮਹਾਨ ਬਣ ਸਕਦਾ ਹੈ ਜੇਕਰ ਨਾਗ ਦੇ ਮੂੰਹ ਵਿੱਚ ਡੱਡੂ ਨੂੰ ਨਚਾ ਸਕਦਾ ਹੋਵੇ ਭਾਵ ਸਿਰ ਤੇ ਪਈਆਂ ਮੁਸ਼ਕਲਾ ਨੂੰ ਆਪਣੀ ਜੀਵਨ ਸਾਥੀ ਨਾਲ ਝੱਲਣ ਦੀ ਸਮਰੱਥਾ ਰੱਖਦਾ ਹੋਵੇ। ਉਹ ਲੋਕ ਮਹਾਨ ਬਣ ਜਾਂਦੇ ਹਨ ਜਿਵੇਂ ਰਾਜਾ ਹਰੀਸ਼ ਚੰਦਰ, ਤਾਰਾ ਰਾਣੀ, ਸਹੀਦ ਭਗਤ ਸਿੰਘ ਅਤੇ ਦੁਰਗਾ ਭਾਬੀ।
ਇਹ ਚਿੱਠੀ ਸਿਰਫ਼ ਇੱਕ ਪੁੱਤਰ ਲਈ ਨਹੀਂ—ਇਹ ਹਰ ਨਸ਼ੇ ਵਿੱਚ ਡੁੱਬੇ ਜਵਾਨ ਲਈ ਇੱਕ ਚੇਤਾਵਨੀ ਹੈ। ਮਾਂ ਦੀ ਇਹ ਆਖਰੀ ਆਵਾਜ਼ ਕਦੇ ਨਾ ਭੁੱਲਣ ਵਾਲੀ ਹੈ।
ਘਰ ਦੀ ਰੱਖਿਆ ਕਰੋ। ਮਾਂ ਦੀ ਇੱਜ਼ਤ ਕਰੋ। ਨਸ਼ੇ ਤੋਂ ਦੂਰ ਰਹੋ। ਕਿਉਂਕਿ ਮਾਂ ਜਦ ਖਾਮੋਸ਼ ਹੋ ਜਾਂਦੀ ਹੈ ਤਦ ਪੁੱਤਰ ਦੀ ਕਿਸਮਤ ਵੀ ਖਾਮੋਸ਼ ਹੋਣ ਲੱਗਦੀ ਹੈ।

- Advertisement -spot_img

World News

LEAVE A REPLY

Please enter your comment!
Please enter your name here

- Advertisement -spot_img

Latest article