HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਰਿਹਾ"
 
ਮਾਲਟਾ ਕਿਸ਼ਤੀ ਕਾਂਡ ਦੇ ਪੰਜਾਬੀਆਂ ਨੂੰ ਯਾਦ ਕਰਦੇ ਹੋਏ

ਸੰਸਾਰ ਭਰ ਵਿਚ ਕਾਨੂੰਨੀ ਅਤੇ ਗੈਰ-ਕਾਨੂੰਨੀ ਪਰਵਾਸ ਵਾਲੇ ਰਸਤਿਆਂ ਅਤੇ ਇਰਾਦਿਆਂ ਦੀ ਚਰਚਾ ਕਰਦੇ ਹੋਏ ਅਸੀਂ ਇਸ ਨਤੀਜੇ ਉੱਤੇ ਪੁੱਜਦੇ ਹਾਂ ਕਿ ਇਸ ਵੇਲੇ ਲਗਭਗ ੨੩ ਕਰੋੜ ਪਰਵਾਸੀ ਆਪਣੀ ਜਨਮ ਭੂਮੀ ਨੂੰ ਛੱਡ ਕੇ ਦੂਰ-ਦੁਰੇਡੇ ਦੇ ਦੇਸ਼ਾਂ ਨੂੰ ਆਪਣੇ ਦੇਸ਼ ਨਾਲੋਂ ਵਧੀਆ, ਸੁਰੱਖਿਅਤ, ਅਮੀਰ ਅਤੇ ਅਮਨ ਪਸੰਦ ਸਮਝਦੇ ਹੋਏ ਵਿਦੇਸ਼ਾਂ ਵਿਚ ਵਸੇ ਹੋਏ ਹਨ। ਇਨ੍ਹਾਂ ਵਿਚ ਲਗਭਗ ੬ ਕਰੋੜ ਉਹ ਭਾਰਤੀ ਪਰਵਾਸੀ ਹਨ, ਜੋ ਆਪ ਜਾਂ ਆਪਣੇ ਉਨ੍ਹਾਂ ਵੱਡੇ-ਵਡੇਰਿਆਂ ਦੀ ਔਲਾਦ ਹਨ, ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ। ਭਾਰਤ ਤੋਂ ਇਹ ਪਰਵਾਸ ਬਰਤਾਨਵੀ ਸਮਾਜ ਦੀ ਬਸਤੀ ਤੋਂ ਲੈ ਕੇ ਅੱਜ-ਕੱਲ੍ਹ ਦੇ ਭਾਰਤੀ ਆਗੂਆਂ ਵੱਲੋਂ ਵਿਸ਼ਵ ਦੀ ਆਰਥਿਕ ਸ਼ਕਤੀ ਹੋਣ ਦਾ ਦਾਅਵਾ ਕਰ ਰਹੇ ਸੁਤੰਤਰ ਭਾਰਤੀ ਲੋਕਰਾਜ ਤੱਕ ਨਿਰੰਤਰ ਜਾਰੀ ਹੈ। ਇਹ ਭਾਰਤੀ ਜਿੱਥੇ ...
Read Full Story


ਇਤਿਹਾਸਿਕ ਵੰਡ ਵੱਲ ਵਧ ਰਿਹਾ ਇਰਾਕ!

