HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "੨੮"
 
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ

''ਆਉ ਸਭਾਗੀ ਨੀਂਦੜੀਏ ਮਤੁ ਸਹੁ ਦੇਖਾ ਸੋਇ।'' ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਨੀਂਦਰ ਦਾ ਜ਼ਿਕਰ ਹੋਣਾ ਇਸਦੀ ਮਹੱਤਤਾ ਬਾਰੇ ਦਰਸਾ ਦਿੰਦਾ ਹੈ। ਨੀਂਦਰ ਬਾਰੇ ਹੋਈ ਇਕ ਖੋਜ ਇਸਦੀ ਅਹਿਮੀਅਤ ਬਾਰੇ ਹੋਰ ਚਾਨਣਾ ਪਾ ਦੇਵੇਗੀ। ਕੁੱਝ ਚੂਹਿਆਂ ਨੂੰ ਕਈ ਰਾਤਾਂ ਤੱਕ ਸੌਣ ਨਹੀਂ ਦਿੱਤਾ ਗਿਆ ਤੇ ਕੁੱਝ ਚੂਹਿਆਂ ਨੂੰ ਕਈ ਦਿਨ ਖਾਣ ਨੂੰ ਕੁੱਝ ਨਹੀਂ ਦਿੱਤਾ ਗਿਆ। ਖੋਜ ਪੂਰੀ ਹੋਣ ਉਪਰੰਤ ਇਹ ਨਤੀਜੇ ਸਾਹਮਣੇ ਆਏ ਕਿ ਜਿਹੜੇ ਚੂਹੇ ਸੌਂ ਨਹੀਂ ਸਨ ਸਕੇ, ਉਹ ੨ ਤੋਂ ਤਿੰਨ ਹਫ਼ਤਿਆਂ ਵਿਚ ਹੀ ਮਰ ਗਏ ਜਦਕਿ ਜਿਹੜੇ ਚੂਹੇ ਭੁੱਖੇ ਰੱਖੇ ਗਏ ਸਨ ਉਹ ੪ ਤੋਂ ੫ ਹਫ਼ਤਿਆਂ ਬਾਅਦ ਮਰੇ। ਇਸਤੋਂ ਇਹ ਸਪਸ਼ਟ ਹੋ ਗਿਆ ਕਿ ਨੀਂਦਰ ਨਾ ਆਉਣੀ ਭੁੱਖੇ ਰਹਿਣ ਤੋਂ ਵੱਧ ਜਾਨਲੇਵਾ ਸਾਬਤ ਹੋ ਜਾਂਦੀ ਹੈ। ਨੀਂਦਰ ਵਿਚ ਕਈ ਤਰ੍ਹਾਂ ਦੇ ਪੜਾਅ ਆਉਂਦੇ ਹਨ ਜਿਨ੍ਹਾਂ ਵਿੱਚ ਡੂੰਘੀ ਨੀਂਦਰ, ...
Read Full Story


