HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਹੋਰ"
 
ਜੀਵਨ ਸਾਥੀ ਨੂੰ ਇੰਗਲੈਂਡ ਸੱਦਣਾ ਹੋਇਆ ਹੋਰ ਵੀ ਔਖਾ

ਲੰਡਨ (ਸ.ਸ.ਪਾਰ ਬਿਉਰੋ) ਭਾਰਤ ਤੋਂ ਇੰਗਲੈਂਡ ਵਿਚ ਧੀਆਂ-ਪੁੱਤਰਾਂ ਦੀਆਂ ਸ਼ਾਦੀਆਂ ਕਰਨ ਵਾਲੇ ਮਾਂਪਿਆਂ ਨੂੰ ਬਹੁਤ ਚੋਕਸ ਰਹਿਣ ਦੀ ਲੋੜ ਹੈ ਕਿਉਂਕਿ ਇੰਗਲੈਂਡ ਦੀ ਅਪੀਲ ਸੁਣਨ ਵਾਲੀ ਉੱਚ ਅਦਾਲਤ ਨੇ ਪਰਸੋਂ ਨਿਰਣਾ ਦੇ ਦਿੱਤਾ ਹੈ ਕਿ ਅੱਗੋਂ ਤੋਂ ਕੋਈ ਦੁਲਹਾ-ਦੁਲਹਣ ਜਿਸ ਕੋਲ ਇੰਗਲੈਂਡ ਵਿਚ ਸਲਾਨਾ ਸਪਸ਼ਟ ਆਮਦਨ ੧੮੬੦੦ ਪੌਂਡ ਭਾਵ ੧੮,੮੬,੦੦੦/- ਰੁਪਏ ( ਅਠਾਰਾਂ ਲੱਖ ਛਿਆਸੀ ਹਜ਼ਾਰ ਰੁਪਏ) ਤੋਂ ਘੱਟ ਹੈ, ਉਹ ਆਪਣੇ ਜੀਵਨ ਸਾਥੀ ਨੂੰ ਇੰਗਲੈਂਡ ਵਿਚ ਉਸ ਨਾਲ ਸ਼ਾਮਲ ਹੋਣ ਲਈ ਅਪਲਾਈ ਹੀ ਨਹੀਂ ਕਰ ਸਕਦਾ। ਇੰਗਲੈਂਡ ਦੀ ਸਰਕਾਰ ਵੱਲੋਂ ਏਡੀ ਵੱਡੀ ਰਾਸ਼ੀ ਨੂੰ ਬੇਇਨਸਾਫੀ ਦੱਸ ਕੇ ਘਟਾਉਣ ਦੀ ਅਰਜ਼ੀ ਰੱਦ ਕਰਦਿਆਂ, ਅਪੀਲ ਕੋਰਟ ਨੇ ਕਿਹਾ ਹੈ ਕਿ ਇਹ ਫੈਸਲਾ ਇਵੇਂ ਹੀ ਲਾਗੂ ਰਹੇਗਾ। ਇਸ ਨਿਰਣੇ ਪਿਛੋਂ ਭਾਰਤ ਸਮੇਤ ਹੋਰ ਦੇਸ਼ਾਂ ਵਿਚੋਂ ਇੰਗਲੈਂਡ ਰਹਿੰਦੇ ਜੀਵਨ ...
Read Full Story


ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵਧੀਆਂ

ਓਟਾਵਾ (ਸ.ਸ.ਪਾਰ ਬਿਉਰੋ) ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵੱਧ ਗਈਆਂ ਹਨ। ਕੰਜਰਵੇਟਿਵ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਬਿੱਲ 'ਸੀ-੨੪' ਦੇ ਅਧੀਨ ਹੁਣ ਪਰਮਾਨੈਂਟ ਰੈਜੀਡੈਂਟਸ ਦੀਆਂ ਸ਼ਰਤਾਂ ਵਿਚ ਕੈਨੇਡਾ ਵਿਚ ਸਰੀਰਕ ਤੌਰ 'ਤੇ ਰਹਿਣ ਦੇ ਸਮੇਂ ਵਿਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਪੁਰਾਣੇ ਨਿਯਮਾਂ ਦੇ ਅਧੀਨ ਪਰਮਾਨੈਂਟ ਰੈਜ਼ੀਡੈਂਸੀ ਲਈ ਕੈਨੇਡਾ ਵਿਚ ਚਾਰ ਸਾਲਾਂ 'ਚੋਂ ਤਿੰਨ ਸਾਲ ਬਿਤਾਉਣੇ ਜ਼ਰੂਰੀ ਸਨ ਪਰ ਹੁਣ ਨਵੇਂ ਨਿਯਮਾਂ ਅਧੀਨ ੬ ਸਾਲਾਂ ਦਰਮਿਆਨ ੧੮੩ ਦਿਨ ਹਰੇਕ ਸਾਲ ਇੱਥੇ ਰਹਿਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਪਰਮਾਨੈਂਟ ਰੈਜੀਡੈਂਟ ਦਾ ਦਰਜਾ ਪ੍ਰਾਪਤ ਕਰਨ ਤੋਂ ਬਾਅਦ ਨਾਗਰਿਕਤਾ ਦੇ ਲਈ ਵੀ ਕੈਨੇਡਾ ਵਿਚ ਲਗਾਤਾਰ ਰਹਿਣਾ ਪਵੇਗਾ। ਜੇਕਰ ਉਹ ਕੈਨੇਡਾ ਤੋਂ ਬਾਹਰ ਰਹਿੰਦੇ ਹਨ ਪਰ ਕੰਮ ਪਬਲਿਕ ...
Read Full Story


ਕੈਨੇਡੀਅਨ ਨਾਗਰਿਕਤਾ ਲੈਣ ਲਈ ਉਡੀਕ ਹੋਈ ਹੋਰ ਲੰਬੀ

ਵੈਨਕੂਵਰ (ਸ.ਸ.ਪਾਰ ਬਿਉਰੋ)-ਕੈਨੇਡਾ ਦੇ ਪੱਕੇ ਵਸਨੀਕਾਂ ਨੂੰ ਹੁਣ ਕੈਨੇਡੀਅਨ ਨਾਗਰਿਕ ਬਣਨ ਲਈ ਪਹਿਲਾਂ ਨਾਲੋਂ ਇੱਕ ਸਾਲ ਹੋਰ ਵਧੇਰੇ ਉਡੀਕ ਕਰਨੀ ਹੋਵੇਗੀ । ਕੈਨੇਡਾ ਸਰਕਾਰ ਨੇ ਨਾਗਰਿਕਤਾ ਹਾਸਲ ਕਰਨ ਦੇ ਚਾਹਵਾਨ ਯੋਗ ਬਿਨੈਕਾਰਾਂ ਦੀ ਕੈਨੇਡਾ 'ਚ ਪੱਕੀ ਠਾਹਰ ਹੋਣ ਦੇ ਸਮੇਂ 'ਚ ਇੱਕ ਸਾਲ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ । ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰੀ ਕਰਿਸ ਅਲੈਕਜ਼ਾਂਦਰ ਮੁਤਾਬਕ ਹੁਣ ਨਾਗਰਿਕ ਬਣਨ ਲਈ ਅਰਜ਼ੀ ਦੇਣ ਤੋਂ ਪਹਿਲਾਂ ਛੇ ਸਾਲਾਂ 'ਚੋਂ ਚਾਰ ਸਾਲ ਕੈਨੇਡਾ 'ਚ ਰਹਿਣਾ ਲਾਜ਼ਮੀ ਹੋਵੇਗਾ । ਇਸ ਤੋਂ ਇਲਾਵਾ ਇਨ੍ਹਾਂ ਛੇ ਸਾਲਾਂ 'ਚੋਂ ਹਰ ਸਾਲ ੧੮੩ ਦਿਨ ਕੈਨੇਡਾ 'ਚ ਗੁਜ਼ਾਰਨੇ ਹੋਣਗੇ । ਧੋਖਾਧੜੀ ਕਰਕੇ ਕੈਨੇਡੀਅਨ ਨਾਗਰਿਕਤਾ ਹਾਸਿਲ ਕਰਨ ਵਾਲਿਆਂ ਲਈ ਹੁਣ ਪੰਜ ਸਾਲ ਕੈਦ ਜਾ ਇੱਕ ਲੱਖ ਡਾਲਰ ਦੇ ਜ਼ੁਰਮਾਨੇ ਦੀ ਵਿਵਸਥਾ ...
Read Full Story


