HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਵਲੋਂ"
 
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਾਂ ਬੋਲੀ ਪੰਜਾਬੀ ਨੂੰ ਸਰਕਾਰੇ ਦਰਬਾਰੇ ਅਤੇ ਸਮਾਜ ਵਿਚ ਬਣਦਾ ਸਤਿਕਾਰ ਦਿਵਾਉਣ ਲਈ ਸੰਘਰਸ਼ ਦੀ ਰੂਪ-ਰੇਖਾ ਤਿਆਰ

ਲੁਧਿਆਣਾ (ਸ.ਸ.ਪਾਰ ਬਿਉਰੋ) ਬੀਤੇ ਦਿਨ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਹੀ ਮਾਣ ਸਨਮਾਨ ਦਿਵਾਉਣ ਲਈ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਸਕੱਤਰ ਡਾ. ਗੁਲਜਾਰ ਸਿੰਘ ਪੰਧੇਰ ਨੇ ਦੱਸਿਆ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਉੱਪ ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਉੱਪ ਕੁਲਪਤੀ ਡਾ. ਸ.ਪ. ਸਿੰਘ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ। ਪੰਜਾਬੀ ਸਾਹਿਤ ਅਕਾਡਮੀ ਵਲੋਂ ਭਾਸ਼ਾ ਕਮੇਟੀ ਦਾ ਗਠਨ ਕਰਦਿਆਂ ਮਾਂ ਬੋਲੀ ਪੰਜਾਬੀ ਲਈ ਦੇ ਹਿੱਤਾਂ ਲਈ ਯਤਨਸ਼ੀਲ ਪ੍ਰਮੁੱਖ ਪੰਜ ਧਿਰਾਂ ਤੋਂ ਇਲਾਵਾ ਪ੍ਰਮੁੱਖ ਪੰਜਾਬੀ ਸਖਸ਼ੀਅਤਾਂ ਨੂੰ ਵਿਸ਼ੇਸ਼ ਥਾਂ ...
Read Full Story


ਬੇਮਿਸਾਲ ਹੈ ਜੈਤੇਗ ਸਿੰਘ ਅਨੰਤ ਵਲੋਂ ਸੰਪਾਦਿਤ ਪੁਸਤਕ ਗ਼ਦਰ ਲਹਿਰ ਦੀ ਕਹਾਣੀ

ਮਨੁੱਖੀ ਫਿਤਰਤ ਹੈ ਕਿ ਉਹ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਕੋਸਿਸ਼ ਕਰਦਾ ਹੈ। ਪਰੰਤੂ ਜਿਹੜੇ ਭਾਰਤੀ ਖਾਸ ਤੌਰ ਤੇ ਪੰਜਾਬੀ ਵਿਦੇਸ਼ਾਂ ਵਿਚ ਪਰਵਾਸ ਕਰ ਗਏ ਹਨ ਉਹਨਾਂ ਦੀਆਂ ਆਪਣੀਆਂ ਰੋਜ਼ਗਾਰ ਦੀਆਂ ਮਜ਼ਬੂਰੀਆਂ ਅਤੇ ਪ੍ਰਸਥਿਤੀਆਂ ਹੁੰਦੀਆਂ ਹਨ। ਜਿਨ੍ਹਾਂ ਕਰਕੇ ਉਹ ਆਪਣੇ ਵਿਰਸੇ ਦੀ ਉਤਨੀ ਸ਼ਿੱਦਤ ਨਾਲ ਸੰਭਾਲ ਨਹੀਂ ਕਰ ਸਕਦੇ । ਫਿਰ ਵੀ ਉਹਨਾਂ ਵਿਚੋਂ ਬਹੁਤਿਆਂ ਦੇ ਮਨਾਂ ਵਿਚ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਪਰਬਲ ਇੱਛਾ ਤੜਪਾਉਂਦੀ ਰਹਿੰਦੀ ਹੈ ਪਰੰਤੂ ਹਾਲਾਤ ਉਹਨਾਂ ਨੂੰ ਆਪਣੇ ਵਿਰਸੇ ਦੀ ਪੈਰਵਾਈ ਕਰਨ ਦੀ ਜਾਂ ਇਜ਼ਾਜਤ ਨਹੀਂ ਦਿੰਦੇ ਜਾਂ ਫਿਰ ਉਹ ਬੇਬਸ ਹੋ ਕੇ ਅਵੇਸਲੇ ਹੋ ਜਾਂਦੇ ਹਨ ਜਾਂ ਉਹਨਾਂ ਕੋਲ ਵਸੀਲੇ ਨਹੀਂ ਹੁੰਦੇ ਕਿ ਉਹ ਅਜਿਹਾ ਕਰ ਸਕਣ। ਅਜਿਹੇ ਪਰਵਾਸੀਆਂ ਵਿਚ ਪੰਜਾਬ ਪੰਜਾਬੀ ਵਿਰਾਸਤ ਭਾਸ਼ਾ ਸਾਹਿਤ ਸਭਿਆਚਾਰ ਅਤੇ ...
Read Full Story


