ਸ਼੍ਰਿਸਟੀ ਦੇ ਕਰਤਾ ਨੇ ਮਨੁੱਖੀ ਦਿਮਾਗ਼ ਵਿੱਚ ਅਜਿਹੀ ਕਾਰਾਗਰੀ ਦਾ ਕਮਾਲ ਕੀਤਾ ਹੈ ਕਿ ਲੱਖਾਂ ਕਰੋੜਾਂ ਸਾਲਾਂ ਤੋਂ ਅੱਜ ਤੱਕ ਇਸ ਦਾ ਕੋਈ ਵੀ ਭੇਦ ਪਾ ਨਹੀਂ ਸਕਿਆ, ਮਨੁੱਖੀ ਦਿਮਾਗ਼ ਦੀ ਕੰਮ ਕਰਨ ਦੀ ਰਫ਼ਤਾਰ ਅਤੇ ਸ਼ਕਤੀ ਇੰਨੀ ਹੈ ਕਿ ਹਜ਼ਾਰਾਂ ਲੱਖਾਂ ਕਿਲੋਮੀਟਰ ਪ੍ਰਤੀ ਸੈਕਿੰਡ ਵਿੱਚ ਹੀ ਕੰਮ ਕਰ ਦਿੰਦਾ ਹੈ।ਮਨੁੱਖੀ ਦਿਮਾਗ਼ ਹੱਡੀ ਦੀ ਕਠਿਨ ਦੀਵਾਰ ਦੇ ਹੇਠਾਂ, ਮੱਥੇ ਦੇ ਮਗਰਲੇ ਪਾਸੇ, ਦਿਮਾਗ ਸਥਿਤ ਹੈ, ਕੋਈ ਸ਼ਾਸਤਰ ਕਹਿੰਦਾ ਹੈ ਕਿ 8 ਹੱਡੀਆਂ ਦਾ ਬਣਿਆ ਹੋਇਆ ਹੈ।ਉਸ ਹੱਡੀਆਂ ਦੇ ਹੇਠਾਂ ਦਿਮਾਗ਼ ਸਥਿਤ ਹੈ। ਇਹ ਕਿਸੇ ਹਿਸਾਬ ਨਾਲ ਆਂਡੇ ਦੀ ਸ਼ਕਲ ਵਰਗਾ ਹੈ ਇਹ ਵਿਚੋਂ ਅਖਰੋਟ ਦੇ ਗੁਦੇ ਵਰਗਾ ਹੁੰਦਾ ਹੈ ਇਸ ਦਾ ਪਿਛਲਾ ਭਾਗ ਅਗਲੇ ਭਾਗ ਨਾਲੋਂ ਚੌੜਾ ਤੇ ਮੋਟਾ ਹੁੰਦਾ ਹੈ।ਸਾਹਮਣੇ ਤੋਂ ਪਿੱਛੇ ਤਕ ਇਸ ਦੀ ਲੰਬਾਈ ਸਾਢੇ ਛੇ ਇੰਚ, ਇੱਕ ਕੰਨ ਤੋਂ ਦੂਜੇ ਕੰਨ ਤਕ ਦੀ ਲੰਬਾਈ ਸਾਢੇ ਪੰਜ ਇੰਚ ਅਤੇ ਮੋਟਾਈ ਉਪਰ ਤੋਂ ਹੇਠਾਂ ਤਕ ਪੰਜ ਇੰਚ ਹੁੰਦੀ ਹੈ। ਇਸ ਦਾ ਵਜਨ ਜਵਾਨ ਆਦਮੀਆਂ ਦੀ 50 ਸਾਲ ਦੀ ਉਮਰ ਤੱਕ ਸਵਾ ਤੋ ਡੇਢ ਕਿਲੋ ਤੱਕ ਹੁੰਦਾ ਹੈ।ਸਿਰ ਦੇ ਸਾਰੇ ਭਾਗਾਂ ਨਾਲੋਂ ਦਿਮਾਗ਼ ਵੱਡਾ ਹੁੰਦਾ ਹੈ। ਇ ਸਾਰੇ ਢਾਂਚੇ ਨੂੰ ਮਸਕਤ ਜਾ ਸਿਰ ਕਿਹਾ ਜਾਂਦਾ ਹੈ।
