HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਮਿਸ਼ਨ"
 
ਸ਼ੇਖਚਿੱਲੀ ਦੇ ਸੁਪਨੇ ਵਾਂਗਰ ਹੈ ਸਵੱਛ ਭਾਰਤ ਮਿਸ਼ਨ

ਸਵਾ ਅਰਬ ਅਬਾਦੀ ਵਾਲੇ ਉਸ ਦੇਸ਼ ਨੂੰ ਅੰਦਰੋਂ ਬਾਹਰੋਂ ਸਾਫ ਕਰਨ ਦਾ ਕੀ ਸੁਪਨਾ ਵੇਖਿਆ ਜਾ ਸਕਦਾ ਹੈ, ਜਿਸ ਦੇਸ਼ ਦੇ ੫੦ ਪ੍ਰਤੀਸ਼ਤ ਤੋਂ ਵੱਧ ਵਸ਼ਿੰਦੇ ਖੁਲ੍ਹੇ ਖੇਤਾਂ, ਰੇਲਵੇ ਲਾਈਨਾਂ ਦੇ ਆਲੇ ਦੁਆਲੇ , ਸਾਂਝੀਆਂ ਕੰਧਾਂ ਦੇ ਪਿਛਵਾੜੇ ਜੰਗਲ ਪਾਣੀ 'ਟਾਇਲਟ ਕਰਨ' ਲਈ ਜਾਣ ਲਈ ਮਜ਼ਬੂਰ ਹਨ? ਜਿਸਦੇ ਵਸ਼ਿੰਦੇ ਵਹਿਮਾਂ ਭਰਮਾਂ'ਚ ਫਸੇ ਕਰੋੜਾਂ ਅਰਬਾਂ ਟਨ ਮਲਵਾ , ਗੰਦੀ ਪਲਾਸਟਿਕ , ਕਚਰਾ ਖੁਲ੍ਹੈ ਆਮ ਸੁੱਟਦੇ ਹਨ ਅਤੇ ਜਿਸਦਾ ਸੰਭਾਲ ਦਾ ਜ਼ਿੰਮਾ ਨਾ ਕਿਸੇ ਕੌਂਸਲ, ਪੰਚਾਇਤ , ਕਾਰਪੋਰੇਸ਼ਨ ਦਾ ਹੈ, ਨਾ ਸਰਕਾਰ ਦਾ। ਜਿਹੜੇ ਧਾਰਮਿਕ ਆਗੂਆਂ ਦੇ ਆਖੇ ਲੱਗ ਤਿੱਥਾਂ, ਤਿਉਹਾਰਾਂ, ਮਰਗ, ਜਨਮ ਵੇਲੇ ਟਨਾਂ ਦੀ ਟਨ ਖਾਧ ਸਮੱਗਰੀ ਦਰਿਆਵਾਂ ਦੇ ਪਾਣੀਆਂ'ਚ ਸੁੱਟਕੇ ਆਪਣੇ ਕੀਤੇ ਪਾਪ ਧੋਣ ਦਾ ਭਰਮ ਪਾਲਦੇ ਹਨ। ਜਿਸਦੇ ਨਾਗਰਿਕਾਂ ਦਾ ੬੯ ਪ੍ਰਤੀਸ਼ਤ ਪਿੰਡਾਂ'ਚ ਰਹਿਣ ਵਾਲਾ ਹਿੱਸਾ ...
Read Full Story


ਖਾਲਸਾ ਸਿਰਜਣਾ ਦੇ ਸੰਕਲਪਾਂ ਪ੍ਰਤੀ ਸਾਡੀ ਅਗਿਆਨਤਾ

ਸੰਨ ੧੬੯੯ ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਨਵਤਾ ਨੂੰ ਖਾਲਸਾ ਸਿਰਜਣਾ ਜਿਹੀ ਅਲੌਕਿਕ ਸੌਗਾਤ ਨਾਲ ਨਿਵਾਜਿਆ ਸੀ। ਦਸਮੇਸ਼ ਪਿਤਾ ਵਲੋਂ ਸਾਡੀ ਦਬੀ-ਕੁਚਲੀ ਕੌਮ ਵਿਚ ਇਕ ਮਹਾਨ ਜਾਗ੍ਰਤੀ ਪੈਦਾ ਕਰਕੇ ਸੰਤ–ਸਿਪਾਹੀਆਂ ਦੀ ਜੁਝਾਰੂ ਖਾਲਸਾ ਕੌਮ ਦੀ ਸਿਰਜਣਾ ਦਾ ਇਹ ਇਲਾਹੀ ਕਾਰਨਾਮਾ ਕੁਕਨੂਸ ਪੰਛੀ ਵਾਂਗ ਅੱਗ ਵਿਚ ਜਲਣ ਤੇ ਫਿਰ ਆਪਣੀ ਹੀ ਰਾਖ ਵਿਚੋਂ ਪੁਨਰ-ਸੁਰਜੀਤ ਹੋਣ ਵਾਂਗ ਹੈ। ਗੁਰੂ ਸਾਹਿਬ ਨੇ ਖਾਲਸਾ ਸਿਰਜਣਾ ਦੇ ਸੰਕਲਪ ਦੁਆਰਾ ਅਜੋਕੀ ਲੋਕਤੰਤਰੀ ਪ੍ਰਣਾਲੀ ਦੇ ਬੁਨਿਆਦੀ ਸਿਧਾਂਤ ਲਿਬਰਟੀ ਭਾਵ ਮਨੁੱਖੀ ਅਜ਼ਾਦੀ, ਇਕੁਐਲਿਟੀ ਭਾਵ ਮਨੁੱਖੀ ਬਰਾਬਰੀ ਤੇ ਫਰੈਟਰਨਟੀ ਅਰਥਾਤ ਮਨੁੱਖੀ ਭਾਈਚਾਰੇ ਤੇ ਸਾਂਝੀਵਾਲਤਾ ਜਿਹੇ ਮਹਾਨ ਸਿਧਾਂਤਾ ਨੂੰ ਨਸ਼ਰ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਤੇ ...
Read Full Story


