HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਹੁਣ"
 
ਹੁਣ ਕੈਨੇਡਾ 'ਚ ਕੰਮ ਕਰਨਾ ਤੇ ਵਸਣਾ ਹੋਇਆ ਸੌਖਾ

ਨਵੀਂ ਦਿੱਲੀ (ਸ.ਸ.ਪਾਰ ਬਿਉਰੋ) ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲਿਆਂ ਲਈ ਵੱਡੀ ਖ਼ਬਰ ਹੈ, ਕਿਉਂਕਿ ਉੱਥੇ ਦੀ ਸਰਕਾਰ ਇਮੀਗ੍ਰੇਸ਼ਨ ਨਿਯਮਾਂ 'ਚ ਕੁਝ ਅਜਿਹੇ ਬਦਲਾਅ ਕਰਨ ਜਾ ਰਹੀ ਹੈ, ਜਿਸ ਨਾਲ ਉੱਥੇ ਵਸਣਾ ਆਸਾਨ ਹੋਵੇਗਾ। ਇਸ ਲਈ ਹੁਣ ਲੰਬੇ ਸਮੇਂ ਤੱਕ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਇਕ ਆਰਥਿਕ ਅਖ਼ਬਾਰ ਨੇ ਇਹ ਖ਼ਬਰ ਦਿੱਤੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਅਲੈਕਜੇਂਡਰ ਨੇ ਕਿਹਾ ਹੈ ਕਿ ਕਿਸੇ ਖਾਸ ਪੇਸ਼ੇ 'ਚ ਮਾਹਰ ਲੋਕਾਂ ਨੂੰ ਉਨ੍ਹਾਂ ਦੇ ਦੇਸ਼ 'ਚ ਮਹਿਜ ੬ ਮਹੀਨਿਆਂ 'ਚ ਇਮੀਗ੍ਰੇਸ਼ਨ ਮਿਲ ਜਾਵੇਗਾ ਅਤੇ ਉੱਥੇ ਰਹਿਣ ਦਾ ਅਧਿਕਾਰ ਵੀ ਮਿਲ ਜਾਵੇਗਾ। ਪਹਿਲੇ ਇਸ 'ਚ ਕਾਫੀ ਸਾਲ ਲੱਗ ਜਾਂਦੇ ਸਨ। ਕੈਨੇਡਾ ਦੇ ਮੰਤਰੀ ਨੇ ਕਿਹਾ ਹੈ ਕਿ ਇਸ ਦਿਸ਼ਾਂ 'ਚ ਕ੍ਰਾਂਤੀਕਾਰੀ ਬਦਲਾਅ ਕੀਤੇ ਗਏ ਹਨ ਤਾਂ ਕਿ ਕੈਨੇਡਾ 'ਚ ਕੰਮ ਕਰਨ ਦੇ ਇਛੁੱਕ ਲੋਕਾਂ ਨੂੰ ਉੱਥੇ ...
Read Full Story


ਕੈਨੇਡਾ ਵਿੱਚ ਹੁਣ ਦੋ ਸਾਲ ਦੇ ਵਰਕ ਪਰਮਿਟ ਮਿਲਣਗੇ

ਵੈਨਕੂਵਰ (ਸ.ਸ.ਪਾਰ ਬਿਉਰੋ) ਕੈਨੇਡਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵਪਾਰਕ ਘਰਾਣਿਆਂ ਵੱਲੋਂ ਸੱਦਣ 'ਤੇ ਨਵੇਂ ਹੁਕਮ ਜਾਰੀ ਕੀਤੇ ਹਨ। ਇਮੀਗਰੇਸ਼ਨ ਮੰਤਰੀ ਕਰਿਸ ਅਲੈਗਜ਼ੈਂਡਰ ਅਤੇ ਰੁਜ਼ਗਾਰ ਮੰਤਰੀ ਜੇਸਨ ਕੈਨੀ ਨੇ ਦੱਸਿਆ ਕਿ ਫਾਸਟ ਫੂਡ ਵਾਲਿਆਂ ਉਤੇ ਇਸ ਬਾਰੇ ਕੁਝ ਮਹੀਨੇ ਪਹਿਲਾਂ ਲਾਈ ਗਈ ਪਾਬੰਦੀ ਹਟਾ ਲਈ ਗਈ ਹੈ, ਪਰ ਹੁਣ ਕੁਝ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਹੁਣ ਵਪਾਰਕ ਅਦਾਰੇ ਘੱਟ ਤਨਖ਼ਾਹ ਦੇ ਲਾਲਚ ਨਾਲ ਕਿਸੇ ਵਿਦੇਸ਼ੀ ਕਾਮੇ ਨੂੰ ਨਹੀ ਸੱਦ ਸਕਣਗੇ। ਸੱਦੇ ਜਾਣ ਵਾਲੇ ਕਾਮਿਆਂ ਨੂੰ ਹੁਣ ਪਹਿਲਾਂ ਦੇ ਚਾਰ ਸਾਲਾਂ ਦੀ ਬਜਾਏ ਸਿਰਫ਼ ਦੋ ਸਾਲਾਂ ਦਾ ਵਰਕ ਪਰਮਿਟ ਜਾਰੀ ਕੀਤਾ ਜਾਏਗਾ ਤੇ ਉਹ ਉਦੋਂ ਤੱਕ ਹੀ ਕੈਨੇਡਾ ਵਿੱਚ ਰਹਿ ਸਕਣਗੇ। ਸਰਕਾਰ ਵੱਲੋਂ ਵਪਾਰਕ ਅਦਾਰਿਆਂ ਦੀ ਇਸ ਬਾਰੇ ਜਾਂਚ ਲਗਾਤਾਰ ਕੀਤੇ ਜਾਣ ਦੀ ਵਿਵਸਥਾ ...
Read Full Story


ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵਧੀਆਂ

ਓਟਾਵਾ (ਸ.ਸ.ਪਾਰ ਬਿਉਰੋ) ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵੱਧ ਗਈਆਂ ਹਨ। ਕੰਜਰਵੇਟਿਵ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਬਿੱਲ 'ਸੀ-੨੪' ਦੇ ਅਧੀਨ ਹੁਣ ਪਰਮਾਨੈਂਟ ਰੈਜੀਡੈਂਟਸ ਦੀਆਂ ਸ਼ਰਤਾਂ ਵਿਚ ਕੈਨੇਡਾ ਵਿਚ ਸਰੀਰਕ ਤੌਰ 'ਤੇ ਰਹਿਣ ਦੇ ਸਮੇਂ ਵਿਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਪੁਰਾਣੇ ਨਿਯਮਾਂ ਦੇ ਅਧੀਨ ਪਰਮਾਨੈਂਟ ਰੈਜ਼ੀਡੈਂਸੀ ਲਈ ਕੈਨੇਡਾ ਵਿਚ ਚਾਰ ਸਾਲਾਂ 'ਚੋਂ ਤਿੰਨ ਸਾਲ ਬਿਤਾਉਣੇ ਜ਼ਰੂਰੀ ਸਨ ਪਰ ਹੁਣ ਨਵੇਂ ਨਿਯਮਾਂ ਅਧੀਨ ੬ ਸਾਲਾਂ ਦਰਮਿਆਨ ੧੮੩ ਦਿਨ ਹਰੇਕ ਸਾਲ ਇੱਥੇ ਰਹਿਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਪਰਮਾਨੈਂਟ ਰੈਜੀਡੈਂਟ ਦਾ ਦਰਜਾ ਪ੍ਰਾਪਤ ਕਰਨ ਤੋਂ ਬਾਅਦ ਨਾਗਰਿਕਤਾ ਦੇ ਲਈ ਵੀ ਕੈਨੇਡਾ ਵਿਚ ਲਗਾਤਾਰ ਰਹਿਣਾ ਪਵੇਗਾ। ਜੇਕਰ ਉਹ ਕੈਨੇਡਾ ਤੋਂ ਬਾਹਰ ਰਹਿੰਦੇ ਹਨ ਪਰ ਕੰਮ ਪਬਲਿਕ ...
Read Full Story