ਮੇਰੇ ਮੰਮੀ ਜੀ

ਗੱਲ ੧੯੯੨ ਦੀ ਹੈ। ਮੇਰੇ ਮੰਮੀ ਨਰਿੰਦਰ ਕੌਰ ਜੀ ਬਹੁਤ ਜ਼ਿਆਦਾ ਢਿੱਲੇ ਸਨ ਤੇ ਉਦੋਂ ਉਨ੍ਹਾਂ ਦੇ ਬਚਣ ਦੀ ਉਮੀਦ ਨਾ ਬਰਾਬਰ ਸੀ। ਉਨ੍ਹਾਂ ਨੂੰ ਵੀ ਇਸ ਗੱਲ ਬਾਰੇ ਪੂਰੀ ਜਾਣਕਾਰੀ ਸੀ। ਅਖੀਰਲੇ ਦਿਨਾਂ ਵਿਚ ਵੀ ਉਨ੍ਹਾਂ ਦਾ ਰਬ ਉੱਤੇ ਅਟੁੱਟ ਵਿਸ਼ਵਾਸ ਸੀ। ਮੰਜੇ ਉੱਤੇ ਪਏ ਵੀ ਗੁਰਬਾਣੀ ਜਾਂ ਕੀਰਤਨ ਸੁਣਦੇ ਰਹਿੰਦੇ ਸਨ। ਮੈਂ ਉਨ੍ਹਾਂ ਦੇ ਘਰ ਤੋਂ ੨੦ ਘਰ ਪਰ੍ਹਾਂ ਉਸੇ ਗਲੀ ਵਿਚ ਹੀ ਆਪਣੇ ਪਤੀ ਨਾਲ ਕਿਰਾਏ ਤੇ ਇਕ ਕਮਰੇ ਵਿਚ ਰਹਿੰਦੀ ਸੀ। ਮੰਮੀ ਦਾ ਖ਼ਿਆਲ ਰੱਖਣ ਲਈ ਹਸਪਤਾਲ ਦੀ ਡਿਊਟੀ ਤੋਂ ਛੁੱਟੀ ਲਈ ਮੈਂ ਅਰਜ਼ੀ ਦਿੱਤੀ ਤਾਂ ਮੇਰੀ ਉਸਤਾਦ ਡਾਕਟਰਨੀ ਨੇ ਇਹ ਇਹ ਕਹਿ ਕੇ ਨਾਂਹ ਕਰ ਦਿੱਤੀ, '' ਮਰਨਾ ਤਾਂ ਹਰ ਕਿਸੇ ਨੇ ਹੈ। ਰੋਜ਼ ਡਿਊਟੀ ਆਓ। ਮੌਤ ਹੋਣ ਤੋਂ ਪਹਿਲਾਂ ਛੁੱਟੀ ਨਹੀਂ ਮਿਲੇਗੀ। '' ਜਿਸ ਮਾਨਸਿਕ ਹਾਲਾਤ ਵਿੱਚੋਂ ਮੈਂ ਲੰਘ ਰਹੀ ਸੀ, ਉਸ ਉੱਤੇ ਇਹੋ ...
Read Full Story


ਜਦੋਂ ਅੰਗਰੇਜ਼ ਜੋੜੇ ਨੇ ਅਨੰਦ ਕਾਰਜ ਕਰਵਾਇਆ

ਈਸਾਈ ਧਰਮ ਤੋਂ ਸਿੱਖੀ ਵਿੱਚ ਆਏ, ਨਦਰ ਨਿਹਾਲ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸਰੀ, ਬੀ. ਸੀ. ਕੈਨੇਡਾ ਵਿਖੇ ਹੋਈ। ਇੱਕ ਅੰਗਰੇਜ਼ ਨੌਜਵਾਨ ਨੂੰ ਨਿਹੰਗਾਂ ਵਾਲੇ ਬਾਣੇ ਵਿੱਚ ਦੇਖ ਕੇ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ। ਇਸ ਗੁਰਦੁਆਰਾ ਸਾਹਿਬ ਵਿਖੇ 'ਸਰਬ ਰੋਗ ਕਾ ਅਉਖਦੁ ਨਾਮ'ੁ ਮਿਸ਼ਨ ਦੁਆਰਾ, ਰੋਗ ਨਿਵਾਰਨ ਕੈਂਪ ਲਾਇਆ ਗਿਆ ਸੀ। ਕੈਂਪ ਵਿੱਚ ਉਸ ਨੇ ਆਪਣੇ ਸਾਜ਼ ਨਾਲ, ਸਿਮਰਨ ਕਰਵਾ ਕੇ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ। ਸੰਗਤ ਨੇਤਰ ਬੰਦ ਕਰਕੇ, ਉਸ ਨਾਲ ਲਗਾਤਾਰ ਸਿਮਰਨ ਕਰੀ ਜਾ ਰਹੀ ਸੀ, ਕਿਸੇ ਨੂੰ ਲੰਚ ਬਰੇਕ ਦਾ ਵੀ ਖਿਆਲ ਨਾ ਰਿਹਾ, ਜਦ ਕਿ ਸਮਾਂ ੧੫ ਮਿੰਟ ਉੱਪਰ ਹੋ ਗਿਆ। ਆਖਿਰ ਭਾਈ ਸਾਹਿਬ ਨੇ ਜੈਕਾਰਾ ਛੱਡ ਕੇ ਸੰਗਤ ਦੀ ਲਿਵ ਤੋੜੀ ਅਤੇ ਲੰਚ ਬਰੇਕ ਦੀ ਸੂਚਨਾ ਦਿੱਤੀ। ਮੈਂ ਇਸ ਗੋਰੇ ਲੜਕੇ ਦੀ ਗੁਰਬਾਣੀ ਪ੍ਰਤੀ ...
Read Full Story


