HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਨੰ"
 
ਮਾਂ ਦੀ ਕੁੱਖ ਕਿੱਧਰ ਨੂੰ ਚੱਲੀ ?

ਮਾਂ-ਬਾਪ ਔਲਾਦ ਦੀ ਪ੍ਰਾਪਤੀ ਲਈ ਕੀ ਕੁੱਝ ਨਹੀਂ ਕਰਦੇ।ਜਿਸ ਵਿਆਹੁਤਾ ਜੋੜੇ ਦੇ ਵਿਆਹ ਤੋਂ ੫-੬ ਸਾਲਾਂ ਤਕ ਕੋਈ ਬੱਚਾ ਨਾ ਹੋਵੇ ਤਾਂ ਉਹ ਜਿਥੇ ਵੀ ਕਿਸੇ ਨੇ ਦਸ ਪਾਈ ਕੋਈ ਗੁਰਦਵਾਰਾ, ਮੰਦਰ, ਸੰਤ ਮਹਾਤਮਾ ਦਾ ਦਰ ਨਹੀਂ ਛੱਡਦੇ ਅਤੇ ਆਪਣੀ ਕਾਮਨਾਵਾਂ ਦੀ ਪੂਰਤੀ ਲਈ ਜੋਦੜੀ ਕਰਦੇ ਹਨ। ਜਦੋਂ ਬੱਚਾ ਹੋ ਜਾਂਦਾ ਹੈ ਤੇ ਖਾਸ ਕਰ ਜਦੋਂ ਲੜਕੀ ਪੈਦਾ ਹੋ ਜਾਵੇ ਤਾਂ ਉਹ ਫਿਰ ਅਰਦਾਸਾਂ ਦੀ ਝੜੀ ਲਾ ਦਿੰਦੇ ਹਨ ਕਿ ਰੱਬ ਉਨ੍ਹਾਂ ਦੀ ਕੁੱਖ ਵਿਚ ਪੁੱਤਰ ਦੀ ਦਾਤ ਪਾਵੇ। ਕਈਆਂ ਖ਼ੁਸ਼ਕਿਸਮਤਾਂ ਦੀ ਅਰਦਾਸ ਸੁਣੀ ਵੀ ਜਾਂਦੀ ਹੈ ਤੇ ਉਸ ਘਰ ਵਿਚ ਕਈ ਵਾਰੀ ਬੇਟੀਆਂ ਤੋਂ ਬਾਅਦ ਬੇਟੇ ਦਾ ਹੋਣਾ ਬਹੁਤ ਚੰਗਾ ਸ਼ਗਨ ਮੰਨਿਆ ਜਾਂਦਾ ਹੈ। ਘਰ ਵਿਚ ਪਹਿਲ-ਚਹਿਲ ਦਾ ਮਾਹੌਲ ਆ ਬਣਦਾ ਹੈ ਤੇ ਭੈਣਾਂ ਨੂੰ ਛੋਟਾ ਵੀਰ ਮਿਲ ਜਾਂਦਾ ਹੈ ਤੇ ਇਕ ਖਿਡੌਣੇ ਦੀ ਤਰ੍ਹਾਂ ਉਸ ਨਾਲ ਖੇਡਦੇ ਤੇ ਲਾਡ ...
Read Full Story


ਬੇਮਿਸਾਲ ਹੈ ਜੈਤੇਗ ਸਿੰਘ ਅਨੰਤ ਵਲੋਂ ਸੰਪਾਦਿਤ ਪੁਸਤਕ ਗ਼ਦਰ ਲਹਿਰ ਦੀ ਕਹਾਣੀ

ਮਨੁੱਖੀ ਫਿਤਰਤ ਹੈ ਕਿ ਉਹ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਕੋਸਿਸ਼ ਕਰਦਾ ਹੈ। ਪਰੰਤੂ ਜਿਹੜੇ ਭਾਰਤੀ ਖਾਸ ਤੌਰ ਤੇ ਪੰਜਾਬੀ ਵਿਦੇਸ਼ਾਂ ਵਿਚ ਪਰਵਾਸ ਕਰ ਗਏ ਹਨ ਉਹਨਾਂ ਦੀਆਂ ਆਪਣੀਆਂ ਰੋਜ਼ਗਾਰ ਦੀਆਂ ਮਜ਼ਬੂਰੀਆਂ ਅਤੇ ਪ੍ਰਸਥਿਤੀਆਂ ਹੁੰਦੀਆਂ ਹਨ। ਜਿਨ੍ਹਾਂ ਕਰਕੇ ਉਹ ਆਪਣੇ ਵਿਰਸੇ ਦੀ ਉਤਨੀ ਸ਼ਿੱਦਤ ਨਾਲ ਸੰਭਾਲ ਨਹੀਂ ਕਰ ਸਕਦੇ । ਫਿਰ ਵੀ ਉਹਨਾਂ ਵਿਚੋਂ ਬਹੁਤਿਆਂ ਦੇ ਮਨਾਂ ਵਿਚ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਪਰਬਲ ਇੱਛਾ ਤੜਪਾਉਂਦੀ ਰਹਿੰਦੀ ਹੈ ਪਰੰਤੂ ਹਾਲਾਤ ਉਹਨਾਂ ਨੂੰ ਆਪਣੇ ਵਿਰਸੇ ਦੀ ਪੈਰਵਾਈ ਕਰਨ ਦੀ ਜਾਂ ਇਜ਼ਾਜਤ ਨਹੀਂ ਦਿੰਦੇ ਜਾਂ ਫਿਰ ਉਹ ਬੇਬਸ ਹੋ ਕੇ ਅਵੇਸਲੇ ਹੋ ਜਾਂਦੇ ਹਨ ਜਾਂ ਉਹਨਾਂ ਕੋਲ ਵਸੀਲੇ ਨਹੀਂ ਹੁੰਦੇ ਕਿ ਉਹ ਅਜਿਹਾ ਕਰ ਸਕਣ। ਅਜਿਹੇ ਪਰਵਾਸੀਆਂ ਵਿਚ ਪੰਜਾਬ ਪੰਜਾਬੀ ਵਿਰਾਸਤ ਭਾਸ਼ਾ ਸਾਹਿਤ ਸਭਿਆਚਾਰ ਅਤੇ ...
Read Full Story


