HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਵਰ੍ਹੇ"
 
ਨਵੇਂ ਵਰ੍ਹੇ ਤੋਂ ਸ਼ੁਰੂ ਹੋਵੇਗਾ ਕੈਨੇਡਾ ਦਾ ਨਵਾਂ ਐਕਸਪ੍ਰੈਸ ਵੀਜ਼ਾ

ਕੈਨੇਡਾ (ਸ.ਸ.ਪਾਰ ਬਿਉਰੋ) ਆਰਥਿਕ ਆਧਾਰ ਤੇ ਕੈਨੇਡਾ ਆਉਣ ਦੇ ਚਾਹਵਾਨ ਵਿਦੇਸ਼ੀਆਂ ਲਈ ਵੀਜ਼ਾ ਜਾਰੀ ਰਹੇਗਾ ਪਰ ਹੁਣ ਇਸਨੂੰ 'ਐਕਸਪ੍ਰੈਸ ਐਂਟਰੀ' ਵੀਜ਼ਾ ਆਖਿਆ ਜਾਵੇਗਾ।ਇਹ ਨਵਾਂ ਵੀਜ਼ਾ ਜਨਵਰੀ ੨੦੧੫ ਤੋਂ ਆਰੰਭ ਹੋਵੇਗਾ।ਇਸ ਰਾਹੀਂ ਕਾਮਿਆਂ ਦੀਆਂ ਖੇਤਰੀ ਕਮੀਆਂ ਨਾਲ ਸਿੰਜਿਆ ਜਾਵੇਗਾ। ਇਹ ਵੀਜ਼ਾ ਲੈਣ ਵਾਲੇ ਉਹ ਉਮੀਦਵਾਰ ਹੋਣਗੇ ਜਿਨ੍ਹਾਂ ਕੋਲ ਕੈਨੇਡਾ ਦੇ ਕਿਸੇ ਕਾਰੋਬਾਰੀ ਅਦਾਰੇ ਦਫਤਰ ਜਾਂ ਕਿਸੇ ਉੱਦਮੀ ਤੋਂ ਨੋਕਰੀ ਲਈ ਪੇਸ਼ਕਸ਼ ਮਿਲੀ ਹੋਵੇਗੀ ਜਾਂ ਉਹ ਸੂਬਾਈ ਨਾਮਜ਼ਦ ਹੋਣਾ ਚਾਹੀਦਾ ਹੈ ਅਜਿਹੇ ਵਿਅਕਤੀਆਂ ਨੂੰ ਤੁਰੰਤ ਪੀ ਆਰ ਲਈ ਸੱਦਿਆ ਜਾਵੇਗਾ। ਉਪੋਕਤ ਐਲਾਨ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਸ਼੍ਰੀ ਕ੍ਰਿਸ ਅਲੈਗਜੈਂਡਰ ਨੇ ਕੀਤਾ।ਉਨ੍ਹਾਂ ਇਹ ਵੀ ਆਖਿਆ ਕਿ ਇਸਦੇ ਮੁਕਾਬਲੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਕੇਵਲ ਖਾਲ਼ੀ ਅਸਾਮੀਆਂ ...
Read Full Story


