HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਹੋਵੇਗਾ"
 
ਰੋਜ਼ਾਨਾ 'ਸੱਤ ਸਮੁੰਦਰੋਂ ਪਾਰ' 15 ਸਤੰਬਰ ਤੋਂ ਸ਼ੁਰੂ ਹੋਵੇਗਾ

ਆਪ ਜੀ ਨੂੰ ਇਹ ਜਾਣਕੇ ਬਹੁਤ ਖੁਸ਼ੀ ਹੋਵੇਗੀ ਕਿ 15 ਸਤੰਬਰ 2014 ਨੂੰ ਚੰਡੀਗੜ੍ਹ ਤੋਂ ਪੰਜਾਬੀ ਦੇ ਇਕ ਰੋਜ਼ਾਨਾ ਅਖਬਾਰ 'ਸੱਤ ਸਮੁੰਦਰੋਂ ਪਾਰ' ਦਾ ਆਗ਼ਾਜ਼ ਹੋ ਰਿਹਾ ਹੈ ਇਸਦੇ ਨਾਲ ਹੀ ਇਸ ਅਖਬਾਰ ਦੀ ਵੈਬਸਾਈਟ ਅਤੇ ਆਨਲਾਈਨ ਟੀ.ਵੀ. ਚੈਨਲ ਰਾਹੀਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਭਾਰਤ ਸਮੇਤ ਸੰਸਾਰ ਭਰ ਵਿਚ ਵੱਸਦੇ ਪੰਜਾਬੀਆਂ ਦੀ ਰਾਜਸੀ, ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਸਥਿਤੀ ਨੂੰ ਪੰਜਾਬੀਆਂ ਦੇ ਸਨਮੁੱਖ ਕੀਤਾ ਜਾਵੇਗਾ। ਇਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਪਿਛਲੇ 14 ਸਾਲ ਤੋਂ ਹਰ ਮਹੀਨੇ ਸਚਿੱਤਰ ਰੰਗਦਾਰ ਛਪਾਈ ਵਾਲੇ ਗਲੋਬਲ ਨਿਊਜ਼ ਮੈਗਜ਼ੀਨ 'ਸੱਤ ਸਮੁੰਦਰੋਂ ਪਾਰ' ਨੇ ਵਿਸ਼ਵ ਭਰ ਵਿਚ ਵੱਸਦੇ ਪੰਜਾਬੀਆਂ ਵਿਚ ਵਿਲੱਖਣ ਥਾਂ ਬਣਾ ਲਈ ਹੈ। ਹੁਣ ਰੋਜ਼ਾਨਾ 'ਸੱਤ ਸਮੁੰਦਰੋਂ ਪਾਰ' ਨੂੰ ਵੀ ਸਫਲਤਾ ਦੀਆਂ ਪੌੜੀਆਂ ਚੜ੍ਹਨ ਲਈ ਤੁਹਾਡੇ ਸਹਿਯੋਗ ਅਤੇ ...
Read Full Story


