HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਸੰਗੀਤ"
 
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ੍ਹ ਸਿੰਘ ਨਾਭਾ

ਆਪਣੇ ਵਿਲੱਖਣ ਯੋਗਦਾਨ ਸਦਕਾ ਭਾਈ ਕਾਨ੍ਹ ਸਿੰਘ ਦਾ ਨਾਂਅ ਪੰਜਾਬੀ ਜਗਤ, ਸਾਹਿਤ ਅਤੇ ਧਾਰਮਿਕ ਖੇਤਰ ਵਿਚ ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੈ। ਵੀਹਵੀਂ ਸਦੀ ਦੇ ਇਸ ਪ੍ਰਮੁੱਖ ਵਿਦਵਾਨ ਕੋਸ਼ਕਾਰ, ਟੀਕਾਕਾਰ, ਛੰਦ ਸ਼ਾਸਤਰੀ ਅਤੇ ਸਫ਼ਰਨਾਮਾਕਾਰ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਪਿੰਡ ਬਨੇਰੇ ਵਿਚ ੩੦ ਅਗਸਤ ੧੮੬੧ ਈਂ ਨੂੰ ਹੋਇਆ। ਆਪ ਦਾ ਪਿਛੋਕੜ ਜਿਲਾ ਬਠਿੰਡਾ ਦੇ ਪਿੰਡ ਪਿੱਥੋਂ ਦੇ ਵਸਨੀਕ ਢਿੱਲੋਂ ਜੱਟ, ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਰਹੇ ਬਾਬਾ ਨੋਧ ਸਿੰਘ ਜੀ ਨਾਲ ਸੰਬੰਧਿਤ ਹੈ । ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਬਾਬਾ ਨਰਾਇਣ ਆਪਣੇ ਸਮੇਂ ਦੇ ਪ੍ਰਮੁੱਖ ਵਿਦਵਾਨ ਤੇ ਸੰਤ ਪੁਰਸ਼ ਸਨ, ਜਿਨ੍ਹਾਂ ਲੰਮਾ ਸਮਾਂ ਨਾਭੇ ਦੇ ਇਤਿਹਾਸਕ ਗੁਰ ਅਸਥਾਨ 'ਡੇਰਾ ਬਾਬਾ ...
Read Full Story


ਲੱਚਰ ਗੀਤ ਸੰਗੀਤ

ਜਦੋਂ ਕੋਈ ਬੀਜ ਬੀਜਿਆ ਜਾਂਦਾ ਹੈ ਤਾਂ ਇਹ ਪੱਕਾ ਪਤਾ ਨਹੀਂ ਹੁੰਦਾ ਕਿ ਉਸਨੇ ਪੁੰਗਰਨਾ ਹੈ ਜਾਂ ਨਹੀਂ। ਜੇ ਪੁੰਗਰਨਾ ਹੈ ਤਾਂ ਬੂਟਾ ਕਿੰਨਾ ਉੱਚਾ ਜਾਏਗਾ ਤੇ ਉਸ ਦੀਆਂ ਕਿੰਨੀਆਂ ਟਾਹਣੀਆਂ ਹੋਣਗੀਆਂ? ਕੀ ਪਤਾ ਕਿਸੇ ਦਰਖ਼ਤ ਦਾ ਫਲ ਮਿੱਠਾ ਹੋਵੇਗਾ ਜਾਂ ਨਹੀਂ ਤੇ ਕੀ ਉਸਦੀ ਥਾਂ ਸੰਘਣੀ ਹੋਵੇਗੀ? ਇਹ ਸਾਰਾ ਕੁੱਝ ਉਸਦੇ ਪਾਲਣਹਾਰ, ਮਾਲੀ ਜਾਂ ਆਸ ਪਾਸ ਦੇ ਵਾਤਾਵਰਣ, ਮੀਂਹ, ਧੁੱਪ-ਛਾਂ, ਖ਼ਾਦ ਆਦਿ ਉੱਤੇ ਨਿਰਭਰ ਹੁੰਦਾ ਹੈ ਕਿ ਕਿਸੇ ਬੀਜ ਵਿੱਚੋਂ ਬੂਟਾ ਕਿਵੇਂ ਦਾ ਪੁੰਗਰਨਾ ਹੈ ਤੇ ਪੂਰ ਚੜ੍ਹਣਾ ਹੈ ਜਾਂ ਨਹੀਂ। ਬਿਲਕੁਲ ਇੰਜ ਹੀ ਇਨਸਾਨੀ ਬੱਚੇ ਦਾ ਹਾਲ ਹੁੰਦਾ ਹੈ। ਪੂਰਨ ਰੂਪ ਵਿਚ ਦੂਜੇ ਉੱਤੇ ਨਿਰਭਰ, ਆਪਣੇ ਆਲੇ ਦੁਆਲੇ ਦੇ ਮਾਹੌਲ, ਮਾਪਿਆਂ ਦੀ ਸੋਚ ਆਦਿ ਵਿਚ ਪਰਵਾਨ ਚੜ੍ਹਿਆ ਬੱਚਾ ਓਹੋ ਜਿਹੀ ਸੋਚ ਵਾਲਾ ਹੀ ਵਿਕਸਿਤ ਹੁੰਦਾ ਹੈ। ਵਿਗਿਆਨੀ ਦੱਸਦੇ ਹਨ ...
Read Full Story