ਜਦੋ ਇਸ ਸਾਲ ਆਈਐਸਆਈਐੱਸ (ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ) ਨਾਂ ਦੀ ਜਥੇਬੰਦੀ ਦੇ ਅੱਤਵਾਦੀਆਂ ਨੇ ਇਰਾਕ ਦੀ ਕੇਂਦਰੀ ਬੈਂੱਕ ਵਿੱਚ ਡਾਕਾ ਮਾਰਕੇ ੪੭੫ ਮਿਲੀਅਨ ਡਾਲਰ ਲੁੱਟ ਲਿਆ ਸੀ ਅਤੇ ਉਸ ਤੋਂ ਫੋਰਨ ਬਾਅਦ ਜਾਰਡਨ ਦੇ ਇੱਕ ਹੋਟਲ ਵਿੱਚ ਸ਼ਰਨਾਰਥੀ ਬਣ ਕੇ ਰਹਿ ਰਹੀ ਇਰਾਕ ਦੇ ਸਾਬਕਾ ਰਾਸ਼ਟਰੀ ਪਤੀ ਦੀ ਲੜਕੀ ਰਾਘਦ ਹੂਸੈਨ ਨੇ ਇਹ ਬਿਆਨ ਦਿੱਤਾ ਸੀ ਕਿ ਹੁਣ ਸਾਡੇ ਮਿਸ਼ਨ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਤਾਂ ਉਸ ਵਕਤ ਇਸ ਗੱਲ ਵੱਲ ਬਹੁਤੀ ਤਵੱਜੋਂ ਨਹੀਂ ਸੀ ਦਿੱਤੀ ਗਈ ਕਿ ਇਰਾਕ ਵਿੱਚ ਇਹ ਗਰੁੱਪ ਭਿਆਨਕ ਤਬਾਹੀ ਵੀ ਮਚਾ ਸਕਦਾ ਹੈ। ਰਾਘਦ ਹੂਸੈਨ ਸੋਸ਼ਲ ਮੀਡੀਏ ਰਾਹੀਂ ਇਹ ਵੀ ਪ੍ਰਚਾਰ ਕਰਦੀ ਰਹੀ ਹੈ ਕਿ ਸੁੰਨੀ ਖਾੜਕੂਆਂ ਦੀ ਵੱਧ ਤੋਂ ਵੱਧ ਪੈਸੇ ਨਾਲ ਮਦਦ ਕੀਤੀ ਜਾਵੇ ਅਤੇ ਉਸ ਉਪਰ ਇਰਾਕ ਵਿੱਚ ਕਈ ਕੇਸ ਵੀ ਦਰਜ ਹਨ ਪਰ ਉਹ ਰਫਿਊਜੀ ਬਣ ਕੇ ਜਾਰਡਨ ...
Read Full Story


ਲੋਕਤੰਤਰ ਹੈ ਹਾਰ ਰਿਹਾ, ਕਾਲਾ ਧਨ ਹੈ ਜਿੱਤ ਰਿਹਾ

ਹਿੰਦੁਸਤਾਨ ਦੇ ਲੋਕਤੰਤਰ ਦਾ ੧੬ਵਾਂ ਮਹਾਂਕੁੰਭ ਚੱਲ ਰਿਹਾ ਹੈ। ਇਸ ਚੋਣ ਵਿਚ ਪੈਸੇ ਦਾ ਬੋਲਬਾਲਾ ਹੈ। ਇਕ ਅੰਦਾਜ਼ੇ ਅਨੁਸਾਰ ਅੱਜ ਇਕ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਇਕ ਤੋਂ ਪੰਜ ਕਰੋੜ ਰੁਪਏ ਖਰਚ ਹੁੰਦੇ ਹਨ ਅਤੇ ਲੋਕ ਸਭਾ ਚੋਣ ਹਲਕੇ ਤੋਂ ਚੋਣ ਲੜਨ ਲਈ ਪੰਜ ਤੋਂ ਪੱਚੀ ਕਰੋੜ ਖਰਚ ਹੋ ਜਾਂਦੇ ਹਨ। ਸੈਂਟਰ ਫਾਰ ਮੀਡੀਆ ਸਟੱਡੀਜ਼ ਦੇ ਅਨੁਸਾਰ ਇਨ੍ਹਾਂ ਆਮ ਚੋਣਾਂ ਵਿਚ ਦੇਸ਼ ਦੇ ਸਿਆਸੀ ਦਲ ੩੦ ਹਜ਼ਾਰ ਕਰੋੜ ਰੁਪਏ ਖਰਚ ਕਰਨਗੇ। ਇਹਨਾਂ ਪੈਸਿਆਂ ਵਿਚੋਂ ਵੱਡਾ ਹਿੱਸਾ ਕਾਲੇ ਧਨ ਦੇ ਰੂਪ ਵਿਚ ਹੋਵੇਗਾ। ਕੁਝ ਹੋਰ ਮਾਹਿਰਾਂ ਅਨੁਸਾਰ ਕਾਲੇ ਧਨ ਦੀ ਇਹ ਰਕਮ ੬੦ ਹਜ਼ਾਰ ਕਰੋੜ ਰੁਪਏ ਤੋਂ ਉਪਰ ਜਾ ਸਕਦੀ ਹੈ। ਇਹ ਪੈਸਾ ਕਿੱਥੋਂ ਆ ਰਿਹਾ ਹੈ, ਕੌਣ ਦੇ ਰਿਹਾ ਹੈ, ਕਿਉ਼ਂ ਦੇ ਰਿਹਾ ਹੈ, ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੇਸ਼ ਦੇ ਆਮ ਨਾਗਰਿਕ ਨੇ ਚਿੰਤਾ ਤਾਂ ਉਸ ...
Read Full Story


