HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਬਨਾਮ"
 
ਸਾਇਬੇਰੀਆ ਦੀਆਂ ਕੂੰਜਾਂ ਬਨਾਮ ਪੰਜਾਬੀਆਂ ਦਾ ਪਰਵਾਸ

-ਕਾਦਰ ਵੱਲੋਂ ਸਾਜੀ ਇਸ ਕੁਦਰਤ ਵਿੱਚ ਜੇ ਮਨੁੱਖ ਅਤੇ ਪੰਛੀਆਂ ਵਿਚਾਲੇ ਕੁਦਰਤੀ ਸਾਂਝ ਹੈ ਤਾਂ ਹੁਣ ਮਨੁੱਖ ਅਤੇ ਪੰਛੀਆਂ ਦੀ 'ਹੋਣੀ' ਵੀ ਇਕੋ ਜਿਹੀ ਹੈ। ਦੋਵੇਂ ਹੀ ਪਰਵਾਸ ਦਾ ਦਰਦ ਹੰਢਾ ਰਹੇ ਹਨ। ਦੋਵੇਂ ਹੀ ਚੋਗ ਚੁਗਣ ਲਈ ਹੁਣ ਲੰਬੀਆਂ ਉਡਾਰੀਆਂ ਮਾਰਨ ਲੱਗੇ ਹਨ। ਜੇ ਪੰਛੀ ਪੁਰਾਤਨ ਸਮੇਂ ਤੋਂ ਹੀ ਚੋਗ ਲਈ ਲੰਬੀਆਂ ਉਡਾਰੀਆਂ ਮਾਰਦੇ ਹਨ ਤਾਂ ਹੁਣ ਮਨੁੱਖ ਵੀ ਸੱਤ ਸਮੁੰਦਰ ਪਾਰ ਕਰਦੇ ਹਨ ਅਤੇ ਡਾਲਰ ਅਤੇ ਪੋਂਡ ਕਮਾ ਰਹੇ ਹਨ। ਇਹ ਇੱਕ ਹਕੀਕਤ ਹੈ ਕਿ ਮਨੁੱਖ ਅਤੇ ਪੰਛੀਆਂ ਦਾ ਸਬੰਧ ਮੁੱਢ ਤੋਂ ਹੀ ਹੈ, ਦੋਵਾਂ ਵਿੱਚ ਬੜੀ ਜ਼ਜਬਾਤੀ ਸਾਂਝ ਵੀ ਹੈ। ਇਸੇ ਕਾਰਨ ਜੇ ਵੱਡੀ ਗਿਣਤੀ ਲੋਕ ਪੰਛੀਆਂ ਨੂੰ ਚੋਗਾ ਖਿਲਾਰਦੇ ਹਨ ਤਾਂ ਉਹਨਾਂ ਲੋਕਾਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ ਜੋ ਕਿ ਪੰਛੀਆਂ ਨੂੰ ਆਪਣੇ ਘਰ ਵਿਚ ਪਾਲਕੇ ਰੱਖਦੇ ਹਨ ਜਾਂ ਫਿਰ ਪਿੰਜਰੇ ਵਿਚ ਕੈਦ ...
Read Full Story


