HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਸਿਆਸੀ"
 
ਦੇਸ਼ ਦੇ ਬਦਲੇ ਸਿਆਸੀ ਹਾਲਾਤ: ਅਕਾਲੀ ਬੀਜੇਪੀ ਰਿਸ਼ਤੇ ਤਿੜਕਣੇ ਲਾਜ਼ਮੀ

ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਏਜੰਡੇ ਜਾਂ ਕਰ-ਵਿਹਾਰ ਬਾਰੇ ਕਿਸੇ ਦੀ ਰਾਏ ਕੋਈ ਵੀ ਹੋ ਸਕਦੀ ਹੈ ।ਸ਼ਾਇਦ ਉਦੋਂ ਮੇਰੇ ਵਰਗੇ ਹੋਰਨਾ ਬਹੁਤ ਸਾਰੇ ਲੋਕਾਂ ਨੂੰ ਇਹ ਲਗਦਾ ਹੋਵੇ ਕਿ ਬਾਦਲ ਇਹ ਵੇਲਾ ਵਿਹਾ ਚੁੱਕੀਆਂ ਗੱਲਾਂ ਕਰ ਰਹੇ ਨੇ ਪਰ ਇਹ ਹਕੀਕਤ ਹੈ ਅਮਨ ਅਤੇ ਸਦਭਾਵਨਾ ਦਾ ਮੁੱਦਾ ਪੰਜਾਬ ਲਈ ਹਮੇਸ਼ਾ ਹੀ ਅਹਿਮ ਰਿਹਾ ਹੈ ਰਹੇਗਾ। ਪੰਜਾਬ ਦੀ ਭੂਗੋਲਿਕ ਪੁਜ਼ੀਸ਼ਨ,ਮੁਲਕ ਦੀ ਸਿੱਖ ਘੱਟਗਿਣਤੀ ਦੀ ਬਹੁਗਿਣਤੀ ਵਸੋਂ ਅਤੇ ਦੋ ਦਹਾਕੇ ਤੋਂ ਵੀ ਵੱਧ ਹਿੰਸਾ ਦੀ ਮਾਰ ਹੇਠ ਰਹਿਣਾ ਆਦਿਕ ਅਜਿਹੇ ਕਾਰਨ ਹਨ ਜਿਨ੍ਹਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਹੁਣ ਇੱਕ ਵਾਰ ਫਿਰ ਪੰਜਾਬ ਵਿਚ ਸੰਭਾਵੀ ਸਿਆਸੀ ਉਲਟ-ਪੁਲਟ ਹੋਣ ઠਦੇ ਨਾਲ ਨਾਲ ਹੀ ਸੂਬੇ ਦੀ ਫ਼ਿਰਕੂ ਸਦਭਾਵਨਾ ਦੇ ਭਵਿੱਖ ਬਾਰੇ ਵੀ ਸਵਾਲ ਖੜ੍ਹੇ ਹੋਣ ਲੱਗੇ ਨੇ।ਮੁਲਕ ਦੇ ਅਤੇ ਨਾਰਥ ਰਿਜਨ ਦੇ ਬਦਲ ਰਹੇ ...
Read Full Story