ਬਦਲ ਰਿਹਾ ਹੈ ਅਜੋਕੀ ਪੱਤਰਕਾਰੀ ਦਾ ਅਕਸ

ਕੋਈ ਸਮਾਂ ਸੀ ਜਦੋਂ ਪੱਤਰਕਾਰੀ ਦਾ ਕਿੱਤਾ ਉਹ ਵਿਅਕਤੀ ਕਰਦੇ ਸਨ ਜੋ ਪੜ੍ਹੇ ਲਿਖੇ , ਦੂਰ ਅੰਦੇਸ਼ੀ ਅਤੇ ਕ੍ਰਾਂਤੀਕਾਰੀ ਬਿਰਤੀ ਵਾਲੇ ਵਾਲੇ ਹੁੰਦੇ ਸਨ ਅਤੇ ਸਮਾਜਿਕ ਵਾਤਾਵਰਣ ਦੀ ਅਸਲੀ ਤਸਵੀਰ ਵੇਖਦੇ ਸਨ। ਸਮਾਜ ਵਿੱਚ ਵਿਚਰਦਿਆਂ ਉਹ ਮਨੁੱਖੀ ਕਦਰਾਂ ਕੀਮਤਾਂ ਦੀ ਪੜਤਾਲ (ਘੋਖ) ਕਰਨ ਉਰੰਤ ਸਮਾਜਿਕ ਬੁਰਾਈਆਂ,ਮਨੁੱਖਾਂ ਨਾਲ ਹੁੰਦੀ ਧੱਕੇਸ਼ਾਹੀ ,ਸਿਵਲ ਅਤੇ ਪ੍ਰਸ਼ਾਸ਼ਨਿਕ ਕਮਜ਼ੋਰੀਆਂ ਨੁੰ ਸਮਾਜ ਸੁਧਾਰਕ ਵਿਅਕਤੀਆਂ ਦੀ ਸਹਾਇਤਾ ਨਾਲ ਅਤੇ ਉਨ੍ਹਾਂ ਦੇ ਯਤਨਾਂ ਨੂੰ ਪ੍ਰੈੱਸ ਤੱਕ ਪਹੁੰਚਾਉਂਦੇ ਸਨ।ਪ੍ਰੈੱਸ ਆਮ ਜਨਤਾ ਲਈ ਸਰਕਾਰੀ ਦਰਬਾਰਾਂ ਵਿੱਚ ਸੁਨੇਹਾ ਪਹੁੰਚਾਉਣ ਦਾ ਇਕ ਬਹੁਤ ਹੀ ਸਸਤਾ ਅਤੇ ਮਹੱਤਵਪੂਰਣ ਸਾਧਨ ਰਿਹਾ ਹੈ। ਸਾਡੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੀ ਸਫਲਤਾ ਦਾ ਰਾਜ ਹੀ ਉਸ ਸਮੇਂ ਦੀ ਪ੍ਰੈੱਸ ਹੈ ਜਿਸਨੇ ਰਾਜ ਪੱਧਰ ਤੇ ਸੰਗਠਿਤ ...
Read Full Story


ਬਰਤਾਨੀਆ 'ਚ ਦਿਨੋ-ਦਿਨ ਵਧ ਰਿਹਾ ਹੈ ਭਾਰਤ ਦਾ ਪ੍ਰਭਾਵ

ਸੁਤੰਤਰ ਭਾਰਤ ਦੀ ਪਹਿਲੀ ਅੱਧੀ ਸਦੀ ਵਿਚ ਅਰਥਾਤ ੨੦੦੧ ਦੀ ਮਰਦਮਸ਼ੁਮਾਰੀ ਵੇਲੇ ਬਰਤਾਨੀਆ ਵਿਚ ੧੦ ਲੱਖ ਭਾਰਤੀ ਜਾਂ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਇਸ ਦੇਸ਼ ਵਿਚ ਵਸਦੇ ਸਨ, ਜਿਨ੍ਹਾਂ ਦੀ ਗਿਣਤੀ ਪਿਛਲੇ ਦਹਾਕੇ ਦੌਰਾਨ ਵਧ ਕੇ ੧੮ ਲੱਖ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਇਹ ਵਸੋਂ ਪਹਿਲਾਂ ਪਹਿਲ ਭਾਰਤੀ ਨਾਗਰਿਕਾਂ ਵਜੋਂ ਆਏ ਆਵਾਸੀਆਂ ਦੀ ਦੂਜੀ ਅਤੇ ਤੀਜੀ ਪੀੜ੍ਹੀ ਦੇ ਇਥੇ ਜਨਮੇ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕਾਂ ਦੇ ਰੂਪ ਵਿਚ ਹਰ ਵਰ੍ਹੇ ਵਧਦੀ ਗਈ ਹੈ, ਜਿਸ ਦੇ ਨਤੀਜੇ ਵਜੋਂ ਬਰਤਾਨੀਆ ਵਿਚ ਹੁਣ ਹਰ ਖੇਤਰ ਵਿਚ ਭਾਰਤੀ ਪ੍ਰਭਾਵ ਵੀ ਸਥਾਪਿਤ ਹੁੰਦਾ ਅਤੇ ਵਧਦਾ ਵੇਖਿਆ ਜਾ ਰਿਹਾ ਹੈ, ਗ਼ੌਰ ਫਰਮਾਓ! ਆਰਥਿਕ ਖੇਤਰ ਭਾਰਤ ਵਿਚ ਅੰਦਰੂਨੀ ਤੌਰ 'ਤੇ ਬੇਸ਼ੱਕ ਮਿਹਨਤਕਸ਼ ਭਾਰਤੀਆਂ ਨੇ ਬਰਤਾਨੀਆ ਜਿਹੇ ਦੇਸ਼ਾਂ ਦੇ ਮੁਕਾਬਲੇ ਕਈ ਗੁਣਾ ਵੱਧ ਉੱਨਤੀ ...
Read Full Story