ਜੇਸਨ ਕੈਨੀ ਵਲੋਂ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਵਿੱਚ ਵੱਡੀਆਂ ਤਬਦੀਲੀਆਂ

ਟੋਰਾਂਟੋ (ਸ.ਸ.ਪਾਰ ਬਿਉਰੋ) ਕੈਨੇਡਾ ਦੇ ਅਸਥਾਈ ਵਿਦੇਸ਼ੀ ਕਾਮਿਆਂ ਸਬੰਧੀ ਪ੍ਰੋਗਰਾਮ ਵਿੱਚ ਹੋਰ ਸੁਧਾਰ ਕਰਨ ਲਈ ਇਸ ਪ੍ਰੋਗਰਾਮ ਵਿੱਚ ਕਈ ਹੋਰ ਤਬਦੀਲੀਆਂ ਕੀਤੀਆਂ ਗਈਆਂ ਹਨ। ਫੈਡਰਲ ਸਰਕਾਰ ਵੱਲੋਂ ਇਹ ਸੰਕੇਤ ਦਿੱਤਾ ਗਿਆ ਕਿ ਵਿਦੇਸ਼ੀ ਕਾਮਿਆਂ ਦੀਆਂ ਸੇਵਾਵਾਂ ਲੈਣ ਤੋਂ ਪਹਿਲਾਂ ਹੁਣ ਇੰਪਲਾਇਰਜ਼ ਨੂੰ ਚਾਰ ਹਫਤੇ ਪਹਿਲਾਂ ਕੈਨੇਡਾ ਵਿੱਚ ਅਹੁਦਿਆਂ ਸਬੰਧੀ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਣਾ ਹੋਵੇਗਾ। ਪਹਿਲਾਂ ਅਜਿਹਾ ਦੋ ਹਫਤੇ ਪਹਿਲਾਂ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਕੈਨੇਡੀਅਨ ਲੇਬਰ ਮਾਰਕਿਟ ਉੱਤੇ ਪੈਣ ਵਾਲੇ ਇਸ ਦੇ ਪ੍ਰਭਾਵ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬ ਵੀ ਦੇਣੇ ਹੋਣਗੇ ਤੇ ਲੇਬਰ ਮਾਰਕਿਟ ਦੀ ਸਕਾਰਾਤਮਕ ਰਾਇ ਵੀ ਹਾਸਲ ਕਰਨੀ ਹੋਵੇਗੀ, ਇਸ ਦੇ ਨਾਲ ਹੀ ਇਹ ਦਰਸਾਉਣਾ ਹੋਵੇਗਾ ਕਿ ਉਹ ਕੰਮ ਕਰਨ ਲਈ ਕੋਈ ਵੀ ਕੈਨੇਡੀਅਨ ਵਰਕਰ ...
Read Full Story