ਅਗਲੇ ਵਰ੍ਹੇ ਤੋਂ ਕੈਨੇਡਾ 'ਚ ਮਾਪਿਆਂ ਲਈ ਪੱਕੀ ਇਮੀਗਰੇਸ਼ਨ ਮੁੜ ਖੁੱਲ੍ਹ ਜਾਵੇਗੀ-ਜੇਸਨ ਕੈਨੀ

ਸਰੀ (ਸ.ਸ.ਪਾਰ ਬਿਉਰੋ) ਪੰਜਾਬੀ ਭਾਈਚਾਰੇ ਤੋਂ ਮਦਦ ਮੰਗਦਿਆਂ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਅਪੀਲ ਕੀਤੀ ਕਿ ਧੋਖੇਬਾਜ਼ ਏਜੰਟਾਂ ਰਾਹੀਂ ਗਲਤ ਦਸਤਾਵੇਜ਼ ਬਣਾ ਕੇ ਕੈਨੇਡੀਅਨ ਅੰਬੈਸੀਆਂ ਦਾ ਸਮਾਂ ਜ਼ਾਇਆ ਕਰਨ ਵਾਲੇ ਲੋਕ ਸਹੀ ਬਿਨੈਕਾਰਾਂ ਨੂੰ ਬੇਵਜ਼੍ਹਾ ਉਡੀਕ ਕਰਵਾ ਰਹੇ ਹਨ। ਇਨ੍ਹਾਂ ਨੂੰ ਨੱਥ ਪਾਉਣ ਲਈ ਕੈਨੇਡਾ ਸਰਕਾਰ ਦਾ ਸਾਥ ਦਿੱਤਾ ਜਾਵੇ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੇਸਨ ਕੈਨੀ ਨੇ ਪੱਤਰਕਾਰਾਂ ਅੱਗੇ ਦਸਤਾਵੇਜ਼ ਵਿਖਾਏ ਕਿ ਕਿਵੇਂ ਪੰਜਾਬ ਦੇ ਕੁਝ ਲੋਕ ਗਲਤ ਏਜੰਟਾਂ ਦਾ ਸਹਾਰਾ ਲੈ ਕੇ ਨਕਲੀ ਬੈਂਕ ਸਟੇਟਮੈਂਟਾਂ, ਨਕਲੀ ਵਿਆਹ ਦੀਆਂ ਤਸਵੀਰਾਂ, ਨਕਲੀ ਸਰਟੀਫਿਕੇਟ ਬਣਾ ਕੇ ਗੈਰ-ਕਾਨੂੰਨੀ ਤੌਰ 'ਤੇ ਵੀਜ਼ਾ ਪ੍ਰਾਪਤ ਕਰਨ ਦੇ ਯਤਨ ਵੱਡੀ ਗਿਣਤੀ 'ਚ ਕਰ ਰਹੇ ਹਨ, ਜੋ ਕਿ ਇਮੀਗਰੇਸ਼ਨ ਅਫਸਰਾਂ ਲਈ ਫੜਨੇ ਬਹੁਤ ...
Read Full Story


ਯੂਕੇ ਦਲ ਵਲੋਂ ਦੋ ਵਰ੍ਹੇ ਪਹਿਲਾਂ ਕੀਤੇ ਦਾਅਵੇ ਕਿਧਰ ਗਏ?

ਗਲ ਸ਼ਾਇਦ ਦੋ-ਕੁ ਵਰ੍ਹੇ ਪਹਿਲਾਂ ਦੀ ਹੈ, ਸ਼੍ਰੋਮਣੀ ਅਕਾਲੀ ਦਲ (ਯੂਕੇ) ਦੇ ਪ੍ਰਧਾਨ ਸ. ਜਸਜੀਤ ਸਿੰਘ ਟੋਨੀ ਨੇ ਪੰਜਾਬ ਤੋਂ ਦਿੱਲੀ ਆ ਇੱਕ ਭਰ੍ਹਵੀਂ ਪ੍ਰੈਸ ਕਾਨਫ੍ਰੰਸ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਸੀ ਕਿ ਉਨ੍ਹਾਂ ਪੰਜਾਬ ਅਤੇ ਦਿੱਲੀ ਦੇ ਸਿੱਖਾਂ ਦੇ 'ਸੱਦੇ' ਤੇ 'ਯੂਕੇ ਛੱਡ', ਪੰਜਾਬ ਅਤੇ ਦਿੱਲੀ ਵਿੱਚ ਆ ਡੇਰਾ ਲਾ ਲੈਣ ਦਾ ਫੈਸਲਾ ਕੀਤਾ ਹੈ। ਇਸਦਾ ਕਾਰਣ ਉਨ੍ਹਾਂ ਦਸਿਆ ਕਿ ਪੰਜਾਬ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸਿੱਖੀ ਸਿਧਾਂਤਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜਦਕਿ ਦਿੱਲੀ ਵਿੱਚ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਹੁਮਤ ਹੋਣ ਦੇ ਬਾਵਜੂਦ, ਭ੍ਰਿਸ਼ਟਾਚਾਰ ਨੂੰ ਨੱਥ ਨਹੀਂ ...
Read Full Story


