19.1 C
Mohali
ਸਮੁੱਚੇ ਪੰਜਾਬੀ ਸੰਸਾਰ ਵਿੱਚ ਪੜ੍ਹਿਆ ਜਾਣ ਵਾਲਾ ਗਲੋਬਲ ਨਿਊਜ਼ ਮੈਗਜ਼ੀਨ ਅਤੇ ਟੀ.ਵੀ. ਚੈਨਲ
Tuesday, February 17, 2026

ਵਿਦੇਸ਼ੀ ਸਿੱਖ ਜਥੇਬੰਦੀਆਂ ਵਲੋਂ ਗੁਰਪੁਰਬ ਮੌਕੇ ਭਾਰਤ ਸਰਕਾਰ ਨੂੰ ਪਾਬੰਦੀਆਂ ਹਟਾਉਣ ਦੀ ਅਪੀਲ

Must read

ਨਵੀਂ ਦਿੱਲੀ (ਸੱਤ ਸਮੁੰਦਰੋਂ ਪਾਰ ਬਿਉਰੋ)  ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਜਥੇਬੰਦੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖਾਂ ਉੱਤੇ ਪਾਕਿਸਤਾਨ ਦੇ ਇਤਿਹਾਸਕ ਗੁਰ ਅਸਥਾਨਾਂ ਸ੍ਰੀ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਆਦਿ ਦੇ ਦਰਸ਼ਨ ਲਈ ਲਗਾਈਆਂ ਪਾਬੰਦੀਆਂ ਤੁਰੰਤ ਹਟਾਏ।ਉਹਨਾਂ ਕਿਹਾ ਕਿ ਇਹ ਪਾਬੰਦੀਆਂ ਸ਼ੁਰੂ ਵਿੱਚ ਸੁਰੱਖਿਆ ਕਾਰਣਾਂ ਕਰਕੇ ਠੀਕ ਸਨ, ਪਰ ਹੁਣ ਭਾਰਤ ਤੇ ਪਾਕਿਸਤਾਨ ਦੇ ਸਬੰਧ ਸਧਾਰਨ ਹੋਣ ਤੋਂ ਬਾਅਦ ਵੀ ਵਿਦੇਸ਼ੀ ਸਿੱਖਾਂ ਨੂੰ ਯਾਤਰਾ ਦੀ ਇਜਾਜ਼ਤ ਨਾ ਦੇਣਾ ਸਿੱਧਾ ਵਿਤਕਰਾ ਹੈ।

ਸ੍ਰੀ ਗੁਰੂ ਸਿੰਘ ਸਭਾ ਡਰਬੀ ਤੇ ਸਿੱਖ ਅਜਾਇਬਘਰ ਦੇ ਸੇਵਾਦਾਰ ਸ. ਰਘਬੀਰ ਸਿੰਘ ਤੇ ਸ. ਰਾਜਿੰਦਰ ਸਿੰਘ ਪੁਰੇਵਾਲ, ਗੁਰੂ ਸਿੰਘ ਸਭਾ ਗਰੇਟ ਬਾਰ ਬ੍ਰਮਿੰਘਮ ਦੇ ਸੇਵਾਦਾਰ ਬਲਬੀਰ ਸਿੰਘ ਅਤੇ ਅਖੰਡ ਕੀਰਤਨੀ ਜਥਾ ਯੂਕੇ ਦੇ ਪ੍ਰੋ. ਦਲਜੀਤ ਸਿੰਘ ਵਿਰਕ ਨੇ ਸਾਂਝੇ ਬਿਆਨ ‘ਚ ਕਿਹਾ ਕਿ “ਭਾਰਤ ਸਰਕਾਰ ਸਿੱਖਾਂ ਨਾਲ ਵਿਤਕਰਾ ਕਰ ਰਹੀ ਹੈ। ਧਾਰਮਿਕ ਵਿਅਕਤੀ ਜਾਂ ਸਰਕਾਰਾਂ ਹਰ ਧਰਮ ਦੀ ਆਸਥਾ ਦਾ ਸਤਿਕਾਰ ਕਰਦੀਆਂ ਹਨ, ਪਰ ਇੱਥੇ ਧਾਰਮਿਕ ਕੱਟੜਤਾ ਦਿਖਾਈ ਜਾ ਰਹੀ ਹੈ।” ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਪਾਬੰਦੀਆਂ ਨਾ ਹਟਾਈਆਂ ਗਈਆਂ, ਤਾਂ ਇਹ ਫੈਸਲਾ ਇਤਿਹਾਸ ਵਿੱਚ “ਕਾਲੇ ਅੱਖਰਾਂ” ਨਾਲ ਲਿਿਖਆ ਜਾਵੇਗਾ ਅਤੇ ਆਉਣ ਵਾਲੀ ਪੀੜ੍ਹੀ ਇਸਨੂੰ ਸਿੱਖ ਵਿਰੋਧੀ ਕਦਮ ਮੰਨੇਗੀ।ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਧਾਰਮਿਕ ਸਹਿਣਸ਼ੀਲਤਾ ਦਿਖਾਏ, ਸਿੱਖਾਂ ਨੂੰ ਗੁਰਪੁਰਬ ਮੌਕੇ ਆਪਣੇ ਗੁਰ ਅਸਥਾਨਾਂ ਦੇ ਦਰਸ਼ਨ ਕਰਨ ਦੀ ਆਜ਼ਾਦੀ ਦੇਵੇ ਅਤੇ ਰਾਜਨੀਤਿਕ ਸਵਾਰਥਾਂ ਤੋਂ ਉੱਪਰ ਉੱਠ ਕੇ ਸਾਂਝ ਪਿਆਰ ਨੂੰ ਪ੍ਰੋਤਸਾਹਿਤ ਕਰੇ।

- Advertisement -spot_img

World News

LEAVE A REPLY

Please enter your comment!
Please enter your name here

- Advertisement -spot_img

Latest article