ਮਲੇਸ਼ੀਆ ਵਿੱਚ ਰਹਿਣ ਲਈ ਹੁਣ ਨਵਾਂ 'ਮਲੇਸ਼ੀਆ ਮਾਈ ਸੈਕੰਡ ਹੋਮ' ਵੀਜ਼ਾ

ਮਲੇਸ਼ੀਆ ਇਕ ਸੋਹਣਾ ਦੇਸ਼ ਹੈ,ਜਿੱਥੇ ਖੂਬਸੂਰਤ ਸਮੁੰਦਰੀ ਕੰਢਿਆਂ ਤੋਂ ਲੈ ਕੇ ਉਚੇ ਅਤੇ ਰਮਣੀਕ ਪਹਾੜੀ ਸਥਾਨ ਮੋਜੂਦ ਹਨ ਅਤੇ ਪ੍ਰਵਾਸੀ ਇੱਥੇ ਰਹਿ ਕੇ ਕੰਮ ਵੀ ਕਰ ਸਕਦੇ ਹਨ।ਬਹੁਤ ਸਾਰੇ ਪ੍ਰਵਾਸੀਆਂ ਨੇ ਤਾਂ ਮਲੇਸ਼ੀਆ ਨੂੰ ਆਪਣਾ ਦੂਜਾ ਘਰ ਵੀ ਬਣਾਇਆ ਹੋਇਆ ਹੈ ਕਿਉਂਕਿ ਇੱਥੇ ਦੇ ਵੀਜ਼ਾ ਨਿਯਮ ਸੁਖਾਲੇ ਹਨ, ਕੋਈ ਬਹੁਤੇ ਸਖਤ ਨਹੀ ਹਨ।ਇਸੇ ਲਈ ਮਲੇਸੀਆਂ ਸਰਕਾਰ ਨੇ 'ਮਲੇਸ਼ੀਆਂ ਮਾਈ ਸੈਕੰਡ ਹੋਮ'ਨਾਂਅ ਦਾ ਵਿਸ਼ੇਸ਼ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੋਇਆ ਹੈ। ਜਿਹੜੇ ਸੇਵਾ ਮੁਕਤ ਵਿਅਕਤੀ ਕੁੱਝ ਗਰਮ ਮੋਸਮ ਤੇ ਘੱਟ ਖਰਚਾ ਪਸੰਦ ਕਰਦੇ ਹਨ,ਉਨ੍ਹਾਂ ਨੂੰ ਇਹ ਦੇਸ਼ ਬਹੁਤ ਪਸੰਦ ਆਉਂਦਾ ਹੈ। ਇਸੇ ਲਈ ਉਪਰੋਕਤ ਪ੍ਰੋਗਰਾਮ ਵਾਸਤੇ ਐਮ ਐਮ ੨ ਐਚ ਵੀਜ਼ਾ ਲਗਵਾਇਆ ਜਾ ਸਕਦਾ ਹੈ। ਇਸ ਲਈ ੫੦ ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਕੋਲ ਘੱਟੋ ਘੱਟ ੫ ਲੱਖ ਮਲੇਸ਼ੀਆਈ ਰਿੰਗਿਤ ਦੀ ...
Read Full Story


ਹੋ ਸਕਦਾ ਮੁਸ਼ਕਲ ਹੁਣ ਕੈਨੇਡਾ 'ਚ ਜੀਵਨ ਸਾਥੀ ਦਾ ਵੀਜ਼ਾ ਲਗਵਾਉਣਾ

ਕੈਨੇਡਾ ਸਰਕਾਰ ਹੁਣ ਆਪਣੇ ਦੇਸ਼ 'ਚ ਰਹਿੰਦੇ ਪ੍ਰਵਾਸੀਆਂ ਉਤੇ ਇੱਕ ਅਜਿਹੀ ਨਵੀਂ ਸ਼ਰਤ ਲਾਉਣ ਜਾ ਰਹੀ ਹੈ ਜਿਸ ਨਾਲ ਪ੍ਰਵਾਸੀਆਂ ਦੀ ਆਮਦ ਵਿੱਚ ਕੁਝ ਕਮੀ ਆ ਸਕਦੀ ਹੈ। ਸੂਤਰਾਂ ਅਨੁਸਾਰ ਸਰਕਾਰ ਹੁਣ ਇੱਕ ਅਜਿਹਾ ਕਾਨੂੰਨ ਲਾਗੂ ਕਰਨ ਬਾਰੇ ਵਿਚਾਰ ਕਰ ਰਹੀ ਹੈ ਜਿਸਦੇ ਆਧਾਰ ਉੱਤੇ ਕੋਈ ਵੀ ਵਿਅਕਤੀ ਆਪਣੇ ਜੀਵਨ ਸਾਥੀ ਨੂੰ ਕੇਵਲ ਉਸ ਹਾਲਤ ਵਿੱਚ ਹੀ ਸਪਾਂਸਰ ਕਰ ਸਕੇਗਾ/ਸਕੇਗੀ, ਜੇ ਉਸਦੇ ਜੀਵਨ ਸਾਥੀ /ਸਾਥਣ ਨੂੰ ਅੰਗਰੇਜੀ ਜਾਂ ਫਰੈਂਚ ਭਾਸ਼ਾਵਾਂ ਵਿੱਚੋ ਕੋਈ ਇੱਕ ਚੰਗੀ ਤਰਾਂ੍ਹ ਬੋਲਣੀ ਆਉਂਦੀ ਹੋਵੇਗੀ ਅਤੇ ਇਕ ਨਿਸ਼ਚਿਤ ਹੱਦ ਤੱਕ ਸਿੱਖਿਆ ਉਸਨੇ ਹਾਸਲ ਕੀਤੀ ਹੋਵੇਗੀ। ਸਿੱਖਿਆ ਦੀ ਇਹ ਕਿਹੜੀ ਸੀਮਾ ਹੋਵੇਗੀ, ਇਸ ਬਾਰੇ ਹਾਲ ਦੀ ਘੜੀ ਕੋਈ ਜਾਣਕਾਰੀ ਨਹੀ ਮਿਲ ਸਕੀ।ਚਿੰਤਕਾਂ ਨੂੰ ਲੱਗਦਾ ਹੈ ਕਿ ਇੰਝ ਜ਼ਿਆਦਾਤਰ ਔਰਤਾਂ ਹੀ ਪ੍ਰਭਾਵਿਤ ਹੋਣਗੀਆਂ ਕਿਉਕਿ ...
Read Full Story


ਕੀ ਹੁਣ ਪੰਜਾਬ ਦੀਆਂ ਧੀਆਂ ਦੀ ਕਿਸਮਤ 'ਚ ਨਸ਼ੇੜੀ ਵਰ ਹੀ ਰਹਿ ਗਏ ਨੇ?