ਨੌਜਵਾਨ ਪੀੜ੍ਹੀ ਨੂੰ ਜਕੜ ਰਿਹਾ ਹੈ ਨਸ਼ੀਲਾ ਅੱਤਵਾਦ

ਵੱਡੇ ਪੱਧਰ 'ਤੇ ਨਸ਼ਿਆਂ ਦੀ ਸਪਲਾਈ ਤੇ ਖ਼ਪਤ ਨੂੰ ਨਸ਼ੀਲੇ ਅੱਤਵਾਦ ਦਾ ਨਾਮ ਦਿੱਤਾ ਗਿਆ ਹੈ। ਇਹ ਅਜਿਹਾ ਅੱਤਵਾਦ ਹੈ, ਜਿਸ ਨੂੰ ਖ਼ਤਮ ਕਰਨਾ ਜੇ ਅਸੰਭਵ ਨਹੀਂ ਤਾਂ ਬਹੁਤ ਕਠਿਨ ਜਰੂਰ ਹੈ, ਕਿਉਂਕਿ ਐਟਮ ਬੰਬ ਵਾਂਗ ਇਸ ਦਾ ਪ੍ਰਭਾਵ ਬਹੁਦਿਸ਼ਾਵੀ ਤੇ ਵਿਨਾਸ਼ਕਾਰੀ ਹੈ। ਪੀੜ੍ਹੀਆਂ ਤੱਕ ਇਸ ਦਾ ਘਾਤਕ ਅਸਰ ਰਹਿੰਦਾ ਹੈ। ਨਸ਼ੇ ਮਨੁੱਖ ਨੂੰ ਬਿਮਾਰ, ਕਮਜ਼ੋਰ, ਅਪਾਹਿਜ ਤੇ ਨਸ਼ਟ ਕਰ ਦਿੰਦੇ ਹਨ। ਪਰਿਵਾਰਕ ਜੀਵਨ ਲੜਖੜਾ ਜਾਂਦਾ ਹੈ, ਬੱਚੇ ਰੁਲਦੇ ਹਨ ਅਤੇ ਬੁੱਢਾਪਾ ਲਾਚਾਰ ਹੋ ਜਾਂਦਾ ਹੈ। ਸਮਾਜਿਕ ਤਾਣਾ-ਬਾਣਾ ਉਲਝਦਾ ਹੈ ਅਤੇ ਮਨੁੱਖੀ ਰਿਸ਼ਤਿਆਂ ਵਿਚ ਤਰੇੜਾਂ ਆਉਦੀਆਂ ਹਨ। ਸਮਾਜਿਕ ਤੰਦ ਸਿੱਲ਼ੇ, ਬੋਦੇ ਅਤੇ ਰੰਗਹੀਣ ਹੋ ਜਾਂਦੇ ਹਨ। ਵੱਸਦੇ ਰੱਸਦੇ ਵਿਹੜਿਆਂ ਵਿੱਚ ਕੁੱਝ ਵਰ੍ਹੇ ਧੂੰਆ ਧੁੱਖਦਾ ਹੈ ਤੇ ਪਿੱਛੇ ਸੁਆਹ ਬਚ ਜਾਂਦੀ ਹੈ। ਕਾਲੇ ਧਨ ਦਾ ...
Read Full Story


ਪਰਿਵਾਰਾਂ ਨੂੰ ਵੱਖ ਕਰ ਰਿਹਾ ਹੈ ਬਰਤਾਨੀਆ ਦਾ ਪ੍ਰਵਾਸ ਸਬੰਧੀ ਕਾਨੂੰਨ

ਲੰਡਨ (ਸ.ਸ.ਪਾਰ ਬਿਉਰੋ) ਬ੍ਰਿਟੇਨ ਵਿੱਚ ਸੰਸਦਾਂ ਦੀ ਇੱਕ ਕਮੇਟੀ ਨੇ ਕਿਹਾ ਹੈ ਕਿ, ਯੂਰਪੀ ਸੰਘ ਤੋਂ ਬਾਹਰ ਦੇ ਦੇਸ਼ਾਂ ਦੇ ਲੋਕਾਂ ਦੇ ਪ੍ਰਵਾਸ ਸਬੰਧੀ ਬਣਾਏ ਗਏ ਨਵੇਂ ਨਿਯਮਾਂ ਦੀ ਵਜ੍ਹਾ ਕਾਰਨ ਬਰਤਾਨੀ ਪਰਿਵਾਰ ਵੰਡੇ ਜਾ ਰਹੇ ਹਨ। ਇਸ ਕਮੇਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੁਲਾਈ ੨੦੧੨ ਵਿੱਚ ਕਮਾਈ ਦੀ ਹੇਠਲੀ ਸੀਮਾ ਤੈਅ ਕੀਤੇ ਜਾਣ ਦੇ ਬਾਅਦ ਤੋਂ ਹਜਾਰਾਂ ਬਰਤਾਨੀ ਯੂਰਪੀ ਸੰਘ ਦੇ ਬਾਹਰ ਦਾ ਜੀਵਨ ਸਾਥੀ ਬ੍ਰਿਟੇਨ ਨਹੀਂ ਲਿਆ ਪਾ ਰਹੇ ਹਨ। ਕਮੇਟੀ ਅਨੁਸਾਰ, ਇਨਾਂ ਨਿਯਮਾਂ ਦੀ ਵਜ੍ਹਾ ਨਾਲ ਬੱਚੇ ਆਪਣੇ ਮਾਤਾ - ਪਿਤਾ ਤੋਂ ਵੱਖ ਹੋ ਗਏ ਹਨ। ਇਸ ਕਮੇਟੀ ਦੀ ਰਿਪੋਰਟ 'ਤੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ, ਕਰਦਾਤਾਵਾਂ 'ਤੇ ਪ੍ਰਵਾਸੀਆਂ ਦਾ ਬੋਝ ਘੱਟ ਕਰਨ ਲਈ ਇਹ ਨਿਯਮ ਬਣਾਏ ਗਏ ਹਨ। ਕਰੀਬ ਇੱਕ ਸਾਲ ਪਹਿਲਾਂ ਅਮਲ ਵਿੱਚ ਆਏ ਨਵੇਂ ਨਿਯਮਾਂ ਦੇ ...
Read Full Story


