19.1 C
Mohali
ਸਮੁੱਚੇ ਪੰਜਾਬੀ ਸੰਸਾਰ ਵਿੱਚ ਪੜ੍ਹਿਆ ਜਾਣ ਵਾਲਾ ਗਲੋਬਲ ਨਿਊਜ਼ ਮੈਗਜ਼ੀਨ ਅਤੇ ਟੀ.ਵੀ. ਚੈਨਲ
Tuesday, February 17, 2026

ਭਾਰਤੀ ਵਿਗਿਆਨੀ ਅਤੇ ਨੋਬਲ ਪੁਰਸਕਾਰ – ਕਾਮਯਾਬੀਆਂ ਦੇ ਬਾਵਜੂਦ ਅਣਡਿੱਠ ਕਿਉਂ?

ਹਰੀ ਕ੍ਰਿਸ਼ਨ ਮਾਇਰ ਕੈਨੇਡਾ

Must read

ਵਿਗਿਆਨ ਦੇ ਖੇਤਰ ਵਿੱਚ, ਭਾਰਤੀ ਵਿਗਿਆਨੀ, ਡਾ.ਸੀ. ਵੀ. ਰਮਨ ਨੂੰ ਸੰਨ 1930 ਵਿਚ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਮਿਿਲਆ ਸੀ। ਪਰ ਇਹ ਸੋਚ ਕੇ ਬੜੀ  ਹੈਰਾਨੀ ਹੁੰਦੀ ਹੈ ਕਿ ਉਸ ਤੋਂ ਬਾਅਦ, ਕਿਸੇ ਵੀ  ਭਾਰਤੀ ਵਿਗਿਆਨੀ ਨੂੰ ਕੋਈ ਨੋਬਲ ਪੁਰਸਕਾਰ ਨਹੀਂ ਮਿਿਲਆ। ਤੁਸੀਂ ਜ਼ਰੂਰ ਸੋਚਦੇ ਹੋਵੋਗੇ ਕਿ ਕਈ ਭਾਰਤੀ ਵਿਿਗਆਨੀਆਂ ਨੇ ਵਿਦੇਸ਼ਾਂ ਵਿਚ ਜਾਕੇ ਨੋਬਲ ਪੁਰਸਕਾਰ  ਜ਼ਰੂਰ ਹਾਸਿਲ ਕੀਤੇ ਸਨ, ਉਹ ਵੀ ਉਦੋਂ ਜਦੋਂ ਉਹ ਕਿਸੇ ਹੋਰ ਮੁਲਕ ਦੇ ਨਾਗਰਿਕ ਬਣ ਚੁੱਕੇ ਸਨ। ਡਾ. ਹਰ ਗੋਬਿੰਦ ਖੁਰਾਣਾ ਨੂੰ ਸੰਨ 1968 ‘ਚ ਦਵਾਈਆਂ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਮਿਿਲਆ। ਸੁਬਰਾਮਨੀਅਮ ਚੰਦਰ ਸ਼ੇਖਰ ਨੂੰ, ਸੰਨ 1983 ‘ਚ ਫਿਿਜਕਸ ਦਾ ਨੋਬਲ ਪੁਰਸਕਾਰ ਮਿਿਲਆ।ਵੈਂਕਟਾਰਮਨ ਰਾਮਾਕ੍ਰਿਸ਼ਨਨ ਨੂੰ ਸੰਨ 2009 ਵਿੱਚ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਮਿਿਲਆ ਸੀ। ਇਹ ਸਾਰੇ ਵਿਗਿਆਨੀ ਭਾਵੇਂ ਭਾਰਤ ਵਿੱਚ ਜਨਮੇਂ ਸਨ,ਪਰ ਇਨਾਮ ਲੈਣ ਵੇਲੇ ਉਹ ਅਮਰੀਕਾ ਦੇ ਨਾਗਰਿਕ ਸਨ।ਮੌਜੂਦਾ ਨਿਬੰਧ ਵਿੱਚ ਅਸੀਂ ਕੁਝ ਪ੍ਰਮੁੱਖ ਭਾਰਤੀ ਵਿਿਗਆਨੀਆਂ ਦੇ ਸੰਦਰਭ ‘ਚ ਚਰਚਾ ਕਰਾਂਗੇ,ਜਿੰਨਾਂ ਦਾ ਖੋਜ ਕਾਰਜ ਵਿਸ਼ਵ ਪੱਧਰ ਦਾ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਨੋਬਲ ਪੁਰਸਕਾਰ ਨਹੀਂ ਮਿਲ ਸਕਿਆ। ਜਦ ਕਿ ਪੁਰਸਕਾਰ ਲਈ ਉਨ੍ਹਾਂ ਦੀ ਨਾਮਜ਼ਦਗੀ ਵੀ ਵਾਰ ਵਾਰ ਕੀਤੀ ਜਾਂਦੀ ਰਹੀ ਸੀ।