ਸਿਆਸੀ ਪਾਰਟੀਆਂ ਦਾ ਖੋਖਲਾਪਨ-ਕਲਾਕਾਰਾਂ ਅਤੇ ਅਧਿਕਾਰੀਆਂ ਦੀ ਬੱਲੇ ਬੱਲੇ

ਪੰਜਾਬ ਦੀ ਸਿਆਸਤ ਦੇ ਮੈਦਾਨ ਵਿੱਚ ਖਾਸ ਤੌਰ ਤੇ, ਭਾਰਤ ਵਿੱਚ ਆਮ ਤੌਰ ਤੇ ਖੋਖਲਾਪਨ ਆ ਗਿਆ ਹੈ ਕਿਉਂਕਿ ਸਿਆਸੀ ਪਾਰਟੀਆਂ ਨੂੰ ਆਪਣੇ ਨੇਤਾਵਾਂ ਦੀ ਕਾਬਲੀਅਤ ਤੇ ਵਿਸ਼ਵਾਸ਼ ਨਹੀਂ ਰਿਹਾ, ਇਸੇ ਕਰਕੇ ਉਹ ਚੋਣਾਂ ਲੜਾਉਣ ਲਈ ਕਲਾਕਾਰਾਂ ਅਤੇ ਅਧਿਕਾਰੀਆਂ ਦੀ ਸ਼ਰਨ ਲੈ ਰਹੇ ਹਨ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਤਾਂ ਲੋਕ ਸਭਾ ਚੋਣਾਂ ਲੜਨ ਤੋਂ ਪਹਿਲਾਂ ਹੀ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ੧੩ ਲੋਕ ਸਭਾ ਦੀਆਂ ਸੀਟਾਂ ਵਿੱਚੋਂ ਤਿੰਨ ਸੀਟਾਂ ਤੇ ਚੋਣ ਲੜ ਰਹੀ ਹੈ ਅਤੇ ਇਹਨਾਂ ਤਿੰਨਾਂ ਸੀਟਾਂ ਤੋਂ ਹੀ ਕਲਕਾਰਾਂ ਅਤੇ ਸੈਲੀਬਰਟੀਜ਼ ਨੂੰ ਚੋਣ ਲੜਾ ਰਹੀ ਹੈ। ਅੰਮ੍ਰਿਤਸਰ ਤੋਂ ਪਹਿਲਾਂ ਹੀ ਲੋਕ ਸਭਾ ਦੇ ਮੈਂਬਰ ਨਵਜੋਤ ਸਿੰਘ ਸਿੱਧੂ ਪ੍ਰਸਿਧ ਕ੍ਰਿਕਟਰ ਅਤੇ ਕਮੈਂਟੇਟਰ ਹਨ, ਗੁਰਦਾਸਪੁਰ ਤੋਂ ...
Read Full Story


ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ

ਪੰਜਾਬ ਦੀਆਂ ਸਿਆਸੀ ਪਾਰਟੀਆਂ ਸਾਲ ੨੦੧੩ ਵਿੱਚ ਬਹੁਤੀਆਂ ਸਰਗਰਮ ਨਹੀਂ ਰਹੀਆਂ। ਇਸ ਲਈ ਪਿਛਲੇ ਇੱਕ ਸਾਲ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਬਹੁਤੀ ਸਾਰਥਕ ਨਹੀਂ ਰਹੀ। ਰਾਜ ਕਰ ਰਹੀਆਂ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀਆਂ ਤਾਂ ਆਪਣੀ ਸਰਕਾਰ ਦੀਆਂ ਰਹਿਮਤਾਂ ਦਾ ਆਨੰਦ ਹੀ ਮਾਣਦੀਆਂ ਰਹੀਆਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮਾਰਚ ੨੦੧੩ ਵਿੱਚ ਨਵੇਂ ਪ੍ਰਧਾਨ ਪਰਤਾਪ ਸਿੰਘ ਬਾਜਵਾ ਦੇ ਬਣਨ ਨਾਲ ਹਿਲ ਜੁਲ ਸ਼ੁਰੂ ਹੋ ਗਈ ਸੀ ਪ੍ਰੰਤੂ ਉਸਨੂੰ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਵਰਕਿੰਗ ਕਮੇਟੀ ਦੇ ਸਥਾਈ ਆਮੰਤ੍ਰਿਤ ਮੈਂਬਰ ਬਣਨ ਨਾਲ ਗ੍ਰਹਿਣ ਜਿਹਾ ਹੀ ਲੱਗ ਗਿਆ ਸੀ। ੯ ਮਹੀਨੇ ਬੀਤ ਜਾਣ ਤੋਂ ਬਾਅਦ ਹੀ ਪਰਤਾਪ ਸਿੰਘ ਬਾਜਵਾ ਆਪਣੀ ਨਵੀਂ ਜੁੰਬੋ ਕਾਰਜਕਾਰਨੀ ਸੂਚੀ ਬਣਾ ਸਕਿਆ। ਪ੍ਰੰਤੂ ਇਸ ਸੂਚੀ ਨੇ ਵੀ ...
Read Full Story


'ਮਾਨ' 'ਰਾਧਾ ਸੁਆਮੀ' ਮੇਲ ਬਦਲ ਸਕਦਾ ਹੈ ਪੰਜਾਬ ਦੀ ਸਿਆਸੀ ਫਿਜ਼ਾ!