ਸੱਚ ਨਾਉ ਵਡਿਆਈ ਵਿਚਾਰ

ਜੇ ਹਾੜ੍ਹ ਦਾ ਮਹੀਨਾ ਹੋਵੇ, ਅੰਮ੍ਰਿਤ ਵੇਲੇ ਦੇ ਤਿੰਨ ਵਜੇ ਹੋਣ, ਕੋਈ ਵਿਅਕਤੀ ਕੋਠੇ ਤੇ ਪਿਆ ਹੋਵੇ। ਪੋਲੀ-ਪੋਲੀ ਪੁਰੇ ਦੀ ਚੱਲਦੀ ਹੋਵੇ, ਚੌਦਵੀਂ ਦਾ ਚੰਨ ਪੂਰੇ ਜੋਬਨ ਤੇ ਹੋਵੇ, ਦੂਰ ਕਿਤੇ ਟਟੀਰੀ ਦੀ ਜਾਂ ਉੱਲੂ ਦੀ ਆਵਾਜ਼ ਕੰਨਾਂ ਵਿੱਚ ਪਂੈਦੀ ਹੋਵੇ, ਤਾਂ ਕੁਦਰਤ ਆਪਣੇ ਰੰਗ ਵਿੱਚ ਖੋਲ੍ਹਦੀ ਹੈ।ਇਸੇ ਤਰ੍ਹਾਂ ਗੁਰੂ ਨਾਨਕ ਜੀ ਉਪਦੇਸ਼ ਕਰਦੇ ਹਨ, ਕੋਈ ਵੀ ਕੰਮ ਸਿਆਣਿਆਂ ਤੋਂ ਪੁੱਛਕੇ ਸ਼ਰੀਕੇ ਕਬੀਲੇ ਦੀ ਸਲਾਹ ਨਾਲ ਕੀਤਾ ਜਾਵੇ ਤਾਂ ਉਨਾ ਹੀ ਆਨੰਦ ਆਵੇਗਾ, ਜਿੰਨੀ ਉਪਰਲੀ ਅੰਮ੍ਰਿਤ ਵੇਲੇ ਦੀ ਉਦਾਹਰਣ ਦਿੱਤੀ ਗਈ ਹੈ।ਇੱਕ ਟੀ.ਵੀ ਪ੍ਰੋਗਰਾਮ ਦੇ ਸੰਚਾਲਕ ਨੇ ਮੈਨੂੰ ਪੁੱਛਿਆ ਕਿ ਤੁਸੀ ੭ਵੀਂ ਪਾਸ ਹੋ, ਜੋ ਕਿ ਕੋਈ ਬਹੁਤੀ ਮਹੱਤਵ ਨਹੀਂ ਰੱਖਦੀ,ਇਸ ਮੁਕਾਮ ਤੇ ਕਿਵੇਂ ਪਹੁੰਚੇ।ਉਨ੍ਹਾਂ ਨੂੰ ਮੈਂ ਕਿਹਾ "ਔਰਤ ਇੱਕ ਧਰਤੀ ਰੂਪੀ ਮੇਰੀ ਮਾਂ ਹੈ,ਜਿਸ ਦੀ ...
Read Full Story