ਬੀਤੇ ਦਿਨੀਂ ਜਲੰਧਰ ਦੇ ਇਕ ਕਸਬੇ 'ਚ ਵਾਪਰੀ ਇਸ ਘਟਨਾ ਨੇ ਸਮੁੱਚੇ ਪੰਜਾਬੀ ਸਮਾਜ ਨੂੰ ਹਕੀਕਤ ਦਾ ਉਹ ਆਇਨਾ ਦਿਖਾ ਦਿੱਤਾ, ਜਿਸ ਵਿਚ ਸਮਾਜ 'ਚ ਆਏ ਨਿਘਾਰ ਦੀ ਸ਼ਰਮਨਾਕ ਤਸਵੀਰ ਨੇ ਇਹ ਸਵਾਲ ਕੀਤਾ ਹੈ ਕਿ ਗੁਰਾਂ ਦੇ ਨਾਂਅ 'ਤੇ ਜੀਂਣ ਵਾਲੇ ਪੰਜਾਬ ਦੀਆਂ ਧੀਆਂ ਨੂੰ ਕੀ ਹੁਣ ਨਸ਼ਾ ਰਹਿਤ ਵਰ ਮਿਲਣੇ ਹੀ ਬੰਦ ਹੋ ਗਏ ਹਨ? ਨਕੋਦਰ ਦੇ ਇਕ ਪੈਲੇਸ ਵਿਚ ਲੰਡਨ ਦੀ ਰੰਗੀਨੀਅਤ 'ਚ ਜੰਮਿਆਂ-ਪਲਿਆ ੩੫ ਸਾਲਾ ਐਨ ਆਰ ਆਈ ਦੁਲਹਾ ਦੁਲਹਨ ਲੈਂਣ ਆਇਆ ਸੀ। ਕਿਉਂਕਿ ਬਰਾਤ ਵਲੈਤੀਏ ਦੀ ਸੀ, ਇਸ ਲਈ ਬਰਾਤ ਦੇ ਮੰਨੋਰੰਜਨ ਲਈ ਗੁਰਦਾਸ ਮਾਨ 'ਇਸ਼ਕ ਦਾ ਗਿੱਧਾ' ਪਾ ਰਿਹਾ ਸੀ। ਦੁਲਹੇ ਰਾਜਾ ਨੂੰ ਕੁਝ ਜ਼ਿਆਦਾ ਹੀ ਖੁਸ਼ੀ ਦੀ ਖ਼ੁਮਾਰੀ ਚੜ੍ਹੀ ਹੋਈ ਸੀ। ਤਾਂ ਹੀ ਉਹ ਗੀਤ ਖ਼ਤਮ ਹੋਂਣ ਤੋਂ ਬਾਅਦ ਵੀ ਨੱਚਣੋਂ ਨਹੀਂ ਸੀ ਹੱਟਦਾ, ਚਾਬੀ ਦੇ ਕੇ ਛੱਡੇ ਖਿਡੌਣੇ ਵਾਂਗ ਚੱਲ ਸੋ ਚੱਲ। ਪਰ ਦੁਲਹਾ ...
Read Full Story


ਪਰਦੇਸੀ ਪੰਜਾਬੀ ਵੀ ਆਮ ਆਦਮੀ ਪਾਰਟੀ ਦੇ ਹੋਏ ਦੀਵਾਨੇ

ਬੀਤੇ ਦਿਨੀਂਂ ਕੈਨੇਡਾ ਦੇ ਇੱਕ ਪੱਤਰਕਾਰ ਦੋਸਤ ਦਾ ਫ਼ੋਨ ਆਇਆ। ਲੋਕ ਸਭਾ ਚੋਣਾ ਬਾਰੇ ਹਾਲ ਚਾਲ ਪੁੱਛਣ ਲੱਗਾ ਕਿ ਨਤੀਜੇ ਕਿਹੋ ਜਿਹੇ ਹੋਣਗੇ। ਮੈਂ ਕਿਹਾ ਕਿ ਨਤੀਜਿਆਂ ਬਾਰੇ ਬਹੁਤ ਭੰਬਲਭੂਸਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਮਿਲੇ ਜ਼ੋਰਦਾਰ ਹੁੰਗਾਰੇ ਨੇ ਸਭ ਗਿਣਤੀਆਂ ਮਿਣਤੀਆਂ ਬੇਹਿਸਾਬੀਆਂ ਬਣਾ ਦਿੱਤੀਆਂ ਨੇ। ਮੇਰਾ ਦੋਸਤ ਪੱਤਰਕਾਰ ਕਹਿਣ ਲੱਗਾ ਕਿ ਵਿਦੇਸ਼ੀ ਅਤੇ ਖ਼ਾਸ ਕਰਕੇ ਕੈਨੇਡਾ ਵੱਸੇ ਐਨ ਆਰ ਆਈਜ਼ ਦੀ ਵੱਡੀ ਬਹੁਗਿਣਤੀ ਵੀ ਆਮ ਆਦਮੀ ਪਾਰਟੀ ਦੀ ਜ਼ੋਰਦਾਰ ਹਿਮਾਇਤੀ ਹੋ ਗਏ।ਉਹ ਝੁਰ ਰਿਹਾ ਸੀ ਕਿ ਅਕਾਲੀ-ਬੀ ਜੇ ਪੀ ਅਤੇ ਬਾਦਲਾਂ ਬਾਰੇ ਤਾਂ ਇਥੇ ਬਹੁਤੇ ਲੋਕੀਂ ਅਤੇ ਖ਼ਾਸ ਕਰਕੇ ਮੀਡੀਏ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੀ।ਪਤਾ ਨਹੀਂ ਕੀ ਖ਼ਬਤ ਹੋਇਆ ਸੀ ਸਭ ਨੂੰ ਕੇਜਰੀਵਾਲ ਦੀ ਪਾਰਟੀ ਦਾ।ਕੈਨੇਡਾ ਅਮਰੀਕਾ ਦੇ ਹੋਰਨਾ ਪੱਤਰਕਾਰਾਂ ਅਤੇ ...
Read Full Story


ਪੰਜਾਬ ਅੰਦਰ ਹੁਣ ਬਾਲੜੀ ਦੀ ਇੱਜ਼ਤ ਮਹਿਫ਼ੂਜ਼ ਨਹੀਂ

ਪੰਜਾਬੀਆਂ ਦਾ ਸਿੱਕਾ ਸਾਰੀ ਦੁਨੀਆਂ ਮੰਨਦੀ ਹੈ ਕਿਉਂਕਿ ਪੰਜਾਬੀ ਮਿਹਨਤੀ, ਇਖਲਾਕੀ ਕਦਰਾਂ ਕੀਮਤਾਂ ਨੂੰ ਸਿਰੜ ਨਾ ਨਿਭਾਉਣ ਵਾਲੇ ਗਿਣੇ ਜਾਂਦੇ ਹਨ। ਪੰਜਾਬੀ ਹਮੇਸ਼ਾਂ ਧੀ ਭੈਣ ਦੀ ਇੱਜ਼ਤ ਦੇ ਸਾਂਝੇ ਰਹੇ ਹਨ। ਪਿਛਲ੍ਹੇ ਡੇਢ ਦੋ ਦਹਾਕਿਆਂ ਤੋਂ ਪੰਜਾਬ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਸਮਾਜਕ ਬੁਰਾਈਆਂ ਨਸ਼ੇ, ਗਰਭਪਾਤ ਕਰਾਉਣ ਅਤੇ ਹੁਣ ਮਾਸੂਮ ਬਾਲੜੀਆਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਵਿਚ ਹੋ ਰਹੇ ਵਾਧੇ ਨੇ ਤਾਂ ਪੰਜਾਬੀਆਂ ਨੂੰ ਸ਼ਰਮਸਾਰ ਹੀ ਕਰ ਦਿੱਤਾ। ਪਿਛਲੇ ਕੋਈ ਡੇਢ ਦਹਾਕੇ ਤੋਂ ਕੁੜੀਆਂ ਨੂੰ ਕੁੱਖ ਵਿਚ ਕਤਲ ਦੀਆਂ ਘਟਨਾਵਾਂ ਵਿਚ ਢੇਰ ਸਾਰਾ ਵਾਧਾ ਹੋਇਆ ਹੈ। ਅਜਿਹੀਆਂ ਘਟਨਾਵਾਂ ਕਾਰਨ ਪੰਜਾਬੀਆਂ ਨੇ ਕੁਦਰਤੀ ਵਰਤਾਰਾ ਕਿ ਔਸਤਨ ਕੁੜੀਆਂ ਤੇ ਮੁੰਡਿਆਂ ਦੀ ਜਨਮ ਦਰ ਬਰਾਬਰ ਤੋਂ ਘਟ ਕੇ ਇਕ ਹਜ਼ਾਰ ਮੁੰਡਿਆਂ ਪਿਛੇ ਸਿਰਫ ੮੭੪ ਕੁੜੀਆਂ ਤੇ ...
Read Full Story