ਦਿਮਾਗ਼ ਹੀ ਮਨੁੱਖ ਦੇ ਗਿਆਨ ਬੁਧੀ, ਧਰਮ, ਕਰਮ ਦਾ ਪ੍ਰਧਾਨ ਹੈ।ਕੇਵਲ ਜੀਵਨ ਰੱਖਿਆ ਦੇ ਲਈ ਇਸ ਦੀ ਦਿਰਕਾਰ ਨਹੀਂ ਹੈ, ਕਿਉਂਕਿ ਅਨੇਕਾਂ ਛੋਟੇ ਜੀਵ ਦੇਖਣ ਵਿੱਚ ਆਉਂਦੇ ਹਨ ਜਿਨਾਂ ਦੇ ਮਸਤਕ ਨਹੀਂ ਹਨ ਪਰ ਜਿਉਂਦੇ ਹਨ।ਜਿਨਾਂ ਪ੍ਰਾਣੀਆਂ ਦੇ ਮਸਤਕ ਹਨ ਉਹ ਸਭ ਬੁਧੀ ਮਾਨ ਹਨ।ਅਤੇ ਜਿਨ੍ਹਾਂ ਦਾ ਛੋਟਾ-ਵੱਡਾ ਮਸਤਕ ਹੈ ਉਹੋ ਜਿਹੀ ਹੀ ਬੁੱਧੀ ਹੈ।ਮਸਤਕ ਤੋਂ ਹੀ ਚੰਗੀ ਤੇ ਮਾੜੀ ਛੋਟੀ ਤੇ ਵੱਡੀ ਬੁੱਧੀ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।ਸਹਿਜ ਬੁਧੀ ਦਾ ਲੱਛਣ ਇਹ ਹੈ ਕਿ ਜਨਮ ਲੈਂਦੇ ਸਮੇਂ ਜਿਸ ਜਾਤੀ ਦੇ ਜੀਵ ਦੀ ਜਿੰਨੀ ਬੁੱਧੀ ਹੁੰਦੀ ਹੈ।ਉਨੀ ਹੀ ਸਾਰੀ ਉਮਰ ਦੇ ਲੲ ੀਇੱਕ ਤਰ੍ਹਾਂ ਦਾ ਹੀ ਕੰਮ ਕਰਦੇ ਹਨ।ਜਿਵੇਂ ਮਧੂ ਮੱਖੀਆਂ ਦੇ ਛੱਤੇ, ਪੰਛੀਆਂ ਦੇ ਆਲ੍ਹਣੇ ਸਿਰਫ਼ ਇੱਕ ਪ੍ਰਕਾਰ ਦੀ ਬੁਧੀ ਇੱਕ ਮਿਸਾਲ ਹੈ।ਸ਼੍ਰਿਸਟੀ ਦੇ ਕਰਤਾ ਨੇ ਸਿਰਫ਼ ਮਨੁੱਖ ਨੂੰ ਹੀ ਅਧਿਕ ਬੁੱਧੀ ਬਖਸ਼ੀ ਹੈ ਜੋ ਕਿ ਨਿੱਤ ਨਵੀਂ ਸਦਾ ਖੋਜ ਵਿੱਚ ਹੀ ਰਹਿੰਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਦਿਨ-ਬ-ਦਿਨ ਬੁਧੀ ਦਾ ਵਿਕਾਸ ਹੁੰਦਾ ਰਹਿੰਦਾ ਹੈ।ਮਨੁੱਖੀ ਦਿਮਾਗ਼ ਦੇ ਦੁਆਰਾ ਸਪਰਸ਼ ਦਾ ਗਿਆਨ ਅਨੁਭਵ ਹੁੰਦਾ ਹੈ ਦੇਖਣਾ, ਸੁੰਘਣਾ, ਸੁਣਨਾ ਇਸ ਦਾ ਗਿਆਨ ਦਿਮਾਗ਼ ਦੁਆਰਾ ਹੀ ਹੁੰਦਾ ਹੈ।