HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਨਾਲ"
 
ਸ਼ਿਕਾਗੋ ਦਾ ਗੁਰਦੁਆਰਾ ਅੱਗ ਨਾਲ ਸੜਕੇ ਰਾਖ

ਵੈਨਕੂਵਰ (ਸ.ਸ.ਪਾਰ ਬਿਉਰੋ) ਸ਼ਿਕਾਗੋ ਸ਼ਹਿਰ ਦੇ ਆਇਲੈਂਡ ਲੇਕ ਇਲਾਕੇ 'ਚ ਸਥਿਤ ਗੁਰਦੁਆਰਾ ਗੁਰੂ ਨਾਨਕ ਸਿੱਖ ਮਿਸ਼ਨ ਨੂੰ ਰਾਤੀਂ ਅੱਗ ਲੱਗ ਜਾਣ ਕਾਰਨ ਗੁਰੂ ਘਰ ਦੀ ਪੂਰੀ ਇਮਾਰਤ ਸੜਕੇ ਰਾਖ ਹੋ ਗਈ। ਇਸ ਅਗਨੀ ਕਾਂਡ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਸਮੇਤ ਧਾਰਮਿਕ ਪੁਸਤਕਾਂ ਅਗਨ-ਭੇਟ ਹੋ ਗਈਆਂ ਅਤੇ ਅੱਗ ਬੁਝਾਊ ਅਮਲੇ ਨੂੰ ਅੱਗ ਉਪਰ ਕਾਬੂ ਪਾਉਣ ਲਈ ਪੰਜ ਘੰਟੇ ਜੱਦੋ-ਜਹਿਦ ਕਰਨੀ ਪਈ। ਗੁਰਦੁਆਰੇ ਅੰਦਰ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਗ ਬੁਝਾਉ ਅਮਲੇ ਦੇ ਇਕ ਮੈਂਬਰ ਦੇ ਜ਼ਖਮੀ ਹੋਣ ਕਾਰਨ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਦੀ ਖਬਰ ਸੁਣਦਿਆਂ ਹੀ ਅਮਰੀਕਾ ਦੇ ਸਿੱਖ ਭਾਈਚਾਰੇ ਅੰਦਰ ਸੋਗ ਦੀ ਲਹਿਰ ਦੌੜ ਗਈ। ਅਗਨੀਕਾਂਡ ਦੀ ਜਾਂਚ ਕਰਨ ਲਈ ਸਟੇਟ ਫਾਇਰ ਮਾਰਸ਼ਲ ਦੇ ਨਾਲ-ਨਾਲ ਅਮਰੀਕਾ ਦੀ ਬਿਊਰੋ ਆਫ ...
Read Full Story


ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਾਂ ਬੋਲੀ ਪੰਜਾਬੀ ਨੂੰ ਸਰਕਾਰੇ ਦਰਬਾਰੇ ਅਤੇ ਸਮਾਜ ਵਿਚ ਬਣਦਾ ਸਤਿਕਾਰ ਦਿਵਾਉਣ ਲਈ ਸੰਘਰਸ਼ ਦੀ ਰੂਪ-ਰੇਖਾ ਤਿਆਰ

ਲੁਧਿਆਣਾ (ਸ.ਸ.ਪਾਰ ਬਿਉਰੋ) ਬੀਤੇ ਦਿਨ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਹੀ ਮਾਣ ਸਨਮਾਨ ਦਿਵਾਉਣ ਲਈ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਸਕੱਤਰ ਡਾ. ਗੁਲਜਾਰ ਸਿੰਘ ਪੰਧੇਰ ਨੇ ਦੱਸਿਆ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਉੱਪ ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਉੱਪ ਕੁਲਪਤੀ ਡਾ. ਸ.ਪ. ਸਿੰਘ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ। ਪੰਜਾਬੀ ਸਾਹਿਤ ਅਕਾਡਮੀ ਵਲੋਂ ਭਾਸ਼ਾ ਕਮੇਟੀ ਦਾ ਗਠਨ ਕਰਦਿਆਂ ਮਾਂ ਬੋਲੀ ਪੰਜਾਬੀ ਲਈ ਦੇ ਹਿੱਤਾਂ ਲਈ ਯਤਨਸ਼ੀਲ ਪ੍ਰਮੁੱਖ ਪੰਜ ਧਿਰਾਂ ਤੋਂ ਇਲਾਵਾ ਪ੍ਰਮੁੱਖ ਪੰਜਾਬੀ ਸਖਸ਼ੀਅਤਾਂ ਨੂੰ ਵਿਸ਼ੇਸ਼ ਥਾਂ ...
Read Full Story


