HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਭਾਰਤੀ"
 
ਅਮਰੀਕਾ ਭਾਰਤੀ ਸਟੂਡੈਂਟਸ ਦੀ ਪਹਿਲੀ ਪਸੰਦ ਬਣਿਆ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਵਿੱਚ ਪੜ੍ਹਨ ਵਾਲੇ ਭਾਰਤੀ ਸਟੂਡੈਂਟਸ ਦੀ ਗਿਣਤੀ ਵਿੱਚ ਛੇ ਫੀਸਦੀ ਦਾ ਵਾਧਾ ਹੋਇਆ ਹੈ। ਇਹ ਗੱਲ ਇੱਕ ਇੰਟਰਨੈਸ਼ਨਲ ਐਜੂਕੇਸ਼ਨਲ ਰਿਪੋਰਟ ਤੋਂ ਸਾਹਮਣੇ ਆਈ ਹੈ। ਪਿਛਲੇ ਤਿੰਨ ਸਾਲਾਂ ਤੋਂ ਅਮਰੀਕਾ ਪੜ੍ਹਨ ਜਾਣ ਵਾਲੇ ਸਟੂਡੈਂਟਸ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਸੈਸ਼ਨ ਵਿੱਚ ਇਹ ਗਿਣਤੀ ਵਧ ਕੇ ੧,੦੨,੬੭੩ ਹੋ ਗਈ ਹੈ। ਓਪਨ ਡੋਰਸ ੨੦੧੪ ਦੀ ਸੋਮਵਾਰ ਜਾਰੀ ਰਿਪੋਰਟ ਮੁਤਾਬਕ, ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦੇਸ਼ੀ ਸਟੂਡੈਂਟਸ ਦੀ ਗਿਣਤੀ ਵਿੱਚ ਅੱਠ ਫੀਸਦੀ ਦਾ ਵਾਧਾ ਹੋਇਆ ਹੈ। ਇਸ ਸੈਸ਼ਨ ਵਿੱਚ ਗਿਣਤੀ ੮,੮੬,੦੫੩ ਪਹੁੰਚ ਗਈ ਹੈ। ਇਸ ਰਿਪੋਰਟ ਵਿੱਚ ਪਾਇਆ ਗਿਆ ਕਿ ੨੦੦੦ ਵਿੱਚ ਆਯੋਜਤ ਪਹਿਲੇ ਇੰਟਰਨੈਸ਼ਨਲ ਐਜੂਕੇਸ਼ਨ ਵੀਕ ਤੋਂ ਲੈ ਕੇ ਹੁਣ ਤੱਕ ਅਮਰੀਕਾ ...
Read Full Story


ਅਮਰੀਕਾ, ਕੈਨੇਡਾ 'ਚ ਪਿਜ਼ੇ ਵੇਚ ਰਹੇ ਹਨ ਭਾਰਤੀ ਡਾਕਟਰ

ਵਾਸ਼ਿੰਗਟਨ—ਭਾਰਤੀਆਂ ਵਿਚ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਜਾ ਕੇ ਵਸਣ ਦਾ ਅਜਿਹਾ ਚਸਕਾ ਹੁੰਦਾ ਹੈ ਕਿ ਉਹ ਇਸ ਦੇ ਲਈ ਆਪਣੇ ਪਰਿਵਾਰ, ਦੇਸ਼ ਅਤੇ ਇਥੋਂ ਤੱਕ ਕੀ ਆਪਣੀ ਪੜ੍ਹਾਈ-ਲਿਖਾਈ ਛੱਡਣ ਨੂੰ ਤਿਆਰ ਰਹਿੰਦੇ ਹਨ। ਭਾਰਤ ਵਿਚ ਔਖੇ-ਸੌਖੇ ਹੋ ਕੇ ਪੜ੍ਹਾਈ ਕਰਕੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਪਿਜ਼ਾ ਵੇਚਣ ਦਾ ਕੰਮ ਵੀ ਬੜੀ ਸ਼ਾਨ ਨਾਲ ਕਰਦੇ ਹਨ। ਜੀ ਹਾਂ, ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਕਈ ਪ੍ਰਵਾਸੀ ਡਾਕਟਰ ਪਿਜ਼ਾ ਵੇਚਣ ਲਈ ਮਜ਼ਬੂਰ ਹਨ। ਅਸਲ ਵਿਚ 'ਰੈਜੀਡੈਂਸੀ ਪੋਜੀਸ਼ਨ' ਦੀ ਕਮੀ ਦੇ ਕਾਰਨ ਵਿਦੇਸ਼ਾਂ ਤੋਂ ਪੜ੍ਹ ਕੇ ਆਏ ਡਾਕਟਰਾਂ ਨੂੰ ਉੱਥੇ ਗੁਜ਼ਾਰਾ ਕਰਨ ਦੇ ਲਈ ਇਹ ਕੰਮ ਕਰਨਾ ਪੈਂਦਾ ਹੈ। ਇਸ ਵਿਚ ਪਿਜ਼ਾ ਪਹੁੰਚਾਉਣ ਤੋਂ ਲੈ ਕੇ ਕੈਬ ਦੀ ਡਰਾਈਵਰੀ ਤੱਕ ਸ਼ਾਮਲ ਹੈ ਅਤੇ ਇਹ ਡਾਕਟਰ ਡਾਕਟਰੀ ਸੇਵਾਵਾਂ ਨਾ ਦੇ ਕੇ ...
Read Full Story


