ਆਸਟ੍ਰੇਲੀਆ ਨੇ ਨਵੀਂ MATES Visa (Mobility Arrangement for Talented Early-career Professionals) ਮੋਬਿਲਟੀ ਵਸੇਬਾ ਯੋਜਨਾ ਸ਼ੁਰੂ ਕੀਤੀ ਹੈ, ਜਿਸਦਾ ਲਾਭ ਖਾਸ ਤੌਰ ‘ਤੇ ਭਾਰਤ ਦੇ ਹੁਨਰਮੰਦ ਨੌਜਵਾਨਾਂ ਨੂੰ ਮਿਲੇਗਾ। ਇਹ ਯੋਜਨਾ ਉਹਨਾਂ ਲਈ ਹੈ ਜੋ ਪੜ੍ਹੇ–ਲਿਖੇ ਹਨ, ਤਕਨਾਲੋਜੀ ਅਤੇ ਵਿਗਿਆਨ ਵੱਲ ਰੁਝਾਨ ਰੱਖਦੇ ਹਨ ਅਤੇ ਵਿਦੇਸ਼ ਵਿੱਚ ਆਪਣੇ ਭਵਿੱਖ ਲਈ ਵੱਡੀ ਉਡਾਣ ਭਰਨਾ ਚਾਹੁੰਦੇ ਹਨ। ਇਸ ਪ੍ਰੋਗਰਾਮ ਤਹਿਤ ਯੁਵਾ ਦੋ ਸਾਲ ਲਈ ਆਸਟ੍ਰੇਲੀਆ ਵਿੱਚ ਰਹਿ ਤੇ ਕੰਮ ਕਰ ਸਕਣਗੇ।
ਯੋਗਤਾ ਦੀਆਂ ਸ਼ਰਤਾਂ
ਇਸ ਮੌਕੇ ਲਈ ਮਾਣਤਾ ਸਿਰਫ਼ ਉਹਨਾਂ ਨੌਜਵਾਨਾਂ ਨੂੰ ਮਿਲੇਗੀ ਜੋ ਕੁਝ ਮੁੱਖ ਮਾਪਦੰਡਾਂ ‘ਤੇ ਖਰੇ ਉਤਰਦੇ ਹਨ।
ਉਮਰ ਅੱਠਾਰਾਂ ਤੋਂ ਤੀਹ ਸਾਲ ਵਿਚਕਾਰ ਹੋਣੀ ਲਾਜ਼ਮੀ ਹੈ।
ਪੜ੍ਹਾਈ ਘੱਟੋ–ਘੱਟ ਸਨਾਤਕ ਜਾਂ ਡਿਪਲੋਮਾ ਹੋਵੇ, ਅਤੇ ਇਹ ਪਾਠਕ੍ਰਮ ਹੇਠਾਂ ਦਿੱਤੇ ਖੇਤਰਾਂ ਵਿੱਚ ਹੋਣ:
1. ਇੰਜੀਨੀਅਰਿੰਗ ਅਤੇ ਤਕਨਾਲੋਜੀ
2. ਜਾਣਕਾਰੀ ਤਕਨਿਕ ਅਤੇ ਕੰਪਿਊਟਰ
3. ਕ੍ਰਿਤੀਮ ਬੁੱਧ (AI- Artificial intelligence)ਅਤੇ ਤਕਨੀਕੀ ਸਮਝ
4. ਆਨਲਾਈਨ ਸੁਰੱਖਿਆ ਖੋਜ
5. ਨਵੀਨ ਤਾਕਤ ਉਤਪਾਦਨ ਅਤੇ ਸੰਜੋ
6. ਖੇਤੀ ਵਿਗਿਆਨ ਅਤੇ ਉਤਪਾਦਨ
7. ਧਰਤੀ ਖਣਨ, ਊਰਜਾ ਅਤੇ ਖੋਜ ਵਿਭਾਗ
ਇਹਨਾਂ ਦੇ ਨਾਲ ਭਾਸ਼ਾਈ ਯੋਗਤਾ ਦਾ ਮਜ਼ਬੂਤ ਹੋਣਾ ਵੀ ਲਾਜ਼ਮੀ ਹੈ, ਤਾਂ ਜੋ ਨੌਜਵਾਨ ਆਸਟ੍ਰੇਲੀਆਈ ਜੀਵਨ ਅਤੇ ਕਾਰਜ ਪ੍ਰਕਿਰਿਆ ਨੂੰ ਸੁਗਮ ਤਰੀਕੇ ਨਾਲ ਅਪਣਾਉਣ।
ਰਹਿਣ ਦੀ ਮਿਆਦ — ਦੋ ਸਾਲ ਦਾ ਸੁਨਹਿਰਾ ਅਵਸਰ
ਇਹ ਯੋਜਨਾ ਨੌਜਵਾਨਾਂ ਨੂੰ ਆਸਟ੍ਰੇਲੀਆ ਵਿੱਚ ਦੋ ਸਾਲਾਂ ਲਈ ਰਹਿਣ ਤੇ ਕੰਮ ਕਰਨ ਦੀ ਪੂਰੀ ਆਜ਼ਾਦੀ ਦਿੰਦੀ ਹੈ।
