HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਬੱਚੀਆਂ"
 
ਲਗਾਤਾਰ ਵਧ ਰਹੇ ਨੇ, ਨਾਬਾਲਗ ਬੱਚੀਆਂ ਨਾਲ ਜ਼ਬਰ ਜ਼ਿਨਾਹ ਦੇ ਮਾਮਲੇ

ਪੁਰਾਤਨ ਅਤੇ ਅਜੋਕੇ ਸਮੇਂ 'ਚ ਹੁਣ ਕਾਫ਼ੀ ਫ਼ਰਕ ਪੈ ਚੁੱਕਾ ਹੈ। ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਲੋਕਾਂ ਦੀ ਸੋਚ 'ਚ ਉਡਾਣ ਭਰੀ ਹੁੰਦੀ ਸੀ। ਜਿਸ ਕਾਰਨ ਲੋਕਾਂ ਦੀ ਵਿਚਾਰਧਾਰਾ ਤੇ ਸੋਚ ਬਹੁਤ ਵਧੀਆ ਹੁੰਦੀ ਸੀ ਜੋ ਕਿ ''ਇਨਸਾਨੀਅਤ'', ''ਆਪਣਾਪਣ'', ''ਉਸਾਰੂ ਖ਼ਿਆਲਾਤ'', ''ਰੂਹਾਂ 'ਚ ਖਿੱਚ'', ''ਮਨਾਂ 'ਚ ਪਿਆਰ'' ਅਤੇ ਸਭਨਾਂ ਲਈ ਖ਼ੁਸ਼ੀ ਦੇ ਸਨੇਹ ਭਰਪੂਰ ਹੁੰਦੀ ਸੀ। ਜਿਸ ਤੋਂ ਚੰਗੀ ਪ੍ਰੇਰਣਾ ਲੈ ਕੇ ਸਮੂਹਿਕ ਸੰਸਾਰ ਵਾਸੀ ਆਪਸ ਵਿੱਚ ਇੱਕਜੁਟ ਹੋ ਕੇ ਰਹਿੰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਵਿਸ਼ੇਸ਼ ਤੌਰ 'ਤੇ ਸਮਾਜ ਵੱਲੋਂ ਹਰ ਇੱਕ ਦੀ ਬੱਚੀ ਨੂੰ ਆਪਣੀ ਬੱਚੀ ਸਮਝਿਆ ਜਾਂਦਾ ਸੀ। ਕੋਈ ਵੀ ਸ਼ਖ਼ਸ ਕਿਸੇ ਦੀ ਬੱਚੀ ਨੂੰ ਪਰਾਈ ਨਹੀਂ ਕਹਿੰਦਾ ਸੀ। ਉਦੋਂ ਸਮਾਜਵਾਸੀਆਂ ਦੀ ਸੋਚ ਵਧੀਆ ਹੀ ਨਹੀਂ ਸਗੋਂ ਬਹੁਤ ਵਧੀਆ ਸੀ। ਜੋ ''ਭੇਦ-ਭਾਵ'', ''ਜਾਤਾਂ-ਪਾਤਾਂ'', ''ਮਤਲਬਪ੍ਰਸਤੀ'' ਅਤੇ ...
Read Full Story


ਇਨ੍ਹਾਂ ਬੱਚੀਆਂ ਦੀ ਕੋਈ ਆਵਾਜ਼ ਬਣੇਗਾ?