ਇਸ ਲੜੀ ਵਿੱਚ ਦੂਜਾ ਨਾਂ ਸਤੇਂਦਰ ਨਾਥ ਬੋਸ ਦਾ ਆਉਂਦਾ ਹੈ। ਉਸ ਨੇ ਐਲਬਰਟ ਆਇਨਸਟਾਈਨ ਨਾਲ ਮਿਲ ਕੇ ਬੋਸ-ਆਇਨਸਟਾਈਨ ਸਟੈਟਿਸਟਿਕ,ਬੋਸ- ਆਇਨਸਟਾਈਨ ਕੰਡਨਸੇਟ ਅਤੇ ਹਿੱਗਜ ਨਾਲ ਮਿਲ ਕੇ ਬੋਸਾਨ ਕਣ ਦਾ ਸਿਧਾਂਤਿਕ ਸੰਕਲਪ ਦਿੱਤਾ ਸੀ। ਜਿਸ ਨੂੰ ਸੰਨ 2012 ਵਿੱਚ ਖੋਜ ਵੀ ਲਿਆ ਗਿਆ।ਉਸ ਦੀਆ ਕੀਤੀਆਂ ਖੋਜਾਂ ਨੂੰ ਹੋਰ ਅੱਗੇ ਵਧਾਉਣ ਵਾਲੇ ਖੋਜਾਰਥੀਆਂ ਨੂੰ ਤਾਂ ਨੋਬਲ ਪੁਰਸਕਾਰ ਮਿਲ ਗਿਆ, ਪਰ ਸਤੇਂਦਰ ਨਾਥ ਬੋਸ ਨੂੰ ਜ਼ਿੰਦਗੀ ਭਰ ਇਹ ਪੁਰਸਕਾਰ ਨਹੀਂ ਮਿਿਲਆ।