ਪੰਜਾਬੀ ਅਦਬੀ ਸੰਗਤ ਵਲੋਂ ਸ਼ਾਨਦਾਰ ਤੇ ਭਰਵੇਂ ਇਕੱਠ ਵਿੱਚ

ਸਰੀ ਕੈਨੇਡਾ (ਸ.ਸ.ਪਾਰ ਬਿਉਰੋ):- ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਿਤ, ਪੰਜਾਬੀ ਅਦਬੀ ਸੰਗਤ ਲਿਟਰੇਰੀ ਸੁਸਾਇਟੀ ਆਫ ਕੈਨੇਡਾ (ਰਜਿ) ਵਲੋਂ, ਬਹੁਪੱਖੀ ਪ੍ਰਤਿਭਾ ਦੀ ਲੇਖਿਕਾ ਗੁਰਦੀਸ਼ ਕੌਰ ਗਰੇਵਾਲ ਦਾ ਨਿਬੰਧ ਸੰਗ੍ਰਹਿ "ਸੋਚਾਂ ਦੇ ਸਿਰਨਾਵੇਂ" ਦਾ ਰਲੀਜ਼ ਸਮਾਗਮ ਤੇ ਸਨਮਾਨ ਸਮਾਰੋਹ, ੨੮ ਜੁਲਾਈ ੨੦੧੩ ਨੂੰ, ਨਿਊਟਨ ਪਬਲਿਕ ਲਾਇਬ੍ਰੇਰੀ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਭਾਈਚਾਰੇ ਦੀਆਂ ਉੱਘੀਆਂ ਹਸਤੀਆਂ ਤੋਂ ਇਲਾਵਾ, ਨਾਮਵਰ ਅਦੀਬ, ਲੇਖਕ, ਕਹਾਣੀਕਾਰ, ਕਵੀ, ਗੀਤਕਾਰ, ਗਾਇਕ ਤੇ ਪਾਠਕਾਂ ਦਾ ਠਾਠਾਂ ਮਾਰਦਾ ਸਮੁੰਦਰ ਨਜ਼ਰ ਆਇਆ। ਨੱਕੋ ਨੱਕ ਭਰੇ ਹਾਲ ਵਿੱਚ ਸਭ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਵਿੱਚ, ਰਵਿੰਦਰ ਰਵੀ, ਜੈਤੇਗ ਸਿੰਘ ਅਨੰਤ, ਗੁਰਦੀਸ਼ ਕੌਰ ਗਰੇਵਾਲ ਤੇ ਜਗਜੀਤ ਸਿੰਘ ਤੱਖਰ ਨੂੰ ਬਿਠਾਇਆ ਗਿਆ ਤੇ ਫੁੱਲਾਂ ਦੇ ਗੁਲਦਸਤੇ ਭੇਟ ...
Read Full Story


ਵਿਦੇਸ਼ੀਆਂ ਦੀ ਆਮਦ ਘਟਾਉਣ ਲਈ ਇੰਗਲੈਂਡ ਵਲੋਂ ਕਈ ਸਖ਼ਤ ਕਦਮ ਚੁਕਣ ਦਾ ਐਲਾਨ

ਲੰਦਨ (ਸ.ਸ.ਪਾਰ ਬਿਉਰੋ) ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰਾਨ ਨੇ ਪ੍ਰਵਾਸੀਆਂ ਦੀ ਆਮਦ ਘਟਾਉਣ ਦੇ ਉਦੇਸ਼ ਨਾਲ ਕੁੱਝ ਸਖ਼ਤ ਕਦਮਾਂ ਦਾ ਐਲਾਨ ਕੀਤਾ ਹੈ ਜਿਵੇਂ ਕਿ ਨਵੇਂ ਆ ਰਹੇ ਪ੍ਰਵਾਸੀਆਂ ਨੂੰ ਰੁਜ਼ਗਾਰ, ਸਿਹਤ ਸਹੂਲਤਾਂ ਅਤੇ ਘਰ ਦੀ ਸਹੂਲਤ ਤੋਂ ਵਾਂਝਾ ਕਰ ਦਿਤਾ ਗਿਆ ਹੈ।ਦੇਸ਼ ਵਿਚ ਆਵਾਸ ਦੇ ਮੁੱਦੇ 'ਤੇ ਚਿਰਾਂ ਤੋਂ ਉਡੀਕੇ ਜਾ ਰਹੇ ਅਪਣੇ ਭਾਸ਼ਨ 'ਚ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਇਸ ਦੇਸ਼ ਵਿਚ ਪ੍ਰਵਾਸੀਆਂ ਦੀ ਆਮਦ ਲਈ ਪੂਰੀ ਖੁਲ੍ਹਦਿਲੀ ਦਿਖਾਈ ਸੀ ਜਿਸ ਕਰ ਕੇ ਬਹੁਤ ਸਾਰੇ ਲੋਕਾਂ ਨੇ ਇਥੇ ਆ ਕੇ ਸਿਰਫ਼ ਸਹੂਲਤਾਂ ਲੈਣ ਵਿਚ ਹੀ ਦਿਲਚਸਪੀ ਵਿਖਾਈ, ਨਾਕਿ ਉਨ੍ਹਾਂ ਨੇ ਇਥੋਂ ਦੇ ਵਿਕਾਸ ਵਿਚ ਅਪਣਾ ਕੋਈ ਯੋਗਦਾਨ ਪਾਇਆ। ਕੈਮਰਾਨ ਨੇ ਇਥੇ ਯੂਨੀਵਰਸਿਟੀ ਕੈਂਪਸ ਵਿਚ ਅਪਣੇ ਮੁੱਖ ਭਾਸ਼ਨ 'ਚ ਕਿਹਾ ਕਿ ਨਵੇਂ ਪ੍ਰਵਾਸੀਆਂ ਦੀ ਆਮਦ 'ਤੇ ...
Read Full Story


