HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਲੱਖ"
 
ਆਸਟ੍ਰੇਲੀਆ ਇਕ ਸਾਲ 'ਚ ਸੱਦੇਗਾ ਦੋ ਲੱਖ ਵਿਦੇਸ਼ੀ ਕਾਮੇ

ਸਿਡਨੀ (ਸ.ਸ.ਪਾਰ ਬਿਉਰੋ) ਆਸਟ੍ਰੇਲੀਆ ਸਰਕਾਰ ਦੇਸ਼ ਅੰਦਰ ਆਪਣੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਵਿਦੇਸ਼ਾਂ ਤੋਂ ਵੱਡੇ ਪੱਧਰ 'ਤੇ ਕਾਮੇ ਸੱਦੇਗਾ। ਸਰਕਾਰ ਨੇ ਆਪਣੇ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਆਉਂਦੇ ਇਕ ਵਰ੍ਹੇ ਵਿੱਚ ਕਰੀਬ ਦੋ ਲੱਖ ਲੋਕਾਂ ਨੂੰ ਪੱਕੇ ਵੀਜ਼ੇ ਦਿੰਦਿਆਂ ਵਿਦੇਸ਼ਾਂ ਤੋਂ ਸੱਦੇਗਾ। ਓਧਰ ਵੀਜ਼ਾ ਕਾਨੂੰਨਾਂ ਦੇ ਮਾਹਿਰਾਂ ਨੇ ਇਸ ਨੂੰ ਇਕ ਚੰਗਾ ਕਦਮ ਮੰਨਦਿਆਂ ਸਰਕਾਰ ਨੂੰ ਆਪਣੀ ਆਵਾਸ ਨੀਤੀ ਹੋਰ ਸਰਲ ਕਰਨ ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਸਕੌਟ ਮੋਰੀਸਨ ਨੇ ਦੱਸਿਆ ਕਿ ਮੌਜੂਦਾ ਸਥਿਤੀ ਅਨੁਸਾਰ ਆਸਟ੍ਰੇਲੀਆ ਨੂੰ ਵੱਖ-ਵੱਖ ਖੇਤਰਾਂ ਵਿੱਚ ਕਾਮਿਆਂ ਦੀ ਜ਼ਰੂਰਤ ਹੈ। ਸਰਕਾਰ ਆਪਣੇ ਵਿੱਤੀ ...
Read Full Story


ਅਮਰੀਕੀ ਸਰਕਾਰ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡੀਪੋਰਟ ਹੋਣ ਤੋਂ ਬਚਾ ਰਹੀ ਹੈ

ਨਿਊਯਾਰਕ (ਸ.ਸ.ਪਾਰ ਬਿਉਰੋ) ਅਮਰੀਕੀ ਗ੍ਰਹਿ ਸੁੱਰਖਿਆ ਵਿਭਾਗ ਨੇ ਸਾਲ ੨੦੧੨ 'ਚ ਇੱਕ ਅਜਿਹਾ ਨਿਰਦੇਸ਼ ਜਾਰੀ ਕੀਤਾ ਸੀ,ਜਿਸ ਦੇ ਚਲਦਿਆਂ ਇਮੀਗ੍ਰੇਸ਼ਨ ਕਾਨੂੰਨ ਹੁਣ ਪੂਰੀ ਤਰ੍ਹਾਂ ਲਾਗੂ ਨਹੀ ਹੋ ਰਹੇ ਅਤੇ ਜਿਆਦਾਤਰ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਡੀਪੋਰਟ ਕਰਨ ਲਈ ਉਨਾਂ੍ਹ ਖਿਲਾਫ ਵੱਖਰੇ ਅਪਰਾਧਕ ਮਾਮਲੇ ਨਹੀ ਚਲਾਏ ਜਾ ਰਹੇ। ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਦਾ ਇੱਕ ਵਿਸ਼ੇਸ ਅਦਿਅਨ ਓਬਾਮਾ ਸੂਬੇ ਦੇ ਰੀਪਬਲਿਕਨ ਸੈਨੇਟਰ ਸ਼੍ਰੀ ਜੈਫ ਸੈਸ਼ਨਜ਼ ਵੱਲੋ ਕੀਤਾ ਗਿਆ ਹੈ; ਜਿਸ ਮੁਤਾਬਕ ਦੇਸ਼ ਦੇ ਗ੍ਰਹਿ ਸੁੱਰਖਿਆ ਵਿਭਾਗ ਨੇ ਨਾ ਕੇਵਲ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਖਤ ਇਮਿਗ੍ਰੇਸ਼ਨ ਕਾਨੰਨ ਦੇ ਸ਼ਿਕੰਜਿਆਂ ਅਤੇ ਡੀਪੋਰਟ ਕੀਤੇ ਜਾਣ ਤੋਂ ਬਚਾਇਆ; ਸਗੋਂ ਹੁਣ ਇਹੋ ਵਿਭਾਗ ਆਪਣੇ ਲਗਭਗ ਡੇਢ ਕੁ ਸਾਲ ...
Read Full Story