ਭਾਰਤ ਦੇ ਵਪਾਰ ਅਤੇ ਵੱਕਾਰ ਨੂੰ ਗਹਿਰੀ ਚੋਟ-ਯੂਰਪ ਵਿਚ ਭਾਰਤੀ ਅੰਬਾਂ ਤੇ ਸਬਜ਼ੀਆਂ 'ਤੇ ਪਾਬੰਦੀ

'ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ਼ ਦੁਆਬਾ' ਇਹ ਪੰਜਾਬ ਦਾ ਇਕ ਬਹੁਚਰਚਿਤ ਲੋਕ-ਗੀਤ ਹੈ, ਜੋ ਪੰਜਾਬ ਦੇ ਇਕ ਖਾਸ ਖੇਤਰ ਅਤੇ ਸਤਲੁਜ ਤੇ ਬਿਆਸ ਦੋ ਦਰਿਆਵਾਂ ਦੇ ਦਰਮਿਆਨ ਵਾਲੇ ਇਲਾਕੇ ਦੁਆਬੇ ਨਾਲ ਸਬੰਧਤ ਰਿਹਾ ਹੈ, ਪਰ ਪਿਛਲੇ ੧੦ ਸਾਲਾਂ ਦੌਰਾਨ ਭ੍ਰਿਸ਼ਟਾਚਾਰ, ਮਿਲਾਵਟਖੋਰੀ, ਰਿਸ਼ਵਤਖੋਰੀ ਅਤੇ ਦੋ-ਦੇਸ਼ੀ ਜਾਂ ਬਹੁਦੇਸ਼ੀ ਭਾਰਤੀ ਦਲਾਲਗਿਰੀ ਕਾਰਨ, ਦੇਸ਼ ਦੇ ਕੌਮਾਂਤਰੀ ਵਪਾਰ ਅਤੇ ਵੱਕਾਰ ਨੂੰ ਲੱਗੀ ਗਹਿਰੀ ਚੋਟ ਕਾਰਨ, ਪਿਛਲੀ ੧ ਮਈ ਤੋਂ ਯੂਰਪੀ ਸੰਘ ਦੇ ੨੮ ਮੈਂਬਰ ਦੇਸ਼ਾਂ ਵਿਚ ਭਾਰਤੀ ਅੰਬਾਂ ਦੀ ਵਿਕਰੀ ਉਤੇ ਲੱਗੀ ਪਾਬੰਦੀ ਕਾਰਨ ਯੂਰਪ ਵਸਦੇ ਲੱਖਾਂ ਭਾਰਤੀ ਇਥੋਂ ਦੇ ਅੰਬਾਂ ਨੂੰ ਤਰਸ ਰਹੇ ਹਨ। ਅਲਫਾਂਸੋ ਅੰਬ ਤੇ ਯੂਰਪੀ ਪਾਬੰਦੀ: ਬਰਾਮਦਕਾਰੀ ਖੇਤਰ ਵਿਚ ਡਾ: ਮਨਮੋਹਨ ਸਿੰਘ ਸਰਕਾਰ ਦੀ ਪਿਛਲੇ ੪ ਸਾਲਾਂ ਤੋਂ ਗੰਭੀਰ ਕੁਤਾਹੀ ਅਤੇ ਯੂਰਪੀ ...
Read Full Story


ਭਾਰਤੀਆਂ ਦੀ ਇਮੀਗਰੇਸ਼ਨ ਕੈਨੇਡਾ ਲਈ ਲਾਹੇਵੰਦ

ਟੋਰਾਂਟੋ (ਸ.ਸ.ਪਾਰ ਬਿਉਰੋ) ਭਾਰਤ ਤੋਂ ਵੱਡੀ ਗਿਣਤੀ ਵਿਚ ਵੱਖ-ਵੱਖ ਕੈਟੇਗਰੀਆਂ ਵਿਚ ਲੋਕ ਇਮੀਗਰੇਸ਼ਨ ਲੈ ਕੇ ਆ ਰਹੇ ਹਨ ਅਤੇ ਕੈਨੇਡਾ ਉਨ੍ਹਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਮੀਗਰੇਟ ਹੋ ਕੇ ਭਾਰਤੀਆਂ ਨੇ ਕੈਨੇਡਾ ਦੀ ਸਰਬਪੱਖੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਕੈਨੇਡਾ ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਵੱਡੀ ਗਿਣਤੀ ਵਿਚ ਭਾਰਤੀ ਕੈਨੇਡਾ ਆਉਣ ਅਤੇ ਇਸ ਨੂੰ ਵਪਾਰ, ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿਚ ਹੋਰ ਅਮੀਰ ਕਰਕੇ ਇਸ ਦੇ ਇਕਨਾਮਿਕ ਵਾਧੇ ਵਿਚ ਯੋਗਦਾਨ ਪਾਉਣ। ਇਹ ਐਲਾਨ ਕੈਨੇਡਾ ਦੇ ਇਮੀਗਰੇਸ਼ਨ ਅਤੇ ਸਿਟੀਜ਼ਨਸ਼ਿਪ ਮਨਿਸਟਰ ਕ੍ਰਿਸ ਅਲੈਗਜੈਂਡਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਇਸ ਮੌਕੇ ਐਮ. ਪੀ. ਅਤੇ ਪਾਰਲੀਮੈਂਟ ਸੈਕਟਰੀ ਪਰਮ ਗਿੱਲ ਨੇ ਕ੍ਰਿਸ ਅਲੈਗਜੈਂਡਰ ਦਾ ਨਿੱਘਾ ਸੁਆਗਤ ਕੀਤਾ ਅਤੇ ਸਾਰਿਆਂ ...
Read Full Story


ਆਸਟਰੇਲੀਆ ਦਾ ਕੱਚਾ ਵੀਜ਼ਾ ਲੈਣ ਵਾਲਿਆਂ 'ਚ ਭਾਰਤੀ ਮੋਹਰੀ

ਕੈਨਬਰਾ (ਸ.ਸ.ਪਾਰ ਬਿਉਰੋ) ਹੁਨਰਮੰਦ ਕਾਮਿਆਂ ਵਜੋਂ ਆਸਟਰੇਲੀਆ ਦਾ ਅਸਥਾਈ ਵਰਕ ਵੀਜ਼ਾ ਲੈਣ ਵਾਲਿਆਂ 'ਚ ਭਾਰਤੀ ਸਭ ਤੋ ਅੱਗੇ ਹਨ। ਚਾਲੂ ਮਾਲੀ ਸਾਲ ਦੇ ਪਹਿਲੇ ਛੇ ਮਹੀਨਿਆਂ ਦੇ ਅੰਕੜੇ ਤਾਂ ਕੁੱਝ ਇਹ ਬਿਆਨ ਕਰ ਰਹੇ ਹਨ। ਇਮੀਗ੍ਰੇਸ਼ਨ ਵਿਭਾਗ ਤੋਂ ਪ੍ਰਾਪਤ ਅਕੜਿਆਂ ਮੁਤਾਬਕ ਜੁਲਾਈ੨੦੧੩ ਤੋਂ ਲੈ ਕੇ ਦਸੰਬਰ ੨੦੧੩ ਤੱਕ ਸਬ ਕਲਾਸ ੪੫੭ ਵੀਜ਼ਾ ਮਨਜ਼ੂਰ ਕਰਵਾਉਣ ਵਾਲਿਆਂ'ਚ ਸਭ ਤੋਂ ਵੱਧ ੨੩ ਫੀਸਦੀ ਭਾਰਤੀ ਹਨ। ਉਸ ਤਂੋ ਬਾਅਦ ੧੮.੬ ਫੀ ਸਦੀ ਪ੍ਰਵਾਸੀ ਇੰਗਲੈਡ ਅਤੇ ੭.੯ ਫੀ ਸਦੀ ਆਇਰਲੈਂਡ ਦੇ ਸਨ। ਵਿਕਟੋਰੀਆ, ਨਿਊ ਸਾਊਥ ਵੇਲਜ਼, ਕੁਈਨਜ਼ਕੈਂਡ, ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਅਤੇ ਤਸਮਾਨੀਆ ਲਈ ਨਾਮਜ਼ਦਗੀ ਵਾਲੀਆਂ ਪੁਜ਼ੀਸ਼ਨ ਸਹਿਤ ਬੁਨਿਆਦੀ ਅਰਜ਼ੀਆਂ ਮਨਜ਼ੂਰ ਕਰਵਾਉਣ ਵਾਲਿਆਂ ਪੁਜ਼ੀਸ਼ਨਾਂ ਹਿਤ ਬੁਨਿਆਦੀ ਅਰਜ਼ੀਆਂ ਮਨਜੂਰ ਕਰਵਾਉਣ ਵਾਲ਼ਿਆਂ 'ਚ ਭਾਰਤੀ ਸਭ ...
Read Full Story


