19.1 C
Mohali
ਸਮੁੱਚੇ ਪੰਜਾਬੀ ਸੰਸਾਰ ਵਿੱਚ ਪੜ੍ਹਿਆ ਜਾਣ ਵਾਲਾ ਗਲੋਬਲ ਨਿਊਜ਼ ਮੈਗਜ਼ੀਨ ਅਤੇ ਟੀ.ਵੀ. ਚੈਨਲ
Tuesday, February 17, 2026

ਇਲੈਕਟ੍ਰੋ-ਹੋਮਿਓਪੈਥੀ ਵਿਚ ਹੈ ਦਿਲ ਦੇ ਰੋਗਾਂ ਲਈ ਕਾਰਗਰ ਇਲਾਜ

Must read

ਦਿਲ ਮੱਨੁਖੀ ਸਰੀਰ ਦਾ ਇੱਕ ਬਹੁਤ ਹੀ ਮਹੱਤਵ ਪੂਰਨ ਅੰਗ ਹੈ ਜੋ ਮਨੱੁਖੀ ਜੀਵਨ ਲਈ ਦਿਨ ਰਾਤ ਕੰਮ ਕਰਦਾ ਹੈ। ਦਿਲ ਦਾ ਕੰਮ ਪੂਰੇ ਸਰੀਰ ਵਿੱਚ ਖੂਨ ਦਾ ਸੰਚਾਲਨ ਕਰਨਾ ਅਤੇ ਟੁੱਟੇ ਭੱਜੇ ਜਾਂ ਮੁਰਦਾ ਹੋ ਚੁੱਕੇ ਸੈੱਲਾਂ (ਤੰਤੂਆਂ) ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਨਵੇਂ ਨਰੋਏ ਜਾਂ ਜਿੰਦਾ ਕਰਨਾ ਹੈ ਜਿਸ ਨਾਲ ਪੂਰੇ ਸਰੀਰ ਦੇ ਅੰਦਰੂਨੀ ਅੰਗਾਂ ਦਾ ਪਾਲਣ ਪੋਸ਼ਣ ਹੁੰਦਾ ਹੈ ਜਿਸ ਤੋਂ ਬਿਨ੍ਹਾ ਜੀਣਾ ਸੰਭਵ ਨਹੀ ਹੈ।                 

ਖੂਨ ਦੀਆਂ ਨਾੜੀਆਂ ਦੇ ਅੰਦਰ ਚਰਬੀ (ਫੈਟ) ਦੇ ਜੰਮ ਜਾਣ ਨੂੰ ਹੀ ਕੋਲੇਸਟਰੋਲ ਕਿਹਾ ਜਾਂਦਾ ਹੈ ਜਿਸ ਕਾਰਨ ਨਾੜੀਆਂ ਦਾ ਰਸਤਾ ਤੰਗ ਹੋ ਜਾਣ ਦੇ ਕਾਰਨ  ਖੂਨ ਦੇ ਵਹਾ ਵਿੱਚ ਰੁਕਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਦਿਲ ਵਿੱਚ ਖੂਨ ਦੀ ਮਾਤਰਾ ਘੱਟ  ਪਹੁੰਚਦੀ ਹੈ ਜਿਸ ਕਾਰਨ ਮਰੀਜ ਨੂੰ ਚੱਲਣ ਵਿੱਚ ਤਕਤੀਫ ਹੁੰਦੀ ਹੈ ਛਾਤੀ ਚ ਭਾਰਾਪਨ ਅਤੇ ਥੋੜਾ ਜਿਹਾ ਵੀ ਚਲਣ ਨਾਲ ਸਾਹ ਚੜ੍ਹ ਜਾਂਦਾ ਹੈ ਖੂਨ ਦਾ ਦਬਾਅ ਵੱਧ ਰਹਿਣ ਲੱਗ ਜਾਂਦਾ ਹੈ। ਕਈ ਵਾਰ ਛਾਤੀ ਵਿੱਚ ਬਹੁਤ ਤੇਜ ਦਰਦ ਹੋਣ ਨਾਲ ਮਰੀਜ ਪਸੀਨਾ ਆਉਣ ਨਾਲ ਭਿਜ ਜਾਂਦਾ ਹੈ। ਇਹ ਲੱਛਣ ਬਹੁਤ ਵਾਰੀ ਦਿਲ ਦੇ ਦੋਰੇ ਦਾ ਕਾਰਣ ਬਣਦੇ ਹਨ।      