ਹੱਥਕੜੀਆਂ ਹੁਣ ਦੋਸ਼ੀਆਂ ਲਈ ਜ਼ਰੂਰੀ ਹਨ

੧੦ ਮਾਰਚ ਦੇ ਅਖਬਾਰਾਂ ਤੇ ਟੀ.ਵੀ. ਤੇ ਖਬਰ ਸੀ ਕਿ ਬਦਨਾਮ ਅਪਰਾਧੀ ਰਾਜੀਵ ਰਾਜਾ ਨੂੰ ਉਸ ਦੇ ਸਾਥੀਆਂ ਨੇ ਪੁਲਿਸ ਤੇ ਹਮਲਾ ਕਰਕੇ ਛੁਡਵਾ ਲਿਆ, ਜਦਂੋ ਕਿ ਇਨੋਵਾ ਗੱਡੀ ਤੇ ਪਟਿਆਲੇ ਪੇਸ਼ੀ ਭੁਗਤਨ ਲਈ ਲੈ ਜਾ ਰਹੇ ਸਨ। ਹਮਲਾਵਰ ਪੁਲਸ ਦੀ ਕਾਰਬਾਈਨ ਅਤੇ ਮੈਗਜੀਨ ਵੀ ਲੈ ਗਏ। ਉਹ ਕਤਲ, ਫਿਰੋਤੀ, ਡਕੈਤੀ ਤੇ ਲੁੱਟਖੋਹ ਵਰਗੀਆਂ ਵੱਡੀਆਂ ਵਾਰਦਾਤਾਂ ਦਾ ਦੋਸ਼ੀ ਹੈ। ਉਸ ਨੂੰ ਸੁਪਰ ਕਿਲਰ ਦੱਸਿਆ ਗਿਆ ਹੈ, ਪ੍ਰਬੰਧਕੀ ਕਾਰਨਾਂ ਕਰਕੇ ਲੁਧਿਆਣੇ ਦੀ ਜੇਲ੍ਹ ਦੀ ਬਜਾਏ ਬਠਿੰਡਾ ਜੇਲ੍ਹ ਵਿਚ ਰੱਖਿਆ ਗਿਆ ਸੀ। ਇਸ ਵਿੱਚ ਮੁਲਾਜਮਾਂ ਦੀ ਵੀ ਨਲਾਇਕੀ ਹੈ, ਕਿ ਉਨਾਂ੍ਹ ਨੇ ਦੋਸ਼ੀ ਵੱਲੋ ਲਿਆਂਦੀ ਕਾਰ ਕਿaੁਂ ਵਰਤੀ ਤੇ ਰਸਤਾ ਗਲਤ ਕਿਉਂ ਚੁਣਿਆ। ਉਸ ਨੂੰ ਰਾਮਪੁਰਾ, ਬਰਨਾਲਾ ਰਾਹੀ ਲਿਜਾਣਾ ਯੋਗ ਸੀ। ਪ੍ਰਬੰਧਕਾਂ ਦੀ ਗਲਤੀ ਹੈ, ਕਿ ਅਜਿਹੇ ਦੋਸ਼ੀ ਲਈ ਸੁਰੱਖਿਅਤ ਗੱਡੀ ਪੂਰੀ ...
Read Full Story


ਹੁਣ ਪਿੰਡਾਂ ਵਿਚ ਰੱਬ ਨਹੀਂ ਵੱਸਦਾ!

ਹੁਣ ਪਿੰਡਾਂ ਦੀ ਪੁਰਾਣੀ ਬਣਤਰ ਤੇ ਪੇਂਡੂ ਜੀਵਨ ਦੀ ਨੁਹਾਰ ਬਿਲਕੁਲ ਹੀ ਬਦਲ ਗਈ ਹੈ। ਜਦੋਂ ਹਿੰਦੋਸਤਾਨ ਨੂੰ ਸਿਰਫ ਖੇਤੀ ਪ੍ਰਧਾਨ ਦੇਸ਼ ਵਜੋਂ ਹੀ ਜਾਣਿਆ ਜਾਂਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਸਾਰਾ ਦੇਸ਼ ਪਿੰਡਾਂ ਵਿਚ ਹੀ ਵਸਦਾ ਹੈ। ਉਨ੍ਹਾਂ ਸਮਿਆਂ ਵਿਚ ਉਦੋਂ ਦੇਸ਼ ਹੀ ਨਹੀਂ, ਸਗੋਂ ਪਿੰਡਾਂ ਵਿਚ ਰੱਬ ਵਸਦਾ ਸੀ। ਇਕ ਪਿੰਡ ਵਿਚ ਖੇਤੀ, ਖੇਤੀ ਦੇ ਸਹਾਇਕ ਕਿੱਤਿਆਂ ਅਤੇ ਕਿਰਸਾਣੀ 'ਤੇ ਨਿਰਭਰ ਹਰ ਜ਼ਾਤ ਦੇ ਲੋਕ ਇਕੱਠੇ ਰਹਿੰਦੇ ਸਨ। ਕਿਰਸਾਣ, ਤਰਖਾਣ, ਲੁਹਾਰ, ਘੁਮਿਆਰ, ਖੱਤਰੀ, ਅਨੁਸੂਚਿਤ ਖੇਤੀ ਕਾਮੇ ਤੇ ਦਿਹਾੜੀਦਾਰ ਗਰੀਬ-ਗੁਰਬਾ ਆਦਿ ਸਭ ਲੋਕ ਇਕ ਭਾਈਚਾਰੇ ਵਾਂਗ ਰਹਿੰਦੇ ਸਨ। ਮੁੱਕਦੀ ਗੱਲ, ਇਕ ਪਿੰਡ ਦੀ ਵਸੋਂ ਦਾ ਰੂਪ ਆਪਣੇ ਆਪ ਵਿਚ ਇਕ ਪੂਰਨ ਸੰਸਾਰ ਵਰਗਾ ਹੁੰਦਾ ਸੀ। ਵੱਡੀਆਂ ਜ਼ਮੀਨਾਂ ਵਾਲੇ ਸਰਦਾਰਾਂ ਦੇ ਘਰ ਹਵੇਲੀਆਂ ਦੇ ਰੂਪ ਵਿਚ ਹੁੰਦੇ ...
Read Full Story