ਲਗਾਤਾਰ ਵਧ ਰਹੇ ਨੇ, ਨਾਬਾਲਗ ਬੱਚੀਆਂ ਨਾਲ ਜ਼ਬਰ ਜ਼ਿਨਾਹ ਦੇ ਮਾਮਲੇ

ਪੁਰਾਤਨ ਅਤੇ ਅਜੋਕੇ ਸਮੇਂ 'ਚ ਹੁਣ ਕਾਫ਼ੀ ਫ਼ਰਕ ਪੈ ਚੁੱਕਾ ਹੈ। ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਲੋਕਾਂ ਦੀ ਸੋਚ 'ਚ ਉਡਾਣ ਭਰੀ ਹੁੰਦੀ ਸੀ। ਜਿਸ ਕਾਰਨ ਲੋਕਾਂ ਦੀ ਵਿਚਾਰਧਾਰਾ ਤੇ ਸੋਚ ਬਹੁਤ ਵਧੀਆ ਹੁੰਦੀ ਸੀ ਜੋ ਕਿ ''ਇਨਸਾਨੀਅਤ'', ''ਆਪਣਾਪਣ'', ''ਉਸਾਰੂ ਖ਼ਿਆਲਾਤ'', ''ਰੂਹਾਂ 'ਚ ਖਿੱਚ'', ''ਮਨਾਂ 'ਚ ਪਿਆਰ'' ਅਤੇ ਸਭਨਾਂ ਲਈ ਖ਼ੁਸ਼ੀ ਦੇ ਸਨੇਹ ਭਰਪੂਰ ਹੁੰਦੀ ਸੀ। ਜਿਸ ਤੋਂ ਚੰਗੀ ਪ੍ਰੇਰਣਾ ਲੈ ਕੇ ਸਮੂਹਿਕ ਸੰਸਾਰ ਵਾਸੀ ਆਪਸ ਵਿੱਚ ਇੱਕਜੁਟ ਹੋ ਕੇ ਰਹਿੰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਵਿਸ਼ੇਸ਼ ਤੌਰ 'ਤੇ ਸਮਾਜ ਵੱਲੋਂ ਹਰ ਇੱਕ ਦੀ ਬੱਚੀ ਨੂੰ ਆਪਣੀ ਬੱਚੀ ਸਮਝਿਆ ਜਾਂਦਾ ਸੀ। ਕੋਈ ਵੀ ਸ਼ਖ਼ਸ ਕਿਸੇ ਦੀ ਬੱਚੀ ਨੂੰ ਪਰਾਈ ਨਹੀਂ ਕਹਿੰਦਾ ਸੀ। ਉਦੋਂ ਸਮਾਜਵਾਸੀਆਂ ਦੀ ਸੋਚ ਵਧੀਆ ਹੀ ਨਹੀਂ ਸਗੋਂ ਬਹੁਤ ਵਧੀਆ ਸੀ। ਜੋ ''ਭੇਦ-ਭਾਵ'', ''ਜਾਤਾਂ-ਪਾਤਾਂ'', ''ਮਤਲਬਪ੍ਰਸਤੀ'' ਅਤੇ ...
Read Full Story


ਪਰਮਜੀਤ ਸਿੰਘ ਸਰਨਾ ਨੇ ਗਿਆਨੀ ਗੁਰਬਚਨ ਸਿੰਘ ਨਾਲ ਤਾਜ਼ਾ ਪੰਥਕ ਹਾਲਾਤ ਬਾਰੇ ਕੀਤੀਆਂ ਵਿਚਾਰਾਂ

ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰ ਕੇ ਤਾਜ਼ਾ ਪੰਥਕ ਹਲਾਤਾਂ ਬਾਰੇ ਵਿਚਾਰ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਨੂੰ ਸੁਝਾਅ ਦਿੰਦੇ ਹੋਏ ਸ੍ਰ ਸਰਨਾ ਨੇ ਕਿਹਾ ਕਿ ਕਿਸੇ ਲੀਡਰ ਦੀ ਲੀਡਰੀ ਨੂੰ ਬਚਾਉਣ ਪਿੱਛੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਦੀ ਬਲੀ ਦੇ ਦੇਣੀ ਜਾਇਜ਼ ਨਹੀਂ। ਉਨ੍ਹਾਂ ਜਥੇਦਾਰ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਸਿੱਖ ਬੁੱਧੀਜੀਵੀ, ਕਾਨੂੰਨਦਾਨਾਂ, ਧਾਰਮਕ ਸ਼ਖ਼ਸੀਅਤਾਂ ਦੇ ਨਾਲ-ਨਾਲ ਪੰਜਾਬੀ ਅਖ਼ਬਾਰਾਂ ਦੇ ਸੰਪਾਦਕਾਂ 'ਤੇ ਅਧਾਰਤ ਇਕ ਕਮੇਟੀ ਦਾ ਗਠਨ ਕਰ ਕੇ ਵੱਖਰੀ ਹਰਿਆਣਾ ਕਮੇਟੀ ਮਾਮਲੇ ਨੂੰ ਹੱਲ ਕੀਤਾ ...
Read Full Story