ਆਸਟਰੇਲੀਆ ਜਾਣ ਵਾਲੇ ਭਾਰਤੀ ਸੈਲਾਨੀਆਂ 'ਚ ੮ ਫੀਸਦੀ ਵਾਧਾ

ਮੈਲਬਰਨ (ਸ.ਸ.ਪਾਰ ਬਿਉਰੋ)- ਭਾਰਤੀ ਲੋਕਾਂ ਲਈ ਆਸਟਰੇਲੀਆ ਪਸੰਦੀਦਾ ਮੁਲਕ ਬਣਦਾ ਜਾ ਰਿਹਾ ਹੈ। ਭਾਰਤ ਤੋਂ ਆਸਟਰੇਲੀਆ ਜਾਣ ਵਾਲੇ ਸੈਲਾਨੀਆਂ 'ਚ ਪਿਛਲੇ ਸਾਲ ਕਰੀਬ ੮ ਫੀਸਦੀ ਦਾ ਵਾਧਾ ਹੋਇਆ ਹੈ। ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ ਜਨਵਰੀ ਤੋਂ ਦਸੰਬਰ ਤੱਕ ਆਸਟਰੇਲੀਆ 'ਚ ਇਕ ਲੱਖ ੭੧,੭੦੦ ਭਾਰਤੀਆਂ ਨੇ ਦੌਰਾ ਕੀਤਾ ਸੀ। ਇਕੱਲੇ ਦਸੰਬਰ 'ਚ ਹੀ ੨੦,੬੦੦ ਭਾਰਤੀ, ਆਸਟਰੇਲੀਆ ਪੁੱਜੇ। ਭਾਰਤੀ ਲੋਕਾਂ ਨੂੰ ਭਰਮਾਉਣ ਲਈ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਰਗੇ ਸੂਬਿਆਂ 'ਚ ਸੈਰ-ਸਪਾਟੇ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਭਾਰਤੀ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਣ ਲਈ ਨਿਊ ਸਾਊਥ ਵੇਲਜ਼ ਨੇ ਸੈਰ ਸਪਾਟਾ ਮੁਹਿੰਮ 'ਜੱਫੀ ਟਾਈਮ' ਸ਼ੁਰੂ ਕੀਤੀ ਹੈ। ਸੂਬੇ 'ਚ ਅਗਲੇ ੧੨ ਮਹੀਨਿਆਂ ਦੌਰਾਨ ਘੱਟੋ-ਘੱਟ ੧੦ ਫੀਸਦੀ ਹੋਰ ਭਾਰਤੀਆਂ ਨੂੰ ਲਿਆਉਣ ਦੀ ਯੋਜਨਾ ...
Read Full Story


ਲੋਕ ਸਭਾ ਚੋਣਾਂ ਲਈ ਭਾਰਤੀ ਪਰਵਾਸੀਆਂ ਦੀਆਂ ਵੀ ਸਰਗਰਮੀਆਂ ਸ਼ੁਰੂ

ਭਾਰਤ ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਆਮ ਚੋਣਾਂ ਦਾ ਭਾਵਂੇ ਕੌਮੀ ਚੌਣ ਕਮਿਸ਼ਨ ਵੱਲੋਂ ਕਿਸੇ ਮਹੀਨੇ ਜਾਂ ਮਿਤੀ ਦਾ ਹਾਲੇ ਐਲਾਨ ਨਹੀ ਕੀਤਾ ਗਿਆ, ਪਰ ਭਾਰਤ ਵਿੱਚ ਲੱਗਭੱਗ ਹਰ ਭਾਰਤੀ ਚੋਣ ਬੁਖਾਰ ਤੋਂ ਪ੍ਰਭਾਵਿਤ ਹੋਇਆ ਨਜ਼ਰ ਆ ਰਿਹਾ ਹੈ। ਭਾਰਤੀਆਂ ਦੇ ਇਸ ਚੋਣ ਬੁਖਾਰ ਤੋਂ ਭਾਰਤ ਤੋਂ ਬਾਹਰ ਵੱਸ ਰਹੇ ਲੱਗਭੱਗ ੬ ਕਰੋੜ ਭਾਰਤੀ ਪਰਵਾਸੀ ਵੀ ਪ੍ਰਭਾਵਿਤ ਹੋਣ ਲੱਗ ਪਏ ਹਨ, ਇਨ੍ਹਾਂ ਨੇ ਆਪਣੇ ਰਾਜਨੀਤਕ ਅਤੇ ਭਾਰਤੀ ਰਾਜਨੀਤਕ ਪਾਰਟੀਆ ਦੀਆਂ ਵਿਦੇਸ਼ੀ ਅਤੇ ਆਰਥਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਆਪਣੀ ਪਸੰਦ ਦੇ ਭਾਰਤੀ ਆਗੂਆਂ ਜਾਂ ਪਰਵਾਸੀ ਇਕਾਈਆਂ ਦੇ ਲੈਟਰ-ਹੈਡ ਆਗੂਆਂ ਵੱਲੋਂ ਆਪਣੇ ਆਕਾਵਾਂ ਨੂੰ ਵੋਟ–ਫੰਡ ਭੇਜਣ ਲਈ ਨੁੱਕੜ-ਮੀਟਿੰਗ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਵਿਚਲੇ ਭ੍ਰਿਸ਼ਟਾਚਾਰਕ ਰੁਚੀਆਂ ਵਾਲੇ ਰਾਜਨੀਤਕ ਆਗੂਆਂ ਨੂੰ ਇਹ ਫੰਡ ਵੀ ਅਕਸਰ ...
Read Full Story