                 ਪਰ ਬੜੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਅੱਜ ਕੱਲ੍ਹ ਦਿਲ ਦੇ ਮਰੀਜਾਂ ਦੀ ਗਿਣਤੀ ਦਿਨ ਪਰ ਦਿਨ ਵੱਧਦੀ ਹੀ ਜਾ ਰਹੀ ਹੈ ਜੋ ਕੇ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਪਰ ਇਸ ਵਿੱਚ ਸਚਾਈ ਕਿੰਨੀ ਹੈ ਇਹ ਤਾਂ ਕੋਈ ਨਹੀ ਜਾਣਦਾ ਪਰ ਜਦੋਂ ਕਿਸੇ ਕਾਰਣ ਛਾਤੀ ਦੇ ਉਪਰਲੇ ਹਿੱਸੇ ਵਿੱਚ ਦਰਦ ਹੁੰਦਾ ਹੈ ਤਾਂ ਇੱਕ ਦਮ ਇਹ ਹੀ ਸਮਝ ਲਿਆ ਜਾਂਦਾ ਹੈ ਕੇ ਦਿਲ ਤੇ ਦਰਦ ਹੁੰਦਾ ਹੈ ਪਰ ਇਸ ਤਰ੍ਹਾਂ ਨਹੀ ਹੁੰਦਾ ਕਈ ਵਾਰ ਕੋਈ ਨਾ ਕੋਈ ਇਹੋ ਜਿਹੀ ਸਖਤ ਖੁਰਾਕ ਖਾਧੀ ਜਾਂਦੀ ਹੈ ਜੋ ਚੰਗੀ ਤਰ੍ਹਾਂ ਹਜਮ ਨਹੀ ਹੁੰਦੀ ਅਤੇ ਪੇਟ ਦੀਆਂ ਅੰਤੜੀਆਂ ਵਿੱਚ ਰੁਕਾਵਟ ਜਾਂ ਗੰਢਾਂ ਦੇ ਰੂਪ ਵਿੱਚ ਸੁਡੇ ਜਿਹੇ ਬਣ ਜਾਂਦੇ ਹਨ ਜਿਸ ਕਾਰਣ ਕਬਜ ਦੇ ਨਾਲ ਨਾਲ ਪੇਟ ਵਿੱਚ ਗੈਸ ਬਣ ਜਾਂਦੀ ਹੈ ਜਿਸ ਦਾ ਦਬਾ ਹੇਠਾਂ ਵੱਲ ਹੋਣ ਦੀ ਬਜਾਏ ਉਪਰ ਛਾਤੀ ਵੱਲ ਹੋ ਜਾਂਦਾ ਹੈ ਅਤੇ ਬਹੁਤ ਤੇਜ ਦਰਦ ਹੁੰਦੀ ਹੈ ਇਸ ਤਰ੍ਹਾਂ ਲੱਗਦਾ ਹੈ ਛਾਤੀ ਫੱਟ ਜਾਏਗੀ। ਜਿੰਨੀ ਦੇਰ ਪੇਟ ਦੀ ਰੁਕਾਵਟ ਦੂਰ ਨਹੀ ਹੋਵੇਗੀ ਵਾਰ ਵਾਰ ਦਰਦ ਹੁੰਦੀ ਰਹੇਗੀ। ਜੇਕਰ ਇਸ ਦਾ ਸਹੀ ਇਲਾਜ ਹੋ ਜਾਵੇ ਤਾਂ ਮਰੀਜ ਬਹੁਤ ਜਲਦੀ ਠੀਕ ਹੋ ਜਾਂਦਾ ਹੈ ਛਾਤੀ ਵਿੱਚ ਦਰਦ ਹੋਣ ਦੇ ਹੋਰ ਵੀ ਕਈ ਕਾਰਣ ਹੋ ਸਕਦੇ ਹਨ।