ਵਿਦੇਸ਼ਾਂ 'ਚ ਸਿੱਖ ਲੜਕੀਆਂ ਵਲੋਂ ਗੈਰ ਸਿੱਖਾਂ ਨਾਲ ਵਿਆਹ ਕਰਵਾਉਣ ਦਾ ਵਧ ਰਿਹੈ ਰੁਝਾਨ

ਲੁਧਿਆਣਾ (ਸ.ਸ.ਪਾਰ ਬਿਉਰੋ) ਵਿਦੇਸ਼ਾਂ ਵਿਚ ਵਸਦੀਆਂ ਸਿੱਖ ਲੜਕੀਆਂ ਵਲੋਂ ਗੈਰ ਸਿੱਖਾਂ ਨਾਲ ਵਿਆਹ ਕਰਾਉਣ ਲਈ ਅਨੰਦ ਕਾਰਜ ਵਿਧੀ ਅਪਨਾਉਣਾ ਕੁਝ ਸਿੱਖਾਂ ਵਲੋਂ ਹੀ ਵਿਰੋਧਤਾ ਦਾ ਕਾਰਨ ਬਣ ਰਿਹਾ ਹੈ। ਹਾਲਾਤ ਐਨੇ ਨਾਜ਼ੁਕ ਹੋ ਚੁਕੇ ਹਨ ਕਿ ਕੁਝ ਅਜਿਹੇ ਮਾਮਲਿਆਂ ਵਿਚ ਸਬੰਧਤ ਲੜਕੀ ਦੇ ਪਰਿਵਾਰ ਨੂੰ ਧਮਕੀਆਂ ਵੀ ਮਿਲੀਆਂ, ਗੁਰਦੁਆਰਿਆਂ ਦੀ ਤਾਲਾਬੰਦੀ ਕਰ ਦਿੱਤੀ ਗਈ ਤੇ ਹੁਣ ਕਈ ਲੜਕੀਆਂ ਅਜਿਹੇ ਮਿਲਗੋਭਾ ਵਿਆਹ ਲੁਕ ਛਿਪ ਕੇ ਕਰਾਉਣ ਲਈ ਮਜ਼ਬੂਰ ਵੀ ਹੋ ਰਹੇ ਹਨ। ਬੀਤੀ ੧੧ ਮਾਰਚ ਨੂੰ ਨਿਊਜ਼ ਚੈਨਲ ਬੀਬੀਸੀ ਏਸ਼ੀਆ ਨੈੱਟ ਦੀ ਇਸ ਮਾਮਲੇ ਦਾ ਪਰਦਾਫਾਸ਼ ਕਰਦੀ ਡਾਕੂਮੈਂਟਰੀ ਦੇ ਤੱਥਾਂ 'ਤੇ ਵਿਸ਼ਵਾਸ਼ ਕੀਤਾ ਜਾਏ ਤਾਂ ਇਹ ਇਕ ਤਲਖ ਹਕੀਕਤ ਹੈ। ਚੈਨਲ ਨੇ ਪੇਸ਼ ਕੀਤੀ ਡਾਕੂਮੈਂਟਰੀ ਵਿਚ ਇੰਕਸ਼ਾਫ ਕੀਤਾ ਹੈ ਕਿ ਬ੍ਰਿਟੇਨ ਦੇ ਕੁਝ ਗੁਰਦੁਆਰਿਆਂ ਵਿਚ ...
Read Full Story