ਗੱਡੀ ਤੇ ਨੱਢੀ'

ਅੱਜ ਫਾਇਵ ਵੇਅ ਉੱਤੇ ਪਹਿਲਾਂ ਨਾਲੋਂ ਵੀ ਕਿਤੇ ਵੱਧ ਭੀੜ ਸੀ। ਉਂਝ ਤਾਂ ਹਰ ਵੀਕ ਐਂਡ 'ਤੇ ਹੀ ਸ਼ਾਮ ਨੂੰ ਇੱਥੋਂ ਲੰਘਣਾ ਮੁਸ਼ਕਲ ਹੋਇਆ ਹੁੰਦਾ ਹੈ ਪਰ ਅੱਜ ਕੁੱਝ ਜ਼ਿਆਦਾ ਹੀ ਰਸ਼ ਨਜ਼ਰ ਆ ਰਿਹਾ ਸੀ। ਸਾਹਮਣੇ ਚਾਇਨਾਂ ਟਾਊਨ ਵੀ ਭਰਿਆ ਪਿਆ ਸੀ। ਯੰਗ ਜਨਰੇਸ਼ਨ ਲਈ ਤਾਂ ਇਹ ਰੌਣਕ ਮੇਲਾ ਹੈ ਪਰ ਮੇਰੇ ਜਿਹੇ ਅੱਧਖੜ੍ਹ ਲਈ ਇਹ ਭੀੜ ਹੀ ਹੈ। ਇੱਕ ਕਮਲੀ ਹੋਈ ਭੀੜ, ਜਿਸ ਨੂੰ ਨਾ ਆਪਣੀ ਸੁੱਧ ਨਾ ਦੂਜੇ ਦੀ, ਬਸ ਜਵਾਨੀ ਦੇ ਅਤੇ ਸ਼ਰਾਬ ਦੇ ਨਸ਼ੇ ''ਚ ਚੂਰ ਇੱਕ ਦੂਜੇ ਦੇ ਗਲ ਬਾਹਾਂ ਪਾ ਕੇ ਇੱਧਰ-ਉੱਧਰ ਰੋਡਾਂ 'ਤੇ ਚੀਕਾਂ ਮਾਰਕੇ ਫਿਰਨ ਨੂੰ ਹੀ ਇਹ ਗੋਰੇ ਜ਼ਿੰਦਗੀ ਦਾ ਅਸਲ ਮਜ਼ਾ ਸਮਝਦੇ ਹਨ। ਖੈਰ ਚਲੋ ਹੋਵੇਗਾ ਵੀ ਇਨ੍ਹਾਂ ਲਈ ਪਰ ਸਾਡੇ ਸਮਾਜ 'ਚ ਅਸੀਂ ਆਪਣੇ ਕੁੜੀਆਂ-ਮੁੰਡਿਆਂ ਨੂੰ ਇਹ ਇਜਾਜਤ ਨਹੀਂ ਦਿੰਦੇ। ਮੇਰੀ ਸੋਚ ਦੀ ਲੜੀ ਇੱਕ ਦਮ ਉਸ ਵੇਲੇ ਟੁੱਟੀ ਜਦ ਇੱਕ ਗੋਰੀ ਨੇ ਮੇਰੀ ...
Read Full Story


ਜਦੋਂ ਅੰਗਰੇਜ਼ ਜੋੜੇ ਨੇ ਅਨੰਦ ਕਾਰਜ ਕਰਵਾਇਆ

ਈਸਾਈ ਧਰਮ ਤੋਂ ਸਿੱਖੀ ਵਿੱਚ ਆਏ, ਨਦਰ ਨਿਹਾਲ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸਰੀ, ਬੀ. ਸੀ. ਕੈਨੇਡਾ ਵਿਖੇ ਹੋਈ। ਇੱਕ ਅੰਗਰੇਜ਼ ਨੌਜਵਾਨ ਨੂੰ ਨਿਹੰਗਾਂ ਵਾਲੇ ਬਾਣੇ ਵਿੱਚ ਦੇਖ ਕੇ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ। ਇਸ ਗੁਰਦੁਆਰਾ ਸਾਹਿਬ ਵਿਖੇ 'ਸਰਬ ਰੋਗ ਕਾ ਅਉਖਦੁ ਨਾਮ'ੁ ਮਿਸ਼ਨ ਦੁਆਰਾ, ਰੋਗ ਨਿਵਾਰਨ ਕੈਂਪ ਲਾਇਆ ਗਿਆ ਸੀ। ਕੈਂਪ ਵਿੱਚ ਉਸ ਨੇ ਆਪਣੇ ਸਾਜ਼ ਨਾਲ, ਸਿਮਰਨ ਕਰਵਾ ਕੇ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ। ਸੰਗਤ ਨੇਤਰ ਬੰਦ ਕਰਕੇ, ਉਸ ਨਾਲ ਲਗਾਤਾਰ ਸਿਮਰਨ ਕਰੀ ਜਾ ਰਹੀ ਸੀ, ਕਿਸੇ ਨੂੰ ਲੰਚ ਬਰੇਕ ਦਾ ਵੀ ਖਿਆਲ ਨਾ ਰਿਹਾ, ਜਦ ਕਿ ਸਮਾਂ ੧੫ ਮਿੰਟ ਉੱਪਰ ਹੋ ਗਿਆ। ਆਖਿਰ ਭਾਈ ਸਾਹਿਬ ਨੇ ਜੈਕਾਰਾ ਛੱਡ ਕੇ ਸੰਗਤ ਦੀ ਲਿਵ ਤੋੜੀ ਅਤੇ ਲੰਚ ਬਰੇਕ ਦੀ ਸੂਚਨਾ ਦਿੱਤੀ। ਮੈਂ ਇਸ ਗੋਰੇ ਲੜਕੇ ਦੀ ਗੁਰਬਾਣੀ ਪ੍ਰਤੀ ...
Read Full Story