ਪੁੱਤਰ ਪ੍ਰਾਪਤੀ ਲਈ ਭਾਰਤ ਦੇ ਲੋਕਾਂ ਦਾ ਹੁਣ ਸਿੰਗਾਪੁਰ ਤੇ ਥਾਈਲੈਂਡ ਵੱਲ੍ਹ ਰੁਖ਼

ਲੁਧਿਆਣਾ (ਸ.ਸ.ਪਾਰ ਬਿਉਰੋ) : ਭਾਰਤ ਵਿਚ ਕੁੱਖ ਅੰਦਰ ਲਿੰਗ ਨਿਰਧਾਰਤ ਟੈਸਟ ਕਰਨ ਉਪਰ ਲਾਈ ਪਾਬੰਦੀ ਤੋਂ ਬਾਅਦ ਪੁੱਤਰ ਦੀ ਲਾਲਸਾ ਕਰਨ ਵਾਲੇ ਜੋੜੇ ਹੁਣ ਉਨ੍ਹਾਂ ਦੇਸ਼ਾਂ ਵਲ ਰੁਖ਼ ਕਰ ਰਹੇ ਹਨ ਜਿਥੇ ਕਿਸੇ ਤਰ੍ਹਾਂ ਦਾ ਲਿੰਗ ਨਿਰਧਾਰਤ ਟੈਸਟ ਕਰਨ ਦੀ ਕੋਈ ਪਾਬੰਦੀ ਨਹੀਂ। ਦੁਨੀਆਂ ਭਰ ਵਿਚ ਇਕ ਸਰਵੇ ਮੁਤਾਬਕ ਕੇਵਲ ਹਿੰਦੁਸਤਾਨੀ ਹੀ ਨਹੀਂ ਬਲਕਿ ਚੀਨ, ਨੇਪਾਲ, ਅਮਰੀਕਾ ਵਰਗੇ ਦੇਸ਼ਾਂ ਵਿਚ ਵੀ ਪੁੱਤਰਾਂ ਨੂੰ ਵਧੇਰੇ ਤਰਜੀਹ ਦਿਤੀ ਜਾਂਦੀ ਹੈ। ਪੁੱਤਰ ਪ੍ਰਾਪਤੀ ਲਈ ਮੁੱਖ ਤੌਰ 'ਤੇ ਔਰਤ ਨਾਲੋਂ ਆਦਮੀ ਨੂੰ ਵਧੇਰੇ ਲਾਲਸਾ ਹੁੰਦੀ ਹੈ। ਇੰਗਲੈਂਡ ਵਿਚ ਵਿਆਹੁਤਾ ਜੋੜਿਆਂ ਵਿਚ ਧੀ-ਪੁੱਤ ਪ੍ਰਾਪਤੀ ਲਈ ਕੋਈ ਬਹੁਤਾ ਫ਼ਰਕ ਨਜ਼ਰ ਨਹੀਂ ਆਇਆ। ਯੂਨੀਵਰਸਿਟੀ ਆਫ਼ ਅਲਸਟਰ ਨੇ ਅਪਣੇ ਇਕ ਸਰਵੇ ਮੁਤਾਬਕ ਭਰਾਵਾਂ ਨਾਲੋਂ ਜਦ ਭੈਣਾਂ ਵੱਡੀਆਂ ਹੋ ਜਾਂਦੀਆਂ ਹਨ ...
Read Full Story


ਹੁਣ ਇਟਲੀ ਆਉਣਾ ਹੋਵੇਗਾ ਮੁਸ਼ਕਿਲ, ਸਰਕਾਰ ਨੇ ਅਖਤਿਆਰ ਕੀਤੀ ਨਵੀਂ ਨੀਤੀ

ਰੋਮ (ਸ.ਸ.ਪਾਰ ਬਿਉਰੋ) ਇਟਲੀ ਸਰਕਾਰ ਨੇ ਦੇਸ਼ ਵਿੱਚ ਵੱਧ ਰਹੀ ਬੇਰੁਜ਼ਗਾਰੀ ਨੂੰ ਨੱਥ ਪਾਉਣ ਲਈ ਦਾ ਸਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਜਿਹੜਾ ਕਿ ਵਿਦੇਸ਼ੀ ਕਾਮਿਆਂ ਦੀ ਇਟਲੀ ਆਮਦ ਉਪੱਰ ਰੋਕ ਲਗਾਏਗਾ। ਦੇਕਰੇਤੋ ਫਲੂਸੀ ਨੰਬਰ ੭੬/੨੦੦੩ ਅਨੁਸਾਰ ਇਟਲੀ ਵਿਚ ਦਾਖਲ ਹੋਣ ਵਾਲੇ ਵਿਦੇਸ਼ੀ ਕਰਮਚਾਰੀਆਂ ਲਈ ਸਰਕਾਰੀ ਮਨਜ਼ੂਰੀ ਪ੍ਰਦਾਨ ਕਰਵਾਉਂਦਾ ਹੈ। ਇਸ ਕਾਨੂੰਨ ਵਿਚ ਬੀਤੇ ਦਿਨੀਂ ਬਹੁਤ ਹੀ ਮਹੱਤਵਪੂਰਣ ਅਤੇ ਇਤਿਹਾਸਕ ਬਦਲਾਅ ਕੀਤੇ ਗਏ ਹਨ। ਇਨ੍ਹਾਂ 'ਚ ਕੀਤੇ ਗਏ ਬਦਲਾਵਾਂ ਲਈ ਮੁੱਖ ਤੌਰ 'ਤੇ ਇਟਲੀ ਦਾ ਲੇਬਰ ਮੰਤਰਾਲੇ ਜ਼ਿੰਮੇਵਾਰ ਹੈ। ਲੇਬਰ ਮੰਤਰਾਲੇ ਵੱਲੋਂ ਇਸ ਸੰਦਰਭ ਵਿਚ ੨੬ ਜੂਨ ੨੦੧੩ ਨੂੰ ਇਕ ਮਹੱਤਵਪੂਰਣ ਤਤਕਾਲੀਨ ਬੈਠਕ ਬੁਲਾਈ ਗਈ, ਜਿਸ ਵਿਚ ਦੇਕਰੇਤੋ ਫਲੂਸੀ ਅਤੇ ਰੈਗੂਲੇਸ਼ਨ ਕਾਨੂੰਨ ਨੀਤੀ ਨੂੰ ਵਿਚਾਰ ਅਤੇ ਸੋਧ ਦਾ ਵਿਚਾਰ ...
Read Full Story


