HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਪਲਾਹੀ"
 
ਸ਼ੇਖਚਿੱਲੀ ਦੇ ਸੁਪਨੇ ਵਾਂਗਰ ਹੈ ਸਵੱਛ ਭਾਰਤ ਮਿਸ਼ਨ

ਸਵਾ ਅਰਬ ਅਬਾਦੀ ਵਾਲੇ ਉਸ ਦੇਸ਼ ਨੂੰ ਅੰਦਰੋਂ ਬਾਹਰੋਂ ਸਾਫ ਕਰਨ ਦਾ ਕੀ ਸੁਪਨਾ ਵੇਖਿਆ ਜਾ ਸਕਦਾ ਹੈ, ਜਿਸ ਦੇਸ਼ ਦੇ ੫੦ ਪ੍ਰਤੀਸ਼ਤ ਤੋਂ ਵੱਧ ਵਸ਼ਿੰਦੇ ਖੁਲ੍ਹੇ ਖੇਤਾਂ, ਰੇਲਵੇ ਲਾਈਨਾਂ ਦੇ ਆਲੇ ਦੁਆਲੇ , ਸਾਂਝੀਆਂ ਕੰਧਾਂ ਦੇ ਪਿਛਵਾੜੇ ਜੰਗਲ ਪਾਣੀ 'ਟਾਇਲਟ ਕਰਨ' ਲਈ ਜਾਣ ਲਈ ਮਜ਼ਬੂਰ ਹਨ? ਜਿਸਦੇ ਵਸ਼ਿੰਦੇ ਵਹਿਮਾਂ ਭਰਮਾਂ'ਚ ਫਸੇ ਕਰੋੜਾਂ ਅਰਬਾਂ ਟਨ ਮਲਵਾ , ਗੰਦੀ ਪਲਾਸਟਿਕ , ਕਚਰਾ ਖੁਲ੍ਹੈ ਆਮ ਸੁੱਟਦੇ ਹਨ ਅਤੇ ਜਿਸਦਾ ਸੰਭਾਲ ਦਾ ਜ਼ਿੰਮਾ ਨਾ ਕਿਸੇ ਕੌਂਸਲ, ਪੰਚਾਇਤ , ਕਾਰਪੋਰੇਸ਼ਨ ਦਾ ਹੈ, ਨਾ ਸਰਕਾਰ ਦਾ। ਜਿਹੜੇ ਧਾਰਮਿਕ ਆਗੂਆਂ ਦੇ ਆਖੇ ਲੱਗ ਤਿੱਥਾਂ, ਤਿਉਹਾਰਾਂ, ਮਰਗ, ਜਨਮ ਵੇਲੇ ਟਨਾਂ ਦੀ ਟਨ ਖਾਧ ਸਮੱਗਰੀ ਦਰਿਆਵਾਂ ਦੇ ਪਾਣੀਆਂ'ਚ ਸੁੱਟਕੇ ਆਪਣੇ ਕੀਤੇ ਪਾਪ ਧੋਣ ਦਾ ਭਰਮ ਪਾਲਦੇ ਹਨ। ਜਿਸਦੇ ਨਾਗਰਿਕਾਂ ਦਾ ੬੯ ਪ੍ਰਤੀਸ਼ਤ ਪਿੰਡਾਂ'ਚ ਰਹਿਣ ਵਾਲਾ ਹਿੱਸਾ ...
Read Full Story