ਇਰਾਕ ਵਿੱਚ ਫਸੇ ਪੰਜਾਬੀ ਬਨਾਮ ਪਰਵਾਸ ਦਾ ਸੰਕਲਪ

ਦੁਨੀਆਂ ਇੱਕ ਗਲੋਬਲ ਪਿੰਡ ਬਣਦੀ ਜਾ ਰਹੀ ਹੇ ਜਿਸ ਦਾ ਸੰਕਟ ਦੁਨੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਇਰਾਕ ਦੇ ਸੰਕਟ ਦਾ ਸੇਕ ਭਾਰਤ ਸਮੇਤ ਬਹੁਤ ਸਾਰੇ ਮੁਲਕਾਂ ਨੂੰ ਲੱਗ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਕਈ ਇਸ ਸੇਕ ਨਾਲ ਝੁਲਸਦੇ ਜਾ ਰਹੇ ਹਨ ਤੇ ਕਈ ਇਸ ਸੇਕ ਨਾਲ ਸਿਆਸੀ 'ਰੋਟੀਆਂ' ਸੇਕ ਰਹੇ ਹਨ। ਇਰਾਕ ਦੇ ਸੰਕਟ ਦੇ ਬਹੁਤ ਸਾਰੇ ਪਹਿਲੂ ਹਨ। ਇਨ੍ਹਾਂ ਦਾ ਕੇਂਦਰ, ਇਰਾਕ ਦਾ ਬਹੁਤ ਵੱਡਾ ਤੇਲ ਉਤਪਾਦਕ ਮੁਲਕ ਹੋਣਾ ਹੈ। ਇਸ ਕਰ ਕੇ ਇਰਾਕ ਦੀਆਂ ਘਟਨਾਵਾਂ ਦਾ ਅਸਰ ਦੁਨੀਆਂ ਭਰ ਦੇ ਮੁਲਕਾਂ ਉੱਪਰ ਪੈਂਦਾ ਹੈ। ਇਸ ਤੋਂ ਇਲਾਵਾ ਜਿਹੜੇ ਮੁਲਕਾਂ ਦੇ ਲੋਕ ਰੋਜ਼ੀ-ਰੋਟੀ ਲਈ ਇਸ ਮੁਲਕ ਵਿੱਚ ਗਏ ਹੋਏ ਹਨ, ਉਨ੍ਹਾਂ ਦੀਆਂ ਚਿੰਤਾਵਾਂ ਹੋਰ ਵੀ ਵੱਧ ਹਨ। ਯੁੱਧ ਦਾ ਮੈਦਾਨ ਬਣੇ ਇਸ ਮੁਲਕ ਵਿੱਚ ਸੈਂਕੜੇ ਪੰਜਾਬੀਆਂ ਸਮੇਤ ਹਜ਼ਾਰਾਂ ਭਾਰਤੀ ਫਸੇ ਹੋਏ ਹਨ ...
Read Full Story


ਕਰੋੜਾਂ ਦੀ ਹੋਈ ਕਬੱਡੀ ਬਨਾਮ "ਕੱਟੇ ਨੂੰ ਮਣ ਦੁੱਧ ਦਾ ਕੀ ਭਾਅ?"

ਆਪਣੀ ਜ਼ਿੰਦਗੀ ਦੇ ਮਹਿਜ ਦਸ ਕੁ ਸਾਲ ਪਿਛਾਂਹ ਝਾਕ ਦੇ ਦੇਖੋ। ਸਹਿਜੇ ਹੀ ਅੰਦਾਜ਼ਾ ਲਗਾ ਲਓਗੇ ਕਿ ਅੱਜ ਕਰੋੜਾਂ ਦੀ ਕਬੱਡੀ ਦੇ ਨਾਂ ਨਾਲ ਪ੍ਰਚਾਰੀ ਜਾਂਦੀ ਕਬੱਡੀ ਦਾ ਅਸਲ ਰੂਪ ਕੀ ਹੈ? ਯਾਦ ਕਰੋ ਓਹ ਦਿਨ ਜਦੋਂ ਤੁਹਾਨੂੰ ਵੀ ਦਿਨ ਢਲਦੇ ਸਾਰ ਖੇਡ ਮੈਦਾਨ ਵੱਲ ਖੇਡਣ ਜਾਂ ਖੇਡਦਿਆਂ ਨੂੰ ਮਾਨਣ ਦੀ ਲੂਹਣ ਲੱਗ ਜਾਂਦੀ ਸੀ। ਸਾਰੀ ਖੇਡ ਕੀਤੀ ਹੋਈ ਸਰੀਰਕ ਮਿਹਨਤ ਅਤੇ ਸਾਦ ਮੁਰਾਦੀ ਖੁਰਾਕ ਦੇ ਸਿਰ 'ਤੇ ਖੇਡੀ ਜਾਂਦੀ ਸੀ। ਪ੍ਰਦੇਸੀਂ ਵਸੇ ਪੰਜਾਬੀਆਂ ਨੇ ਪਿਤਾ ਪੁਰਖੀ ਖੇਡ ਨੂੰ 'ਉੱਚਾ ਚੁੱਕਣ' ਲਈ ਕਬੱਡੀ ਕੱਪ ਕੀ ਕਰਵਾਉਣੇ ਸ਼ੁਰੂ ਹੋਏ ਕਿ ਪਿੰਡਾਂ ਦੀਆਂ ਨਿਰੋਲ ਟੀਮਾਂ ਨੂੰ ਘੁਣ ਜਿਹਾ ਲੱਗ ਗਿਆ। ਜ਼ੋਰਾਵਰ ਖਿਡਾਰੀ ਚੁਣ ਚੁਣ ਕੇ ਕਲੱਬਾਂ 'ਚ ਖੇਡਣ ਲੱਗੇ। ਵਿਦੇਸ਼ੀਂ ਗੇੜੇ ਲਾਉਣ ਲੱਗੇ। ਪਿੱਛੇ ਬਚੇ ਪੱਲਿਉਂ ਖੁਰਾਕਾਂ ਖਾ ਖਾ ਕੇ ਮਿੱਟੀ ਨਾਲ ਮਿੱਟੀ ...
Read Full Story