ਹੁਣ ਪਿੰਡਾਂ ਵਿਚ ਰੱਬ ਨਹੀਂ ਵੱਸਦਾ!

ਹੁਣ ਪਿੰਡਾਂ ਦੀ ਪੁਰਾਣੀ ਬਣਤਰ ਤੇ ਪੇਂਡੂ ਜੀਵਨ ਦੀ ਨੁਹਾਰ ਬਿਲਕੁਲ ਹੀ ਬਦਲ ਗਈ ਹੈ। ਜਦੋਂ ਹਿੰਦੋਸਤਾਨ ਨੂੰ ਸਿਰਫ ਖੇਤੀ ਪ੍ਰਧਾਨ ਦੇਸ਼ ਵਜੋਂ ਹੀ ਜਾਣਿਆ ਜਾਂਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਸਾਰਾ ਦੇਸ਼ ਪਿੰਡਾਂ ਵਿਚ ਹੀ ਵਸਦਾ ਹੈ। ਉਨ੍ਹਾਂ ਸਮਿਆਂ ਵਿਚ ਉਦੋਂ ਦੇਸ਼ ਹੀ ਨਹੀਂ, ਸਗੋਂ ਪਿੰਡਾਂ ਵਿਚ ਰੱਬ ਵਸਦਾ ਸੀ। ਇਕ ਪਿੰਡ ਵਿਚ ਖੇਤੀ, ਖੇਤੀ ਦੇ ਸਹਾਇਕ ਕਿੱਤਿਆਂ ਅਤੇ ਕਿਰਸਾਣੀ 'ਤੇ ਨਿਰਭਰ ਹਰ ਜ਼ਾਤ ਦੇ ਲੋਕ ਇਕੱਠੇ ਰਹਿੰਦੇ ਸਨ। ਕਿਰਸਾਣ, ਤਰਖਾਣ, ਲੁਹਾਰ, ਘੁਮਿਆਰ, ਖੱਤਰੀ, ਅਨੁਸੂਚਿਤ ਖੇਤੀ ਕਾਮੇ ਤੇ ਦਿਹਾੜੀਦਾਰ ਗਰੀਬ-ਗੁਰਬਾ ਆਦਿ ਸਭ ਲੋਕ ਇਕ ਭਾਈਚਾਰੇ ਵਾਂਗ ਰਹਿੰਦੇ ਸਨ। ਮੁੱਕਦੀ ਗੱਲ, ਇਕ ਪਿੰਡ ਦੀ ਵਸੋਂ ਦਾ ਰੂਪ ਆਪਣੇ ਆਪ ਵਿਚ ਇਕ ਪੂਰਨ ਸੰਸਾਰ ਵਰਗਾ ਹੁੰਦਾ ਸੀ। ਵੱਡੀਆਂ ਜ਼ਮੀਨਾਂ ਵਾਲੇ ਸਰਦਾਰਾਂ ਦੇ ਘਰ ਹਵੇਲੀਆਂ ਦੇ ਰੂਪ ਵਿਚ ਹੁੰਦੇ ...
Read Full Story