ਤਣਾਓ ਦਾ ਸਾਡੀ ਚਮੜੀ ਉੱਤੇ ਅਸਰ

ਤਣਾਓ ਸਿਰਫ਼ ਵੱਡਿਆਂ ਵਿਚ ਹੀ ਨਹੀਂ ਬਲਕਿ ਬੱਚਿਆਂ ਵਿਚ ਵੀ ਵੇਖਿਆ ਗਿਆ ਹੈ। ਇਮਤਿਹਾਨਾਂ ਦੀ ਚਿੰਤਾ, ਆਪਣੇ ਹਾਣੀ ਕੋਲ ਮਹਿੰਗੇ ਖਿਡੌਣੇ, ਮਹਿੰਗੀ ਪੌਸ਼ਾਕ ਜਾਂ ਉਸ ਘਰ ਵੱਡੀ ਕਾਰ ਵੇਖ ਕੇ ਵੀ ਬੱਚੇ ਮਨ ਵਿਚ ਤਣਾਓ ਪਾਲ ਲੈਂਦੇ ਹਨ। ਤਣਾਓ ਸਦਕਾ ਸਰੀਰ ਅੰਦਰ ਕੌਰਟੀਸੋਲ ਨਿਕਲ ਪੈਂਦਾ ਹੈ ਜੋ ਥਿੰਦਾ ਜਮਾਂ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਭਾਰ ਵਧਾ ਦਿੰਦਾ ਹੈ। ਇਸਦੇ ਨਾਲ ਹੀ ਸ਼ੱਕਰ ਦੀ ਮਾਤਰਾ ਵਧਣ ਲੱਗ ਪੈਂਦੀ ਹੈ ਜੋ ਚਮੜੀ ਵਿਚ 'ਗਲਾਈਕੇਸ਼ਨ' ਦੀ ਸ਼ੁਰੂਆਤ ਕਰ ਦਿੰਦੀ ਹੈ। ਗਲਾਈਕੇਸ਼ਨ ਚਮੜੀ ਵਿਚਲੇ ਕੋਲਾਜਨ ਦਾ ਨਾਸ ਮਾਰ ਦਿੰਦੀ ਹੈ। ਕੋਲਾਜਨ ਚਮੜੀ ਨੂੰ ਲਚਕ ਦਿੰਦਾ ਹੈ। ਨਤੀਜੇ ਵਜੋਂ ਲਚਕ ਘਟਦੇ ਸਾਰ ਚਮੜੀ ਸਖ਼ਤ ਤੇ ਖੁਰਦਰੀ ਹੋ ਜਾਂਦੀ ਹੈ ਅਤੇ ਉਸ ਵਿਚ ਲਾਈਨਾਂ ਅਤੇ ਝੁਰੜੀਆਂ ਦਿਸਣ ਲੱਗ ਪੈਂਦੀਆਂ ਹਨ। ਸਾਡੀ ਚਮੜੀ ਨੂੰ ਕੁਦਰਤੀ ਤਰੀਕੇ ...
Read Full Story


ਇਹ ਵੀ ਤਾਂ ਮੰਤਰੀ ਹੀ ਨੇ!

ਮਈ, ੨੦੧੩ ਵਿੱਚ, ਜਦ ਗੁਰੂ ਕ੍ਰਿਪਾ ਦੁਆਰਾ ਮੇਰੀ ਦੂਜੀ ਪੁਸਤਕ, 'ਸੋਚਾਂ ਦੇ ਸਿਰਨਾਵੇਂ' ਛਪੀ ਤਾਂ ਮੇਰੇ ਕਨੇਡਾ ਪਹੁੰਚਣ ਤੇ, ਬੱਚਿਆਂ ਨੇ ਸਰੀ, ਬੀ. ਸੀ. ਵਿਖੇ ਵੀ ਰਲੀਜ਼ ਕਰਵਾਉਣ ਦਾ ਪ੍ਰੋਗਰਾਮ ਬਣਾ ਲਿਆ। ਪੰਜਾਬੀ ਅਦਬੀ ਸੰਗਤ ਲਿਟਰੇਰੀ ਸੁਸਾਇਟੀ ਆਫ ਕੈਨੇਡਾ ਵਲੋਂ ਨਿਊਟਨ ਪਬਲਿਕ ਲਾਇਬ੍ਰੇਰੀ ਵਿੱਚ, ਇਸ ਪੁਸਤਕ ਦਾ ਲੋਕ ਅਰਪਣ ਸਮਾਗਮ ਰੱਖਿਆ ਗਿਆ। ਇਸ ਸਮਾਗਮ ਵਿੱਚ ਬੀ. ਸੀ. ਦੇ ਉਚ ਵਿਦਿਆ ਮੰਤਰੀ- ਅਮਰੀਕ ਸਿੰਘ ਵਿਰਕ, ਅਤੇ ਮੈਂਬਰ ਪਾਰਲੀਮੈਂਟ- ਜਸਬੀਰ ਸਿੰਘ ਸੰਧੂ ਨੂੰ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ। ਦੋਹਾਂ ਨੂੰ ਈ ਮੇਲ ਰਾਹੀਂ ਸੱਦਾ ਪੱਤਰ ਭੇਜਿਆ ਗਿਆ ਅਤੇ ਉਨ੍ਹਾਂ, ਆਪਣਾ ਸਕੈਜੁਅਲ ਚੈੱਕ ਕਰਕੇ ਪ੍ਰਵਾਨਗੀ ਦੇ ਦਿੱਤੀ ਨਾਲ ਹੀ ਦੋਹਾਂ ਸ਼ਖਸੀਅਤਾਂ ਨੇ ਇਹ ਵੀ ਦੱਸ ਦਿੱਤਾ ਕਿ ਉਹ ਕਿੰਨੇ ਵਜੇ ਪਹੁੰਚ ਸਕਦੇ ਹਨ ਅਤੇ ਕਿੰਨਾ ...
Read Full Story