ਨਸ਼ਿਆਂ ਦੇ ਅੱਤਵਾਦ ਨੇ ਪਿੰਜ ਸੁੱਟਿਆ ਪਿਆਰਾ ਪੰਜਾਬ

ਪੰਜਾਬ ਭਿਅੰਕਰ ਸੰਕਟਾਂ ਦੀ ਲਪੇਟ ਵਿਚ ਆ ਕੇ ਸਮੇਂ-ਸਮੇਂ ਆਪਣੀ ਆਨ, ਸ਼ਾਨ ਤਾਂ ਗੁਆਉਂਦਾ ਹੀ ਰਿਹਾ ਹੈ, ਪਰ ਇਸ ਸਮੇਂ ਤਾਂ ਨਸ਼ਿਆਂ ਦੇ ਅੱਤਵਾਦ ਨੇ ਆਨ, ਸ਼ਾਨ ਦੇ ਨਾਲ-ਨਾਲ ਇਸ ਦੀ ਹੋਂਦ ਲਈ ਵੀ ਖਤਰਾ ਪੈਦਾ ਕਰ ਦਿੱਤਾ ਹੈ। ਪੰਜਾਬ ਜਿਹੜਾ ੧੯੪੭ ਦੇ ਦੰਗਿਆਂ ਦੀ ਮਾਰ ਨਾਲ ਵੀ ਨਹੀਂ ਮਰਿਆ, ਮੁੜ ਜੀਅ ਉਠਿਆ, ਪੰਜਾਬ ਜਿਸ ਨੇ ਆਪਣੇ ਪਿੰਡੇ ਉਤੇ ਜੰਗਾਂ ਦੇ ਪ੍ਰੋਕੋਪ ਨੂੰ ਵੀ ਸਿਹਾ, ਤੱਤੀਆਂ-ਠੰਡੀਆਂ ਨਕਸਲੀ, ਖਾੜਕੂ ਅਤੇ ਹੋਰ ਅੱਲ ਬਲੱਲੀਆਂ ਲਹਿਰਾਂ ਨੂੰ ਝੱਲਿਆ ਅਤੇ ਜਿਹੜਾ ਮੁੜ ਆਪਣੇ ਆਪ ਨੂੰ ਥਾਂ ਸਿਰ ਕਰਨ ਲਈ ਸਦਾ ਯਤਨਸ਼ੀਲ ਰਿਹਾ, ਨਸ਼ਿਆਂ ਦੇ ਅੱਤਵਾਦ ਦਾ ਗ੍ਰਸਿਆ ਕੁਝ ਸਾਲਾਂ 'ਚ ਹੀ ਆਪਣੀ ਪੂਰੀ ਦੀ ਪੂਰੀ ਪੀੜ੍ਹੀ ਦੇ ਖਾਤਮੇ ਦੀ ਕਾਗਾਰ 'ਤੇ ਆ ਖੜਿਆ ਹੈ। ਕੀ ਪੰਜਾਬ ਦੇ ਹਿਤੈਸ਼ੀ ਇਸ ਤੱਥ ਤੋਂ ਅਨਜਾਣ ਹਨ? ਪੰਜਾਬ ਦੇ ਸੂਝਵਾਨ ਲੋਕ ਤੇ ਪੰਜਾਬ ਦੀ ਅਲਗਰਜ਼ ...
Read Full Story


ਕੁਝ ਤਾਂ ਤਰਸ ਕਰੋ ਪੰਜਾਬ 'ਤੇ, ਰਾਜਨੀਤੀਵਾਨੋ!