ਕੈਨੇਡਾ ਵਿਚ ਸਰਕਾਰ ਆਮ ਪਬਲਿਕ ਨਾਲ ਲਿਹਾਜ਼ ਨਹੀਂ ਕਰਦੀ

ਬਰਫ਼ੀਲੇ ਤੇ ਗਰਮੀ ਦੇ ਦਿਨਾਂ ਵਿੱਚ, ਕਨੇਡਾ ਦੇ ਬਹੁਤ ਸਾਰੇ ਪਬਲਿਕ ਸਰਵਿਸ ਬੱਸਾਂ ਦੇ ਅੱਡਿਆਂ, ਟ੍ਰੇਨ ਸਟੇਸ਼ਨਾਂ ਦੀ ਹਾਲਤ ਮੌਸਮ ਦੇ ਅਨਕੂਲ ਨਹੀਂ ਹੈ। ਸਭ ਸ਼ੀਸ਼ੇ ਦੇ ਹਨ। ਜਿਸ ਵਿੱਚ ਨਾ ਹੀਟਰ ਅਤੇ ਨਾ ਹੀ ਏ.ਸੀ. ਹੈ। ਕਈਆਂ ਦੇ ਛੱਤਾਂ ਹੀ ਨਹੀਂ ਹਨ। ਗਰਮੀਆਂ ਨੂੰ ਗਰਮੀ ਬਹੁਤ ਪੈਂਦੀ ਹੈ। ਸਰਦੀਆਂ ਨੂੰ ਠੰਡ -੪੫ ਡਿਗਰੀ ਸੈਂਟੀਗਰੇਡ ਹੁੰਦੀ ਹੈ। ਸ਼ੀਸ਼ੇ ਕਿੰਨੀ ਕੁ ਧੁੱਪ, ਠੰਡ ਤੋਂ ਬਚਾ ਸਕਦੇ ਹਨ। ਜੇ ਕੋਈ ਬਿੱਲੀ, ਕੁੱਤਾ, ਬੱਚਾ, ਬੰਦਾ, ਕਾਰ ਵਿੱਚ ਕੁੱਝ ਘੰਟਿਆਂ ਲਈ ਰਹਿ ਜਾਵੇ, ਮਰ ਵੀ ਜਾਂਦਾ ਹੈ। ਕਨੇਡੀਅਨ ਲੋਕ ਗੌਰਮਿੰਟ ਨੂੰ ਸਭ ਤੋਂ ਵੱਧ ਟੈਕਸ ਦਿੰਦੇ ਹਨ। ਬਹੁਤੇ ਨੌਕਰੀਆਂ ਵਾਲੇ ਪਬਲਿਕ ਸਰਵਿਸ ਵਰਤਦੇ ਹਨ। ਸਕੂਲ, ਕਾਲਜ਼, ਯੂਨੀਵਰਸਿਟੀ ਵਾਲੇ ਵੀ ਚੜ੍ਹਦੇ ਹਨ ਜਿੰਨ੍ਹਾਂ ਨੇ ਨੌਕਰੀਆਂ ਕਰਕੇ, ਟੈਕਸ ਭਰਨਾ ਹੈ। ਗੌਰਮਿੰਟ ਆਮ ਪਬਲਿਕ ਨਾਲ ਲਿਹਾਜ਼ ...
Read Full Story


ਵਿਦੇਸ਼ਾਂ 'ਚ ਨਾਜਾਇਜ਼ ਢੰਗ ਨਾਲ ਵਸਣ ਵਾਲਿਆਂ 'ਚ ਪੰਜਾਬੀ ਸਭ ਤੋਂ ਅੱਗੇ

ਜਲੰਧਰ (ਸ.ਸ.ਪਾਰ ਬਿਉਰੋ) ਭਾਰਤ ਦੇ ਲਗਭਗ ੮੦ ਫੀਸਦੀ ਪੰਜਾਬੀ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ 'ਚ ਰਹਿ ਰਹੇ ਹਨ ਅਤੇ ਹਰ ਸਾਲ ੨੦ ਹਜ਼ਾਰ ਤੋਂ ਜ਼ਿਆਦਾ ਨੌਜਵਾਨ ਨਾਜਾਇਜ਼ ਢੰਗ ਨਾਲ ਵਿਦੇਸ਼ 'ਚ ਵਸਣ ਦੀ ਕੋਸ਼ਿਸ਼ ਕਰਦੇ ਹਨ। ਇਹ ਜਾਣਕਾਰੀ ਯੂਨਾਈਟਡ ਨੇਸ਼ਨਸ ਆਰਗੇਨਾਈਜੇਸ਼ਨ ਦੀ ਡਰੱਗਸ ਤੇ ਅਪਰਾਧ ਦੀ ੨੦੧੦ ਦੀ ਇਕ ਰਿਪੋਰਟ ਅਨੁਸਾਰ ਦਿੱਤੀ ਗਈ ਹੈ। ਮੈਨੇਜਮੈਂਟ ਇੰਸਟੀਚਿਊਟ ਆਫ ਪਾਪੁਲੇਸ਼ਨ ਐਂਡ ਡਿਵਲਪਮੈਂਟ ਨੇ ਪੰਜਾਬ ਦੇ ਦੋਆਬਾ ਖੇਤਰ 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ 'ਚ ਬੇਨਿਯਮੀ ਪ੍ਰਵਾਸ ਨੂੰ ਰੋਕਣ ਲਈ ਜੁਲਾਈ ੨੦੧੩ ਤੋਂ ਪੇਂਡੂ ਜਾਗਰੂਕਤਾ ਸਸ਼ਕਤੀਕਰਣ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਪਾਇਲਟ ਪ੍ਰਾਜੈਕਟ ਐੱਮ. ਆਈ. ਪੀ. ਡੀ. ਵੱਲ ਯੂਰਪੀ ਯੂਨੀਅਨ ਅਤੇ ਇੰਡੀਆ ਸੈਂਟਰ ਫ੍ਰਾ ਮਾਈਗਰੇਸ਼ਨ ਦੇ ਸੰਰਖਣ 'ਚ ਸ਼ੁਰੂ ਕੀਤਾ ਗਿਆ ਹੈ। ਇਸ ...
Read Full Story


