HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਪੰਜਾਬੀਆਂ"
 
ਮਾਲਟਾ ਕਿਸ਼ਤੀ ਕਾਂਡ ਦੇ ਪੰਜਾਬੀਆਂ ਨੂੰ ਯਾਦ ਕਰਦੇ ਹੋਏ

ਸੰਸਾਰ ਭਰ ਵਿਚ ਕਾਨੂੰਨੀ ਅਤੇ ਗੈਰ-ਕਾਨੂੰਨੀ ਪਰਵਾਸ ਵਾਲੇ ਰਸਤਿਆਂ ਅਤੇ ਇਰਾਦਿਆਂ ਦੀ ਚਰਚਾ ਕਰਦੇ ਹੋਏ ਅਸੀਂ ਇਸ ਨਤੀਜੇ ਉੱਤੇ ਪੁੱਜਦੇ ਹਾਂ ਕਿ ਇਸ ਵੇਲੇ ਲਗਭਗ ੨੩ ਕਰੋੜ ਪਰਵਾਸੀ ਆਪਣੀ ਜਨਮ ਭੂਮੀ ਨੂੰ ਛੱਡ ਕੇ ਦੂਰ-ਦੁਰੇਡੇ ਦੇ ਦੇਸ਼ਾਂ ਨੂੰ ਆਪਣੇ ਦੇਸ਼ ਨਾਲੋਂ ਵਧੀਆ, ਸੁਰੱਖਿਅਤ, ਅਮੀਰ ਅਤੇ ਅਮਨ ਪਸੰਦ ਸਮਝਦੇ ਹੋਏ ਵਿਦੇਸ਼ਾਂ ਵਿਚ ਵਸੇ ਹੋਏ ਹਨ। ਇਨ੍ਹਾਂ ਵਿਚ ਲਗਭਗ ੬ ਕਰੋੜ ਉਹ ਭਾਰਤੀ ਪਰਵਾਸੀ ਹਨ, ਜੋ ਆਪ ਜਾਂ ਆਪਣੇ ਉਨ੍ਹਾਂ ਵੱਡੇ-ਵਡੇਰਿਆਂ ਦੀ ਔਲਾਦ ਹਨ, ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ। ਭਾਰਤ ਤੋਂ ਇਹ ਪਰਵਾਸ ਬਰਤਾਨਵੀ ਸਮਾਜ ਦੀ ਬਸਤੀ ਤੋਂ ਲੈ ਕੇ ਅੱਜ-ਕੱਲ੍ਹ ਦੇ ਭਾਰਤੀ ਆਗੂਆਂ ਵੱਲੋਂ ਵਿਸ਼ਵ ਦੀ ਆਰਥਿਕ ਸ਼ਕਤੀ ਹੋਣ ਦਾ ਦਾਅਵਾ ਕਰ ਰਹੇ ਸੁਤੰਤਰ ਭਾਰਤੀ ਲੋਕਰਾਜ ਤੱਕ ਨਿਰੰਤਰ ਜਾਰੀ ਹੈ। ਇਹ ਭਾਰਤੀ ਜਿੱਥੇ ...
Read Full Story


ਸਾਇਬੇਰੀਆ ਦੀਆਂ ਕੂੰਜਾਂ ਬਨਾਮ ਪੰਜਾਬੀਆਂ ਦਾ ਪਰਵਾਸ

-ਕਾਦਰ ਵੱਲੋਂ ਸਾਜੀ ਇਸ ਕੁਦਰਤ ਵਿੱਚ ਜੇ ਮਨੁੱਖ ਅਤੇ ਪੰਛੀਆਂ ਵਿਚਾਲੇ ਕੁਦਰਤੀ ਸਾਂਝ ਹੈ ਤਾਂ ਹੁਣ ਮਨੁੱਖ ਅਤੇ ਪੰਛੀਆਂ ਦੀ 'ਹੋਣੀ' ਵੀ ਇਕੋ ਜਿਹੀ ਹੈ। ਦੋਵੇਂ ਹੀ ਪਰਵਾਸ ਦਾ ਦਰਦ ਹੰਢਾ ਰਹੇ ਹਨ। ਦੋਵੇਂ ਹੀ ਚੋਗ ਚੁਗਣ ਲਈ ਹੁਣ ਲੰਬੀਆਂ ਉਡਾਰੀਆਂ ਮਾਰਨ ਲੱਗੇ ਹਨ। ਜੇ ਪੰਛੀ ਪੁਰਾਤਨ ਸਮੇਂ ਤੋਂ ਹੀ ਚੋਗ ਲਈ ਲੰਬੀਆਂ ਉਡਾਰੀਆਂ ਮਾਰਦੇ ਹਨ ਤਾਂ ਹੁਣ ਮਨੁੱਖ ਵੀ ਸੱਤ ਸਮੁੰਦਰ ਪਾਰ ਕਰਦੇ ਹਨ ਅਤੇ ਡਾਲਰ ਅਤੇ ਪੋਂਡ ਕਮਾ ਰਹੇ ਹਨ। ਇਹ ਇੱਕ ਹਕੀਕਤ ਹੈ ਕਿ ਮਨੁੱਖ ਅਤੇ ਪੰਛੀਆਂ ਦਾ ਸਬੰਧ ਮੁੱਢ ਤੋਂ ਹੀ ਹੈ, ਦੋਵਾਂ ਵਿੱਚ ਬੜੀ ਜ਼ਜਬਾਤੀ ਸਾਂਝ ਵੀ ਹੈ। ਇਸੇ ਕਾਰਨ ਜੇ ਵੱਡੀ ਗਿਣਤੀ ਲੋਕ ਪੰਛੀਆਂ ਨੂੰ ਚੋਗਾ ਖਿਲਾਰਦੇ ਹਨ ਤਾਂ ਉਹਨਾਂ ਲੋਕਾਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ ਜੋ ਕਿ ਪੰਛੀਆਂ ਨੂੰ ਆਪਣੇ ਘਰ ਵਿਚ ਪਾਲਕੇ ਰੱਖਦੇ ਹਨ ਜਾਂ ਫਿਰ ਪਿੰਜਰੇ ਵਿਚ ਕੈਦ ...
Read Full Story