ਡਾਕਟਰ ਮਨਮੋਹਨ ਸਿੰਘ ਬਨਾਮ ਸਿੱਖ

ਡਾ. ਮਨਮੋਹਨ ਸਿੰਘ ਦਾ ਪ੍ਰਧਾਨ ਮੰਤਰੀ ਕਾਲ ਭਾਰਤ ਦੇ ਇਤਿਹਾਸ ਵਿੱਚ ਇਕ ਮੀਲ ਪੱਥਰ ਤਾਂ ਹੈ ਹੀ ਬਲਕਿ ਇਨ੍ਹਾਂ ਦੇ ਭਾਰਤ ਉਤੇ ਤਿੰਨ ਵੱਡੇ ਅਹਿਸਾਨ ਹਨ। ਪਹਿਲਾਂ, ਇਨ੍ਹਾਂ ਦੇਸ਼ ਨੂੰ ਸਾਲ ੧੯੯੧ ਵਿੱਚ ਦਿਵਾਲੀਆ ਹੋਣ ਤੋਂ ਬਚਾਇਆ, ਦਿਸ਼ਾਹੀਨ ਅਰਥ ਵਿਵਸਥਾ ਨੂੰ ਪਟੜੀ ਉਤੇ ਲਿਆਂਦਾ ਅਤੇ ਆਰਥਿਕ ਸੁਧਾਰ ਸ਼ੁਰੂ ਕੀਤੇ। ਸੋਚਣ ਵਾਲੀ ਗੱਲ ਇਹ ਹੈ ਕਿ ਉਸ ਵੇਲੇ ਕਈ ਹੋਰ ਮਾਹਰ ਅਰਥ ਸ਼ਾਸਤਰੀ ਵੀ ਦੇਸ਼ ਵਿੱਚ ਮੌਜੂਦ ਸਨ, ਪਰ ਨਰਸਿਮਹਾ ਰਾਓ ਨੇ ਡਾ. ਮਨਮੋਹਨ ਸਿੰਘ ਦੇ ਹੱਥਾਂ ਵਿੱਚ ਹੀ ਡੁੱਬਦੇ ਜਹਾਜ਼ ਦੀ ਵਾਗਡੋਰ ਕਿਉਂ ਸੌਂਪੀ? ਅਰਥ ਸ਼ਾਸਤਰ ਦੇ ਭਰਪੂਰ ਗਿਆਨ ਅਤੇ ਆਰਥਿਕ ਨੀਤੀਆਂ ਦੇ ਅਨੁਭਵ ਦੇ ਨਾਲ-ਨਾਲ ਹੀ ਡਾ. ਮਨਮੋਹਨ ਸਿੰਘ ਭਾਰਤ ਦੇ ਇਕਮਾਤਰ ਅਜਿਹੇ ਨੇਤਾ ਹਨ ਜਿਨ੍ਹਾਂ ਦੀ ਯੋਗਤਾ ਉਤੇ ਕੌਮਾਂਤਰੀ ਭਾਈਚਾਰੇ ਨੂੰ ਅਟੁੱਟ ਵਿਸ਼ਵਾਸ ਹੈ। ਡਾ. ਮਨਮੋਹਨ ਸਿੰਘ ਦੇ ...
Read Full Story