                ਪਰ ਕੁਝ ਲੋਕ ਛਾਤੀ ਦੀ ਦਰਦ ਨੂੰ ਦਿਲ ਦਾ ਦੌਰਾ ਸਮਝ ਲੈਂਦੇ ਹਨ ਅਤੇ ਲੁੱਟ ਦਾ ਸ਼ਿਕਾਰ ਬਣ ਜਾਂਦੇ ਹਨ ਕਿਉਂਕਿ ਅੱਜ ਕਲ੍ਹ ਦਿਲ ਦੀ ਬਾਈਪਾਸ ਸਰਜਰੀ ਅਤੇ ਖੂਨ ਦੀਆਂ ਬੰਦ ਨਾੜੀਆਂ ਨੂੰ ਖੋਲ੍ਹਣ ਵਾਸਤੇ ਸਟੰਟ ਪਾਉਣ ਦਾ ਆਮ ਰਿਵਾਜ ਹੋ ਗਿਆ ਹੈ। ਕੁਝ ਲੋਕ ਲਾਲਚ ਵੱਸ ਹੋ ਕੇ ਮਰੀਜ ਦੇ ਮਨ ਵਿੱਚ ਡਰ ਪੈਦਾ ਕਰ ਦਿੰਦੇ ਹਨ ਕਿ ਦਿਲ ਦੀ ਸਰਜਰੀ ਜਾਂ ਸਟੰਟ ਪਾਉਣ ਤੋਂ ਬਿਨ੍ਹਾ ਕੋਈ ਹੋਰ ਚਾਰਾ ਨਹੀ ਹੈ ਜਿਸ ਦਾ ਖਰਚਾ ਹਜਾਰਾਂ ਰੁਪਿਆਂ ਤੋਂ ਲੱਖਾਂ ਰੁਪਿਆਂ ਤੱਕ ਪਹੁੰਚ ਜਾਂਦਾ ਹੈ ਜੋ ਕਿ ਹਰ ਇੱਕ ਮਰੀਜ ਦੇ ਵੱਸ ਦੀ ਗਲ ਨਹੀ ਹੈ ਪਰ ਫਿਰ ਵੀ  ਇਹ ਕੋਈ ਸਥਾਈ ਹੱਲ ਨਹੀ ਹੈ।