ਆਸਟਰੇਲੀਆ ਵਿੱਚ ਭਾਰਤੀਆਂ ਨੂੰ ਮਿਲੇ ਸਭ ਤੋਂ ਵੱਧ ਆਰਜ਼ੀ ਵਰਕ ਵੀਜ਼ੇ

ਇਮੀਗਰੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਜੁਲਾਈ-ਦਸੰਬਰ ੨੦੧੩ ਦੌਰਾਨ 'ਸਬ ਕਲਾਸ ੪੫੭ ਵੀਜ਼ਾ' ਤਹਿਤ ਦਿੱਤੇ ਗਏ ਕੁੱਲ ਵੀਜ਼ਿਆਂ 'ਚੋਂ ੨੩ ਫੀਸਦੀ ਤੋਂ ਵੱਧ ਭਾਰਤੀਆਂ ਨੂੰ ਦਿੱਤੇ ਗਏ। ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ ਆਰਜ਼ੀ ਵਰਕ ਵੀਜ਼ਿਆਂ ਵਿੱਚ ਭਾਰਤ ਨੂੰ ੨੩.੪ ਫੀਸਦੀ, ਇੰਗਲੈਂਡ ਨੂੰ ੧੮.੬ ਫੀਸਦੀ ਅਤੇ ਆਇਰਲੈਂਡ ਨੂੰ ੭.੯ ਫੀਸਦੀ ਵੀਜ਼ੇ ਦਿੱਤੇ ਗਏ। ਇਸ ਸ਼੍ਰੇਣੀ ਤਹਿਤ ਭਾਰਤ ਨੂੰ ਵਿਕਟੋਰੀਆ, ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਆਸਟਰੇਲੀਆ ਦਾ ਰਾਜਧਾਨੀ ਖੇਤਰ ਅਤੇ ਤਸਮਾਨੀਆ ਲਈ ਸਭ ਤੋਂ ਵਧੇਰੇ ਵੀਜ਼ੇ ਦਿੱਤੇ ਗਏ। ਕੇਵਲ ਦੱਖਣੀ ਆਸਟਰੇਲੀਆ ਅਤੇ ਉੱਤਰੀ ਖੇਤਰ ਲਈ ਭਾਰਤ ਨੂੰ ਹੋਰ ਮੁਲਕਾਂ ਦੇ ਮੁਕਾਬਲੇ ਘੱਟ ਵੀਜ਼ੇ ਮਿਲੇ। ਜੁਲਾਈ ਤੋਂ ਦਸੰਬਰ ੨੦੧੩ ਦੌਰਾਨ ਆਸਟਰੇਲੀਆ ਵਿੱਚ ਆਰਜ਼ੀ ਵਰਕ ਵੀਜ਼ਾ ਪ੍ਰਾਪਤ ਭਾਰਤੀਆਂ ਦੀ ...
Read Full Story


ਕੀ ਕਹਿੰਦਾ ਹੈ ਭਾਰਤੀ ਡਿਪਲੋਮੇਟ ਦਾ ਆਪਣੀ ਨੌਕਰਾਣੀ ਪ੍ਰਤੀ ਰਵੱਈਆ

ਮੈਂ ਅਮਰੀਕਾ ਅਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ 'ਚ ਭਾਰਤੀ ਡਿਪਲੋਮੇਟਾਂ ਦੇ ਘਰ ਗਿਆ ਹਾਂ। ਮੇਰੇ ਦਿਮਾਗ 'ਚ ਉਹਨਾਂ ਦੀ ਸਥਾਈ ਦਿੱਖ ਇਹ ਹੈ ਕਿ ਉਹਨਾਂ ਦਾ ਰਹਿਣ ਸਹਿਣ ਜਿਹੜਾ ਵਿਦੇਸ਼ 'ਚ ਰਹਿਣ ਵਾਲੇ ਔਸਤ ਭਾਰਤੀਆਂ ਨਾਲੋਂ ਕਿਤੇ ਚੰਗਾ ਹੈ। ਲੰਡਨ ਦੇ ਇਕ ਡਿਪਲੋਮੇਟ ਦੇ ਘਰ ਜਾਣ ਤੋਂ ਬਾਅਦ ਮੈਨੂੰ ਲੱਗਾ ਕਿ ਭਾਰਤ ਸਰਕਾਰ ਇਹਨਾਂ ਅਫਸਰਾਂ ਨੂੰ ਕਿੰਨੀਆਂ ਸਹੂਲਤਾਂ ਦਿੰਦੀ ਹੈ। ਜਦ ਮੈਂ ਰਾਸ਼ਟਰਪਤੀ ਭਵਨ ਨੂੰ ਦੇਖਦਾ ਹਾਂ ਤਾਂ ਲੱਗਦਾ ਹੈ ਕਿ ਇਹ ਪੈਸੇ ਦੀ ਬਰਬਾਦੀ ਹੈ। ਰਾਸ਼ਟਰਪਤੀ ਦਾ ਇਕ ਛੋਟਾ ਜਿਹਾ ਪਰਿਵਾਰ ਏਨੇ ਵੱਡੇ ਮਹਿਲ ਵਿਚ ਰਹਿੰਦਾ ਹੈ, ਕਿਉਂ ਨਾ ਇਸ ਨੂੰ ਪੰਜ ਸਿਤਾਰਾ ਹੋਟਲ ਵਿਚ ਬਦਲ ਦਿੱਤਾ ਜਾਏ ਅਤੇ ਰਾਸ਼ਟਰਪਤੀ ਨੂੰ ਪ੍ਰਧਾਨਮੰਤਰੀ ਵਰਗੇ ਇਕ ਘਰ ਵਿਚ ਜਗ੍ਹਾ ਦੇ ਦਿੱਤੀ ਜਾਏ ਜਿਹੜਾ ਘਰ ਸ਼ਹਿਰ ਦੇ ਮਹਿੰਗੇ ਰਿਹਾਇਸ਼ੀ ਇਲਾਕਿਆਂ ਵਿਚ ਸੀ। ...
Read Full Story


ਨਿਊਜ਼ੀਲੈਂਡ ਸੰਸਦ ਦੇ ਬਾਹਰ ਭਾਰਤੀ ਪਤੀਆਂ ਦੀ ਨਿਊਜ਼ੀਲੈਂਡ ਵਾਪਸੀ ਦੀ ਮੰਗ ਕਰਦੀਆਂ ਪਤਨੀਆਂ

ਆਕਲੈਂਡ -ਭਾਰਤੀ ਪਤੀਆਂ ਦੀ ਵਿਦੇਸ਼ਾਂ ਤੋਂ ਵਤਨ ਵਾਪਸੀ ਕਰਵਾਉਣ ਲਈ ਭਾਵੇਂ ਕਿਸੇ ਭਾਰਤੀ ਪਤਨੀ ਨੇ ਨਵੀਂ ਦਿੱਲੀ ਸੰਸਦ 'ਚ ਆਪਣੀ ਆਵਾਜ਼ ਬੁਲੰਦ ਕਰਕੇ ਅਜਿਹੀ ਮੰਗ ਨਾ ਕੀਤੀ ਹੋਵੇ ਪਰ ਨਿਊਜ਼ੀਲੈਂਡ ਮੂਲ ਦੀਆਂ ਔਰਤਾਂ ਆਪਣੇ ਭਾਰਤੀ ਪਤੀਆਂ ਦੀ ਨਿਊਜ਼ੀਲੈਂਡ ਵਾਪਸੀ ਦੀ ਮੰਗ ਨੂੰ ਲੈ ਕੇ ਦੇਸ਼ ਦੀ ਸੰਸਦ 'ਚ ਆਪਣਾ ਗੁੱਸਾ ਜ਼ਰੂਰ ਕੱਢ ਰਹੀਆਂ ਹਨ। ਬੀਤੇ ਦਿਨੀਂ ਦੋ ਪਤਨੀਆਂ ਜੋ ਕਿ ਦਰਸ਼ਕਾਂ ਵਜੋਂ ਆਪਣੇ ਸਮਰਥਕਾਂ ਨਾਲ ਪਹੁੰਚੀਆਂ ਸਨ, ਨੇ ਸੰਸਦ ਦੀ ਕਾਰਵਾਈ ਰੋਕੀ ਰੱਖੀ। ਇਨ੍ਹਾਂ ਨੂੰ ਸੁਰੱਖਿਆ ਅਮਲੇ ਵਲੋਂ ਬਾਹਰ ਭੇਜਿਆ ਗਿਆ ਪਰ ਇਨ੍ਹਾਂ ਨੇ ਬਾਹਰ ਵੀ ਆਪਣਾ ਗੁੱਸਾ ਕੱਢਿਆ। ਲੀਸਾ ਟੂਪਾਰਾ ਸਿੰਘ ਅਤੇ ਸ੍ਰੀਮਤੀ ਮਾਰੂਆ ਐਸ਼ਬੇ ਥਾਪਰ ਨਾਂ ਦੀਆਂ ਦੋਹਾਂ ਔਰਤਾਂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਰਣਜੀਤ ਸਿੰਘ ਅਤੇ ਯੋਗੇਸ਼ ਥਾਪਰ ਨੂੰ ਗਲਤ ਤਰੀਕੇ ਨਾਲ ਦੇਸ਼ ...
Read Full Story