ਸਿੱਖ ਧਰਮ ਤੋਂ ਪ੍ਰਭਾਵਿਤ ਗੋਰਾ ਗੋਰੀ ਨੇ ਅਨੰਦ ਕਾਰਜ ਕਰਕੇ ਵਿਆਹ ਕਰਵਾਇਆ

ਪੋਰਟਰਵਿੱਲ (ਸ.ਸ.ਪਾਰ ਬਿਉਰੋ) ਸਿੱਖ ਧਰਮ ਦੇ ਸਿਧਾਂਤ ਦੀ ਪੜਚੋਲ ਕਰਕੇ ਇਸ ਤੋਂ ਪ੍ਰਭਾਵਿਤ ਹੋਏ ਅਮਰੀਕਨ ਜੋੜੇ ਨੇ ਗੁਰਦੁਆਰਾ ਸਿੱਖ ਸੈਂਟਰ ਪੋਰਟਰਵਿੱਲ ਵਿਖੇ ਸਿੱਖ ਰਹੁ-ਰੀਤਾਂ ਅਨੁਸਾਰ ਅਨੰਦ ਕਾਰਜ ਕਰਕੇ ਆਪਣਾ ਵਿਆਹ ਕਰਵਾਇਆ।ਪ੍ਰਾਪਤ ਸੂਚਨਾ ਅਨੁਸਾਰ ਸਟੀਵ ਅਤੇ ਮੋਨਿਕਾ ਨੇ ਪੂਰਨ ਗੁਰਮਰਿਆਦਾ 'ਚ ਰਹਿੰਦਿਆਂ ਪਹਿਰਾਵੇ ਪਹਿਨੇ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦਿਆਂ ਚਾਰ ਲਾਵਾਂ ਲਈਆਂ। ਅਨੰਦ ਕਾਰਜ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟੀਵ ਨੇ ਕਿਹਾ ਕਿ ਉਸਨੇ ਸਰਬੱਤ ਦਾ ਭਲਾ ਮੰਗਦੇ ਸਿੱਖ ਧਰਮ ਬਾਰੇ ਬਹੁਤ ਪੜ੍ਹਿਆ ਹੈ ਅਤੇ ਸਿੱਖ ਇਤਿਹਾਸ ਨੇ ਉਸਦੇ ਮਨ 'ਤੇ ਬਹੁਤ ਡੂੰਘਾ ਅਸਰ ਕੀਤਾ ਹੈ, ਜਿਸ ਕਾਰਨ ਉਸਨੇ ਸਿੱਖ ਧਰਮ ਅਪਣਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਮੋਨਿਕਾ ਨੇ ਆਪਣਾ ਨਾਮ ਬਦਲ ਕੇ ਸਰਬਜੀਤ ...
Read Full Story


