HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਲੱਚਰ"
 
ਲੱਚਰ ਗੀਤ ਸੰਗੀਤ

ਜਦੋਂ ਕੋਈ ਬੀਜ ਬੀਜਿਆ ਜਾਂਦਾ ਹੈ ਤਾਂ ਇਹ ਪੱਕਾ ਪਤਾ ਨਹੀਂ ਹੁੰਦਾ ਕਿ ਉਸਨੇ ਪੁੰਗਰਨਾ ਹੈ ਜਾਂ ਨਹੀਂ। ਜੇ ਪੁੰਗਰਨਾ ਹੈ ਤਾਂ ਬੂਟਾ ਕਿੰਨਾ ਉੱਚਾ ਜਾਏਗਾ ਤੇ ਉਸ ਦੀਆਂ ਕਿੰਨੀਆਂ ਟਾਹਣੀਆਂ ਹੋਣਗੀਆਂ? ਕੀ ਪਤਾ ਕਿਸੇ ਦਰਖ਼ਤ ਦਾ ਫਲ ਮਿੱਠਾ ਹੋਵੇਗਾ ਜਾਂ ਨਹੀਂ ਤੇ ਕੀ ਉਸਦੀ ਥਾਂ ਸੰਘਣੀ ਹੋਵੇਗੀ? ਇਹ ਸਾਰਾ ਕੁੱਝ ਉਸਦੇ ਪਾਲਣਹਾਰ, ਮਾਲੀ ਜਾਂ ਆਸ ਪਾਸ ਦੇ ਵਾਤਾਵਰਣ, ਮੀਂਹ, ਧੁੱਪ-ਛਾਂ, ਖ਼ਾਦ ਆਦਿ ਉੱਤੇ ਨਿਰਭਰ ਹੁੰਦਾ ਹੈ ਕਿ ਕਿਸੇ ਬੀਜ ਵਿੱਚੋਂ ਬੂਟਾ ਕਿਵੇਂ ਦਾ ਪੁੰਗਰਨਾ ਹੈ ਤੇ ਪੂਰ ਚੜ੍ਹਣਾ ਹੈ ਜਾਂ ਨਹੀਂ। ਬਿਲਕੁਲ ਇੰਜ ਹੀ ਇਨਸਾਨੀ ਬੱਚੇ ਦਾ ਹਾਲ ਹੁੰਦਾ ਹੈ। ਪੂਰਨ ਰੂਪ ਵਿਚ ਦੂਜੇ ਉੱਤੇ ਨਿਰਭਰ, ਆਪਣੇ ਆਲੇ ਦੁਆਲੇ ਦੇ ਮਾਹੌਲ, ਮਾਪਿਆਂ ਦੀ ਸੋਚ ਆਦਿ ਵਿਚ ਪਰਵਾਨ ਚੜ੍ਹਿਆ ਬੱਚਾ ਓਹੋ ਜਿਹੀ ਸੋਚ ਵਾਲਾ ਹੀ ਵਿਕਸਿਤ ਹੁੰਦਾ ਹੈ। ਵਿਗਿਆਨੀ ਦੱਸਦੇ ਹਨ ...
Read Full Story