ਕੈਨੇਡਾ ਸਰਕਾਰ ਵਲੋਂ ਹੁਨਰਮੰਦ ਸ਼੍ਰੇਣੀ ਵਿੱਚ ਕੈਨੇਡਾ ਆਉਣ ਵਾਲੇ ੨ ਲੱਖ ਲੋਕਾਂ ਦੀਆਂ ਦਰਖਾਸਤਾਂ ਮੋੜਨ ਦਾ ਐਲਾਨ

ਟੋਰਾਂਟੋ (ਸ.ਸ.ਪਾਰ ਬਿਉਰੋ) ਕੈਨੇਡਾ ਸਰਕਾਰ ਨੇ ਅਹਿਮ ਫੈਸਲੇ ਵਿੱਚ ਹੁਨਰਮੰਦ ਸ਼੍ਰੇਣੀ ਵਿੱਚ ਕੈਨੇਡਾ ਆਉਣ ਦੀ ਉਡੀਕ ਕਰਨ ਵਾਲੇ ਕੋਈ ੨ ਲੱਖ ਲੋਕਾਂ ਦੀਆਂ ਦਰਖਾਸਤਾਂ ਮੋੜਨ ਦਾ ਐਲਾਨ ਕਰਕੇ ਵੱਡਾ ਝਟਕਾ ਦਿੱਤਾ ਹੈ। ੨੭ ਫਰਵਰੀ, ੨੦੦੮ ਤੋਂ ਪਹਿਲਾਂ ਦਰਖਾਸਤਾਂ ਦੇਣ ਵਾਲਿਆਂ ਦੀਆਂ ਫੀਸਾਂ ਵੀ ਵਾਪਸ ਮੋੜ ਦੇਣ ਦਾ ਐਲਾਨ ਹੋਇਆ ਹੈ ਅਤੇ ਇਹ ਮੋੜ ਮੁੜਾਈ ਕੈਨੇਡਾ ਨੂੰ ੧੩ ਕਰੋੜ ਡਾਲਰਾਂ 'ਚ ਪਵੇਗੀ, ਪਰ ਦਰਖਾਸਤਕਾਰਾਂ ਦੀ ਸਾਲਾਂਬੱਧੀ ਉਡੀਕ ਅਤੇ ਖੱਜਲ-ਖੁਆਰੀ ਦਾ ਕੋਈ ਮੁੱਲ ਨਹੀਂ ਮੋੜਿਆ ਜਾ ਸਕਦਾ। ਇਨ੍ਹਾਂ ਲੋਕਾਂ ਨੂੰ ਹੁਣ ਨਵੇਂ ਪ੍ਰੋਗਰਾਮ ਤਹਿਤ ਨਵੇਂ ਸਿਰਿਉਂ ਅਰਜ਼ੀਆਂ ਦੇਣ ਲਈ ਕਿਹਾ ਗਿਆ ਹੈ। ਇਸ ਦੀ ਸੀਮਾ ਵੀ ਨਿਰਧਾਰਤ ਕੀਤੀ ਗਈ ਹੈ, ਜਦ ਤਂੋ ਕੰਜ਼ਰਵੇਟਿਵ ਪਾਰਟੀ ਨੇ ਬਹੁਮੱਤ ਵਿਚ ਆ ਕੇ ਸੱਤਾ ਹਥਿਆਈ ਹੈ ਨਿੱਤ ਨਵੇਂ ਰੰਗ ਵਿਖਾ ਰਹੀ ਹੈ ...
Read Full Story


ਯੂਕੇ ਦਲ ਵਲੋਂ ਦੋ ਵਰ੍ਹੇ ਪਹਿਲਾਂ ਕੀਤੇ ਦਾਅਵੇ ਕਿਧਰ ਗਏ?