ਬਰਤਾਨੀਆ 'ਚ ਪਰਵਾਸ ਕਾਨੂੰਨ ਹੋਰ ਸਖ਼ਤ ਹੋਣਗੇ

ਲੰਡਨ (ਸ.ਸ.ਪਾਰ ਬਿਉਰੋ) ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਨੇ ਮੁਲਕ ਵਿਚ ਪਰਵਾਸ ਨਿਯਮਾਂ ਨੂੰ ਹੋਰ ਸਖ਼ਤ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਮੁਲਕ ਵਿਚ ਉਨ੍ਹਾਂ ਵਿਦੇਸ਼ੀਆਂ ਨੂੰ ਹੀ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਜੋ ਇੱਥੋਂ ਦੇ ਸਮਾਜ ਲਈ ਕੁਝ ਚੰਗਾ ਕਰਨ ਵਾਲੇ ਹੋਣਗੇ ਅਤੇ ਵਿਦੇਸ਼ੀ ਅਪਰਾਧੀਆਂ ਤੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਬਰਤਾਨੀਆ ਵਿਚ ਨਹੀਂ ਵੜਨ ਦਿੱਤਾ ਜਾਵੇਗਾ। ਉਨ੍ਹਾਂ ਇਹ ਗੱਲ ਬਰਤਾਨਵੀ ਸੰਸਦ ਦੇ ਦੋਵੇਂ ਸਦਨਾਂ ਹਾਊਸ ਆਫ ਲਾਰਡਜ਼ ਅਤੇ ਹਾਊਸ ਆਫ ਕੌਮਨਜ਼ ਵਿਚ ਸੰਸਦ ਦੇ ਸੈਸ਼ਨ ਦੀ ਸ਼ੁਰੂਆਤ 'ਤੇ ਦਿੱਤੇ ਆਪਣੇ ਭਾਸ਼ਣ ਵਿਚ ਨਹੀਂ ਹੈ। ਮਹਾਰਾਣੀ ਵੱਲੋਂ ਇਹ ਰਵਾਇਤੀ ਭਾਸ਼ਣ ਮੁਲਕ ਦੀ ਮੁਖੀ ਹੋਣ ਦੇ ਨਾਤੇ ਦਿੱਤਾ ਜਾਂਦਾ ਹੈ ਜਿਵੇਂ ਭਾਰਤੀ ਸੰਸਦ ਦੇ ਦੋਵੇਂ ਸਦਨਾਂ ਨੂੰ ਰਾਸ਼ਟਰਪਤੀ ਸੰਬੋਧਨ ...
Read Full Story


ਬੈਲਜ਼ੀਅਮ ਦੀ ਨਾਗਰਿਕਤਾ ਲੈਣੀ ਹੋਈ ਹੋਰ ਔਖੀ

ਈਪਰ, ਬੈਲਜ਼ੀਅਮ (ਸ.ਸ.ਪਾਰ ਬਿਉਰੋ) ਬੈਲਜ਼ੀਅਮ ਸਰਕਾਰ ਨੇ ਪ੍ਰਵਾਸੀਆਂ ਦੇ ਆ ਰਹੇ ਹੜ ਨੂੰ ਰੋਕਣ ਲਈ ਸਖਤ ਕਦਮ ਚੁਕਦਿਆਂ ਇਥੋ ਦੀ ਨਾਗਰਿਕਤਾ ਲੈਣੀ ਹੋਰ ਮੁਸਕਲ ਕਰ ਦਿੱਤੀ ਹੈ । ਨਵਾਂ ਕਾਨੂੰਨ ਜੋ ਪਹਿਲੀ ਜਨਵਰੀ ੨੦੧੩ 'ਤੋ ਲਾਗੂ ਹੋ ਜਾਵੇਗਾ ਅਧੀਨ ਦਿੱਤੀ ਜਾਣ ਵਾਲੀ ਅਰਜੀ ਦੇ ਨਾਲ ੧੫੦ ਯੂਰੋ ( ਤਕਰੀਬਨ ਦਸ ਹਜਾਰ ਭਾਰਤੀ ਰੁਪਏ ) ਫੀਸ ਵੀ ਭਰਨੀ ਲਾਜਮੀ ਹੈ ਜੋ ਹੁਣ ਤੱਕ ਮੁਫਤ ਸੀ । ਅਕਤੂਬਰ ੨੦੧੨ 'ਚ ਲੋਕ ਸਭਾ 'ਚ ਪਾਸ ਇੱਕ ਬਿਲ ਮੁਤਾਬਕ ਵਿਆਹ ਕਰਵਾ ਕੇ ਜਾਂ ਤਿੰਨ ਸਾਲ ਬਾਅਦ ਦਿੱਤੀ ਜਾਣ ਵਾਲੀ ਅਰਜੀ ਹੁਣ ਸੱਤ ਸਾਲ ਬਾਅਦ ਅਤੇ ੭ ਸਾਲ ਇਥੇ ਰਹਿਣ 'ਤੋ ਬਾਅਦ ਦਿੱਤੀ ਜਾਣ ਵਾਲੀ ਅਰਜੀ ਹੁਣ ੧੦ ਸਾਲਾਂ ਬਾਅਦ ਦਿੱਤੀ ਜਾ ਸਕੇਗੀ । ਜੋ ਪਹਿਲਾਂ ਤਿੰਨ ਸਾਲ ਬੈਲਜ਼ੀਅਮ ਰਹਿਦੇ ਹੋਣ 'ਤੋ ਬਾਅਦ ਨਾਤੁਰਲਾਈਜੇਸ਼ਨ ਅਪਲਾਈ ਕਰ ਸਕਦੇ ਸੀ ਉਹ ਹੁੱਣ ਸਿਰਫ ਅਸਾਧਾਰਨ ...
Read Full Story