ਮਰਦਾਂ ਅਤੇ ਔਰਤਾਂ ਵਿਚ ਗੁੱਸੇ ਦੇ ਦੌਰੇ ਪੈਣੇ

ਸਿਆਣੇ ਕਹਿੰਦੇ ਹਨ ਕਿ ਜਦੋਂ ਹੜ੍ਹ ਆ ਰਿਹਾ ਹੋਵੇ ਤਾਂ ਦਰਿਆ ਵਿਚ ਤੈਰਨਾ ਨਹੀਂ ਚਾਹੀਦਾ ਬਲਕਿ ਕਿਨਾਰੇ ਉੱਤੇ ਬਹਿ ਕੇ ਉਸਦੇ ਸ਼ਾਂਤ ਹੋ ਜਾਣ ਤਕ ਉਡੀਕ ਲੈਣਾ ਚਾਹੀਦਾ ਹੈ। ਪਰ ਬਹੁਤ ਲੋਕ ਇਹ ਮੰਨਦੇ ਨਹੀਂ ਤੇ ਆਪਣੀ ਜਾਂ ਦੂਜੇ ਦੀ ਜਾਨ ਗੁਆ ਬਹਿੰਦੇ ਹਨ। ਗੁੱਸਾ ਇਕ ਅਜਿਹਾ ਜਜ਼ਬਾ ਹੈ ਜੋ ਹਰ ਕਿਸੇ ਅੰਦਰ ਵਾਸ ਕਰਦਾ ਹੈ। ਕਿਸੇ ਵਿਚ ਘੱਟ ਤੇ ਕਿਸੇ ਵਿਚ ਵੱਧ! ਇਹੀ ਗੁੱਸਾ ਹਦ ਤੋਂ ਵੱਧ ਜਾਏ ਤਾਂ ਦੌਰੇ ਦੀ ਸ਼ਕਲ ਵਿਚ ਤਬਦੀਲ ਹੋ ਜਾਂਦਾ ਹੈ। ਕਿਸੇ ਵਿਰਲੇ ਅੰਦਰ ਹੀ ਇਹ ਕਾਬੂ ਵਿਚ ਰਹਿੰਦਾ ਹੈ ਵਰਨਾ ਬਾਕੀ ਸਾਰਿਆਂ ਦੇ ਤਾਂ ਨੱਕ ਉੱਤੇ ਹੀ ਬੈਠਾ ਲੱਭ ਜਾਂਦਾ ਹੈ। ਭਾਵੇਂ ਸੜਕ ਉੱਤੇ ਤੇਜ਼ ਕਾਰ ਭਜਾਉਣੀ ਹੋਵੇ ਜਾਂ ਆਪਣੇ ਤੋਂ ਹੇਠਲੇ ਕੋਲੋਂ ਕੋਈ ਗ਼ਲਤ ਕੰਮ ਹੋ ਗਿਆ ਹੋਵੇ, ਇਹ ਤਿਲਕ ਕੇ ਝੱਟ ਜ਼ਬਾਨ ਰਾਹੀਂ ਬਾਹਰ ਨਿਕਲ ਆਉਂਦਾ ਹੈ। ਇਹ ਮੁਲਕਾਂ ਦੀਆਂ ਆਪੋ ਵਿਚ ...
Read Full Story