ਫੋਕਟ ਰਸਮਾਂ ਰਿਵਾਜ਼ਾਂ ਤੋਂ ਮੁਕਤ ਅੱਖੀਂ ਡਿੱਠਾ ਗੁਰਮਤਿ ਅਨੁਸਾਰੀ ਅਨੰਦਕਾਰਜ਼

ਬੇਸ਼ੱਕ ਸਿੱਖ ਰਹਿਤ ਮਰਯਾਦਾ ਤੇ ਹੋਰ ਲੇਖਾਂ ਵਿੱਚ ਗੁਰਮਤਿ ਅਨੁਸਾਰੀ ਅਨੰਦ ਕਾਰਜ਼ ਦੀ ਵਿਧੀ ਤੇ ਮਰਯਾਦਾ ਤਾਂ ਕਈ ਵਾਰ ਪੜ੍ਹੀ ਸੁਣੀ ਹੈ ਪਰ ਬਹੁਤ ਹੀ ਘੱਟ ਸਮੇਂ ਐਸੇ ਮਿਲੇ ਹਨ ਜਿੱਥੇ ਅਨੰਦ ਕਾਰਜ਼ ਪੂਰਨ ਗੁਰਮਰਯਾਦਾ ਅਨੁਸਾਰ ਹੋਏ ਹੋਣ। ਇਹ ਵੱਖਰੀ ਗੱਲ ਹੈ ਕਿ ਬੜੇ ਮਹਿੰਗੇ ਮੈਰਿਜ ਪੈਲਸਾਂ ਵਿੱਚ ਕੰਨ ਪਾੜਵੀਂ ਆਵਾਜ਼ 'ਚ ਵੱਡ ਆਕਾਰੀ ਸਟੇਜ਼ਾਂ 'ਤੇ ਆਰਕੈਸਟਰਾ ਅਤੇ ਲੱਚਰਤਾ ਭਰਪੂਰ ਮੁਜ਼ਰਿਆਂ ਦੌਰਾਨ, ਜਿੱਥੇ ਅਸਲੀਲਤਾ ਦਾ ਨੰਗਾ ਨਾਚ ਤੇ ਨਸ਼ਿਆਂ ਦੇ ਸੇਵਨ ਨੂੰ ਉਤਸ਼ਾਹਤ ਕਰਨ ਵਾਲੇ ਗਾਣਿਆਂ ਤੇ ਖਾਣ ਪੀਣ ਤੋਂ ਬਿਨਾਂ ਹੋਰ ਕੁਝ ਵੇਖਣ ਸੁਣਨ ਨੂੰ ਮਿਲਦਾ ਹੀ ਨਹੀਂ, ਵਿੱਚੋਂ ਬੜੀ ਮੁਸ਼ਕਲ ਨਾਲ ੨੦-੨੫ ਮਿੰਟ ਕੱਢ ਕੇ ਦੋਵਾਂ ਪ੍ਰਵਾਰਾਂ ਦੇ ਨੇੜੇ ਦੇ ਪੰਜ-ਪੰਜ ਸੱਤ-ਸੱਤ ਰਿਸ਼ਤੇਦਾਰ ਨੇੜੇ ਦੇ ਗੁਰਦੁਆਰੇ ਵਿੱਚ ਅਨੰਦ ਕਾਰਜ਼ ਦੀ ਰਸਮ (ਮਰਯਾਦਾ) ...
Read Full Story


ਆਪ ਇਸ਼ਕ ਕਰੋ ਤਾਂ ਆਨੰਦ ਆਉਂਦਾ ਹੈ ਦੂਜਾ ਕਰੇ ਇੱਜ਼ਤ ਤੇ ਦਾਗ਼ ਆਉਂਦਾ ਹੈ

ਔਰਤ ਮਰਦ ਰੱਬ ਨੇ ਪੈਦਾ ਕੀਤੇ ਹਨ। ਉਹ ਇੱਕ ਦੂਜੇ ਲਈ ਬਣਾਏ ਗਏ ਹਨ। ਕਿੰਨੀ ਅਜੀਬ ਗੱਲ ਹੈ। ਹੋਰ ਸਮਾਜ ਵਿਚੋਂ ਲੋਕ, ਮਾਪੇ ਰੋਕਣ ਦਾ ਯਤਨ ਕਰ ਰਹੇ ਹਨ। ਆਪ ਵੀ ਤਾਂ ਇਨ੍ਹਾਂ ਮਾਪਿਆਂ ਨੇ ਬੱਚੇ ਇਹੀ ਕੁਛ ਸੈਕਸ ਕਰਕੇ ਪੈਦਾ ਕੀਤੇ ਹਨ। ਉਦੋਂ ਆਪ ਨੂੰ ਕੋਈ ਸ਼ਰਮ ਨਹੀਂ ਆਈ। ਕਿaੁਂਕਿ ਗੱਲ ਆਪਣੇ ਆਨੰਦ ਦੀ ਸੀ। ਆਪ ਅਸੀਂ ਸਭ ਕੁੱਝ ਕਰ ਸਕਦੇ ਹਾਂ। ਦੂਜਾ ਬੰਦਾ ਸੈਕਸ ਵੀ ਸਮਾਜ ਵਿਚੋਂ ਲੋਕਾਂ, ਮਾਂਪਿਆਂ ਦੀ ਇਜ਼ਾਜ਼ਤ ਨਾਲ ਪੁੱਛ ਕੇ ਕਰੇ। ਐਸੇ ਲੋਕਾਂ ਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਹੈ। ਆਪ ਬੱਚੇ ਜੰਮ ਲਏ, ਦੂਜੇ ਬੰਦੇ ਉਤੇ ਆਪਣੇ ਜੰਮਿਆਂ ਉਤੇ ਸੈਕਸ ਨਾ ਕਰਨ ਦਾ ਕਰਫ਼ਿਊ ਲਗਾ ਦਿੰਦੇ ਹਨ। ਰਾਤ ਨੂੰ ਉਠ-ਉਠ ਕੇ ਰਾਖੀ ਕਰਦੇ ਹਨ। ਢਿੱਡ ਲੱਗਾ ਹੈ, ਭੁੱਖ ਤਾਂ ਲੱਗੇਗੀ। ਰਣਜੀਤ ਕੌਰ ਤੇ ਸਦੀਕ ਦਾ ਗਾਣਾ ਬਹੁਤ ਚਿਰ ਪਹਿਲਾਂ ਸੁਣਿਆ ਸੀ, "ਮੈ ਤੇ ਮਾਹੀ ਇੰਝ ਜੁੜ ...
Read Full Story


