19.1 C
Mohali
ਸਮੁੱਚੇ ਪੰਜਾਬੀ ਸੰਸਾਰ ਵਿੱਚ ਪੜ੍ਹਿਆ ਜਾਣ ਵਾਲਾ ਗਲੋਬਲ ਨਿਊਜ਼ ਮੈਗਜ਼ੀਨ ਅਤੇ ਟੀ.ਵੀ. ਚੈਨਲ
Tuesday, February 17, 2026

ਗੀਤ-ਸੀਨਾ ਮੇਰਾ ਸਾੜਕੇ

Must read

ਕਿਹੜੇ ਜਨਮਾਂ ਦਾ ਕੱਢਦੇ ਜੇ ਤੁਸੀਂ ਵੈਰ ਪੁੱਤਰੋ ।
ਸੀਨਾ ਮੇਰਾ ਸਾੜਕੇ ਫੈਲਾਉਂਦੇ ਜ਼ਹਿਰ ਪੁੱਤਰੋ  ।।
ਕਿਹੜੇ ਜਨਮਾਂ ਦਾ … ।।

ਹਾੜੀ ਅਤੇ ਸਾਉਣੀ ਲਾਂਬੂ ਮੈਨੂੰ ਲਾਂਉਦੇ ।
ਫਸਲਾਂ ਦੀ ਰਹਿੰਦ-ਖੂੰਹਦ ਨੂੰ ਮਚਾਉਂਦੇ  ।।
ਮੇਰੇ ਆਪਣੇ ਹੀ ਬਣ ਗਏ ਨੇ ਗੈਰ ਪੁੱਤਰੋ ।
ਕਿਹੜੇ ਜਨਮਾਂ ਦਾ … ।।
ਸੀਨਾ ਮੇਰਾ ਸਾੜਕੇ .. ।।

ਪਿੱਪਲਾਂ ਤੇ ਬੋਹੜਾਂ ਦੀਆਂ ਛਾਵਾਂ ਲੂਹ ਸੁੱਟੀਆਂ ।
ਠੰਢੀਆਂ ਜੋ ਸੀਤ ਸੀ ਹਵਾਵਾਂ ਲੂਹ ਸੁੱਟੀਆਂ ।।
ਐਨਾ ਕਿਉਂ ਕਮਾਉਂਦੇ ਤੁਸੀਂ ਕਹਿਰ ਪੁੱਤਰੋ ।
ਕਿਹੜੇ ਜਨਮਾਂ ਦਾ … ।।
ਸੀਨਾ ਮੇਰਾ ਸਾੜਕੇ .. ।।

ਜ਼ਹਿਰੀ ਸਪਰੇਹਾਂ ਛੜਕਾਉਣ ਲੱਗ ਪਏ ।
ਖਾਦਾਂ ਪਾਕੇ  ਝਾੜ ਨੂੰ ਵਧਾਉਣ ਲੱਗ ਪਏ ।।
ਭਵਿੱਖ ਵਿੱਚ ਨਹੀਂ ਥੋਡੀ ਕਦੇ ਖੈਰ ਪੁੱਤਰੋ  ।
ਕਿਹੜੇ ਜਨਮਾਂ ਦਾ … ।।
ਸੀਨਾ ਮੇਰਾ ਸਾੜਕੇ .. ।।

ਹੋ ਗਿਆ ‘ਏ ਖਾਰਾ ਠੰਢਾ ਮਿੱਠਾ ਸੀ ਜੋ ਪਾਣੀ ।
ਪੰਛੀ ਮੁੱਕ ਚੱਲੇ ਉਦਾਸ ਕੱਲੀ ਕੱਲੀ ਟਾਹਣੀ ।।
ਸੱਚ ਲਿਖੇ ” ਮਸਤੇ ਵਾਲਾ ” ਸ਼ਾਇਰ ਪੁੱਤਰੋ ।
ਕਿਹੜੇ ਜਨਮਾਂ ਦਾ … ।।
ਸੀਨਾ ਮੇਰਾ ਸਾੜਕੇ .. ।।

ਹਰਦੇਵ ਸਿੰਘ “ਭੁੱਲਰ”
ਪਿੰਡ ਮਸਤੇ ਵਾਲਾ ( ਜ਼ੀਰਾ )
# 94173-19048.

 

- Advertisement -spot_img

World News

LEAVE A REPLY

Please enter your comment!
Please enter your name here

- Advertisement -spot_img

Latest article