19.1 C
Mohali
ਸਮੁੱਚੇ ਪੰਜਾਬੀ ਸੰਸਾਰ ਵਿੱਚ ਪੜ੍ਹਿਆ ਜਾਣ ਵਾਲਾ ਗਲੋਬਲ ਨਿਊਜ਼ ਮੈਗਜ਼ੀਨ ਅਤੇ ਟੀ.ਵੀ. ਚੈਨਲ
Tuesday, February 17, 2026

ਜਦੋਂ ਜੱਜ ਨੇ ਕਿਹਾ ਕਿ ਅੰਗਰੇਜ਼ੀ ਬੋਲੀ ਉੱਤੇ ਤੁਹਾਡੀ ਕਮਾਂਡ ਬਹੁਤ ਅੱਛੀ ਹੈ

ਸ਼ੰਗਾਰਾ ਸਿੰਘ ਢਿੱਲੋਂ (ਪ੍ਰੋ:) ਯੂਕੇ ਸੰਪਰਕ +447806945964

Must read

ਗੱਲ ਬੀਤੀ 30 ਜੁਲਾਈ 2025 ਦੀ ਹੈ । ਮੈਂ ਆਪਣੇ ਇਕ ਦਸ ਕੁ ਮਹੀਨੇ ਪੁਰਾਣੇ ਇਮਪਲਾਇਮੈਂਟ ਟਹਾਈਬਿਊਨਲ ਵਿਚ ਦਾਇਰ ਕੀਤੇ ਕੇਸ ਦੀ ਪਹਿਲੀ ਤਰੀਕ ਦੇ ਸੰਬੰਧ ਵਿਚ ਆਪਣੇ ਸ਼ਹਿਰ ਦੇ ਇਮਪਲਾਇਮੈਂਟ ਟਰਾਈਬਿਊਨਲ  ਵਿਚ ਸੁਣਵਾਈ ਲਈ ਗਿਆ । ਇਥੇ ਜਿਕਰ ਕਰਦਾ ਜਾਵਾਂ ਕਿ ਮੈਂ ਆਪਣੇ ਕਾਨੂੰਨੀ ਕੇਸਾਂ ਦੀ ਪੈਰਵੀ ਅਕਸਰ ਆਪ ਹੀ ਕਰਦਾ ਹਾਂ, ਪਰ ਇਸ ਵਾਰ ਇਕ ਨਵਾਂ ਤਜਰਬਾ ਕਰਨ ਵਾਸਤੇ ਮੈਂ ਟਰਾਈਬਿਊਨਲ  ਨੂੰ  ਬੇਨਤੀ ਕਰਕੇ ਪੰਜਾਬੀ ਇੰਟਰਪਰੇਟਰ  ਦਾ ਇੰਤਜਾਮ ਵੀ ਕਰ ਲਿਆ । ਸੋ ਕਹਿਣ ਦਾ ਭਾਵ ਇਹ ਕਿ ਕਲੇਮੈਂਟ ਧਿਰ ਵਜੋਂ ਇਸ ਵਾਰ ਮੈਂ ਅਤੇ ਮੇਰਾ  ਪੰਜਾਬੀ ਇੰਟਰਪਰੇਟਰ ਦੋਵੇਂ ਜਣੇ ਸਾਂ, ਜਦ ਕਿ ਵਿਰੋਧੀ ਧਿਰ ਵਲੋਂ ਮੇਰਾ ਪੁਰਾਣਾ ਗੋਰਾ ਬੋਸ ਤੇ ਉਸ ਦੀ ਪੰਜਾਬਣ  ਵਕੀਲ ਆਪਣੇ ਅਲਸ਼ੇਸ਼ਨ ਕੁੱਤੇ ਨਾਲ ਹਾਜਰ ਸਨ । ਪੂਰਾ ਕੋਸ ਏਜੰਡੇ ਸਮੇਤ ਮੈਂ ਇਸ ਵਾਰ ਵੀ ਆਪ ਹੀ ਤਿਆਰ ਕੀਤਾ ਸੀ, ਇਸ ਕਰਕੇ ਏਜੰਡਾ ਫੋਲਡਰ  ਸਮੇਤ ਮੇਰੇ ਕੋਲ  ਹੋਰ ਸਭ ਕਾਗਜ਼ਾਤ ਸਨ । ਕੇਸ ਦੀ ਪਹਿਲੀ ਤਾਰੀਕ (ਫਰੲਲਮਿਿਨੳਰੇ ੍ਹੲੳਰਨਿਗ) ਦੀ ਸੁਣਵਾਈ ਦੋ ਘੰਟੇ ਦੇ ਸਮੇਂ ਵਾਸਤੇ ਤਹਿ ਕੀਤੀ ਹਈ ਸੀ । ਇਸ ਸੁਣਵਾਈ ਵਿਚ ਜੱਜ ਨੇ ਸੁਣਵਾਈ ਤੋਂ ਬਾਅਦ ਇਹ ਤਹਿ ਕਰਨਾ ਸੀ ਕਿ ਮੇਰਾ ਇਹ ਕੇਸ ਕਿਹੜੇ ਕਿਹੜੇ ਨੁਕਤਿਆਂ ਨੂੰ ਲੈ ਕੇ ਚਲਾਇਆ ਜਾਂ ਨਹੀਂ ਚਲਾਇਆ ਜਾਵੇਗਾ ਜਾਂ ਫਿਰ ਇਸ ਤਰੀਕ ਉੱਤੇ ਹੀ ਕੇਸ ਦਾ ਆਰ ਪਾਰ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।