                ਇਲਾਜ- ਸਭ ਤੋਂ ਜਰੂਰੀ ਹੈ ਕਿ ਜਦੋਂ ਸਾਨੂੰ ਇਹ ਪਤਾ ਲਗ ਜਾਵੇ ਕੇ ਸਾਡੇ ਖੂਨ ਦੇ ਵਿੱਚ ਚਰਬੀ ਜਾਂ ਕੋਲੇਸਟਰੋਲ ਦੀ ਮਾਤਰਾ ਵੱਧ ਰਹੀ ਹੈ ਤਾਂ ਸਾਨੂੰ ਫੈਟ ਵਾਲੀਆਂ ਚੀਜਾਂ ਤੋਂ ਪੂਰਾ ਪੂਰਾ ਪ੍ਰਹੇਜ ਕਰਨਾ ਚਾਹੀਦਾ ਹੈ ਆਪਣੀ ਖੁਰਾਕ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ। ਦੁਧ ਤੋਂ ਬਣੀਆਂ ਅਤੇ ਤਲੀਆਂ ਹੋਈਆਂ ਚੀਜਾਂ ਤੋਂ ਸਦਾ ਹੀ ਪਾਸੇ ਰਹਿਣਾ ਚਾਹੀਦਾ ਹੈ। ਆਪਣੀ ਖੁਰਾਕ ਵਿੱਚ ਫਲ ਅਤੇ ਹਰੀਆਂ ਸਬਜੀਆਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਹਲਕੀ ਕਸਰਤ ਅਤੇ ਸਵੇਰ ਦੀ ਸੈਰ ਰੋਜਾਨਾ ਅੱਧੇ ਘੰਟੇ ਤੋਂ ਇੱਕ ਘੰਟੇ ਤੱਕ ਦੀ ਜਰੂਰੀ ਆਦਤ ਪਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਦਿਲ ਦੇ ਮਰੀਜਾਂ ਲਈ ਕੁਦਰਤੀ ਇਲਾਜ ਪ੍ਰਣਾਲੀ ਇਲੈਕਟ੍ਰੋ- ਹੋਮਿਓਪੈਥੀ ਵਿਧੀ ਰਾਮਬਾਣ ਦੀ ਤਰ੍ਹਾਂ ਸਾਬਿਤ ਹੋ ਰਹੀ ਹੈ। ਦਿਲ ਦੇ ਦੌਰੇ ਜਾਂ ਛਾਤੀ ਦੀ ਦਰਦ ਰੋਕਣ ਵਾਸਤੇ ਐਸ 10 ਨਾਂ ਦੀ ਦਵਾਈ 30 ਨੰਬਰ ਦੀਆਂ ਗੋਲੀਆਂ 15 ਤੋਂ 20 ਵਾਰ ਵਾਰ ਮੂੰਹ ਵਿੱਚ ਜੀਭ ਤੇ ਰੱਖ ਕੇ ਚੂਸਣ ਨਾਲ ਦਰਦ ਬਹੁਤ ਜਲਦੀ ਰੁਕ ਜਾਂਦੀ ਹੈ। ਇਲੈਕਟ੍ਰੋ-ਹੋਮਿਓਪੈਥੀ ਵਿੱਚ ਜੋ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਉਹ ਖੂਨ ਦੀਆਂ ਤੰਗ ਨਾੜੀਆਂ ਨੂੰ ਖੋਲ੍ਹ ਕੇ ਬੱਲਡ ਦੀ ਸਪਲਾਈ ਵਿੱਚ ਵਾਧਾ ਕਰਦੀਆਂ ਹਨ ਅਤੇ ਨਾਲ ਨਾਲ ਉਨ੍ਹਾਂ ਵਿੱਚ ਜੰਮੀ ਹੋਈ ਚਰਬੀ (ਕੋਲੇਸਟਰੋਲ) ਨੂੰ ਵੀ ਘੱਟਾ ਕੇ ਖੂਨ ਦੀਆਂ ਨਾੜੀਆਂ ਨੂੰ ਅੰਦਰੋ ਸਾਫ ਕਰ ਦਿੰਦੀਆਂ ਹਨ ਇਲੈਕਟ੍ਰੋ-ਹੋਮਿਓਪੈਥੀ ਵਿਧੀ ਦੁਆਰਾ ਤਿਆਰ ਕੀਤੀਆਂ ਦੁਵਾਈਆਂ ਲੈਣ ਨਾਲ ਸਰੀਰ ਅੰਦਰ ਕਿਸੇ ਵੀ ਕਿਸਮ ਦਾ ਫਾਲਤੂ ਮਾਦਾ (ਵੇਸਟਸ) ਨਹੀ ਰਹਿਣ ਦਿੰਦੀਆਂ ਅਤੇ ਸਰੀਰ ਨੂੰ ਅੰਦਰੋ ਤੇ ਬਾਹਰੋਂ ਤੰਦਰੁਸਤ ਅਤੇ ਨਿਰੋਗ ਰੱਖਦੀਆਂ ਹਨ। ਜਿਸ ਨਾਲ ਮਰੀਜ ਦਾ ਇਮਿਊਨ ਸਿਸਟਮ ਤੇ ਸਵਾਸਥ ਵੀ ਬਹੁਤ ਵੱਧੀਆ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਮਰੀਜ ਸਦਾ ਲਈ ਠੀਕ ਹੋ ਜਾਂਦਾ ਹੈ ਅਤੇ ਦਿਲ ਦੇ ਓਪਰੇਸ਼ਨ ਤੋਂ ਬਚਿਆ ਰਹਿੰਦਾ ਹੈ।

- Advertisement -spot_img

World News

LEAVE A REPLY

Please enter your comment!
Please enter your name here

- Advertisement -spot_img

Latest article