HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਪਹਿਲੀ"
 
ਅਮਰੀਕਾ ਭਾਰਤੀ ਸਟੂਡੈਂਟਸ ਦੀ ਪਹਿਲੀ ਪਸੰਦ ਬਣਿਆ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਵਿੱਚ ਪੜ੍ਹਨ ਵਾਲੇ ਭਾਰਤੀ ਸਟੂਡੈਂਟਸ ਦੀ ਗਿਣਤੀ ਵਿੱਚ ਛੇ ਫੀਸਦੀ ਦਾ ਵਾਧਾ ਹੋਇਆ ਹੈ। ਇਹ ਗੱਲ ਇੱਕ ਇੰਟਰਨੈਸ਼ਨਲ ਐਜੂਕੇਸ਼ਨਲ ਰਿਪੋਰਟ ਤੋਂ ਸਾਹਮਣੇ ਆਈ ਹੈ। ਪਿਛਲੇ ਤਿੰਨ ਸਾਲਾਂ ਤੋਂ ਅਮਰੀਕਾ ਪੜ੍ਹਨ ਜਾਣ ਵਾਲੇ ਸਟੂਡੈਂਟਸ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਸੈਸ਼ਨ ਵਿੱਚ ਇਹ ਗਿਣਤੀ ਵਧ ਕੇ ੧,੦੨,੬੭੩ ਹੋ ਗਈ ਹੈ। ਓਪਨ ਡੋਰਸ ੨੦੧੪ ਦੀ ਸੋਮਵਾਰ ਜਾਰੀ ਰਿਪੋਰਟ ਮੁਤਾਬਕ, ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦੇਸ਼ੀ ਸਟੂਡੈਂਟਸ ਦੀ ਗਿਣਤੀ ਵਿੱਚ ਅੱਠ ਫੀਸਦੀ ਦਾ ਵਾਧਾ ਹੋਇਆ ਹੈ। ਇਸ ਸੈਸ਼ਨ ਵਿੱਚ ਗਿਣਤੀ ੮,੮੬,੦੫੩ ਪਹੁੰਚ ਗਈ ਹੈ। ਇਸ ਰਿਪੋਰਟ ਵਿੱਚ ਪਾਇਆ ਗਿਆ ਕਿ ੨੦੦੦ ਵਿੱਚ ਆਯੋਜਤ ਪਹਿਲੇ ਇੰਟਰਨੈਸ਼ਨਲ ਐਜੂਕੇਸ਼ਨ ਵੀਕ ਤੋਂ ਲੈ ਕੇ ਹੁਣ ਤੱਕ ਅਮਰੀਕਾ ...
Read Full Story


ਧੜੇਬੰਦੀ ਖਤਮ ਕਰਨਾ ਪਰਤਾਪ ਸਿੰਘ ਬਾਜਵਾ ਦੀ ਪਹਿਲੀ ਜ਼ਿੰਮੇਵਾਰੀ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਪਰਤਾਪ ਸਿੰਘ ਬਾਜਵਾ ਦੀ ਪਹਿਲੀ ਜ਼ਿੰਮੇਵਾਰੀ ਕਾਂਗਰਸੀ ਵਰਕਰਾਂ ਦਾ ਡਿਗਿਆ ਮਨੋਬਲ ਉੱਚਾ ਚੁੱਕਣਾ ਅਤੇ ਧੜੇਬੰਦੀ ਖਤਮ ਕਰਨੀ ਹੋਵੇਗੀ। ਸਰਬ ਭਾਰਤੀ ਕਾਂਗਰਸ ਕਮੇਟੀ ਨੇ ਬੜੇ ਲੰਮੇ ਸਮੇਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਲਟਕਦਾ ਆ ਰਿਹਾ ਝਗੜਾ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਪ੍ਰਵਾਨ ਕਰਕੇ ਹਲ ਕਰ ਦਿੱਤਾ ਹੈ ਪ੍ਰੰਤੂ ਵੇਖਣ ਵਾਲੀ ਗੱਲ ਇਹ ਹੈ ਕਿ ਹਾਈ ਕਮਾਂਡ ਦੇ ਇਸ ਫੈਸਲੇ ਨਾਲ ਪ੍ਰਦੇਸ਼ ਕਾਂਗਰਸ ਦੇ ਲੀਡਰਾਂ ਦੀ ਲੜਾਈ ਘਟੇਗੀ ਜਾਂ ਇਸ ਵਿੱਚ ਹੋਰ ਵਾਧਾ ਹੋਵੇਗਾ।ਇਹ ਫੈਸਲਾ ਉਚਿਤ ਜਾਂ ਅਨਉਚਿਤ ਹੈ ਇਸਦਾ ਨਤੀਜਾ ਤਾਂ ਬਾਅਦ ਵਿੱਚ ਪਤਾ ਚਲੇਗਾ ਪ੍ਰੰਤੂ ਇੱਕ ਵਾਰ ਤਾਂ ਪੰਜਾਬ ਦੀ ਕਾਂਗਰਸ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ।ਹੁਣ ਜਦੋਂਕਿ ਲੋਕ ਸਭਾ ਦੀਆਂ ਚੋਣਾਂ ...
Read Full Story