ਸਭ ਤੋਂ ਵੱਡੀ ਗੱਲ, ਇਸ ਵਿੱਚ ਕਿਸੇ ਨੌਕਰੀਦਾਤਾ ਦੀ ਸਪਾਂਸਰਜ਼ ਦੀ ਲੋੜ ਨਹੀਂ।
ਪੜ੍ਹਾਈ ਨਾਲ ਪ੍ਰਾਪਤ ਕਾਬਲੀਅਤ ਹੀ ਇੱਥੇ ਸਭ ਤੋਂ ਵੱਡੀ ਪੂੰਜੀ ਹੈ। ਇਹ ਦੋ ਸਾਲ ਨਵੇਂ ਤਜਰਬੇ, ਨਵੀਆਂ ਕੌਸ਼ਲਾਂ ਅਤੇ ਉੱਚੇ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਹੋ ਸਕਦੇ ਹਨ।
ਚੋਣ ਪ੍ਰਣਾਲੀ ਰਾਹੀਂ ਚੋਣ
ਚੋਣ ਪ੍ਰਕਿਰਿਆ ਪੂਰੀ ਤਰ੍ਹਾਂ (ਲਾਟਰੀ) ਅਧਾਰਿਤ ਹੈ।
ਅਰਜ਼ੀਕਾਰਾਂ ਦੇ ਨਾਮ ਇੱਕ ਪ੍ਰਕਿਰਿਆ ਅਧੀਨ ਚੁਣੇ ਜਾਣਗੇ, ਜਿਸ ਨਾਲ ਹਰ ਯੋਗ ਵਿਅਕਤੀ ਲਈ ਇਕੋ ਜਿਹਾ ਮੌਕਾ ਰਹੇਗਾ। ਕਿਸੇ ਦਾ ਤਜਰਬਾ ਵੱਧ, ਕਿਸੇ ਦੀ ਪੜ੍ਹਾਈ ਉੱਚ — ਪਰ ਚੋਣ ਮੈਦਾਨ ਸਭ ਲਈ ਸਤ੍ਰੁੰਤਰ ਰਹੇਗਾ।
ਅਰਜ਼ੀ ਸਮਾਂ ਅਤੇ ਸੀਟਾਂ ਦੀ ਗਿਣਤੀ
ਅਰਜ਼ੀਆਂ ਦਾ ਮੌਕਾ ਇਕ ਨਵੰਬਰ ਤੋਂ ਸ਼ੁਰੂ ਹੋ ਚੁੱਕਾ ਹੈ, ਜੋ 14 ਦਸੰਬਰ 2025 ਤੱਕ ਜਾਰੀ ਰਹੇਗਾ। ਹਰ ਸਾਲ ਤਿੰਨ ਹਜ਼ਾਰ ਨੌਜਵਾਨਾਂ ਨੂੰ ਇਹ ਮੌਕਾ ਦਿੱਤਾ ਜਾਵੇਗਾ।
ਗਿਣਤੀ ਭਾਵੇਂ ਸੀਮਿਤ ਹੋਵੇ, ਪਰ ਜੋ ਤਿਆਰ ਹੈ, ਜਜ਼ਬਾ ਰੱਖਦਾ ਹੈ — ਉਸਦੇ ਲਈ ਇਹ ਮੰਜ਼ਿਲ ਦੂਰ ਨਹੀਂ।
ਪੰਜਾਬ ਦੇ ਯੁਵਾਂ ਲਈ ਸੁਨੇਹਾ
ਪ੍ਰੋਗਰਾਮ ਨਵੀਂ ਦਿਸ਼ਾ ਦੇ ਰੂਪ ਵਿੱਚ ਪੰਜਾਬ ਦੇ ਨੌਜਵਾਨਾਂ ਲਈ ਵੱਡੀਆਂ ਸੰਭਾਵਨਾਵਾਂ ਲੈ ਕੇ ਆਇਆ ਹੈ।
ਜਿਹੜੇ ਮੁੰਡੇ–ਕੁੜੀਆਂ ਆਪਣੇ ਸੁਪਨਿਆਂ ਨੂੰ ਹਕੀਕਤ ਬਣਾਉਣਾ ਚਾਹੁੰਦੇ ਹਨ, ਤਕਨੀਕੀ ਕਾਬਲਿਯਤ ਰੱਖਦੇ ਹਨ ਅਤੇ ਜੀਵਨ ਵਿੱਚ ਅੱਗੇ ਵਧਣ ਦਾ ਜਿਗਰਾ — ਇਹ ਮੌਕਾ ਉਹਨਾਂ ਲਈ ਹੀ ਹੈ।
ਜੋ ਪਹਿਲਾਂ ਤੋਂ ਹੀ ਇਹ ਯੋਗਤਾ ਰੱਖਦੇ ਹਨ 14 ਦਸੰਬਰ ਤੋਂ ਪਹਿਲਾਂ ਪਹਿਲਾਂ ਅਪਲਾਈ ਕਰਨ, ਬਾਕੀ ਤਿਆਰੀਆਂ ਚ ਜੁਟ ਜਿਓ ਕਿਓਂਕਿ ਹਰ ਸਾਲ 3000 ਦੀ ਲਾਟਰੀ ਨਿਕਲਦੀ ਰਹਿਣ ਵਾਲੇ ਹਨ।



