HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਰਾਹੀਂ"
 
ਮਾਲਟਾ ਕਿਸ਼ਤੀ ਕਾਂਡ ਦੇ ਪੰਜਾਬੀਆਂ ਨੂੰ ਯਾਦ ਕਰਦੇ ਹੋਏ

ਸੰਸਾਰ ਭਰ ਵਿਚ ਕਾਨੂੰਨੀ ਅਤੇ ਗੈਰ-ਕਾਨੂੰਨੀ ਪਰਵਾਸ ਵਾਲੇ ਰਸਤਿਆਂ ਅਤੇ ਇਰਾਦਿਆਂ ਦੀ ਚਰਚਾ ਕਰਦੇ ਹੋਏ ਅਸੀਂ ਇਸ ਨਤੀਜੇ ਉੱਤੇ ਪੁੱਜਦੇ ਹਾਂ ਕਿ ਇਸ ਵੇਲੇ ਲਗਭਗ ੨੩ ਕਰੋੜ ਪਰਵਾਸੀ ਆਪਣੀ ਜਨਮ ਭੂਮੀ ਨੂੰ ਛੱਡ ਕੇ ਦੂਰ-ਦੁਰੇਡੇ ਦੇ ਦੇਸ਼ਾਂ ਨੂੰ ਆਪਣੇ ਦੇਸ਼ ਨਾਲੋਂ ਵਧੀਆ, ਸੁਰੱਖਿਅਤ, ਅਮੀਰ ਅਤੇ ਅਮਨ ਪਸੰਦ ਸਮਝਦੇ ਹੋਏ ਵਿਦੇਸ਼ਾਂ ਵਿਚ ਵਸੇ ਹੋਏ ਹਨ। ਇਨ੍ਹਾਂ ਵਿਚ ਲਗਭਗ ੬ ਕਰੋੜ ਉਹ ਭਾਰਤੀ ਪਰਵਾਸੀ ਹਨ, ਜੋ ਆਪ ਜਾਂ ਆਪਣੇ ਉਨ੍ਹਾਂ ਵੱਡੇ-ਵਡੇਰਿਆਂ ਦੀ ਔਲਾਦ ਹਨ, ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ। ਭਾਰਤ ਤੋਂ ਇਹ ਪਰਵਾਸ ਬਰਤਾਨਵੀ ਸਮਾਜ ਦੀ ਬਸਤੀ ਤੋਂ ਲੈ ਕੇ ਅੱਜ-ਕੱਲ੍ਹ ਦੇ ਭਾਰਤੀ ਆਗੂਆਂ ਵੱਲੋਂ ਵਿਸ਼ਵ ਦੀ ਆਰਥਿਕ ਸ਼ਕਤੀ ਹੋਣ ਦਾ ਦਾਅਵਾ ਕਰ ਰਹੇ ਸੁਤੰਤਰ ਭਾਰਤੀ ਲੋਕਰਾਜ ਤੱਕ ਨਿਰੰਤਰ ਜਾਰੀ ਹੈ। ਇਹ ਭਾਰਤੀ ਜਿੱਥੇ ...
Read Full Story


ਫਿਲਮ ਦੇ ਪੋਸਟਰਾਂ ਰਾਹੀਂ ਪਗੜੀਧਾਰੀ ਆਦਮੀ ਨੂੰ ਡੰਗਰ ਲਿਖਣਾ ਕਿਹੜੇ ਸੱਭਿਆਚਾਰ ਦੀ ਸੇਵਾ ਹੈ?