ਇਸ ਲੜੀ ਵਿੱਚ ਤੀਜਾ ਨਾਂ ਭਾਰਤੀ ਨਿਊਕਲੀਅਰ ਊਰਜਾ ਦੇ ਪਿਤਾਮਾ ਡਾ. ਹੋਮੀ ਜਹਾਂਗੀਰ ਭਾਬਾ ਦਾ ਆਉਂਦਾ  ਹੈ।ਭਾਬਾ ਕਾਸਮਿਕ ਵਿਕੀਰਨਾਂ ਅਤੇ ਨਿਊਕਲੀਅਰ ਫਿਿਜਕਸ ਦਾ ਖੋਜੀ ਸੀ।ਯੂਰਪ ਦੇ ਨਾਮਵਰ ਖੋਜੀਆਂ ਨਾਲ ਉਸਦੇ ਬੜੇ ਸੁਖਾਵੇ ਸੰਬੰਧ ਸਨ।ਉਸ ਦੇ ਖੋਜ ਕੰਮ ਦਾ ਸਭ ਨੂੰ ਇਲਮ ਸੀ। ਉਨ੍ਹਾਂ ਵਿੱਚੋਂ ਕਦੀ ਕਿਸੇ ਨੇ ਭਾਬਾ ਦੇ ਨਾਂ ਦੀ ਨੋਬਲ ਪੁਰਸਕਾਰ ਲਈ ਸਿਫ਼ਾਰਿਸ਼ ਨਹੀਂ ਕੀਤੀ ਸੀ।ਸੰਨ 1951-1956 ਦੌਰਾਨ ਉਸ ਦੇ ਨਾਂ ਦੀ ਸਿਫ਼ਾਰਿਸ਼ ਪੈਰਿਸ ਦੇ ਇਕ ਗਣਿਿਤਗ ਜੈਕੁਅਸ ਹਡਾਮਾਰਡ ਵੱਲੋਂ ਕਈ ਵਾਰੀ ਕੀਤੀ ਗਈ।ਪਰ ਭਾਬਾ ਦਾ ਨਾਂ ਕਦੀ ਵੀ ਇਸ ਪੁਰਸਕਾਰ ਲਈ ਵਿਚਾਰਿਆ ਨਹੀਂ ਗਿਆ।ਕਾਰਨ ਇਹ ਵੀ ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਕਾਸਮਿਕ ਰੇਡੀਏਸ਼ਨ ਦੀ ਖੋਜ ਤੇ ਨੋਬਲ ਪੁਰਸਕਾਰ ਮਿਲ ਚੁੱਕਾ ਸੀ।  ਨੋਬਲ ਕਮੇਟੀ ਨੇ ਇਸ ਵਿਸ਼ੇ ਤੇ ਖੋਜ ਨੂੰ ਬਹੁਤਾ ਗੌਲ਼ਿਆ ਹੀ ਨਹੀਂ।ਦੂਜਾ ਕਾਰਨ ਭਾਬਾ ਨੂੰ ਭਾਰਤੀ ਊਰਜਾ ਵਿਭਾਗ ਦੀ ਜ਼ੁੰਮੇਵਾਰੀ ਮਿਲਣ ਕਰਕੇ, ਉਹ ਕੌਮੀ ਪੱਧਰ ਤੇ ਖੋਜ ਕਰਨ ਵਿੱਚ ਜੁੱਟ ਗਿਆ ਸੀ।ਖੋਜੀ ਤੋਂ ਵੱਧ ਅਧਿਕਾਰੀ ਬਣ ਗਿਆ।ਵਿਸ਼ਵ ਪੱਧਰ ਤੇ ਆਪਣੀ ਖੋਜ ਦਾ ਰਾਬਤਾ ਸਿਰਕੱਢ ਵਿਿਗਆਨੀਆਂ ਨਾਲ ਬਣਾ ਕੇ ਨਹੀਂ ਰੱਖ ਸਕਿਆ। ਉਸ ਦੀ ਬੇਮੌਕਾ ਹੋਈ  ਮੌਤ ਵੀ ਇਸ ਦਾ ਇਕ ਵੱਡਾ ਕਾਰਨ ਮੰਨੀ ਜਾ ਸਕਦੀ ਹੈ।

ਇਸ ਲੜੀ ਵਿੱਚ ਚੌਥਾ ਭਾਰਤੀ ਵਿਿਗਆਨੀ ਡਾ. ਮੇਘ ਨਾਦ ਸਾਹਾ ਆਉਂਦਾ ਹੈ।ਮੇਘ ਨਾਦ ਸਾਹਾ ਦੀ ਖੋਜ ਕੀਤੀ ਥਰਮਲ ਆਇਨੀਕਰਨ ਸਮੀਕਰਨ ਨੂੰ ਖਗੋਲ ਭੌਤਿਕ ਵਿਿਗਆਨ ਵਿਚ  ਬੜੀ ਮਹੱਤਵ ਪੂਰਨ ਸਮੀਕਰਨ ਮੰਨਿਆਂ ਜਾਂਦਾ ਹੈ।ਇਹ ਸਮੀਕਰਨ ਤੱਤਾਂ  ਦੀ ਆਇਨਿਕ ਅਵਸਥਾ ਦਾ ਸੰਬੰਧ ਤਾਪਮਾਨ ਅਤੇ ਦਬਾਅ ਨਾਲ ਜੋੜਦੀ ਹੈ।ਉਸ ਦੀ ਇਹ ਸਮੀਕਰਨ ਤਾਰਿਆਂ ਤੋਂ ਆ ਰਹੀਆਂ ਸਪੈਕਟ੍ਰਮੀ ਰੇਖਾਵਾਂ( ਸਪੈਕਟਰਲ ਲਾਈਨਾਂ) ਦੇ ਸਹੀ ਵਿਸ਼ਲੇਸ਼ਣ ਕਰਨ ਵਿੱਚ ਬੜੀ ਕਾਰਗਰ ਮੰਨੀ ਗਈ ਹੈ।ਡਾ. ਸਾਹਾ ਦਾ ਨਾਂ ਨੋਬਲ ਪੁਰਸਕਾਰ ਲਈ ਸੰਨ 1930-1955 ਦੌਰਾਨ ਦਵੇਂਦਰ ਮੋਹਨ ਬੋਸ ਅਤੇ ਸਿਿਸਰ ਕੁਮਾਰ ਮਿੱਤਰਾ  ਵੱਲੋਂ  ਨਾਮਜ਼ਦ ਕੀਤਾ ਗਿਆ।ਪਰ ਉਸ ਦਾ ਨਾਂ ਕਦੀ ਵੀ ਪੁਰਸਕਾਰ ਲਈ ਵਿਚਾਰਿਆ ਨਹੀਂ ਗਿਆ।