ਅਮਰੀਕਾ 'ਚ ਲੋਕ ਹੁਣ ਵਿਆਹ ਨੂੰ ਮੰਨਣ ਲੱਗੇ ਮੁਸੀਬਤ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਵਿਚ ਲੋਕ ਵਿਆਹ ਨੂੰ ਮੁਸੀਬਤ ਮੰਨਣ ਲੱਗੇ ਹਨ ਤੇ ਇਸੇ ਕਰਕੇ ਉਹ ਇਸ ਤੋਂ ਦੂਰ ਰਹਿਣ 'ਚ ਆਪਣੀ ਭਲਾਈ ਸਮਝ ਰਹੇ ਹਨ। ਇਸ ਸਮੇਂ ਦੇਸ਼ ਵਿਚ ਸਿਰਫ਼ ੩੧.੦੧ ਫੀਸਦੀ ਜੋੜੇ ਵਿਆਹ ਕਰਵਾ ਰਹੇ ਹਨ, ਇਹ ਗਿਣਤੀ ਸਦੀ ਵਿਚ ਸਭ ਤੋਂ ਘੱਟ ਤੇ ਆਟੇ 'ਚ ਲੂਣ ਬਰਾਬਰ ਹੈ।ਅਮਰੀਕਾ ਵਿਚ ਕੀਤੇ ਗਏ ਅਧਿਐਨ ਅਨੁਸਾਰ ੧੯੨੦ ਵਿਚ ਵਿਆਹ ਕਰਾਉਣ ਵਾਲਿਆਂ ਦੀ ਗਿਣਤੀ ੯੨.੩ ਫੀਸਦੀ ਸੀ। ਵਿਆਹ ਨਾ ਕਰਾਉਣ ਦਾ ਰੁਝਾਨ ੧੯੭੦ ਮਗਰੋਂ ਘਟਣ ਲੱਗਾ ਤੇ ਉਦੋਂ ਇਥੇ ਵਿਆਹ ਕਰਾਉਣ ਵਾਲਿਆਂ ਦੀ ਗਿਣਤੀ ੬੦ ਫੀਸਦੀ ਰਹਿ ਗਈ। ਹੌਲੀ-ਹੌਲੀ ਲੋਕ ਗ੍ਰਹਿਸਥੀ ਜੀਵਨ ਨੂੰ ਪੈਰ ਦੀ ਜੰਜੀਰ ਮੰਨ ਕੇ ਇਸ ਤੋਂ ਦੂਰ ਹੁੰਦੇ ਗਏ ਤੇ ਹੁਣ ਇਹ ਗਿਣਤੀ ੩੧.੦੧ ਫੀਸਦੀ ਰਹਿ ਗਈ ਹੈ। ਅਧਿਐਨ ਅਨੁਸਾਰ ਕੁਝ ਕੁ ਔਰਤਾਂ ਹੀ ਹਨ, ਜੋ ਵਿਆਹ ਕਰਵਾ ਰਹੀਆਂ ਹਨ ਜਦਕਿ ਬਹੁਤੀਆਂ ਜੀਵਨ ...
Read Full Story


ਅਫਗਾਨਿਸਤਾਨ.'ਚ ਸਿੱਖ ਹੁਣ ਅਲੋਪ ਹੋਣ ਦੇ ਕੰਢੇ!

ਕਾਬੁਲ (ਸ.ਸ.ਪਾਰ ਬਿਉਰੋ) ਅਫਗਾਨਿਸਤਾਨ 'ਚ ਸਿੱਖ ਹੁਣ ਅਲੋਪ ਹੋਣ ਦੇ ਕੰਢੇ ਹਨ। ਅਫਗਾਨਿਸਤਾਨ 'ਚ ਦਹਾਕਿਆਂ ਤੋਂ ਚੱਲ ਰਹੀ ਜੰਗ, ਅਸਥਿਰਤਾ ਤੇ ਧਾਰਮਿਕ ਅਸਹਿਣਸ਼ੀਲਤਾ ਕਾਰਨ ਪਹਿਲਾਂ ਤੋਂ ਹਾਸ਼ੀਏ 'ਤੇ ਪੁੱਜ ਚੁੱਕੇ ਸਿੱਖਾਂ ਦੀਆਂ ਨਵੀਆਂ ਪੀੜ੍ਹੀਆਂ ਇਥੇ ਆਪਣਾ ਘਰ ਵਸਾਉਣ ਨੂੰ ਤਿਆਰ ਨਹੀਂ। ਕਿਸੇ ਧਾਰਮਿਕ ਵਿਤਕਰੇ ਕਾਰਨ ਵੱਡੀ ਗਿਣਤੀ 'ਚ ਸਿੱਖ ਭਾਰਤ ਸਣੇ ਹੋਰਨਾਂ ਦੇਸ਼ਾਂ 'ਚ ਜਾ ਕੇ ਵਸਣ ਨੂੰ ਤਰਜੀਹ ਦੇ ਰਹੇ ਹਨ। ਕਾਬੁਲ ਦਾ ਰਹਿਣ ਵਾਲਾ ਦਯਾ ਸਿੰਘ ਅਨਜਾਣ ਉਸ ਸਮੇਂ ਭਾਰਤ ਆਉਣ ਨੂੰ ਮਜਬੂਰ ਹੋ ਗਿਆ, ਜਦੋਂ ਉਸ ਦੇ ਗੁਆਂਢ 'ਚ ਰਹਿੰਦੇ ਸਿੱਖਾਂ ਨੂੰ ਸ਼ਰ੍ਹੇਆਮ ਕਤਲ ਕਰ ਦਿੱਤਾ ਗਿਆ। ਉਸ ਭਿਆਨਕ ਦ੍ਰਿਸ਼ ਨੂੰ ਯਾਦ ਕਰਦਿਆਂ ਦਯਾ ਸਿੰਘ ਅੱਜ ਵੀ ਕੰਬ ਉਠਦਾ ਹੈ। ਉਸ ਦਾ ਦਾਅਵਾ ਹੈ ਕਿ ਅਫਗਾਨਿਸਤਾਨ 'ਚ ਰਹਿ ਰਹੇ ਥੋੜ੍ਹੇ-ਬਹੁਤੇ ਸਿੱਖ ਛੇਤੀ ਹੀ ਜਾਂ ...
Read Full Story


ਆਸਟਰੇਲੀਆ 'ਚ ਪੰਜਾਬੀ ਵਿਦਿਆਰਥੀਆਂ ਦਾ ਹੁਣ ਤੱਕ ਦਾ ਸਫ਼ਰ

ਆਸਟ੍ਰੇਲੀਆ ਤਕਰੀਬਨ ਸਾਰਾ ਹੀ ਬਾਹਰਲੇ ਮੁਲਕਾਂ ਤੋਂ ਆ ਕੇ ਵਸੇ ਹੋਏ ਲੋਕਾਂ ਦਾ ਦੇਸ਼ ਹੈ। ਜਿਸ ਨੂੰ ਇੰਗਲੈਂਡ ਤੋਂ ਆਏ ਕੈਦੀਆਂ ਨੇ ਆਸਟ੍ਰੇਲੀਅਨ ਮੂਲ ਦੇ ਐਬੋ ਲੋਕਾਂ ਨੂੰ ਖਦੇੜ ਕੇ ਵਸਾਇਆ ਸੀ। ਇਹ ਕੈਦੀ ਸਮੁੰਦਰ ਰਾਹੀਂ ਇੱਥੇ ਲਿਆਂਦੇ ਗਏ। ਉਨ੍ਹਾਂ ਸਮੁੰਦਰ ਕਿਨਾਰੇ ਹੀ ਸ਼ਹਿਰਾਂ ਨੂੰ ਵਸਾਇਆ ਅਤੇ ਹੌਲੀ ਹੌਲੀ ਇੱਥੇ ਜ਼ਿੰਦਗੀ ਸ਼ੁਰੂ ਕਰ ਕੇ ਆਪਣਾ ਜੀਵਨ ਨਿਰਬਾਹ ਸ਼ੁਰੂ ਕੀਤਾ ਸੀ। ਇਸ ਤਰਾਂ ਆਸਟ੍ਰੇਲੀਆ ਇੰਗਲੈਂਡ ਦੇ ਅਧੀਨ ਹੋ ਕੇ ਦੁਨੀਆ ਦੇ ਨਕਸ਼ੇ ਤੇ ਉੱਭਰਨਾ ਸ਼ੁਰੂ ਹੋਇਆ। ਸ਼ੁਰੂ ਵਿਚ ਸਿਰਫ਼ ਗੋਰੇ ਲੋਕ ਹੀ ਆਸਟ੍ਰੇਲੀਆ ਆ ਸਕਦੇ ਸਨ ਬਾਕੀ ਹੋਰ ਲੋਕਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ। ਪਰ ਜਦੋਂ ਹੌਲੀ ਹੌਲੀ ਵੀਜ਼ੇ ਦੀਆਂ ਸ਼ਰਤਾਂ ਨਰਮ ਹੋਈਆਂ ਤਾਂ ਸਾਰੇ ਮੁਲਕਾਂ ਤੋਂ ਭਾਂਤ ਭਾਂਤ ਨਸਲਾਂ ਦੇ ਗੋਰੇ, ...
Read Full Story