ਇਸ ਵਾਰਤਾਲਾਪ ਦਾ ਪਹਿਲਾ ਸਿਰਲੇਖ ਪੜ੍ਹ ਕੇ 'ਗਰਮ' ਹੋਣ ਜਾਂ ਸੋਚਣ ਦੀ ਲੋੜ ਨਹੀਂ। ਆਉ ਪਹਿਲਾਂ ਦੂਸਰੇ ਉਪ-ਸਿਰਲੇਖ ਬਾਰੇ ਵਿਚਾਰ ਵਟਾਂਦਰਾ ਕਰੀਏ, ਬਾਦ ਚ ਪਹਿਲੇ ਬਾਰੇ ਗੱਲ ਕਰਦੇ ਹਾਂ... ਅੱਜ ਕੱਲ੍ਹ ਪੰਜਾਬੀ ਫਿਲਮਾਂ ਦੀ ਹਨ੍ਹੇਰੀ ਵਗੀ ਹੋਈ ਹੈ। ਅੰਨ੍ਹੀ ਨੂੰ ਬੋਲਾ ਘੜੀਸੀ ਫਿਰਦਾ ਹੈ। ਇਸ ਰੌਲ ਘਚੋਲੇ ਚ ਕੋਈ ਨਹੀਂ ਪੁੱਛਦਾ ਕਿ ਧੰਨਾ ਕੀਹਦਾ ਮਾਸੜ ਹੈ? ਹਰ ਕੋਈ ਆਪਣੀ ਹੀ ਪੀਪਣੀ ਵਜਾਉਣ ਂਚ ਮਸਤ ਹੈ। ਪਰ ਫਿਲਮਾਂ ਦੇ ਨਾਂ ਤੇ ਵਜਾਈਆਂ ਜਾ ਰਹੀਆਂ ਮਣਾਂਮੂੰਹੀ ਪੀਪਣੀਆਂ ਸਿਰਫ ਤੇ ਸਿਰਫ 'ਜੱਟ' ਦੇ ਕੰਨ ਨਾਲ ਲਗਾ ਕੇ ਵਜਾਈਆਂ ਜਾ ਰਹੀਆਂ ਹਨ। ਪੰਜਾਬ ਦਾ ਜੱਟ ਤਾਂ ਵਿਚਾਰਾ ਪਹਿਲਾਂ ਹੀ 'ਬਿਮਾਰ' ਹੈ ਪਰ ਇਹਨਾਂ ਫਿਲਮਾਂ ਵਾਲਿਆਂ ਵੱਲੋਂ 'ਜੱਟ' ਨੂੰ ਕੰਨੋਂ ਬੋਲਾ ਕਰਨ ਦੇ ਅਣਥੱਕ ਯਤਨ ਵੀ ਜਾਰੀ ਹਨ। 'ਕੈਰੀ ਆਨ ਜੱਟਾ', 'ਜੱਟ ਐਂਡ ਜੂਲੀਅਟ', 'ਜੱਟਸ ਇਨ ...
Read Full Story


ਅਮਰੀਕਾ 'ਚ ਕੰਮ ਲਈ ਵੀਜ਼ੇ ਲਾਟਰੀ ਰਾਹੀਂ ਦੇਣ ਬਾਰੇ ਵਿਚਾਰਾਂ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਵਿਚ ਕੰਮ ਲਈ ਵੀਜ਼ੇ ਇਸ ਸਾਲ ਲਾਟਰੀ ਸਿਸਟਮ ਰਾਹੀਂ ਦਿੱਤੇ ਜਾ ਸਕਦੇ ਹਨ। ਸਨਅਤਾਂ ਬਾਰੇ ਮਾਹਰ ਅਤੇ ਅਧਿਕਾਰੀ ਲਾਟਰੀ ਸਿਸਟਮ ਰਾਹੀਂ ਵੀਜ਼ੇ ਦੇਣ ਦੇ ਪੱਖ ਵਿਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੰਮ ਲਈ ਪਹਿਲਾਂ ਕੰਪਨੀਆਂ ਤੋਂ ਪ੍ਰਤੀਕਰਮ ਲਿਆ ਜਾਵੇ। ਅਮਰੀਕਾ ਇਸੇ ਮਹੀਨੇ ਤੋਂ ਵੀਜ਼ਾ ਅਰਜ਼ੀਆਂ ਲੈਣ ਦੀ ਸ਼ੁਰੂਆਤ ਕਰ ਚੁਕਾ ਹੈ। ਸਾਲ ੨੦੦੮ ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੰਮ ਲਈ ਵੀਜ਼ੇ ਬਾਰੇ ਕੰਪਿਊਟਰ ਰਾਹੀਂ ਡਰਾਅ ਕੱਢਿਆ ਜਾਵੇਗਾ। ਅਮਰੀਕੀ ਨਾਗਰਿਕਤਾ ਤੇ ਪਰਵਾਸ ਸੇਵਾਵਾਂ ਵਿਭਾਗ ਨੂੰ ਆਸ ਹੈ ਕਿ ਕੰਮ ਲਈ ਵੀਜ਼ੇ ਵਾਸਤੇ ਅਰਜ਼ੀਆਂ ਦੀ ਹੱਦ ਪਹਿਲੇ ਪੰਜ ਦਿਨਾਂ ਵਿਚ ਹੀ ਮੁੱਕ ਜਾਵੇਗੀ। ਅਮਰੀਕੀ ਕਾਂਗਰਸ ਵੱਲੋਂ ਮਨਜ਼ੂਰ ਮਾਪਦੰਡ ਮੁਤਾਬਕ ਵਿਭਾਗ ੧ ਅਕਤੂਬਰ ੨੦੧੩ ਤੋਂ ਸ਼ੁਰੂ ਹੋ ...
Read Full Story