ਸੱਤ ਸਮੁੰਦਰੋਂ ਪਾਰ ਦੀ ਬਾਰਵੀਂ ਵਰ੍ਹੇਗੰਢ ਤੇ ਮੁਬਾਰਕਾਂ

ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਦਾ ਹਰਮਨ ਪਿਆਰਾ ਗਲੋਬਲ ਨਿਊਜ਼-ਮੈਗਜ਼ੀਨ ਸੱਤ ਸਮੁੰਦਰੋਂ ਪਾਰ ਪੂਰੀ ਸ਼ਾਨ ਅਤੇ ਸਫਲਤਾ ਨਾਲ ਬਾਰਵੇਂ ਵਰ੍ਹੇ ਵਿਚ ਸ਼ਾਮਲ ਹੋਣ ਜਾ ਰਿਹਾ ਹੈ। ਗਿਆਰਾਂ ਸਾਲਾਂ ਦੇ ਥੋੜ੍ਹੇ ਜਿਹੇ ਅਰਸੇ ਵਿਚ ਸੱਤ ਸਮੁੰਦਰੋਂ ਪਾਰ ਨੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ, ਸਫਲਤਾਵਾਂ ਦੇ ਨਵੇਂ ਦਿਸਹੱਦੇ ਸਰ ਕੀਤੇ ਹਨ ਅਤੇ ਆਪਣੇ ਪਾਠਕਾਂ ਦਾ ਘੇਰਾ ਹੋਰ ਵਿਸ਼ਾਲ ਕੀਤਾ ਹੈ।ਇਸ ਸਫਲਤਾ ਪਿੱਛੇ ਸਾਡੇ ਸੁਹਿਰਦ ਪਾਠਕਾਂ, ਲੇਖਕਾਂ ਅਤੇ ਸਹਿਯੋਗੀਆਂ ਅਣਥੱਕ ਮਿਹਨਤ ਅਤੇ ਦੁਆਵਾਂ ਦਾ ਵੱਡਾ ਯੋਗਦਾਨ ਹੈ। ਸਾਡੀ ਆਰੰਭ ਤੋਂ ਹੀ ਇਹ ਸੋਚ ਰਹੀ ਹੈ ਕਿ ਪੰਜਾਬੀ ਬੋਲੀ, ਸੱਭਿਆਚਾਰ, ਵਿਰਾਸਤ ਅਤੇ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸੰਤੁਲਿਤ ਅਤੇ ਸਹੀ ਸੰਦਰਭ ਵਿਚ ਪੇਸ਼ ਕਰਨ ਦਾ ਯਤਨ ਕੀਤਾ ਜਾਵੇ। ਪਿਛਲੇ ਗਿਆਰਾਂ ...
Read Full Story


ਪੰਜਾਬੀ ਬੋਲੀ ਦਾ ਇਤਿਹਾਸ ਅੰਗਰੇਜ਼ੀ ਤੋਂ ਵੀ ੨੦੦ ਵਰ੍ਹੇ ਪਹਿਲਾਂ ਦਾ : ਹਰਸ਼ਿੰਦਰ ਕੌਰ

ਜਨੇਵਾ, (ਸ.ਸ.ਪਾਰ ਬਿਉਰੋ) : ਸੰਯੁਕਤ ਰਾਸ਼ਟਰ ਜਨੇਵਾ ਦੇ ਸੱਦੇ ਉਤੇ ਗਏ ਡਾ. ਹਰਸ਼ਿੰਦਰ ਕੌਰ ਨੇ ਸਪੱਸ਼ਟ ਕੀਤਾ ਕਿ ਜਿਸ ਪੰਜਾਬੀ ਜ਼ਬਾਨ ਦੇ ਖ਼ਾਤਮੇ ਦਾ ਐਲਾਨ ਇਥੋਂ ਹੋਇਆ ਸੀ, ਉਸ ਜ਼ਬਾਨ ਦਾ ਇਤਿਹਾਸ ਅੰਗਰੇਜ਼ੀ ਜ਼ਬਾਨ ਤੋਂ ੨੦੦ ਵਰ੍ਹੇ ਪਹਿਲਾਂ ਦਾ ਹੈ। ਏਨੇ ਥਪੇੜੇ ਝੱਲ ਕੇ ਇਹ ਜ਼ਬਾਨ ਹੁਣ ਤਕ ਬਚੀ ਰਹੀ ਹੈ ਤਾਂ ਜ਼ਾਹਰ ਹੈ ਕਿ ਜਾਗੇ ਹੋਏ ਪੰਜਾਬੀਆਂ ਦੇ ਉੱਦਮ ਸਦਕਾ ਅੱਗੇ ਵੀ ਬਚੀ ਰਹੇਗੀ। ਕੁੱਖ 'ਚ ਕਤਲਾਂ ਦੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਕੁੱਖ ਵਿਚ ਕਤਲ ਸਾਰੀ ਦੁਨੀਆਂ ਵਿਚ ਹੋ ਰਹੇ ਹਨ। ਇਸ ਵਿਚ ਅਮੀਰ ਮੁਲਕ ਵੀ ਕਿਸੇ ਤਰ੍ਹਾਂ ਪਿਛੇ ਨਹੀਂ ਹਨ। ਇਸ ਲਈ ਇਲਜ਼ਾਮ ਲਾਉਣੇ ਛੱਡ ਕੇ ਕੁੱਖ 'ਚ ਹੁੰਦੇ ਕਤਲਾਂ ਦੇ ਕਾਰਨਾਂ ਉਤੇ ਕਾਬੂ ਪਾ ਕੇ ਆਉਣ ਵਾਲੀ ਪਨੀਰੀ ਨੂੰ ਸਹੀ ਰਾਹ ਵਿਖਾਇਆ ਜਾਵੇ। ਉਨ੍ਹਾਂ ਕਿਹਾ ਕਿ ...
Read Full Story


1