ਤਿਲੰਗਾਨਾ ਬਨਾਮ ਪੰਜਾਬੀ ਸੂਬੇ ਦੀ ਸਥਾਪਨਾ

ਆਂਧਰਾ ਪ੍ਰਦੇਸ਼ ਦਾ ਪੁਨਰਗਠਨ ਕਰ ਕੇ ਤਿਲੰਗਾਨਾ ਬਣਾਉਣ ਦੀ ਮੰਗ ਨੂੰ ਲੈ ਕੇ ਪਹਿਲਾਂ ੧੩ ਅਤੇ ਫਿਰ ੧੮ ਫਰਵਰੀ ਨੂੰ ਸੰਸਦ ਵਿੱਚ ਹੋਏ ਹੰਗਾਮੇ ਕਾਰਨ ਪੂਰਾ ਦੇਸ਼ ਸ਼ਰਮਸਾਰ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਕਈ ਸਾਲਾਂ ਤੋਂ ਆਂਧਰਾ ਪ੍ਰਦੇਸ਼ ਵਿੱਚ ਇਸ ਮੰਗ ਦੇ ਸਮਰਥਨ ਅਤੇ ਵਿਰੋਧ ਵਿੱਚ ਮੁਜ਼ਾਹਰੇ ਹੁੰਦੇ ਰਹੇ ਹਨ ਜਿਨ੍ਹਾਂ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਰਿਹਾ ਹੈ। ਤਿਲੰਗਾਨਾ ਵਾਂਗ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਸੂਬੇ ਦੀ ਸਥਾਪਤੀ ਦੀ ਮੰਗ ਦਾ ਵੀ ਕਈ ਸਾਲ ਭਾਰੀ ਵਿਰੋਧ ਹੁੰਦਾ ਰਿਹਾ ਸੀ ਜਿਸ ਲਈ ਪੰਜਾਬੀਆਂ ਨੂੰ ਬਹੁਤ ਲੰਮਾ ਸੰਘਰਸ਼ ਕਰਨਾ ਪਿਆ ਸੀ। ਆਜ਼ਾਦੀ ਦੀ ਲੜਾਈ ਦੌਰਾਨ ਕਾਂਗਰਸ ਨੇ ਆਪਣੇ ਸੈਸ਼ਨਾਂ ਵਿੱਚ ਮਤਾ ਪਾਸ ਕੀਤਾ ਸੀ ਕਿ ਆਜ਼ਾਦ ਹਿੰਦੁਸਤਾਨ ਵਿੱਚ ਸੂਬਿਆਂ ਦਾ ਭਾਸ਼ਾ ਦੇ ਆਧਾਰ 'ਤੇ ਪੁਨਰਗਠਨ ਕੀਤਾ ਜਾਵੇਗਾ। ਇਸ ਮੰਤਵ ਲਈ ...
Read Full Story


ਸਮਾਜ ਦੇ ਬਲਾਤਕਾਰੀ ਬਨਾਮ ਅਖੌਤੀ ਸੱਭਿਆਚਾਰ ਦੇ ਠੇਕੇਦਾਰ

ਔਰਤਾ ਨਾਲ ਮਨੁੱਖਤਾ ਵਲੋਂ ਮੁੱਢ - ਕਦੀਮੋਂ ਹੀ ਕਿਸੇ ਨਾਂ ਕਿਸੇ ਰੂਪ ਵਿੱਚ ਬਲਾਤਕਾਰ ਵਰਗਾ ਘਿਨਾਉਣਾ ਦਰਿੰਦਗੀ ਭਰਿਆ ਕਾਰਾ ਕੀਤਾ ਜਾਂਦਾ ਰਿਹਾ ਹੈ ਅਤੇ ਸਮਾਜ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਸੋਚ ਨਾਲ ਇਸ ਨੂੰ ਕਿਸੇ ਨਾ ਕਿਸੇ ਦਬਾ ਹੇਠ ਦੱਬ ਦਿੱਤਾ ਜਾਂਦਾ ਰਿਹਾ ਹੈ । ਸ਼ਾਇਦ ਅਸੀਂ ਕਿਸੇ ਔਰਤ ਦੇ ਸਰੀਰ ਨਾਲ ਹੋਈ ਛੇੜਛਾੜ ਨੂੰ ਹੀ ਬਲਾਤਕਾਰ ਮੰਨਦੇ ਹਾਂ, ਵੈਸੇ ਬਲਾਤਕਾਰ ਦੀਆਂ ਅਨੇਕ ਕਿਸਮਾਂ ਹਨ ਅਤੇ ਇਹ ਵੀ ਅਨੇਕ ਤਰੀਕਿਆਂ ਨਾਲ ਅਨੇਕ ਤਰ੍ਹਾਂ ਦੇ ਸਮਾਜਿਕ, ਧਾਰਮਿਕ, ਆਰਥਿਕ, ਸੱਭਿਆਚਾਰਿਕ ਆਦਿ ਨਾਮਾਂ ਹੇਠ ਕਈ ਅਦਾਰਿਆਂ, ਸੰਸਥਾਵਾਂ ਵਲੋਂ ਆਏ ਦਿਨ ਹੁੰਦਾ ਰਹਿੰਦਾ ਹੈ। ਚਲੋ ਅੱਜ ਸਿਰਫ਼ ਇੱਕ ਕਿਸਮ ਦੇ ਬਲਾਤਕਾਰ ਦੀ ਹੀ ਗੱਲ ਕਰਾਂਗੇ । ਵੀਹ ਸੌ ਬਾਰਾਂ ਦੇ ਜਾਂਦੇ- ਜਾਂਦੇ ਬਲਾਤਕਾਰਾਂ, ਚੋਰੀਆਂ, ਡਕੈਤੀਆਂ, ਕਤਲਾਂ, ਨਸ਼ਿਆਂ ਜਿਵੇਂ ...
Read Full Story