ਨਵੇਂ ਪਰਵਾਸ ਕਾਨੂੰਨ ਨਾਲ ਢਾਈ ਲੱਖ ਭਾਰਤੀਆਂ ਦਾ ਹੋਵੇਗਾ ਪਾਰ ਉਤਾਰਾ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਆਸ ਹੈ ਕਿ ਉਨ੍ਹਾਂ ਵੱਲੋਂ ਜਿਹੜਾ ਵਿਆਪਕ ਪਰਵਾਸ ਸੁਧਾਰ ਕਾਨੂੰਨ ਲਿਆਂਦਾ ਜਾ ਰਿਹਾ ਹੈ, ਉਸ ਨਾਲ ਇਕ ਕਰੋੜ ਦਸ ਲੱਖ ਗੈਰ-ਕਾਨੂੰਨੀ ਪਰਵਾਸੀਆਂ ਨੂੰ ਲਾਭ ਪੁੱਜੇਗਾ। ਇਨ੍ਹਾਂ ਗੈਰ-ਕਾਨੂੰਨੀ ਪਰਵਾਸੀਆਂ ਵਿਚ ੨,੪੦,੦੦੦ ਭਾਰਤੀ ਹਨ। ਟੀਵੀ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਇਸ ਅਹਿਮ ਬਿੱਲ 'ਤੇ ਵਿਚਾਰ ਚਰਚਾ ਜਾਰੀ ਹੈ, ਪਰ ਹੁਣ ਤੱਕ ਇਸ ਬਿੱਲ ਉਪਰ ਜੋ ਵਿਚਾਰ-ਵਟਾਂਦਰਾ ਹੋਇਆ, ਉਸ ਤੋਂ ਆਸ ਹੈ ਕਿ ਇਹ ਕੰਮ ਸਿਰੇ ਚੜ੍ਹ ਜਾਵੇਗਾ। ਉਨ੍ਹਾਂ ਕਿਹਾ, ''ਇਸ ਸੋਧ ਨੂੰ ਛੇਤੀ ਤੇ ਸਹੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਰਿਪਬਲਿਕਨਾਂ ਤੇ ਡੈਮੋਕਰੇਟਾਂ ਦਾ ਇਸ ਉਪਰ ਰਲ ਕੇ ਕੰਮ ਕਰਨਾ ਅਹਿਮ ਹੋਵੇਗਾ। ਮੈਂ ਇਸ ਸੋਧ ਲਈ ਪੂਰਾ ਜ਼ੋਰ ਲਗਾ ਰਿਹਾ ਹਾਂ। ਆਸ ਹੈ ਕਿ ਸਭ ਠੀਕ ਹੋ ਜਾਵੇਗਾ।'' ਮੰਗਲਵਾਰ ...
Read Full Story


ਕੈਨੇਡਾ ਸਰਕਾਰ ਵਲੋਂ ਹੁਨਰਮੰਦ ਸ਼੍ਰੇਣੀ ਵਿੱਚ ਕੈਨੇਡਾ ਆਉਣ ਵਾਲੇ ੨ ਲੱਖ ਲੋਕਾਂ ਦੀਆਂ ਦਰਖਾਸਤਾਂ ਮੋੜਨ ਦਾ ਐਲਾਨ