ਫਤਹਿਗੜ੍ਹ ਸਾਹਿਬ (ਸ.ਸ.ਪਾਰ ਬਿਉਰੋ) ਪੰਜਾਬ ਵਿੱਚ ਪਿਛਲੇ ਦਿਨੀ ੭ ਜੂਨ ਨੂੰ ਰਾਧਾ ਸੁਆਮੀ ਬਿਆਸ ਡੇਰੇ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਦਾ ਅਚਾਨਕ ਜਾ ਤਹਿ ਸੁਦਾ ਪ੍ਰੋਗ੍ਰਾਮ ਤਹਿਤ ੇ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਦੇ ਘਰ ਆਉਣਾ ਅਤੇ ਬੰਦ ਕਮਰਾ ਮੀਟਿੰਗ ਕਰਨਾ ਸਿਆਸੀ ਗਲਿਆਰਿਆਂ ਵਿੱਚ ਅਚੰਭੇ ਵਾਲੀ ਗੱਲ ਮੰਨੀ ਜਾ ਰਹੀ ਹੈ। ਇਸ ਤੋਂ ਵੱਧ ਹੈਰਾਨੀ ਵਾਲੀ ਗੱਲ ਉਦੋਂ ਜਾਪਦੀ ਹੈ ਜਦੋਂ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਦਾ ਰਾਜ ਹੋਵੇਂ ਅਤੇ ਸ੍ਰ: ਪ੍ਰਕਾਸ ਸਿੰਘ ਬਾਦਲ ਦਾ ਫਰਜ਼ੰਦ ਪੰਜਾਬ ਦੀ ਹਰ ਸਿਆਸੀ ਹਰਕਤ ਤੇ ਬਾਜ਼ ਅੱਖ ਰੱਖਦਾ ਹੋਵੇ ਫਿਰ ਵੀ ਅਜਿਹੀ ਖਾਸ ਮੀਟਿੰਗ ਦਾ ਉਸ ਦੇ ਅਹਿਲਕਾਰਾਂ ਅਤੇ ਏੇਜੰਸੀਆਂ ਨੂੰ ਪਹਿਲਾ ਪਤਾ ਹੀ ਨਾ ਲੱਗੇ.. ! ਇਕ ਰੂਹਾਨੀਅਤ ਦਾ ਪੈਗਾਮ ਦੇਣ ਵਾਲਾ ਸੰਤ ਜਿਸ ਦੇ ...
Read Full Story


ਕੈਨੇਡਾ ਵਿੱਚ ਪੱਕਾ ਆਵਾਸ ਅਤੇ ਪਰਵਾਸ ਬਣਿਆ ਸਿਆਸੀ ਮੁੱਦਾ

ਕੈਲਗਰੀ (ਸ.ਸ.ਪਾਰ ਬਿਉਰੋ) ਕੈਨੇਡਾ ਸਰਕਾਰ ਵੱਲੋਂ ਇਮੀਗਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਚ ਜੰਗੀ ਪੱਧਰ 'ਤੇ ਲਿਆਂਦੇ ਜਾ ਰਹੇ ਬਦਲਾਓ ਹਾਕਮ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਲਈ ਸਿਆਸੀ ਮੁੱਦਾ ਬਣਦੇ ਜਾ ਰਹੇ ਹਨ। ਕੈਨੇਡਾ ਦੇ ਸੂਬੇ ਅਲਬਰਟਾ ਵਿਚ ਜਲਦੀ ਹੋਣ ਜਾ ਰਹੀਆਂ ਅਸੈਂਬਲੀ ਚੋਣਾਂ ਲਈ ਪਾਰਟੀਆਂ ਨੇ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਹਨ। ਲਿਬਰਲ ਪਾਰਟੀ ਦੇ ਕੈਲਗਰੀ ਤੋਂ ਐਮ.ਐਲ.ਏ. ਦਰਸ਼ਨ ਸਿੰਘ ਕੰਗ ਵੱਲੋਂ ਕੈਨੇਡੀਅਨ ਇਮੀਗਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਸ਼ੇ 'ਤੇ ਕਨਵੈਨਸ਼ਨ ਬੁਲਾਈ ਗਈ ਜਿਸ ਵਿਚ ਪਾਰਟੀ ਦੇ ਨੁਮਾਇੰਦਿਆਂ ਨੇ ਕੈਨੇਡਾ ਸਰਕਾਰ ਦੀਆਂ ਪਰਵਾਸ ਬਾਰੇ ਨੀਤੀਆਂ ਦੀ ਰੱਜ ਕੇ ਆਲੋਚਨਾ ਕੀਤੀ। ਐਮ.ਐਲ.ਏ. ਦਰਸ਼ਨ ਸਿੰਘ ਕੰਗ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ 'ਸੁਪਰ ਵੀਜ਼ਾ ਸਕੀਮ' ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ...
Read Full Story