ਬਾਦਲ ਭਾਜਪਾ ਨਾਲੋਨ ਤੁਰੰਤ ਨਾਤਾ ਤੋੜ ਕੇ ਸਿੱਖ ਮੰਗਾਂ ਵੱਲ ਧਿਆਨ ਦੇਵੇ- ਸਰਨਾ

ਨਵੀ ਦਿੱਲੀ (ਸ.ਸ.ਪਾਰ ਬਿਉਰੋ) ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨੀਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋ ਕਰਵਾਈ ਗਈ ਜਗਰਾaੁਂ ਰੈਲੀ ਨੂੰ ਪੂਰੀ ਤਰ੍ਹਾਂ ਅਸਫਲ ਦੱਸਦਿਆ ਕਿਹਾ ਕਿ ਬਾਦਲ ਵੱਲੋ ਉਠਾਏ ਗਏ ਗੁਜਰਾਤ ਦੇ ਕਿਸਾਨਾਂ ਦੇ ਮੁੱਦੇ ਤੇ ਮੋਦੀ ਨੇ ਕੋਈ ਵੀ ਸਪੱਸ਼ਟ ਉੱਤਰ ਨਾ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਦੀ ਨੀਤੀ ਸਿੱਖ ਵਿਰੋਧੀ ਹੈ ਅਤੇ ਮੋਦੀ ਨੂੰ ਕੇਂਦਰ ਦੀ ਸੱਤਾ ਵਿੱਚ ਆਉਣ ਤੋ ਰੋਕਣ ਲਈ ਸਮੂਹ ਸਿੱਖ ਜਗਤ ਨੂੰ ਇੱਕ ਮੁੱਠ ਹੋ ਜਾਣਾ ਚਾਹੀਦਾ ਹੈ ਅਤੇ ਬਾਦਲ ਨੂੰ ਮੋਦੀ ਰਾਗ ਦਾ ਅਲਾਪ ਕਰਨ ਦੀ ਬਜਾਏ ਉਸ ਨਾਲੋ ਨਾਤਾ ਤੋੜ ਕੇ ਸਿੱਖਾਂ ਦੀ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜਾਰੀ ਇੱਕ ਬਿਆਨ ਰਾਹੀ ਸ੍ਰੀ ਸਰਨਾ ...
Read Full Story


ਦੇਸੀ ਤੇ ਵਿਦੇਸ਼ੀ ਰਾਜਨੀਤਿਕਾਂ ਦੇ ਮੇਲੇ 'ਚ ਪਰਵਾਸੀ ਪੰਜਾਬੀਆਂ ਨਾਲ ਹੋਇਆ ਮਜ਼ਾਕ

ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਕਰਵਾਏ ਪਰਵਾਸੀ ਸੰਮੇਲਨ 'ਤੇ ਨਜਰ ਮਾਰੀਏ ਤਾਂ ਬਹੁਤ ਕੁਝ ਐਸਾ ਵੇਖਣ ਨੂੰ ਮਿਲਦਾ ਹੈ ਜੋ ਸਮੂਹ ਪੰਜਾਬੀਆਂ ਲਈ ਤਸੱਲੀ ਘੱਟ ਤੇ ਸਵਾਲ ਅਤੇ ਚਿੰਤਾਵਾਂ ਵਧੇਰੇ ਦਰਸਾਉਂਦਾ ਨਜ਼ਰ ਆਉਂਦਾ ਹੈ। ਇਸ ਸੰਮੇਲਨ 'ਚ ਸਮਾਜਿਕ, ਭਾਈਚਾਰਕ ਤੇ ਪੰਜਾਬੀਅਤ ਦੀਆਂ ਸਾਂਝੀਆਂ ਸਮੱਸਿਆਵਾਂ ਦੇ ਨਾਲ-ਨਾਲ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਦੀ ਵਿਚਾਰ ਅਤੇ ਉਨ੍ਹਾਂ ਦੇ ਸਾਂਝੇ ਹੱਲ ਦੀ ਯੋਗ ਚਰਚਾ ਰਾਜਨੀਤਕ ਗਰਦਿਸ਼ ਦੀ ਚਕਾਚੌਂਧ 'ਚ ਧੁੰਦਲੀ ਪੈਂਦੀ ਦਿਖਾਈ ਦਿੱਤੀ। ਨਾ ਤਾਂ ਕਿਸੇ ਨੇ ਆਮ ਪਰਵਾਸੀ ਦਾ ਦੁਖੜਾ ਸੁਣਿਆ, ਨਾ ਹੀ ਕਿਸੇ ਵਿਦੇਸ਼ੀ ਨੁਮਾਇੰਦੇ ਨੇ ਆਮ ਪਰਵਾਸੀ ਦੀ ਮਸ਼ਕਲ ਰੱਖੀ ਅਤੇ ਨਾ ਹੀ ਕਿਸੇ ਨੇ ਬੀਤੇ ਤਿੰਨ ਸਾਲਾਂ 'ਚ ਪੰਜਾਬ ਸਰਕਾਰ ਵੱਲੋਂ ਪਰਵਾਸੀਆਂ ਲਈ ਬਣਾਏ ਵਿਭਾਗਾਂ ਦੀ ਕਾਰਗੁਜਾਰੀ ਦੀ ਸਮੀਖਿਆ ਕੀਤੀ ਜਾਂ ...
Read Full Story