ਟੋਰਾਂਟੋ (ਸ.ਸ.ਪਾਰ ਬਿਉਰੋ) ਕੈਨੇਡਾ ਸਰਕਾਰ ਨੇ ਅਹਿਮ ਫੈਸਲੇ ਵਿੱਚ ਹੁਨਰਮੰਦ ਸ਼੍ਰੇਣੀ ਵਿੱਚ ਕੈਨੇਡਾ ਆਉਣ ਦੀ ਉਡੀਕ ਕਰਨ ਵਾਲੇ ਕੋਈ ੨ ਲੱਖ ਲੋਕਾਂ ਦੀਆਂ ਦਰਖਾਸਤਾਂ ਮੋੜਨ ਦਾ ਐਲਾਨ ਕਰਕੇ ਵੱਡਾ ਝਟਕਾ ਦਿੱਤਾ ਹੈ। ੨੭ ਫਰਵਰੀ, ੨੦੦੮ ਤੋਂ ਪਹਿਲਾਂ ਦਰਖਾਸਤਾਂ ਦੇਣ ਵਾਲਿਆਂ ਦੀਆਂ ਫੀਸਾਂ ਵੀ ਵਾਪਸ ਮੋੜ ਦੇਣ ਦਾ ਐਲਾਨ ਹੋਇਆ ਹੈ ਅਤੇ ਇਹ ਮੋੜ ਮੁੜਾਈ ਕੈਨੇਡਾ ਨੂੰ ੧੩ ਕਰੋੜ ਡਾਲਰਾਂ 'ਚ ਪਵੇਗੀ, ਪਰ ਦਰਖਾਸਤਕਾਰਾਂ ਦੀ ਸਾਲਾਂਬੱਧੀ ਉਡੀਕ ਅਤੇ ਖੱਜਲ-ਖੁਆਰੀ ਦਾ ਕੋਈ ਮੁੱਲ ਨਹੀਂ ਮੋੜਿਆ ਜਾ ਸਕਦਾ। ਇਨ੍ਹਾਂ ਲੋਕਾਂ ਨੂੰ ਹੁਣ ਨਵੇਂ ਪ੍ਰੋਗਰਾਮ ਤਹਿਤ ਨਵੇਂ ਸਿਰਿਉਂ ਅਰਜ਼ੀਆਂ ਦੇਣ ਲਈ ਕਿਹਾ ਗਿਆ ਹੈ। ਇਸ ਦੀ ਸੀਮਾ ਵੀ ਨਿਰਧਾਰਤ ਕੀਤੀ ਗਈ ਹੈ, ਜਦ ਤਂੋ ਕੰਜ਼ਰਵੇਟਿਵ ਪਾਰਟੀ ਨੇ ਬਹੁਮੱਤ ਵਿਚ ਆ ਕੇ ਸੱਤਾ ਹਥਿਆਈ ਹੈ ਨਿੱਤ ਨਵੇਂ ਰੰਗ ਵਿਖਾ ਰਹੀ ਹੈ ...
Read Full Story