ਆਨੰਦ ਮੈਰਿਜ ਐਕਟ ਦੇ ਸੱਚ ਨੂੰ ਪਛਾਨਣ ਦੀ ਲੋੜ

ਇਸ ਸਾਲ ਵਿਸਾਖੀ ਵਾਲੇ ਦਿਨ ਤੋਂ ਆਨੰਦ ਮੈਰਿਜ ਐਕਟ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਵਿਸ਼ੇ ਸਬੰਧੀ ਦੀਰਘ ਅਧਿਐਨ ਨਾ ਹੋਣ ਕਰਕੇ ਬਹੁਤੇ ਲੋਕ ਕਾਨੂੰਨ ਦੀ ਜਾਣਕਾਰੀ ਤੋਂ ਬਿਨਾਂ ਹੀ ਆਪਣੀ-ਆਪਣੀ ਬਿਆਨਬਾਜ਼ੀ ਵਿੱਚ ਰੁੱਝੇ ਰਹੇ। ਬਹੁਤਿਆਂ ਦੀ ਬਿਆਨਬਾਜ਼ੀ ਸਿਆਸੀ ਰੰਗਤ ਵਿੱਚ ਲਬਰੇਜ਼ ਸੀ। ਕੁਝ ਅਖ਼ਬਾਰਾਂ ਨੇ ਵੀ ਇਸ ਨੂੰ ਆਨੰਦ ਕਾਰਜ ਦੀ ਮਰਿਆਦਾ ਰਾਹੀਂ ਹੋਣ ਵਾਲੇ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣਾ ਜਾਂ ਆਨੰਦ ਮੈਰਿਜ ਐਕਟ ਨੂੰ ਪ੍ਰਵਾਨਗੀ ਦੇਣਾ ਲਿਖਿਆ। ਜਦੋਂ ਕਿ ਅਸਲੀਅਤ ਇਹ ਹੈ ਕਿ ਭਾਰਤ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਜੋ ਫ਼ੈਸਲਾ ਲਿਆ ਗਿਆ ਹੈ ਉਹ ਕਾਨੂੰਨੀ ਪੱਖ ਤੋਂ ਬਹੁਤ ਹੀ ਨਿਗੂਣਾ ਜਿਹਾ ਕਦਮ ਹੈ, ਜਿਸ ਬਾਰੇ ਸਿੱਖ ਜਗਤ ਨੂੰ ਕੋਈ ਬਹੁਤਾ ਖ਼ੁਸ਼ ਹੋਣ ਦੀ ਲੋੜ ਨਹੀਂ ਹੈ। ਸਭ ਤੋਂ ਪਹਿਲਾਂ ...
Read Full Story


ਪੰਜਾਬੀ ਅਦਬੀ ਸੰਗਤ ਕੈਨੇਡਾ ਵਲੋਂ ਉਸਤਾਦ ਦਾਮਨ ਦੀ ਜਨਮ ਸ਼ਤਾਬਦੀ ਬੜੀ ਧੂਮ ਧਾਮ ਨਾਲ ਮਨਾਈ ਗਈ

ਸਰੀ: (ਸ.ਸ.ਪਾਰ ਬਿਉਰੋ) ਕੈਨੇਡਾ ਵਿਖੇ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਸ਼ਹਿਰ ਸਰੀ ਵਿਖੇ ੨੪ ਸਤੰਬਰ ਨੂੰ ਲੋਕ ਕਵੀ ਉਸਤਾਦ ਦਾਮਨ ਦੀ ਪਹਿਲੀ ਜਨਮ ਸ਼ਤਾਬਦੀ ਸਮਾਰੋਹ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਉੱਘੇ ਲੇਖਕਾਂ, ਸਾਹਿਤਕਾਰਾਂ, ਗੀਤਕਾਰਾਂ, ਰੰਗ ਕਰਮੀਆਂ , ਬੁੱਧੀ ਜੀਵੀਆਂ ਅਤੇ ਭਾਈ ਚਾਰੇ ਦੀਆਂ ਨਾਮਵਰ ਹਸਤੀਆਂ ਦੀ ਭਰਵੀਂ ਤੇ ਪ੍ਰਤੀਨਿਧ ਹਾਜ਼ਰੀ ਸੀ। ਪ੍ਰਧਾਨਗੀ ਮੰਡਲ ਵਿਚ ਸਿਆਟਲ (ਅਮ੍ਰੀਕਾ) ਤੋਂ ਪੁੱਜੇ ਨਾਮਵਰ ਸ਼ਾਇਰ ਹਰਭਜਨ ਸਿੰਘ ਬੈਂਸ, ਜਨਾਬ ਜੋਗਿੰਦਰ ਸ਼ਮਸ਼ੇਰ, ਤੇ ਪੰਜਾਬੀ ਅਦਬੀ ਸੰਗਤ ਦੇ ਮੁਖ ਖ਼ਿਦਮਤਗਾਰ ਜੈਤੇਗ਼ ਸਿੰਘ ਅਨੰਤ ਤੇ ਡਾ: ਮਨਜੀਤ ਸਿੰਘ ਰੰਧਾਵਾ ਨੂੰ ਬਿਠਾਇਆ ਗਿਆ। ਡਾ: ਮਨਜੀਤ ਸਿੰਘ ਰੰਧਾਵਾ ਨੇ ਮੰਚ ਸੰਚਾਲਨ ਦਾ ਕਾਰਜ ਸੰਭਾਲਦੇ ਹੋਏ ਦੂਰੋਂ ਨੇੜਿਉਂ ਆਏ ਸਮੂੰਹ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ...
Read Full Story


ਆਨੰਦ ਮੈਰਿਜ ਐਕਟ ਤੇ ਧਾਰਾ ੨੫ ਵਿੱਚ ਸੋਧ ਦੀ ਜ਼ਰੂਰਤ ਕਿਉਂ?