ਡਾਲਰ ਮਹਿੰਗਾ ਹੋਣ ਕਾਰਨ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਭਾਰਤੀ ਰੁਪਏ ਵਿਚ ਤੇਜ਼ੀ ਨਾਲ ਆਈ ਗਿਰਾਵਟ ਦੇ ਕਾਰਨ ਅਮਰੀਕਾ ਵਿਚ ਪੜ੍ਹਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੇ ਰੁਝਾਨ ਵਿਚ ਸਾਲ ੨੦੧੨-੧੩ 'ਚ ੩.੫ ਫੀਸਦੀ ਕਮੀ ਆ ਗਈ ਹੈ। ਇਕ ਰਿਪੋਰਟ ਅਨੁਸਾਰ ਅਮਰੀਕਾ ਵਿਚ ਇਸ ਵੇਲੇ ਕੁੱਲ ੯੬੭੫੪ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰ ਰਹੇ ਹਨ ਜੋ ਪਿਛਲੇ ਸਾਲ ਦੇ ਮੁਕਾਬਲੇ ੩.੫ ਫੀਸਦੀ ਘੱਟ ਹੈ। ਇਸ ਤਰ੍ਹਾਂ ਲਗਾਤਾਰ ਤੀਜੇ ਸਾਲ ਵਿਦਿਆਰਥੀਆਂ ਦੀ ਆਮਦ ਵਿਚ ਕਮੀ ਦਰਜ ਕੀਤੀ ਗਈ ਹੈ। ਸਾਲ ੨੦੦੧-੦੨ ਤੋਂ ਲੈ ਕੇ ੨੦੦੮-੦੯ ਤਕ ਅਮਰੀਕਾ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਪੜ੍ਹਨ ਆਉਣ ਦੇ ਚਾਹਵਾਨਾਂ ਵਿਚ ਭਾਰਤੀ ਵਿਦਿਆਰਥੀ ਮੋਹਰੀ ਰਹੇ ਹਨ। ਚੀਨ ਤੋਂ ਬਾਅਦ ਭਾਰਤ ਦਾ ਦੂਜਾ ਸਥਾਨ ਰਿਹਾ ਹੈ। ਇਹ ਜਾਣਕਾਰੀ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ (ਆਈਆਈਈ) ਵੱਲੋਂ ਜਾਰੀ ਰਿਪੋਰਟ ...
Read Full Story


ਭਾਰਤੀ ਸਿਆਸਤਦਾਨਾਂ ਵਿੱਚ ਹੋਈ ਦੂਸ਼ਣਬਾਜੀ ਭਾਰੂ

ਲੋਕ ਸਭਾ ਦੀਆਂ ਚੋਣਾਂ ਵਿੱਚ ਅਜੇ ਕਰੀਬ ੬ ਮਹੀਨੇ ਬਾਕੀ ਹਨ,ਪੰਜ ਰਾਜਾਂ ਦੀਆਂ ਚੋਣਾਂ ਦਾ ਮੈਦਾਨ ਭੱਖ ਕੇ ਖਤਮ ਹੋ ਰਿਹਾ ਹੈ ਪ੍ਰੰਤੂ ਸਿਆਸੀ ਪਾਰਟੀਆਂ ਨੇ ਆਪਣੇ ਤੀਰ ਕਮਾਨ ਕੱਢਕੇ ਸਿਆਸੀ ਨਿਸ਼ਾਨੇ ਦੂਸ਼ਣਬਾਜੀ ਦੇ ਰੂਪ ਵਿੱਚ ਲਾਉਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ਦੀ ਸਭਿਅਤਾ ਅਤੇ ਸਭਿਅਚਾਰ ਬੜਾ ਅਮੀਰ ਹੈ। ਭਾਰਤ ਨੂੰ ਰਿਸ਼ੀਆਂ ਮੁਨੀਆਂ ਅਤੇ ਭਗਤਾਂ ਦਾ ਦੇਸ਼ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਰੱਬ ਵੀ ਭਾਰਤ ਵਿੱਚ ਹੀ ਵਸਦਾ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿਆਸਤਦਾਨਾਂ ਨੇ ਚੋਣਾਂ ਦੇ ਨੇੜੇ ਆਉਂਦਿਆਂ ਹੀ ਆਪਣੇ ਵਿਰਸੇ ਅਤੇ ਸਭਿਅਤਾ ਤੋਂ ਉਲਟ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਵਿੱਚ ਭਾਵੇਂ ਇਸ ਸਮੇਂ ਰਾਜ ਪ੍ਰਬੰਧ ਚਲਾਉਣ ਲਈ ਖੇਤਰੀ ਪਾਰਟੀਆਂ ਦੇ ਹੱਥ ਵਿੱਚ ਤਾਕਤ ਹੈ ਪ੍ਰੰਤੂ ਦੋਵੇਂ ਮੁੱਖ ਸਿਆਸੀ ਪਾਰਟੀਆਂ ...
Read Full Story