ਪਰਦੇਸਾਂ ਲਈ ਪੰਜਾਬੀਆਂ ਦੀ ਖਿੱਚ

ਅੱਜ ਹਰ ਨੌਜਵਾਨ ਬਹੁਤ ਜਲਦੀ ਅਮੀਰ ਹੋਣਾ ਚਾਹੁੰਦਾ ਹੈ। ਇਸੇ ਕਰਕੇ ਸ਼ਾਇਦ ਉਨ੍ਹਾਂ ਨੂੰ ਵਿਦੇਸ਼ ਜਾਣ ਦਾ ਰਾਹ ਸਭ ਤੋਂ ਸੌਖਾ ਅਤੇ ਵਧੀਆ ਲੱਗਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਵਿਦੇਸ਼ ਦੀ ਜ਼ਮੀਨ ਉੱਤੇ ਡਾਲਰ, ਪੌਂਡ ਪੈਦਾ ਕਰਨ ਵਾਲੇ ਰੁੱਖ ਲੱਗੇ ਹੋਏ ਹਨ ਅਤੇ ਉੱਥੇ ਪਹੁੰਚਦੇ ਸਾਰ ਹੀ ਇਕੱਠੇ ਕਰ ਕੇ ਘਰ ਲੈ ਆਉਣੇ ਹਨ। ਇਸੇ ਕਰਕੇ ਹਰ ਨੌਜਵਾਨ ਚਾਹੇ ਉਹ ਮੁੰਡਾ ਹੈ ਜਾਂ ਕੁੜੀ, ਉਸ ਦੀ ਪਹਿਲੀ ਪਸੰਦ ਵਿਦੇਸ਼ ਵਿੱਚ ਜਾ ਕੇ ਪੈਸਾ ਕਮਾਉਣਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਵਿੱਚ ਪੈਸੇ ਅਤੇ ਕੰਮ ਦੀ ਕੋਈ ਕਮੀ ਨਹੀਂ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਉੱਥੇ ਗਏ ਹਰ ਵਿਅਕਤੀ ਨੂੰ ਉਸ ਦਾ ਮਨਪਸੰਦ ਰੁਜ਼ਗਾਰ ਜਾਂ ਉੱਥੋਂ ਦੇ ਮੁਤਾਬਕ ਰਹਿਣ ਦਾ ਮਾਹੌਲ਼ ਮਿਲ ਜਾਂਦਾ ਹੈ। ਵਿਦੇਸ਼ ਵਿੱਚ ਜਾਣਾ ਅਜੋਕੇ ਸਮੇਂ ਵਿੱਚ ਕਿਸੇ ਲਈ ਵੀ ਜ਼ਿਆਦਾ ਔਖਾ ਨਹੀਂ ...
Read Full Story


ਖੁਦਕੁਸ਼ੀ ਦੇ ਰਾਹ ਤੋਰ ਰਹੀ ਹੈ ਪੰਜਾਬੀਆਂ ਨੂੰ ਸਾਡੀ ਸਰਕਾਰ

ਜਦੋਂ ਕੋਈ ਘਰ ਦਾ ਰਾਖਾ ਜਾਂ ਮਾਲਕ ਕਰਜ਼ੇ ਚੁੱਕ ਚੁੱਕ ਕੇ ਕਬੀਲਦਾਰੀ ਚਲਾਉਣ ਦੇ ਰਾਹ ਤੁਰ ਪਏ ਤਾਂ ਆਖ਼ਿਰ ਕਿੰਨਾ ਕੁ ਸਮਾਂ ਆਪਣੇ ਘਰ ਦੇ ਸਿਆੜਾਂ, ਘਰ ਅਤੇ ਘਰ ਦੀਆਂ ਚੀਜ਼ਾਂ ਵਸਤਾਂ ਦੀ ਰਾਖੀ ਕਰ ਸਕੇਗਾ? ਉਹ ਅੱਜ ਨਹੀਂ ਤਾਂ ਭਲਕ ਜਾਂ ਤਾਂ ਉਹ ਉਹਨੂੰ ਵੇਚਣੀਆਂ ਪੈਣਗੀਆਂ ਜਾਂ ਫਿਰ ਗਿਰਵੀ ਰੱਖਣੀਆਂ ਪੈਣਗੀਆਂ। ਕੀ ਪੰਜਾਬ ਦੀ ਸਰਕਾਰ ਉਸੇ ਕਬੀਲਦਾਰੀ ਵਰਗੀ ਨਹੀਂ ਹੋ ਗਈ, ਜਿਹੜਾ ਕਰਜ਼ੇ ਦੀਆਂ ਪੰਡਾਂ ਸਿਰ ਉਤੇ ਚੁੱਕੀ 'ਭੰਡਾ ਭੰਡਾਰੀਆ ਕਿਤਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ' ਵਰਗੀ ਹਕੀਕਤ ਨੂੰ 'ਚੱਲ ਵੇਖੀ ਜਾਊ' ਆਖ ਦਿਨ ਕਟੀ ਕਰਨ ਦੇ ਰਾਹ ਤੁਰੀ ਹੋਈ ਹੈ? ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਕੀ ਇਸ ਗੱਲ ਦਾ ਕੋਈ ਜਵਾਬ ਹੈ ਕਿ ਸੱਤ ਸਾਲ ਦੇ ਉਹਦੇ ਕਾਰਜਕਾਲ ਵਿਚ ਪੰਜਾਬ ਸਿਰ ਕਰਜ਼ੇ ਦੀ ਪੰਡ ਦੁਗਣੀ ਕਿਉਂ ਹੋ ਗਈ ਹੈ? ਅਤੇ ਇਨ੍ਹਾਂ ...
Read Full Story


ਆਸਟਰੇਲੀਆ ੭੧ ਹਜ਼ਾਰ ਤੋਂ ਵੱਧ ਪੰਜਾਬੀਆਂ ਦੀ ਆਬਾਦੀ ਹੋਈ

ਮੈਲਬਰਨ (ਸ.ਸ.ਪਾਰ ਬਿਉਰੋ) ਭਾਰਤੀਆਂ ਲਈ ਆਸਟਰੇਲੀਆ ਪਸੰਦੀਦਾ ਮੁਲਕ ਬਣਦਾ ਜਾ ਰਿਹਾ ਹੈ। ਇਕ ਨਵੀਂ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਸਟਰੇਲੀਆ ਦੀ ਕੁੱਲ ਆਬਾਦੀ 'ਚ ਇਕ ਫੀਸਦੀ ਭਾਰਤੀ ਹਨ। ਨਾਲ ਹੀ ਆਸਟਰੇਲੀਆ 'ਚ ਪੰਜਾਬੀ, ਗੁਜਰਾਤੀ, ਮਰਾਠੀ ਅਤੇ ਸਿੰਧੀ ਭਾਸ਼ਾਵਾਂ ਦਾ ਪਸਾਰ ਹੋ ਰਿਹਾ ਹੈ। ਆਸਟਰੇਲਿਆਈ ਸਰਕਾਰ ਵੱਲੋਂ ਜਾਰੀ ਕੀਤੀ ਗਈ 'ਦਿ ਪੀਪਲ ਆਫ ਆਸਟਰੇਲੀਆ' ਰਿਪੋਰਟ 'ਚ ਦੇਸ਼ ਦੀ ਆਬਾਦੀ ਅਤੇ ਪਰਵਾਸੀਆਂ ਬਾਰੇ ਅੰਕੜੇ ਦਿੱਤੇ ਗਏ ਹਨ। ੨੦੧੧ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਭਾਰਤ 'ਚ ਜਨਮੇ ਆਸਟਰੇਲੀਆ ਰਹਿੰਦੇ ਲੋਕਾਂ ਦੀ ਗਿਣਤੀ ਦੋ ਲੱਖ ੯੫ ਹਜ਼ਾਰ ਤੋਂ ਵੱਧ ਹੋ ਗਈ ਜੋ ੨੦੦੬ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਇਕ ਲੱਖ ੪੮ ਹਜ਼ਾਰ ਦਾ ਵਾਧਾ ਹੈ। ਇਹ ਆਸਟਰੇਲੀਆ ਦੀ ਕੁੱਲ ਆਬਾਦੀ ਦਾ ੧.੪ ਫੀਸਦੀ ਬਣਦਾ ਹੈ। ਆਸਟਰੇਲੀਆ ਦੇ ਅਵਾਸੀ ਅਤੇ ...
Read Full Story