ਸਿੱਖ ਕੌਮ ਬੜੇ ਚਿਰ ਤੋਂ ਸੰਸਦ ਵਿਚ ਇਕ ਹੱਕੀ ਮੰਗ ਨੂੰ ਪ੍ਰਵਾਨ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ। ਜਦੋਂ ਇਸ ਮੰਗ ਦਾ ਆਮ ਆਦਮੀ ਅੰਦਾਜ਼ਾ ਲਾਵੇਗਾ ਤਾਂ ਉਹ ਹੈਰਾਨ ਹੋਵੇਗਾ ਕਿ ਇੰਨੀ ਸਾਧਾਰਨ ਮੰਗ ਲਈ ਇੱਕ ਘੱਟ ਗਿਣਤੀ ਕੌਮ ਐਨੇ ਸਾਲਾਂ ਤੋਂ ਲਗਾਤਾਰ ਭਾਰਤ ਸਰਕਾਰ ਨੂੰ ਬੇਨਤੀਆਂ ਕਰ ਰਹੀ ਹੈ ਅਤੇ ਕੇਂਦਰੀ ਸਰਕਾਰ ਸਧਾਰਨ ਮੰਗ ਵੀ ਨਹੀਂ ਪ੍ਰਵਾਨ ਕਰ ਰਹੀ। ਇਹ ਮੰਗ ਹੈ 'ਆਨੰਦ ਮੈਰਿਜ ਐਕਟ ਵਿੱਚ ਕੇਵਲ ਇੱਕ ਰਜਿਸਟਰੇਸ਼ਨ ਦੀ ਮੱਦ ਪਾਉਣੀ'। ਜਦੋਂ ਮੈਂ ਭਾਰਤ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਿਆ, ਮੈਂ ਹਰ ਘੱਟ ਗਿਣਤੀ ਵਾਲੀ ਪ੍ਰਵਾਨਤ ਕੌਮ ਦੀਆਂ ਮੰਗਾਂ ਦਾ ਅਧਿਐਨ ਕੀਤਾ। ਇਸ ਤੋਂ ਇਹ ਤੱਥ ਸਾਹਮਣੇ ਆਇਆ ਕਿ ਕੇਵਲ ਸਿੱਖ ਕੌਮ ਹੀ ਹੈ, ਜਿਸ ਨੂੰ ਭਾਰਤ ਵਿੱਚ ਸਰਕਾਰੀ ਪੱਧਰ 'ਤੇ ਵੱਖਰੇ ਆਜ਼ਾਦ ਧਰਮ ਦੀ ਮਾਨਤਾ ਨਹੀਂ ਦਿੱਤੀ ਗਈ। ਗੁਰੂ ...
Read Full Story


ਸਟੀਲ ਦੀ ਸਲਵਾਰ

ਦਸਵੀਂ ਕਲਾਸ ਦੇ ਪੇਪਰਾਂ ਤੋਂ ਬਾਅਦ ਜਦੋਂ ਕੁਝ ਦਿਨਾਂ ਲਈ ਵਿਹਲੇ ਹੋਏ ਤਾਂ ਬੀਜੀ ਦਾ ਹੁਕਮ "ਬੇਟਾ, ਵਿਹਲੇ ਨਹੀਂ ਰਹਿਣਾ। ਧੀਆਂ ਨੂੰ ਕੰਮ ਹੱਥੀ ਕੱਢਣਾ ਚਾਹੀਦਾ। "ਕੁੜੀਆਂ ਨੂੰ ਰਸੋਈ, ਕਢਾਈ, ਸਲਾਈ ਸਾਰੇ ਹੁਨਰ ਆਉਣੇ ਚਾਹੀਦ"। ਬਸ ਫਿਰ ਕੀ ਸੀ। ਕਦੇ ਫੁੱਲਕੇ ਲਾਹੁਣੇ ਕਦੇ ਸਬਜ਼ੀ ਬਣਾ ਦਿੱਤੀ। ਅਖੀਰ ਸਲਾਈ ਸਿੱਖਣ ਲਈ ਸਕੂਲ ਦਾਖਲਾ ਲੱੈ ਲਿਆ। ਸੂਟ ਕੱਟਣੇ ਸੀਉਣੇ ਸਿੱਖ ਲਏ। ਮੁਹੱਲੇ ਭਰ ਦੇ ਸੂਟ ਸਿਉਂ ਦਿੱਤੇ। ਇੱਕ ਦਿਨ ਬੀਜੀ ਨੇ ਆਪਣੇ ਦਾਜ ਦੀ ਪੇਟੀ ਖੋਲੀ ਇੱਕ ਘੱਗਰਾ ਲਿਆ ਮੇਰੇ ਅੱਗੇ ਰੱਖ ਕੇ ਕਹਿਣ ਲੱਗੇ। ਲੈ ਬੇਟਾ ਇਹਦਾ ਕੁਝ ਸਿਉਂ ਲਉਂ। ਅਸਮਾਨੀ ਘੱਗਰੇ ਵਿੱਚੋ ਇੱਕ ਸੂਟ ਆਪਣਾ ਕੱਟ ਪਾਸੇ ਰੱਖ ਦਿੱਤਾ। ਬਾਕੀ ਕੱਪੜੇ ਦਾ ਕੀ ਸੀਵਾਂ? ਭਾਣਜੀ ਦੇ ਕਹਿਣ ਤੇ ਇੱਕ ਸੂਟ ਉਹਦਾ ਵੀ ਕੱਟ ਲਿਆ। ਬਾਕੀ ਕੱਪੜੇ ਚੋਂ ਦੋ ਗੱਦਿਆਂ ਦੇ ਗਲਾਫ਼ ਕੱਟ ਲੱਏ। ...
Read Full Story