ਸਾਮਰਾਜੀ ਪ੍ਰਬੰਧ ਬਨਾਮ ਔਰਤਾਂ

ਪੂੰਜੀਵਾਦੀ ਸਾਮਰਾਜ ਦੇ ਅਤਿਆਚਾਰ ਅਤੇ ਉਸ ਦੇ ਅਨਿਆਂ ਦਾ ਸ਼ਿਕਾਰ ਦੁਨੀਆਂ ਦੀਆਂ ਸਾਰੀਆਂ ਕਮਜੋਰ ਜਮਾਤਾਂ ਹੁੰਦੀਆਂ ਹਨ। ਸਾਮਰਾਜਵਾਦ ਦੀ ਬੁਨਿਆਦ ਹੀ ਇਹ ਹੈ ਕਿ ਇਹ ਆਪਣੇ ਫਾਇਦੇ ਲਈ ਕਮਜੋਰ ਵਰਗਾਂ ਦੀ ਲੁੱਟ ਕਰਦਾ ਹੈ। ਸਾਮਰਾਜ ਇਹ ਲੁੱਟ ਆਰਥਿਕ ਲਾਭ ਤੇ ਦਨ ਦੌਲਤ ਲਈ ਕਰਦਾ ਹੈ। ਗਰੀਬ ਦੇਸ਼, ਸਾਰੀ ਦੁਨੀਆਂ ਦੇ ਗਰੀਬ ਲੋਕ, ਆਦਿਵਾਸੀ, ਪਿਛੜੇ ਵਰਗ ਤੇ ਪੇਂਡੂ ਲੋਕ ਵਗੈਰਾ ਦੇ ਨਾਲ ਸਾਮਰਾਜੀ ਲੁੱਟ ਦਾ ਸ਼ਿਕਾਰ ਇੱਕ ਬੇਹੱਦ ਕਮਜੋਰ ਵਰਗ ਦੁਨੀਆਂ ਭਰ ਦੀਆਂ ਔਰਤਾਂ ਦਾ ਵਰਗ ਹੈ। ਆਰਥਕ ਲਾਭ ਤੇ ਦੌਲਤ ਦੀ ਹਵਸ਼ 'ਚ ਸਾਮਰਾਜ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਜੁਲਮਾਂ ਦਾ ਸ਼ਿਕਾਰ ਬਣਾਉਂਦਾ ਹੈ। ਉਨ੍ਹਾਂ 'ਤੇ ਦੁੱਗਣੇ ਤਿੱਗਣੇ ਕੰਮਾਂ ਦਾ ਬੋਝ ਪਾਉਂਦਾ ਹੈ। ਉਹਨਾਂ ਦੀਆਂ ਸਰੀਰਕ ਤੇ ਭਾਵਨਾਤਮਕ ਲੋੜਾਂ ਦਾ ਲਿਹਾਜ ਕੀਤੇ ਬਿਨਾਂ ਉਹਨਾਂ ਤੋਂ ਮਸ਼ੀਨ ...
Read Full Story