ਪਰਦੇਸੀਂ ਵਸਦੇ ਪੰਜਾਬੀਆਂ ਦੀ ਭਾਸ਼ਾਈ ਤਸਵੀਰ

ਪੰਜਾਬੀਆਂ ਨੇ ਉਨੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਗੌਲਣਯੋਗ ਗਿਣਤੀ ਵਿੱਚ ਕੈਲੀਫ਼ੋਰਨੀਆ ਜਾਣਾ ਸ਼ੁਰੂ ਕੀਤਾ। ਉਂਜ ਯੁਬਾ ਕਾਉਂਟੀ ਵਿੱਚ ਇੱਕ ਪੰਜਾਬੀ ਦੇ ੧੮੬੧ ਵਿੱਚ ਪੁੱਜਣ ਦਾ ਵੀ ਜ਼ਿਕਰ ਮਿਲਦਾ ਹੈ। ਉਸ ਦੇ ਅਸਲ ਨਾਂ ਦਾ ਕੋਈ ਪਤਾ ਨਹੀਂ। ਉਸ ਸਮੇਂ ਛਪੀ ਉਸ ਦੀ ਅਖ਼ਬਾਰੀ ਖ਼ਬਰ ਵਿੱਚ ਲਿਖਿਆ ਗਿਆ ਸੀ, ''ਉਸ ਦਾ ਨਾਂ ਉਚਾਰਿਆ ਨਾ ਜਾ ਸਕਣ ਵਾਲਾ ਹੋਣ ਕਰ ਕੇ ਉਸ ਨੂੰ ਸੈਮ ਹੀ ਕਹਿ ਲੈਂਦੇ ਹਾਂ।" ਪਤਾ ਨਹੀਂ, ਉਹ ਕੋਈ ਸਤਨਾਮ ਸਿੰਘ, ਸੁਰਮੁਖ ਸਿੰਘ ਜਾਂ ਸੁਖਮੰਦਰ ਸਿੰਘ ਹੀ ਹੋਵੇ। ਉਸ ਦੀ ਖ਼ਬਰ ਛਪਣ ਦੀ ਵੀ ਦਿਲਚਸਪ ਕਹਾਣੀ ਹੈ। ਉਸ ਦਾ ਕਿਸੇ ਸਥਾਨਕ ਆਦਮੀ ਨਾਲ ਝਗੜਾ ਹੋ ਗਿਆ। ਇਸ ਝਗੜੇ ਕਾਰਨ ਉਹਨੂੰ ਪੰਜ ਡਾਲਰ ਜੁਰਮਾਨਾ ਕੀਤਾ ਗਿਆ। ਉਹ ਕਿਸ ਨਾਲ ਝਗੜਿਆ, ਕਿਉਂ ਝਗੜਿਆ, ਕੁਝ ਨਹੀਂ ਦੱਸਿਆ ਗਿਆ। ਖ਼ਬਰ ਇਸ ਬਾਰੇ ਵੀ ਚੁੱਪ ਹੈ ਕਿ ਦੂਜੀ ਧਿਰ ...
Read Full Story


ਪਰਦੇਸੀਂ ਵਸਦੇ ਪੰਜਾਬੀਆਂ ਦੇ ਆਰਥਿਕ ਅਤੇ ਸਭਿਆਚਾਰਕ ਦੁਖਾਂਤ

ਪਰਦੇਸੀਂ ਵਸਦਿਆਂ ਦੇ ਦੁੱਖਾਂ ਵਿਚ ਵਾਧਿਆਂ ਦੀਆਂ ਘਟਨਾਵਾਂ ਦਿਨੋ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਬਾਹਰ ਜਾਣ ਲਈ ਝੂਠੇ ਵਿਆਹਾਂ ਦੀਆਂ ਗੱਲਾਂ ਤਾਂ ਹੁਣ ਲੱਗਦਾ ਹੈ, ਕਿ ਪੰਜਾਬੀ ਭਾਈਚਾਰੇ ਨੇ ਪ੍ਰਵਾਨ ਕਰ ਲਈਆਂ ਹਨ। ਨਸ਼ਿਆਂ ਦਾ ਵਪਾਰ ਅਤੇ ਗੈਂਗਵਾਰ ਬੀਤੇ ਦੇ ਵਰਤਾਰੇ ਬਣ ਚੁੱਕੇ ਹਨ। ਮਾਣ ਇਜ਼ਤ ਲਈ ਧੀਆਂ ਦੇ ਕੀਤੇ ਕਰਵਾਏ ਜਾਂਦੇ ਕਤਲ ਵੀ ''ਪ੍ਰਵਾਨਯੋਗ'' ਦਾਇਰੇ ਵਿਚ ਆ ਗਏ ਹਨ। ਇਕ ਪਾਕਿਸਤਾਨੀ ਪੰਜਾਬੀ ਭਾਈ ਵੱਲੋਂ, ਸਿਰਫ ਹਿਜਾਬ ਨਾ ਪਹਿਨਣ ਕਾਰਨ, ਆਪਣੀ ਜਵਾਨ ਧੀ ਦਾ ਕਤਲ ਕਰ ਦੇਣਾ ਕੋਈ ਵੱਡੀ ਖਬਰ ਨਹਂੀ ਬਣਦੀ। ਇਸ਼ਕ ਵਿਚ ਅੰਨ੍ਹੀ ਇਕ ਪੰਜਾਬਣ ਮੁਟਿਆਰ ਨੇ ਆਪਣੀ ਕਥਿਤ ''ਸ਼ੌਂਕਣ'', ਜਿਹੜੀ ਗਰਭਵਤੀ ਸੀ, ਦਾ ਘਿਨਾਉਣਾ ਕਤਲ ਕਰਕੇ, ਚੌਂਦਾ ਸਾਲ ਦੀ ਸਜ਼ਾ ਪਾ ਲਈ ਹੈ। ਨਵੀਂ ਖਬਰ ਆਈ ਹੈ, ਕਿ ਪੰਜਾਬੀ ਪਿਆਰਿਆਂ ਨੇ ਗਰਭ ਵਿਚ ਧੀਆਂ ਦੇ ਕਤਲ ਕਰਨ ਦਾ ...
Read Full Story


ਪੰਜਾਬੀਆਂ ਦੀ ਵੋਟ ਦਾ ਹੱਕਦਾਰ ਕੌਣ?