ਪੰਜਾਬ ਦੇ ਕੁਝ ਪ੍ਰਤੀਸ਼ਤ ਲੋਕਾਂ ਨੂੰ ਛੱਡਕੇ ਬਾਕੀ ਬਹੁਤੇ ਲੋਕ ਬੇ-ਰੁਜ਼ਗਾਰ , ਅਰਧ ਬੇਰੁਜ਼ਗਾਰ, ਕੰਮ ਤੋਂ ਵਿਹਲੇ, ਨਿੱਸਲ ਹੋਏ ਨਿੱਤ ਇਹੋ ਜਿਹੀਆਂ ਨਵੀਆਂ ਮੁਸੀਬਤਾਂ, ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ, ਜਿਹਨਾਂ ਸਮੱਸਿਆਵਾਂ ,ਮੁਸੀਬਤਾਂ ਦਾ ਸਾਹਮਣਾ ਭਾਰਤ ਦੇ ਹੋਰ ਸੂਬਿਆਂ ਦੇ ਲੋਕਾਂ ਨੂੰ ਸ਼ਾਇਦ ਹੀ ਕਰਨਾ ਪੈਂਦਾ ਹੋਵੇ ਜਾਂ ਪਿਆ ਹੋਵੇ। ਸਰਹੱਦੀ ਸੂਬੇ ਪੰਜਾਬ, ਅਤੇ ਇਸਦੇ ਵਾਸੀ ਪੰਜਾਬੀ , ਨਿੱਤ ਨਵਿਆਂ ਬਖੇੜਿਆਂ ਚੋਂ ਲੰਘਦੇ, ਕੇਂਦਰ ਵਿਚਲੀਆਂ ਸਮੇਂ ਦੀਆਂ ਸਰਕਾਰਾਂ ,ਨਿਰਦਈ ਹਾਕਮਾਂ ਦੀ ਕਰੋਪੀ ਦਾ ਸ਼ਿਕਾਰ ਤਾਂ ਰਹੇ ਹੀ ਹਨ, ਇਸ ਸੂਬੇ ਦੇ ਰਾਜ ਕਰਦੇ ਹਾਕਮਾਂ ਨੇ ਵੀ ਨਾ ਕਦੇ ਪੰਜਾਬੀਆਂ ਦੇ ਦਿਲ ਦਾ ਦਰਦ ਜਾਣਿਆਂ, ਨਾ ਇਥੋਂ ਦੇ ਲੋਕਾਂ ਦੀਆਂ ਔਖਿਆਈਆਂ ਨੂੰ ਅਨੁਭਵ ਕੀਤਾ ।ਉਲੱਟਾ ਉਨਾਂ ਨੂੰ ਸਮੇਂ ਦੀ ਮਾਰ ਖਾਣ ਲਈ ਨਿਆਸਰਿਆਂ ਕਰਕੇ ਸੁੱਟ ...
Read Full Story


ਪੰਜਾਬੀਆਂ ਦੀ ਵੋਟ ਦਾ ਹੱਕਦਾਰ ਕੌਣ?

ਪੰਜਾਬ, ਦੇਸ਼ ਦੇ ਦੂਜੇ ਸੂਬਿਆਂ ਵਾਂਗਰ ਦੇਸ਼ ਦੀਆਂ ਲੋਕ ਸਭਾ ਚੋਣਾਂ ਦੇ ਬਰੂਹਾਂ 'ਤੇ ਖੜ੍ਹਿਆ ਹੈ। ਪਿਛਲੇ ਲਗਭਗ ਦੋ ਢਾਈ ਸਾਲ ਦੇ ਸਮੇਂ 'ਚ ਪੰਜਾਬ ਦੇ ਲੋਕਾਂ ਤਿੰਨ ਚੋਣਾਂ ਵੇਖ ਲਈਆਂ ਹਨ, ਖਾਸ ਕਰਕੇ ਪੰਜਾਬ ਦੇ ਪੇਂਡੂ ਵੋਟਰਾਂ ਅਤੇ ਇਨ੍ਹਾਂ ਵੋਟਾਂ 'ਚ ਜੋ ਤਜ਼ਰਬੇ ਪੰਜਾਬੀਆਂ ਨੂੰ ਹਾਸਲ ਹੋਏ ਹਨ, ਉਹ ਇੰਨੇ ਤਿੱਖੇ ਅਤੇ ਕੌੜੇ ਹਨ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਦਸ਼ਾ ਅਤੇ ਦਿਸ਼ਾ ਹੀ ਬਦਲ ਦਿੱਤੀ ਹੈ। ਸਾਲ ੨੦੧੨ ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਤੋਂ ਦੂਜੀ ਵੇਰ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਨੇਤਾਵਾਂ ਦੇ ਰਾਜ ਕਰਨ ਦੇ ਤੌਰ ਤਰੀਕਿਆਂ ਵਿਚ ਕੁਝ ਇਹੋ ਜਿਹੀ ਤਬਦੀਲੀ ਵੇਖਣ ਨੂੰ ਮਿਲੀ, ਜਿਸ ਨੇ ਪਿੰਡਾਂ-ਸ਼ਹਿਰਾਂ ਦੇ ਲੋਕਾਂ 'ਚ ਡਰ, ਸਹਿਮ ਪੈਦਾ ਕਰ ਦਿੱਤਾ। ਪੰਜਾਬ 'ਚ ਇਹ ਧਾਰਨਾ ਬਣਦੀ ਜਾਂਦੀ ਹੈ ਕਿ ਪੈਸੇ, ਧੱਕੇ, ਧੌਂਸ ...
Read Full Story