ਲੇਖਕ ਮਹਿਲਾਵਾਂ ਦੇ ਰਾਹ 'ਚ ਰੋੜਾ ਬਣੇ 'ਮੁਸ਼ਟੰਡਿਆਂ ਦੇ ਫ਼ੋਨ'

ਸਭ ਦੀਆਂ ਝੋਲੀਆਂ ਮੂੰਹੋਂ ਮੰਗੀਆਂ ਆਸਾਂ ਮੁਰਾਦਾਂ ਅਨੁਸਾਰ ਭਰਨ ਵਾਲੇ ਅਤੇ ਕੁੱਲ ਸੰਸਾਰ ਦੇ ਦਿਲਾਂ ਦੇ ਭੇਤ ਜਾਣਨ ਵਾਲੇ ਉਸ ਜਾਣੀ-ਜਾਣ ਨੇ ਪੂਰੀ ਦੁਨੀਆਂ ਦੀਆਂ ਤਮਾਮ ਮਹਿਲਾਵਾਂ ਨੂੰ ਆਦਰਯੋਗ ਠਹਿਰਾਇਆ ਹੈ। ਗੁਰੂ ਮਹਾਰਾਜ ਜੀ ਦੀਆਂ ਪੂਜਣਯੋਗ ਲਿਖਤਾਂ ਵਿੱਚ ਵੀ ਔਰਤ ਦਾ ਉਚੇਚੇ ਤੌਰ 'ਤੇ ਪੂਰੇ ਮਾਨ-ਇਜ਼ਤ ਨਾਲ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਦਾਤੇ ਦੀਆਂ ਸਵੱਲੀਆਂ ਨਜ਼ਰਾਂ ਸਦਕਾ ਅੱਜ ਇਸਤਰੀ ਵਰਗ ਨੇ ਹਰ ਖੇਤਰ ਵਿੱਚ ਮੋਹਰੀ ਹੋ ਕੇ ਉੱਚੀਆਂ ਉਡਾਰੀਆਂ ਵੀ ਮਾਰੀਆਂ ਹਨ। ਵੇਖਣ ਵਿੱਚ ਖਾਸਕਰ ਇਹ ਸੱਚਾਈ ਵੀ ਨਜ਼ਰਅੰਦਾਜ਼ ਹੋਈ ਹੈ ਕਿ ਵਧੇਰੇ ਹੋਰਾਂ ਖੇਤਰਾਂ ਵਿੱਚ ਆਪਣੇ ਨਾਂਅ ਦੀ ਧਾਕ ਜੰਮਾਉਂਦੀਆਂ-ਜੰਮਾਉਂਦੀਆਂ ਜ਼ਿਆਦਾ ਮਹਿਲਾਵਾਂ ਨੇ ਕਲਮ ਅਜ਼ਮਾਈ ਦੇ ਖੇਤਰ 'ਚ ਵੀ ਦਸਤਕ ਦਿੱਤੀ ਹੈ। ਸਮਾਜ ਸੋਧਕ ਤੇ ਤੱਥ ਭਰਪੂਰ ਨਿੱਗਰ ਸਮੱਗਰੀ ਨਾਲ ਮਾਂ ਬੋਲੀ ...
Read Full Story


ਪੰਜਾਬੀ ਬੋਲੀ ਨਾਲ ਵਿਤਕਰੇ ਦੀ ਦਾਸਤਾਨ

ਹਾਲ ਹੀ ਵਿਚ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਦੇ ਵਿਰੋਧ ਵਿਚ ਕੁਝ ਨੀਤੀਆਂ ਲਾਗੂ ਕਰਨ ਦਾ ਫ਼ੈਸਲਾ ਸੁਣਨ ਵਿਚ ਆਇਆ ਹੈ ਜਿਸਦਾ ਪੰਜਾਬੀ ਹਿਤੈਸ਼ੀਆਂ ਤੇ ਮਾਂ ਬੋਲੀ ਨਾਲ ਤੇਹ ਰੱਖਣ ਵਾਲੇ ਵਿਅਕਤੀਆਂ ਤੇ ਅਦਾਰਿਆਂ ਨੇ ਵਿਰੋਧ ਵੀ ਕੀਤਾ ਹੈ। ਨਿਰਸੰਦੇਹ ਅਜਿਹਾ ਫ਼ੈਸਲਾ ਕੋਈ ਨਵਾਂ ਨਹੀਂ ਤੇ ਨਾ ਇਹ ਇਹ ਕੋਈ ਹੈਰਾਨ ਕਰ ਦੇਣ ਵਾਲੀ ਗੱਲ ਹੈ। ਦੁਨੀਆ ਦੇ ਨਕਸ਼ੇ ਉੱਤੇ ਸ਼ਾਇਦ ਪੰਜਾਬੀ ਹੀ ਵਾਹਦ ਇਕ ਐਸੀ ਜ਼ੁਬਾਨ ਹੈ ਜਿਸ ਉਪਰ ਸਮੇਂ ਸਮੇਂ ਸਿਰ ਕੁਹਾੜਾ ਚੱਲਦਾ ਹੀ ਰਿਹਾ ਹੈ। ਭਾਸ਼ਾ ਵਿਗਿਆਨੀ ਇਸ ਭਾਸ਼ਾ ਦੀ ਪੁਰਾਤਨਤਾ ਦੇ ਜਿੰਨੇ ਮਰਜ਼ੀ ਸਬੂਤ ਪੇਸ਼ ਕਰਦੇ ਰਹਿਣ, ਇਸਨੂੰ ਜਿੰਨਾ ਮਰਜ਼ੀ ਨਾਥਾਂ ਜੋਗੀਆਂ, ਸੂਫ਼ੀ ਫ਼ਕੀਰਾਂ, ਗੁਰੂਆਂ ਪੀਰਾਂ ਦੇ ਮਿੱਠੇ ਕੋਮਲ ਕਲਾਮ ਨਾਲ ਵਰੋਸਾਈ ਬੋਲੀ ਦਾ ਰੁਤਬਾ ਦਿੰਦੇ ਰਹਿਣ ਜਾਂ ਇਸ ਗੱਲ ਦੀ ਚਰਚਾ ਬੇਸ਼ਕ ...
Read Full Story