ਸੰਗੀਤਕ ਮੰਡੀ 'ਚ ਲੋਕ ਇਉਂ ਬੁੱਧੂ ਬਣਦੇ ਨੇ ਤੇ ਕੌੜਤੁੰਮਾ ਇਉਂ ਬਣਦੈ ਖ਼ਰਬੂਜ਼ਾ?

ਅੱਜਕੱਲ੍ਹ ਦੀ ਸੰਗੀਤਕ ਮੰਡੀ ਵਿੱਚ ਕਲਾਵਾਨ ਕਲਾਕਾਰਾਂ (ਗਾਇਕਾਂ) ਦਾ ਵੀ ਓਨੀ ਦੇਰ ਕੁਝ ਨਹੀਂ ਵੱਟਿਆ ਜਾਂਦਾ ਜਿੰਨੀ ਦੇਰ ਆਪਣੀ ਕਲਾ ਦੀ ਫਸਲ ਤੋਂ ਭਰਵਾਂ ਝਾੜ ਲੈਣ ਲਈ ਨੋਟਾਂ ਦੀ ਖਾਦ ਨਹੀਂ ਪਾਈ ਜਾਂਦੀ। ਗੀਤਾਂ ਨੂੰ ਆਵਾਜ ਦੇਣ ਵਾਰੇ ਸੋਚਣ ਤੋਂ ਲੈ ਕੇ ਸ੍ਰੋਤਿਆਂ ਦੇ ਰੂਬਰੂ ਕਰਨ ਤੱਕ ਖਰਚੇ ਹੀ ਖਰਚੇ ਹੀ। ਜਿਹਨਾਂ ਨੇ ਆਪਣੀ ਫਸਲ ਨੂੰ ਭਰਵੇਂ ਫਲਦਾਰ ਰੁੱਖ ਵਜੋਂ ਸਾਂਭ ਕੇ ਰੱਖਣ ਅਤੇ ਚਿਰਾਂ ਤੱਕ ਫਲ ਖਾਂਦੇ ਰਹਿਣ ਦਾ ਸੁਪਨਾ ਪਾਲਿਆ ਹੁੰਦਾ ਹੈ, ਉਹ ਮਿਹਨਤ ਦਾ ਪੱਲਾ ਵੀ ਨਹੀਂ ਛੱਡਦੇ ਬਸ਼ਰਤੇ ਕਿ ਉਹਨਾਂ ਨੂੰ ਵੀ ਕੁਝ ਨਾ ਕੁਝ ਨਿਵੇਸ਼ ਕਰਦੇ ਰਹਿਣਾ ਪੈਂਦਾ ਹੈ। ਲੋਕਾਂ ਦੇ ਸਿਰੋਂ ਅਮੀਰ ਹੋ ਕੇ ਲੋਕਾਂ ਕੋਲੋਂ ਹੀ ਦੂਰੀਆਂ ਬਣਾ ਕੇ ਸ਼ਾਹੀ ਜ਼ਿੰਦਗੀ ਜਿਉਂਦੇ ਕਲਾਕਾਰਾਂ ਨੂੰ ਦੇਖਕੇ ਸੁਭਾਵਿਕ ਹੈ ਕਿ ਮੇਰੇ ਵਰਗੇ 'ਥੋਥੇ ਚਨੇ ਵਜਦੇ ਘਨੇ'ਵਾਂਗ ...
Read Full Story


