19.1 C
Mohali
ਸਮੁੱਚੇ ਪੰਜਾਬੀ ਸੰਸਾਰ ਵਿੱਚ ਪੜ੍ਹਿਆ ਜਾਣ ਵਾਲਾ ਗਲੋਬਲ ਨਿਊਜ਼ ਮੈਗਜ਼ੀਨ ਅਤੇ ਟੀ.ਵੀ. ਚੈਨਲ
Tuesday, February 17, 2026

ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ

ਸੰਤ ਸ਼ਮਸ਼ੇਰ ਸਿੰਘ ਜਗੇੜਾ ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ ਪਿੰਡ ਤੇ ਡਾਕ ਨਾਨਕਪੁਰ ਜਗੇੜਾ, ਜ਼ਿਲਾ ਲੁਧਿਆਣਾ

Must read

ਜਗਤ ਗੁਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਅਕਾਲਪੁਰਖ ਵਾਹਿਗੁਰ ਸਾਰੀ ਕਾਇਨਾਤ ਦਾ ਕਰਤਾ, ਭਰਤਾ ਤੇ ਹਰਤਾ ਹੈ। ਉਸ ਵਾਹਿਗੁਰੂ ਦੀ ਸਦੀਵੀਂ ਹੋਂਦ ਦਾ ਪ੍ਰਗਟਾਵਾ ਗੁਰੂ ਸਾਹਿਬ ਨੇ “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ਆਖ ਕੇ ਕੀਤਾ ਹੈ। ਸਾਰੀ ਸ੍ਰਿਸਟੀ ਦਾ ਰਚਨਹਾਰਾ ਹੋਣ ਕਰਕੇ, ਉਹ ਸਾਰੇ ਕਾਰਜਾਂ ਨੂੰ ਵੀ ਆਪ ਹੀ ਕਰਦਾ ਹੈ। ਉਸ ਦੀ ਬੰਦਗੀ ਕਰਨ ਵਿਚ ਹੀ ਸਭ ਦਾ ਭਲਾ ਹੈ। ਗੁਰੂ ਸਾਹਿਬ ਦੀ ਪਾਵਨ ਬਾਣੀ ਉਸੇ ਨਾਲ ਜੁੜਨ ਦਾ ਸੰਦੇਸ਼ ਤੇ ਪ੍ਰੇਰਨਾ ਦਿੰਦੀ ਹੈ। ਉਹ ਮਾਲਕ ਪ੍ਰਭੂ ਸਰਬ-ਸ਼ਕਤੀਮਾਨ, ਸਰਬ-ਗਿਆਤਾ ਤੇ ਸਰਬ-ਵਿਆਪਕ ਵੀ ਹੈ। ਉਸ ਦੀ ਜੋਤਿ ਨਾਲ ਹੀ ਸੰਸਾਰ ਦੇ ਸਰਬ ਜੀਵਾਂ ਦਾ ਆਉਣ ਜਾਣ ਚਲ ਰਿਹਾ ਹੈ। ਸਭ ਜੀਵਾਂ ਵਿਚ ਹੀ ਉਸਦੇ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ। ਉਸਦੀ ਬੰਦਗੀ ਤੇ ਅਰਾਧਨਾ ਨਾਲ ਮੁਕਤੀ ਮਿਲ ਸਕਦੀ ਹੈ। ਉਸ ਦੀ ਬਖਸ਼ਿਸ਼ ਨਾਲ ਸਭ ਪ੍ਰਾਪਤੀਆਂ ਹੋ ਸਕਦੀਆਂ ਹਨ। ਉਸ ਨਾਲ ਜੁੜ ਕੇ ਜੀਵ ਦੇਵਤਾ ਬਣ ਜਾਂਦਾ ਹੈ। ਉਸ ਦੀ ਛੋਹ ਮਨੁੱਖ ਨੂੰ ਪਾਰਸ ਬਣਾ ਦਿੰਦੀ ਹੈ। ਜਿਹੜੇ ਕੌਤਕ ਸ੍ਰੀ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ ‘ਤੇ ਵਰਤੇ, ਉਨ੍ਹਾਂ ਵਿਚੋਂ ਗੁਰੂ ਸਾਹਿਬ ਦੀ ਸ਼ਖਸੀਅਤ ਦੇ ਦੈਵੀ ਹੋਣ ਦਾ ਪ੍ਰਗਟਾਵਾ ਹੁੰਦਾ ਹੈ, ਸ੍ਰੀ ਗੁਰੂ ਨਾਨਕ ਸਾਹਿਬ ਦੇ ਸਤਿਕਾਰ ਯੋਗ ਮਾਤਾ ਜੀ ਅਤੇ ਪਿਤਾ ਜੀ ਦੇ ਵੱਡੇ ਕਰਮਾਂ ਦਾ ਫ਼ਲ ਹੀ ਸੀ ਕਿ ਉਨ੍ਹਾਂ ਦੇ ਗ੍ਰਹਿ ਵਿਖੇ ਗੁਰੂ ਸਾਹਿਬ ਵਲੋਂ ਉਚਾਰਨ ਕੀਤੀ ‘ਧੁਰ ਕੀ ਬਾਣੀ’ ਵੀ ਉਨ੍ਹਾਂ ਦੇ ਦੈਵੀ ਹੋਣ ਦਾ ਪ੍ਰਗਟਾਵਾ ਕਰਦੀ ਹੈ। ਉਨ੍ਹਾਂ ਦੀ ਅਕਾਲ ਪੁਰਖ ਨਾਲ ਦੈਣੀ ਸਾਂਝ ਦਾ ਪ੍ਰਗਟਾਵਾ ਵੀ ਪਾਵਨ ਬਾਣੀ ਹੀ ਕਰਦੀ ਹੈ।

ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰ ਮਿਿਲਆ ਸੋਈ ਜੀਉ। ਅੰਗ 599

ਜਦੋਂ ਅਸੀਂ ਵੱਖ-ਵੱਖ ਸਰੋਤਾਂ ਤੋਂ ਗੁਰੂ ਸਾਹਿਬ ਦਾ ਜੀਵਨ-ਦਰਸ਼ਨ ਵਾਚਦੇ ਹਾਂ, ਤਾਂ ਸਚੁਮੱਚ ਹੀ ਉਨ੍ਹਾਂ ਦੀ ਦੈਵੀ-ਹਸਤੀ ਵਿਚੋਂ ਸੂਰਜ ਵਰਗਾ ਤੇਜ, ਚੰਦਰਮਾ ਵਰਗੀ ਸ਼ਾਂਤੀ, ਸਮੁੰਦਰ ਵਰਗਾ ਸਹਿਜ, ਦ੍ਰਿੜਤਾ ਸੁਮੇਰ ਪਰਬਤ ਜਿਹੀ, ਰੁਕਾਂ ਵਰਗੀ ਜੀਰਾਂਦ, ਨਿਮਰਤਾ ਦੇ ਦਰਸ਼ਨ ਸਹਿਜ ਸੁਭਾਅ ਹੀ ਹੋ ਜਾਂਦੇ ਹਨ। ਗੁਰੂ ਸਾਹਿਬ ਦੀ ਇਕ ਨਜ਼ਰ ਹੀ ਮਨੁੱਖਾਂ ਤੇ ਜੀਵ ਜੰਤੂਆਂ ਦੇ ਜੀਵਨ ਨੂੰ ਬਦਲਣ ਲਈ ਸਮਰੱਥ ਹੈ। ਆਪਣੀਆਂ ਚਾਰ ਉਦਾਸੀਆਂ ਦੌਰਾਨ ਜਿਸ ਮਾਰਗ ਤੇ ਵੀ ਗੁਰੂ ਬਾਬਾ ਜੀ ਗਏ, ਮੁੜ ਉਸ ਸਥਾਨ ‘ਤੇ ਨਹੀਂ ਜਾ ਸਕੇ, ਪ੍ਰੰਤੂ ਉਹਨਾਂ ਦੁਆਰਾ ਸਥਾਪਿਤ ਸੰਗਤ ਨਿਰੰਤਰ ਹੁਣ ਤੱਕ ਵੀ ਕਾਇਮ ਹੈ। ਜਿਥੇ ਵੀ ਗੁਰੂ ਸਾਹਿਬ ਦੇ ਚਰਨ ਟਿਕੇ, ਉਹ ਥਾਵਾਂ ਪੂਜਣ ਯੋਗ ਹੋ ਗਈਆਂ, ਜਦੋਂ ਗੁਰੂ ਬਾਬਾ ਜੀ ਜੰਗਲਾਂ ਬੇਲਿਆਂ, ਰੇਗਿਸਤਾਨਾਂ, ਪਹਾੜਾਂ, ਸਮੁੰਦਰਾਂ, ਨਦੀਆਂ ਦਾ ਭਰਮਣ ਕਰਦੇ ਸਨ, ਕਦੇ ਵੀ ਭੈਅ, ਡਰ, ਦੁਬਿਧਾ ਉਨ੍ਹਾਂ ਦੇ ਜੀਵਨ ਵਿਚ ਵਿਖਾਈ ਹੀ ਨਹੀਂ ਦਿੱਤੀ। ਸਮੁੱਚੇ ਸੰਸਾਰ ਨੂੰ ਸੱਚ, ਹੱਕ, ਸਦਾਚਾਰ, ਮਨੁੱਖਤਾ ਦੇ ਭਲੇ ਦੇ ਮਾਰਗ ਤੇ ਪਾਉਣ ਲਈ ਗੁਰੂ ਬਾਬਾ ਜੀ ਨੇ ਜਿਹੜਾ ਕਾਰਜ ਆਰੰਭ ਕੀਤਾ, ਉਸ ਵਿਚ ਜਿਹੜੀ ਵੀ ਰੁਕਾਵਟ ਆਈ ਉਸ ਨੂੰ ਸੰਵਾਦ, ਵਿਚਾਰ-ਚਰਚਾ, ਵਿਚਾਰ-ਵਟਾਂਦਰਾ ਕਰਦਿਆਂ ਦੂਰ ਕੀਤਾ। ਪਰ ਕਦੇ ਵੀ ਨਿਮਰਤਾ, ਸਹਿਜ, ਦ੍ਰਿੜਤਾ ਤੇ ਨਿਡਰਤਾ ਦਾ ਪੱਲਾ ਨਹੀਂ ਛੱਡਿਆ।

ਗੁਰੂ ਬਾਬਾ ਜੀ ਨਾਲ ਮੇਲ-ਮਿਲਾਪ ਤੋਂ ਬਾਅਦ, ਵੱਡੇ-ਵੱਡੇ ਲੋਭੀ, ਲਾਲਚੀ, ਦੰਤੀ, ਪਾਖੰਡੀ, ਬਹੁ-ਰੂਪੀਏ ਤੇ ਖੂੰਖਾਰ ਮਨੁੱਖਾਂ ਦੇ ਮਨ ਵਿਚ ਪ੍ਰੇਮ, ਦਇਆ ਵਰਗੀ ਭਾਵਨਾ ਹੀ ਪੈਦਾ ਨਹੀਂ ਹੋਈ, ਸਗੋਂ ਅਜਿਹੇ ਦਰਿੰਦੇ ਮਨੁੱਖ, ਗੁਰੂ ਬਾਬਾ ਜੀ ਦੇ ਦੱਸੇ ਸਤਿ ਦੇ ਮਾਰਗ ਦੇ ਧਾਰਨੀ ਬਣ ਗਏ। ਜਿਸਨੇ ਵੀ ਗੁਰੂ ਸਾਹਿਬ ਨਾਲ ਸੰਵਾਦ ਰਚਾਉਣ ਦਾ ਯਤਨ ਕੀਤਾ, ਗੁਰੂ ਸਾਹਿਬ ਦੇ ਅਗੰਮੀ ਬਚਨਾਂ ਤੋਂ ਅਜਿਹਾ ਪ੍ਰਭਾਵਿਤ ਹੋਇਆ ਤੇ ਚਰਨਾਂ ਤੇ ਢਹਿ ਕੇ ਪਿਛਲੇ ਕੀਤੇ ਕਰਮਾਂ ਲਈ ਖਿਮਾ ਜਾਚਨਾ ਕਰਦਿਆਂ, ਮੁੜ ਸੱਚ ਦੇ ਮਾਰਗ ‘ਤੇ ਚਲਣ ਦਾ ਵਾਅਦਾ ਕੀਤਾ। ਗੁਰੂ ਸਾਹਿਬ ਦੀ ਵਡਿਆਈ ਦੀਆਂ ਅਜਿਹੀਆਂ ਸਾਖੀਆਂ ਤੇ ਕਥਾਵਾਂ ਸੁਣਨ ਨੂੰ ਮਿਲਦੀਆਂ ਹਨ, ਜਿਸ ਅਸਥਾਨ ਤੇ ਗੁਰੂ ਸਾਹਿਬ ਗਏ, ਹੁਣ ਤੱਕ ਉਥੋਂ ਦੇ ਸਥਾਨਿਕ ਲੋਕਾਂ ਵਿਚ ਪੀੜ੍ਹੀ-ਦਰ-ਪੀੜ੍ਹੀ ਉਹੋ ਕਥਾ, ਕਹਾਣੀਆਂ ਲੋਕਾਂ ਵਿਚ ਪ੍ਰਚਲਤ ਹਨ।

