HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਮਾਂ"
 
ਐਨ. ਆਰ. ਆਈ. ਕਿਸਦੀ ਮਾਂ ਨੂੰ ਮਾਸੀ ਕਹਿਣ?

ਭਾਰਤ ਵਿਚ ਛੇ ਕੁ ਮਹੀਨੇ ਪਹਿਲਾਂ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਕੋਈ ਦੱਸ ਸਕਦਾ ਹੈ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਹੁਣ ਤੱਕ ਕਿਸਨੂੰ ਹੋਇਆ --- ਤਾਂ ਕਿਹਾ ਜਾ ਸਕਦਾ ਹੈ ਕਿ ਮੋਦੀ ਨੂੰ- ਮੋਦੀ ਨੂੰ ਅਮਰੀਕਾ ਦਾ ਕਿੰਨਿਆਂ ਹੀ ਸਾਲਾਂ ਤੋਂ ਇਨਕਾਰ ਕੀਤਾ ਜਾ ਰਿਹਾ ਵੀਜ਼ਾ ਮਿਲਣ ਤੋਂ ਵੱਧ ਹੁਣ ਤੱਕ ਹੋਇਆ ਹੀ ਕੀ ਹੈ? ਫੇਰ ਅਮਰੀਕਾ ਪਹੁੰਚ ਕੇ ਮੋਦੀ ਨੇ ਐਨ. ਆਰ. ਆਈ ਨੂੰ ਬੜੇ ਵਾਅਦੇ ਕੀਤੇ, ਉਮਰ ਭਰ ਦਾ ਵੀਜ਼ਾ ਬਗੈਰਾ - ਜਿਸ ਨੂੰ ਚੰਗਾ ਕਦਮ ਕਿਹਾ ਜਾ ਸਕਦਾ ਹੈ- ਦਿੱਲੀ ਪਹੁੰਦਿਆਂ ਹੀ ਪਹਿਲ ਹੋਰ ਕਿਸੇ ਕੰਮ ਦੀ ਹੋ ਗਈ, ਜੋ ਪਰਦੇਸੀਂ ਵਸਦੇ ਭਾਰਤੀਆਂ ਦੇ ਹੀ ਖਿਲਾਫ ਨਹੀਂ ਦੇਸ਼ ਦੇ ਵੀ ਖਿਲਾਫ ਸਾਬਤ ਹੋਵੇਗੀ। ਮੁਲਕ ਦੇ ਹਾਕਮਾਂ ਦੀ ਜੁੰਮੇਵਾਰੀ ਦੇਸ਼ ਦੀ ਆਰਥਕਤਾ ਨੂੰ ਤਕੜਿਆਂ ਕਰਨਾ ਹੋਣਾ ਚਾਹੀਦਾ ਖੋਖਲਾ ਕਰਨਾ ਨਹੀਂ -ਤਕੜੀ ਆਰਥਕਤਾ ਨਾਲ ਸਾਵੇਂ ਵਿਕਾਸ ਦੀ ...
Read Full Story


ਮਾਂ ਦੀ ਕੁੱਖ ਕਿੱਧਰ ਨੂੰ ਚੱਲੀ ?

ਮਾਂ-ਬਾਪ ਔਲਾਦ ਦੀ ਪ੍ਰਾਪਤੀ ਲਈ ਕੀ ਕੁੱਝ ਨਹੀਂ ਕਰਦੇ।ਜਿਸ ਵਿਆਹੁਤਾ ਜੋੜੇ ਦੇ ਵਿਆਹ ਤੋਂ ੫-੬ ਸਾਲਾਂ ਤਕ ਕੋਈ ਬੱਚਾ ਨਾ ਹੋਵੇ ਤਾਂ ਉਹ ਜਿਥੇ ਵੀ ਕਿਸੇ ਨੇ ਦਸ ਪਾਈ ਕੋਈ ਗੁਰਦਵਾਰਾ, ਮੰਦਰ, ਸੰਤ ਮਹਾਤਮਾ ਦਾ ਦਰ ਨਹੀਂ ਛੱਡਦੇ ਅਤੇ ਆਪਣੀ ਕਾਮਨਾਵਾਂ ਦੀ ਪੂਰਤੀ ਲਈ ਜੋਦੜੀ ਕਰਦੇ ਹਨ। ਜਦੋਂ ਬੱਚਾ ਹੋ ਜਾਂਦਾ ਹੈ ਤੇ ਖਾਸ ਕਰ ਜਦੋਂ ਲੜਕੀ ਪੈਦਾ ਹੋ ਜਾਵੇ ਤਾਂ ਉਹ ਫਿਰ ਅਰਦਾਸਾਂ ਦੀ ਝੜੀ ਲਾ ਦਿੰਦੇ ਹਨ ਕਿ ਰੱਬ ਉਨ੍ਹਾਂ ਦੀ ਕੁੱਖ ਵਿਚ ਪੁੱਤਰ ਦੀ ਦਾਤ ਪਾਵੇ। ਕਈਆਂ ਖ਼ੁਸ਼ਕਿਸਮਤਾਂ ਦੀ ਅਰਦਾਸ ਸੁਣੀ ਵੀ ਜਾਂਦੀ ਹੈ ਤੇ ਉਸ ਘਰ ਵਿਚ ਕਈ ਵਾਰੀ ਬੇਟੀਆਂ ਤੋਂ ਬਾਅਦ ਬੇਟੇ ਦਾ ਹੋਣਾ ਬਹੁਤ ਚੰਗਾ ਸ਼ਗਨ ਮੰਨਿਆ ਜਾਂਦਾ ਹੈ। ਘਰ ਵਿਚ ਪਹਿਲ-ਚਹਿਲ ਦਾ ਮਾਹੌਲ ਆ ਬਣਦਾ ਹੈ ਤੇ ਭੈਣਾਂ ਨੂੰ ਛੋਟਾ ਵੀਰ ਮਿਲ ਜਾਂਦਾ ਹੈ ਤੇ ਇਕ ਖਿਡੌਣੇ ਦੀ ਤਰ੍ਹਾਂ ਉਸ ਨਾਲ ਖੇਡਦੇ ਤੇ ਲਾਡ ...
Read Full Story


ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਾਂ ਬੋਲੀ ਪੰਜਾਬੀ ਨੂੰ ਸਰਕਾਰੇ ਦਰਬਾਰੇ ਅਤੇ ਸਮਾਜ ਵਿਚ ਬਣਦਾ ਸਤਿਕਾਰ ਦਿਵਾਉਣ ਲਈ ਸੰਘਰਸ਼ ਦੀ ਰੂਪ-ਰੇਖਾ ਤਿਆਰ

ਲੁਧਿਆਣਾ (ਸ.ਸ.ਪਾਰ ਬਿਉਰੋ) ਬੀਤੇ ਦਿਨ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਹੀ ਮਾਣ ਸਨਮਾਨ ਦਿਵਾਉਣ ਲਈ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਸਕੱਤਰ ਡਾ. ਗੁਲਜਾਰ ਸਿੰਘ ਪੰਧੇਰ ਨੇ ਦੱਸਿਆ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਉੱਪ ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਉੱਪ ਕੁਲਪਤੀ ਡਾ. ਸ.ਪ. ਸਿੰਘ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ। ਪੰਜਾਬੀ ਸਾਹਿਤ ਅਕਾਡਮੀ ਵਲੋਂ ਭਾਸ਼ਾ ਕਮੇਟੀ ਦਾ ਗਠਨ ਕਰਦਿਆਂ ਮਾਂ ਬੋਲੀ ਪੰਜਾਬੀ ਲਈ ਦੇ ਹਿੱਤਾਂ ਲਈ ਯਤਨਸ਼ੀਲ ਪ੍ਰਮੁੱਖ ਪੰਜ ਧਿਰਾਂ ਤੋਂ ਇਲਾਵਾ ਪ੍ਰਮੁੱਖ ਪੰਜਾਬੀ ਸਖਸ਼ੀਅਤਾਂ ਨੂੰ ਵਿਸ਼ੇਸ਼ ਥਾਂ ...
Read Full Story


ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਮਾਂਹ ਸਵਾਦੀ-ਪੰਜਾਬੀਆਂ ਦਾ ਵਿਦੇਸ਼ਾਂ ਵਲ ਵਧਦਾ ਝੁਕਾਓ

ਆਪਣੇ ਪੰਜਾਬ ਦੇ ਜ਼ਿਆਦਾਤਰ ਲੋਕ ਪ੍ਰਦੇਸ ਲਈ ਤਾਂਘਦੇ ਰਹਿੰਦੇ ਹਨ ਬਈ ਬਸ ਕਿਸੇ ਹਿਸਾਬ ਨਾਲ ਬਾਹਰ ਵਾਲਾ ਕੰਮ ਲੋਟ ਆਜੇ ਸਹੀ ਕੱਦੂ 'ਚ ਤੀਰ ਵੱਜ ਜਾਵੇ ਸਹੀ। ਇੱਕ ਵਾਰ ਜਹਾਜ਼ ਦੀ ਬਾਰੀ ਨੂੰ ਹੱਥ ਪਾ ਲੈਣ ਦਿਓ ਫਿਰ ਭਾਵੇਂ ਲੱਤਾਂ ਵੱਢ ਦਿਉ। ਦੂਜੇ ਪਾਸੇ ਕਈ ਪਰਦੇਸੀ ਅੱਡੀਆਂ ਚੱਕ ਚੱਕ ਪੰਜਾਬ ਲਈ ਝੂਰਦੇ ਰਹਿੰਦੇ ਹਨ ਬਈ ਕਿਹੜਾ ਵੇਲਾ ਆਵੇ ਉੱਡ ਕੇ ਪਿੰਡ ਪਹੁੰਚ ਜਾਈਏ ਆਪਣੇ ਸ਼ਹਿਰ ਆਪਣੇ ਗਰਾਂ। ਸਹੁਰੇ ਮੰਜੇ ਤੇ ਬੈਠੇ ਹੋਈਏ ਸਰ੍ਹੋਂ ਦਾ ਸਾਗ ਹੋਵੇ ਉੱਤੋਂ ਸੱਸ ਨਾ ਨਾ ਕਹਿੰਦਿਆਂ ਤੋਂ ਘਿਉ ਹੀ ਘਿਉ ਪਾਈ ਜਾਵੇ (ਅਗਲੇ ਦਿਨ ਪ੍ਰਾਹੁਣਾ ਭਾਵੇਂ ਸਾਰਾ ਦਿਨ ਟੱਟੀ ਚੋਂ ਨਾ ਉੱਠੇ) ਉਹ ਜੀ ਕਿਸੇ ਨੂੰ ਰਿਸ਼ਤਿਆਂ ਦਾ ਮੋਹ ਖਿੱਚਦਾ ਕਿਸੇ ਨੂੰ ਪੰਜਾਬ ਦੀਆਂ ਯਾਦਾਂ। ਜੇ ਪੰਜਾਬ ਵਿਚ ਰਹਿੰਦਿਆਂ ਕਿਸੇ ਨਾਲ ਗੱਲ ਕਰੋ ਤਾਂ ੯੯% ਲੋਕਾਂ ਦਾ ਵਿਚਾਰ ਹੁੰਦਾ ਕਿ ...
Read Full Story


ਬ੍ਰਿਟੇਨ 'ਚ ਕੌਮਾਂਤਰੀ ਵਿਦਿਆਰਥੀ ਖੁਦ ਨੂੰ 'ਨਜ਼ਰ ਅੰਦਾਜ਼' ਮਹਿਸੂਸ ਕਰਦੇ ਹਨ

ਲੰਡਨ (ਸ.ਸ.ਪਾਰ ਬਿਉਰੋ)- ਬ੍ਰਿਟੇਨ 'ਚ ਪੜਨ ਵਾਲੇ ਕੌਮਾਂਤਰੀ ਵਿਦਿਆਰਥੀਆਂ 'ਚ ਵਧੇਰੇ ਉੱਥੇ ਖੁਦ ਨੂੰ ਨਜ਼ਰ ਅੰਦਾਜ਼ ਮਹਿਸੂਸ ਕਰਦੇ ਹਨ ਅਤੇ ਭਾਰਤ, ਪਾਕਿਸਤਾਨ ਅਤੇ ਨਾਈਜ਼ੀਰੀਆ ਦੇ ਵਿਦਿਆਰਥੀ ਆਪਣੇ ਦੋਸਤਾਂ ਨੂੰ ਸ਼ਾਇਦ ਇਹ ਸਲਾਹ ਵੀ ਦਿੰਦੇ ਹਨ ਕਿ ਇਸ ਦੇਸ਼ 'ਚ ਪੜਨ ਨਾ ਆਉਣ। ਨੈਸ਼ਨਲ ਯੂਨੀਅਨ ਆਫ ਸਟੂਡੈਂਟਸ ਦੇ ੩੧੦੦ ਕੌਮਾਂਤਰੀ ਵਿਦਿਆਰਥੀਆਂ ਦੇ ਰੂਝਾਨ 'ਤੇ ਕੀਤੇ ਗਏ ਇਕ ਸਰਵੇਖਣ ਅਨੁਸਾਰ ੫੦ ਫੀਸਦੀ ਤੋਂ ਜ਼ਿਆਦਾ ਮੰਨਦੇ ਹਨ ਕਿ ਬ੍ਰਿਟਿਸ਼ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਦਾ ਸਵਾਗਤ ਨਹੀਂ ਕਰਦੀ। ਦੀ ਇੰਡੀਪੇਂਡੇਂਟ 'ਚ ਸਰਵੇਖਣ ਦੇ ਜਾਰੀ ਅੰਕੜੇ ਦੱਸਦੇ ਹਨ ਕਿ ਪੀ. ਐੱਚ. ਡੀ. ਦੇ ਵਿਗਿਆਰਥੀ ੬੫.੮ ਫੀਸਦੀ ਸਭ ਤੋਂ ਜ਼ਿਆਦਾ ਨਜ਼ਰ ਅੰਦਾਜ਼ ਮਹਿਸੂਸ ਕਰਦੇ ਹਨ। ਉਨ੍ਹਾਂ 'ਚੋਂ ਭਾਰਤ ੬੨ ਫੀਸਦੀ, ਜਾਪਾਨ ੬੪.੫ ਫੀਸਦੀ, ਨਾਈਜ਼ੀਰੀਆ ੬੨.੮ ਫੀਸਦੀ ਮਹਿਸੂਸ ਕਰਦੇ ਹਨ ...
Read Full Story