ਗਲ ਸ਼ਾਇਦ ਦੋ-ਕੁ ਵਰ੍ਹੇ ਪਹਿਲਾਂ ਦੀ ਹੈ, ਸ਼੍ਰੋਮਣੀ ਅਕਾਲੀ ਦਲ (ਯੂਕੇ) ਦੇ ਪ੍ਰਧਾਨ ਸ. ਜਸਜੀਤ ਸਿੰਘ ਟੋਨੀ ਨੇ ਪੰਜਾਬ ਤੋਂ ਦਿੱਲੀ ਆ ਇੱਕ ਭਰ੍ਹਵੀਂ ਪ੍ਰੈਸ ਕਾਨਫ੍ਰੰਸ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਸੀ ਕਿ ਉਨ੍ਹਾਂ ਪੰਜਾਬ ਅਤੇ ਦਿੱਲੀ ਦੇ ਸਿੱਖਾਂ ਦੇ 'ਸੱਦੇ' ਤੇ 'ਯੂਕੇ ਛੱਡ', ਪੰਜਾਬ ਅਤੇ ਦਿੱਲੀ ਵਿੱਚ ਆ ਡੇਰਾ ਲਾ ਲੈਣ ਦਾ ਫੈਸਲਾ ਕੀਤਾ ਹੈ। ਇਸਦਾ ਕਾਰਣ ਉਨ੍ਹਾਂ ਦਸਿਆ ਕਿ ਪੰਜਾਬ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸਿੱਖੀ ਸਿਧਾਂਤਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜਦਕਿ ਦਿੱਲੀ ਵਿੱਚ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਹੁਮਤ ਹੋਣ ਦੇ ਬਾਵਜੂਦ, ਭ੍ਰਿਸ਼ਟਾਚਾਰ ਨੂੰ ਨੱਥ ਨਹੀਂ ...
Read Full Story


ਅਫ਼ਰੀਕਾ ਦੇ ਪਹਿਲੇ ਸਿੱਖ ਐਮ ਪੀ ਵਲੋਂ ਪੰਜਾਬੀ ਕਿਸਾਨਾਂ ਨੂੰ ਯੂਗਾਂਡਾ ਆਉਣ ਦਾ ਸੱਦਾ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਅਫ਼ਰੀਕਾ ਦੇ ਪਹਿਲੇ ਸਿੱਖ ਐਮ ਪੀ ਸ. ਪਰਮਿੰਦਰ ਸਿੰਘ ਮਰਵਾਹਾ ਚਾਹੁੰਦੇ ਹਨ ਕਿ ਪੰਜਾਬ ਦੇ ਕਿਸਾਨ ਉਨ੍ਹਾਂ ਦੇ ਦੇਸ਼ ਯੂਗਾਂਡਾ 'ਚ ਜਾ ਕੇ ਖੇਤੀਬਾੜੀ ਦਾ ਕੰਮ ਸੰਭਾਲਣ। ਪਿੱਛੇ ਜਿਹੇ ਬਣੇ ਨਵੇਂ ਦੇਸ਼ ਦੱਖਣੀ ਸੂਡਾਨ ਤੋਂ ਬਾਅਦ ਯੂਗਾਂਡਾ ਹੀ ਇੱਕੋ ਇੱਕ ਅਜਿਹਾ ਦੇਸ਼ ਹੈ, ਜਿਸ ਵਿਚੋਂ ਦੀ ਲੰਘ ਕੇ ਸਮੁੱਚੇ ਪੂਰਬੀ ਅਫ਼ਰੀਕਾ ਤੱਕ ਪਹੁੰਚ ਬਣਾਈ ਜਾ ਸਕਦੀ ਹੈ। ਇੱਥੇ ਇੱਕ ਗੱਲ ਹੋਰ ਵੀ ਵਰਣਨਯੋਗ ਹੈ ਕਿ ੧੯੭੦ਵਿਆਂ ਦੌਰਾਨ ਜਦੋਂ ਜ਼ਾਲਮ ਤਾਨਾਸ਼ਾਹ ਈਦੀ ਅਮੀਨ ਦੀ ਹਕੂਮਤ ਸੀ, ਤਦ ਸ. ਮਰਵਾਹਾ ਦੇ ਪਰਿਵਾਰ ਸਮੇਤ ਸਿਰਫ਼ ੧੫ ਭਾਰਤੀਆਂ ਨੂੰ ਈਦੀ ਅਮੀਨ ਨੇ ਯੂਗਾਂਡਾ ਛੱਡ ਕੇ ਜਾਣ ਦੇ ਹੁਕਮ ਜਾਰੀ ਨਹੀਂ ਕੀਤੇ ਸਨ। ਅਮੀਨ ਦੇ ਕਾਰਜਕਾਲ ਦੌਰਾਨ ੧੯੭੨ ਅਤੇ ੧੯੭੯ ਦਰਮਿਆਨ ਯੂਗਾਡਾ ਦੀ ਜਨਤਾ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਦਾ ...
Read Full Story