ਇਸ ਲੜੀ ਵਿੱਚ ਪੰਜਵਾਂ ਨਾਂ ਈ.ਸੀ.ਜਾਰਜ ਸੁਦਰਸ਼ਨ ਦਾ ਆਉਂਦਾ ਹੈ।ਉਸ ਦਾ ਕੁਆਂਟਮ ਆਪਟਿਕਸ ਅਤੇ ਕੋਹੇਰੈਂਸ ਤੇ ਖੋਜ ਕਾਰਜ ਵਿਸ਼ਵ ਪੱਧਰ ਦਾ ਸੀ।ਉਸ ਦੀ ਖੋਜ ਨੂੰ ਵਿਿਗਆਨੀ ਗਲੌਬਰ ਨੇ ਆਪਣੀ ਦੱਸ ਕੇ ਨੋਬਲ ਪੁਰਸਕਾਰ ਪ੍ਰਾਪਤ ਕਰ ਲਿਆ ਸੀ।ਜਾਰਜ ਸੁਦਰਸ਼ਨ ਨੇ ਇਸ ਸੰਬੰਧ ਵਿੱਚ ਨੋਬਲ ਕਮੇਟੀ ਨੂੰ ਸ਼ਿਕਾਇਤ ਵੀ ਕੀਤੀ ਸੀ।ਗਲੌਬਰ ਨੇ ਉਸਦੀ ਖੋਜ ਚੋਰੀ ਕਰਕੇ, ਨੋਬਲ ਕਮੇਟੀ ਦੀ ਮਿਲੀ ਭੁਗਤ ਨਾਲ ਨੋਬਲ ਪੁਰਸਕਾਰ ਜਿੱਤਿਆ ਸੀ।

ਇਸ ਲੜੀ ਨੂੰ ਅੱਗੇ ਤੋਰਦਿਆਂ ਛੇਵਾਂ ਨਾਂ ਜੀ. ਐਨ ਰਾਮਾਚੰਦਰਨ ਦਾ ਲ਼ਿਆ ਜਾ ਸਕਦਾ ਹੈ।ਉਸ ਨੇ ਮਨੁੱਖੀ ਸਰੀਰ ਵਿੱਚ ਸਭ ਤੋਂ ਵੱਧ ਪਾਈ ਜਾਣ ਵਾਲੀ ਪ੍ਰੋਟੀਨ ਕੋਲੇਜਨ ਦੀ ਤ੍ਰੀ ਕੁੰਡਲੀਨੁਮਾ( ਟਰਿਪਲ ਹੈਲੀਕਲ)ਸੰਰਚਨਾ ਅਤੇ ਜੈਵ ਅਣਵਿਕ ਸੰਰਚਨਾਵਾਂ ਦੇ ਖੇਤਰ ਵਿੱਚ ਕਾਫ਼ੀ ਉੱਚ ਪੱਧਰ ਦਾ ਖੋਜ ਕਾਰਜ ਕੀਤਾ ਸੀ।ਉਸਦਾ ਨਾਂ ਨੋਬਲ ਪੁਰਸਕਾਰ ਲਈ ਨਾਮਜ਼ਦ ਵੀ ਕੀਤਾ ਗਿਆ ਸੀ।ਪਰ ਨੋਬਲ ਪੁਰਸਕਾਰ ਲਈ ਉਸ ਨੂੰ ਕਦੀ ਵਿਚਾਰਿਆ ਨਹੀਂ ਗਿਆ।