ਡਾਕਟਰ ਹੋਣ ਦੇ ਨਾਤੇ ਬਹੁਤ ਵਾਰ ਮੇਰੀ ਜ਼ਿੰਦਗੀ ਵਿਚ ਅਜਿਹੇ ਮੌਕੇ ਆਏ ਹਨ ਜਦੋਂ ਇਹ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ ਕਿ ਮਰੀਜ਼ ਨਾਲ ਉਸਦੀ ਬੀਮਾਰੀ ਬਾਰੇ ਝੂਠ ਬੋਲਿਆ ਜਾਏ ਜਿਸ ਨਾਲ ਉਸਦੇ ਚਿਹਰੇ ਉੱਤੇ ਮੁਸਕਾਨ ਆ ਜਾਏ ਜਾਂ ਸੱਚ ਬੋਲ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿੰਦੇ ਵੇਖੇ ਜਾਣ। ਕੋਰਟ ਕਚਹਿਰੀਆਂ ਦੇ ਹੁਕਮਾਂ ਅਨੁਸਾਰ ਬੀਮਾਰ ਤੋਂ ਉਸਦੀ ਬੀਮਾਰੀ ਲੁਕਾਉਣੀ ਨਹੀਂ ਚਾਹੀਦੀ ਪਰ ਹਕੀਕਤ ਵਿਚ ਕਈ ਮੌਕੇ ਅਜਿਹੇ ਹੁੰਦੇ ਹਨ ਜਿੱਥੇ ਪਤਾ ਹੁੰਦਾ ਹੈ ਕਿ ਆਪਣੀ ਬੀਮਾਰੀ ਬਾਰੇ ਸੁਣ ਕੇ ਮਰੀਜ਼ ਦੀ ਜ਼ਿੰਦਗੀ ਅੱਧੀ ਰਹਿ ਜਾਣ ਵਾਲੀ ਹੈ। ਕਈ ਵਾਰ ਤਾਂ ਇਹ ਵੀ ਵਾਪਰ ਚੁੱਕਿਆ ਹੈ ਕਿ ਆਪਣੇ ਪਤੀ ਦੀ ਮਾੜੀ ਬੀਮਾਰੀ ਦੀ ਖ਼ਬਰ ਮਿਲਦੇ ਸਾਰ ਪਤਨੀ ਦੀ ਹੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ। ਕੁੱਝ ਇਹੋ ਜਿਹਾ ਹੀ ਕਲਮਾਂ ਵਾਲਿਆਂ ਨਾਲ ...
Read Full Story


ਕੀ ਤੁਸੀਂ ਕਿਸੇ ਮੋਲਕੀ ਨੂੰ ਜਾਣਦੇ ਹੋ?

ਕੀ ਵਾਕਈ ਤੁਸੀਂ ਕਿਸੇ ਮੋਲਕੀ ਨੂੰ ਨਹੀਂ ਜਾਣਦੇ? ਪਤਾ ਵੀ ਜੇ ਇਹ ਹੁੰਦੀਆਂ ਕੌਣ ਹਨ? 'ਸੰਜੀਦਾ' ਨਾਂ ਤਾਂ ਉਸਦਾ ਕਿਸੇ ਨੂੰ ਪਤਾ ਨਹੀਂ ਹੋਣਾ। ਹੁਣ ਤਾਂ ਚਿਰ ਏਨਾ ਹੋ ਚੁੱਕਿਆ ਕਿ ਮਾਪੇ ਵੀ ਉਸਦਾ ਨਾਂ ਭੁੱਲ ਚੁੱਕੇ ਹੋਣਗੇ। ਉਸਦਾ ਛੋਟੇ ਹੁੰਦਿਆਂ ਦਾ ਇਕ ਨਿੱਕਾ ਜਿਹਾ ਸੁਫ਼ਨਾ ਸੀ। ਉਸਨੇ ਕਈ ਕਈ ਵਾਰ ਦਿਨ ਵਿਚ ਸੋਚਣਾ ਕਿ ਕਦੋਂ ਲਾਲ ਕਿਲੇ ਨੂੰ ਨੇੜਿਓਂ ਵੇਖੇ ਅਤੇ ਉਸਦੇ ਸਾਹਮਣੇ ਖੜ੍ਹੇ ਹੋ ਕੇ ਇਕ ਫੋਟੋ ਖਿਚਵਾ ਲਵੇ। ਕਿੰਨੀ ਖ਼ੁਸ਼ ਸੀ ਜਦੋਂ ਸੰਨ ੨੦੦੮ ਵਿਚ ਉਹ ੧੬ ਵਰ੍ਹਿਆਂ ਦੀ ਹੋਈ। ਉਸਨੇ ਆਪਣੀ ਆਂਟੀ ਨਾਲ ਦਿੱਲੀ ਘੁੰਮਣ ਦਾ ਪ੍ਰੋਗਰਾਮ ਬਣਾਇਆ। ਉਸਨੂੰ ਕੀ ਪਤਾ ਸੀ ਕਿ ਉਹ ਆਂਟੀ ਹੀ ਉਸਦੀ ਜ਼ਿੰਦਗੀ ਬਰਬਾਦ ਕਰਨ ਵਾਲੀ ਹੈ। ਪਹਿਲੀ ਵਾਰ ਉਹ ਉਸੇ ਦਿੱਲੀ ਵਿਚ ਵਿਕੀ। ਵਿਕਦੇ ਸਾਰ ਉਸ ਨੂੰ ਮੁੱਲ ਖ਼ਰੀਦੇ ਜਾਣ ਸਦਕਾ 'ਮੋਲਕੀ' ਕਿਹਾ ਜਾਣ ਲੱਗ ਪਿਆ। ...
Read Full Story