ਜਦੋਂ ਪਿਆਰ ਦੇ ਇਜ਼ਹਾਰ ਨੂੰ ਵੀਜ਼ੇ ਦਾ ਸ਼ਗਨ ਨਾ ਪੈ ਸਕਿਆ

ਮੁੰਡੇ ਬਲਵਿੰਦਰ ਸਿੰਘ ਦਾ ੫੯ ਸਾਲਾ ਗੋਰੀ ਗਲੇਲਿਨ ਕੈਸਲ ਦੇ ਨਾਲ ਕੀਤੇ ਪਿਆਰ ਦਾ ਇਜ਼ਹਾਰ ਉਸ ਸਮੇਂ ਸਰਕਾਰੀ ਮੋਹਰ ਲੱਗਣ ਤੋਂ ਵਾਂਝਾ ਰਹਿ ਜਦੋਂ ਉਸਨੂੰ ਵੀਜ਼ੇ ਦਾ ਸ਼ਗਨ ਨਾ ਪੈ ਸਕਿਆ। ਦੇਸ਼ ਦਾ ਇਮੀਗ੍ਰੇਸ਼ਨ ਵਿਭਾਗ ਇਸ ਜੋੜੇ ਦੇ ਵਿਆਹ ਵੇਲੇ ਆ ਰਹੇ ਲਗਪਗ ੪੦ ਸਾਲ ਦੇ ਉਮਰ ਵਕਫੇ ਨੂੰ ਲੈ ਕੇ ਤਸੱਲੀ ਮਹਿਸੂਸ ਨਹੀਂ ਕਰ ਰਿਹਾ ਅਤੇ ਇਸ ਪੰਜਾਬੀ ਮੁੰਡੇ ਨੂੰ ਕੰਮ ਵੀਜ਼ਾ ਵਧਾਉਣ ਤੋਂ ਨਾਂਹ ਕਰ ਦਿੱਤੀ ਹੈ। ਇਸ ਜੋੜੇ ਨੇ ਪਿਛਲੇ ਸਾਲ ਪਾਰਟਨਰਸ਼ਿੱਪ ਸ਼੍ਰੋਣੀ ਅਧੀਨ ਇਮੀਗ੍ਰੇਸ਼ਨ ਤੱਕ ਆਪਣੀ ਪਹੁੰਚ ਬਣਾਈ ਹੋਈ ਸੀ। ਬਲਵਿੰਦਰ ਸਿੰਘ ਦੇ ਇਮੀਗ੍ਰੇਸ਼ਨ ਸਲਾਹਕਾਰ ਨੇ ਕੇਸ ਆਫਿਸਰ ਦੇ ਇਸ ਫੈਸਲੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਵੀਜ਼ੇ ਤੋਂ ਨਾਂਹ ਕਰਨ ਵੇਲੇ ਉਮਰ, ਸਭਿਆਚਾਰ ਅਤੇ ਧਾਰਮਿਕ ਉਤੇ ਭਿੰਨ ਭੇਦ ਕੀਤਾ ਗਿਆ ਹੈ। ਇਸ ਦੇ ਉਲਟ ...
Read Full Story