ਮਾਂ ਤੇਰੀ ਮਮਤਾ ਦੇ ਰੂਪ ਅਨੇਕ

ਇਨਸਾਨੀ ਜ਼ਿੰਦਗੀ ਅਨੇਕਾਂ ਰਿਸ਼ਤਿਆਂ ਦਾ ਸੁਮੇਲ ਹੈ। ਪ੍ਰਮਾਤਮਾ ਨੇ ਇਨਸਾਨ ਨੂੰ ਦੁਨੀਆਂਦਾਰੀ ਵਿੱਚ ਵਿਚਰਨ ਲਈ ਅਨੇਕਾਂ ਰਿਸ਼ਤਿਆਂ ਨਾਲ ਜੋੜਿਆ ਹੈ। ਜਿਵੇਂ ਭੈਣ-ਭਰਾ, ਮਾਂ-ਪਿਉ, ਦਾਦਾ-ਦਾਦੀ, ਨਾਨਾ-ਨਾਨੀ, ਤਾਏ, ਚਾਚੇ, ਦੋਸਤ, ਪ੍ਰੇਮੀ-ਪ੍ਰੇਮਿਕਾ ਆਦਿ। ਭਾਵੇਂ ਇਨ੍ਹਾਂ ਸਾਰੇ ਹੀ ਰਿਸ਼ਤਿਆਂ ਵਿੱਚ ਪਿਆਰ, ਸਤਿਕਾਰ, ਆਪਣਾਪਣ, ਸਹਿਣਸ਼ੀਲਤਾ ਅਤੇ ਵਿਸ਼ਵਾਸ ਦੀ ਭਾਵਨਾ ਵਧੇਰੇ ਹੈ, ਪਰ ਇਨ੍ਹਾਂ ਸਾਰੇ ਰਿਸ਼ਤਿਆਂ ਵਿੱਚੋਂ ਉੱਚਾ-ਸੁੱਚਾ ਤੇ ਪਵਿੱਤਰ ਰਿਸ਼ਤਾ ਹੈ ਮਾਂ ਦਾ ਰਿਸ਼ਤਾ। ਕਹਿੰਦੇ ਨੇ ਕਿ ਰੱਬ ਇੱਕੋ ਵੇਲੇ ਹਰ ਜਗ੍ਹਾ ਨਹੀਂ ਰਹਿ ਸਕਦਾ। ਇਸ ਲਈ ਉਸਨੇ ਮਾਂ ਨੂੰ ਬਣਾਇਆ ਹੈ। ਪ੍ਰਮਾਤਮਾ ਵੱਲੋਂ ਵੀ ਮਾਂ ਦੇ ਰਿਸ਼ਤੇ ਨੂੰ ਇੰਨਾ ਉੱਚਾ ਦਰਜਾ ਪ੍ਰਾਪਤ ਹੈ ਕਿ ਪ੍ਰਮਾਤਮਾ ਦੇ ਖ਼ੁਦ ਨਾਂਅ ਮਗਰ ਵੀ ਮਾਂ ਸ਼ਬਦ ਲੱਗਦਾ ਹੈ। ਅੰਤਰ ਕੇਵਲ ਬਿੰਦੀ ਦਾ ਹੀ ਹੈ। ਇਸ ਗੱਲ ...
Read Full Story


ਬੱਚੇ ਆਪਣੇ ਮਾਂ ਬਾਪ ਦੀ ਸੇਵਾ ਕਿਉਂ ਨਹੀਂ ਕਰਦੇ?

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮਾ-ਬਾਪ ਦੀ ਦਿਲੀ ਇੱਛਾ ਹੁੰਦੀ ਹੈਕਿ ਸਾਡੇ ਬੱਚੇ ਪੜ੍ਹ ਲਿਖ ਕੇ ਚੰਗੀ ਤੱਰਕੀ ਕਰਨ।ਕਈ ਬੱਚੇ ਮਾ-ਬਾਪ ਦੀ ਇਸ਼ਛ ਮੁਤਾਬਕ ਕੰਮ ਕਰਕੇ ਆਪਣੇ ਕਾਰੋਬਾਰ ਵਿਚ ਤਰੱਕੀ ਕਰ ਲੈਦੇ ਹਨ ਉਹਨਾਂ ਕੋਲ ਸਮਾ ਹੀ ਨਹੀਂ ਹੁੰਦਾ ਕਿ ਉਹ ਆਪਣੇ ਮਾਂ-ਬਾਪ ਦੀ ਸਾਰ ਲੈ ਸਕਣ ਅਤੇ ਕਿਸੇ ਚੰਗੀ ਨੋਕਰੀ ਤੇ ਲੱਗ ਜਾਂਦੇ ਹਨ ਉਹਨਾਂ ਦੀਆਂ ਜਿੰਮੇਵਾਰੀਆਂ ਹੁੰਦੀਆਂ ਹਨ ਪਰ ਆਪਣੇ ਮਾਂ-ਬਾਪ ਦੀ ਦੇਖਭਾਲ ਲਈ ਉਹਨਾ ਕੋਲ ਸਮਾਂ ਹੀ ਨਹੀ ਹੁੰਦਾ ਇਸ ਪ੍ਰਕਾਰ ਦੀ ਸਥਿਤੀ ਵਿਚ ਇਤਨਾ ਹੀ ਕਾਫੀ ਹੈ ਕਿ ਜਦਂੋ ਕੰਮ ਤੇ ਜਾਉ ਅਤੇ ਜਦੋ ਕੰਮ ਤੋ ਆਉ ਤਾ ਆਪਣੇ ਮਾਤਾ-ਪਿਤਾ ਨੂੰ ਪੰਜ-ਪੰਜ ਮਿੰਟ ਲਈ ਉਹਨਾਂ ਦਾ ਹਾਲ -ਚਾਲ ਜਰੂਰ ਪੁਛੋ। ਭਾਵ ਕਿ ੨੪ ਘੰਟਿਆ ਵਿਚ ੧੦ ਮਿੰਟ ਦਾ ਸਮਾ ਜਰੂਰ ਮਾਂ-ਬਾਪ ਲਈ ਕੱਢੋ।ਬਾਕੀ ਤਾਂ ਘਰ ਦੇ ਮੈਂਬਰਾ ਨੇ ਤੇ ਨੋਕਰਾਂ ਨੇ ਉਹਨਾਂ ...
Read Full Story


ਬੱਚੇ ਆਪਣੇ ਮਾਂ ਬਾਪ ਦੀ ਸੇਵਾ ਕਿਉਂ ਨਹੀਂ ਕਰਦੇ?

ਇੱਕ ਸਮੇ ਦੀ ਗੱਲ ਹੈ।ਮੈ ਲੁਧਿਆਣੇ ਦੇ ਚੋਂਕ ਵਿਚ ਲਾਲ ਬੱਤੀ ਹੋਣ ਕਾਰਨ ਖ੍ਹੜਾ ਸੀ ਇੱਕ ਬਜੁਰਗ ਭਿਖਾਰੀ ਮੰਗਤਾ ਮੇਰੇ ਕੋਲ ਆਇਆ ਬਗੈਰ ਕੁਝ ਬੋਲੇ ਮੇਰੇ ਵਲ ਦੋਨੋ ਹੱਥ ਕੁਝ ਮੰਗਣ ਲਈ ਵਧਾਏ।ਜਦੋ ਮੈ ਉਸਦੇ ਮੂੰਹ ਵੱਲ ਵੇਖਿਆ ਉਹ ਮੇਰੇ ਪਾਸੋ ੨੦-੨੫ ਸਾਲ ਪਹਿਲਾਂ ਰਿਕਸ਼ਾ ਚਲਾ ਕੇ ਆਪਣੀ ਦਵਾਈ ਲੈਣ ਆਇਆ ਕਰਦਾ ਸੀ ਮੈਨੂੰ ਤਰਸ ਆਇਆ ਮੈ ਉਸਨੂੰ ੧੦੦ਰ: ਦਾ ਨੋਟ ਆਪਣੀ ਜੇਬ ਵਿਚੋ ਕੱਢ ਕੇ ਦਿੱਤਾ ਜਦੋ ਕਿ ਮੈ ਮੰਗਤੇ ਨੂੰ ਪੈਸੇ ਦੇਣ ਦੇ ਹੱਕ ਵਿਚ ਨਹੀ ਹਾਂ ਇਹ ਮੰਗਤਾ ਬੁਢਾਪੇ ਦੇ ਕਾਰਨ ਇਹਨਾ ਕਮਜੋਰ ਹੋ ਚੁੱਕਾ ਸੀ ਉਸ ਦਾ ਕੁਬ ਨਿਕਲ ਚੁੱਕਾ ਸੀ ਮੈ ਸੋਚਿਆ ਇਸਨੂੰ ਬਿਰਧ ਆਸ਼ਰਮ ਵਿਚ ਦਾਖਲ ਕਰਵਾਉਣ ਲਈ ਕਿਸੇ ਬਿਰਧ ਆਸ਼ਰਮ ਨਾਲ ਗੱਲ ਕਰਨੀ ਚਾਹੀਦੀ ਹੈ ਜਦੋ ਬਿਰਧ ਆਸ਼ਰਮ ਦੇ ਪ੍ਰੰਬਧਕਾ ਨਾਲ ਗੱਲ ਹੋਈ ਤਾਂ ਪਤਾ ਚੱਲਿਆ ਕਿ ਉਹਨਾ ਪਾਸ ਬਹੁਤ ਵਿਰਧ ਆਉਦੇ ...
Read Full Story