ਆਓ ਪੰਜਾਬੀਓ, ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰੀਏ!

ਪੰਜਾਬੀਆਂ ਨੂੰ ਆਪਣੀਆਂ ਅਣਜੰਮੀਆਂ ਬੱਚੀਆਂ ਨੂੰ ਏਨੀ ਬੇਰਹਿਮੀ ਨਾਲ ਵੱਢਦੇ ਟੁੱਕਦੇ ਵੇਖ ਕੇ ਮੇਰਾ ਦਿਲ ਰੋਂਦਾ ਸੀ। ਇਸੇ ਲਈ ਮੈਂ ਇਹ ਬੀੜਾ ਚੁੱਕਿਆ ਤੇ ਪਿੰਡਾਂ ਵਿਚ ਜਾ ਕੇ ਮਾਪਿਆਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਬੱਚੀਆਂ ਦਾ ਜਨਮ ਕਿੰਨਾ ਜ਼ਰੂਰੀ ਹੈ। ਮੈਂ ਉਨ੍ਹਾਂ ਨੂੰ ਧਾਰਮਿਕ ਪੱਖੋਂ ਵੀ ਹਲੂਣਿਆ ਤੇ ਸਮਾਜਿਕ ਪੱਖੋਂ ਵੀ! ਮੁਫ਼ਤ ਦਵਾਈਆਂ ਵੰਡਣ ਲਈ ਜਿਹੜੇ ਮੈਡੀਕਲ ਕੈਂਪ ਮੈਂ ਅਤੇ ਮੇਰੇ ਪਤੀ ਪਿੰਡਾਂ ਵਿਚ ਲਗਾਉਣ ਜਾਂਦੇ ਸੀ, ਉਸੇ ਨੂੰ ਹੀ ਅਸੀਂ ਇਸ ਤਰ੍ਹਾਂ ਦੀ ਜਾਣਕਾਰੀ ਵੰਡਣ ਦਾ ਇਕ ਮੌਕਾ ਬਣਾ ਲਿਆ। ਅਸੀਂ ਹਰ ਇਕ ਤੋਂ ਪੁੱਛਿਆ ਕਿ ਉਹ ਕੀ ਚਾਹੁੰਦੇ ਹਨ, ਜਿਸ ਨਾਲ ਉਹ ਆਪਣੀਆਂ ਕੁੜੀਆਂ ਮਾਰਨ ਤੋਂ ਹਟ ਜਾਣਗੇ? ਜਿੰਨੇ ਵੀ ਸੁਝਾਓ ਉਨ੍ਹਾਂ ਨੇ ਦੱਸੇ, ਜਿਵੇਂ, ਹਰ ਪਿੰਡ ਵਿਚ ਬੁਢੇਪਾ ਘਰ ਹੋਵੇ, ਬੁਢੇਪਾ ਪੈਨਸ਼ਨ ਜ਼ਿਆਦਾ ਹੋਵੇ ਤਾਂ ਜੋ ...
Read Full Story


1