ਕਾਰਵਾਈ ਸ਼ੁਰੂ ਹੋਈ, ਜੱਜ ਨੇ ਸਭ ਤੋਂ ਪਹਿਲਾਂ ਆਪਣਾ  ਨਾਮ ਦੱਸਿਆ ਤੇ ਫਿਰ ਕੇਸ ਸੁਣਵਾਈ ਵਾਸਤੇ ਪੂਰੀ ਵਿਓਂਤ ਬੰਦੀ ਦੀ ਜਾਣਕਾਰੀ ਦਿੱਤੀ । ਉੰਜ ਤਾਂ ਜੱਜ ਜੋ ਕੁੱਝ ਵੀ ਬੋਲਦਾ, ਉਹ ਮੈਨੂੰ ਉਸੇ ਵੇਲੇ ਹੀ ਪਤਾ ਲੱਗ ਜਾਂਦਾ, ਪਰ ਉਥੇ ਮੇਰੇ ਵਾਸਤੇ ਇਸ ਵਾਰ ਬੰਦਿਸ਼ ਇਹ ਸੀ ਕਿ ਮੈਂ ਇੰਟਰਪਰੋਟਰ ਲਿਆ ਹੋਣ ਕਰਕੇ ਅੰਗਰੇਜੀ ਦਾ ਇਕ ਸ਼ਬਦ ਵੀ ਬੋਲਣਾ ਨਹੀ ਸੀ ਚਾਹੁੰਦਾ  ਤੇ ਮੈਂ ਆਪਣੀ ਇਹ ਬੰਦਿਸ਼ ਪੂਰੀ ਤਰਾਂ  ਨਿਭਾਈ ਵੀ ।

ਜੋ ਵੀ ਜੱਜ ਬੋਲਦਾ, ਪੰਜਾਬੀ ਇੰਟਰ ਪਰੇਟਰ, ਨਾਲ ਦੀ ਨਾਲ ਹੀ ਮੈਨੂੰ ਪੰਜਾਬੀ ਵਿਚ ਦੱਸੀ ਜਾਂਦਾ ਤੇ ਮੈਂ ਜੋ ਪੰਜਾਬੀ ਵਿਚ ਬੋਲਦਾ, ਉਸ ਨੂੰ ਉਹ ਅੰਗਰੇਜੀ ਟਰਾਂਸਲੇਟ ਕਰਕੇ ਤੁਰੰਤ ਜੱਜ ਦੇ ਧਿਆਨ ਵਿਚ ਲਿਆਉਂਦਾ ।