ਫੋਕਟ ਰਸਮਾਂ ਰਿਵਾਜ਼ਾਂ ਤੋਂ ਮੁਕਤ ਅੱਖੀਂ ਡਿੱਠਾ ਗੁਰਮਤਿ ਅਨੁਸਾਰੀ ਅਨੰਦਕਾਰਜ਼

ਬੇਸ਼ੱਕ ਸਿੱਖ ਰਹਿਤ ਮਰਯਾਦਾ ਤੇ ਹੋਰ ਲੇਖਾਂ ਵਿੱਚ ਗੁਰਮਤਿ ਅਨੁਸਾਰੀ ਅਨੰਦ ਕਾਰਜ਼ ਦੀ ਵਿਧੀ ਤੇ ਮਰਯਾਦਾ ਤਾਂ ਕਈ ਵਾਰ ਪੜ੍ਹੀ ਸੁਣੀ ਹੈ ਪਰ ਬਹੁਤ ਹੀ ਘੱਟ ਸਮੇਂ ਐਸੇ ਮਿਲੇ ਹਨ ਜਿੱਥੇ ਅਨੰਦ ਕਾਰਜ਼ ਪੂਰਨ ਗੁਰਮਰਯਾਦਾ ਅਨੁਸਾਰ ਹੋਏ ਹੋਣ। ਇਹ ਵੱਖਰੀ ਗੱਲ ਹੈ ਕਿ ਬੜੇ ਮਹਿੰਗੇ ਮੈਰਿਜ ਪੈਲਸਾਂ ਵਿੱਚ ਕੰਨ ਪਾੜਵੀਂ ਆਵਾਜ਼ 'ਚ ਵੱਡ ਆਕਾਰੀ ਸਟੇਜ਼ਾਂ 'ਤੇ ਆਰਕੈਸਟਰਾ ਅਤੇ ਲੱਚਰਤਾ ਭਰਪੂਰ ਮੁਜ਼ਰਿਆਂ ਦੌਰਾਨ, ਜਿੱਥੇ ਅਸਲੀਲਤਾ ਦਾ ਨੰਗਾ ਨਾਚ ਤੇ ਨਸ਼ਿਆਂ ਦੇ ਸੇਵਨ ਨੂੰ ਉਤਸ਼ਾਹਤ ਕਰਨ ਵਾਲੇ ਗਾਣਿਆਂ ਤੇ ਖਾਣ ਪੀਣ ਤੋਂ ਬਿਨਾਂ ਹੋਰ ਕੁਝ ਵੇਖਣ ਸੁਣਨ ਨੂੰ ਮਿਲਦਾ ਹੀ ਨਹੀਂ, ਵਿੱਚੋਂ ਬੜੀ ਮੁਸ਼ਕਲ ਨਾਲ ੨੦-੨੫ ਮਿੰਟ ਕੱਢ ਕੇ ਦੋਵਾਂ ਪ੍ਰਵਾਰਾਂ ਦੇ ਨੇੜੇ ਦੇ ਪੰਜ-ਪੰਜ ਸੱਤ-ਸੱਤ ਰਿਸ਼ਤੇਦਾਰ ਨੇੜੇ ਦੇ ਗੁਰਦੁਆਰੇ ਵਿੱਚ ਅਨੰਦ ਕਾਰਜ਼ ਦੀ ਰਸਮ (ਮਰਯਾਦਾ) ...
Read Full Story


ਕੈਨੇਡਾ'ਚ ਮਾਂ ਬੋਲੀ ਪੰਜਾਬੀ ਲਈ ਮਾਣ ਵਾਲਾ ਵਰ੍ਹਾ

ਸਾਲ ੨੦੧੩ ਦਾ ਵਰ੍ਹਾ ਪੰਜਾਬੀ ਮਾਂ-ਬੋਲੀ ਲਈ ਬਹੁਤ ਹੀ ਚੰਗਾ ਜਾਪ ਰਿਹਾ ਹੈ। ਸਾਲ ੨੦੧੧ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਪੰਜਾਬੀ ਹੁਣ ਕੈਨੇਡਾ ਦੀ ਤੀਜੇ ਨੰਬਰ 'ਤੇ (ਅੰਗਰੇਜ਼ੀ ਅਤੇ ਫਰਾਂਸੀਸੀ ਬੋਲੀ ਤੋਂ ਬਾਅਦ) ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ੪੬੦,੦੦੦ ਹੈ। ਸਾਲ ੨੦੦੬ ਵਿੱਚ ਪੰਜਾਬੀ ਛੇਵੇਂ ਨੰਬਰ 'ਤੇ ਸੀ। ਇੰਜ, ਪਿਛਲੇ ਪੰਜ ਸਾਲਾਂ ਵਿੱਚ ਛੇਵੇਂ ਨੰਬਰ ਤੋਂ ਤੀਜੇ ਨੰਬਰ 'ਤੇ ਆਉਣਾ ਪੰਜਾਬੀ ਬੋਲੀ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਹ ਸਮੁੱਚੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਵੇਲੇ ਬੀ.ਸੀ. ਦੇ ਕਾਫ਼ੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਜ਼ੋਰਾਂ ਨਾਲ ਚੱਲ ਰਹੀ ਹੈ। ਇਸ ਵਿੱਚ ਖ਼ਾਲਸਾ ਸਕੂਲਾਂ ਅਤੇ ਗੁਰੂ ਘਰਾਂ ...
Read Full Story