ਪੰਜ ਲੱਖ ਡਾਲਰ ਲਗਾਓ ਤੇ ਅਮਰੀਕਾ ਦੇ ਵਾਸੀ ਹੋ ਜਾਓ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਵਿੱਚ ਦੋ ਸੰਸਦ ਮੈਂਬਰਾਂ ਨੇ ਇਕ ਬਿੱਲ ਪੇਸ਼ ਕੀਤਾ ਹੈ ਜਿਸ ਵਿੱਚ ਦੇਸ਼ ਵਿਚ ਨਵਾਂ ਵੀਜ਼ਾ ਨਿਯਮ ਬਣਾਉਣ ਦੀ ਅਪੀਲ ਕੀਤੀ ਗਈ ਹੈ। ਇਸ ਤਹਿਤ ਤਜਵੀਜ਼ ਹੈ ਕਿ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਜਾਂ ਵੀਜ਼ਾ ਦਿੱਤਾ ਜਾਵੇ ਜੋ ਇੱਥੇ ਰਿਹਾਇਸ਼ੀ ਸੰਪਤੀ ਖਰੀਦਣ ਵਿੱਚ ਘੱਟੋ-ਘੱਟ ੫ ਲੱਖ ਡਾਲਰ ਨਿਵੇਸ਼ ਕਰਦੇ ਹਨ। ਇਹ ਤਜਵੀਜ਼ ਉਸ ਪੈਕੇਜ਼ ਦਾ ਹਿੱਸਾ ਹੈ ਜਿਸ ਨਾਲ ਕੌਮਾਂਤਰੀ ਸੈਲਾਨੀਆਂ ਲਈ ਅਮਰੀਕੀ ਯਾਤਰਾ ਆਸਾਨ ਹੋ ਜਾਵੇਗੀ। ਅਜਿਹਾ ਹੀ ਪ੍ਰੋਗਰਾਮ ਪਹਿਲਾ ਹੀ ਹੈ, ਜਿਸ ਤਹਿਤ ਜੇਕਰ ਕੋਈ ਵਿਦੇਸ਼ੀ ਨਾਗਰਿਕ ਕਿਸੇ ਅਮਰੀਕੀ ਕਾਰੋਬਾਰ ਵਿੱਚ ਘੱਟੋ-ਘੱਟ ਪੰਜ ਲੱਖ ਡਾਲਰ ਲਗਾਉਂਦਾ ਹੈ ਤੇ ਇਸ ਨਾਲ ਘੱਟੋ-ਘੱਟ ਦਸ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਤਾਂ ਉਸ ਨੂੰ ਗਰੀਨ ਕਾਰਡ ਮਿਲਣ ...
Read Full Story


ਇੰਗਲੈਂਡ ਦੀ ਨਵੀਂ ਇਮੀਗਰੇਸ਼ਨ ਨੀਤੀ ਦਾ ਲੱਖਾਂ ਪ੍ਰਵਾਸੀ ਕਾਮਿਆਂ 'ਤੇ ਕੋਈ ਅਸਰ ਨਹੀਂ ਪਵੇਗਾ

ਲੰਡਨ: ਅਪ੍ਰੈਲ ੨੦੧੧ ਤੋਂ ਇੰਗਲੈਂਡ ਵਿੱਚ ਨਵੇਂ ਸਖਤ ਇਮੀਗਰੇਸ਼ਨ ਤੇ ਵੀਜ਼ਾ ਨਿਯਮ ਲਾਗੂ ਹੋ ਰਹੇ ਹਨ ਪਰ ਜਿਹੜ ਲੱਖਾਂ ਪ੍ਰਵਾਸੀ ਕਾਮੇ ਪਹਿਲਾਂ ਤੋਂ ਹੀ ਇਸ ਦੇਸ਼ ਵਿੱਚ ਕੰਮ ਕਰ ਰਹੇ ਹਨ, ਉਹ ਭਾਵੇਂ ਕੋਈ ਵੀ ਨੌਕਰੀ ਬਦਲਣ ਭਾਵੇਂ ਵੀਜ਼ਾ, ਉਹਨਾਂ ਨੂੰ ਕੋਈ ਫਰਕ ਨਹੀਂ ਪਵੇਗਾ। ਕੰਪਨੀਆਂ ਵੀ ਆਪਣੇ ਵਿਦੇਸ਼ਾਂ 'ਚ ਮੌਜੂਦ ਸਟਾਫ ਨੂੰ ਨਿਰਧਾਰਤ ਉਚਤਮ ਤਨਖਾਹ ਤੋਂ ਘੱਟ ਉਤੇ ਵੀ ਇੰਗਲੈਂਡ ਸੱਦ ਸਕਣਗੇ, ਬਸ਼ਰਤੇ ਉਹਨਾਂ ਦੀ ਇੱਕ ਸਾਲ ਬਾਅਦ ਬਦਲੀ ਹੋ ਜਾਵੇ। ਜਿਹੜੇ ਵਿਦੇਸ਼ੀ ਡੇਢ ਲੱਖ ਪੌਂਡ ਤੋਂ ਵੱਧ ਕਮਾਉਂਦੇ ਹਨ, ਉਹਨਾਂ ਨੂੰ ਵੀ ਨਵੇਂ ਨਿਯਮਾਂ ਤੋਂ ਇੱਕ ਸਾਲ ਲਈ ਛੋਟ ਮਿਲੇਗੀ। ਇਹ ਜਾਣਕਾਰੀ ਗ੍ਰਹਿ ਵਿਭਾਗ ਨੇ ਦਿੱਤੀ। ਨਵੀ ਇਮੀਗਰੇਸ਼ਨ ਪ੍ਰਣਾਲੀ ਅਧੀਨ ਵਿਗਿਆਨੀ ਆਸਾਨੀ ਨਾਲ ਇੰਗਲੈਂਡ ਆ ਸਕਣਗੇ, ਉਹਨਾਂ ਉਤੇ ਕੋਈ ਰੋਕਾਂ ਨਹੀਂ ਹੋਣਗੀਆਂ। ਇਸ ...
Read Full Story