ਗ਼ੈਰ-ਕਾਨੂੰਨੀ ਪਰਵਾਸੀ ਭਾਰਤੀਆਂ ਦੇ ਦੇਸ਼ ਪਰਤਣ 'ਚ ਸਹਾਇਤਾ ਕਰੇਗੀ ਸਿੱਖ ਕੌਂਸਲ

ਲੰਡਨ (ਸ.ਸ.ਪਾਰ ਬਿਉਰੋ) ਬਰਤਾਨੀਆਂ ਸਰਕਾਰ ਵੱਲੋਂ ਇੰਮੀਗਰੇਸ਼ਨ ਨਿਯਮਾਂ ਵਿੱਚ ਸਖਤੀਆਂ ਕਰਨ ਦੇ ਨਾਲ ਨਾਲ ਗੈਰਕਾਨੂੰਨੀ ਰਹਿ ਰਹੇ ਲੋਕਾਂ ਨੂੰ ਵਾਪਿਸ ਚਲੇ ਜਾਣ ਲਈ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਵਿਰੁੱਧ ਹੁਣ ਸਿੱਖ ਭਾਈਚਾਰਾ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ, ਸਿੱਖ ਕੌਂਸਲ ਯੂ ਕੇ ਦੇ ਜਨਰਲ ਸਕੱਤਰ ਸ੍ਰ. ਗੁਰਮੇਲ ਸਿੰਘ ਕੰਦੋਲਾ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕ ਅਜੇਹੇ ਹਨ ਜੋ ਵਾਪਿਸ ਆਪਣੇ ਦੇਸ਼ ਜਾਣਾ ਚਾਹੁੰਦੇ ਹਨ, ਉਹ ਇਸ ਸਬੰਧੀ ਯੂ ਕੇ ਬਾਰਡਰ ਏਜੰਸੀ ਵੱਲੋਂ ਮਦਦ ਵੀ ਚਾਹੁੰਦੇ ਹਨ, ਲੇਕਨ ਇਸ ਤਰ੍ਹਾਂ ਇਸ਼ਤਿਹਾਰਬਾਜ਼ੀ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ। ਉਹਨਾ ਕਿਹਾ ਕਿ ਬਹੁਤ ਸਾਰੇ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਚੋਂ ਅਤੇ ਖਾਸ ਤੌਰ ਤੇ ਪੰਜਾਬ ਤੋਂ ਆਏ ਅਜੇਹੇ ਲੋਕ ਹਨ, ਜੋ ਇਥੇ ਕੰਮ ਨਹੀਂ ਕਰ ਸਕਦੇ, ਜੋ ...
Read Full Story


ਕੈਨੇਡਾ ਦੇ ਵੀਜ਼ਾ ਅਫਸਰਾਂ ਦੀ ਹੜਤਾਲ ਕਾਰਨ ਹਜ਼ਾਰਾਂ ਭਾਰਤੀ ਵਿਦਿਆਰਥੀ ਪਰੇਸ਼ਾਨ

ਟੋਰਾਂਟੋ (ਸ.ਸ.ਪਾਰ ਬਿਉਰੋ) ਕੈਨੇਡਾ ਦੇ ਵੀਜ਼ਾ ਅਫਸਰਾਂ ਵਲੋਂ ਲਗਾਤਾਰ ਜਾਰੀ ਹੜਤਾਲ ਕਾਰਨ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੀ ਕੈਨੇਡਾ ਜਾ ਕੇ ਪੜ੍ਹਾਈ ਕਰਨ ਦੇ ਸੁਪਨੇ ਅਧਵਾਟੇ ਲਟਕ ਗਏ ਹਨ। ਅਜਿਹੇ ਹਜ਼ਾਰਾਂ ਵਿਦਿਆਰਥੀ ਹਨ, ਜਿਨ੍ਹਾਂ ਨੇ ਕੈਨੇਡਾ 'ਚ ਪੜ੍ਹਾਈ ਲਈ ਵੀਜ਼ਾ ਹਾਸਲ ਕਰਨ ਵਾਸਤੇ ਦਰਖਾਸਤਾਂ ਦਿੱਤੀਆਂ ਹੋਈਆਂ ਹਨ ਪਰ ਉਨ੍ਹਾਂ 'ਤੇ ਕੋਈ ਸੁਣਵਾਈ ਨਹੀਂ ਹੋ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਨਾਲ ਸੰਬੰਧਿਤ ਵੀਜ਼ਾ ਅਫਸਰ ਬੀਤੇ ਅਪ੍ਰੈਲ ਮਹੀਨੇ ਤੋਂ ਆਪਣੀਆਂ ਤਨਖਾਹਾਂ 'ਚ ਵਾਧੇ ਨੂੰ ਲੈ ਕੇ ਹੜਤਾਲ 'ਤੇ ਹਨ, ਜਿਸ ਕਾਰਨ ਹਰ ਤਰ੍ਹਾਂ ਦੇ ਵੀਜ਼ਿਆਂ ਦਾ ਕੰਮ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਹਾਲਾਂਕਿ ਕੈਨੇਡੀਅਨ ਸਰਕਾਰ ਬਿਜ਼ਨੈੱਸ ਵੀਜ਼ੇ ਸੰਬੰਧੀ ਸੇਵਾਵਾਂ ਕਿਸੇ ਤਰ੍ਹਾਂ ਚਲਾ ਰਹੀ ਹੈ ਪਰ ਬਾਕੀ ਸਭ ਸ਼੍ਰੇਣੀਆਂ ...
Read Full Story


ਸਾਊਦੀ ਅਰਬ 'ਚ ਨਵੇਂ ਕਾਨੂੰਨ ਤੋਂ ਘਬਰਾਏ ਭਾਰਤੀ

ਨਵੀਂ ਦਿੱਲੀ (ਸ.ਸ.ਪਾਰ ਬਿਉਰੋ) ਸਾਊਦੀ ਅਰਬ ਵੱਲੋਂ ਆਪਣੇ ਦੇਸ਼ ਦੀ ਬੇਰੁਜ਼ਗਾਰੀ ਹਟਾਉੁਣ ਲਈ ਲਿਆਂਦੇ ਨਵੇਂ ਕਾਨੂੰਨ 'ਨਿਤਾਕਤ' ਦੇ ਚਲਦੇ ਕਈ ਭਾਰਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਇਸ ਕਾਨੂੰਨ ਦੇ ਆਉੁਣ ਤੋਂ ਬਾਅਦ ਸਭ ਤੋਂ ਵੱਧ ਚਿੰਤਾ 'ਚ ਕੇਰਲਾ ਸਰਕਾਰ ਹੈ ਕਿਉਂਕਿ ਸਾਊਦੀ ਅਰਬ 'ਚ ਕੰਮ ਕਰ ਰਹੇ ਭਾਰਤੀਆਂ 'ਚੋਂ ਸਭ ਤੋਂ ਵੱਧ ਤਦਾਦ ਕੇਰਲ ਦੇ ਲੋਕਾਂ ਦੀ ਹੈ ਪਰ ਉਥੇ ਵਸ ਰਹੇ ਜਾਂ ਕੰਮ ਕਰ ਰਹੇ ਪੰਜਾਬੀਆਂ ਦੀ ਗਿਣਤੀ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਕ ਅਨੁਮਾਨ ਅਨੁਸਾਰ ਸਾਲ ੨੦੧੧ 'ਚ ਮੱਧ ਪੂਰਬੀ ਦੇਸ਼ਾਂ ਅਤੇ ਸਾਊਦੀ ਅਰਬ 'ਚ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ੨ ਲੱਖ ੫੦ ਹਜ਼ਾਰ ਸੀ। ਸਾਲ ੨੦੧੧ ਦੇ ਅੰਕੜਿਆਂ ਮੁਤਾਬਿਕ , ਘੱਟੋ-ਘੱਟ ੫ ਲੱਖ ੭੦ ਹਜ਼ਾਰ ਕੇਰਲ ਅਤੇ ਪੰਜਾਬ ਦੇ ਵਸਨੀਕ ਸਾਊਦੀ ਅਰਬ 'ਚ ਕੰਮ ਕਰ ਰਹੇ ...
Read Full Story