ਬਰਤਾਨੀਆਂ ਸਰਕਾਰ ਨੇ ਗੈਰਕਾਨੂੰਨੀ ਲੋਕਾਂ ਨੂੰ ਘਰਾਂ ਵਿੱਚ ਰੱਖਣ ਵਾਲਿਆਂ 'ਤੇ ਹੁਣ ਕਸਿਆ ਸ਼ਿਕੰਜਾ

ਲੰਡਨ (ਸ.ਸ.ਪਾਰ ਬਿਉਰੋਂ) ਗੈਰ ਕਾਨੂੰਨੀ ਢੰਗ ਨਾਲ ਬਰਤਾਨੀਆਂ ਰਹਿ ਰਹੇ ਲੋਕਾਂ ਦੀ ਫੜੋ ਫੜ੍ਹੀ ਦਿਨੋ ਦਿਨ ਤੇਜ ਹੁੰਦੀ ਜਾ ਰਹੀ ਹੈ, ਕੁਝ ਮਹੀਨਿਆਂ ਬਾਅਦ ਹੀ ਸਾਊਥਾਲ ਵਿੱਚ ਇਹ ਦੂਜੀ ਵੱਡੀ ਰੇਡ ਹੈ ਜਦੋਂ ਯੂ ਕੇ ਬਾਰਡਰ ਏਜੰਸੀ ਨੇ ੩੯ ਵਿਅਤਕੀਆਂ ਨੂੰ ਫੜ੍ਹਿਆ ਜਿਹਨਾਂ ਵਿੱਚੋਂ ੨੨ ਜਾਅਲੀ ਲੋਕਾਂ ਜਾਅਲੀ ਪਾਇਆ ਗਿਆ ਹੈ, ਇਕੋ ਰਾਤ ਮਾਰੇ ਗਏ ਵੱਖ ਵੱਖ ਛਾਪਿਆਂ ਵਿੱਚ ਫੜ੍ਹੇ ਗਏ ਇਹਨਾਂ ਲੋਕਾਂ ਵਿੱਚ ੧੬ ਭਾਰਤੀ ਅਤੇ ੩ ਪਾਕਿਸਤਾਨੀ ਨਾਗਰਿਕ ਹਨ, ਜਦ ਕਿ ਇੱਕ ਜੋੜੇ ਨੂੰ ਬੱਚੇ ਸਮੇਤ ਫੜ੍ਹਿਆ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਇਸ ਛਾਪੇ ਵਿੱਚ ਇੰਮੀਗ੍ਰੇਸ਼ਨ ਮੰਤਰੀ ਡੋਮਿਨ ਗਰੀਨ ਅਤੇ ਘਰੇਲੂ ਮੰਤਰੀ ਗਰਾਂਟ ਸ਼ੈਪਸ ਖੁਦ ਸ਼ਾਮਿਲ ਸਨ। ਜਿਹਨਾਂ ਨੇ ਛਾਪਿਆ ਦੌਰਾਨ ਦੋਵੇਂ ਮੰਤਰੀਆਂ ਨੇ ਖੁਦ ਵੇਖਿਆ ਕਿ ਗੈਰ ਕਾਨੂੰਨੀ ਢੰਗ ਉਸਾਰੇ ਗਏ ਇਹਨਾਂ ...
Read Full Story


ਪੰਜਾਬ ਦੇ ਕਬੱਡੀ ਖਿਡਾਰੀਆਂ 'ਤੇ ਹੁਣ ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਦੀ ਤਿਰਛੀ ਨਜ਼ਰ

ਟੋਰਾਂਟੋ (ਸ.ਸ.ਪਾਰ ਬਿਉਰੋ) ਪੰਜਾਬ ਦੀ ਪ੍ਰਾਚੀਨ ਖੇਡ ਕਬੱਡੀ ਇੱਕ ਤਰ੍ਹਾਂ ਨਾਲ਼ ਕੁਸ਼ਤੀ, ਟੈਗ ਅਤੇ ਰਗਬੀ ਦਾ ਸੁਮੇਲ ਹੈ ਪਰ ਇਸ ਵੇਲੇ ਇਸ ਖੇਡ ਉਤੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਤਿਰਛੀ ਨਜ਼ਰ ਪਈ ਹੋਈ ਹੈ, ਜਿਸ ਕਾਰਣ ਯਕੀਨੀ ਤੌਰ 'ਤੇ ਭਵਿੱਖ 'ਚ ਪੰਜਾਬ ਤੋਂ ਆਉਣ ਵਾਲ਼ੇ ਕਬੱਡੀ ਖਿਡਾਰੀਆਂ ਨੂੰ ਵੱਡੀ ਢਾਹ ਲੱਗੇਗੀ। ਦਰਅਸਲ, ਕੁੱਝ ਲੋਕ ਕਬੱਡੀ ਦੀ ਆੜ ਹੇਠ ਕੈਨੇਡਾ ਆ ਗਏ ਪਰ ਉਹ ਫਿਰ ਨਿਰਧਾਰਤ ਸਮੇਂ ਜਾਂ ਪ੍ਰੋਗਰਾਮ ਮੁਤਾਬਕ ਵਾਪਸ ਨਹੀਂ ਗਏ ਅਤੇ ਕੈਨੇਡਾ ਵਿੱਚ ਹੀ ਕਿਤੇ ਅਲੋਪ ਹੋ ਗਏ। ਇਹ ਸਭ ਜਾਣਦੇ ਹਨ ਕਿ ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਸਮੁੱਚੇ ਕੈਨੇਡਾ ਤੋਂ ਹਜ਼ਾਰਾਂ ਪੰਜਾਬੀਆਂ ਸਮੇਤ ਅਨੇਕਾਂ ਭਾਰਤੀ ਗਰੇਟਰ ਟੋਰਾਂਟੋ ਏਰੀਆ 'ਚ ਕਬੱਡੀ ਦੇ ਫ਼ਸਵੇਂ ਅਤੇ ਦਿਲਚਸਪ ਮੈਚ ਵੇਖਣ ਲਈ ਆਉਂਦੇ ਹਨ ਪਰ ਕੀ ਇਸ ਵਾਰ ਇੱਥੇ ਪਿਛਲੇ ਸਾਲਾਂ ...
Read Full Story