ਗੁਰੂ ਬਾਬਾ ਜੀ ਦੀ ਪਾਰਸ ਛੋਹ ਅਜਿਹੀ ਸਮਰਥਾ ਰੱਖਦੀ ਹੈ। ਜਿਸ ਨਾਲ ਬੋਲੇ ਤੇ ਗੂੰਗੇ, ਬੋਲਣ ਤੇ ਸੁਣਨ ਲੱਗ ਪਏ। ਅੱਖਾਂ ਤੋਂ ਅੰਨ੍ਹੇ ਦੇਖਣ ਦੀ ਤਾਕਤ ਪ੍ਰਾਪਤ ਕਰ ਗਏ। ਪਿੰਗਲਿਆਂ ਵਿਚ ਪਰਬਤਾਂ ਨੂੰ ਪਾਰ ਕਰਨ ਦੀ ਸ਼ਕਤੀ ਆ ਗਈ। ਅਸਲ ਵਿਚ ਉਸ ਪ੍ਰਭੂ ਦੀ ਸ਼ਕਤੀ ਹੈ ਕਿ ਨਦੀਆਂ ਦਰਿਆਵਾਂ ਦੀ ਥਾਂ ‘ਤੇ ਇੱਥੇ ਤੇ ਮਾਰਬਲਾਂ ਵਿਚ ਹਰਿਆਵਲ ਪੈਦਾ ਕਰ ਦਿੰਦੀ ਹੈ। ਉਹ ਨੀਵਿਆਂ ਤੇ ਕਮਜ਼ੋਰਾਂ ਨੂੰ ਤਾਕਤਵਰ, ਤਾਕਤਵਰ ਲਸ਼ਕਰਾਂ ਨੂੰ ਨੇਸਤੋ-ਨਮੂਦ ਕਰ ਸਕਦਾ ਹੈ। ਪ੍ਰਭੂ ਦਾ ਦਇਆਵਾਨ ਸਰੂਪ ਸਾਡੇ ਹਜ਼ਾਰਾਂ ਗੁਨਾਹਾਂ ਸਾਡੇ ਹਜ਼ਾਰਾਂ ਗੁਨਾਹਾਂ ਨੂੰ ਬਖਸ਼ ਦਿੰਦਾ ਹੈ। ਉਸ ਪ੍ਰਭੂ ਏਡਾ ਵੱਡਾ ਗੁਣੀ- ਨਿਧਾਨ ਅਥਵਾ ਗੁਣਾਂ ਦਾ ਖਜ਼ਾਨਾ ਹੈ, ਉਸ ਦੇ ਸਾਰੇ ਪੱਖਾਂ ਨੂੰ ਸੰਪੂਰਨ ਰੂਪ ਵਿਚ ਮਨੁੱਖੀ ਅਕਲ ਤੇ ਬੁੱਧੀ ਬਿਆਨ ਨਹੀਂ ਕਰ ਸਕਦੀ। ਉਸ ਦੀ ਰਜ਼ਾ ਵਿਚ ਹੀ ਸੁੱਖ ਹੈ, ਉਸ ਦੇ ਹੁਕਮ ਵਿਚ ਹੀ ਸਫਲਤਾ ਹੈ। ਗੁਰੂ ਬਾਬਾ ਜੀ ਪਾਵਨ ਬਾਣੀ ਵਿਚ ਥਾਂ-ਪੁਰ-ਥਾਂ, ਉਸ ਸੱਚੇ ਪ੍ਰਭੂ ਦੀ ਉਸਤਤ, ਵਡਿਆਈ, ਮਹਿਮਾਂ ‘ਤੇ ਸ਼ੋਭਾ ਕਰਨ ਦੀ ਪ੍ਰੇਰਨਾ ਦਿੰਦੇ ਹਨ। ਗੁਰੂ ਬਾਂਬਾ ਜੀ ਦੀ ਬਾਣੀ ਦਾ ਇਹ ਸਿਧਾਂਤ ਹੈ ਕਿ ਉਹ ਉਪਾਸਨਾ ਨਹੀਂ ਕਰਵਾਉਂਦੇ, ਗੁਰੂ ਸਾਹਿਬ ਜੀ ਦੇ ਸਿਧਾਂਤ ਮੁਤਾਬਿਕ ਮਨੁੱਖ ਸਦਾਚਾਰ ਤੇ ਮੰਚ ਨਾਲ ਜੁੱੜਕੇ, ਪ੍ਰਮਾਤਮਾ ਦੀ ਬੰਦਗੀ ਕਰਨਾ ਹੈ। ਉਹ ਪ੍ਰਭੂ ਬੰਦਗੀ ਵਿਚੋਂ ਪ੍ਰਗਟ ਹੁੰਦਾ ਹੈ। ਗੁਰੂ ਸਾਹਿਬ ਦੀ ਦ੍ਰਿਸ਼ਟੀ ਦਾ ਪ੍ਰਭਾਵ ਅਜਿਹਾ ਹੈ, ਜਿਹੜਾ ਜੀਵ ਵੀ ਇਸ ਦ੍ਰਿਸ਼ਟੀ ਵਿਚ ਆ ਜਾਂਦਾ ਹੈ, ਉਸ ਵਿਚ ਅੰਤਰੀਵੀ-ਗਿਆਨ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਹੁਣ ਉਸ ਮਨੁੱਖ ਸਰਬੱਤ ਸੰਸਾਰ ਵਿਚੋਂ ਉਸ ਦੀ ਅਗੰਮੀ-ਜੋੜ ਵਿਖਾਈ ਦਿੰਦੀ ਹੈ। ਸਰਬੱਤ ਦਾ ਭਲਾ ਹਿਰਦੇ ਦੇ ਤਲ ਤੋਂ ਪ੍ਰਗਟ ਹੁੰਦਾ ਹੈ।