ਪਰਵਾਸੀ ਭਾਰਤੀਆਂ ਲਈ ਵਿਸਥਾਰਤ ਵੈਬਸਾਈਟ ਛੇਤੀ : ਮਜੀਠੀਆ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਪੰਜਾਬ ਅਗਲੇ ਮਹੀਨੇ ਦੇ ਅੰਤ ਤੱਕ ਦੁਨੀਆਂ ਭਰ ਵਿਚ ਵਸਦੇ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਕ ਵਿਸਥਾਰਤ ਰੂਪ ਵਿਚ ਵੈਬਸਾਈਟ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ। ਅੱਜ ਇਥੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੇ ਉਚ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵਲੋਂ ਬੀਤੇ ਜਨਵਰੀ ਮਹੀਨੇ ਦੌਰਾਨ ਕਰਵਾਏ ਗਏ ਪ੍ਰਵਾਸੀ ਪੰਜਾਬੀਆਂ ਦੀ ਦੋ ਦਿਨਾਂ ਸੰਮੇਲਨ ਦੇ ਫੈਸਲੇ ਮੁਤਾਬਕ ਇਹ ਵਿਸਥਾਰਤ ਵੈਬਸਾਈਟ ਛੇਤੀ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀ ਤੇਜ਼ ਜੀਵਨਸ਼ੈਲੀ ਅਤੇ ਬੇਹੱਦ ਰੁਝੇਵਿਆਂ ਨੂੰ ਦੇਖਦਿਆਂ ...
Read Full Story


ਨਿਊਜ਼ੀਲੈਂਡ 'ਚ ਇਕ ਭਾਰਤੀ ਮੂਲ ਦੇ ਫੀਜ਼ੀਅਨ ਜੋੜੇ ਨੂੰ ਜਾਅਲੀ 'ਜੌਬ ਆਫ਼ਰਾਂ' ਤੇ ਨਕਲੀ ਕਾਗਜ਼ਾਂ ਨੇ ਕਰਵਾਈ ਸਜ਼ਾ

ਆਕਲੈਂਡ (ਸ,ਸ.ਪਾਰ ਬਿਉਰੋ) ਇਥੇ ਦੇ ਮੈਂਗਰੀ ਖੇਤਰ ਵਿਚ ਰਹਿੰਦੀ ਇਕ ੩੦ ਸਾਲਾ ਭਾਰਤੀ ਮੂਲ ਦੀ ਇਕ ਫੀਜ਼ੀਅਨ ਔਰਤ ਰਵੀਨਾ ਸਿੰਘ ਨੂੰ ੩੦ ਵੱਖ-ਵੱਖ ਜਾਅਲੀ ਸੂਚਨਾਵਾਂ, ਜੌਬ ਆਫਰ ਅਤੇ ਸਮਰਥਕ ਪੱਤਰਾਂ ਦੇ ਦੋਸ਼ ਅਧੀਨ ੧੧ ਮਹੀਨੇ ਲਈ ਘਰ ਵਿਚ ਨਜ਼ਰਬੰਦ ਰਹਿਣ ਦੀ ਸਜ਼ਾ ਆਕਲੈਂਡ ਜ਼ਿਲ੍ਹਾ ਅਦਾਲਤ ਵੱਲੋਂ ਸੁਣਾਈ ਗਈ ਹੈ। ਇਹ ਔਰਤ ਲੋਕਾਂ ਨੂੰ ਬਿਨਾਂ ਲਾਇਸੰਸ ਤੋਂ ਇਮੀਗ੍ਰੇਸ਼ਨ ਸਬੰਧੀ ਸਲਾਹ ਵੀ ਦਿੰਦੀ ਰਹੀ ਹੈ ਅਤੇ ਮੋਟੇ ਪੈਸੇ ਬਟੋਰਦੀ ਰਹੀ ਹੈ। ਰਵੀਨਾ ਸਿੰਘ ਅਤੇ ਇਸਦੇ ਪਤੀ ਅਲਵਿਨ ਸਿੰਘ (੩੨) ਨੇ ਜਾਅਲੀ ਜੌਬ ਆਫਰ (ਨਕਲੀ ਨੌਕਰੀ ਪੇਸ਼ਕਸ਼ ਪੱਤਰ) ਬਣਾ ਕੇ ਜਿਥੇ ਆਪਣੀ ਰੈਜ਼ੀਡੈਂਸੀ ਲਈ ਉਥੇ ਜਾਅਲੀ ਕਾਗਜ਼ਾਤ ਤਸਦੀਕ ਕਰਨ ਲਈ ਇਕ ਈਮਾਨਦਾਰ 'ਜਸਟਿਸ ਆਫ਼ ਦਾ ਪੀਸ' (ਜੇ.ਪੀ.) ਦੀ ਨਕਲੀ ਮੋਹਰ ਬਣਾ ਕੇ ਵੀ ਵਰਤੀ ਹੈ। ਇਥੇ ਵੀ ਬੱਸ ਨਹੀਂ ਰਵੀਨਾ ਸਿੰਘ ਨੇ ...
Read Full Story