ਭਾਰਤੀ ਨੌਜਵਾਨਾਂ ਨੂੰ ਗੁਆਟੇਮਾਲਾ ਤੇ ਮੈਕਸੀਕੋ ਦੇ ਜੰਗਲਾਂ ਰਾਹੀਂ ਅਮਰੀਕਾ ਭੇਜਣ ਵਾਲੇਂ ੪ ਏਜੰਟ ਕਾਬੂ

ਦਿੱਲੀ, (ਸ.ਸ.ਪਾਰ ਬਿਉਰੋ) ਕੁਝ ਦਿਨ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਮਿਲੇ ਪਾਸਪੋਰਟਾਂ ਨਾਲ ਭਰੇ ਲਵਾਰਿਸ ਬੈਗ ਦਾ ਮਾਮਲਾ ਦਿੱਲੀ ਪੁਲੀਸ ਨੇ ਸੁਲਝਾ ਲਿਆ ਹੈ। ਇਸਦੇ ਨਾਲ ਹੀ ਭਾਰਤ ਤੋਂ ਅਮਰੀਕਾ ਨੂੰ ਹੁੰਦੀ ਮਨੁੱਖੀ ਸਮਗਲਿੰਗ ਦੇ ਨਵੇਂ ਰਸਤੇ ਤੇ ਤਰੀਕੇ ਦਾ ਵੀ ਪਤਾ ਲੱਗਿਆ ਹੈ। ਆਈ ਜੀ ਆਈ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ ਸ੍ਰੀ ਆਰ. ਏ. ਸੰਜੀਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲੀਸ ਵਲੋਂ ਦਿੱਲੀ 'ਚੋਂ ਕਾਬੂ ਕੀਤੇ ਗਏ ੪ ਦੋਸ਼ੀ ਅੰਤਰਰਾਸ਼ਟਰੀ ਪੱਧਰ ਤੇ ਮਨੁੱਖੀ ਸਮਗਲਿੰਗ ਕਰਦੇ ਵੱਡੇ ਨੈਟਵਰਕ ਦਾ ਹਿੱਸਾ ਹਨ। ਇਨ੍ਹਾਂ ਵਿਚੋਂ ਇਕ ਦੋਸ਼ੀ ਸਾਵਨ ਰਜਨੀਕਾਂਤ ਤ੍ਰਿਵੇਦੀ ਅਹਿਮਦਾਬਾਦ ਗੁਜਰਾਤ, ਇਕ ਇੰਡੋ-ਕੈਨੇਡੀਅਨ ਗੁਰਮੀਤਪਾਲ ਸਿੰਘ ਪਾਲੀ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪੰਜਾਬ, ਇਕ ਸ਼ਸੀਕਾਂਤ ...
Read Full Story