ਪ੍ਰਦੇਸ਼ਾਂ ਵਿੱਚ ਸਿਆਸੀ ਪਾਰਟੀਆਂ ਦੀਆਂ ਬਰਾਂਚਾ ਸੋਹਣੇ ਦੇਸ਼ਾਂ ਵਿਚ ਠਹਿਰਣ ਦੇ ਟਿਕਾਣੇ

ਪ੍ਰਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਸਦਾ ਹੀ ਆਪਣੇ ਆਪ ਤੋਂ ਇੱਕ ਸਵਾਲ ਪੁੱਛਣ ਦੀ ਲੋੜ ਹੈ ਕਿ ਅਸੀਂ ਪ੍ਰਦੇਸ਼ਾਂ ਵਿੱਚ ਆਏ ਕਿਉ ਹਾਂ? ਸਧਾਰਨ ਜਿਹਾ ਜਵਾਬ ਹੈ ਆਪਣੀ ਨਿਜ਼ੀ ਖੁਸ਼ਹਾਲੀ ਕਰਕੇ। ਉਹ ਖੁਸ਼ਹਾਲੀ ਜਿਹੜੀ ਸਾਨੂੰ ਆਪਣੇ ਦੇਸ਼ ਵਿੱਚ ਨਹੀਂ ਮਿਲੀ। ਸਾਡੇ ਦੇਸ਼ ਵਿੱਚ ਇਹ ਖੁਸ਼ਹਾਲੀ ਕਿaੁਂ ਨਹੀਂ ਹੋਈ? ਜਿਸ ਦਾ ਸਧਾਰਨ ਜੁਵਾਬ ਹੈ ਸਾਡੇ ਨੇਤਾਵਾਂ ਦੀ ਤਰਕਹੀਣ ਸੋਚ, ਲੁੱਟ-ਖਸੁੱਟ ਕਰਕੇ ਆਪਣੇ ਹੀ ਪੇਟ ਭਰਨੇ, ਚਾਚਾ-ਵਾਦ ਤੇ ਭਤੀਜਾ-ਵਾਦ ਕਰਕੇ, ਪੁਸ਼ਤ ਦਰ ਪੁਸ਼ਤ ਰਾਜਨੀਤਕ ਗੱਦੀ,ਰੱਬ ਦੇ ਨਾਮ ਦੇ ਡਾਕੇ ਵਜਾਈ ਜਾਵੋ ਪਰ ਸੱਚ ਤੇ ਇਮਾਨਦਾਰੀ ਦੇ ਨੇੜੇ ਤੇੜੇ ਵੀ ਨਾ ਰਹੋ, ਸਾਰੀਆਂ ਪਾਰਟੀਆਂ ਦੇ ਨੇਤਾ ਆਪਣੇ ਆਪਣੇ ਝੋਲੀ ਚੁੱਕਾਂ ਨੂੰ ਆਪਣੇ ਆਪਣੇ ਇਲਾਕਿਆਂ ਵਿੱਚ ਖੁੱਲ੍ਹੀ ਕੁਰੱਪਸ਼ਨ ਕਰਨ ਦਿਉ, ਸਰਕਾਰੀ ਠੇਕੇ ਤੇ ਨੌਕਰੀਆਂ ਦਲਾਲਾਂ ...
Read Full Story