ਸਭਿ ਗੁਣ ਤੇਰੇ ਮੈ ਨਾਹੀ ਕੋਈ॥ ਵਿਣ ਗੁਣ ਕੀਤੇ ਭਗਤਿ ਨ ਹੋਇ॥

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਵਡਿਆਈ ਹੋਵੇ ਜਿਨ੍ਹਾਂ ਨੇ ਇਸ ਤੁਕ ਵਿੱਚ ਹਾਊਮੇ ਦਾ ਤਿਆਗ ਕਰਨਾ ਅਤੇ ਕਿਸਮਤ ਨੂੰ ਰੋਣ ਵਾਲਿਆ ਦੀ ਸੋਚ ਤੇ ਕਰਾਰੀ ਸੱਟ ਮਾਰੀ ਹੈ।ਕਿaਕਿ ਕੁਦਰਤੀ ਵਰਤਾਰੇ ਜੋ ਵਰਤਦੇ ਹਨ ਉਨ੍ਹਾਂ ਮੁਹਰੇ ਸਾਰਾ ਸੰਸਾਰ ਬੇ-ਬਸ ਹੋਇਆ ਪਿਆ ਹੈ। ਇਸ ਦਾ ਮਤਲਬ ਇਹ ਨਹੀ ਹੈ ਕਿ ਇਹ ਤੁਰੰਤ ਹੀ ਵਰਤਦੇ ਹਨ।ਇਹ ਤਾਂ ਪਹਿਲਾਂ ਕਾਰਨ ਬਣ ਚੁੱਕੇ ਹੁੰਦੇ ਹਨਇਹ ਸਭ ਕੁੱਝ ਸਾਨੂੰ ਸਬਕ ਲੈਣ ਲਈ ਹੀ ਕੁਦਰਤ ਸਭ ਕੁਝ ਕਰ ਰਹੀ ਹੈ। ਜਿਵੇਂ ਸਮਾਜ ਤੋਂ ਕੁਝ ਸਿਖੀਏ ਜਾ ਨਾ ਪਰ ਸਾਡੇ ਮੁਹਰੇ ਫਿਲਮ ਰੋਜਾਨਾ ਚਲਦੀ ਹੀ ਰਹਿੰਦੀ ਹੈ।ਅਸੀਂ ਲੋਕਾਂ ਨਾਲ ਵਾਪਰ ਰਹੀਆਂ ਘਟਨਾਵਾਂ ਤੋਂ ਕੀ ਸਿਖਦੇ ਹਾਂ ਇਹ ਸਾਡੇ ਗੁਣਾਂ ਦੀ ਹੀ ਪਛਾਣ ਹੈ।ਜੋ ਕੁਦਰਤ ਆਪ ਵਰਤਾਰੇ ਵਰਤਾਉਂਦੀ ਹੈ। ਕਿਤੇ ਟਿੱਬੇ ਕਿਤੇ ਪਹਾੜ ਕਿਤੇ ਸਮੁੰਦਰ ਬਣਾ ਦਿੰਦੀ ਹੈ। ਉਸ ਬਾਰੇ ...
Read Full Story


ਜੀ ਹਾਂ, ਮੈਂ ਹੋਂਦ ਚਿੱਲੜ ਦਾ ਖੰਡਰ ਬੋਲਦਾਂ...!