ਸਿੱਖ ਆਗੂਆਂ ਵਲੋਂ ਆਨੰਦ ਮੈਰਿਜ ਐਕਟ ਬਾਰੇ ਕੇਂਦਰੀ ਫੈਸਲੇ ਦਾ ਤਿੱਖਾ ਵਿਰੋਧ

ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਕੇਂਦਰ ਸਰਕਾਰ ਵੱਲੋਂ ਆਨੰਦ ਮੈਰਿਜ ਐਕਟ ੧੯੦੯ ਲਾਗੂ ਕਰਨ ਦੀ ਤਜਵੀਜ਼ ਨੂੰ ਰੱਦ ਕਰਨ ਅਤੇ ਸਿੱਖਾਂ ਲਈ ਵੱਖਰੇ ਵਿਆਹ ਕਾਨੂੰਨ ਦੀ ਮੰਗ ਅਣਗੌਲੀ ਕਰਨ ਦੇ ਫੈਸਲੇ 'ਤੇ ਅੱਜ ਸਿੱਖ ਭਾਈਚਾਰੇ ਵੱਲੋਂ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ। ਭਾਈਚਾਰੇ ਦੇ ਵੱਖ-ਵੱਖ ਵਰਗਾਂ ਦੇ ਆਗੂਆਂ ਨੇ ਸਰਕਾਰ ਨੂੰ ਆਪਣਾ ਫੈਸਲਾ ਮੁੜ ਵਿਚਾਰਨ ਲਈ ਕਿਹਾ। ਕੇਂਦਰ ਸਰਕਾਰ ਦੇ ਇਸ ਬਿਆਨ 'ਤੇ ਟਿੱਪਣੀ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਆਨੰਦ ਕਾਰਜ ਐਕਟ ਲਾਗੂ ਨਾ ਕਰਨ ਦੇ ਫੈਸਲੇ 'ਤੇ ਸਰਕਾਰ ਮੁੜ ਗੌਰ ਕਰੇ ਅਤੇ ਇਸ ਐਕਟ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਵਿਚ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਦੇ ਵਿਆਹਾਂ ਵਾਸਤੇ ਵੱਖੋ-ਵੱਖਰੇ ਕਾਨੂੰਨ ਹਨ ਤਾਂ ਸਿੱਖ ...
Read Full Story


ਜੈਤੇਗ ਸਿੰਘ ਅਨੰਤ ਦੀਆਂ ਪੁਸਤਕਾਂ 'ਮਹਿਕ ਸਮੁੰਦਰੋਂ ਪਾਰ' ਤੇ 'ਕਲਾ ਦੇ ਵਣਜਾਰੇ' ਦਾ ਸ਼ਾਨਦਾਰ ਰੀਲੀਜ਼ ਸਮਾਰੋਹ

ਸਰੀ (ਸ.ਸ.ਪਾਰ ਬਿਉਰੋ) ਪੰਜਾਬੀ ਅਦਬੀ ਸੰਗਤ ਕੈਨੇਡਾ ਵਲੋਂ ਵੀਹ ਅਗਸਤ ਨੂੰ ਪ੍ਰੋਗਰੈਸਿਵ ਕਲਚਰ ਸੈਂਟਰ ਵਿਖੇ ਨਾਮਵਾਰ ਲੇਖਕ ਤੇ ਫੋਟੋ ਕਲਾਕਾਰ ਜੈਤੇਗ ਸਿੰਘ ਅਨੰਤ ਦੀਆਂ ਦੋ ਪੁਸਤਕਾਂ 'ਮਹਿਕ ਸਮੁੰਦਰੋਂ ਪਾਰ' ਤੇ 'ਕਲਾ ਦੇ ਵਣਜਾਰੇ' ਦਾ ਸ਼ਾਨਦਾਰ ਰੀਲੀਜ਼ ਸਮਾਰੋਹ ਆਯੋਜਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਜੈਤੇਗ ਸਿੰਘ ਅਨੰਤ, ਨਾਮਵਰ ਵਾਇਲਨ ਕਲਾਕਾਰ ਦਵਿੰਦਰ ਸਿੰਘ ਹੁੰਦਲ, ਸਾਰੰਗੀ ਕਲਾਕਾਰ ਚਮਕੌਰ ਸਿੰਘ ਸੇਖੋਂ ਤੇ ਡਾ: ਮਨਜੀਤ ਸਿੰਘ ਰੰਧਾਵਾ ਬਿਰਾਜਮਾਨ ਹੋਏ। ਸਾਰਾ ਹਾਲ ਵੱਡੀ ਗਿਣਤੀ ਵਿੱਚ ਪੁੱਜੇ ਕਲਾਕਾਰਾਂ ਤੇ ਬੁੱਧੀਜੀਵੀਆਂ ਨਾਲ ਭਰਿਆ ਸੀ। ਮੰਚ ਦਾ ਸੰਚਾਲਨ ਡਾ: ਮਨਜੀਤ ਸਿੰਘ ਨੇ ਕਰਦਿਆਂ ਸਮਾਗਮ ਵਿੱਚ ਪੁੱਜੇ ਸਮੂਹ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਅਦਬੀ ਸੰਗਤ ਦੇ ਕਾਰਜ ਮੰਤਵ ਤੇ ਰੌਸ਼ਨੀ ਪਾਈ। ਉਨਾਂ ਕਿਹਾ ਕਿ ਜੈਤੇਗ ...
Read Full Story