ਨਵੇਂ ਵਰ੍ਹੇ ਤੋਂ ਸ਼ੁਰੂ ਹੋਵੇਗਾ ਕੈਨੇਡਾ ਦਾ ਨਵਾਂ ਐਕਸਪ੍ਰੈਸ ਵੀਜ਼ਾ

ਕੈਨੇਡਾ (ਸ.ਸ.ਪਾਰ ਬਿਉਰੋ) ਆਰਥਿਕ ਆਧਾਰ ਤੇ ਕੈਨੇਡਾ ਆਉਣ ਦੇ ਚਾਹਵਾਨ ਵਿਦੇਸ਼ੀਆਂ ਲਈ ਵੀਜ਼ਾ ਜਾਰੀ ਰਹੇਗਾ ਪਰ ਹੁਣ ਇਸਨੂੰ 'ਐਕਸਪ੍ਰੈਸ ਐਂਟਰੀ' ਵੀਜ਼ਾ ਆਖਿਆ ਜਾਵੇਗਾ।ਇਹ ਨਵਾਂ ਵੀਜ਼ਾ ਜਨਵਰੀ ੨੦੧੫ ਤੋਂ ਆਰੰਭ ਹੋਵੇਗਾ।ਇਸ ਰਾਹੀਂ ਕਾਮਿਆਂ ਦੀਆਂ ਖੇਤਰੀ ਕਮੀਆਂ ਨਾਲ ਸਿੰਜਿਆ ਜਾਵੇਗਾ। ਇਹ ਵੀਜ਼ਾ ਲੈਣ ਵਾਲੇ ਉਹ ਉਮੀਦਵਾਰ ਹੋਣਗੇ ਜਿਨ੍ਹਾਂ ਕੋਲ ਕੈਨੇਡਾ ਦੇ ਕਿਸੇ ਕਾਰੋਬਾਰੀ ਅਦਾਰੇ ਦਫਤਰ ਜਾਂ ਕਿਸੇ ਉੱਦਮੀ ਤੋਂ ਨੋਕਰੀ ਲਈ ਪੇਸ਼ਕਸ਼ ਮਿਲੀ ਹੋਵੇਗੀ ਜਾਂ ਉਹ ਸੂਬਾਈ ਨਾਮਜ਼ਦ ਹੋਣਾ ਚਾਹੀਦਾ ਹੈ ਅਜਿਹੇ ਵਿਅਕਤੀਆਂ ਨੂੰ ਤੁਰੰਤ ਪੀ ਆਰ ਲਈ ਸੱਦਿਆ ਜਾਵੇਗਾ। ਉਪੋਕਤ ਐਲਾਨ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਸ਼੍ਰੀ ਕ੍ਰਿਸ ਅਲੈਗਜੈਂਡਰ ਨੇ ਕੀਤਾ।ਉਨ੍ਹਾਂ ਇਹ ਵੀ ਆਖਿਆ ਕਿ ਇਸਦੇ ਮੁਕਾਬਲੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਕੇਵਲ ਖਾਲ਼ੀ ਅਸਾਮੀਆਂ ...
Read Full Story


੨੦੧੪ ਵਿੱਚ ਕੀ ਕੀ ਹੋਵੇਗਾ?

ਹਰ ਵ੍ਹਰੇ ਵਾਂਗ ੨੦੧੩ ਵੀ ਬੀਤ ਗਿਆ ਹੈ। "ਆਜ ਪੁਰਾਣੀ ਰਾਹੋਂ ਸੇ, ਕੋਈ ਹਮੇ ਆਵਾਜ਼ ਨਾ ਦੇ'' ਦਾ ਗੀਤ ਗਾਉਂਦੇ ਹੋਏ ਅਸੀਂ ਨਵੀਆਂ ਆਸਾਂ, ਨਵੀਆਂ ਉਮੀਦਾਂ ਨਾਲ ੨੦੧੪ ਵਿਚ ਦਾਖਿਲ ਹੋ ਚੁੱਕੇ ਹਾਂ। ਨਵੇਂ ਵਰ੍ਹੇ ੨੦੧੪ ਵਿਚ ਕੀ ਕੀ ਹੋਵੇਗਾ? ਰਾਜਨੀਤਕ, ਆਰਥਿਕ ਅਤੇ ਹਰ ਪ੍ਰਾਣੀ ਨਾਲ ਜੁੜੇ ਹੋਰ ਮੱਹਤਵਪੂਰਨ ਖੇਤਰਾਂ ਵਿਚ ਕੀ ਕੀ ਤਬਦੀਲੀਆਂ ਅਤੇ ਹੈਰਾਨੀਆਂ ਹੋ ਸਕਦੀਆਂ ਹਨ, ਜਾਂ ਹੋਣਗੀਆਂ, ਅਸੀਂ ਇਸ ਲੇਖ ਵਿਚ ਵਰਣਨ ਕਰਨ ਦੀ ਕੋਸ਼ਿਸ਼ ਕਰਾਂਗੇ। ਰਾਜਨੀਤਿਕ ਦ੍ਰਿਸ਼-ਸੰਸਾਰ ਦੀ ਸਭ ਤੋਂ ਸ਼ਕਤੀਸ਼ਾਲੀ ੨੮ ਦੇਸ਼ਾਂ ਦੀ ਆਰਥਿਕ ਜਥੇਬੰਦੀ, ਯੂਰਪੀ ਸੰਘ ਦੀ ਚੱਕਰਵਰਤੀ ਪ੍ਰਧਾਨਗੀ ਆਰਥਿਕ ਪੱਖੋਂ ਪਿਛਲੇ ਵਰ੍ਹਿਆਂ ਦੌਰਾਨ ਝੁੱਗਾ-ਚੌੜ ਕਰਵਾ ਚੁੱਕੇ ਗਰੀਸ ਕੋਲ ੬ ਮਹੀਨੇ ਲਈ ਜਨਵਰੀ ਤੋਂ ਆ ਰਹੀ ਹੈ। ਲੈਟਵੀਆ ਹੁਣੇ ਇਸ ਗੁੱਟਬੰਦੀ ਵਿਚ ਸ਼ਾਮਿਲ ਹੋਇਆ ਹੈ। ਇਸ ਮਹੀਨੇ ...
Read Full Story