ਦਿਮਾਗ਼ ਸੁਣੀ ਹੋਈ ਗੱਲ ਨੂੰ ਸਟੋਰ ਕਰਦਾ ਹੈ।ਜਦੋਂ ਆਉਣ ਵਾਲੇ ਸਮੇਂ ਵਿੱਚ ਕਿਤੇ ਵੀ ਲੋੜ ਪੈਂਦੀ ਹੈ ਉਦੋਂ ਸਾਡੇ ਮਨ ਨੂੰ ਸੰਕੇਤ ਦਿੰਦਾ ਹੈ।ਦਿਮਾਗ਼ ਦੇ ਦੁਆਰਾ ਹੀ ਦ੍ਯਾ, ਸਨੇਹ, ਭਗਤੀ ਅਤੇ ਆਤਮ ਗਿਆਨ ਦੀ ਪ੍ਰਾਪਤੀ ਕਰ ਸਕਦੇ ਹਾਂ।ਦਿਮਾਗ਼ ਸਾਡੇ ਸਾਰੇ ਕੰਮਾਂ ਦਾ ਆਧਾਰ ਹੈ। ਇਸ ਵਿੱਚ ਸੰਦੇਹ ਨਹੀਂ ਪਰ ਦਿਮਾਗ਼ ਦੁਆਰਾ ਇਹ ਕੰਮ ਕਿਸ ਤਰ੍ਹਾਂ ਹੁੰਦੇ ਹਨ, ਇਹ ਅਜੇ ਤੱਕ ਠੀਕ-ਠੀਕ ਨਿਸ਼ਚਿਤ ਨਹੀਂ ਹੋ ਸਕਿਆ।ਦਿਮਾਗ਼ ਦੇ ਨਾਲ ਮਨ ਦਾ ਕੀ ਸਬੰਧ ਹੈ ਇਹ ਗਲ ਵੀ ਅਜੇ ਤੱਕ ਜਾਣੀ ਨਹੀਂ ਗਈ।ਪਰ ਇਹ ਗੱਲ ਮਾਲੂਮ ਹੁੰਦੀ ਹੈ ਕਿ ਦਿਮਾਗ਼ ਹੀ ਮਨ ਦਾ ਆਧਾਰ ਹੈ।ਦਿਮਾਗ਼ ਹੀ ਸਾਡੀ ਜ਼ਿੰਦਗੀ ਦਾ ਆਧਾਰ ਹੈ।ਜਿਸ ਤਰ੍ਹਾਂ ਬਹੁਤ ਤਕੜਾ ਆਦਮੀ ਨੱਚਦਾ, ਟੱਪਦਾ, ਕੁਸ਼ਤੀ ਕਰਦਾ ਹੈ।ਜੇਕਰ ਉਸ ਦੇ ਸਿਰ ਵਿੱਚ ਕੋਈ ਬਹੁਤ ਭਾਰੀ ਚੋਟ ਲੱਗ ਜਾਵੇ ਤਾਂ ਉਹ ਇੱਕ ਦਮ ਮੁਰਦੇ ਦੇ ਸਮਾਨ ਹੋ ਜਾਵੇਗਾ।ਜਿਸ ਤਰ੍ਹਾਂ ਕਿਸੇ ਦੇ ਰੀੜ੍ਹ ਦੀ ਹੱਡੀ ਦੇ ਹੇਠਲੇ ਪਾਸੇ ਡਿਸਕ ਦੀ ਵਜ਼ਾ ਕਰਕੇ ਲੱਤਾਂ ਬੇਜਾਨ ਹੋ ਜਾਂਦੀਆਂ ਹਨ।ਉਥੋਂ ਸਾਨੂੰ ਇਹ ਗਿਆਨ ਹੁੰਦਾ ਹੈ ਕਿ ਦਿਮਾਗ਼ ਹੀ ਸਾਡੇ ਸਰੀਰ ਨੂੰ ਕੰਟਰੋਲ ਕਰ ਰਿਹਾ ਹੈ।