ਬਰਤਾਨੀਆ ਵਲੋਂ ਵੀਜ਼ਾ ਨੀਤੀ ਸਖਤ ਕਰਨ ਦਾ ਐਲਾਨ

ਲੰਡਨ, (ਸ.ਸ.ਪਾਰ ਬਿਉਰੋ): ਬਰਤਾਨੀਆ ਨੇ ਆਪਣੀ ਵੀਜ਼ਾ ਨੀਤੀ ਨੂੰ ਸਖਤ ਕਰਦੇ ਹੋਏ ਐਲਾਨ ਕੀਤਾ ਹੈ ਕਿ ਹੁਣ ਭਾਰਤ ਅਤੇ ਗੈਰ-ਯੂਰਪੀਅਨ ਸੰਘ ਦੇ ਕੇਵਲ ਉਹੀ ਲੋਕ ਇੱਥੇ ਆ ਸਕਣਗੇ, ਜਿਹੜੇ ਜੀਵਨ ਦੇ ਮਿਆਰ ਵਿਚ ਵਾਧਾ ਕਰਦੇ ਹਨ। ਪ੍ਰਵਾਸੀ ਮਾਮਲਿਆਂ ਦੇ ਮੰਤਰੀ ਦਮੀਅਨ ਗ੍ਰੀਨ ਨੇ ਆਪਣੇ ਭਾਸ਼ਣ ਵਿਚ ਦੋ ਤਜਵੀਜ਼ਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦਾ ਪ੍ਰਭਾਵ ਪ੍ਰਵਾਸੀ ਭਾਰਤੀਆਂ ਉਤੇ ਪੈਣ ਵਾਲਾ ਹੈ। ਬਰਤਾਨਵੀ ਸਰਕਾਰ ਪਹਿਲਾਂ ਹੀ ਗੈਰ-ਯੂਰਪੀਅਨ ਸੰਘ ਵਿਦਿਆਰਥੀਆਂ ਲਈ 'ਪੋਸਟ ਸਟੱਡੀ ਵਰਕ' ਵੀਜ਼ਾ ਨੀਤੀ ਨੂੰ ਰੱਦ ਕਰਕੇ ਆਪਣੇ ਇਰਾਦੇ ਜ਼ਾਹਿਰ ਕਰ ਚੁੱਕੀ ਹੈ। ਇਸ ਵੀਜ਼ੇ ਦੀ ਭਾਰਤੀ ਵਿਦਿਆਰਥੀਆਂ ਵਿਚਾਲੇ ਕਾਫੀ ਮੰਗ ਸੀ। ਪਿਛਲੇ ਪੰਜ ਸਾਲਾਂ ਦੇ ਕੰਮ ਅਤੇ ਦੇਸ਼ ਵਿਚ ਰੁਕਣ ਤੋਂ ਬਾਅਦ ਜਿਨ੍ਹਾਂ ਗੈਰ-ਯੂਰਪੀਅਨ ਸੰਘ ਦੇ ਨਿਪੁੰਨ ਕਾਮਿਆਂ ਆਮਦਨ ੩੧,੦੦੦ ...
Read Full Story