ਜੱਜ ਦਾ ਪਹਿਲਾ ਸਵਾਲ ਮੈਨੂੰ ਇਹ ਸੀ ਕਿ ਮੈਂ ਆਪਣੇ ਕੇਸ ਦੀ ਪੈਰਵੀ ਵਾਸਤੇ ਵਕੀਲ ਕਿਓਂ ਨਹੀਂ ਕੀਤਾ  ਤਾਂ ਮੈਂ ਇਸ ਦੇ ਦੋ ਕਾਰਨ ਦੱਸੇ, ਪਹਿਲਾ ਇਹ ਕਿ ਵਕੀਲ ਪੈਸੇ ਬਹੁਤ ਮੰਗਦਾ ਸੀ ਤੇ ਦੂਜਾ ਕਾਰਨ ਇਹ ਦੱਸਿਆ ਕਿ ਇਹ ਕੇਸ ਮੇਰੇ ਨਾਲ ਸਬੰਧਿਤ ਹੈ ਤੇ ਕੇਸ ਬਾਰੇ ਮੈਂ ਪੂਰੇ ਵਿਸਥਾਰ ਵਿਚ ਅਦਾਲਤ ਨੂੰ ਦੱਸ ਸਕਦਾ ਹਾਂ । ਅਗਲਾ ਸਵਾਲ ਜੱਜ ਨੇ ਇਹ ਕੀਤਾ ਕਿ  ਕੇਸ ਦਾ ਬੰਡਲ ਤੇ ਏਜੰਡਾ ਕਿਸ ਨੇ ਤਿਆਰ ਕੀਤਾ ? ਇਸ ਦੇ ਉੱਤਰ ਵਿਚ ਮੈਂ ਕਿਹਾ ਕਿ ਏਜੰਡਾ ਅਤੇ ਬੰਡਲ  ਦੋਵੇਂ ਮੈਂ ਖੁਦ ਹੀ ਤਿਆਰ ਕੀਤੇ ਹਨ । ਮੇਰਾ ਜਵਾਬ ਸੁਣਕੇ, ਜੱਜ ਮਿਸਟਰ ਐਟਕਿਨਸਨ   ਨੇ ਮੇਰੇ ਵੱਲ ਬੜੇ ਧਿਆਨ ਨਾਲ ਦੇਖਿਆ  ਤੇ ਮੁਸਕਰਾ ਕੇ ਕਹਿੰਦਾ , ਮੈਨੂੰ ਪਤਾ ਹੈ ਕਿ ਤੁਹਾਨੂੰ ਅੰਗਰੇਜੀ ਆਉੰਦੀ ਹੈ ਤੇ ਅੰਗਰੇਜ਼ੀ ਉੱਤੇ ਤੁਹਾਡੀ ਕਮਾਂਡ ਵੀ ਵਧੀਆ ਹੈ, ਤੁਹਾਡੇ ਕੇਸ ਦੀ ਪਰੈਪਰੇਸ਼ਨ ਸਭ ਕੁੱਝ ਬੋਲ ਰਹੀ ਹੈ । ਮੈਂ ਦੱਸਿਆ ਕਿ ਮੇਰੀ ਅੰਗਰੇਜੀ  ਲੇਖਣੀ ਬਿਲਕੁਲ ਠੀਕ ਹੈ, ਪਰ ਬਹਾਨਾ ਇਹ ਮਾਰਿਆ ਕਿ ਅਚਚੲਨਟ  ਵੱਖਰਾ ਹੋਣ ਦੀ ਵਜ੍ਹਾ ਕਰਕੇ ਇੰਟਰਪਰੇਟਰ ਦੀ ਸਹਾਇਤਾ ਲਈ ਗਈ ਹੈ ਤਾਂ ਕਿ ਮੈਨੂੰ ਕੋਈ ਔਕੜ ਪੇਸ਼ ਨਾ ਆਵੇ ਤੇ ਨਾ ਹੀ ਅਦਾਲਤ ਦਾ ਸਮਾ ਬਰਬਾਦ ਹੋਵੇ । ਜੱਜ ਇਕ ਵਾਰ ਫਿਰ ਮੁਸਕਰਾਇਆ  ਤੇ ਕਾਰਵਾਈ ਵਾਸਤੇ ਅਗਲੇ ਸਵਾਲਾਂ ਦੀ ਝੜੀ ਲਾ ਦਿੱਤੀ, ਜਿਹਨਾਂ ਦੇ ਜਵਾਬ ਮੈਂ ਆਪਣੀ ਜਾਣਕਾਰੀ ਮੁਤਾਬਿਕ ਫਟਾਫਟ ਦਿੰਦਾ  ਕਿਆ। ਅਦਾਲਤੀ ਕਾਰਵਾਈ ਲਗਾਤਾਰ ਪੌਣੇ ਕੁ ਦੋ ਘੰਟੇ ਚੱਲੀ। ਅਖੀਰ ਵਿਚ ਜੱਜ ਨੇ  ਆਪਣਾ ਫੈਸਲਾ ਸੁਣਾਉਣ ਵਾਸਤੇ ਪੰਦਰਾਂ ਮਿੰਟ ਵਾਸਤੇ ਅਦਾਲਤ ਐਡਜਰਨ ਕੀਤੀ ਤੇ ਬਾਹਰ ਦੂਸਰੇ ਕਮਰੇ ਵਿਚ ਚਲਾ ਗਿਆ , ਵਾਪਸ ਆ ਕੇ ਕੇਸ ਦਾ ਫੈਸਲਾ ਸੁਣਾ ਦਿੱਤਾ, ਫੈਸਲਾ ਮੇਰੇ ਹੱਕ ਵਿਚ ਹੋਇਆ, ਪਰ ਮੈਂ ਜਿਸ ਤਰਾਂ ਦਾ ਪੱਕਾ ਕੇਸ ਤਿਆਰ ਕਰਕੇ ਗਿਆ ਸੀ, ਫਲ ਆਸ ਨਾਲੋ ਇਸ ਵਾਰ ਘੱਟ ਮਿਿਲਆ, ਹਾਂ ! ਇਸ ਕੇਸ ਦਾ ਇਹ ਵੱਡਾ ਫਾਇਦਾ ਆਮ ਵਰਕਰਾਂ ਨੂੰ ਭਵਿੱਖ ਵਿਚ ਜਰੂਰ ਹੋਵੇਗਾ ਕਿ ਜੋ ਮੇਰੇ ਨਾਲ ਬੇ ਇਨਸਾਫੀ ਕੀਤੀ ਗਈ ਸੀ , ਉਸ ਕੰਪਨੀ ਅਤੇ ਹੋਰਨਾਂ ਕੰਪਨੀਆਂ ਵਲੋਂ, ਭਵਿੱਖ ਚ ਕਿਸੇ ਹੋਰ ਨਾਲ ਨਹੀਂ ਕੀਤੀ ਜਾਵੇਗੀ ।