ਵਧ ਰਹੀ ਲੱਚਰ ਗਾਇਕੀ ਨੂੰ ਨੱਥ ਪਾਉਣ ਦੀ ਲੋੜ

ਸੰਗੀਤ ਇੱਕ ਅਜਿਹਾ ਸ਼ਬਦ ਹੈ, ਜਿਸ ਦੇ ਜ਼ੁਬਾਨ ਉੱਤੇ ਆਉਂਦਿਆਂ ਹੀ ਦਿਲ ਦੀਆਂ ਲੱਖਾਂ-ਕਰੋੜਾਂ ਤਾਰਾਂ ਇੱਕ ਸਾਰ ਵੱਜਦੀਆਂ ਹਨ। ਮਾਂ ਦੀ ਲੋਰੀ ਜਿੰਨਾ ਮਿੱਠਾ ਸ਼ਬਦ ਹੈ ਸੰਗੀਤ। ਆਤਮਾ ਨੂੰ ਪ੍ਰਮਾਤਮਾ ਨਾਲ ਮਿਲਾਉਣ ਦਾ ਜਰੀਆ ਮੰਨਿਆ ਜਾਂਦਾ ਹੈ ਸੰਗੀਤ।ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਸਾਰੀਆਂ ਰਸਮਾਂ ਤੇ ਰੀਤੀ-ਰਿਵਾਜ਼ ਸੰਗੀਤ ਨਾਲ ਹੀ ਸਬੰਧਿਤ ਹਨ। ਸਮੁੰਦਰ ਦੀ ਡੂੰਘਾਈ ਤੋਂ ਡੂੰਘਾ ਤੇ ਆਸਮਾਨ ਦੀ ਉਚਾਈ ਤੋਂ ਉੱਚਾ ਸ਼ਬਦ ਹੈ ਸੰਗੀਤ। ਵਧੀਆ ਤੇ ਮਿੱਠਾ ਸੰਗੀਤ ਰੂਹ ਨੂੰ ਸਕੂਨ ਦਿੰਦਾ ਹੈ। ਖ਼ੁਦਾ ਦੀ ਇਬਾਦਤ ਹੈ ਸੰਗੀਤ। ਪੁਰਾਤਨ ਸੰਗੀਤ ਤੇ ਆਧੁਨਿਕ ਸੰਗੀਤ ਵਿੱਚ ਕਾਫ਼ੀ ਫ਼ਰਕ ਹੈ। ਪੁਰਾਤਨ ਸੰਗੀਤ ਸਾਡੇ ਸੱਭਿਆਚਾਰ ਦੇ ਨੇੜੇ ਹੁੰਦਾ ਸੀ। ਪੁਰਾਤਨ ਸੰਗੀਤ ਵਿੱਚ ਰੂਹਾਨੀਅਤ ਝਲਕਦੀ ਸੀ ਤੇ ਗਾਇਕ ਵੀ ਬੜੇ ਸਿੱਧੇ ਤੇ ਸਾਦੇ ਢੰਗ ਨਾਲ ਆਪਣੇ ਗੀਤਾਂ ਨੂੰ ...
Read Full Story


ਲੱਚਰ ਗਾਇਕੀ ਵਿਰੁੱਧ ਲਾਮਬੰਦੀ ਸਮੇਂ ਦੀ ਲੋੜ

ਅੱਜਕਲ ਪੰਜਾਬ ਵਿੱਚ ਹੀ ਨਹੀਂ, ਸਗੋਂ ਦੇਸ ਦੇਸ਼ਾਂਤਰ ਜਿੱਥੇ ਕਿਤੇ ਵੀ ਪੰਜਾਬੀ ਬੈਠਾ ਹੈ, ਉਥੇ ਲੱਚਰ ਗਾਇਕੀ ਦੇ ਵਿਰੋਧ ਦਾ ਮੁੱਦਾ ਭੱਖ ਰਿਹਾ ਹੈ। ਅਖ਼ਬਾਰਾਂ ਵਿੱਚ ਧੜਾਧੜ ਖ਼ਬਰਾਂ ਛੱਪ ਰਹੀਆਂ ਹਨ ਕਿ ਸਾਹਿਤ ਸਭਾਵਾਂ ਤੇ ਸਭਿਆਚਾਰਕ ਮੰਚ ਇਸ ਖ਼ਿਲਾਫ਼ ਮਤੇ ਪਾਸ ਕਰ ਰਹੇ ਹਨ। ਹੁਣੇ ਹੁਣੇ ਕੈਨੇਡਾ ਤੋਂ ਖ਼ਬਰ ਆਈ ਹੈ ਕਿ ਉਥੇ ਦੀਆਂ ਕੁੱਝ ਸਮਾਜਕ ਸੰਸਥਾਵਾਂ ਨੇ ਕੁੱਝ ਗਾਇਕਾਂ ਵਿਰੁੱਧ ਮਤੇ ਪਾਸ ਕਰ ਦਿੱਤੇ ਹਨ ਕਿ ਉਥੋਂ ਦੀ ਕੋਈ ਸੰਸਥਾ ਜੇਕਰ ਉਹਨਾਂ ਦੇ ਸ਼ੋਅ ਕਰਵਾਏਗੀ, ਤਾਂ ਉਸ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਜਾਏਗਾ। ਇਹਨਾਂ ਗਾਇਕਾਂ ਵਿੱਚ ਹਨੀ ਸਿੰਘ, ਗੀਤਾ ਜ਼ੈਲਦਾਰ, ਜੈਜ਼ੀ ਬੀ. ਅਤੇ ਦਲਜੀਤ ਦੁਸਾਂਝ ਦੇ ਨਾਂ ਮੂਹਰੇ ਹਨ। ਕੈਨੇਡਾ ਵਿੱਚ ਕੁੱਝ ਗੁਰੂਘਰਾਂ ਦੀਆਂ ਜਥੇਬੰਦੀਆਂ ਨੇ ਵੀ ਲੱਚਰ ਗਾਇਕੀ ਖ਼ਿਲਾਫ਼ ਡਟਣ ਵਾਲੀਆਂ ਉਹਨਾਂ ...
Read Full Story