ਕੈਨੇਡੀਅਨ ਨਾਗਰਿਕਤਾ ਲੈਣ ਲਈ ਉਡੀਕ ਹੋਈ ਹੋਰ ਲੰਮੀ

ਟੋਰਾਂਟੋ (ਸ.ਸ.ਪਾਰ ਬਿਉਰੋ) ਕੈਨੇਡਾ ਸਰਕਾਰ ਮੁਲਕ ਅੰਦਰ ਨਾਗਰਿਕਤਾ ਧੋਖਾਧੜੀ ਨੂੰ ਨੱਥ ਪਾਉਣ ਲਈ ਹੋਰ ਨਿਯਮ ਲਾਗੂ ਕਰ ਰਹੀ ਹੈ, ਜਿਸ ਨਾਲ ਹਜ਼ਾਰਾਂ ਆਵਾਸੀਆਂ ਨੂੰ ਪੂਰੇ ਤੌਰ 'ਤੇ ਇੱਥੋਂ ਦਾ ਨਾਗਰਿਕ ਬਣਨ ਲਈ ਕਈ ਵਰ੍ਹੇ ਉਡੀਕਣਾ ਪੈ ਸਕਦਾ ਹੈ। ਆਵਾਸ ਮਹਿਕਮੇ ਦੇ ਸੂਤਰਾਂ ਮੁਤਾਬਕ ਇਹ ਉਡੀਕ ੯ ਸਾਲ ਤੱਕ ਦੀ ਹੋ ਸਕਦੀ ਹੈ। ਹੁਣ ਤੱਕ ਸਥਾਈ ਸ਼ਹਿਰੀ (ਪੀਆਰ) ਆਵਾਸੀ ੩ ਸਾਲ ਬਾਅਦ ਦਰਖਾਸਤ ਦੇ ਸਕਦਾ ਸੀ ਅਤੇ ਕਾਗਜ਼ੀ ਕਾਰਵਾਈ 'ਤੇ ੨੧ ਮਹੀਨੇ ਹੋਰ ਲਗਦੇ ਸਨ, ਜਿਸ ਨਾਲ ਕੁੱਲ ਮਿਲਾ ਕੇ ਪੰਜ ਸਾਲ 'ਚ ਉਹ ਨਾਗਰਿਕਤਾ ਹਾਸਲ ਕਰ ਲੈਂਦਾ ਸੀ। ਆਵਾਸ ਮਹਿਕਮੇ ਨੇ ਪਿਛਲੇ ਸਾਲ ਮਈ ਵਿਚ ਇਨ੍ਹਾਂ ਦਰਖਾਸਤਕਾਰਾਂ ਨੂੰ ਚਾਰ ਸਫ਼ਿਆਂ ਦਾ ਪ੍ਰਸ਼ਨੋਤਰੀ ਫਾਰਮ ਤੇ ਟੈਕਸ ਰਿਟਰਨਾਂ ਨਾਲ ਨੱਥੀ ਕਰਨ ਲਈ ਕਿਹਾ ਸੀ ਤਾਂ ਜੋ ਬੰਦੇ ਦਾ ਕੈਨੇਡਾ ਵਿਚ ਰਹਿੰਦੇ ਹੋਣਾ ਯਕੀਨੀ ...
Read Full Story