ਪੰਜਾਬ, ਦੇਸ਼ ਦੇ ਦੂਜੇ ਸੂਬਿਆਂ ਵਾਂਗਰ ਦੇਸ਼ ਦੀਆਂ ਲੋਕ ਸਭਾ ਚੋਣਾਂ ਦੇ ਬਰੂਹਾਂ 'ਤੇ ਖੜ੍ਹਿਆ ਹੈ। ਪਿਛਲੇ ਲਗਭਗ ਦੋ ਢਾਈ ਸਾਲ ਦੇ ਸਮੇਂ 'ਚ ਪੰਜਾਬ ਦੇ ਲੋਕਾਂ ਤਿੰਨ ਚੋਣਾਂ ਵੇਖ ਲਈਆਂ ਹਨ, ਖਾਸ ਕਰਕੇ ਪੰਜਾਬ ਦੇ ਪੇਂਡੂ ਵੋਟਰਾਂ ਅਤੇ ਇਨ੍ਹਾਂ ਵੋਟਾਂ 'ਚ ਜੋ ਤਜ਼ਰਬੇ ਪੰਜਾਬੀਆਂ ਨੂੰ ਹਾਸਲ ਹੋਏ ਹਨ, ਉਹ ਇੰਨੇ ਤਿੱਖੇ ਅਤੇ ਕੌੜੇ ਹਨ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਦਸ਼ਾ ਅਤੇ ਦਿਸ਼ਾ ਹੀ ਬਦਲ ਦਿੱਤੀ ਹੈ। ਸਾਲ ੨੦੧੨ ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਤੋਂ ਦੂਜੀ ਵੇਰ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਨੇਤਾਵਾਂ ਦੇ ਰਾਜ ਕਰਨ ਦੇ ਤੌਰ ਤਰੀਕਿਆਂ ਵਿਚ ਕੁਝ ਇਹੋ ਜਿਹੀ ਤਬਦੀਲੀ ਵੇਖਣ ਨੂੰ ਮਿਲੀ, ਜਿਸ ਨੇ ਪਿੰਡਾਂ-ਸ਼ਹਿਰਾਂ ਦੇ ਲੋਕਾਂ 'ਚ ਡਰ, ਸਹਿਮ ਪੈਦਾ ਕਰ ਦਿੱਤਾ। ਪੰਜਾਬ 'ਚ ਇਹ ਧਾਰਨਾ ਬਣਦੀ ਜਾਂਦੀ ਹੈ ਕਿ ਪੈਸੇ, ਧੱਕੇ, ਧੌਂਸ ...
Read Full Story


ਪੰਜਾਬੀਆਂ ਨੇ ਪਰਵਾਸ 'ਚੋਂ ਕੀ ਖੱਟਿਆ, ਕੀ ਗੁਆਇਆ?

ਭਾਰਤ ਵਿੱਚੋਂ ਦੂਜੇ ਦੇਸ਼ਾਂ ਨੂੰ ਦੋ ਕਿਸਮ ਦਾ ਪਰਵਾਸ ਹੋ ਰਿਹਾ ਹੈ। ਪਹਿਲੀ ਸ਼੍ਰੇਣੀ ਵਿੱਚ ਗ਼ੈਰ-ਹੁਨਰਮੰਦ ਅਤੇ ਅਰਧ-ਹੁਨਰਮੰਦ ਕਾਮੇ ਆਉਂਦੇ ਹਨ ਜੋ ਜ਼ਿਆਦਾਤਰ ਖਾੜੀ ਦੇਸ਼ਾਂ ਵਿੱਚ ਪਰਵਾਸ ਕਰਦੇ ਹਨ। ਦੂਜੀ ਸ਼੍ਰੇਣੀ ਵਿੱਚ ਹੁਨਰਮੰਦ ਕਾਮੇ, ਪੇਸ਼ੇਵਰ ਅਤੇ ਵਿਦਿਆਰਥੀ ਹਨ, ਜੋ ਦੁਨੀਆਂ ਦੇ ਸਰਮਾਏਦਾਰ ਦੇਸ਼ਾਂ ਵਿੱਚ ਪਰਵਾਸ ਕਰਦੇ ਹਨ। ਪਰਵਾਸ ਦਾ ਮੁੱਖ ਕਾਰਨ ਦੇਸ਼ ਵਿੱਚ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਅਤੇ ਪ੍ਰਾਪਤ ਰੁਜ਼ਗਾਰ ਦੇ ਮਿਆਰ ਦਾ ਨੀਵਾਂ ਹੋਣਾ ਹੈ। ਪੰਜਾਬ ਵਿੱਚੋਂ ਕੌਮਾਂਤਰੀ ਪਰਵਾਸੀਆਂ ਨੇ ਜਿੱਥੇ ਆਪਣੇ ਅਤੇ ਦੇਸ਼ ਲਈ ਕਮਾਇਆ ਹੈ, ਉੱਥੇ ਬਹੁਤ ਕੁਝ ਗੁਆਇਆ ਵੀ ਹੈ। ਖਾੜੀ ਦੇਸ਼ਾਂ ਵਿੱਚ ਪਰਵਾਸ ਕਰਨ ਵਾਲੇ ਪੰਜਾਬੀ ਕਾਮੇ ਆਪਣੇ ਪਰਿਵਾਰਾਂ ਨੂੰ ਰਕਮਾਂ ਭੇਜਦੇ ਹਨ। ਦੁਨੀਆਂ ਦੇ ਸਰਮਾਏਦਾਰ ਉੱਨਤ ਦੇਸ਼ਾਂ ਵਿੱਚ ਇਨ੍ਹਾਂ ਸ਼੍ਰੇਣੀਆਂ ਦੇ ...
Read Full Story


ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਮਾਂਹ ਸਵਾਦੀ-ਪੰਜਾਬੀਆਂ ਦਾ ਵਿਦੇਸ਼ਾਂ ਵਲ ਵਧਦਾ ਝੁਕਾਓ

ਆਪਣੇ ਪੰਜਾਬ ਦੇ ਜ਼ਿਆਦਾਤਰ ਲੋਕ ਪ੍ਰਦੇਸ ਲਈ ਤਾਂਘਦੇ ਰਹਿੰਦੇ ਹਨ ਬਈ ਬਸ ਕਿਸੇ ਹਿਸਾਬ ਨਾਲ ਬਾਹਰ ਵਾਲਾ ਕੰਮ ਲੋਟ ਆਜੇ ਸਹੀ ਕੱਦੂ 'ਚ ਤੀਰ ਵੱਜ ਜਾਵੇ ਸਹੀ। ਇੱਕ ਵਾਰ ਜਹਾਜ਼ ਦੀ ਬਾਰੀ ਨੂੰ ਹੱਥ ਪਾ ਲੈਣ ਦਿਓ ਫਿਰ ਭਾਵੇਂ ਲੱਤਾਂ ਵੱਢ ਦਿਉ। ਦੂਜੇ ਪਾਸੇ ਕਈ ਪਰਦੇਸੀ ਅੱਡੀਆਂ ਚੱਕ ਚੱਕ ਪੰਜਾਬ ਲਈ ਝੂਰਦੇ ਰਹਿੰਦੇ ਹਨ ਬਈ ਕਿਹੜਾ ਵੇਲਾ ਆਵੇ ਉੱਡ ਕੇ ਪਿੰਡ ਪਹੁੰਚ ਜਾਈਏ ਆਪਣੇ ਸ਼ਹਿਰ ਆਪਣੇ ਗਰਾਂ। ਸਹੁਰੇ ਮੰਜੇ ਤੇ ਬੈਠੇ ਹੋਈਏ ਸਰ੍ਹੋਂ ਦਾ ਸਾਗ ਹੋਵੇ ਉੱਤੋਂ ਸੱਸ ਨਾ ਨਾ ਕਹਿੰਦਿਆਂ ਤੋਂ ਘਿਉ ਹੀ ਘਿਉ ਪਾਈ ਜਾਵੇ (ਅਗਲੇ ਦਿਨ ਪ੍ਰਾਹੁਣਾ ਭਾਵੇਂ ਸਾਰਾ ਦਿਨ ਟੱਟੀ ਚੋਂ ਨਾ ਉੱਠੇ) ਉਹ ਜੀ ਕਿਸੇ ਨੂੰ ਰਿਸ਼ਤਿਆਂ ਦਾ ਮੋਹ ਖਿੱਚਦਾ ਕਿਸੇ ਨੂੰ ਪੰਜਾਬ ਦੀਆਂ ਯਾਦਾਂ। ਜੇ ਪੰਜਾਬ ਵਿਚ ਰਹਿੰਦਿਆਂ ਕਿਸੇ ਨਾਲ ਗੱਲ ਕਰੋ ਤਾਂ ੯੯% ਲੋਕਾਂ ਦਾ ਵਿਚਾਰ ਹੁੰਦਾ ਕਿ ...
Read Full Story