''ਮੈਂ ਸੁਣਾਵਾਂਗਾ ਅੱਜ ਇਕ ਐਸੀ ਦਾਸਤਾਂ, ਮਿਟਾਇਆ ਜਿਸਨੇ ਇਨਸਾਨੀਅਤ ਦਾ ਨਾਮੋ-ਨਿਸ਼ਾਂ।" ਖੰਡਰ ਸਦੀਆਂ ਤਕ ਹਰ ਅਸਲੀਅਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦੇ ਹਨ ਤੇ ਹਰ ਚੰਗੀ ਮਾੜੀ ਘਟਨਾ ਦਾ ਗਵਾਹ ਬਣਦੇ ਹਨ। ਲੋਕਾਂ ਵੱਲੋਂ ਇਹ ਸੋਚ ਲਿਆ ਜਾਂਦਾ ਹੈ ਕਿ ਇੱਟਾਂ ਪੱਥਰਾਂ ਅੰਦਰ ਕੋਈ ਧੜਕਦਾ ਦਿਲ ਤਾਂ ਹੁੰਦਾ ਨਹੀਂ ਇਸਲਈ ਇਨ੍ਹਾਂ ਨੂੰ ਕੁੱਝ ਮਹਿਸੂਸ ਹੋ ਹੀ ਨਹੀਂ ਸਕਦਾ। ਪਰ, ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨੂੰ ਆਪਣੇ ਅੰਦਰ ਸਾਂਭ ਕੇ ਰੱਖਦੇ ਹੋਏ ਖੰਡਰਾਂ ਦੀਆਂ ਇੱਟਾਂ ਤੇ ਪੱਥਰ ਵੀ ਕਈ ਵਾਰ ਕੰਬ ਜਾਂਦੇ ਹਨ। ਸਚ ਨੂੰ ਸਾਂਭ ਕੇ ਰੱਖਣ ਦੀ ਖੰਡਰਾਂ ਦੀ ਤਾਕਤ ਨੂੰ ਵੇਖਦੇ ਹੋਏ, ਕਈ ਤਾਂ ਮੇਰੀ ਆਖ਼ਰੀ ਇੱਟ ਤਕ ਫਨਾਹ ਕਰ ਦਿੰਦੇ ਹਨ। ਪਰ, ਫਿਰ ਵੀ, ਜਿੱਥੇ ਵੀ ਕਿਤੇ ਮੇਰਾ ਟੋਟਾ ਬਚਿਆ ਰਹਿ ਜਾਵੇ, ਉਹ ਨਿੱਕਾ ਜਿਹਾ ਟੋਟਾ ਵੀ ਕਾਫੀ ਕੁੱਝ ਉੱਥੇ ਦੇ ਵਾਪਰੇ ...
Read Full Story


ਮਨੁੱਖੀ ਸਿਹਤ ਲਈ ਬਹੁਤ ਮੁਫੀਦ ਹੈ ਪੂਦੀਨਾ

ਮੇਰੇ ਭਾਪਾ ਜੀ ਨੂੰ ਭੇਂ ਅਤੇ ਕੁਆਰਗੰਦਲ ਦੀ ਸਬਜ਼ੀ ਬਹੁਤ ਸੁਆਦ ਲੱਗਦੀ ਸੀ। ਪਰ ਮੇਰੇ ਵਾਸਤੇ ਉਸ ਦਿਨ ਭੁੱਖ ਹੜਤਾਲ ਦਾ ਦਿਨ ਹੁੰਦਾ ਸੀ ਕਿਉਂਕਿ ਮੈਨੂੰ ਇਹ ਦੋਵੇਂ ਉੱਕਾ ਹੀ ਪਸੰਦ ਨਹੀਂ ਸਨ। ਮੇਰੇ ਮੰਮੀ ਨੂੰ ਮੈਨੂੰ ਮਨਾਉਣ ਦਾ ਵੱਲ ਆਉਂਦਾ ਸੀ। ਇਸੇ ਲਈ ਜਦੋਂ ਭਾਪਾ ਜੀ ਲਈ ਇਨ੍ਹਾਂ ਵਿੱਚੋਂ ਕੋਈ ਇਕ ਸਬਜ਼ੀ ਬਣਦੀ ਤਾਂ ਮੇਰੇ ਲਈ ਪਰੌਂਠਾ ਤੇ ਪੂਦੀਨੇ ਦੀ ਚਟਨੀ ਜ਼ਰੂਰ ਬਣ ਜਾਂਦੀ ਸੀ। ਉਦੋਂ ਛੋਟੀ ਉਮਰੇ ਖ਼ੁਰਾਕ ਵਿਚਲੇ ਲੋੜੀਂਦੇ ਤੱਤਾਂ ਬਾਰੇ ਜਾਣਕਾਰੀ ਤਾਂ ਹੁੰਦੀ ਨਹੀਂ ਸੀ। ਸਿਰਫ਼ ਸੁਆਦ ਨਾਲ ਤਅਲੁੱਕ ਰੱਖਦੀਆਂ ਚੀਜ਼ਾਂ ਹੀ ਖਾਣ ਨੂੰ ਜੀਅ ਕਰਦਾ ਸੀ। ਇਸੇ ਲਈ ਨਿੱਕੇ ਹੁੰਦਿਆਂ ਤੋਂ ਮਨ ਵਿਚ ਇਹ ਪੱਕ ਗਿਆ ਕਿ ਪੂਦੀਨੇ ਦੀ ਚਟਨੀ ਬਹੁਤ ਸੁਆਦ ਹੁੰਦੀ ਹੈ। ਫੇਰ ਥੋੜਾ ਵੱਡੇ ਹੋ ਜਾਣ ਉੱਤੇ 'ਪੂਦੀਨ ਹਰਾ' ਬਾਰੇ ਸੁਣਿਆ। ਜਦੋਂ ਢਿੱਡ ਪੀੜ ਹੁੰਦੀ ...
Read Full Story