ਇਸ ਲੜੀ ਵਿੱਚ ਸੱਤਵਾਂ ਨਾਂ ਪੰਜਾਬ ਵਿੱਚ ਮੋਗੇ ਸ਼ਹਿਰ ਦੇ ਨਰਿੰਦਰ ਸਿੰਘ ਕਪਾਨੀ ਦਾ ਵੀ ਆਉਂਦਾ ਹੈ।ਉਸਦੀ ਖੋਜ ‘ਆਪਟਿਕ ਫਾਇਬਰ’ ਰਾਂਹੀ ਪ੍ਰਕਾਸ਼ ਦਾ ਸੰਚਾਰ’ ਨੂੰ ਅਣਗੌਲਿਆਂ ਕਰਕੇ,ਇਸੇ ਖੇਤਰ ਵਿੱਚ ਨੋਬਲ ਪੁਰਸਕਾਰ ਚਾਰਲਸ ਕਾਓ ਨੂੰ ਦੇ ਦਿੱਤਾ ਗਿਆ।ਕਪਾਨੀ ਇਸ ਖੋਜ ਦਾ ਪਹਿਲਾ ਦਾਅਵੇਦਾਰ ਸੀ ਅਤੇ ਨੋਬਲ ਪੁਰਸਕਾਰ ਦਾ ਹੱਕਦਾਰ ਵੀ। ਇਸ ਲੜੀ ਵਿਚ ਹੋਰ ਪੰਜ ਸੱਤ ਖੋਜੀਆਂ ਦੇ ਨਾਵਾਂ ਨੂੰ ਜੋੜਿਆ ਵੀ ਜਾ ਸਕਦਾ ਹੈ।

ਆਓ ਸੋਚੀਏ ਵਿਚਾਰੀਏ:

ਸਾਨੂੰ ਉਨ੍ਹਾਂ ਕਾਰਨਾਂ ਉਪਰ ਜ਼ਰੂਰ  ਇਕ ਝਾਤ ਮਾਰਨੀ ਚਾਹੀਦੀ ਹੈ, ਜਿੰਨ੍ਹਾ ਕਰਕੇ ਅਸੀਂ ਆਪਣੀਆਂ ਵੱਡੀਆਂ ਖੋਜ ਪ੍ਰਾਪਤੀਆਂ ਨੂੰ,ਵਿਸ਼ਵ ਪੱਧਰ ਤੇ ਮਿਲਣ ਵਾਲੇ ਪੁਰਸਕਾਰਾਂ ਵਿੱਚ ਤਬਦੀਲ ਨਹੀਂ ਕਰ ਸਕੇ।ਮੇਰੇ ਜ਼ਿਹਨ ਵਿੱਚ , ਕਈ ਤਰ੍ਹਾਂ ਦੇ ਵਿਚਾਰ ਚੱਕਰ ਕੱਢ ਰਹੇ ਹਨ। ਤੁਹਾਡੇ ਨਾਲ ਸਾਂਝੇ ਕਰ ਲੈੰਦੇ  ਹਾਂ।

 ਇਹ ਵੀ ਹੋ ਸਕਦਾ ਕਿ ਭਾਰਤੀ ਖੋਜੀ ਕਿਸੇ ਭੇਦ ਭਾਵ ਜਾਂ ਵਿਤਕਰੇ  ਦਾ ਸ਼ਿਕਾਰ ਹੋ ਰਹੇ ਹੋਣ।ਜਿਵੇਂ ਕਿ ਯੂਰਪੀਨ ਮੁਲਕ ਏਸ਼ੀਅਨਾਂ ਦੇ ਖੋਜ ਕੰਮ  ਨੂੰ ਨਜ਼ਰ ਅੰਦਾਜ਼ ਕਰਕੇ, ਉਨ੍ਹਾਂ ਦੀ ਖੋਜ ਹੱਥਿਆ ਕੇ, ਦਾਅਪੇਚ ਲੜਾ ਕੇ ਆਪਣੇ ਖੋਜੀਆਂ ਨੂੰ ਪੁਰਸਕਾਰ ਦੇਣ ਨੂੰ ਤਰਜੀਹ ਦਿੰਦੇ ਆਏ ਹਨ।

