ਕੈਨੇਡਾ ਸਰਕਾਰ ਦੇ ਬਿਆਨ ਅਨੁਸਾਰ, ਕਾਨੂੰਨ ਲਾਗੂ ਹੋਣ ਤੋਂ ਬਾਅਦ ਉਹ ਸਾਰੇ ਲੋਕ ਜੋ ਇਸ ਤਾਰੀਖ ਤੋਂ ਪਹਿਲਾਂ ਕੈਨੇਡਾ ਤੋਂ ਬਾਹਰ ਪੈਦਾ ਹੋਏ ਹਨ, ਉਹਨਾਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਦਾਨ ਕੀਤੀ ਜਾਵੇਗੀ — ਜੇਕਰ ਉਹਨਾਂ ਦਾ ਕੈਨੇਡਾ ਨਾਲ ਜੁੜਾਵ ਦਾ ਅਹਿਮ ਸਬੂਤ ਹੋਵੇ।
2009 ਦਾ ਨਿਓਟਵਾ: ਕੈਨੇਡਾ ਨੇ ਨਾਗਰਿਕਤਾ ਕਾਨੂੰਨ ਵਿੱਚ ਮਹੱਤਵਪੂਰਣ ਸੋਧ ਨੂੰ ਸ਼ਾਹੀ ਸਹਿਮਤੀ ਦੇ ਦਿੱਤੀ ਹੈ, ਜਿਸ ਨਾਲ ਨਾਗਰਿਕਤਾ ਕਾਨੂੰਨ ਨੂੰ ਹੋਰ ਆਧੁਨਿਕ ਅਤੇ ਸਮਾਵੇਸ਼ੀ ਬਣਾਉਣ ਦੀ ਦਿਸ਼ਾ ਵਿੱਚ ਕੈਨੇਡਾ ਇੱਕ ਹੋਰ ਕਦਮ ਅੱਗੇ ਵੱਧ ਗਿਆ ਹੈ। ਬਿੱਲ C-3 (Citizenship Act 2025 Amendment) ਦੇ ਲਾਗੂ ਹੋਣ ਨਾਲ ਭਾਰਤੀ ਮੂਲ ਦੇ ਹਜ਼ਾਰਾਂ ਪਰਿਵਾਰਾਂ ਨੂੰ ਸਿੱਧਾ ਲਾਭ ਹੋਣ ਦੀ ਉਮੀਦ ਹੈ।
ਨਵਾਂ ਕਾਨੂੰਨ — ਸਭ ਤੋਂ ਵੱਡਾ ਬਦਲਾਅ
2009 ਵਿੱਚ ਲਾਗੂ ਕੀਤੀ ਗਈ “First-Generation Limit” ਨੇ ਉਹਨਾਂ ਪਰਿਵਾਰਾਂ ਲਈ ਵੱਡੀ ਮੁਸ਼ਕਲ ਪੈਦਾ ਕੀਤੀ ਸੀ, ਜਿਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਪੈਦਾ ਹੋਏ ਸੀ ਅਤੇ ਮਾਤਾ-ਪਿਤਾ ਖ਼ੁਦ ਵੀ ਕੈਨੇਡਾ ਤੋਂ ਬਾਹਰ ਪੈਦਾ ਹੋਏ ਸਨ।
ਇਸ ਕਾਰਨ ਕਈ ਭਾਰਤੀ ਮੂਲ ਦੇ ਪਰਿਵਾਰ ਨਾਗਰਿਕਤਾ ਤੋਂ ਵਾਂਝੇ ਰਹਿ ਜਾਂਦੇ ਸਨ।