ਅਸੀਂ ਵੇਖਦੇ ਹਾਂ ਸੰਸਾਰ ਦੇ ਸਮੂਹ ਗੁਰੂ-ਨਾਮ-ਲੇਵਾ ਲੋਕ ਜਾਹੁਰ-ਪੀਰ, ਜਗਤ ਗੁਰੂ ਬਾਬਾ ਧੰਨ ਸ੍ਰੀ ਨਾਨਕ ਦੇਵ ਜੀ ਨੂੰ ਸਮੂਹ ਬੁਰਾਈਆਂ ਅਤੇ ਪਾਪਾਂ ਦਾ ਨਾਸ਼ਕ ਮੰਨਦੇ ਹਨ। ਉਨ੍ਹਾਂ ਦੁਆਰਾ ਦਰਸਾਏ ਮਾਰਗ ਤੇ ਚਲਣਾ ਚੰਗੇ ਕਰਮਾਂ ਦੀ ਨਿਸ਼ਾਨੀ ਮੰਨਦੇ ਹਨ। ਹੁਣ ਅਜਿਹੇ ਮਨੁੱਖ ਗੁਰੂ ਬਾਬਾ ਜੀ ਦੀ ਫ਼ਿਲਾਸਫ਼ੀ ‘ਤੇ ਅਜਿਹਾ ਦ੍ਰਿੜ ਵਿਸ਼ਵਾਸ ਕਰ ਲੈਂਦੇ ਹਨ, ਜਿਸ ਨਾਲ ਵਹਿਮਾਂ-ਭਰਮਾਂ, ਸ਼ੁਭ- ਅਸ਼ੁਭ, ਸ਼ਗਨ-ਅਸ਼ਗਨ ਤੋਂ ਸਦੀਵੀ ਛੁਟਕਾਰਾ ਪ੍ਰਾਪਤ ਕਰ ਲੈਂਦੇ ਹਨ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਵਡਿਆਈ ਕਰਨ ਨਾਲ ਰਿਸ਼ੀਆਂ, ਮੁਨੀਆਂ, ਪੀਰਾਂ-ਫਕੀਰਾਂ, ਦੇਸ਼ੀ-ਦੇਵਤਿਆਂ ਵਲੋਂ ਦਿੱਤੀਆਂ ਜਾਂਦੀਆਂ ਬਖਸ਼ਿਸ਼ਾਂ, ਸ਼ੁਭ-ਅਸੀਸਾਂ ਤੇ ਸਮੂਹ ਤੀਰਥਾਂ ਦਾ ਫ਼ਲ ਸਹਿਜ ਸੁਭਾਅ ਹੀ ਪ੍ਰਾਪਤ ਹੀ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਦੀ ਤਾਬਿਆ ਆਉਣ ਨਾਲ ਤਿੰਨ ਤਾਪ ਵੀ ਦੂਰ ਹੋ ਜਾਂਦੇ ਹਨ। ਕਮਲ ਫੁੱਲ ਵਾਂਗ ਚਿੱਕੜ ਵਿਚ ਰਹਿਕੇ ਵੀ ਮਨੁੱਖ ਨਿਰਲੇਪ ਰਹਿੰਦਾ ਹੈ।