 ਸਵਾਲ ਇਹ ਵੀ ਉੱਠਦਾ – ਕੀ ਸਾਡੇ ਵਿਗਿਆਨੀਆਂ ਦੇ ਖੋਜ ਕਾਰਜ ਵਿੱਚ ਵਧੇਰੇ ਗੁਣਾਤਮਿਕਤਾ ਨਹੀਂ? ਕੀ ਸਾਡੀ ਖੋਜ ਤੇ ਵਿਕਾਸ ਨਾਲੋ ਨਾਲ ਨਹੀਂ ਤੁਰਦੇ? ਕੀ ਸਰਕਾਰਾਂ ਦੇ ਨੀਤੀ ਘੜਨ ਵਿੱਚ ਕਿਤੇ ਕਮੀਆਂ ਤਾਂ ਨਹੀਂ ਰਹਿ ਜਾਂਦੀਆਂ?

 ਸੰਯੁਕਤ ਰਾਜ ਅਮਰੀਕਾ, ਇੰਗਲੈਂਡ ਵਿੱਚ ਅੱਜ ਵੀ ਖੋਜ ਕਾਰਜ ਅਤੇ ਵਿਕਾਸ ਵਿਸ਼ਵ ਵਿਿਦਆਲਿਆਂ ਦੀ ਜ਼ੁੰਮੇਵਾਰੀ ਹਨ।ਖੋਜਾਂ ਵਿਸ਼ਵ ਵਿਿਦਆਲਿਆਂ ਤੋਂ ਨਿਕਲਦੀਆਂ ਹਨ ਤਾਂ ਤਕਨੀਕ ਅਤੇ ਉਤਪਾਦ ਤਿਆਰ ਹੁੰਦੇ ਹਨ।ਸਾਡੀਆਂ ਯੂਨੀਵਰਸਿਟੀਆਂ  ਵਿੱਚ ਖੋਜ ਕਾਰਜ ਅਤੇ ਵਿਕਾਸ ਦਾ  ਸੰਬੰਧ  ਇਸ ਤਰਾਂ ਦਾ ਨਹੀਂ ਹੈ।ਸਾਡੇ ਮੁਲਕ ਵਿੱਚ  ਵੱਖ ਖੇਤਰਾਂ ਵਿੱਚ ਪ੍ਰਯੋਗਸ਼ਾਲਾਵਾਂ ਖੋਲ੍ਹੀਆਂ ਗਈਆਂ ਹਨ।ਇਨ੍ਹਾ ਵਿੱਚ ਹੀ ਖੋਜ, ਤਕਨੀਕ ਉਤਪਾਦ ਅਤੇ ਵਿਕਾਸ ਦਾ ਨਿਰਨਾ ਹੁੰਦਾ ਹੈ। ਇਨ੍ਹਾ ਨੂੰ ਹੀ ਭਰਪੂਰ ਸਰਕਾਰੀ ਮਦਦ ਮਿਲਦੀ ਹੈ।ਆਮ ਤੌਰ ਯੂਨੀਵਰਸਿਟੀਆਂ ਤਾਂ ਇੱਥੇ ਫੰਡ ਉਡੀਕਦੀਆਂ,ਹੋਂਦ ਬਚਾਉਣ ਲਈ ਜੱਦੋ-ਜਹਿਦ ਕਰਦੀਆਂ ਜਾਪਦੀਆਂ ਹਨ।ਖੋਜ ਤੇ ਵਿਕਾਸ ਤਾਂ ਦੂਰ ਦੀ ਗੱਲ ਹੈ।ਇਸ  ਨੂੰ ਵੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।ਖੋਜਸ਼ਾਲਾਵਾਂ ਦਾ ਤਾਲਮੇਲ ਯੂਨੀਵਰਸਿਟੀ ਵਿੱਚ ਹੋ ਰਹੇ ਖੋਜ ਕਾਰਜ ਨਾਲ ਹੋਣਾ ਚਾਹੀਦਾ ਹੈ।