ਕੈਨੇਡਾ ਦੇ ਇਮੀਗ੍ਰੇਸ਼ਨ ਨਿਯਮ ਹੁਣ ਹੋਰ ਸਖ਼ਤ ਹੋਣਗੇ

ਔਟਵਾ (ਸ.ਸ.ਪਾਰ ਬਿਉਰੋ) ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ੍ਰੀ ਜੈਸਨ ਕੈਨੀ ਨੇ ਬੀਤੇ ਦਿਨੀਂ ਸੰਸਦ ਦੇ ਹਾਊਸ ਆੱਫ਼ ਕਾਮਨਜ਼ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੇਸ਼ ਦੇ ਇਮੀਗ੍ਰੇਸ਼ਨ ਨਿਯਮ ਹੁਣ ਹੋਰ ਵੀ ਸਖ਼ਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੋਰਨਾਂ ਦੇਸ਼ਾਂ ਦੇ ਕਾਨੂੰਨਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ ਕਿ ਤਾਂ ਜੋ ਨਵੇਂ ਸੰਭਾਵੀ ਪ੍ਰਵਾਸੀਆਂ ਦੀ ਵੱਧ ਤੋਂ ਵੱਧ ਪੁਣਛਾਣ ਕੀਤੀ ਜਾ ਸਕੇ। ਵਿਨੀਪੈਗ (ਮੈਨੀਟੋਬਾ) ਵਿਖੇ ਵੀ ਸ੍ਰੀ ਜੈਸਨ ਕੈਨੀ ਨੇ ਕਿਹਾ,''ਅਸੀਂ ਇਹ ਮੁਲੰਕਣ ਕਰਨ ਦੇ ਯੋਗ ਬਣਨਾ ਚਾਹੁੰਦੇ ਹਾਂ, ਜਿਸ ਦੇ ਆਧਾਰ ਉਤੇ ਕੈਨੇਡਾ ਆਉਣ ਦੇ ਚਾਹਵਾਨ ਲੋਕਾਂ ਨੂੰ ਦੇਸ਼ ਅੰਦਰ ਦਾਖ਼ਲ ਹੋਣ ਤੋਂ ਇਨਕਾਰ ਕੀਤਾ ਜਾ ਸਕੇ। ਹਾਲ਼ੇ ਤੱਕ ਅਜਿਹਾ ਨਹੀਂ ਹੋ ਰਿਹਾ। ਅਸੀਂ ਅਜਿਹੇ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਿੱਚ ਨਹੀਂ ਚਾਹੁੰਦੇ, ...
Read Full Story


ਬ੍ਰਹਿਮੰਡ ਦਾ ਹੁਣ ਤਕ ਅਣਸੁਲਝਿਆ ਰਹੱਸ

ਗੁਰੂ ਨਾਨਕ ਦੇਵ ਜੀ ਧਰਤੀ ਤੋਂ ਪਰੇ ਹੋਰ ਧਰਤੀਆਂ ਦਾ ਜ਼ਿਕਰ ਕਰਦੇ ਹਨ। ਵਿਗਿਆਨੀ ਰਾਕਟਾਂ ਦੇ ਜ਼ਰੀਏ ਬ੍ਰਹਿਮੰਡ ਦੀ ਖੋਜ ਕਰ ਰਹੇ ਹਨ। ਪਰ ਇਸ ਬ੍ਰਹਿਮੰਡ ਦਾ ਕੋਈ ਪਾਰਾਵਾਰ ਨਹੀਂ। ਵਿਗਿਆਨੀਆਂ ਅਨੁਸਾਰ ਪ੍ਰਕਾਸ਼ ਗਤੀ ਤੋਂ ਤੇਜ਼ ਗਤੀ ਵਾਲਾ ਰਾਕਟ ਛੱਡਿਆ ਜਾਵੇ ਤਾਂ ਹਜ਼ਾਰਾਂ ਸਾਲ ਬਾਅਦ ਵੀ ਬ੍ਰਹਿਮੰਡ ਤੋਂ ਪਾਰ ਨਹੀਂ ਜਾ ਸਕੇਗਾ। ਸਵਾਲ ਹੈ ਕਿ ਏਨਾ ਵਿਸ਼ਾਲ ਬ੍ਰਹਿਮੰਡ ਕਿਵੇਂ ਹੋਂਦ ਵਿੱਚ ਆ ਗਿਆ? ਇਸ ਨੂੰ ਨਿਯੰਤਰਿਤ ਕੌਣ ਕਰ ਰਿਹਾ ਹੈ? ਵਿਸ਼ਵਾਸੀ ਲੋਕ ਕਹਿੰਦੇ ਹਨ ਕਿ ਇਹ ਸਭ ਪ੍ਰਮਾਤਮਾ ਨੇ ਸਿਰਜਿਆ ਹੈ ਅਤੇ ਇਸ ਨੂੰ ਚਲਾ ਵੀ ਪ੍ਰਮਾਤਮਾ ਰਿਹਾ ਹੈ, ਪਰ ਅਸਲੀਅਤ ਇਹ ਹੈ ਕਿ ਪਤਾ ਇਹਨਾਂ ਨੂੰ ਵੀ ਨਹੀਂ ਕਿ ਪ੍ਰਮਾਤਮਾ ਨੇ ਬਣਾਇਆ ਹੈ ਕਿ ਨਹੀਂ? ਵਿਗਿਆਨੀਆਂ ਅਨੁਸਾਰ ਬ੍ਰਹਿਮੰਡ 'ਸ਼ੂਨਯ' ਤੋਂ ਉਤਪੰਨ ਹੋਇਆ ਹੈ। 'ਸ਼ੂਨਯ' ਅਰਥਾਤ ਕੁੱਝ ਵੀ ...
Read Full Story


ਬਹੁਤੇ ਪੰਜਾਬੀਆਂ ਨੂੰ ਹੁਣ ਚੰਗਾ ਨਹੀਂ ਲੱਗਦਾ ਵਿਦੇਸ਼

ਚੰਡੀਗੜ੍ਹ। ਵਿਦੇਸ਼ਾਂ ਵਿੱਚ ਛਾਈ ਆਰਥਿਕ ਮੰਦੀ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਚਾਰ ਸਾਲਾਂ ਤੋਂ ਵਿਸ਼ਵ ਦੇ ਕਈਂ ਦੇਸ਼ਾਂ ਵਿੱਚ ਲਗਾਤਾਰ ਆਰਥਿਕ ਮੰਦੀ ਚੱਲ ਰਹੀ ਹੈ। ਜਿਸ ਦੇ ਸਿੱਟੇ ਵਜੋਂ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਗਏ ਪੰਜਾਬੀ ਨੌਜਵਾਨ ਲਗਾਤਾਰ ਵਾਪਸ ਪਰਤ ਰਹੇ ਹਨ। ਹੋਰਨਾਂ ਦੇਸ਼ਾਂ ਦੇ ਮੁਕਾਬਲੇ ਵਿਦੇਸ਼ਾਂ ਵਿੱਚ ਜਾਣ ਵਾਲਿਆਂ ਦੀ ਕੰਮ ਕਰਨ ਵਾਲਿਆਂ ਵਿੱਚ ਭਾਰਤੀ ਸਭ ਤੋਂ ਵੱਧ ਹੁੰਦੇ ਹਨ। ਭਾਰਤੀਆਂ ਵਿੱਚ ਵੀ ਪੰਜਾਬੀਆਂ ਦੀ ਗਿਣਤੀ ਵਧੇਰੇ ਹੁੰਦੀ ਹੈ। ਸੈਂਟਰ ਫਾਰ ਰਿਸਰਚ ਇਨ ਰੂਰਲ ਅਤੇ ਇੰਡਸਟਰੀਅਲ ਡਿਵੈਲਪਮੈਟ ਕ੍ਰਿਡ ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਪਿਛਲੇ ਚਾਰ ਸਾਲਾਂ ਤੋਂ ਔਸਤਨ ਇੱਕ ਲੱਖ ਕਾਰੋਬਾਰੀ ਭਾਰਤੀ ਹਰ ਸਾਲ ਵਿਦੇਸ਼ਾਂ ਤੋਂ ਵਾਪਸ ਪਰਤ ਰਹੇ ਹਨ। ਇਨ੍ਹਾਂ ਵਿੱਚ ...
Read Full Story


1 2 > >>