ਪੱਛਮੀਕਰਨ ਦਾ ਪੰਜਾਬ 'ਤੇ ਵਧ ਰਿਹਾ ਪ੍ਰਭਾਵ

ਕੁਝ ਮਹੀਨੇ ਪਹਿਲਾਂ ਨਾਂਦੇੜ ਅਤੇ ਉਸ ਦੇ ਨਾਲ ਲੱਗਦੇ ਇਲਾਕੇ ਵਿੱਚ ਜਾਣ ਦਾ ਮੌਕਾ ਮਿਲਿਆ। ਕੁਝ ਸਾਲ ਪਹਿਲਾਂ 'ਅਮਰੀਕਨ ਕਾਲਜ ਆਫ ਸਰਜਨਜ਼' ਦੀ ਚੇਨਈ ਵਿੱਚ ਹੋਈ ਮੀਟਿੰਗ ਵਿੱਚ ਜਾਣ ਦਾ ਵੀ ਮੌਕਾ ਮਿਲਿਆ ਸੀ। ਚੇਨਈ ਤੋਂ ਪੁਡੂਚੇਰੀ ਕਾਰ ਰਾਹੀਂ ਜਾਣ ਨਾਲ ਤਾਮਿਲਨਾਡੂ ਦੇ ਪਿੰਡਾਂ ਵਿੱਚੋਂ ਵੀ ਲੰਘਣ ਦਾ ਮੌਕਾ ਮਿਲਿਆ। ਮਹਾਰਾਸ਼ਟਰ, ਕਰਨਾਟਕਾ ਅਤੇ ਤਾਮਿਲਨਾਡੂ ਦੀ ਪੰਜਾਬ ਨਾਲ ਤੁਲਨਾ ਤੇ ਖ਼ਾਸ ਕਰਕੇ ਪਿੰਡਾਂ ਨਾਲ ਤੁਲਨਾ ਕਰਨ ਤੋਂ ਇਹ ਤੱਥ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਵਿੱਚ ਸੱਭਿਆਚਾਰਕ ਖੋਰਾ ਅਤੇ ਪੱਛਮੀਕਰਨ ਦੱਖਣੀ ਭਾਰਤ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਹੋਇਆ ਹੈ। ਤੁਲਨਾਤਮਕ ਤੌਰ 'ਤੇ ਪੰਜਾਬ ਵਿੱਚ ਸਮਾਜਿਕ ਅਸਥਿਰਤਾ ਅਤੇ ਕਦਰਾਂ-ਕੀਮਤਾਂ ਵਿੱਚ ਨਿਘਾਰ ਬਹੁਤ ਤੇਜ਼ੀ ਨਾਲ ਆ ਰਿਹਾ ਹੈ। ਹਰਿਆਣੇ ਅਤੇ ਪੰਜਾਬ ਵਿੱਚ ਉੱਚ ਪੱਧਰ ਦੇ ...
Read Full Story