ਹੁਣ ਇਟਲੀ ਆਉਣਾ ਹੋਵੇਗਾ ਮੁਸ਼ਕਿਲ, ਸਰਕਾਰ ਨੇ ਅਖਤਿਆਰ ਕੀਤੀ ਨਵੀਂ ਨੀਤੀ

ਰੋਮ (ਸ.ਸ.ਪਾਰ ਬਿਉਰੋ) ਇਟਲੀ ਸਰਕਾਰ ਨੇ ਦੇਸ਼ ਵਿੱਚ ਵੱਧ ਰਹੀ ਬੇਰੁਜ਼ਗਾਰੀ ਨੂੰ ਨੱਥ ਪਾਉਣ ਲਈ ਦਾ ਸਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਜਿਹੜਾ ਕਿ ਵਿਦੇਸ਼ੀ ਕਾਮਿਆਂ ਦੀ ਇਟਲੀ ਆਮਦ ਉਪੱਰ ਰੋਕ ਲਗਾਏਗਾ। ਦੇਕਰੇਤੋ ਫਲੂਸੀ ਨੰਬਰ ੭੬/੨੦੦੩ ਅਨੁਸਾਰ ਇਟਲੀ ਵਿਚ ਦਾਖਲ ਹੋਣ ਵਾਲੇ ਵਿਦੇਸ਼ੀ ਕਰਮਚਾਰੀਆਂ ਲਈ ਸਰਕਾਰੀ ਮਨਜ਼ੂਰੀ ਪ੍ਰਦਾਨ ਕਰਵਾਉਂਦਾ ਹੈ। ਇਸ ਕਾਨੂੰਨ ਵਿਚ ਬੀਤੇ ਦਿਨੀਂ ਬਹੁਤ ਹੀ ਮਹੱਤਵਪੂਰਣ ਅਤੇ ਇਤਿਹਾਸਕ ਬਦਲਾਅ ਕੀਤੇ ਗਏ ਹਨ। ਇਨ੍ਹਾਂ 'ਚ ਕੀਤੇ ਗਏ ਬਦਲਾਵਾਂ ਲਈ ਮੁੱਖ ਤੌਰ 'ਤੇ ਇਟਲੀ ਦਾ ਲੇਬਰ ਮੰਤਰਾਲੇ ਜ਼ਿੰਮੇਵਾਰ ਹੈ। ਲੇਬਰ ਮੰਤਰਾਲੇ ਵੱਲੋਂ ਇਸ ਸੰਦਰਭ ਵਿਚ ੨੬ ਜੂਨ ੨੦੧੩ ਨੂੰ ਇਕ ਮਹੱਤਵਪੂਰਣ ਤਤਕਾਲੀਨ ਬੈਠਕ ਬੁਲਾਈ ਗਈ, ਜਿਸ ਵਿਚ ਦੇਕਰੇਤੋ ਫਲੂਸੀ ਅਤੇ ਰੈਗੂਲੇਸ਼ਨ ਕਾਨੂੰਨ ਨੀਤੀ ਨੂੰ ਵਿਚਾਰ ਅਤੇ ਸੋਧ ਦਾ ਵਿਚਾਰ ...
Read Full Story