ਰੋਮਾਂਸ, ਐਕਸ਼ਨ, ਦੁਖਾਂਤ ਤੇ ਕਾਮੇਡੀ ਭਰਪੂਰ ਹੋਵੇਗੀ ਫਿਲਮ ਸੱਜਣ-ਕੇ.ਐਸ.ਮੱਖਣ

ਨੌਜਵਾਨ ਦਿਲਾਂ ਦੀ ਧੜਕਣ ਤੇ ਅੰਤਰਰਾਸ਼ਟਰੀ ਸਟਾਰ, ਗਾਇਕ ਤੇ ਹੀਰੋ ਕੇ.ਐਸ. ਮੱਖਣ ਆਪਣੇ ਵਿਲੱਖਣ ਗੀਤਾਂ ਰਾਹੀਂ ਹੁਣ ਤਕ ਹਰੇਕ ਵਰਗ ਦੇ ਸਰੋਤਿਆਂ ਦੇ ਦਿਲਾਂ ਤੇ ਅਨੌਖੀ ਛਾਪ ਛੱਡਣ ਚ ਬੇਹੱਦ ਕਾਮਯਾਬ ਰਿਹਾ ਹੈ। ਮਾਤਾ ਹਰਿੰਦਰ ਕੌਰ ਤੱਖਰ ਤੇ ਪਿਤਾ ਕੁਲਵਿੰਦਰ ਸਿੰਘ ਦੇ ਲਾਡਲੇ ਮੱਖਣ ਦਾ ਜਨਮ ਜਲੰਧਰ ਜ਼ਿਲੇ ਵਿਚ ਪੈਂਦੇ ਪਿੰਡ ਸ਼ੰਕਰ ਚ ਹੋਇਆ। ਕਬੱਡੀ ਦੇ ਨਾਲ ਨਾਲ ਗਾਇਕੀ ਦਾ ਸ਼ੋਕ ਉਸਨੂੰ ਪ੍ਰੋਫੈਸ਼ਨਲ ਗਾਇਕੀ ਵਲ੍ਹ ਲੈ ਆਇਆ। ਸੰਨ ੧੯੯੬ ਵਿਚ 'ਨੰਬਰਾ' ਅਤੇ 'ਦਿਲ ਮਿਲਦੇ' ਕੈਸੇਟ ਰਾਹੀਂ ਸ੍ਰੋਤਿਆਂ ਚ ਆਪਣੀ ਹਾਜ਼ਰੀ ਲਗਵਾਈ। ਇਸ ਤੋਂ ਬਾਦ ਦਰਜਨ ਦੇ ਕਰੀਬ ਕੈਸਟਾਂ ਦੇ ਨਾਲ ਨਾਲ ਕਈ ਮਲਟੀ ਕੈਸਟਾਂ ਨੂੰ ਇਕ ਤੋਂ ਵਧਕੇ ਹੁੰਗਾਰਾ ਮਿਲਿਆ ਤੇ ਸੁਪਰ ਡੁਪਰ ਹਿਟ ਸਾਬਤ ਹੋਈਆਂ। ਪਿੱਛੇ ਜਿਹੇ ਗਾਇਕੀ ਦੇ ਖੇਤਰ ਵਿਚ ਏਨੀ ਸ਼ੋਹਰਤ ਖੱਟਣ ਤੋਂ ਬਾਦ ...
Read Full Story


ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਦੇ ਰਿਸ਼ਤੇ ਦੀ ਵਰਤੋਂ

ਭਾਰਤ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਮਰਦ ਪ੍ਰਧਾਨ ਸਮਾਜ ਨੇ ਆਪਣੀ ਅਜਿਹੀ ਪਕੜ ਕੀਤੀ ਹੋਈ ਹੈ ਕਿ ਹੋਰਨਾਂ ਨੂੰ ਉਭਰਨ ਦੀ ਤਾਂ ਗੁੰਜਾਇਸ਼ ਹੀ ਨਹੀਂ ਦਿਤੀ। ਇਵੇਂ ਕਹਾਂ ਕਿ ਇਸਤਰੀ ਲਈ ਤਾਂ ਕਿਤੇ ਥਾਂ ਹੀ ਨਹੀ ਰੱਖੀ, ਵਰਕਾ ਹੀ ਪਾੜ ਦਿਤਾ ਮਰਦਾਂ ਨੇ, ਕਹਿਣ ਨੂੰ ਭਾਵੇਂ ਕਹੀ ਜਾਓ ਕਿ ਔਰਤਾਂ ਲਈ ਰਾਖਵਾਂ ਕਰਣ ਕਰ ਦਿੱਤਾ ਗਿਆ ਹੈ। ਆਪਣੇ ਆਪ ਨੂੰ ਸਭਯ ਕਹਾਉਣ ਵਾਲਾ ਪੱਛਮੀ ਸਮਾਜ ਜਿਸ ਦੀ ਅਸੀਂ ਭਾਰਤੀ ਅੰਧਾ ਧੁੰਦ ਨਕਲ ਕਰ ਰਹੇ ਹਾਂ, ਨੇ ਵੀ ਸਿਧੇ ਤੌਰ ਤੇ ਇਸਤਰੀ ਨੂੰ ਪੂਜਿਆ ਹੀ ਨਹੀਂ ਸਗੋਂ ਉਸ ਦੀ ਨਿਰਾਦਰੀ ਹੀ ਕੀਤੀ ਹੈ। ਸੱਚ ਤਾਂ ਇਹੋ ਹੀ ਹੈ ਕਿ ਹਰ ਧਰਮ ਤੇ ਸਮਾਜ ਵਿਚ ਹਰ ਇਕ ਸਭਿਅਤਾ ਨੇ ਰੱਬ ਨੂੰ 'ਹੀ' '੍ਹਓ' ਉਹ ਵੀ ਵੱਡੇ ਅੱਖਰਾਂ ਵਿਚ ਲਿਖ ਕੇ ਸੰਬੋਧਨ ਕੀਤਾ ਹੈ ਇਸੇ ਲਈ ਤਾਂ ਹਰ ਸਮਾਜ ਮਰਦ ਪ੍ਰਧਾਨ ਸਮਾਜ ਬਣਿਆ ਹੋਰ ਕੁਝ ਨਹੀ, ਮਰਦ ਦੀ ਆਪਣੀ ...
Read Full Story


ਕੈਨੇਡੀਅਨ ਘਰਾਂ 'ਚ ਪੰਜਾਬੀ ਦੀ ਬੱਲੇ-ਬੱਲੇ

ਟੋਰਾਂਟ (ਸ.ਸ.ਪਾਰ ਬਿਉਰੋ) ਕੈਨੇਡਾ ਦੀ ਮਰਦਮਸ਼ੁਮਾਰੀ ਦੀ ਹਾਲੀਆ ਰਿਪੋਰਟ ਮੁਤਾਬਕ ਮੁਲਕ ਵਿਚ ਵਸਦੇ ਕੋਈ ਸਾਢੇ ਚਾਰ ਲੱਖ ਪੰਜਾਬੀ ਘਰਾਂ ਵਿਚ ਮਾਂ-ਬੋਲੀ ਪੰਜਾਬੀ ਬੋਲੀ ਜਾਂਦੀ ਹੈ। ਕੈਨੇਡਾ ਸਰਕਾਰ ਨਵੇਂ ਆਵਾਸੀਆਂ ਲਈ ਬੇਸ਼ੱਕ ਭਾਸ਼ਾ ਸਬੰਧੀ ਸਖਤ ਨਿਯਮ ਬਣਾਉਂਦੀ ਰਹਿੰਦੀ ਹੈ ਪਰ ਤਾਜ਼ਾ ਅੰਕੜੇ ਦੱਸਦੇ ਹਨ ਕਿ ੨੦.੬ ਫੀਸਦੀ ਲੋਕ ਘਰਾਂ ਵਿਚ ਨਾ ਤਾਂ ਅੰਗਰੇਜ਼ੀ ਤੇ ਨਾ ਫਰੈਂਚ ਬੋਲਦੇ ਹਨ। ਇਹ ਸਭ ਕੁਝ ਮੁਲਕ ਵਿਚ ਆਵਾਸੀਆਂ ਦੀ ਵਧ ਰਹੀ ਦਰ ਕਾਰਨ ਵਾਪਰ ਰਿਹਾ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ ਘਰਾਂ ਵਿਚ ਵੰਨ-ਸੁਵੰਨੀ ਬੋਲੀ ਦਾ ਬੋਲਬਾਲਾ ਹੈ ਅਤੇ ਕੈਨੇਡਾ ਦੀ ਆਬਾਦੀ ਦੇ ਪੰਜ ਫੀਸਦੀ ਲੋਕ ਵਿਦੇਸ਼ੀ ਭਾਸ਼ਾ ਬੋਲਦੇ ਹਨ। ਚੀਨੀ ਭਾਸ਼ਾ ਆਵਾਸੀਆਂ ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ੧੦ ਲੱਖ ਤੋਂ ਵੱਧ ਲੋਕਾਂ ਨੇ ਦਰਜ ਕੀਤਾ ਹੈ ਕਿ ਉਹ ...
Read Full Story