ਦੇਸੀ ਤੇ ਵਿਦੇਸ਼ੀ ਰਾਜਨੀਤਿਕਾਂ ਦੇ ਮੇਲੇ 'ਚ ਪਰਵਾਸੀ ਪੰਜਾਬੀਆਂ ਨਾਲ ਹੋਇਆ ਮਜ਼ਾਕ

ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਕਰਵਾਏ ਪਰਵਾਸੀ ਸੰਮੇਲਨ 'ਤੇ ਨਜਰ ਮਾਰੀਏ ਤਾਂ ਬਹੁਤ ਕੁਝ ਐਸਾ ਵੇਖਣ ਨੂੰ ਮਿਲਦਾ ਹੈ ਜੋ ਸਮੂਹ ਪੰਜਾਬੀਆਂ ਲਈ ਤਸੱਲੀ ਘੱਟ ਤੇ ਸਵਾਲ ਅਤੇ ਚਿੰਤਾਵਾਂ ਵਧੇਰੇ ਦਰਸਾਉਂਦਾ ਨਜ਼ਰ ਆਉਂਦਾ ਹੈ। ਇਸ ਸੰਮੇਲਨ 'ਚ ਸਮਾਜਿਕ, ਭਾਈਚਾਰਕ ਤੇ ਪੰਜਾਬੀਅਤ ਦੀਆਂ ਸਾਂਝੀਆਂ ਸਮੱਸਿਆਵਾਂ ਦੇ ਨਾਲ-ਨਾਲ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਦੀ ਵਿਚਾਰ ਅਤੇ ਉਨ੍ਹਾਂ ਦੇ ਸਾਂਝੇ ਹੱਲ ਦੀ ਯੋਗ ਚਰਚਾ ਰਾਜਨੀਤਕ ਗਰਦਿਸ਼ ਦੀ ਚਕਾਚੌਂਧ 'ਚ ਧੁੰਦਲੀ ਪੈਂਦੀ ਦਿਖਾਈ ਦਿੱਤੀ। ਨਾ ਤਾਂ ਕਿਸੇ ਨੇ ਆਮ ਪਰਵਾਸੀ ਦਾ ਦੁਖੜਾ ਸੁਣਿਆ, ਨਾ ਹੀ ਕਿਸੇ ਵਿਦੇਸ਼ੀ ਨੁਮਾਇੰਦੇ ਨੇ ਆਮ ਪਰਵਾਸੀ ਦੀ ਮਸ਼ਕਲ ਰੱਖੀ ਅਤੇ ਨਾ ਹੀ ਕਿਸੇ ਨੇ ਬੀਤੇ ਤਿੰਨ ਸਾਲਾਂ 'ਚ ਪੰਜਾਬ ਸਰਕਾਰ ਵੱਲੋਂ ਪਰਵਾਸੀਆਂ ਲਈ ਬਣਾਏ ਵਿਭਾਗਾਂ ਦੀ ਕਾਰਗੁਜਾਰੀ ਦੀ ਸਮੀਖਿਆ ਕੀਤੀ ਜਾਂ ...
Read Full Story


ਠੋਸ ਕਾਰਨ ਹਨ ਕੈਨੇਡਾ ਪ੍ਰਤੀ ਪੰਜਾਬੀਆਂ ਦੇ ਮੋਹ ਦੇ

ਬ੍ਰਿਟਿਸ਼ ਕੋਲੰਬੀਆ ਦੀ ਫਰੇਜ਼ਰ ਵੈਲੀ 'ਚ ਖਿੜੀਆਂ ਫਸਲਾਂ ਨਾਲ ਹਰੇ-ਭਰੇ ਸੈਂਕੜੇ ਏਕੜਾਂ ਦੇ ਮਾਲਕ ਪੰਜਾਬੀ ਕਿਸਾਨ ਤੋਂ ਉਸ ਦੀ ਸਫ਼ਲਤਾ ਦਾ ਰਾਜ਼ ਜਾਨਣ ਦੀ ਇੱਛਾ ਨਾਲ ਮੁਲਾਕਾਤ ਕੀਤੀ। ਚਿੱਟੀ ਦਸਤਾਰ ਸਜਾ ਕੇ ਪੰਜਾਬੀ ਪਹਿਰਾਵੇ 'ਚ ਤਿਆਰ-ਬਰ-ਤਿਆਰ ਉਸ ਬਜ਼ੁਰਗ ਨੇ ਸਫ਼ੈਦ ਦਾਹੜੇ 'ਤੇ ਹੱਥ ਫੇਰਦਿਆਂ ਕਿਹਾ, 'ਪੁੱਤਰਾ! ਇਹ ਸਭ ਕੈਨੇਡਾ ਦੀਆਂ ਬਰਕਤਾਂ ਅਤੇ ਸਖ਼ਤ ਮਿਹਨਤ ਦਾ ਨਤੀਜਾ ਏ। ਇਥੇ ਆਉਣ ਵੇਲੇ ਜੇਬ 'ਚ ਵੀਹ ਡਾਲਰ ਵੀ ਨਹੀਂ ਸਨ ਤੇ ਹੁਣ ਦੋ ਸੌ ਕਿੱਲਿਆਂ ਦੇ ਮਾਲਕ ਹਾਂ। ਅਸੀਂ ਕੈਨੇਡਾ ਦੇ ਜੰਗਲ ਆਬਾਦ ਕੀਤੇ ਤੇ ਕੈਨੇਡਾ ਨੇ ਸਾਨੂੰ ਅਤੇ ਸਾਡੀਆਂ ਪੀੜ੍ਹੀਆਂ ਨੂੰ ਚੰਗਾ ਜੀਵਨ, ਵਿੱਦਿਆ, ਵਾਤਾਵਰਨ ਅਤੇ ਖੁਸ਼ਹਾਲੀ ਦੇ ਕੇ ਮਾਲਾਮਾਲ ਕਰ ਦਿੱਤਾ। ਅਸੀਂ ਤਾਂ ਸਦਾ ਰੱਬ ਅੱਗੇ ਦੁਆ ਕਰਦੇ ਹਾਂ ਕਿ ਪਰਦੇਸੀਆਂ ਨੂੰ ਆਪਣੇ ਬਣਾਉਣ ਵਾਲਾ ਦੇਸ਼ ...
Read Full Story