ਇਟਲੀ ਵਿਚ ਰਹਿੰਦੇ ਕੱਚੇ ਵਿਦੇਸ਼ੀਆਂ ਨੂੰ ਪੇਪਰ ਭਰਨ ਦੀ ੧੫ ਦਿਨਾਂ ਦੀ ਹੋਰ ਛੋਟ ਮਿਲੀ

ਰੋਮ (ਇਟਲੀ) (ਸ.ਸ.ਪਾਰ ਬਿਉਰੋ) ਇਟਲੀ ਨੇ ਆਪਣੇ ਦੇਸ਼ ਵਿਚ ਰਹਿੰਦੇ ਕੱਚੇ ਵਿਦੇਸ਼ੀਆਂ ਨੂੰ ਹੋਰ ੧੫ ਦਿਨਾਂ ਦੀ ਮੁਹੌਲਤ ਦਿੰਦਿਆਂ ਹੋਇਆ ਹੁਣ ਸੰਤਬਰ ਦੇ ਅੱਧ ਤੋਂ ਲੈ ਕੇ ਅਕੂਤਬਰ ਦੇ ਅੱਧ ਤੱਕ ਪੇਪਰ ਭਰਨ ਦੀਆਂ ਨਵੀਂਆ ਤਰੀਕਾਂ ਦਾ ਐਲਾਨ ਕੀਤਾ ਹੈ। ਗ੍ਰਹਿ ਵਿਭਾਗ ਦੀ ਸਾਈਟ ਤੇ ਖੋਜ ਕਰਨ ਉੱਪਰਤ ਪਤਾ ਲੱਗਾ ਕਿ ਇਟਲੀ ਦੇ ਰਾਸ਼ਟਰਪਤੀ ਜਾਰਜ਼ ਨਾਪੋਲੀਤਾਨੋਂ ਨੇ ਨਵੇਂ ਹੁਕਮਾ ਤਹਿਤ ਹੁਣ ੧੫ ਸੰਤਬਰ ਤੋਂ ਲੈ ਕੇ ੧੫ ਅਕੂਤਬਰ ਤੱਕ ਪੈਪਰ ਭਰਨ ਦੀਆਂ ਤਰੀਕਾ ਨਿਸ਼ਚਿਤ ਕੀਤੀਆ ਹਨ। ਇਟਲੀ ਦੇ ਰਾਸ਼ਟਰਪਤੀ ਜ਼ਾਰਜ਼ ਨਾਪੋਲੀਤਾਨੋਂ ਦੇ ਹੁਕਮ ਨਾਲ ਇਹ ੬ ਜੁਲਾਈ ਨੂੰ ਸੰਸਦ ਵਿਚ ਪਾਸ ਹੋਏ ਕਾਨੂੰਨ ਨੂੰ ਸਵਿਧਾਨ ਦੇ ਆਰਟੀਕਲ ਨੰਬਰ ੫੨/੨੦੦੯/ਚੇ ਤਹਿਤ ਮਾਨਤਾ ਦੇ ਕੇ ਸਰਕਾਰੀ ਗ਼ਜ਼ਟ ਵਿਚ ਦਰਜ਼ ਕਰ ਦਿੱਤਾ ਗਿਆ ਹੈ । ਪ੍ਰਾਪਤ ਵੇਰਵਿਆ ਅਨੁਸਾਰ ਇਟਲੀ ਵਿਚ ...
Read Full Story