ਸਵੀਡਨ 'ਚ ਪੜ੍ਹਾਈ ਰਾਹੀਂ ਰੁਸ਼ਨਾਓ ਆਪਣਾ ਭਵਿੱਖ

ਸਵੀਡਨ ਇਕ ਆਧੁਨਿਕ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਦੇਸ਼ ਹੈ। ਜਿਸ ਨੇ ਇਕ ਪਾਸੇ ਆਪਣੀਆਂ ਪ੍ਰੰਪਰਾਵਾ ਨੂੰ ਨਿਭਾਇਆ ਹੋਇਆ ਹੈ,ਉਥੇ ਦੂਜੇ ਪਾਸੇ ਇਨ੍ਹਾਂ ਨੂੰ ਉਦਯੋਗਿਕ ਵਿਕਾਸ ਲਈ ਰੁਕਾਵਟ ਨਹੀਂ ਬਣਨ ਦਿੱਤਾ। ਇਸ ਦੇਸ਼ ਦੇ ਨਾਗਰਿਕ ਆਪਣੀ ਪੁਰਾਤਨ ਅਤੇ ਗੋਰਵਸ਼ਾਲੀ ਸਿੱਖਿਆ ਪ੍ਰਬੰਧ 'ਤੇ ਮਾਣ ਕਰਦੇ ਹਨ। ਸਿੱਖਿਆ ਦਾ ਸਨਮਾਨ ਸਵੀਡਨ ਦੀ ਪ੍ਰੰਪਰਾ ਹੈ।ਇਸ ਦੇਸ਼ ਵੱਲੋਂ ਦਿੱਤਾ ਜਾਣ ਵਾਲੇ ਨੋਬਲ ਪੁਰਸਕਾਰ ਦੀ ਦੁਨੀਆਂ ਵਿਚ ਵੱਖਰੀ ਪਛਾਣ ਹੈ। ਉਥੋਂ ਦੀਆਂ ਯੂਨੀਵਰਸਿਟੀਆਂ ੧੫ਵੀਂ ਸਦੀ ਤੋਂ ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਮਿੱਤਰਤਾ ਵਾਲਾ ਵਿਵਹਾਰ ਇਸ ਦੇਸ਼ ਦੇ ਲੋਕਾਂ ਦਾ ਵਿਵਹਾਰ ਮਿਤਰਤਾ ਭਰਪੂਰ ਹੈ ਜਿਹੜਾ ਉਨ੍ਹਾਂ ਨਾਲ ਜਲਦ ਹੀ ਦੋਸਤੀ ਕਰਵਾ ਦਿੰਦਾ ਹੈ। ਇਸ ਤਰ੍ਹਾਂ ਦੇ ਦੋਸਤਾਨਾਂ ਸਬੰਧ ਉਥੇ ਕਾਲਜਾਂ ਦੇ ...
Read Full Story


ਕੈਨੇਡਾ 'ਚ ਹਜ਼ਾਰਾਂ ਅਵਾਸੀਆਂ ਦੀ ਨਾਗਰਿਕਤਾ ਖਤਰੇ 'ਚ

ਵੈਨਕੂਵਰ (ਸ.ਸ.ਪਾਰ ਬਿਉਰੋ) ਕੈਨੇਡਾ ਦੇ ਇਤਿਹਾਸ 'ਚ 'ਸਿਟੀਜ਼ਨਸ਼ਿਪ ਫਰਾਡ' ਦੇ ਨਾਂਅ ਹੇਠ ਸਰਕਾਰ ਵੱਲੋਂ ਕੀਤੀ ਜਾ ਰਹੀ ਸਭ ਤੋਂ ਵੱਡੀ ਕਾਰਵਾਈ 'ਚ ਹਜ਼ਾਰਾਂ ਅਵਾਸੀਆਂ ਦੀ ਨਾਗਰਿਕਤਾ ਖਤਰੇ 'ਚ ਪੈ ਗਈ ਹੈ। ਕੈਨੇਡਾ ਸਰਕਾਰ ਲਗਭਗ ੪੭੦੦ ਅਜਿਹੇ ਵਿਅਕਤੀਆਂ ਦੀ ਸਿਟੀਜ਼ਨਸ਼ਿਪ ਜਾਂ ਪੀ.ਆਰ. ਕਾਰਡ ਖੋਹਣ ਦੀ ਤਿਆਰੀ ਵਿਚ ਹੈ, ਜਿਹੜੇ ਹਾਸਲ ਕਰਨ ਲਈ ਧੋਖੇਬਾਜ਼ ਏਜੰਟਾਂ ਰਾਹੀਂ ਬੇਨਿਯਮੀਆਂ ਕੀਤੀਆਂ ਗਈਆਂ ਹੋਣ। ਕਰੀਬ ੬ ਮਹੀਨੇ ਪਹਿਲਾਂ ਵੀ ੧੮੦੦ ਅਜਿਹੇ ਕੇਸਾਂ ਖਿਲਾਫ ਸਰਕਾਰ ਨੇ ਸਖ਼ਤ ਰੁੱਖ ਅਪਣਾਇਆ ਸੀ, ਜਦ ਕਿ ੧੯੪੭ 'ਚ ਹੋਂਦ 'ਚ ਆਏ ਸਿਟੀਜ਼ਨਸ਼ਿਪ ਐਕਟ ਅਧੀਨ ੬੦ ਸਾਲਾਂ 'ਚ ਕੇਵਲ ੬੭ ਵਿਅਕਤੀਆਂ ਦੀ ਹੀ ਨਾਗਰਿਕਤਾ ਖੋਹੀ ਗਈ ਸੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਅਨੁਸਾਰ 'ਕੈਨੇਡੀਅਨ ਨਾਗਰਿਕਤਾ ਵਿਕਾਊ ਨਹੀਂ।' ਉਨ੍ਹਾਂ ਅਨੁਸਾਰ ...
Read Full Story


1