ਸਿੱਖ ਆਗੂਆਂ ਵਲੋਂ ਆਨੰਦ ਮੈਰਿਜ ਐਕਟ ਬਾਰੇ ਕੇਂਦਰੀ ਫੈਸਲੇ ਦਾ ਤਿੱਖਾ ਵਿਰੋਧ

ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਕੇਂਦਰ ਸਰਕਾਰ ਵੱਲੋਂ ਆਨੰਦ ਮੈਰਿਜ ਐਕਟ ੧੯੦੯ ਲਾਗੂ ਕਰਨ ਦੀ ਤਜਵੀਜ਼ ਨੂੰ ਰੱਦ ਕਰਨ ਅਤੇ ਸਿੱਖਾਂ ਲਈ ਵੱਖਰੇ ਵਿਆਹ ਕਾਨੂੰਨ ਦੀ ਮੰਗ ਅਣਗੌਲੀ ਕਰਨ ਦੇ ਫੈਸਲੇ 'ਤੇ ਅੱਜ ਸਿੱਖ ਭਾਈਚਾਰੇ ਵੱਲੋਂ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ। ਭਾਈਚਾਰੇ ਦੇ ਵੱਖ-ਵੱਖ ਵਰਗਾਂ ਦੇ ਆਗੂਆਂ ਨੇ ਸਰਕਾਰ ਨੂੰ ਆਪਣਾ ਫੈਸਲਾ ਮੁੜ ਵਿਚਾਰਨ ਲਈ ਕਿਹਾ। ਕੇਂਦਰ ਸਰਕਾਰ ਦੇ ਇਸ ਬਿਆਨ 'ਤੇ ਟਿੱਪਣੀ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਆਨੰਦ ਕਾਰਜ ਐਕਟ ਲਾਗੂ ਨਾ ਕਰਨ ਦੇ ਫੈਸਲੇ 'ਤੇ ਸਰਕਾਰ ਮੁੜ ਗੌਰ ਕਰੇ ਅਤੇ ਇਸ ਐਕਟ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਵਿਚ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਦੇ ਵਿਆਹਾਂ ਵਾਸਤੇ ਵੱਖੋ-ਵੱਖਰੇ ਕਾਨੂੰਨ ਹਨ ਤਾਂ ਸਿੱਖ ...
Read Full Story


ਪੰਜਾਬ ਸਰਕਾਰ ਵਲੋਂ ਪ੍ਰਵਾਸੀ ਪੰਜਾਬੀਆਂ ਬਾਰੇ ਉਪਰਾਲੇ

ਪੰਜਾਬ ਸਰਕਾਰ ਨੇ ਬੀਤੇ ਦਿਨੀਂ ਪ੍ਰਵਾਸੀ ਪੰਜਾਬੀ ਸੰਮੇਲਨ ਮੌਕੇ ਜਿੱਥੇ ਪ੍ਰਵਾਸੀ ਪੰਜਾਬੀਆਂ ਦੇ ਪੰਜਾਬ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਪਿਛਲੇ ਸਮੇਂ ਵਿੱਚ ਸੂਬੇ ਦੇ ਵਿਕਾਸ ਅਤੇ ਪ੍ਰਬੰਧਾਂ ਵਿੱਚ ਲਿਆਂਦੇ ਸੁਧਾਰ ਦਾ ਨਕਸ਼ਾ ਖਿੱਚ ਕੇ ਪ੍ਰਵਾਸੀ ਪੰਜਾਬੀਆਂ ਨੂੰ ਪ੍ਰਭਾਵਿਤ ਕਰਨ ਦਾ ਰਾਹ ਚੁਣਿਆ, ਉਥੋਂ ਪ੍ਰਵਾਸੀ ਪੰਜਾਬੀਆਂ ਅਤੇ ਪੰਜਾਬੀਆਂ ਦੇ ਪ੍ਰਵਾਸ ਨਾਲ ਜੁੜੇ ਗੰਭੀਰ ਅਤੇ ਲੰਬੇ ਸਮੇਂ ਤੋਂ ਅਣਗੌਲੇ ਮੁੱਦਿਆਂ ਨੂੰ ਛੋਂਹਦਿਆਂ ਆਈ.ਜੀ. ਪੱਧਰ ਦੀ ਇੱਕ ਔਰਤ ਪੁਲਿਸ ਅਧਿਕਾਰੀ ਦੀ ਕਮਾਨ ਹੇਠ ਵਿਸ਼ੇਸ਼ ਸੈੱਲ ਦੇ ਗਠਨ ਦਾ ਐਲਾਨ ਕੀਤਾ ਹੈ। ਵਰਣਨਯੋਗ ਹੈੇ ਕਿ ਇਸ ਸਮਾਗਮ ਵਿੱਚ ਪ੍ਰਵਾਸੀ ਪੰਜਾਬੀਆਂ ਦੀ ਗਿਣਤੀ ਆਸ ਮੁਤਾਬਿਕ ਨਹੀਂ ਸੀ। ਸੰਮੇਲਨ ਦਾ ਐਲਾਨ ਕੁਝ ਦਿਨ ਪਹਿਲਾਂ ਹੀ ਕੀਤਾ ਗਿਆ ਜਿਸ ਕਾਰਨ ਪ੍ਰਵਾਸੀ ਭਾਰਤੀ ਇਸ ਸੰਮੇਲਨ ...
Read Full Story


1