ਲੱਚਰਤਾ ਬਾਰੇ ਮੂਕ ਦਰਸ਼ਕ ਬਨਣ ਦੀ ਬਜਾਏ ਇਸ ਵਿਰੁੱਧ ਆਵਾਜ਼ ਬੁਲੰਦ ਕਰੀਏ

ਪੰਜ ਦਰਿਆਵਾਂ ਦੀ ਧਰਤੀ ਜੋ 'ਪੰਜਾਬ' ਦੇ ਨਾਂ ਨਾਲ ਜਾਣੀ ਜਾਂਦੀ ਹੈ, ਇਸ ਸਮੇਂ ਦੋ ਦੇਸ਼ਾਂ ਹਿੰਦੁਸਤਾਨ(ਭਾਰਤ) ਅਤੇ ਪਾਕਿਸਤਾਨ ਵਿਚ ਵੰਡੀ ਹੋਈ ਹੈ। ਭਾਰਤ ਵਚਲੇ ਪੰਜਾਬ ਨੂੰ ਛਾਂਗ ਕੇ, ਇਸ ਦੇ ਪਹਾੜੀ ਅਤੇ ਦਿੱਲੀ ਨਾਲ ਲੱਗਦੇ ਇਲਾਕੇ ਵੱਖ ਕਰ ਦਿੱਤੇ ਗਏ। ਜੋ ਪੰਜਾਬ ਦੇ ਨਾਂਅ ਹੇਠ ਬਚਿਆ, ਉਸ ਦੇ ਪੰਦਰਾਂ ਜ਼ਿਲ੍ਹਿਆਂ ਨੂੰ ਵਧਾ ਕੇ ਬਾਈ ਤਾਂ ਕਰ ਲਈ ਪਰ ਇਸ ਪਾਸ ਆਪਣੀ ਰਾਜਧਾਨੀ ਨਹੀਂ ਹੈ। 'ਪੰਜਾਬ' ਕਹੇ ਜਾਂਦੇ ਇਸ ਸੂਬੇ ਦੀ ਸਰਕਾਰ ਚੰਡੀਗੜ੍ਹ ਵਿੱਚ ਕਿਰਾਏ ਉਤੇ ਬੈਠੀ ਹੈ। ਇਸ ਸੂਬੇ ਦੀ ਭਾਸ਼ਾ ਕਹਿਣ ਨੂੰ ਤਾਂ ਪੰਜਾਬੀ ਹੈ, ਪਰ ਉਸ ਨੂੰ ਨਾ ਸਰਕਾਰ ਸਹੀ ਅਰਥਾਂ ਵਿੱਚ ਲਾਗੂ ਕਰਦੀ ਹੈ ਅਤੇ ਨਾ ਹੀ ਇਸ ਧਰਤੀ ਦੇ ਸਾਰੇ ਪੁੱਤਰ ਮਾਂ-ਬੋਲੀ ਉਤੇ ਮਾਣ ਕਰਦੇ ਹਨ। ਜੁਝ ਤਾਂ ਧਰਮ ਦੇ ਨਾਂਅ ਹੇਠ ਇਸ ਤੋਂ ਮੁਨਕਰ ਹਨ। ਜੋ ਇਸ ਨੂੰ ਮਾਂ ਕਹਿੰਦੇ ਵੀ ਹਨ, ਉਹ ਵੀ ਆਪਣੇ ...
Read Full Story