ਇਨ੍ਹਾਂ ਬੱਚੀਆਂ ਦੀ ਕੋਈ ਆਵਾਜ਼ ਬਣੇਗਾ?

ਡਾਕਟਰ ਹੋਣ ਦੇ ਨਾਤੇ ਬਹੁਤ ਵਾਰ ਮੇਰੀ ਜ਼ਿੰਦਗੀ ਵਿਚ ਅਜਿਹੇ ਮੌਕੇ ਆਏ ਹਨ ਜਦੋਂ ਇਹ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ ਕਿ ਮਰੀਜ਼ ਨਾਲ ਉਸਦੀ ਬੀਮਾਰੀ ਬਾਰੇ ਝੂਠ ਬੋਲਿਆ ਜਾਏ ਜਿਸ ਨਾਲ ਉਸਦੇ ਚਿਹਰੇ ਉੱਤੇ ਮੁਸਕਾਨ ਆ ਜਾਏ ਜਾਂ ਸੱਚ ਬੋਲ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿੰਦੇ ਵੇਖੇ ਜਾਣ। ਕੋਰਟ ਕਚਹਿਰੀਆਂ ਦੇ ਹੁਕਮਾਂ ਅਨੁਸਾਰ ਬੀਮਾਰ ਤੋਂ ਉਸਦੀ ਬੀਮਾਰੀ ਲੁਕਾਉਣੀ ਨਹੀਂ ਚਾਹੀਦੀ ਪਰ ਹਕੀਕਤ ਵਿਚ ਕਈ ਮੌਕੇ ਅਜਿਹੇ ਹੁੰਦੇ ਹਨ ਜਿੱਥੇ ਪਤਾ ਹੁੰਦਾ ਹੈ ਕਿ ਆਪਣੀ ਬੀਮਾਰੀ ਬਾਰੇ ਸੁਣ ਕੇ ਮਰੀਜ਼ ਦੀ ਜ਼ਿੰਦਗੀ ਅੱਧੀ ਰਹਿ ਜਾਣ ਵਾਲੀ ਹੈ। ਕਈ ਵਾਰ ਤਾਂ ਇਹ ਵੀ ਵਾਪਰ ਚੁੱਕਿਆ ਹੈ ਕਿ ਆਪਣੇ ਪਤੀ ਦੀ ਮਾੜੀ ਬੀਮਾਰੀ ਦੀ ਖ਼ਬਰ ਮਿਲਦੇ ਸਾਰ ਪਤਨੀ ਦੀ ਹੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ। ਕੁੱਝ ਇਹੋ ਜਿਹਾ ਹੀ ਕਲਮਾਂ ਵਾਲਿਆਂ ਨਾਲ ...
Read Full Story


1