ਬਰਤਾਨੀਆ'ਚ ਗਦਰ ਦੀ ਪਹਿਲੀ ਜਨਮ ਸ਼ਤਾਬਦੀ ਨੂੰ ਸਮਰਪਤ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਰੀਲੀਜ

ਸਾਊਥ ਹਾਲ ( ਲੰਦਨ ) ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਵਲੋਂ ਸਾਂਝੇ ਤੌਰ ਤੇ ਭਾਈ ਰਣਧੀਰ ਸਿੰਘ ਟਰੱਸਟ ਯੂ ਕੇ ਦੇ ਸਹਿਯੋਗ ਨਾਲ ਸੱਤ ਸਮੁੰਦਰੋਂ ਪਾਰ ਪੰਜਾਬੀਆਂ ਦੇ ਗੜ੍ਹ ਜਾਣੇ ਜਾਂਦੇ ਸਾਊਥ ਹਾਲ ਵਿਖੇ ੨੮ ਅਕਤੂਬਰ ੨੦੧੨ ਨੂੰ ਗਦਰ ਲਹਿਰ ਦੀ ਪਹਿਲੀ ਜਨਮ ਸ਼ਤਾਬਦੀ ਨੂੰ ਸਮਰਪਿਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਰੀਲੀਜ ਸਮਾਗਮ ਪ੍ਰਭਾਵਸ਼ਾਲੀ,ਭਰਵੀਂ ਤੇ ਪ੍ਰਤੀਨਿਧ ਹਾਜਰੀ ਵਿੱਚ ਆਯੋਜਤ ਕੀਤਾ ਗਿਆ।ਪ੍ਰਧਾਨਗੀ ਮੰਡਲ ਵਿੱਚ ਬਰਤਾਨੀਆਂ ਦੇ ਨਾਮਵਰ ਸਿੱਖ ਚਿੰਤਕ ਭਾਈ ਮਦਨ ਸਿੰਘ, ਸੰਸਥਾ ਦੇ ਰੂਹੇ ਰਵਾਂ ਭਾਈ ਜੈਤੇਗ ਸਿੰਘ ਅਨੰਤ,ਕੈਨੇਡਾ ਦੇ ਸਿੱਖਾਂ ਦੀ ਬੁਲੰਦ ਆਵਾਜ਼ ਭਾਈ ਜਗਤਾਰ ਸਿੰਘ ਸੰਧੂ ਸਰੀ ਕੈਨੇਡਾ ਨੌਜਵਾਨ ਪੀੜ੍ਹੀ ਦੇ ਹਰਮਨ ਪਿਆਰੇ ਜੁਝਾਰ ਸਿੰਘ ਨੂੰ ਬਿਠਾਇਆ ਗਿਆ। ਸਭ ਤੋਂ ਪਹਿਲਾਂ ਭਾਈ ਰਣਧੀਰ ਸਿੰਘ ...
Read Full Story