ਦਿਮਾਗ਼ ਵਿੱਚ ਸਾਰੇ ਸਰੀਰ ਨੂੰ ਸਪਰਸ਼ ਦਾ ਗਿਆਨ ਇਸ ਕਰਕੇ ਹੁੰਦਾ ਹੈ ਕਿ ਸਾਰੇ ਸਰੀਰ ਵਿੱਚ ਬਹੁਤ ਹੀ ਬਰੀਕ, ਚਿੱਟੇ ਰੰਗ ਦੀ ਜਾਲੀ ਜਾਂ ਬਰੀਕ ਨਰਵਸਾਂ ਦਾ ਜਾਲ ਵਿਿਸਆ ਹੋਇਆ ਹੈ।ਜਿਸ ਨੂੰ ਰੋਮ ਆਖਦੇ ਹਨ।ਮੇਰੇ ਹਿਸਾਬ ਨਾਲ ਜਿਸ ਦੀ ਗਿਣਤੀ 10 ਲੱਖ 32 ਹਜ਼ਾਰ ਹੈ ਕੁਲ ਕੋਸ਼ਕਾਵਾਂ ਦੀ ਗਿਣਤੀ ਜੋ ਕਿ ਸਰੀਰ ਨੂੰ ਕੰਟਰੋਲ ਕਰਦੀਆਂ ਹਨ 10,61,494 ਹੈ।ਸਾਡੇ ਖਿਆਲ ਮੁਤਾਬਕ ਇਸ ਤੋਂ ਜਿਆਦਾ ਹੀ ਹੋ ਸਕਦੀਆਂ ਹਨ ਪਰ ਘੱਟ ਨਹੀਂ। ਗੁਰਬਾਣੀ ਮੁਤਾਬਕ ਜੇਕਰ ਇਹ ਮੰਨ ਲਿਆ ਜਾਵੇ ਕਿ ਸਰੀਰ ਬ੍ਰਹਮੰਡ ਰੂਪ ਹੈ ਤਾਂ ਉਪਰਲੀ ਗਿਣਤੀ ਘੱਟ ਹੀ ਹੋ ਸਕਦੀ ਹੈ।
1. ਦਿਮਾਗ਼ ਨੂੰ ਗਰਮੀ ਲਗਣੀ: ਇਸ ਦੇ ਲੱਛਣ ਇਹ ਹਨ ਕਿ ਸਿਰ ਵਿੱਚ ਟਸ-ਟਸ ਹੋ ਕੇ ਦਰਦ ਹੁੰਦਾ ਹੈ ਅਤੇ ਅੱਖਾਂ ਧੁਪ ਦਾ ਚਮਕਾਰਾ ਨਹੀਂ ਝੱਲਦੀਆਂ, ਮਰੀਜ਼ ਹਰ ਵਕਤ ਅੱਖਾਂ ਮੀਚ ਕੇ ਰੱਖਣਾ ਚਾਹੁੰਦਾ ਹੈ ਜਾਂ ਕਿਸੇ ਠੰਢੀ ਥਾਂ ਦੀ ਭਾਲ ਵਿੱਚ ਰਹਿੰਦਾ ਹੈ।
2. ਦਿਮਾਗ਼ ਵਿੱਚ ਪਾਣੀ ਦਾ ਭਰਨਾ: ਉਂਝ ਤਾ ਦਿਮਾਗ਼ ਵਿਚ ਪਾਣੀ ਹਰ ਵਕਤ ਹੀ ਰਹਿੰਦਾ ਹੈ।ਪਰ ਜਦੋਂ ਕਿਸੇ ਵਜ੍ਹਾ ਕਰਕੇ ਜਾਂ ਤੇਜ਼ ਐਂਟੀਬਾਇਟਕ ਦੇਣ ਨਾਲ ਦਿਮਾਗ਼ ਵਿੱਚ ਪਾਣੀ ਆਪਣਾ ਕੰਟਰੋਲ ਛੱਡ ਜਾਂਦਾ ਹੈ ਅਤੇ ਵਧ ਜਾਂਦਾ ਹੈ, ਜਿਸ ਨਾਲ ਕਿਸੇ ਪਾਸੇ ਨੂੰ ਵੀ ਸਿਰ ਦਾ ਉਭਾਰ ਹੋ ਸਕਦਾ ਹੈ ਅਤੇ ਕਈ ਵਾਰ ਨਿਗ੍ਹਾ ਵੀ ਬੰਦ ਹੋ ਜਾਂਦੀ ਹੈ।