ਮਾਂ ਬੋਲੀ ਬਾਰੇ ਸਾਰਥਕ ਪਹੁੰਚ ਅਪਨਾਉਣ ਦਾ ਵੇਲਾ

ਪੰਜਾਬ ਵਿੱਚ ਨਵੀਂ ਸਰਕਾਰ ਸੱਤਾ ਸੰਭਾਲ ਰਹ ਹੈ। ਕਿਸੇ ਪਾਰਟੀ ਨੇ ਹਾਲੇ ਲੋਕ ਭਲਾਈ ਦੀ ਕਿਸੇ ਨੀਤੀ ਨੂੰ ਉਲੀਕਣ ਬਾਰੇ ਸੋਚਿਆ ਵੀ ਨਹੀਂ ਹੋਵੇਗਾ। ਫਿਰ ਸੱਤਾ 'ਤੇ ਕਾਬਜ਼ ਹੋਣ ਵਾਲੀ ਪਾਰਟੀ ਕੁਝ ਚਿਰ ਹੋਰ ਆਪਣੇ ਵਿਰੋਧੀਆਂ ਨੂੰ ਭੰਡਣ ਤੇ ਆਪੇ ਨੂੰ ਵਡਿਆਉਣ ਵਿੱਚ ਲਾਏਗੀ। ਇਸ ਹਾਲਾਤ ਦੇ ਮੱਦੇਨਜ਼ਰ ਕੋਈ ਸਾਧਾਰਨ ਬੰਦਾ ਵੀ ਤੱਤਫੱਟ ਨਵੀਂ ਬਣੀ ਸਰਕਾਰ ਕੋਲੋਂ ਕਿਸੇ ਚਮਤਕਾਰੀ ਘਟਨਾਕ੍ਰਮ ਦੀ ਆਸ ਨਹੀਂ ਕਰ ਸਕਦਾ। ਕਿਸਾਨ ਹੋਵੇ, ਵਪਾਰੀ ਹੋਵੇ ਭਾਵੇਂ ਮੁਲਾਜ਼ਮ ਹੋਵੇ ਜਾਂ ਕੋਈ ਹੋਰ ਹਰ ਇੱਕ ਨੂੰ ਪਤਾ ਹੈ ਕਿ ਅਦਲੀ ਰਾਜੇ ਤੱਕ ਪਹੁੰਚਣ ਦਾ ਰਾਹ ਔਖਾ ਹੀ ਨਹੀਂ ਬਿਖੜਾ ਵੀ ਹੈ। ਤਾਂ ਸਿਰਫ ਗੱਦੀ 'ਤੇ ਬਹਿਣ ਵਿੱਚ ਹੈ ਢਾਂਚੇ ਵਿੱਚ ਨਹੀਂ। ਇਹ ਗੱਲਾਂ ਉਦਾਸੀਨਤਾ ਦੇ ਆਲਮ 'ਚੋਂ ਨਹੀਂ ਸਗੋਂ ਤਜਰਬੇ ਦੀ ਕਸਵੱਟੀ 'ਤੇ ਨਿਰਖੀਆਂ ਪਰਖੀਆਂ ਹਨ। ਚੋਣਾਂ ਤੋਂ ...
Read Full Story


ਯੁਨਾਇਟਡ ਸਿੱਖਜ ਵੱਲੋਂ ਫਰਾਂਸ ਵਿਚਲੇ ਦਸਤਾਰ ਮੁੱਦੇ 'ਤੇ ਸਫਲ ਕੌਮਾਂਤਰੀ ਪੇਸ਼ਕਦਮੀ

ਬੀਤੇ ਹਫਤੇ ਦੀਆਂ ਪ੍ਰਮੁੱਖ ਖਬਰਾਂ ਵਿੱਚ, ਪੰਥਕ ਹਵਾਲੇ ਨਾਲ ਜਿਹੜੀ ਖਬਰ ਅੰਤਰਰਾਸ਼ਟਰੀ ਸੁਰਖੀਆਂ ਦਾ ਹਿੱਸਾ ਬਣੀ ਉਹ ਸੀ, ਯੂਨਾਇਟਿਡ ਨੇਸ਼ਨਜ਼ ਹਿਊਮਨ ਰਾਈਟਸ ਕਮੇਟੀ ਵੱਲੋਂ ਫਰਾਂਸ ਵਾਸੀ ੭੬ ਸਾਲਾ ਰਣਜੀਤ ਸਿੰਘ ਦੇ ਦਸਤਾਰ ਕੇਸ ਸਬੰਧੀ ਦਿੱਤਾ ਗਿਆ ਫੈਸਲਾ। ਪਿਛਲੇ ਲਗਭਗ ੮ ਸਾਲਾਂ ਤੋਂ ਫਰਾਂਸ ਸਰਕਾਰ ਵੱਲੋਂ ਦਸਤਾਰ 'ਤੇ ਲਗਾਈਆਂ ਗਈਆਂ ਅੱਡ-ਅੱਡ ਰੋਕਾਂ ਨਾਲ ਜੂਝ ਰਹੀ ਸਿੱਖ ਕੌਮ ਲਈ ਇਹ ਫੈਸਲਾ ਇੱਕ ਠੰਡੇ ਹਵਾ ਦੇ ਬੁੱਲੇ ਵਾਂਗ ਸੀ, ਜਿਸ ਦਾ ਦੁਨੀਆਂ ਭਰ ਵਿੱਚ ਬੈਠੀਆਂ ਸਿੱਖ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਹੈ। ਬਹੁਤ ਵਾਰੀ ਪਾਟੋਧਾੜ ਦਾ ਸ਼ਿਕਾਰ ਸਿੱਖ ਜਥੇਬੰਦੀਆਂ ਨੇ ਇਸ ਜਿੱਤ 'ਤੇ ਜਿਥੇ ਖੁਸ਼ੀ ਦਾ ਇਜ਼ਹਾਰ ਕੀਤਾ,ਉੱਥੇ ਉਨ੍ਹਾਂ ਨੇ ਇਸ ਕੇਸ ਨੂੰ ਯੂਨਾਇਟਿਡ ਨੇਸ਼ਨਜ਼ ਤੱਕ ਸਫਲਤਾ ਸਾਹਿਤ ਲਿਜਾਣ ਵਾਲੀ ਯੂਨਾਇਟਿਡ ...
Read Full Story