ਅਕਾਲੀ ਦਲ ਬਾਦਲ ਦਾ ਧਰਮ ਨਿਰਪੱਖਤਾ ਦਾ ਨਵਾਂ ਪੈਂਤੜਾ ਸਫਲ ਰਿਹਾ

ਉਜਾਗਰ ਸਿੰਘ ਮੋਬਾ: ੯੪੧੭੮-੧੩੦੭੨ ੩੦੭੮, ਫੇਜ਼-੨ ਅਰਬਨ ਅਸਟੇਟ, ਪਟਿਆਲਾ ਅਕਾਲੀ ਦਲ ਬਾਦਲ ਨੇ ਸ਼ਰੋਮਣੀ ਅਕਾਲੀ ਦਲ ਦਾ ਮੂੰਹ ਮੁੰਹਾਂਦਰਾ ਬਦਲਣ ਲਈ ੧੧ ਹਿੰਦੂਆਂ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਦੇ ਕੇ ਇੱਕ ਨਵਾਂ ਸਿਆਸੀ ਪੈਂਤੜਾ ਮਾਰਿਆ ਹੈ।ਇਸ ਵਿਚ ਬਾਦਲ ਦਲ ਕਾਮਯਾਬ ਵੀ ਹੋ ਗਿਆ ਹੈ।ਇਸ ਕਾਮਯਾਬੀ ਪਿਛੇ ਸੀਨੀਅਰ ਬਾਦਲ ਦੀ ਸਿਆਣਪ ਤੇ ਤਜ਼ਰਬਾ ਕੰਮ ਕਰ ਰਿਹਾ ਹੈ।ਸ੍ਰ ਪਰਕਾਸ਼ ਸਿੰਘ ਬਾਦਲ ਮਹਿਸੂਸ ਕਰਦੇ ਸਨ ਕਿ ਹਰ ਵਾਰੀ ਕਿਸੇ ਨਾ ਕਿਸੇ ਪਾਰਟੀ ਦਾ ਸਹਾਰਾ ਲੈ ਕੇ ਸਰਕਾਰ ਬਨਾਉਣਾ ਇਕ ਗੰਭੀਰ ਮਸਲਾ ਹੈ। ਮਿਲੀ ਜੁਲੀ ਸਰਕਾਰ ਵਿਚ ਆਜ਼ਾਦ ਤੇ ਪਾਰਟੀ ਦੀ ਵਿਚਾਰਧਾਰਾ ਅਨੁਸਾਰ ਫੈਸਲੇ ਲੈਣੇ ਮੁਸ਼ਕਲ ਹੁੰਦੇ ਹਨ।ਭਾਵੇਂ ਸ਼ਰੋਮਣੀ ਅਕਾਲੀ ਦਲ ਬਾਦਲ ਇਕ ਸਥਾਪਤ ਰੀਜਨਲ ਪਾਰਟੀ ਹੈ। ਅਕਾਲੀ ਦਲ ਦੀ ੧੯੨੦ ਵਿਚ ਸਥਾਪਨਾ ਕੀਤੀ ਗਈ ਸੀ। ਉਸ ਸਮੇਂ ...
Read Full Story


ਪੰਜਾਬ ਦਾ ਵਿਗੜ ਰਿਹਾ ਰਾਜਨੀਤਕ ਸੱਭਿਆਚਾਰ

ਕੁਝ ਹਫ਼ਤੇ ਹੋਏ ਹਨ, ਜਦੋਂ ਇਹ ਸਰਵੇ ਰਿਪੋਰਟ ਆਈ ਸੀ ਕਿ ਬਰਤਾਨਵੀ ਲੋਕ ਦੁਨੀਆ ਭਰ ਵਿੱਚ ਸੌਰੀ ਆਖਣ ਵਿੱਚ ਸਭ ਤੋਂ ਅੱਗੇ ਹਨ। ਰਿਪੋਰਟ ਇਹ ਵੀ ਆਖਦੀ ਹੈ ਕਿ ਬਰਤਾਨੀਆ ਦੇ ਲੋਕ ਪਚਾਸੀ ਫੀਸਦੀ ਮੌਕਿਆਂ ਉੱਤੇ ਓਦੋਂ ਵੀ ਸੌਰੀ ਕਹਿ ਦੇਂਦੇ ਹਨ, ਜਦੋਂ ਉਨ੍ਹਾਂ ਦੀ ਆਪਣੀ ਗਲਤੀ ਨਹੀਂ ਹੁੰਦੀ ਤੇ ਦੂਜੇ ਲੋਕਾਂ ਨੇ ਇਹ ਕਹਿਣ ਦਾ ਮੌਕਾ ਪੈਦਾ ਕੀਤਾ ਹੁੰਦਾ ਹੈ। ਅਸੀਂ ਉਸ ਬਰਤਾਨੀਆ ਵਿੱਚ ਰਹਿੰਦੇ ਹਾਂ, ਪਰ ਆਏ ਉਸ ਭਾਰਤ ਵਿੱਚੋਂ ਹਾਂ, ਜਿੱਥੇ ਗਲਤੀ ਕਰ ਕੇ ਵੀ ਸੌਰੀ ਆਖਣ ਨੂੰ ਮਨ ਨਹੀਂ ਕਰਦਾ। ਜਿਹੜਾ ਕੋਈ ਸੌਰੀ ਆਖਣ ਦੀ ਨਿਮਰਤਾ ਵਿਖਾਉਂਦਾ ਹੈ, ਉਸ ਨੂੰ ਦੂਸਰੇ ਮੂਰਖਾਂ ਵਾਂਗ ਵੇਖਦੇ ਹਨ। ਇਸ ਵਿੱਚ ਉਨ੍ਹਾਂ ਦਾ ਕਸੂਰ ਨਹੀਂ ਹੁੰਦਾ। ਆਖਰ ਉਹ ਉਸ ਦੇਸ਼ ਵਿੱਚ ਰਹਿੰਦੇ ਹਨ, ਜਿਸ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਜੋ ਮੂੰਹ ਅੱਗੇ ਆਵੇ, ਉਹ ਬੋਲ ਦੇਣ ਦੀ ਆਦਤ ਹੈ ...
Read Full Story