ਕੈਨੇਡਾ 'ਚ ਪੰਜਾਬੀਆਂ ਦਾ ਦਿਖਾਵਾ ਤੰਤਰ

ਵੈਸੇ ਤਾਂ ਮੁੱਢ ਕਦੀਮ ਤੋਂ ਹੀ ਪੰਜਾਬੀਆਂ ਦੇ ਸ਼ੌਂਕ ਦਿਖਾਵੇ ਵਾਲੇ ਰਹੇ ਹਨ। ਪੰਜਾਬੀਆਂ ਤੋਂ ਇਲਾਵਾ ਸ਼ਾਇਦ ਹੀ ਕੋਈ ਹੋਰ ਭਾਈਚਾਰਾ ਹੋਵੇ ਜਿਹੜਾ ਪੰਜਾਬੀਆਂ ਜਿੰਨੇ ਦਿਖਾਵਿਆਂ ਵਿੱਚ ਯਕੀਨ ਰੱਖਦਾ ਹੋਵੇ। ਅੱਜ ਦੇ ਹਥਲੇ ਲੇਖ ਵਿੱਚ ਪੰਜਾਬਣਾਂ ਦੇ ਮਹਿੰਗੇ ਸੂਟਾਂ ਦੇ ਦਿਖਾਵਿਆਂ ਦੀ ਗੱਲ ਨਹੀਂ ਕੀਤੀ ਜਾਵੇਗੀ ਸਗੋਂ ਪੰਜਾਬੀ ਔਰਤ ਮਰਦਾਂ ਦੇ ਸਾਂਝੇ ਦਿਖਾਵੇ ਦੀ ਗੱਲ ਕਰਾਂਗੇ। ਪਹਿਲਾਂ ਪਹਿਲ ਜਿਸ ਜੱਟ ਦੇ ਕੋਲ ਵਧੀਆ ਕਿਸਮ ਦੇ ਬਲਦਾਂ ਦੀ ਜੋੜੀ ਹੋਣੀ ਤਾਂ ਉਸ ਨੇ ਬਲਦਾਂ ਦੀ ਖੁਰਲੀ ਰਾਹ ਜਾਂ ਸੜਕ ਦੇ ਨਜ਼ਦੀਕ ਰੱਖਣੀ ਤਾਂ ਕਿ ਰਾਹੇ ਜਾਂਦੇ ਰਾਹੀਆਂ ਦੀ ਨਜ਼ਰ ਉਸ ਦੇ ਬਲਦਾਂ 'ਤੇ ਪੈਂਦੀ ਰਹੇ ਅਤੇ ਉਂਝ ਉਸ ਨੇ ਕਪਾਹ ਦੀਆਂ ਛਿਟੀਆਂ ਦੀ ਵਾੜ ਜਾਂ ਕੰਧ ਦੇ ਓਹਲੇ ਝੋਟਾ ਵੀ ਬੰਨਿਆ ਹੁੰਦਾ ਸੀ ਜਿਸ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਸੀ। ਦਿਖਾਵੇ ਲਈ ...
Read Full Story


ਵਿਦੇਸ਼ਾਂ 'ਚ ਪੰਜਾਬੀਆਂ ਵੱਲੋਂ ਕੀਤੀ ਤਰੱਕੀ ਸ਼ਲਾਘਾਯੋਗ–ਭਾਈ ਮਨਜੀਤ ਸਿੰਘ

ਐਡਮਿੰਟਨ (ਸ.ਸ.ਪਾਰ ਬਿਉਰੋ) ਕੈਨਡਾ ਦੇ ਵੱਖ- ਵੱਖ ਸ਼ਹਿਰਾਂ 'ਚ ਜਾ ਕੇ ਸਫਲ ਪੰਜਾਬੀ ਭਾਈਚਾਰੇ ਨੂੰ ਮਿਲ ਕਿ ਬਹੁਤ ਸੰਤੁਸ਼ਟੀ ਮਿਲੀ ਹੈ ਕਿ ਵਿਦੇਸ਼ 'ਚ ਆ ਕੇ ਜਿਥੇ ਇਹਨਾਂ ਨੇ ਆਪਣੇ ਵੱਡੇ ਕਾਰੋਬਾਰ ਸਥਾਪਿਤ ਕੀਤੇ ਹਨ ਉੱਥੇ ਕੈਨੇਡਾ ਦੇ ਫੈਡਰਲ ਅਤੇ ਪੋਵਿੰਸ਼ੀਅਲ ਪੱਧਰ ਤੇ ਸਿਆਸਤ ਵਿੱਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਚੇਅਰਮੈਨ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ- ਭਾਜਪਾ ਸਰਕਾਰ ਵੱਲੋਂ ਪੰਜਾਬ 'ਚ ਹਰ ਪੱਧਰ ਤੇ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਸਮੇਂ ਵਿੱਚ ਪੰਜਾਬ ਦੇ ਵਾਸੀਆਂ ਨੂੰ ੨੪ ਘੰਟੇ ਬਿਜਲੀ ਪ੍ਰਾਪਤ ਹੋਇਆ ਕਰੇਗੀ ਜਿਸ ਨਾਲ ਸੂਬੇ ਦੀ ਤਰੱਕੀ ...
Read Full Story


ਅਪਰਾਧ ਕਰਨ ਵਾਲੇ ਪੰਜਾਬੀਆਂ ਨੂੰ ਧੜਾਧੜ ਵਾਪਸ ਭੇਜ ਰਿਹੈ ਕੈਨੇਡਾ

ਬੀਤੇ ਕੁਝ ਸਮੇਂ ਤੋਂ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਕਾਨੂੰਨ ਅਤੇ ਕ੍ਰਿਮੀਨਲ ਕੋਡ ਵਿਚ ਲਗਾਤਾਰ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ।ਪੰਜਾਬੀਆਂ ਜਾਂ ਭਾਰਤੀਆਂ ਨੂੰ ਹੀ ਨਹੀ,ਸਗੋਂ ਵਿਦੇਸ਼ਾਂ ਤੋਂ ਕੈਨੇਡਾ 'ਚ ਪਹੁੰਚ ਕੇ ਜ਼ੁਰਮ ਕਰਨ ਵਾਲੇ ਸਾਰੇ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ ।ਇਸ ਰਾਹੀੰਂ ਜੇਲ੍ਹ ਦੀ ਸਜ਼ਾ ਭੁਗਤਣ ਤੋਂ ਬਾਅਦ ਮੁਜ਼ਰਿਮਾਂ ਨੂੰ ਕੈਨੇਡਾ ਨਿਕਾਲੇ ਦੀ ਸਜ਼ਾ ਅਮਲ ਵਿਚ ਲਿਆਉਣ ਲਈ ਰਾਹ ਪਹਿਲਾਂ ਦੇ ਮੁਕਾਬਲੇ ਹੋਰ ਵਧੇਰੇ ਪੱਧਰਾ ਕੀਤਾ ਗਿਆ ਹੈ।ਇਸ ਸਿਲਸਿਲੇ ਵਿਚ 'ਫਾਸਟਰ ਰਿਮੂਵਲ ਆਫ ਫਾਰਨ ਕ੍ਰਿਮੀਨਲਜ਼ ਐਕਟ'ਹੋਂਦ 'ਚ ਲਿਆਂਦਾ ਗਿਆ ਹੈ,ਜਿਸ ਰਾਹੀਂ ਇਮੀਗ੍ਰੇਸ਼ਨ ਐਂਡ ਰਫਿਊਜੀ ਪ੍ਰੋਟੈਕਸ਼ਨ ਐਕਟ (ਇਰਪਾ) ਵਿਚ ਗੰਭੀਰ ਅਪਰਾਧ ਦੀ ਪਰਿਭਾਸ਼ਾ ਬਦਲੀ ਗਈ ਹੈ।ਹੁਣ ਵਿਦੇਸ਼ੀ ਮੂਲ ...
Read Full Story


ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਸ਼ੁਰੂਆਤ

ਆਸਟ੍ਰੇਲੀਆ ਤਕਰੀਬਨ ਸਾਰਾ ਹੀ ਬਾਹਰਲੇ ਮੁਲਕਾਂ ਤੋਂ ਆ ਕੇ ਵਸੇ ਹੋਏ ਲੋਕਾਂ ਦਾ ਦੇਸ਼ ਹੈ। ਜਿਸ ਨੂੰ ਇੰਗਲੈਂਡ ਤੋਂ ਆਏ ਕੈਦੀਆਂ ਨੇ ਆਸਟ੍ਰੇਲੀਅਨ ਮੂਲ ਦੇ ਐਬੋ ਲੋਕਾਂ ਨੂੰ ਖਦੇੜ ਕੇ ਵਸਾਇਆ ਸੀ। ਇਸ ਤਰਾਂ ਆਸਟ੍ਰੇਲੀਆ ਇੰਗਲੈਂਡ ਦੇ ਅਧੀਨ ਹੋ ਕੇ ਹੌਲੀ-ਹੌਲੀ ਦੁਨੀਆ ਦੇ ਨਕਸ਼ੇ ਤੇ ਉੱਭਰਨਾ ਸ਼ੁਰੂ ਹੋਇਆ। ਸ਼ੁਰੂ ਵਿਚ ਸਿਰਫ਼ ਗੋਰੇ ਲੋਕ ਹੀ ਆਸਟ੍ਰੇਲੀਆ ਆ ਸਕਦੇ ਸਨ ਬਾਕੀ ਹੋਰ ਲੋਕਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ। ਪਰ ਜਦੋਂ ਹੌਲੀ ਹੌਲੀ ਵੀਜ਼ੇ ਦੀਆਂ ਸ਼ਰਤਾਂ ਨਰਮ ਹੋਈਆਂ ਤਾਂ ਸਾਰੇ ਮੁਲਕਾਂ ਤੋਂ ਭਾਂਤ ਭਾਂਤ ਨਸਲਾਂ ਦੇ ਗੋਰੇ, ਕਾਲੇ, ਏਸ਼ੀਅਨ ਅਤੇ ਯੂਰਪੀਅਨ ਦੇਸ਼ਾਂ ਤੋਂ ਇਲਾਵਾ ਪੰਜਾਬੀ ਵੀ ਇੱਥੇ ਆਉਣੇ ਸ਼ੁਰੂ ਹੋ ਗਏ। ਕਈ ਪੰਜਾਬੀ ਚੋਰੀ ਛੁਪੇ ਨਜਾਇਜ਼ ਢੰਗ ਨਾਲ ਵੀ ਸਮੁੰਦਰਾਂ ਦੇ ਰਸਤੇ ਇੱਥੇ ਆਏ, ਜੋ ...
Read Full Story


ਅਮਰੀਕਾ ਵਿੱਚ ਪੰਜਾਬੀਆਂ ਦਾ ਰਹਿਣ-ਸਹਿਣ ਅਤੇ ਕਾਰੋਬਾਰ

ਪੰਜਾਬੀ ਉੱਦਮੀ, ਮਿਹਨਤੀ, ਸਿਰੜੀ, ਅਤਿ-ਮੁਸ਼ਕਲ ਹਾਲਾਤ ਨਾਲ ਜੂਝਣ ਵਾਲੇ, ਦਲੇਰ ਤੇ ਹਿੰਮਤੀ ਗਿਣੇ ਜਾਂਦੇ ਹਨ। ਇਕ ਕਰੋੜ ਤੋਂ ਵੱਧ ਪੰਜਾਬੀ ਵਿਦੇਸ਼ਾਂ ਵਿੱਚ ਕਾਮਯਾਬੀ ਨਾਲ ਵਿਚਰ ਰਹੇ ਹਨ। ਦੁਨੀਆਂ ਵਿੱਚ ਕੋਈ ਵੀ ਅਜਿਹਾ ਖਿੱਤਾ ਨਹੀਂ ਜਿੱਥੇ ਪੰਜਾਬੀ ਨਾ ਪਹੁੰਚੇ ਹੋਣ। ਆਪਣੇ ਸੁਭਾਅ ਤੇ ਗੁੱਸੇ ਕਰਕੇ ਉਨ੍ਹਾਂ ਦੀ ਪਛਾਣ ਵੱਖਰੀ ਹੈ। ਲੱਖਾਂ ਵਿੱਚ ਪੰਜਾਬੀ ਦੂਰੋਂ ਹੀ ਪਛਾਣਿਆ ਜਾਂਦਾ ਹੈ। ਅਮਰੀਕਾ ਵਿੱਚ, ਜੋ ਕਿ ਦੁਨੀਆਂ ਦਾ ਇੱਕ ਨੰਬਰ ਦਾ ਵਿਕਸਤ ਦੇਸ਼ ਗਿਣਿਆ ਜਾਂਦਾ ਹੈ, ਇੱਥੇ ਵੀ ੫ ਲੱਖ ਤੋਂ ਵੱਧ ਪੰਜਾਬੀ ਰਹਿ ਹੀ ਨਹੀਂ ਰਹੇ ਸਗੋਂ ਅਮਰੀਕਾ ਦੀ ਆਰਥਿਕ ਖੁਸ਼ਹਾਲੀ ਵਿੱਚ ਮਹੱਤਵਪੂਰਨ ਹਿੱਸਾ ਪਾ ਰਹੇ ਹਨ। ਇੱਥੋਂ ਦੀਆਂ ਕੰਪਨੀਆਂ ਵਿੱਚ ਪੰਜਾਬੀ ਇੰਜੀਨੀਅਰ, ਐਮ.ਬੀ.ਏ. ਅਤੇ ਆਰਥਿਕ ਮਾਹਿਰ ਆਪਣਾ ਯੋਗਦਾਨ ਪਾ ਰਹੇ ਹਨ। ਟਰਾਂਸਪੋਰਟ, ਹੋਟਲ, ...
Read Full Story


ਬਹੁਤੇ ਪੰਜਾਬੀਆਂ ਨੂੰ ਹੁਣ ਚੰਗਾ ਨਹੀਂ ਲੱਗਦਾ ਵਿਦੇਸ਼

ਚੰਡੀਗੜ੍ਹ। ਵਿਦੇਸ਼ਾਂ ਵਿੱਚ ਛਾਈ ਆਰਥਿਕ ਮੰਦੀ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਚਾਰ ਸਾਲਾਂ ਤੋਂ ਵਿਸ਼ਵ ਦੇ ਕਈਂ ਦੇਸ਼ਾਂ ਵਿੱਚ ਲਗਾਤਾਰ ਆਰਥਿਕ ਮੰਦੀ ਚੱਲ ਰਹੀ ਹੈ। ਜਿਸ ਦੇ ਸਿੱਟੇ ਵਜੋਂ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਗਏ ਪੰਜਾਬੀ ਨੌਜਵਾਨ ਲਗਾਤਾਰ ਵਾਪਸ ਪਰਤ ਰਹੇ ਹਨ। ਹੋਰਨਾਂ ਦੇਸ਼ਾਂ ਦੇ ਮੁਕਾਬਲੇ ਵਿਦੇਸ਼ਾਂ ਵਿੱਚ ਜਾਣ ਵਾਲਿਆਂ ਦੀ ਕੰਮ ਕਰਨ ਵਾਲਿਆਂ ਵਿੱਚ ਭਾਰਤੀ ਸਭ ਤੋਂ ਵੱਧ ਹੁੰਦੇ ਹਨ। ਭਾਰਤੀਆਂ ਵਿੱਚ ਵੀ ਪੰਜਾਬੀਆਂ ਦੀ ਗਿਣਤੀ ਵਧੇਰੇ ਹੁੰਦੀ ਹੈ। ਸੈਂਟਰ ਫਾਰ ਰਿਸਰਚ ਇਨ ਰੂਰਲ ਅਤੇ ਇੰਡਸਟਰੀਅਲ ਡਿਵੈਲਪਮੈਟ ਕ੍ਰਿਡ ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਪਿਛਲੇ ਚਾਰ ਸਾਲਾਂ ਤੋਂ ਔਸਤਨ ਇੱਕ ਲੱਖ ਕਾਰੋਬਾਰੀ ਭਾਰਤੀ ਹਰ ਸਾਲ ਵਿਦੇਸ਼ਾਂ ਤੋਂ ਵਾਪਸ ਪਰਤ ਰਹੇ ਹਨ। ਇਨ੍ਹਾਂ ਵਿੱਚ ...
Read Full Story