3.ਦਿਮਾਗ਼ ਦੀਆਂ ਕੋਸ਼ਕਾਵਾਂ ਵਿੱਚ ਸੋਜ਼ਸ਼ ਆਉਣੀ: ਇਸ ਬੀਮਾਰੀ ਨਾਲ ਸਿਰ ਨੂੰ ਚੱਕਰ ਆਉਣੇ, ਜਦੋਂ ਬੰਦਾ ਤੁਰਦਾ ਹੈ, ਉਸ ਨੂੰ ਇੰਝ ਲੱਗਦਾ ਹੈ ਜਿਵੇਂ ਨਸ਼ਾ ਕੀਤਾ ਹੋਵੇ, ਖੜ੍ਹਣ ਬੈਠਣ ਤੇ ਬਹੁਤ ਹੀ ਘੱਟ ਕੰਟਰੋਲ ਹੁੰਦਾ ਹੈ।ਬੰਦੇ ਦੇ ਹਰ ਵਕਤ ਸਰੀਰ ਵਿੱਚ ਦਰਦਾਂ ਸਰੀਰ ਨਿਢਾਲ ਰਹਿਣ ਲੱਗ ਜਾਂਦਾ ਹੈ।
ਇਸ ਸਰੀਰ ਬਣੇ ਨੂੰ ਲੱਖਾਂ ਕਰੋੜਾਂ ਸਾਲ ਹੋ ਗਏ ਹਨ।ਪਰ ਅੱਜ ਤੱਕ ਕੋਈ ਵੀ ਮਨੁੱਖੀ ਸਰੀਰ ਦਾ ਭੇਦ ਨਹੀਂ ਪਾ ਸਕਿਆ ਕਿ ਕਿਵੇਂ ਬਾਹਰ ਦੇਖਦਾ ਹੈ, ਕਿਵੇਂ ਸੋਚਦਾ, ਕਿਵੇਂ ਬੁਰੇ ਭਲੇ ਦਾ ਗਿਆਨ ਸੋਚ ਸਰੀਰ ਰੂਪੀ ਕਰਮ ਭੂਮੀ ਦਾ ਮਾਰਗ ਦਰਸ਼ਨ ਕਰਦਾ ਹੈ। ਇਹ ਅਜੇ ਤਕ ਭੇਦ ਹੀ ਹੈ, ਸਾਡੇ ਕੋਲ ਜਲੰਧਰ ਤੋਂ ਸ਼ਿਵ ਕੁਮਾਰ ਨਾਂ ਦਾ ਮਰੀਜ਼ ਆਇਆ ਸੀ ਜੋ ਕਿ 12 ਸਾਲ ਤੋਂ ਜਦੋਂ ਖੜਾ ਹੁੰਦਾ ਸੀ ਤਾਂ ਇੱਕ ਪਾਸੇ ਨੂੰ ਡਿੱਗ ਪੈਂਦਾ ਸੀ, ਉਸਨੇ ਉਤਰੀ ਭਾਰਤ ਦੇ ਵੱਡੇ-ਵੱਡੇ ਹਸਪਤਾਲਾਂ ਤੋਂ ਇਲਾਜ ਕਰਵਾਇਆ ਪਰ ਠੀਕ ਨਹੀਂ ਹੋਇਆ। ਦਿੱਲੀ ਵਿੱਚ ਬਹੁਤ ਵੱਡੇ ਹਸਪਤਾਲ ਵਿੱਚ ਰਹਿਣ ਤੋਂ ਬਾਦ ਸਾਡੇ ਕੋਲ ਆ ਕੇ ਸਿਰਫ 15 ਮਿੰਟ ਵਿੱਚ ਹੀ ਠੀਕ ਹੋ ਗਿਆ ਕਿਉਂਕਿ ਅਸੀਂ ਉਸਦੇ ਰੋਗ ਨੂੰ ਸਮਝਿਆ ਕਿ ਉਸ ਦੀਆਂ ਦਿਮਾਗ਼ ਦੀਆਂ ਕੋਸ਼ਕਾਵਾਂ ਵਿਚ ਸੋਜ਼ਸ਼ ਸੀ।ਉਹ ਮਰੀਜ਼ ਹੁਣ ਤਕ ਵੀ ਇਸ ਗੱਲ ਤੋਂ ਹੈਰਾਨ ਹੈ ਕਿ ਮੈਂ 15 ਮਿੰਟ ਵਿੱਚ ਕਿਵੇਂ ਠੀਕ ਹੋ ਗਿਆ।