ਪੰਜਾਬ 'ਚ ਸਿਆਸੀ ਰੱਸਾ-ਕਸ਼ੀ ਸਿਖਰਾਂ'ਤੇ

ਚੋਣਾਂ ਦੀ ਤਾਰੀਕ ਦੇ ਐਲਾਨ ਨੇ ਇਕਦਮ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਕੜਾਕੇ ਦੀ ਠੰਡ 'ਚ ਵੀ ਪਸੀਨੇ ਲਿਆ ਦਿੱਤੇ ਹਨ। ਆਸ ਤੋਂ ੧੫ ਦਿਨ ਪਹਿਲਾਂ ਚੋਣਾਂ ਦੀ ਤਾਰੀਕ ਦੇ ਐਲਾਨ ਨਾਲ ਹੁਣ ਸਿਆਸੀ ਦਲਾਂ ਨੇ ਸੁਸਤੀ ਛੱਡ ਕੇ ਚੋਣ ਰਫ਼ਤਾਰ ਵਧਾ ਦਿੱਤੀ ਹੈ। ਚੋਣ ਤਿਆਰੀ ਅਤੇ ਪ੍ਰਚਾਰ ਲਈ ਘੱਟ ਸਮਾਂ ਮਿਲਣ ਕਾਰਨ ਸਿਆਸੀ ਪਾਰਟੀਆਂ 'ਚ ਘਬਰਾਹਟ ਪਾਈ ਜਾ ਰਹੀ ਹੈ।ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਚੋਣ ਮਨੋਰਥ ਪੱਤਰ ਜਾਰੀ ਕਰਨ ਦੀ ਤਿਆਰੀ ਵਿਚ ਰੁੱਝ ਗਿਆ ਹੈ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਵੀ ਚੋਣ ਮਨੋਰਥ ਪੱਤਰ ਵਿਚ ਲੋਕ ਮੁੱਦਿਆਂ 'ਤੇ ਜ਼ੋਰ ਦੇ ਰਹੀ ਹੈ। ਕਾਂਗਰਸ ਨੇ ਆਪਣੀਆਂ ਪਹਿਲਾਂ ਤੈਅ ਰੈਲੀਆਂ ਦੀਆਂ ਤਾਰੀਕਾਂ ਵਿਚ ਤਬਦੀਲੀ ਕਰਨ ਦਾ ਫ਼ੈਸਲਾ ਕੀਤਾ ਹੈ।ਪੰਜਾਬ ਵਿਚ ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਕਿ ਚੋਣਾਂ ਫ਼ਰਵਰੀ ਦੇ ਦੂਜੇ ਹਫ਼ਤੇ ਤੋਂ ...
Read Full Story