 ਸੰਨ 2010 ਵਿੱਚ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਕਿਹਾ ਸੀ- ਲਾਲ ਫੀਤਾਸ਼ਾਹੀ ਅਤੇ ਰਾਜਨੀਤਕ ਦਖਲਅੰਦਾਜ਼ੀ,ਭਾਰਤੀ ਵਿਿਗਆਨ ਦੀ ਗੁਣਾਤਮਿਕ ਤਰੱਕੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ।ਇਸ ਗੱਲ ਵਿੱਚ ਕਿੰਨਾ ਕੁ ਵਜ਼ਨ ਹੈ? ਸੋਚ ਵਿਚਾਰ ਕਰਨੀ ਬਣਦੀ ਹੈ।

 ਸਾਡੇ ਖੋਜੀ ਦਿਮਾਗ, ਕੁਸ਼ਲ ਡਾਕਟਰ, ਇੰਜੀਨੀਅਰ ਤਾਂ ਜਹਾਜ਼ ਭਰ ਭਰ ਯੂਰਪ ਵੱਲ ਜਾ ਰਹੇ ਹਨ।ਸਾਡੇ ਖੋਜੀ ਖੋਜ ਕਰਨ ਨਾਲ਼ੋਂ ਸੁਰੱਖਿਅਤ ਨੌਕਰੀ ਅਤੇ ਵੱਧ ਪੈਸੇ ਕਮਾਉਣ ਨੂੰ ਤਰਜੀਹ ਦਿੰਦੇ ਹਨ।ਖੋਜ ਕੰਮਾਂ ਨੂੰ ਵਕਤ ਬਰਬਾਦ ਕਰਨਾ ਸਮਝਦੇ ਹਨ।ਕੀ ਇਹ ਸਾਡੀ  ਇਕ ਤ੍ਰਾਸਦੀ ਨਹੀਂ? ਜਾਂ ਸਾਡਾ ਪ੍ਰਬੰਧ ਕਿਸੇ ਪੱਖੋਂ ਊਣਾ ਹੈ।

 ਸਾਡੇ ਸਿੱਖਿਆ ਪ੍ਰਬੰਧ ਵਿੱਚ ਬੱਚੇ ਦੀ ਪ੍ਰਤਿਭਾ ਅਤੇ ਬੁੱਧੀ ਦਾ ਮੁਲਾਂਕਣ ਘੋਟਾ ਲਾਏ ਪ੍ਰਸ਼ਨਾਂ ਦੇ ਉੱਤਰ ਲਿਖ ਦੇਣ ਨਾਲ ਕੀਤਾ ਜਾਂਦਾ ਹੈ।ਇਸ ਤਰਾਂ ਖੋਜ ਪ੍ਰਤੀ ਰੁੱਚੀ ਕਿਵੇਂ ਪੈਦਾ ਹੋਵੇਗੀ ਅਤੇ ਖੋਜੀਆਂ ਦੀ ਪਹਿਲੇ ਪੱਧਰ ਤੇ ਪਹਿਚਾਣ ਕਿਵੇਂ ਹੋਵੇਗੀ?