ਵਿਕਟੋਰੀਆ ਪੁਲਿਸ 'ਚ ਪਹਿਲੀ ਪੰਜਾਬਣ ਰੂਪਮਪ੍ਰੀਤ ਦੀ ਨਿਯੁਕਤੀ

ਮੈਲਬੌਰਨ, (ਸ.ਸ.ਪਾਰ ਬਿਉਰੋ) ਵਿਕਟੋਰੀਆ ਪੁਲਿਸ 'ਚ ਪਹਿਲੀ ਪੰਜਾਬਣ ਰੂਪਮਪ੍ਰੀਤ ਕੌਰ ਸੋਢੀ ਦਾ ਚੁਣਿਆ ਜਾਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਪਹਿਲਾਂ ਵੀ ਕਈ ਪੰਜਾਬੀ ਵਿਕਟੋਰੀਆ ਪੁਲਿਸ 'ਚ ਨਿਯੁਕਤ ਹੋ ਚੁੱਕੇ ਹਨ ਪਰ ਰੂਪਮਪ੍ਰੀਤ ਕੌਰ ਸੋਢੀ ਪੂਰੇ ਆਸਟ੍ਰੇਲੀਆ 'ਚ ਪਹਿਲੀ ਪੰਜਾਬਣ ਲੜਕੀ ਹੈ। ਪੰਜਾਬ ਦੇ ਪਟਿਆਲੇ ਸ਼ਹਿਰ ਦੀ ੨੭ ਵਰ੍ਹਿਆਂ ਦੀ ਰੂਪਮ ਨਵੰਬਰ ੨੦੦੫ 'ਚ ਇਥੇ ਵਿਦਿਆਰਥੀ ਵੀਜ਼ੇ 'ਤੇ ਆਈ ਸੀ। ਉਸ ਨੇ ਦੱਸਿਆ ਕਿ ਪੜ੍ਹਾਈ ਮੁਕੰਮਲ ਕਰਕੇ ਉਸ ਨੇ ਇਥੇ ਪੱਕੀ ਨਾਗਰਿਕਤਾ ਹਾਸਲ ਕੀਤੀ ਤੇ ਫਿਰ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਰਹੀ। ਰੂਪਮਪ੍ਰੀਤ ਨੇ ਦੱਸਿਆ ਕਿ ੮-੯ ਮਹੀਨੇ ਲਗਾਤਾਰ ਮਿਹਨਤ ਕਰਕੇ ਉਹ ਵਿਕਟੋਰੀਆ ਪੁਲਿਸ 'ਚ ਚੁਣੀ ਗਈ। ਉਸ ਨੇ ਆਖਿਆ ਕਿ ਉਸ ਨੂੰ ਪੰਜਾਬੀ ਹੋਣ 'ਤੇ ਮਾਣ ਹੈ ਤੇ ਉਹ ਆਪਣੇ ਭਾਈਚਾਰੇ ਲਈ ਕੰਮ ਕਰਕੇ ...
Read Full Story


ਨਰਮ ਵੀਜ਼ਾ ਸ਼ਰਤਾਂ ਵਾਲਾ ਭਾਰਤ-ਰੂਸ ਸਮਝੌਤਾ ਪਹਿਲੀ ਤੋਂ ਹੋਵੇਗਾ ਲਾਗੂ

ਮਾਸਕੋ (ਸ.ਸ.ਪਾਰ ਬਿਉਰੋ) ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਵੀਜ਼ਾ ਨਿਯਮ ਸੌਖੇ ਕਰਨ ਸਬੰਧੀ ਭਾਰਤ-ਰੂਸ ਸਮਝੌਤਾ ਪਹਿਲੀ ਦਸੰਬਰ ਤੋਂ ਲਾਗੂ ਹੋ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਲੈਗਜ਼ੈਂਡਰ ਲੁਕਾਚਵਿਚ ਨੇ ਦੱਸਿਆ ਕਿ ਇਹ ਸਮਝੌਤਾ ਪਹਿਲੀ ਦਸੰਬਰ ਤੋਂ ਲਾਗੂ ਹੋ ਰਿਹਾ ਹੈ ਜਿਸ ਤੋਂ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਰਾਹਦਾਰੀ ਵਿੱਚ ਪੇਸ਼ ਆਉਂਦੀਆਂ ਮੁਸ਼ਕਲਾਂ ਕਾਫੀ ਹੱਦ ਤੱਕ ਘਟ ਜਾਣਗੀਆਂ। ਇਸ ਸਮਝੌਤੇ ਦੇ ਲਾਗੂ ਹੋਣ 'ਤੇ ਛੇ ਮਹੀਨੇ ਦਾ ਯਾਤਰੀ ਵੀਜ਼ਾ ਦਿੱਤਾ ਜਾ ਸਕੇਗਾ ਅਤੇ ਕਾਰੋਬਾਰੀਆਂ ਲਈ ਵੀ ਵੀਜ਼ਾ ਨਿਯਮ ਸੌਖੇ ਕਰ ਦਿੱਤੇ ਜਾਣਗੇ।੨੧ ਦਸੰਬਰ, ੨੦੧੦ ਨੂੰ ਦਿੱਲੀ ਵਿਖੇ ਕੀਤੇ ਗਏ ਇਸ ਸਮਝੌਤੇ ਤਹਿਤ ਦਫਤਰੀ ਡੈਲੀਗੇਸ਼ਨਾਂ, ਕਾਰੋਬਾਰੀਆਂ, ਸਨਅਤ ਅਤੇ ਵਪਾਰਕ ਸੰਸਥਾਵਾਂ ਦੇ ਮੈਂਬਰਾਂ, ਖੋਜਕਾਰਾਂ, ਸਕੂਲੀ ਬੱਚਿਆਂ ਅਤੇ ਹੋਰ ...
Read Full Story