ਆਪਣੇ ਇਸ ਕੇਸ ਨੂੰ ਆਪ ਸਭ ਨਾਲ ਸਾਂਝਾ ਕਰਨ ਦਾ  ਮੇਰਾ ਮਕਸਦ ਸਿਰਫ ਇਹ ਹੈ ਕਿ ਇਸ ਮੁਲਕ ਦਾ ਨਿਆਂ ਸਿਸਟਮ ਕਿੰਨਾ ਵਧੀਆ ਤੇ ਪਾਰਦਰਸ਼ੀ ਹੈ । ਪਹਿਲੀ ਪੇਸ਼ੀ ਚ ਦੋ ਘੰਟੇ ਸੁਣਵਾਈ ਕਰਕੇ, ਕੇਸ ਦਾ ਨਿਪਟਾਰਾ ਕਰ ਦਿੰਤਾ  ਗਿਆ । ਤਾਰੀਕ ਤੇੇ ਤਾਰੀਕ ਵਾਲੀ ਖੱਜਲ ਖਵਾਰੀ ਦਾ ਸਾਹਮਣਾ ਨਹੀਂ ਕਰਨਾ ਪਿਆ। ਮੇਰਾ ਕੋਈ ਖਰਚਾ ਨਹੀਂ ਆਇਆ, ਪੰਜਾਬੀ ਇੰਟਰਪਰੇਟਰ ਸਰਵਿਸ ਵੀ ਟਰਾਈਬਿਊਨਲ ਵਲੋਂ ਮੁਫਤ ਵਿਚ ਹੀ ਮੁਹੱਈਆ ਕੀਤੀ ਗਈ । ਇੰਟਰਪਰੇਟਰ ਵੀ ਬੜਾ ਮਾਹਿਰ ਸੀ, ਉਸ ਨੇ ਆਪਣੇ ਕਿੱਤੈ ਨਾਲ ਪੂਰਾ ਇਨਸਾਫ ਕੀਤਾ । ਇਸ ਸਰਵਿਸ ਤੋਂ ਮੈਨੂੰ ਇਹ ਯਕੀਨ ਹੋ ਗਿਆ ਕਿ ਜੇਕਰ ਚਾਹੇ ਤਾਂ ਹਿੰਮਤ ਕਰਕੇ , ਕੋਈ ਕੋਰਾ ਅਨਪੜ੍ਹ ਬੰਦਾ ਵੀ ਇਸ ਮੁਲਕ ਵਿਚ ਇਨਸਾਫ ਪਰਾਪਤ ਕਰ ਸਕਦਾ ਹੈ, ਅੰਗਰੇਜੀ ਨਹੀਂ ਆਉਂਦੀ ਇਸ ਮੁਲਕ ਵਿਚ,  ਇਨਸਾਫ ਪਰਾਪਤ ਕਰਨ ਵਾਸਤੇ, ਕੋਈ ਢੁਕਵਾਂ ਬਹਾਨਾ ਨਹੀਂ ਹੈ ।