ਆਓ ਮਹਾਨ ਗੁਰੂਆਂ, ਸ਼ਹੀਦ ਸੂਰਮਿਆਂ ਦੇ ਪੂਰਨਿਆਂ ਤੇ ਚੱਲਣ ਦਾ ਪ੍ਰਣ ਕਰੀਏ

ਸਾਡੇ ਇਤਿਹਾਸ ਵਿੱਚ ਅਪ੍ਰੈਲ ਮਹੀਨਾ ਆਪਣੀ ਇੱਕ ਵੱਖਰੀ ਪਹਿਚਾਣ, ਵੱਖਰਾ ਸਥਾਨ ਅਤੇ ਵਿਸ਼ੇਸ਼ ਮਹੱਤਤਾ ਰੱਖਦਾ ਹੈ ਕਿਉਂਕਿ ਇਸ ਮਹੀਨੇ ਵਿੱਚ ਅਜਿਹੀਆਂ ਦੋ ਘਟਨਾਵਾਂ ਹੋਈਆਂ ਜਿਸ ਕਾਰਨ ਪੰਜਾਬ ਖਾਸ ਕਰਕੇ ਸਿੱਖ ਕੌਮ ਦਾ ਇਤਿਹਾਸ ਹੀ ਬਦਲ ਗਿਆ। ਉਹਨਾਂ ਵਿੱਚ ਪਹਿਲੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੧੩ ਅਪ੍ਰੈਲ ੧੬੯੯ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਜ਼ਾਲਮਾਂ ਅਤੇ ਮੁਗਲਾਂ ਦੇ ਅੱਤਿਆਚਾਰਾਂ ਤੋਂ ਸਤਾਏ ਬੇਕਸੂਰ, ਬੇਬਸ ਅਤੇ ਮਜ਼ਲੂਮ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਫੌਕੇ ਵਹਿਮਾਂ ਭਰਮਾਂ ਅਤੇ ਜਾਤਾਂ ਮਜ਼ਹਬਾਂ ਦੇ ਚੱਕਰਾਂ ਵਿੱਚ ਫਸੀ ਕੌਮ ਨੂੰ ਬਾਹਰ ਕੱਢਣ ਲਈ ਇੱਕ ਅਨੌਖਾ ਤੇ ਬਚਿੱਤਰ ਕੌਤਕ ਰਚਾਇਆ, ਜਿਸ ਤਹਿਤ ਵੱਖ-ਵੱਖ ਫਿਰਕਿਆਂ ਦੇ ਲੋਕਾਂ ਨੂੰ ਇੱਕੋ ਹੀ ਬਾਟੇ ਵਿੱਚ ਖੰਡੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ...
Read Full Story


ਅਨੰਦ ਮੈਰਿਜ ਅੇਕਟ; ਪਿਛੋਕੜ ਤੇ ਅੱਜ ਦੀ ਸਥਿਤੀ

ਇਤਿਹਾਸਕਾਰ ਲਿਖਦੇ ਹਨ ਕਿ ਸਿੱਖ ਰੀਤੀ ਦਾ ਵਿਆਹ, ਜਿਸਨੂੰ ਅਨੰਦ ਕਾਰਜ ਆਖਦੇ ਹਨ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੇ ਸਮੇਂ ਹੋਇਆ, ਜਦ ਭਾਈ ਕਮਲੀਆ ਤੇ ਮੱਥੋ ਮਹਾਰੀ ਦੇ ਸੰਯੋਗ ਜੋੜੇ ਗਏ। ਭਾਰਤ ਸਰਕਾਰ ਦੇ ਆਰਕਵੀਜ਼ (ਪੁਰਾਤਨਤਾ) ਮਹਿਕਮੇ ਦੇ ਕੇ.ਐਸ. ਤਲਵਾੜ ਨੇ ਖੋਜ ਕਰਕੇ ਇਹ ਵਰਣਨ ਕੀਤਾ ਹੈ, ਉਸ ਵਕਤ ਪੁਜਾਰੀ ਨੇ ਇੱਕ ਗੁਰੂ ਦੇ ਸਿੱਖ ਰੰਧਾਵਾ ਦੀ ਲੜਕੀ ਦਾ ਵਿਆਹ ਪੁਰਾਣੀ ਰੀਤੀ ਅਨੁਸਾਰ ਕਰਨ ਤੋਂ ਨਾਂਹ ਕਰ ਦਿੱਤੀ ਕਿਉਂ ਜੋ ਉਹ ਗੁਰੂ ਦਾ ਸਿੱਖ ਬਣ ਚੁੱਕਾ ਸੀ। ਰੰਧਾਵਾ ਨੇ ਗੁਰੂ ਜੀ ਨੂੰ ਇਹ ਦੱਸਿਆ ਤਾਂ ਸਤਿਗੁਰਾਂ ਨੇ ਇਸਦਾ ਆਪ ਪ੍ਰਬੰਧ ਕਰ ਦਿੱਤਾ ਤੇ ਆਪਣੇ ਜਵਾਈ ਗੁਰੂ ਰਾਮ ਦਾਸ ਜੀ ਨੂੰ ਇਸ ਕਾਰਜ ਲਈ ਭੇਜਿਆ। ਲਾਵਾਂ ਦਾ ਪਾਠ ਇਸੇ ਕਾਰਨ ਚੌਥੀ ਪਾਤਸ਼ਾਹੀ ਨੇ ਉਚਾਰਣ ਕੀਤਾ ਸੀ, ਜੋ ਅੱਜ ਹਰ ਸਿੱਖ ਦੇ ਵਿਆਹ ਸਮੇਂ ਪੜਿਆ ਤੇ ਗਾਇਨ ਕੀਤਾ ...
Read Full Story


1