ਸੰਗੀਤ ਮੇਰੀ ਰੂਹ ਦੀ ਖੁਰਾਕ ਹੈ-ਹੈਪੀ ਰਟੈਂਡਾ

ਜੇ ਸੰਗੀਤਕ ਖੇਤਰ 'ਚ ਆਪਣੀ ਚੰਗੀ ਪਹਿਚਾਣ ਤੇ ਬੁਲੰਦੀਆਂ ਦੇ ਪੈਡਿਆਂ ਨੂੰ ਛੂਹਣਾ ਅਤੇ ਆਪਣੀ ਸੁਚੱਜੀ ਕਲਾ ਦੇ ਜ਼ਰੀਏ ਖਲਕਤ ਭਰ 'ਚ ਆਪਣੀ ਨਿਰਾਲੀ ਤੇ ਉਚੀ-ਸੁੱਚੀ ਕਲਾਕਾਰੀ ਨੂੰ ਬਰਕਰਾਰ ਰੱਖ ਤਰੱਕੀ ਦੇ ਦਰਵਾਜ਼ਿਆਂ ਤੱਕ ਪਹੁੰਚਣਾ ਹੈ ਤਾਂ ਮਿਹਨਤ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਐਸਾ ਹੀ ਆਪਣੇ ਮਿਹਨਤ ਦੇ ਬਲਬੂਤਿਆਂ ਤੇ ਦੋਆਬੇ ਦੇ ਚਰਚਿਤ ਸੰਗੀਤਕਾਰ ਹੈਪੀ ਰਟੈਂਡਾ ਨੇ ਸੰਗੀਤ ਦੀਆਂ ਟਾਹਣੀਆਂ ਤੇ ਪਰਪੱਕ ਰੈਣ ਬਸੇਰਾ ਕਰਨ ਲਈ ਸਿਰਮੌਰ ਸੰਗੀਤਕਾਰ ਰਾਣਾ ਪੂੰਨੀਆਂ ਵਾਲੇ ਨੂੰ ਆਪਣਾ ਉਸਤਾਦ ਧਾਰ ਅੱਜ ਸੰਗੀਤ ਦੇ ਖੇਤਰ 'ਚ ਆਪਣੀਆਂ ਵੱਖ ਪਿਰਤਾਂ ਪਾਈਆਂ ਹਨ। ਸੰਗੀਤ ਦੇ ਖੇਤਰ 'ਚ ਮਿਊਜਿਕ ਡਾਇਰੈਕਟਰ ਦੇ ਨਾਮ ਤੇ ਨਾਮਣਾ ਖੱਟ ਰਹੇ ਹੈਪੀ ਰਟੈਂਡਾ ਦਾ ਕਹਿਣ ਹੈ ਕਿ ਮੈਂ ਅੱਜ ਤੱਕ ਪੰਜਾਬ ਦੇ ਮੰਨੇ-ਪ੍ਰਮੰਨੇ ੫੦ ਗਾਇਕਾਂ ਦੀ ਆਪਣੇ ਸਟੂਡੀਓ 'ਚ ...
Read Full Story


ਪੰਜਾਬ ਤੇ ਪੰਜਾਬੀਅਤ ਤੋਂ ਦੂਰ ਹੁੰਦੇ ਜਾ ਰਹੇ ਕਲਾਕਾਰ

'ਮਾਂ ਬੋਲੀ ਜੇ ਭੁੱਲ ਜਾਵੋਗੇ, ਕੱਖਾਂ ਵਾਂਗੂੰ ਰੁਲ ਜਾਵੋਗੇ' ਵਰਗੀਆਂ ਸਤਰਾਂ ਭਾਵੇਂ ਮਨ ਨੂੰ ਕਿੰਨਾ ਵੀ ਕਿਉਂ ਨਾ ਟੁੰਬਦੀਆਂ ਹੋਣ, ਪਰ ਪੱਥਰ ਦਿਲਾਂ 'ਤੇ ਇਨ੍ਹਾਂ ਦਾ ਕੋਈ ਅਸਰ ਨਹੀਂ ਹੋਣ ਵਾਲਾ। ਅੱਜ ਜਦੋਂ ਮਾਂ ਬੋਲੀ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਦੀ ਲੋੜ ਹੈ ਤਾਂ ਹਰ ਗਾਇਕ, ਗੀਤਕਾਰ, ਵੀਡੀਓ ਡਾਇਰੈਕਟਰ ਤੇ ਹੋਰ ਕਿੱਤਿਆਂ ਨਾਲ ਸਬੰਧਤ ਲੋਕ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜ ਰਹੇ ਨੇ। ਪਿਛਲੇ ਦਿਨੀਂ ਇਕ ਗਾਇਕ ਨੇ ਆਪਣੇ ਮੂੰਹੋਂ ਮਿੱਠੂ ਬਣਦਿਆ ਕਿਹਾ ਸੀ, ''ਅਸੀਂ ਤਾਂ ਮਾਂ ਬੋਲੀ ਦੇ ਸਰਵਣ ਪੁੱਤਰ ਹਾਂ.....ਸਾਡੇ ਗੀਤਾਂ 'ਚੋਂ ਮਾਂ ਬੋਲੀ ਦਾ ਸਤਿਕਾਰ ਝਲਕਦੈ.....ਅਸੀਂ ਮਾਂ ਬੋਲੀ ਦੀਆਂ ਮੀਂਢੀਆ ਗੁੰਦਣ ਲਈ ਯਤਨਸ਼ੀਲ ਹਾਂ.....ਜਿਹੜੇ ਸਾਡੇ ਗੀਤਾਂ ਨੂੰ ਮਾੜਾ ਕਹਿੰਦੇ ਨੇ, ਉਨ੍ਹਾਂ ਕੋਲੋਂ ਸਾਡੇ ਵੱਲੋਂ ਮਾਂ ਦੀ ਕੀਤੀ ਜਾਂਦੀ ਸੇਵਾ ਬਰਦਾਸ਼ਤ ਨਹੀਂ ...
Read Full Story


1