ਕਾਹਨ ਸਿੰਘ ਪੰਨੂੰ ਨਾਲ ਬਦਸਲੂਕੀ ਦੁਖਦਾਇਕ ਤੇ ਚਿੰਤਾਜਨਕ ਘਟਨਾ

ਗੁਰਦਵਾਰਾ ਗੋਬਿੰਦ ਘਾਟ ਵਿਖੇ ੨੩ ਜੂਨ ਨੂੰ ਪੰਜਾਬ ਦੇ ਆਈ ਏ ਐਸ ਅਧਿਕਾਰੀ ਸ੍ਰ ਕਾਹਨ ਸਿੰਘ ਪੰਨੂੰ ਨਾਲ ਕੀਤੀ ਬਦਸਲੂਕੀ ਬਹੁਤ ਹੀ ਦੁਖਦਾਇਕ ਅਤੇ ਨਿੰਦਣਯੋਗ ਹੈ।ਸਿੱਖ ਕੌਮ ਹਮੇਸ਼ਾ ਆਪਣੀਆਂ ਹੀ ਗਲਤੀਆਂ ਕਰਕੇ ਕਿਸੇ ਨਾ ਕਿਸੇ ਵਾਦਵਿਵਾਦ ਵਿੱਚ ਘਿਰੀ ਰਹਿੰਦੀ ਹੈ। ਇਸ ਘਟਨਾ ਦੇ ਵਾਪਰਨ ਦੇ ਭਾਵੇਂ ਕੋਈ ਵੀ ਕਾਰਨ ਹੋਣ ਪ੍ਰੰਤੂ ਇਸ ਘਟਨਾ ਨੇ ਇੱਕ ਨਵੀਂ ਹੀ ਚਰਚਾ ਛੇੜ ਦਿੱਤੀ ਹੈ। ਅਫਸਰਸ਼ਾਹੀ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਕੀ ਕਿਸੇ ਰਾਜ ਦੇ ਆਈ ਏ ਐਸ ਅਧਿਕਾਰੀ ਨੂੰ ਦੂਜੇ ਰਾਜ ਦੇ ਕਾਰਜ ਖੇਤਰ ਵਿੱਚ ਜਾਕੇ ਉਹਨਾ ਵਲੋਂ ਕੀਤੇ ਜਾ ਰਹੇ ਕੰਮਾਂ ਵਿੱਚ ਸਹਿਯੋਗ ਦੇ ਰੂਪ ਵਿੱਚ ਦਖਲਅੰਦਾਜੀ ਕਰਨੀ ਚਾਹੀਦੀ ਹੈ ਜਾਂ ਨਹੀਂ। ਇਸ ਘਟਨਾ ਤੋਂ ਬਾਅਦ ਅੱਗੋਂ ਤੋਂ ਰਾਜ ਸਰਕਾਰਾਂ ਨੂੰ ਵੀ ਸੋਚਣਾ ਪਵੇਗਾ ਕਿ ਉਹ ਦੂਜੇ ਰਾਜਾਂ ਵਿੱਚ ਆਪਣੇ ...
Read Full Story


ਸਿੱਖ ਲੜਕੀਆਂ ਨਾਲ ਜਬਰੀ ਵਿਆਹ ਖ਼ਿਲਾਫ਼ ਜੰਮੂ ਵਿਚ ਰੋਸ ਵਿਖਾਵਾ

ਜੰਮੂ (ਸ.ਸ.ਪਾਰ ਬਿਉਰੋ) ਬੀਤੇ ਦਿਨੀਂ ਕਸ਼ਮੀਰ ਵਾਦੀ 'ਚ ਕੱਟੜਪੰਥੀਆਂ ਵੱਲੋਂ ਸਾਜ਼ਿਸ਼ ਤਹਿਤ ਸਿੱਖ ਲੜਕੀਆਂ ਦੀ ਮੁਸਲਮਾਨ ਲੜਕਿਆਂ ਨਾਲ ਵਿਆਹ ਕਰਵਾਉਣ ਅਤੇ ਕਸ਼ਮੀਰ ਦੀ ਇਕ ਅਖ਼ਬਾਰ 'ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਵੱਖ ਵੱਖ ਸਿੱਖ ਜੱਥੇਬੰਦੀਆਂ ਨੇ ਸ਼ਹਿਰ ਵਿੱਚ ਰੋਸ ਰੈਲੀ ਕੱਢੀ ਅਤੇ ਪ੍ਰਦਰਸ਼ਨ ਕੀਤਾ। ਜੰਮੂ ਪ੍ਰੈਸ ਕਲੱਬ ਦੇ ਬਾਹਰ ਨਗਰ ਦੀਆਂ ਵੱਖ ਵੱਖ ਸਿੱਖ ਜੱਥੇਬੰਦੀਆਂ ਨੇ ਕੱਟੜਪੰਥੀਆਂ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਸ਼ਮੀਰੀ ਪੰਡਤਾਂ ਦੀ ਤਰ੍ਹਾਂ ਵਾਦੀ 'ਚ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਵੀ ਬਾਹਰ ਕੱਢਣ ਦੀ ਸਾਜ਼ਿਸ਼ ਤਹਿਤ ਸਿੱਖ ਲੜਕੀਆਂ ਦੇ ਜਬਰਨ ਵਿਆਹ ਕਰਵਾਏ ਜਾ ਰਹੇ ਹਨ। ਇਸ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਦੇ ਜੱਥੇਦਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ...
Read Full Story


ਥਿੰਦ ਡੈਂਟਲ ਕਲੀਨਿਕ ਜਮਾਲਪੁਰ ਵਿਖੇ ਇੱਕ ਵਾਰ ਜਾਣ ਨਾਲ ਹੀ ਦੰਦਾਂ ਦੇ ਦਰਦ ਦੀ ਤਕਲੀਫ ਦਾ ਆਰ. ਸੀ. ਟੀ. ਕਰਵਾ ਕੇ ਛੁਟਕਾਰਾ ਪਾਓ