ਨਵੇਂ ਪਰਵਾਸ ਕਾਨੂੰਨ ਨਾਲ ਢਾਈ ਲੱਖ ਭਾਰਤੀਆਂ ਦਾ ਹੋਵੇਗਾ ਪਾਰ ਉਤਾਰਾ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਆਸ ਹੈ ਕਿ ਉਨ੍ਹਾਂ ਵੱਲੋਂ ਜਿਹੜਾ ਵਿਆਪਕ ਪਰਵਾਸ ਸੁਧਾਰ ਕਾਨੂੰਨ ਲਿਆਂਦਾ ਜਾ ਰਿਹਾ ਹੈ, ਉਸ ਨਾਲ ਇਕ ਕਰੋੜ ਦਸ ਲੱਖ ਗੈਰ-ਕਾਨੂੰਨੀ ਪਰਵਾਸੀਆਂ ਨੂੰ ਲਾਭ ਪੁੱਜੇਗਾ। ਇਨ੍ਹਾਂ ਗੈਰ-ਕਾਨੂੰਨੀ ਪਰਵਾਸੀਆਂ ਵਿਚ ੨,੪੦,੦੦੦ ਭਾਰਤੀ ਹਨ। ਟੀਵੀ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਇਸ ਅਹਿਮ ਬਿੱਲ 'ਤੇ ਵਿਚਾਰ ਚਰਚਾ ਜਾਰੀ ਹੈ, ਪਰ ਹੁਣ ਤੱਕ ਇਸ ਬਿੱਲ ਉਪਰ ਜੋ ਵਿਚਾਰ-ਵਟਾਂਦਰਾ ਹੋਇਆ, ਉਸ ਤੋਂ ਆਸ ਹੈ ਕਿ ਇਹ ਕੰਮ ਸਿਰੇ ਚੜ੍ਹ ਜਾਵੇਗਾ। ਉਨ੍ਹਾਂ ਕਿਹਾ, ''ਇਸ ਸੋਧ ਨੂੰ ਛੇਤੀ ਤੇ ਸਹੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਰਿਪਬਲਿਕਨਾਂ ਤੇ ਡੈਮੋਕਰੇਟਾਂ ਦਾ ਇਸ ਉਪਰ ਰਲ ਕੇ ਕੰਮ ਕਰਨਾ ਅਹਿਮ ਹੋਵੇਗਾ। ਮੈਂ ਇਸ ਸੋਧ ਲਈ ਪੂਰਾ ਜ਼ੋਰ ਲਗਾ ਰਿਹਾ ਹਾਂ। ਆਸ ਹੈ ਕਿ ਸਭ ਠੀਕ ਹੋ ਜਾਵੇਗਾ।'' ਮੰਗਲਵਾਰ ...
Read Full Story


ਨਰਮ ਵੀਜ਼ਾ ਸ਼ਰਤਾਂ ਵਾਲਾ ਭਾਰਤ-ਰੂਸ ਸਮਝੌਤਾ ਪਹਿਲੀ ਤੋਂ ਹੋਵੇਗਾ ਲਾਗੂ

ਮਾਸਕੋ (ਸ.ਸ.ਪਾਰ ਬਿਉਰੋ) ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਵੀਜ਼ਾ ਨਿਯਮ ਸੌਖੇ ਕਰਨ ਸਬੰਧੀ ਭਾਰਤ-ਰੂਸ ਸਮਝੌਤਾ ਪਹਿਲੀ ਦਸੰਬਰ ਤੋਂ ਲਾਗੂ ਹੋ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਲੈਗਜ਼ੈਂਡਰ ਲੁਕਾਚਵਿਚ ਨੇ ਦੱਸਿਆ ਕਿ ਇਹ ਸਮਝੌਤਾ ਪਹਿਲੀ ਦਸੰਬਰ ਤੋਂ ਲਾਗੂ ਹੋ ਰਿਹਾ ਹੈ ਜਿਸ ਤੋਂ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਰਾਹਦਾਰੀ ਵਿੱਚ ਪੇਸ਼ ਆਉਂਦੀਆਂ ਮੁਸ਼ਕਲਾਂ ਕਾਫੀ ਹੱਦ ਤੱਕ ਘਟ ਜਾਣਗੀਆਂ। ਇਸ ਸਮਝੌਤੇ ਦੇ ਲਾਗੂ ਹੋਣ 'ਤੇ ਛੇ ਮਹੀਨੇ ਦਾ ਯਾਤਰੀ ਵੀਜ਼ਾ ਦਿੱਤਾ ਜਾ ਸਕੇਗਾ ਅਤੇ ਕਾਰੋਬਾਰੀਆਂ ਲਈ ਵੀ ਵੀਜ਼ਾ ਨਿਯਮ ਸੌਖੇ ਕਰ ਦਿੱਤੇ ਜਾਣਗੇ।੨੧ ਦਸੰਬਰ, ੨੦੧੦ ਨੂੰ ਦਿੱਲੀ ਵਿਖੇ ਕੀਤੇ ਗਏ ਇਸ ਸਮਝੌਤੇ ਤਹਿਤ ਦਫਤਰੀ ਡੈਲੀਗੇਸ਼ਨਾਂ, ਕਾਰੋਬਾਰੀਆਂ, ਸਨਅਤ ਅਤੇ ਵਪਾਰਕ ਸੰਸਥਾਵਾਂ ਦੇ ਮੈਂਬਰਾਂ, ਖੋਜਕਾਰਾਂ, ਸਕੂਲੀ ਬੱਚਿਆਂ ਅਤੇ ਹੋਰ ...
Read Full Story


1