ਪਰਵਾਸ ਨੇ ਪੰਜਾਬੀਆਂ ਨੂੰ ਜਿਥੇ ਖੁਸ਼ੀਆਂ ਤੇ ਖੇੜੇ ਬਖਸ਼ੇ ਉਥੇ ਦੁੱਖ ਤੇ ਸੰਤਾਪ ਵੀ ਪੱਲੇ ਪਾਏ

ਗੁਰਜੰਟ ਦੇ ਵੀ ਮਨ ਤੇ ਹੋਰਨਾਂ ਨੌਜਵਾਨਾਂ ਵਾਂਗ ਕਾਲਜ ਸਮੇਂ ਤੋਂ ਹੀ ਵਿਦੇਸ਼ ਜਾਣ ਦਾ ਭੂਤ ਸਵਾਰ ਸੀ। ਮੱਧ ਵਰਗ ਨਾਲ ਸਬੰਧਤ ਗੁਰਜੰਟ ਨੇ ਵਿਦੇਸ਼ ਜਾਣ ਲਈ ੪ ਲੱਖ ਰੁਪਏ ਵੀ ਏਜੰਟਾਂ ਨੂੰ ਲੁਟਾਏ ਪਰ ਫਿਰ ਵੀ ਵਿਦੇਸ਼ ਜਾਣ ਦਾ ਜਨੂੰਨ ਨਾ ਘਟਿਆ। ਆਖਿਰ ਉਸ ਨੂੰ ਮਾਸੀ ਦੇ ਪੁੱਤ ਨੇ ਪੱਕੇ ਕਾਗਜ਼ਾਂ 'ਤੇ ਇਟਲੀ ਬੁਲਾ ਲਿਆ। ਉਥੇ ਜਾ ਕੇ ਕੰਮ ਮਿਲਣਾ ਤਾਂ ਦੂਰ, ਉਸ ਲਈ ਰਹਿਣਾ ਤੇ ਖਾਣਾ-ਪੀਣਾ ਔਖਾ ਹੋ ਗਿਆ। ''ਪਹਿਲਾ ਧੱਕਾ ਤਾਂ ਮੈਨੂੰ ਉਦੋਂ ਲੱਗਿਆ ਜਦ ਪਤਾ ਲੱਗਿਆ ਕਿ ਮਾਸੀ ਦੇ ਪੁੱਤ ਨੇ ਹੀ ਮੇਰੇ ਨਾਲ ਠੱਗੀ ਮਾਰ ਲਈ ਹੈ। ਉਸ ਨੇ ਮੈਨੂੰ ਇਟਲੀ ਲਿਜਾਣ ਲਈ ਮੈਂਥੋਂ ਅੱਠ ਲੱਖ ਰੁਪਏ ਲਏ ਤੇ ਅੱਗੇ ਮੇਰੇ ਕਾਗਜ਼ ਭਰਨ ਵਾਲੇ ਨੂੰ ੪ ਲੱਖ ਦਿਤੇ। ਕਾਫੀ ਭੱਜ-ਦੌੜ ਕਰਨ ਦੇ ਬਾਵਜੂਦ ਕੰਮ ਨਾ ਮਿਲਿਆ। ਮਜਬੂਰ ਹੋ ਕੇ ਮਾਸੀ ਦੇ ਪੁੱਤ ਦੇ ਘਰੋਂ ਨਿਕਲਣਾ ਪਿਆ ਤੇ ਕਈ ...
Read Full Story


ਬਦਲ ਗਏ ਪੰਜਾਬੀਆਂ ਦੇ ਵਿਆਹਾਂ ਦੇ ਰੰਗ-ਢੰਗ

ਅੱਜ ਕਲ੍ਹ ਵਿਆਹ ਅਤੇ ਵੇਖ-ਵਖਾਈਆਂ ਹੋਰ ਤਰ੍ਹਾਂ ਹੋ ਗਈਆਂ ਹਨ, ਪਰ ਪਹਿਲਾਂ ਇਹ ਹੋਰ ਢੰਗ ਨਾਲ ਹੁੰਦਾ ਸੀ। ਹੁਣ ਲੋਕਾਂ ਨੇ ਆਪਣਾ ਸਟੈਂਡਰਡ ਉੱਚਾ ਕਰ ਆਪਣੇ ਵੀ.ਆਈ.ਪੀ. ਹੋਣ ਦੇ ਭਰਮ ਪਾਲ ਛੱਡੇ ਹਨ। ਹਰ ਕੋਈ ਆਂਹਦਾ ਫਿਰਦਾ ਮੈਂ ਪਾਟੇ ਖਾਂ ਦਾ ਸਾਲ਼ਾ ਹਾਂ। ਕੋਈ ਜ਼ਮੀਨ ਵੱਲ ਵੇਖਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਜ਼ਮੀਨ ਤਾਂ ਪੈਰਾਂ ਹੇਠਲੀ ਸ਼ੈਅ ਹੈ। ਫੱਕਰਾਂ ਦੇ ਸੌਣ ਵਾਲ਼ੀ ਥਾਂ। ਪੰਜਾਬ ਵਿਚ ਫੋਕੀ ਸ਼ਾਨ ਜਾਂ ਟੌਹਰ ਦਿਖਾਉਣ ਦੀ ਬਿਮਾਰੀ ਅਜਿਹੀ ਚੱਲੀ ਕਿ ਮਾੜਾ ਬੰਦਾ ਵੀ ਰਾਸ਼ਟਰਪਤੀ ਓਬਾਮੇ ਤੋਂ ਵੱਧ ਟੌਹਰ ਰੱਖੀ ਫਿਰਦਾ। ਮੈਂ ਪੰਜਾਬੀਆਂ ਦੀ ਇੱਕ ਬਦਲ ਰਹੀ ਆਦਤ ਨੋਟ ਕੀਤੀ ਹੈ। ਐਵੇਂ ਸਧਾਰਨ ਜਿਹੀ ਗੱਲ ਤੇ ਔਖੇ-ਭਾਰੇ ਹੋ ਕੇ ਬੋਲਣਗੇ ਜਾਂ ਗੱਲ ਕਰਨ ਵੇਲੇ ਬੇਵਜ੍ਹਾ ਤਨਜ਼ ਦਾ ਵਿਖਾਵਾ ਕਰਨਗੇ। ਖੂਨ ਦੇ ਰਿਸ਼ਤਿਆਂ ਦੇ ਕੋਈ ਮਾਅਨੇ ਨਹੀਂ ਰਹਿ ...
Read Full Story


1 2 > >>