ਅਸਲੀ ਪੰਜਾਬ ਦੀ ਭਾਲ ਵਿਚ ਭਟਕ ਰਹੇ ਪ੍ਰਵਾਸੀ ਪੰਜਾਬੀ

ਪ੍ਰਵਾਸੀ ਪੰਜਾਬੀਆਂ ਦੀ ਦੋ-ਰੋਜ਼ਾ ਕਾਨਫਰੰਸ ਸਿਰਫ਼ ਇਕ ਮੇਲਾ ਸਾਬਤ ਹੋ ਕੇ ਰਹਿ ਗਈ, ਜਿੱਥੇ ਪ੍ਰਵਾਸੀ ਵੀਰਾਂ ਦੀ ਜਮ੍ਹਾਂ ਜ਼ੁਬਾਨੀ ਆਓ ਭਗਤ ਦਾ ਦਾਅਵਾ ਤਾਂ ਬਹੁਤ ਹੋਇਆ, ਵਿਲੱਖਣ ਤੇ ਹੈਰਾਨੀਜਨਕ ਵਾਅਦੇ ਵੀ ਬਥੇਰੇ ਹੋਏ, ਨਵੀਂ ਬੋਤਲ 'ਚ ਪੁਰਾਣੀ ਸ਼ਰਾਬ ਵਾਂਗਰ। ਨਵੇਂ ਐਨ.ਆਰ.ਆਈ. ਥਾਣੇ, ਮਿੰਟੋ ਮਿੰਟੀਂ ਇਨਸਾਫ਼ ਦੇਣ ਦੇ ਵਾਇਦੇ, ਪ੍ਰਵਾਸੀਆਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਵਾਅਦੇ, ਪੰਜਾਬ ਦੀ ਝੱਟਪੱਟ ਤਰੱਕੀ ਦੇ ਵਾਅਦੇ ਅਤੇ ਸਭ ਤੋਂ ਹੈਰਾਨੀਜਨਕ ਵਾਅਦਾ ਕਿ ਪੰਜਾਬ ਨੂੰ ਅਗਲੇ ਤਿੰਨਾਂ ਸਾਲਾਂ 'ਚ ਇੰਜ ਬਣਾ ਦਿੱਤਾ ਜਾਵੇਗਾ, ਜਿਥੇ ਗੰਦਗੀ ਦੇ ਢੇਰ ਨਹੀਂ ਦਿਸਣਗੇ, ਸ਼ੀਸੇ ਦੀ ਚਮਕ ਜਿਹੀ ਸਾਫ਼-ਸਫ਼ਾਈ ਹੋਵੇਗੀ। ਚਾਰ-ਛੇ ਲੇਨ ਵਾਲੀਆਂ ਸੜਕਾਂ ਇੰਜ ਬਨਣਗੀਆਂ ਕਿ ਕਾਰਾਂ 'ਚ ਸਫ਼ਰ ਕਰਦਿਆਂ ਭਰੇ ਹੋਏ ਪਾਣੀ ਦੇ ਗਿਲਾਸ ਦਾ ਇਕ ਤੁਪਕਾ ਵੀ ਬਾਹਰ ਨਹੀਂ ...
Read Full Story


1