ਆਰਥਿਕ ਅਤੇ ਸਿਆਸੀ ਪੱਖੋਂ ਜ਼ਿਆਦਾ ਸਮਰੱਥ ਨੇ ਕੈਨੇਡਾ ਦੇ ਪੰਜਾਬੀ

"ਤੁਸੀਂ ਆਸਟ੍ਰੇਲੀਆ ਦੇ ਪੰਜਾਬੀਆਂ ਬਾਰੇ ਵੀ ਲਿਖਿਆ ਹੈ ਅਤੇ ਕੈਨੇਡਾ ਵਿੱਚ ਵੀ ਵਿਚਰ ਰਹੇ ਹੋ, ਦੋਹਾਂ ਦੇਸ਼ਾਂ ਵਿੱਚ ਵੱਸ ਰਹੇ ਪੰਜਾਬੀਆਂ ਦੇ ਸੁਭਾਅ ਅਤੇ ਜ਼ਿੰਦਗੀ ਵਿੱਚ ਕੋਈ ਫਰਕ ਵੇਖਿਆ?" ਏ.ਟੀ.ਐਨ. ਟੀ.ਵੀ. ਦੇ ਐਂਕਰ ਅਮਰਜੀਤ ਸੰਘਾ ਦਾ ਸਵਾਲ ਸੀ। "ਵੇਖੋ ਜੀ, ਸੁਭਾਅ ਵੱਲੋਂ ਤਾਂ ਪੰਜਾਬੀ ਪੰਜਾਬੀ ਹੀ ਹੈ, ਭਾਵੇਂ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹੇ। ਤੁਸੀਂ ਸਵਾਲ ਵਿਸ਼ੇਸ਼ ਤੌਰ 'ਤੇ ਆਸਟ੍ਰੇਲੀਆ ਅਤੇ ਕੈਨੇਡਾ ਦੇ ਪੰਜਾਬੀਆਂ ਬਾਰੇ ਕੀਤਾ ਹੈ। ੧੮੮੦ ਵਿੱਚ ਪੰਜਾਬੀਆਂ ਨੇ ਕਨੇਡਾ ਵੱਲ ਜਾਣ ਲਈ ਰੁਖ ਕੀਤਾ, ਉਧਰ ੧੮੮੫ ਵਿੱਚ ਹੀ ਪੰਜਾਬੀਆਂ ਨੇ ਆਸਟ੍ਰੇਲੀਆ ਦੀ ਧਰਤੀ " ਤੇ ਪੈਰ ਧਰਿਆ। ੧੮੯੮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਆਸਟ੍ਰੇਲੀਆ ਦੀ ਧਰਤੀ 'ਤੇ ਪਹੁੰਚਣ ਦੀ ਜਾਣਕਾਰੀ ਮਿਲੀ ਹੈ। ਉਧਰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ...
Read Full Story


ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਸਿਆਸੀ ਆਗੂ ਕਿਰਪਾਨ ਦੇ ਹੱਕ 'ਚ ਡਟੇ

ਸਰੀ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)- ਕਿਊਬੈਕ ਦੀ ਨੈਸ਼ਨਲ ਅਸੈਂਬਲੀ 'ਚ ਅੰਮ੍ਰਿਤਧਾਰੀ ਨੌਜਵਾਨਾਂ ਨੂੰ 'ਪਰਦੇ' ਸਬੰਧੀ ਬਿੱਲ 94 'ਤੇ ਵਿਚਾਰ ਪੇਸ਼ ਕਰਨ ਲਈ ਸੱਦੇ ਦੇ ਬਾਵਜੂਦ, ਅੰਦਰ ਜਾਣ ਤੋਂ ਰੋਕਣ ਮਗਰੋਂ ਕਿਰਪਾਨ ਸਬੰਧੀ ਵਿਵਾਦ ਗਰਮਾ ਗਿਆ ਹੈ। ਕਿਊਬੈਕ 'ਚ ਵੱਖਰੇ ਰਾਜ ਦੀ ਮੰਗ ਕਰਦੀ ਆ ਰਹੀ ਪਾਰਟੀ ਬਲਾਕ ਕਿਊਬੈਕ ਨੇ ਕੈਨੇਡਾ ਦੀ ਪਾਰਲੀਮੈਂਟ 'ਚ ਕਿਰਪਾਨ 'ਤੇ ਪਾਬੰਦੀ ਦੀ ਮੰਗ ਕਰ ਦਿੱਤੀ ਹੈ ਜਿਸ ਕਾਰਨ ਸਿੱਖਾਂ ਦੇ ਹਮਾਇਤੀ ਕੈਨੇਡੀਅਨ ਸਿਆਸਤਦਾਨਾਂ ਨੂੰ ਖੁੱਲ੍ਹ ਕੇ ਕਿਰਪਾਨ ਦੇ ਹੱਕ 'ਚ ਬੋਲਣਾ ਪਿਆ ਹੈ। ਬੇਸ਼ੱਕ ਕੈਨੇਡਾ ਦੀ ਸੁਪਰੀਮ ਕੋਰਟ ਪਹਿਲਾਂ ਹੀ ਕਿਰਪਾਨ ਨੂੰ ਮਾਨਤਾ ਦੇ ਚੁੱਕੀ ਹੈ ਪਰ ਮੌਜੂਦਾ ਵਿਵਾਦ ਨੇ ਇੱਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ ਪਰ ਲਿਬਰਲ ਆਗੂ ਇਗਨੈਟੀਏਫ ਨੇ ਕਿਹਾ ਹੈ ਕਿ ਸੰਸਦ ਵਿੱਚ ਜੇਕਰ ਬਲਾਕ ਕਿਊਬੈਕ ...
Read Full Story


1