 ਇਹ ਵੀ ਕਈ ਵਾਰ ਮਨ ਵਿੱਚ ਆਉਦਾ ਹੈ ਕਿ ਸਾਡੇ ਖੋਜੀ ਖੋਜ ਪ੍ਰਤੀ ਆਕ੍ਰਾਮਕ ਸੁਭਾਅ ਵਾਲੇ ਕਿਉਂ ਨਹੀਂ।ਇਹ ਖੋਜ ਕਰਦੇ ਕਰਦੇ ਖੋਜ ਨੂੰ ਇਕ ਚੁਣੌਤੀ ਭਰੇ ਮੋੜ ਤੇ ਕਿਉਂ ਛੱਡ ਜਾਂਦੇ ਹਨ ਜਾਂ ਚੁਣੌਤੀ ਦਾ ਸਾਮ੍ਹਣਾ ਕਰਕੇ ਕੁਝ ਨਵਾਂ ਤਲਾਸ਼ਣ ਦਾ ਦਮ ਨਹੀਂ ਦਿਖਾਉਂਦੇ।ਯੂਰਪੀਨ ਵਿਿਗਆਨੀਆਂ ਤੇ ਸਾਡੇ  ਵਿਿਗਆਨੀਆਂ ਵਿੱਚ ਕੋਈ ਨਾਂ ਕੋਈ ਫਰਕ ਤਾਂ  ਜ਼ਰੂਰ ਹੋਵੇਗਾ,ਜਿਸ ਕਰਕੇ ਨੋਬਲ ਪੁਰਸਕਾਰ  ਅਕਸਰ  ਉਨ੍ਹਾਂ ਦੀ ਹੀ ਝੋਲੀ ਵਿੱਚ ਜਾ ਪੈਂਦੇ ਹਨ।ਅਸੀਂ ਤਾਂ ਜਾਪਾਨੀਆਂ ਅਤੇ ਜਰਮਨ ਦੇ ਖੋਜੀਆਂ  ਦੇ ਮੁਕਾਬਲੇ ਵਿੱਚ ਵੀ ਬਹੁਤ ਪੱਛੜੇ ਹੋਏ ਹਾਂ।ਉਨ੍ਹਾਂ ਦਾ ਨਾਂ ਅਕਸਰ ਨੋਬਲ ਪੁਰਸਕਾਰਾਂ ਵਿੱਚ ਆਉਂਦਾ ਰਹਿੰਦਾ ਹੈ।

 ਦੇਖਣ ਵਿੱਚ ਆਉਂਦਾ ਹੈ  ਕਿ ਜਿਹੜੇ ਵਿਿਦਆਰਥੀ ਖੋਜ ਕਰਨ ਵਿੱਚ ਰੁਚਿਤ ਹੁੰਦੇ ਹਨ, ਉਨ੍ਹਾਂ ਦਾ ਯੂਨੀਵਰਸਿਟੀਆਂ ਜਾਂ ਪ੍ਰਯੋਗਸ਼ਾਲਾਵਾਂ ਵਿੱਚ ਸਿੱਧਾ ਦਾਖਲਾ ਨਹੀਂ ਹੁੰਦਾ।

ਰਾਜਸੀ ਦਬਾਅ ਜਾਂ ਦਖਲਅੰਦਾਜ਼ੀ  ਵੀ ਇਸ ਸੰਦਰਭ ਵਿੱਚ ਆਪਣੀ ਨਾਂਹ ਪੱਖੀ  ਭੂਮਿਕਾ ਨਿਭਾਉਂਦੀ  ਹੈ।ਇਸ ਕਰਕੇ ਅਸੀਂ ਆਪਣੇ ਮੁਲਕ  ਦੀ ਬੇਸਕੀਮਤੀ ਬੁੱਧੀ, ਹੁਨਰ ਅਤੇ ਅਕਲ ਨੂੰ ਅਜਾਂਈ ਗੁਆ ਰਹੇ ਹਾਂ।ਸਾਡੇ ਵਿੱਚ ਰੋਹ ਕਿਉਂ ਨਹੀਂ ਜਾਗਦਾ ਕਿ ਅਸੀਂ ਅੱਗੇ ਵੱਧ ਰਹੇ ਦੇਸ਼ਾਂ ਜਿੰਨੇ ਨੋਬਲ ਪੁਰਸਕਾਰ ਜੇਤੂ ਕਿਉਂ ਨਹੀਂ ਪੈਦਾ ਕਰ ਸਕੇ? ਆਓ ਜ਼ਰਾ ਬੈਠ ਕੇ ਚਿੰਤਨ ਮੰਥਨ ਤਾਂ ਕਰੀਏ।

- Advertisement -spot_img

World News

LEAVE A REPLY

Please enter your comment!
Please enter your name here

- Advertisement -spot_img

Latest article