ਇਟਲੀ ਨੇ ਇੱਕ ਲੱਖ ਕਾਮਿਆਂ ਦੀ ਮੰਗ ਕੀਤੀ

ਰੋਮ (ਇਟਲੀ)- ਇਟਲੀ ਆਲਮੀ ਆਰਥਿਕ ਮੰਦਵਾੜੇ ਦਾ ਝੰਬਿਆਂ ਹੋਇਆ, ਪਰ ਫਿਰ ਵੀ ਇਹ ਵਿਦੇਸ਼ੀ ਕਾਮਿਆਂ ਨੂੰ ਖੁੱਲ੍ਹ-ਦਿਲੀ ਨਾਲ ਕੰਮ ਕਰਨ ਦੇ ਮੌਕੇ ਦੇਣ ਵਿੱਚ ਪਿੱਛੇ ਨਹੀਂ ਰਿਹਾ। ਭਾਵੇਂ ਇਟਲੀ ਦੀਆਂ ਕੰਮ ਮੁਹੱਈਆ ਕਰਨ ਵਾਲੀਆਂ ਨਿੱਜੀ ਏਜੰਸੀਆਂ ਵਿੱਚ ਪਹਿਲਾਂ ਹੀ ਲੱਖਾਂ ਦੀ ਤਦਾਦ ਵਿੱਚ ਬੇਰੁਜ਼ਗਾਰਾਂ ਦੇ ਅੰਕੜੇ ਦਰਜ ਹਨ। ਇਟਲੀ ਸਰਕਾਰ ਨੇ ਇਸ ਸਾਲ ਵੀ ਲਗਭਗ ਇੱਕ ਲੱਖ ਵਿਦੇਸ਼ੀ ਕਾਮਿਆਂ ਦੀ ਵੱਖ-ਵੱਖ ਖੇਤਰਾਂ ਵਿੱਚ ਮੰਗ ਕੀਤੀ ਹੈ। ਰੋਮ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਇਟਲੀ ਦੇ ਪ੍ਰਧਾਨ ਮੰਤਰੀ ਸ਼੍ਰੀ ਸਿਲਵੀਓ ਬੈਰਲਿਸਕੋਨੀ ਨੇ ਵਿਦੇਸ਼ੀਆਂ ਨੂੰ ਨਵਾਂ ਸਾਲ ਦਾ ਤੋਹਫਾ ਦਿੰਦਿਆਂ ਇੱਕ ਲੱਖ ਵਿਦੇਸ਼ੀ ਕਾਮੇ ਬਾਹਰੋਂ ਮੰਗਾਉਣ ਲਈ ਕੋਟਾ ਜਾਰੀ ਕੀਤਾ ਹੈ। ਇਸ ਕੋਟੇ ਦਾ ਨਾਂਅ ਦਿਕਰੀ ਤੋਂ ਫਲੂਸੀ ਹੈ। ਉਹਨਾਂ ਦੱਸਿਆ ...
Read Full Story


1