ਵਹਿਮਾਂ, ਭਰਮਾਂ ਦੇ ਪਖੰਡਵਾਦ ਵਿੱਚ ਫਸਿਆ ਆਮ ਆਦਮੀ

ਆਦਮੀ ਜੋ ਵੀ ਨਿੱਕੇ ਤੋਂ ਵੱਡਾ ਕੰਮਕਾਰ ਕਰ ਰਿਹਾ ਹੈ, ਉਸ ਵਿਚ ਡਰ ਦੀ ਭਾਵਨਾ ਚਾਹੇ ਘਟ ਹੋਵੇ ਜਾਂ ਵੱਧ ਹੋਵੇ, ਜ਼ਰੂਰ ਹੋਵੇਗੀ।ਡਰ ਮਨੁੱਖੀ ਸੁਭਾਅ ਦਾ ਹੀ ਇਕ ਅਜੀਬ ਵਰਤਾਰਾ ਹੈ। ਤੁਸੀਂ ਆਪਣੇ ਆਪ ਵਿਚ ਤੇ ਆਲੇ ਦੁਆਲੇ ਨਿੱਗ੍ਹਾ ਮਾਰ ਲਉ, ਬੱਚੇ ਵੱਲੋਂ ਪੇਪਰ ਦੇਣ ਦਾ ਡਰ, ਆਮ ਆਦਮੀ ਵਿਚ ਨਫੇ-ਨੁਕਸਾਨ, ਠੀਕ-ਗ਼ਲਤ, ਦੁਰਘਟਨਾ, ਮੌਤ ਆਦਿ ਦਾ ਡਰ ਸਮਾਇਆ ਹੁੰਦਾ ਹੈ। ਡਰ ਇਕ ਅਜਿਹੀ ਤਾਕਤਵਰ ਧਾਰਨਾ ਹੈ ਜੋ ਇਨਸਾਨ ਨੂੰ ਉਸਦੇ ਭਲੇ ਬੁਰੇ ਵਿੱਚ ਅੰਤਰ ਕਰਨ ਦੀ ਸੋਚ ਤੇ ਉਸ ਦੇ ਕੰਮਕਾਰ ਦੇ ਤਰੀਕੇ ਨੂੰ ਪ੍ਰਭਾਵਿਤ ਕਰਦੀ ਹੈ। ਸੰਸਾਰ ਪ੍ਰਸਿੱਧ ਫਿਲਾਸਫ਼ਰ ਫਰਾਂਸ ਮੁਤਾਬਿਕ, "ਜਿਸ ਨੂੰ ਦੁਖ ਦਾ ਡਰ ਹੈ, ਉਸੇ ਨੂੰ ਹੀ ਡਰ ਦਾ ਦੁਖ ਹੈ।" ਧਾਰਮਿਕ ਗ੍ਰੰਥ ਬਾਈਬਲ ਮੁਤਾਬਿਕ, "ਪ੍ਰਮਾਤਮਾ ਦਾ ਡਰ ਹੀ ਗਿਆਨ ਦੀ ਉਤਪਤੀ ਹੈ।" ਪ੍ਰੰਤੂ ਫਰਾਂਸ ਦਾ ਸੰਸਾਰ ਪ੍ਰਸਿੱਧ ...
Read Full Story


ਨਾ ਕਿਸੇ ਵੀਣੀ ਫੜੀ, ਨਾ ਵੰਗ ਟੁੱਟੀ, ਨਾ ਕਿਸੇ ਘੁੰਡ ਚੁੱਕਿਆ ਦੱਸ ਫੇਰ ਕਿੰਝ ਸ਼ਰਮਾਂ ਮਰੀਆਂ ਵੇ...

ਇਹ ਸ਼ੇਅਰ ਪੜ੍ਹਕੇ ਸਾਡੇ ਪਿਆਰ ਮੁਹੱਬਤ ਨਾਲ਼ ਭਰੇ ਸੱਭਿਆਚਾਰ ਵਿੱਚ ਵਸਦੇ ਲੋਕਾਂ ਦੇ ਤਨ ਮਨ ਵਿੱਚ ਇੱਕ ਅਜੀਬ ਜਿਹੀ ਤਰੰਗ ਛਿੜ ਗਈ ਹੋਵੇਗੀ। ਭਾਵੇ ਮੇਰੇ ਇਸ ਸੱਜਰੇ ਸਵਾਲੀਏ ਜਿਹੇ ਸ਼ਿਅਰ ਦਾ ਸਬੰਧ ਪਿਆਰ ਮੁਹੱਬਤ ਦੀਆਂ ਸ਼ਰਮਾਂ ਨਾਲ਼ ਹੈ, ਪਰ ਮੈਥੋਂ ਇਸ ਦੀ ਤੰਦ ਬੜੀ ਲੰਮੀ ਪੈ ਗਈ ਏ ਤੇ ਇਹ ਜਾ ਜੁੜਦੀਏ ਉਹਨਾਂ ਕੰਮੀਆਂ ਦੀਆਂ, ਬੇਘਰ, ਕੁੱਲੀਆਂ ਝੁੱਗੀਆਂ 'ਚ ਰਹਿਣ ਤੇ ਸੜਕਾਂ 'ਤੇ ਫਿਰਦੀਆਂ ਕੁੜੀਆਂ ਚਿੜੀਆਂ ਨਾਲ਼। ਕਹਿੰਦੇ ਨੇ ਸ਼ਰਮ ਔਰਤ ਦਾ ਗਹਿਣਾ ਹੁੰਦੀ ਏ, ਨਾਲ ਹੀ ਇਹ ਗਹਿਣਾ ਸਦਾ ਉਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਏ। ਸਭ ਜਾਣਦੇ ਨੇ ਕਿ ਅੱਜ ਦੇ ਪੱਛਮੀ ਸੱਭਿਆਚਾਰ ਵਿੱਚ ਇਸ ਸੋਨੇ ਤੋਂ ਵਧ ਚਮਕਦੇ ਗਹਿਣੇ ਨੂੰ ਜੰਗ ਲੱਗ ਗਈ ਏ। ਪਰ ਇੱਕ ਅੱਲ੍ਹੜ ਉਮਰ ਤੋਂ ਪਰਪੱਕ ਉਮਰ ਤੱਕ ਪ੍ਰਵੇਸ਼ ਕਰਦਿਆਂ ਇਹ ਗਹਿਣਾ ਹਰ ਔਰਤ ਕੋਲ ਹੁੰਦਾ ਏ। ਜਾਂ ਇਹ ...
Read Full Story


ਪੰਜਾਬੀ ਮਾਂ ਬੋਲੀ ਦਾ ਸੱਚਾ ਤੇ ਸੁੱਚਾ ਸਪੂਤ ਉਸਤਾਦ ਦਾਮਨ

ਉਸਤਾਦ ਦਾਮਨ ਵੀਹਵੀਂ ਸਦੀ ਦਾ ਇਕ ਪ੍ਰਮੁੱਖ ਲੋਕ ਕਵੀ ਹੋਇਆ ਹੈ। ਉਸ ਦਾ ਅਸਲੀ ਨਾਉਂ ਚਿਰਾਗ ਦੀਨ ਸੀ। ਉਹ ਪੰਜਾਬੀ ਮਾਂ ਬੋਲੀ ਦਾ ਸੱਚਾ ਤੇ ਸੁੱਚਾ ਸਪੂਤ ਸੀ। ਪੰਜਾਬ ਦਾ ਉਹ ਅਜਿਹਾ ਅਣਖੀਲਾ ਸ਼ਾਇਰ ਸੀ ਜਿਸ ਨੇ ਸਮੁੱਚਾ ਜੀਵਨ ਤੰਗੀਆਂ, ਤੁਰਸ਼ੀਆਂ, ਤਲਖੀਆਂ, ਤੇ ਆਪਣੀ ਲੁੱਟ ਖਸੁਟ ਵਿੱਚ ਹੰਢਾਇਆ। ਉਹ ਹਕੂਮਤੀ ਤਾਨਾਸ਼ਾਹ, ਜਬਰ ਜ਼ੁਲਮ, ਅਣਮਨੁੱਖੀ ਵਿਹਾਰ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਲੜਣ ਵਾਲਾ ਜੁਝਾਰੂ ਯੋਧਾ ਸੀ। ਸ਼ਾਹ ਹੁਸੈਨ, ਬੁੱਲੇ ਸ਼ਾਹ ਅਤੇ ਵਾਰਸ ਸ਼ਾਹ ਤੋਂ ਬਾਅਦ ਉਸ ਨੂੰ ਪੰਜਾਬੀ ਦਾ ਸਭ ਤੋਂ ਵੱਡਾ ਸ਼ਾਇਰ ਮੰਨਿਆ ਜਾਂਦਾ ਹੈ। ਆਪ ਦਾ ਜਨਮ ੩ ਸਤੰਬਰ ੧੯੧੧ ਨੂੰ ਚੌਕ ਮਤੀ ਦਾਸ ਲਾਹੌਰ ਵਿਖੇ ਕਰੀਮ ਬੀਬੀ ਦੀ ਕੁੱਖੋਂ ਤੇ ਮੀਆਂ ਮੀਰ ਬਖਸ਼ ਦੇ ਘਰ ਹੋਇਆ। ਉਹ ਬਾਲਪਨ ਵਿੱਚ ਹੀ ਤੁਕਬੰਦੀ ਦਾ ਸ਼ੌਕੀਨ ਤੇ ਮਾਹਰ ਸੀ। ਉਹ ਤੁਰਦੇ ਤੁਰਦੇ ਹੀ ...
Read Full Story