ਕੈਨੇਡਾ ਦੇ ਇਮੀਗ੍ਰੇਸ਼ਨ ਨਿਯਮ ਹੁਣ ਹੋਰ ਸਖ਼ਤ ਹੋਣਗੇ

ਔਟਵਾ (ਸ.ਸ.ਪਾਰ ਬਿਉਰੋ) ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ੍ਰੀ ਜੈਸਨ ਕੈਨੀ ਨੇ ਬੀਤੇ ਦਿਨੀਂ ਸੰਸਦ ਦੇ ਹਾਊਸ ਆੱਫ਼ ਕਾਮਨਜ਼ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੇਸ਼ ਦੇ ਇਮੀਗ੍ਰੇਸ਼ਨ ਨਿਯਮ ਹੁਣ ਹੋਰ ਵੀ ਸਖ਼ਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੋਰਨਾਂ ਦੇਸ਼ਾਂ ਦੇ ਕਾਨੂੰਨਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ ਕਿ ਤਾਂ ਜੋ ਨਵੇਂ ਸੰਭਾਵੀ ਪ੍ਰਵਾਸੀਆਂ ਦੀ ਵੱਧ ਤੋਂ ਵੱਧ ਪੁਣਛਾਣ ਕੀਤੀ ਜਾ ਸਕੇ। ਵਿਨੀਪੈਗ (ਮੈਨੀਟੋਬਾ) ਵਿਖੇ ਵੀ ਸ੍ਰੀ ਜੈਸਨ ਕੈਨੀ ਨੇ ਕਿਹਾ,''ਅਸੀਂ ਇਹ ਮੁਲੰਕਣ ਕਰਨ ਦੇ ਯੋਗ ਬਣਨਾ ਚਾਹੁੰਦੇ ਹਾਂ, ਜਿਸ ਦੇ ਆਧਾਰ ਉਤੇ ਕੈਨੇਡਾ ਆਉਣ ਦੇ ਚਾਹਵਾਨ ਲੋਕਾਂ ਨੂੰ ਦੇਸ਼ ਅੰਦਰ ਦਾਖ਼ਲ ਹੋਣ ਤੋਂ ਇਨਕਾਰ ਕੀਤਾ ਜਾ ਸਕੇ। ਹਾਲ਼ੇ ਤੱਕ ਅਜਿਹਾ ਨਹੀਂ ਹੋ ਰਿਹਾ। ਅਸੀਂ ਅਜਿਹੇ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਿੱਚ ਨਹੀਂ ਚਾਹੁੰਦੇ, ...
Read Full Story


ਕਰੋੜਾਂ ਦੀ ਠੱਗੀ ਮਾਰਨ ਵਾਲੇ ਗਰੋਹ ਦੇ ਦੋ ਏਜੰਟ ਕਾਬੂ

ਨਵਾਂ ਸ਼ਹਿਰ : ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਠੱਗੀ ਮੱਰਨ ਵਾਲੇ ਅੰਤਰਰਾਜੀ ਟਰੈਵਲ ਏਜੰਟਾਂ ਦੇ ਗਰੋਹ ਦੇ ਦੋ ਮੈਂਬਰਾਂ ਨੂੰ ਪੁਲਸ ਨੇ ੧੨੧੯ ਪਾਸਪੋਰਟਾਂ ਸਮੇਤ ਕਾਬੂ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਸ ਮੁਖੀ ਡਾ.ਨਰਿੰਦਰ ਭਾਰਗਵ ਨੇ ਦਸਿਆ ਕਿ ਸੂਹ ਮਿਲਣ 'ਤੇ ਚੰਡੀਗੜ੍ਹ ਚੌਕ ਨਵਾਂ ਸ਼ਹਿਰ ਵਿਖੇ ਥਾਣਾ ਮੁਖੀ ਸ਼ਨ ਦੇਵ ਸ਼ਰਮਾ ਨੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਕਰਕੇ ਇੰਡੀਗੋ ਕਾਰ(ਪੀ.ਬੀ.੦੧-੧੮੬੪) ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਕਾਰ ਸਵਾਰ ਕਪੂਰ ਸਿੰਘ ਵਾਸੀ ਗੁਰੂ ਅਮਰਦਾਸ ਕਾਲੋਨੀ, ਜ਼ਿਲ੍ਹਾ ਗੁਰਦਾਸਪੁਰ ਕੋਲੋਂ ੩੮੩ ਪਾਸਪੋਰਟ ਅਤੇ ਪਰਮਜੀਤ ਕੁਮਾਰ ਵਾਸੀ ਪਿੰਡ ਸੂੰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੋਲੋਂ ੮੩੬ ਪਾਸਪੋਰਟ ਬਰਾਮਦ ਹੋਏ। ਇਹਨਾਂ ਵਿਅਕਤੀਆਂ ਦੇ ਦਫਤਰ ਦੁਬਈ ਟੂਰ ਐਂਡ ...
Read Full Story


1