ਬੀਮਾਰ ਮਾਨਸਿਕਤਾ ਵਾਲੇ ਗਾਇਕਾਂ ਦੇ ਇਲਾਜ ਦੀ ਲੋੜ

ਪੰਜਾਬ ਦਾ ਅਮੀਰ ਵਿਰਸਾ ਅਤੇ ਅਣਖੀਲੇ-ਜਝਾਰੂ ਪੰਜਾਬੀਆਂ ਦਾ ਸੱਭਿਆਚਾਰ ਅੱਜ ਪੂਰੀ ਤਰ੍ਹਾਂ ਕੁਰਾਹੇ ਪੈ ਚੁੱਕਿਆ ਹੈ। ਪੰਜਾਬ ਦੇ ਸੱਭਿਆਚਾਰ ਦੀ ਝਲਕ ਪੇਸ਼ ਕਰਦੀਆਂ ਲੋਕ-ਬੋਲੀਆਂ ਅਤੇ ਪੰਜਾਬੀਆਂ ਦੇ ਜੋਸ਼ੀਲੇ ਸੁਭਾਅ ਨੂੰ ਦਰਸਾਉਣ ਵਾਲੇ ਸ਼ਬਦ ਹੁਣ ਲੱਚਰਤਾ ਅਤੇ ਅਸ਼ਲੀਲਤਾ ਭਰੇ ਬੋਲਾਂ ਵਿੱਚ ਬਦਲ ਗਏ ਹਨ। ਨਸਾਂ ਵਿੱਚ ਜੰਮੇ ਖੂਨ ਨੂੰ ਵਹਾਅ ਦੇਣ ਵਾਲੇ ਬੋਲਾਂ ਨਾਲ ਗੜੁੱਚ ਢਾਡੀ ਵਾਰਾਂ ਤਾਂ ਹੁਣ ਇਤਿਹਾਸ ਬਣ ਕੇ ਰਹਿ ਗਈਆਂ ਹਨ, ਪੁਰਾਣੀਆਂ ਢਾਡੀ-ਵਾਰਾਂ ਨੂੰ 'ਨਵੇਂ ਮਿਊਜ਼ਿਕ' ਦੀ ਚਾਦਰ ਵਿੱਚ ਲਪੇਟ ਕੇ ਲਿਆਂਦਾ ਜਾ ਰਿਹਾ ਹੈ ਜਿਸ ਵਿੱਚ ਮਿਊਜ਼ਿਕ ਦੇ ਸ਼ੋਰ-ਸ਼ਰਾਬੇ ਵਿੱਚ ਆਤਮਾ ਨੂੰ ਝੰਜੋੜਨ ਵਾਲੀ ਅਵਾਜ਼ ਦਬਾ ਦਿੱਤੀ ਜਾਂਦੀ ਹੈ। ਲੋਕਾਂ ਦੀ ਸੋਚ ਅਤੇ ਮਾਨਸਿਕਤਾ ਨੂੰ ਐਸਾ ਪੁੱਠਾ ਗੇੜਾ ਦਿੱਤਾ ਗਿਆ ਹੈ ਕਿ ਚੰਗੇ ਗੀਤ ਸੁਣਨਾ ਕੋਈ ਵਿਰਲਾ ...
Read Full Story


1