ਧੀ ਲਈ ਸੁੱਕੀ ਰੋਟੀ ਅਤੇ ਪੁੱਤਰ ਲਈ ਪਰੌਂਠੇ ਮਾਂ ਹੀ ਪਕਾਉਂਦੀ ਹੈ

ਆਮ ਹੀ ਦੇਖਦੇ ਹਾਂ। ਕੁੜੀਆਂ ਪਤਲੀਆਂ ਹੁੰਦੀਆਂ ਹਨ। ਮੁੰਡਿਆਂ ਨਾਲੋਂ ਸੇਹਤ ਬਹੁਤ ਕੰਮਜ਼ੋਰ ਹੁੰਦੀ ਹੈ।ਪਰ ਦਿਮਾਗ ਦੀਆਂ ਮੁੰਡਿਆਂ ਨਾਲੋਂ ਤੇਜ਼ ਹੁੰਦੀਆਂ ਹਨ। ਐਸਾ ਬੀ ਨਹੀਂ ਹੈ ਕਿ ਬੰਦੇ ਨੂੰ ਕਿਸੇ ਹਾਥੀ ਨੇ ਜੰਮਿਆ ਹੈ। ਉਹੀਂ ਮਾਂ-ਬਾਪ ਕੁੜੀਆਂ ਤੇ ਮੁੰਡੇ ਜੰਮਦੇ ਹਨ। ਕੁੜੀਆਂ ਨੂੰ ਤਾਂ ਝਿੜਕ-ਝਿੜਕ ਕੇ ਰੱਖਿਆ ਜਾਂਦਾ ਹੈ। ਮੁੰਡਿਆਂ ਨੂੰ ਪਲੋਸ ਕੇ ਰੱਖਿਆ ਜਾਂਦਾ ਹੈ। ਧੀ ਲਈ ਸੁੱਕੀ ਰੋਟੀ ਪੁੱਤਰ ਲਈ ਪਰੌਠੇ ਮਾਂ ਹੀ ਪਕਾਉਂਦੀ ਹੈ। ਦਾਲ ਵਿੱਚ ਦੁੱਗਣਾਂ ਘਿਉ ਪਾ ਕੇ ਚਾਰਿਆ ਜਾਂਦਾ ਹੈ। ਮਾਂ ਹੀ ਧੀ-ਪੁੱਤਰ ਵਿੱਚ ਦਵੈਤ ਰੱਖਦੀ ਹੈ। ਪੁੱਤਰ ਨੂੰ ਦੁੱਧ ਮੱਖਣਾਂ ਨਾਲ ਪਾਲਦੀ ਹੈ। ਧੀ ਨੂੰ ਸਮਝਿਆ ਜਾਂਦਾ ਹੈ। ਇਸ ਦੇ ਕਿਹੜਾ ਬਣ ਵਧਣੇ ਹਨ। ਬਗੇਨੇ ਘਰ ਜਾ ਕੇ ਖਾਂਦੀ ਰਹੇਗੀ। ਅੱਗੋਂ ਬੇਗਾਨੇ ਘਰ ਵਾਲੇ ਕਹਿੰਦੇ ਹਨ, "ਇਸ ਦਾ ਚੰਗੀ ਤਰਾਂ ਰੱਤ ...
Read Full Story


ਪੰਜਾਬ ਤੇ ਪੰਜਾਬੀਅਤ ਤੋਂ ਦੂਰ ਹੁੰਦੇ ਜਾ ਰਹੇ ਕਲਾਕਾਰ

'ਮਾਂ ਬੋਲੀ ਜੇ ਭੁੱਲ ਜਾਵੋਗੇ, ਕੱਖਾਂ ਵਾਂਗੂੰ ਰੁਲ ਜਾਵੋਗੇ' ਵਰਗੀਆਂ ਸਤਰਾਂ ਭਾਵੇਂ ਮਨ ਨੂੰ ਕਿੰਨਾ ਵੀ ਕਿਉਂ ਨਾ ਟੁੰਬਦੀਆਂ ਹੋਣ, ਪਰ ਪੱਥਰ ਦਿਲਾਂ 'ਤੇ ਇਨ੍ਹਾਂ ਦਾ ਕੋਈ ਅਸਰ ਨਹੀਂ ਹੋਣ ਵਾਲਾ। ਅੱਜ ਜਦੋਂ ਮਾਂ ਬੋਲੀ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਦੀ ਲੋੜ ਹੈ ਤਾਂ ਹਰ ਗਾਇਕ, ਗੀਤਕਾਰ, ਵੀਡੀਓ ਡਾਇਰੈਕਟਰ ਤੇ ਹੋਰ ਕਿੱਤਿਆਂ ਨਾਲ ਸਬੰਧਤ ਲੋਕ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜ ਰਹੇ ਨੇ। ਪਿਛਲੇ ਦਿਨੀਂ ਇਕ ਗਾਇਕ ਨੇ ਆਪਣੇ ਮੂੰਹੋਂ ਮਿੱਠੂ ਬਣਦਿਆ ਕਿਹਾ ਸੀ, ''ਅਸੀਂ ਤਾਂ ਮਾਂ ਬੋਲੀ ਦੇ ਸਰਵਣ ਪੁੱਤਰ ਹਾਂ.....ਸਾਡੇ ਗੀਤਾਂ 'ਚੋਂ ਮਾਂ ਬੋਲੀ ਦਾ ਸਤਿਕਾਰ ਝਲਕਦੈ.....ਅਸੀਂ ਮਾਂ ਬੋਲੀ ਦੀਆਂ ਮੀਂਢੀਆ ਗੁੰਦਣ ਲਈ ਯਤਨਸ਼ੀਲ ਹਾਂ.....ਜਿਹੜੇ ਸਾਡੇ ਗੀਤਾਂ ਨੂੰ ਮਾੜਾ ਕਹਿੰਦੇ ਨੇ, ਉਨ੍ਹਾਂ ਕੋਲੋਂ ਸਾਡੇ ਵੱਲੋਂ ਮਾਂ ਦੀ ਕੀਤੀ ਜਾਂਦੀ ਸੇਵਾ ਬਰਦਾਸ਼ਤ ਨਹੀਂ ...
Read Full Story


1 2 > >>