ਪੰਜਾਬੀਓ ਜਾਗਦੇ ਹੋ ਕਿ ਸੁੱਤੇ!

ਪੰਜਾਬ ਨੂੰ ਮਾਣ ਹੈ ਕਿ ਇਸ ਧਰਤੀ ਨੇ ਗੁਰੂਆਂ, ਪੀਰਾਂ, ਫਕੀਰਾਂ, ਯੋਧਿਆਂ ਨੂੰ ਜਨਮ ਦਿੱਤਾ ਹੈ। ਪੰਜਾਬ ਦੀ ਧਰਤੀ 'ਤੇ ਦੁਨੀਆਂ ਦੇ ਮਹਾਨ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਰਿਗਵੇਦ ਦੀ ਰਚਨਾ ਹੋਈ ਹੈ। ਇਸ ਧਰਤੀ ਦਾ ਜ਼ਰਾ ਜ਼ਰਾ ਸੂਰਮਿਆਂ ਦੀ ਸੂਰਮਗਤੀ ਦੇ ਸੋਹਲੇ ਗਾਉਂਦਾ ਹੈ ਜਿਸਦੀ ਮਿਸਾਲ ਇਸ ਧਰਤੀ 'ਤੇ ਲੱਗਦੇ ਮੇਲਿਆਂ ਤੋਂ ਮਿਲਦੀ ਹੈ। ਪੰਜਾਬ ਨੂੰ ਮਾਣ ਹੈ ਕਿ ਭਾਰਤ ਦੇਸ਼ ਦੀ ਰਾਖੀ ਲਈ ਇਸਦੇ ਮਹਾਨ ਸਪੂਤਾਂ ਨੇ ਹਿੱਕਾਂ ਤਾਣ ਕੇ ਵੈਰੀ ਦਾ ਮੁਕਾਬਲਾ ਕੀਤਾ ਹੈ। ਸਮੇਂ-ਸਮੇਂ ਸਿਰ ਦੇਸ਼ ਉਤੇ ਕਦੇ ਤੁਰਕਾਂ, ਕਦੇ ਅਫਗਾਨੀਆਂ ਅਤੇ ਕਦੇ ਅੰਗਰੇਜ਼ਾਂ ਨੇ ਹਮਲੇ ਕੀਤੇ ਪਰ ਪੰਜਾਬੀਆਂ ਦੇ ਜੋਸ਼ ਅੱਗੇ ਕੋਈ ਟਿਕ ਨਹੀਂ ਸੀ ਸਕਿਆ। ਪੰਜਾਬੀਆਂ ਬਾਰੇ ਇਹ ਕਹਾਵਤ ਮਸ਼ਹੂਰ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਪਰ ਹੁਣ ਦੇ ਹਾਲਾਤ ...
Read Full Story


1