ਅਸਲ ਵਿਚ ਗੁਰੂ ਬਾਬਾ ਜੀ ਆਤਮਾ-ਪ੍ਰਮਾਤਮਾ ਦੇ ਮੇਲ ਦੀ ਵਿਧੀ ਆਪਣੀ ਪਾਵਨ ਬਾਣੀ ਵਿਚ ਦਰਸਾਈ ਹੈ। ਇਹੋ ਪਾਵਨ ਬਾਣੀ ਮਨੁੱਖੀ ਜੀਵਨ ਦਾ ਅਧਾਰ ਹੈ। ਸ਼ਬਦ ਗੁਰੂ ਦੀ ਪ੍ਰਾਪਤੀ ਦਾ ਮਾਰਗ ਧੰਨ ਗੁਰੂ ਨਾਨਕ ਦੇਵ ਜੀ ਦੇ ਦੈਵੀ-ਗੁਣਾਂ ਦੀ ਮਹਿਮਾ, ਉਸਤਤ, ਵਡਿਆਈ ਵਿਚੋਂ ਹੀ ਪ੍ਰਗਟ ਹੁੰਦੀ ਹੈ। ਐਸੀ ਪ੍ਰੀਤ ਸਾਡੇ ਹਿਰਦੇ ਘਰ ਵਿਚ ਵੀ ਪ੍ਰਵੇਸ਼ ਕਰ ਜਾਵੇ।

- Advertisement -spot_img

World News

LEAVE A REPLY

Please enter your comment!
Please enter your name here

- Advertisement -spot_img

Latest article