ਕਿਥੇ ਸਭਰਾਉਂ ਦੀ ਜੰਗ ਤੇ ਕਿਥੇ ਵੈਲਨਟਾਈਨ ਡੇਅ

ਸਭਰਾਉਂ ਦੀ ਲੜਾਈ ਤੇ 'ਵੈਲਨਟਾਈਨ ਡੇਅ' ਜਿਹਾ ਸਿਰਲੇਖ ਦੇਖ ਕੇ ਤਾਂ ਕੋਈ ਵੀ ਕਹੇਗਾ ਕਿ ਇਹ ਘਟਨਾਵਾਂ ਕਿਸੇ ਤਰ੍ਹਾਂ ਵੀ ਆਪਸ ਵਿਚ ਮੇਲ ਨਹੀਂ ਖਾਂਦੀਆਂ ਅਤੇ ਇਹ ਗੱਲ 'ਕਿੱਥੇ ਬੁਢੜੀ ਦਾ ਮਰਨਾ ਤੇ ਕਿੱਥੇ ਹਲ੍ਹ ਓਕੜੂ' ਵਾਲੀ ਬਣੀ ਖੜ੍ਹੀ ਹੈ। ਪਰ ਜਦੋਂ ਅਸੀਂ ਪੰਜਾਬ ਦੇ ਇਤਿਹਾਸ ਵਿਚ ੧੦ ਫਰਵਰੀ ੧੮੪੬ ਨੂੰ ਹੋਈ ਸਭਰਾਉਂ ਦੀ ਜੰਗ ਅਤੇ ਸ੍ਰ. ਸ਼ਾਮ ਸਿੰਘ ਅਟਾਰੀਵਾਲੇ ਜਿਹੇ ਸਾਡੇ ਕੌਮੀ ਸ਼ਹੀਦਾਂ ਤੇ ਸਪੂਤਾਂ ਨੂੰ ਅਣਗੌਲਿਆ ਕਰਦੇ ਹਾਂ ਅਤੇ ਦੂਜੇ ਪਾਸੇ ੧੪ ਫਰਵਰੀ ਨੂੰ 'ਵੈਲਨਟਾਈਨ ਡੇਅ' ਦੇ ਜਸ਼ਨ ਮਨਾਉਂਦੇ ਹਾਂ ਤਾਂ ਇਹ ਕਹਾਵਤ ਸਾਡੇ ਸਮੁੱਚੇ ਸਮਾਜ ਦੀ ਅਣਗਹਿਲੀ ਤੇ ਅਕ੍ਰਿਤਘਣਤਾ 'ਤੇ ਪੂਰਨ ਤੌਰ 'ਤੇ ਢੁੱਕਦੀ ਹੈ। ਇਹ ਹੀ ਨਹੀਂ ਸਗੋਂ ਇਸ ਇਤਿਹਾਸਕ ਘਟਨਾਕ੍ਰਮ ਤੋਂ ਸਿਰਫ਼ ਡੇਢ-ਦੋ ਮਹੀਨੇ ਪਹਿਲਾਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਸਾਨੀ ...
Read Full Story


ਪੰਜਾਬ ਦਾ ਕੋਹਿਨੂਰ ; ਭਾਰਤ ਦਾ ਰਤਨ : ਉਲੰਪੀਅਨ ਬਲਬੀਰ ਸਿੰਘ ਸੀਨੀਅਰ

ਕੁਝ ਦਿਨ ਹੋਏ ਪੰਜਾਬ ਦੇ ਨਾਮੀ ਪਹਿਲਵਾਨ ਪਦਮਸ਼ਿਰੀ ਸ੍ਰ. ਕਰਤਾਰ ਸਿੰਘ ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ ਸੇਵਾਮੁਕਤ ਹੋਣ 'ਤੇ ਲੁਧਿਆਣਾ ਵਿਖੇ ਇਕ ਸਮਾਗਮ ਵਿਚ ਦੇਵਨੇਤ ਖੇਡ ਸੰਸਾਰ ਦੇ ਕਿੰਨੇ ਹੀ ਓਲੰਪੀਅਨ, ਏਸ਼ੀਅਨ, ਇੰਟਰਨੈਸ਼ਨਲ ਤੇ ਨੈਸ਼ਨਲ ਸਿਤਾਰਿਆਂ ਦੇ ਦਰਸ਼ਨ ਕਰਨ ਦਾ ਸੁਭਾਗ ਮੌਕਾ ਮਿਲਿਆ। ਇਹ ਸਮਾਗਮ ਖੇਡ ਜਗਤ ਦੇ ਇਨਸਾਈਕਲੋਪੀਡੀਆ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰ. ਰਾਜਦੀਪ ਸਿੰਘ ਗਿੱਲ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਦੀ ਸਦਾਰਤ ਰਾਜਦੀਪ ਹੋਰਾਂ ਤੋਂ ਵੀ ਕਾਫੀ ਚਿਰ ਪਹਿਲਾਂ ਰਹਿ ਚੁੱਕੇ ਸਾਬਕਾ ਡੀ.ਜੀ.ਪੀ. ਸ੍ਰ. ਮਹਿਲ ਸਿੰਘ ਭੁੱਲਰ ਨੇ ਕੀਤੀ। ਜ਼ਿਕਰਯੋਗ ਹੈ ਕਿ ਸ੍ਰ. ਭੁੱਲਰ ਵੱਲੋਂ ਪੰਜਾਬ ਦੀਆਂ ਖੇਡਾਂ ਤੇ ਖਿਡਾਰੀਆਂ ਵਾਸਤੇ ਪਾਏ ਗਏ ਯੋਗਦਾਨ ਦੇ ਸਦਕਾ ਪੰਜਾਬ ਦਾ ਹਰ ਖਿਡਾਰੀ ਉਨ੍ਹਾਂ ਨੂੰ 'ਬਾਪੂ ਮਹਿਲ ...
Read Full Story


1