ਭਾਰਤੀ ਜਨਤਾ ਪਾਰਟੀ ਵਿੱਚ ਹਿੰਦੂਤਵ ਦਾ ਮੁੱਦਾ ਮੁੜ ਚੁੱਕਣ ਤੇ ਘਮਾਸਾਣ

ਮਈ ੨੦੧੪ ਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰਖਦਿਆਂ ਭਾਰਤੀ ਜਨਤਾ ਪਾਰਟੀ ਹਿੰਦੂਤਵ ਦੇ ਮੁੱਦੇ ਨੂੰ ਮੁੜ ਉਭਾਰਣ ਲਈ ਵਿਚਾਰ ਵਟਾਂਦਰਾ ਕਰ ਰਹੀ ਹੈ। ਗਰਮ ਖਿਆਲੀਆਂ ਅਤੇ ਨਰਮ ਖਿਆਲੀਆਂ ਵਿੱਚ ਜਬਰਦਸਤ ਟਕਰਾਓ ਦੀ ਸਥਿਤੀ ਬਣ ਚੁੱਕੀ ਹੈ। ਗਰਮ ਖਿਆਲੀਆਂ ਦਾ ਵਿਚਾਰ ਹੈ ਕਿ ਇਸ ਮੁੱਦੇ ਤੋਂ ਬਿਨਾ ਭਾਰਤੀ ਜਨਤਾ ਪਾਰਟੀ ਕੇਂਦਰ ਵਿੱਚ ਸਰਕਾਰ ਨਹੀਂ ਬਣਾ ਸਕਦੀ। ਉਹ ਤਾਜਾ ਉਦਾਹਰਣ ਗੁਜਰਾਤ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੀ ਦੇ ਰਹੇ ਹਨ, ਜਿੱਥੇ ਨਰਿੰਦਰ ਮੋਦੀ ਹਿੰਦੂਤਵ ਦੇ ਮੁੱਦੇ ਤੇ ਹੀ ਚੋਣਾਂ ਲੜੇ ਸਨ ਅਤੇ ਉਹਨਾ ਇੱਕ ਵੀ ਵਿਧਾਨ ਸਭਾ ਦੀ ਟਿਕਟ ਕਿਸੇ ਹੋਰ ਜਾਤ ਭਾਵ ਮੁਸਲਮਾਨ ਨੂੰ ਨਹੀਂ ਦਿੱਤੀ, ਜਿਸਦੇ ਨਤੀਜੇ ਬੜੇ ਹੀ ਸਾਰਥਕ ਨਿਕਲੇ ਹਨ।ਦੂਜੇ ਪਾਸੇ ਨਰਮ ਦਲੀਏ ਇਹ ਕਹਿ ਰਹੇ ਹਨ ਕਿ ਇੱਕਲੀ ਬੀ ਜੇ ਪੀ ਕੇਂਦਰ ਵਿੱਚ ਸਰਕਾਰ ...
Read Full Story


ਨਵੇਂ ਪਰਵਾਸ ਕਾਨੂੰਨ ਨਾਲ ਢਾਈ ਲੱਖ ਭਾਰਤੀਆਂ ਦਾ ਹੋਵੇਗਾ ਪਾਰ ਉਤਾਰਾ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਆਸ ਹੈ ਕਿ ਉਨ੍ਹਾਂ ਵੱਲੋਂ ਜਿਹੜਾ ਵਿਆਪਕ ਪਰਵਾਸ ਸੁਧਾਰ ਕਾਨੂੰਨ ਲਿਆਂਦਾ ਜਾ ਰਿਹਾ ਹੈ, ਉਸ ਨਾਲ ਇਕ ਕਰੋੜ ਦਸ ਲੱਖ ਗੈਰ-ਕਾਨੂੰਨੀ ਪਰਵਾਸੀਆਂ ਨੂੰ ਲਾਭ ਪੁੱਜੇਗਾ। ਇਨ੍ਹਾਂ ਗੈਰ-ਕਾਨੂੰਨੀ ਪਰਵਾਸੀਆਂ ਵਿਚ ੨,੪੦,੦੦੦ ਭਾਰਤੀ ਹਨ। ਟੀਵੀ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਇਸ ਅਹਿਮ ਬਿੱਲ 'ਤੇ ਵਿਚਾਰ ਚਰਚਾ ਜਾਰੀ ਹੈ, ਪਰ ਹੁਣ ਤੱਕ ਇਸ ਬਿੱਲ ਉਪਰ ਜੋ ਵਿਚਾਰ-ਵਟਾਂਦਰਾ ਹੋਇਆ, ਉਸ ਤੋਂ ਆਸ ਹੈ ਕਿ ਇਹ ਕੰਮ ਸਿਰੇ ਚੜ੍ਹ ਜਾਵੇਗਾ। ਉਨ੍ਹਾਂ ਕਿਹਾ, ''ਇਸ ਸੋਧ ਨੂੰ ਛੇਤੀ ਤੇ ਸਹੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਰਿਪਬਲਿਕਨਾਂ ਤੇ ਡੈਮੋਕਰੇਟਾਂ ਦਾ ਇਸ ਉਪਰ ਰਲ ਕੇ ਕੰਮ ਕਰਨਾ ਅਹਿਮ ਹੋਵੇਗਾ। ਮੈਂ ਇਸ ਸੋਧ ਲਈ ਪੂਰਾ ਜ਼ੋਰ ਲਗਾ ਰਿਹਾ ਹਾਂ। ਆਸ ਹੈ ਕਿ ਸਭ ਠੀਕ ਹੋ ਜਾਵੇਗਾ।'' ਮੰਗਲਵਾਰ ...
Read Full Story


ਇਟਲੀ ਵਿਚ ਕੰਮ ਦੀ ਮੰਦਹਾਲੀ ਤੇ ਏਜੰਟਾਂ ਵੱਲੋਂ ਸਤਾਏ ਭਾਰਤੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ

ਮਿਲਾਨ (ਇਟਲੀ) (ਸ.ਸ.ਪਾਰ ਬਿਉਰੋ) ਦੁਨੀਆ ਭਰ ਵਿਚ ਚੱਲ ਰਹੀ ਮੰਦਹਾਲੀ ਨੇ ਜਿੱਥੇ ਸਭ ਦੇਸ਼ਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਇਟਲੀ ਵਿਚ ਕੰਮਾਂ ਦੀ ਮੰਦਹਾਲੀ ਅਤੇ ਆਪਣਿਆਂ (ਏਜੰਟਾਂ) ਵਲੋਂ ਸਤਾਏ ਭਾਰਤੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਇਟਲੀ ਦੀ ਰਾਜਧਾਨੀ ਦੇ ਰੇਲਵੇ ਸਟੇਸ਼ਨ 'ਤੇ ਦੇਖਣ ਨੂੰ ਮਿਲੀ। ੨੫ ਦਸੰਬਰ ਬੇਸ਼ੱਕ ਦੁਨੀਆ ਭਰ ਵਿਚ ਵਸਦੇ ਭਾਰਤੀਆਂ ਨੇ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਮਨਾਈ ਪਰ ਹਰਮਿੰਦਰ ਸਿੰਘ (੩੦) ਪੁੱਤਰ ਹਰਭਜਨ ਸਿੰਘ ਵਾਸੀ ਸਨੇਇਆ (ਬਟਾਲਾ) ਜ਼ਿਲ੍ਹਾ ਗੁਰਦਾਸਪੁਰ ਨੇ ਇਹ ਕ੍ਰਿਸਮਸ ਰੋਮ ਸ਼ਹਿਰ (ਟਰਮਨੀ) ਦੇ ਰੇਲਵੇ ਸਟੇਸ਼ਨ 'ਤੇ ਲੋਕਾਂ ਕੋਲੋਂ ਰੋਟੀ ਮੰਗ ਕੇ ਮਨਾਈ ਜਿਸ ਨੂੰ ਦੇਖ ਕੇ ਸ਼ਾਇਦ ਬਹੁਤੇ ਭਾਰਤੀਆਂ ਦੇ ਹਿਰਦੇ ਵਲੂੰਧਰੇ ਜਾਣਗੇ। ਇਹ ਸਾਰਾ ਹਾਲ ਦੇਖ ਜਦੋਂ ...
Read Full Story


1 2 > >>