ਕੈਨੇਡਾ 'ਚ ਪਹਿਲੀ ਜੁਲਾਈ ਤੋਂ ਦਾਖ਼ਲਾ ਔਖਾ ਹੋਇਆ

ਵੈਨਕੂਵਰ (ਸੁਖਮਿੰਦਰ ਸਿੰਘ ਚੀਮਾ) ਵਿਸ਼ਵ ਅੰਦਰ ਬਹੁ-ਸੱਭਿਆਚਾਰਕ ਕਦਰਾਂ-ਕੀਮਤਾਂ ਤੇ ਇਮੀਗ੍ਰਾਂਟਾਂ ਲਈ ਸਭ ਤੋਂ ਵਧੀਆ ਮੁਲਕ ਵਜੋਂ ਜਾਣੇ ਜਾਂਦੇ ਕੈਨੇਡਾ ਨੇ ਇਥੇ ਆਉਣ ਦੇ ਚਾਹਵਾਨਾਂ ਲਈ ਪਹਿਲੀ ਜੁਲਾਈ ਤੋਂ ਦਾਖ਼ਲਾ ਸਖ਼ਤ ਕਰ ਦਿਤਾ ਹੈ।ਕੈਨੇਡਾ ਦੀ ਸੰਸਦ ਵੱਲ ਹਾਲ ਹੀ ਵਿਚ ਸਫਲ ਕੀਤੇ ਬਿੱਲ ਸੀ-੩੫ ਨੂੰ ਕੈਨੇਡਾ ਦੇ ੧੪੪ਵੇਂ ਜਨਮ ਦਿਨ ਮੌਕੇ ਪਹਿਲੀ ਜੁਲਾਈ ਤੋਂ ਲਾਗੂ ਕਰ ਦਿੱਤਾ ਗਿਆ ਸੀ। ਨਤੀਜੇ ਵਜੋਂ ਕੈਨੇਡਾ ਆਉਣ ਵਾਲੇ ਹੁਨਰਮੰਦਾਂ, ਮਜ਼ਦੂਰਾਂ ਤੇ ਪੁਆਇੰਟ ਬੇਸ ਉਪਰ ਆਉਣ ਵਾਲਿਆਂ ਲਈ ਨਾ ਸਿਰਫ ਦਾਖ਼ਲਾ ਮੁਸ਼ਕਲ ਹੋ ਗਿਆ ਹੈ ਸਗੋਂ ਇਹਨਾਂ ਸ਼੍ਰੇਣੀਆਂ ਲਈ ਕੋਟਾ ਨਿਰਧਾਰਤ ਕਰਕੇ ਤੇ ਸਖ਼ਤ ਸ਼ਰਤਾਂ ਲਗਾ ਕੇ ਏਸ਼ੀਆ ਤੇ ਤੀਸਰੀ ਦੁਨੀਆ ਦੇ ਮੁਲਕਾਂ ਤੋਂ ਆਉਣ ਵਾਲੇ ਇਮੀਗ੍ਰਾਂਟਾਂ ਲਈ ਕੈਨੇਡਾ ਦੇ ਬੂਹੇ ਲਗਭਗ ਅੱਧੇ-ਪਚੱਧੇ ਬੰਦ ਹੀ ਕਰ ...
Read Full Story


1