ਮੁੱਕਦੀ ਗੱਲ ਇਹ ਹੈ ਕਿ ਬੇਸ਼ੱਕ ਨਿਆਂ ਪਰਾਪਤ ਕਰਨਾ ਕਿਸੇ ਵੀ ਤਰਾਂ ਸੱਪ ਦੇ ਸਿਰੋਂ ਮਣੀ ਪਰਾਪਤ ਕਰਨ ਤੋਂ ਘੱਟ ਨਹੀਂ, ਪਰ ਫਿਰ ਵੀ ਜੇਕਰ ਹਿੰਮਤ ਕਰਕੇ  ਪੂਰੇ ਆਰਮ ਵਿਸ਼ਵਾਸ਼ ਨਾਲ ਅਤੇ ਕਿਸੇ ਸੂਝਵਾਨ ਦੀ ਸਲਾਹ  ਲੈ ਕੇ  ਅੱਗੇ ਵਧਿਆ ਜਾਵੇ ਤਾਂ ਨਤੀਜਾ ਮਨ ਚਾਹਿਆ ਹੀ ਪਰਾਪਤ ਹੁੰਦਾ ਹੈ ।

ਇੰਗਲੈਂਡ ਦੀ ਨਿਆਂ ਪ੍ਰਣਾਲੀ ਕਾਫੀ ਵਧੀਆ ਹੈ, ਡਰਨ ਜਾਂ ਘਬਰਾਉਣ ਦੀ ਲੋੜ ਨਹੀਂ, ਇਸ ਦਾ ਸਹੀ ਤੇ ਜਾਇਜ ਫਾਇਦਾ ਲੋੜ ਪੈਣ ‘ਤੇ ਜਰੂਰ ਲੈ ਲਿਆ ਜਾਣਾ ਚਾਹੀਦਾ ਹੈ । ਇਥੇ ਜ਼ਿਕਰ ਕਰਦਾ ਜਾਵਾਂ ਕਿ ਮੈਂ ਹੁਣ ਤੱਕ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਇਸ ਕੇਸ ਸਮੇਤ ਵਕੀਲਾਂ ਦੀ ਸਹਾਇਤਾ ਤੋਂ ਬਿਨਾ ਵੱਖ ਵੱਖ ਅਦਾਲਤਾਂ ਵਿਚ ਕੋਈ ਦਰਜਨ ਕੁ ਕੇਸ ਲੜੇ ਹਨ, ਜਿਹਨਾਂ ਵਿਚੋਂ ਅੰਠ ਜਿੱਤੇ ਤੇ ਚਾਰ ਹਾਰੇ ਹਨ ।

ਇਸ ਨਵੇਂ ਕੇਸ ਨਾਲ ਸਬੰਧਿਤ  ਮਾਣਯੋਗ ਜੱਜ ਦੀ ਭਰਪੂਰ ਤਾਰੀਫ ਕਰਨੀ ਬਣਦੀ ਹੈ, ਮੈਂ ਆਪਣੇ ਕੇਸ ਵਿਚ ਕੁੱਲ ਅੱਠ ਮੁੱਦੇ ਉਠਾਏ ਸਨ , ਮਾਣਯੋਗ ਜੱਜ ਨੇ ਇਕ ਇਕ ਮੁੱਦੇ ਉੱਤੇ ਬਹੁਤ ਹੀ ਸੰਜੀਦਗੀ ਨਾਲ ਵਿਚਾਰ ਕਰਕੇ , ਮੈਥੋਂ ਹੋਰ ਲੋੜੀਂਦਾ ਵੇਰਵਾ ਲਿਆ ਤੇ ਵਿਰੋਧੀ ਧਿਰ ਤੋਂ ਨਾਲ ਦੀ ਨਾਲ ਸਪਸ਼ਟੀਕਰਨ ਵੀ ਲਿਆ। ਸੁਣਵਾਈ ਬਹੁਤ ਹੀ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਹੋਈ  ਜਿਸ ਵਾਸਤੇ  ਜੱਜ ਸਾਹਿਬ  ਦਾ ਮੈਂ ਹਿਰਦੇ ਦੀ ਗਹਿਰਾਈ ਤੋਂ ਧੰਨਵਾਦੀ  ਹਾਂ ।

- Advertisement -spot_img

World News

LEAVE A REPLY

Please enter your comment!
Please enter your name here

- Advertisement -spot_img

Latest article