ਸ. ਬਾਦਲ ਬਨਾਮ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ

ਬੀਤੇ ਦਿਨੀਂ ਕੁਝ ਧਾਰਮਕ ਸਿੱਖ ਸ਼ਖਸੀਅਤਾਂ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਲਾਹ ਦਿੱਤੀ ਗਈ ਸੀ ਕਿ ਹੁਣ ਜਦਕਿ ਉਨ੍ਹਾਂ ਨੂੰ ਅਕਾਲ ਤਖ਼ਤ ਤੋਂ ਸਰਵੁਚ ਖਿਤਾਬ 'ਪੰਥ ਰਤਨ ਫਖਰ-ਏ-ਕੌਮ' ਨਾਲ ਸਨਮਾਨਤ ਕੀਤਾ ਜਾ ਚੁਕਿਆ ਹੈ ਤਾਂ ਉਨ੍ਹਾਂ ਨੂੰ ਕੋਈ ਵੀ ਚੋਣ ਨਾ ਲੜਨ ਦਾ ਐਲਾਨ ਕਰ, ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ ਅਤੇ ਆਪਣੇ ਤੇ ਅਕਾਲ ਤਖ਼ਤ ਤੋਂ ਮਿਲੇ ਖਿਤਾਬ ਦੇ ਸਨਮਾਨ ਦੀ ਰਖਿਆ ਕਰਨੀ ਚਾਹੀਦੀ ਹੈ। ਪ੍ਰੰਤੂ ਅਜੇ ਉਨ੍ਹਾਂ ਦੀ ਸਲਾਹ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਚੋਣ ਲੜਨ ਦਾ ਐਲਾਨ ਕਰਨ ਦੇ ਨਾਲ ਹੀ ਇਹ ਦਾਅਵਾ ਵੀ ਕਰ ਦਿੱਤਾ ਗਿਆ ਕਿ ਇਸ ਵਾਰ ਅਕਾਲੀ-ਭਾਜਪਾ ਗਠਜੋੜ ਲਈ ਉਨ੍ਹਾਂ ਦੇ ਰਾਜਸੀ ਜੀਵਨ ਦੀ ਸਭ ਤੋਂ ਸ਼ਾਨਦਾਰ ਜਿੱਤ ਯਕੀਨੀ ਹੈ। ਜਦੋਂ ਸ. ਪ੍ਰਕਾਸ਼ ਸਿੱੰਘ ਬਾਦਲ ਵਲੋਂ ਕੀਤੇ ਗਏ ...
Read Full Story


ਬਾਦਲ ਅਕਾਲੀ ਦਲ ਦੀ ਸੱਤਾ ਬਨਾਮ ਸਿੱਖ ਸਿਧਾਂਤ!

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦੀ ਪ੍ਰਕ੍ਰਿਆ ਪੂਰੀ ਹੋ ਚੁਕੀ ਹੈ। ਅਧਿਕਾਰਤ ਨਤੀਜਿਆਂ ਦਾ ਐਲਾਨ ਵੀ ਕੀਤਾ ਜਾ ਚੁਕਾ ਹੈ। ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸ਼੍ਰੋਮਣੀ ਕਮੇਟੀ ਦੀਆਂ ੧੭੦ ਸੀਟਾਂ ਵਿਚੋਂ ੧੫੭ ਪੁਰ ਜਿਤ ਦਰਜ ਕਰਵਾ, ਨਾ ਕੇਵਲ ਕਮੇਟੀ ਪੁਰ ਆਪਣਾ 'ਕਬਜ਼ਾ ਬਹਾਲ' ਰਖਣ, ਸਗੋਂ ਆਪਣੇ ਵਿਰੋਧੀਆਂ ਦਾ 'ਸਫਾਇਆ' ਕਰਨ ਵਿੱਚ ਵੀ ਸਫਲਤਾ ਪ੍ਰਾਪਤ ਕਰ ਲਈ ਹੈ। ਜਿਥੋਂ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਦਲ ਦੀ ਜਿਤ ਹੋਣ ਦਾ ਸੰਬੰਧ ਹੈ, ਉਸਦੇ ਕਈ ਕਾਰਣ ਹਨ. ਇੱਕ ਤਾਂ ਸਿੱਖਾਂ ਦੀ ਮਾਨਸਿਕਤਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਧਾਰਮਕ ਸੰਸਥਾ ਦੀਆਂ ਚੋਣਾਂ ਸਵੀਕਾਰਦਿਆਂ ਹੋਇਆਂ ਉਨ੍ਹਾਂ ਦੀ ਪਹਿਲੀ ਪਸੰਦ ਸਦਾ ਹੀ ...
Read Full Story


1