ਆਮ ਕਰਕੇ ਸਾਨੂੰ ਕਿਸੇ ਨਾ ਕਿਸੇ ਸਮਂੇ ਦੰਦਾਂ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਆਦਾਤਰ ਲੋਕ ਆਰ.ਸੀ.ਟੀ. ਦੇ ਨਾਮ ਤੋਂ ਜਾਣੀ ਜਾਂਦੀ ਇਸ ਪ੍ਰਕਿਰਿਆ ਦੇ ਇਲਾਜ ਤੋਂ ਡਰ ਰਹੇ ਹਨ। ਆਰ.ਸੀ.ਟੀ. ਇੱਕ ਖਰਾਬ ਦੰਦ ਦੇ ਇਲਾਜ ਲਈ ਕੀਤਾ ਜਾਂਦਾ ਹੈ।ਆਮ ਤੋਰ ਤੇ ਆਰ.ਸੀ.ਟੀ.ਲਈ ੨ ਤੋਂ ੩ ਵਾਰ ਜਾਣਾ ਪੈਂਦਾ ਹੈ ।ਦੰਦਾਂ ਦੇ ਮਾਹਿਰ ਡਾਕਟਰ ਥਿੰਦ ਦੇ ਥਿੰਦ ਡੈਂਟਲ ਕਲੀਨਿਕ ਜਮਾਲਪੁਰ ਲੁਧਿਆਣਾ ਵਿਖੇ ਆਰ.ਸੀ.ਟੀ. ਰੂਟ ਕੈਨਾਲ ਉਪਚਾਰ ਲਈ ਰੋਗੀ ਨੂੰ ਕਲੀਨਿਕ ਸਿਰਫ ਇੱਕ ਵਾਰ ਜਾਣਾ ਪੈਂਦਾ ਹੈ।ਇੱਕ ਵਾਰ ਜਾ ਕੇ ਆਰ.ਸੀ.ਟੀ. ਕਰਵਾਉਣ ਦੀ ਪ੍ਰਕਿਰਿਆ ਬਹੁਤ ਹੀ ਵਿਕਸਤ ਦੇਸ਼ਾਂ ਵਿੱਚ ਲੋਕਪ੍ਰਿਅ ਹੈ। ਡਾ. ਥਿੰਦ ਆਪਣੇ ਮਰੀਜ਼ਾਂ ਲਈ ਇੱਕ ਸਿੰਗਲ ਸਿਟਿੰਗ ਆਰ.ਸੀ.ਟੀ. ਪ੍ਰਕਿਰਿਆ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹਨ। ਡਾ. ਥਿੰਦ ਨੂੰ ਦੰਦਾਂ ਦੀ ਬਿਮਾਰੀ ਦੇ ਇਲਾਜ ਦਾ ...
Read Full Story


ਵਿਦੇਸ਼ਾਂ 'ਚ ਸਿੱਖ ਲੜਕੀਆਂ ਵਲੋਂ ਗੈਰ ਸਿੱਖਾਂ ਨਾਲ ਵਿਆਹ ਕਰਵਾਉਣ ਦਾ ਵਧ ਰਿਹੈ ਰੁਝਾਨ

ਲੁਧਿਆਣਾ (ਸ.ਸ.ਪਾਰ ਬਿਉਰੋ) ਵਿਦੇਸ਼ਾਂ ਵਿਚ ਵਸਦੀਆਂ ਸਿੱਖ ਲੜਕੀਆਂ ਵਲੋਂ ਗੈਰ ਸਿੱਖਾਂ ਨਾਲ ਵਿਆਹ ਕਰਾਉਣ ਲਈ ਅਨੰਦ ਕਾਰਜ ਵਿਧੀ ਅਪਨਾਉਣਾ ਕੁਝ ਸਿੱਖਾਂ ਵਲੋਂ ਹੀ ਵਿਰੋਧਤਾ ਦਾ ਕਾਰਨ ਬਣ ਰਿਹਾ ਹੈ। ਹਾਲਾਤ ਐਨੇ ਨਾਜ਼ੁਕ ਹੋ ਚੁਕੇ ਹਨ ਕਿ ਕੁਝ ਅਜਿਹੇ ਮਾਮਲਿਆਂ ਵਿਚ ਸਬੰਧਤ ਲੜਕੀ ਦੇ ਪਰਿਵਾਰ ਨੂੰ ਧਮਕੀਆਂ ਵੀ ਮਿਲੀਆਂ, ਗੁਰਦੁਆਰਿਆਂ ਦੀ ਤਾਲਾਬੰਦੀ ਕਰ ਦਿੱਤੀ ਗਈ ਤੇ ਹੁਣ ਕਈ ਲੜਕੀਆਂ ਅਜਿਹੇ ਮਿਲਗੋਭਾ ਵਿਆਹ ਲੁਕ ਛਿਪ ਕੇ ਕਰਾਉਣ ਲਈ ਮਜ਼ਬੂਰ ਵੀ ਹੋ ਰਹੇ ਹਨ। ਬੀਤੀ ੧੧ ਮਾਰਚ ਨੂੰ ਨਿਊਜ਼ ਚੈਨਲ ਬੀਬੀਸੀ ਏਸ਼ੀਆ ਨੈੱਟ ਦੀ ਇਸ ਮਾਮਲੇ ਦਾ ਪਰਦਾਫਾਸ਼ ਕਰਦੀ ਡਾਕੂਮੈਂਟਰੀ ਦੇ ਤੱਥਾਂ 'ਤੇ ਵਿਸ਼ਵਾਸ਼ ਕੀਤਾ ਜਾਏ ਤਾਂ ਇਹ ਇਕ ਤਲਖ ਹਕੀਕਤ ਹੈ। ਚੈਨਲ ਨੇ ਪੇਸ਼ ਕੀਤੀ ਡਾਕੂਮੈਂਟਰੀ ਵਿਚ ਇੰਕਸ਼ਾਫ ਕੀਤਾ ਹੈ ਕਿ ਬ੍ਰਿਟੇਨ ਦੇ ਕੁਝ ਗੁਰਦੁਆਰਿਆਂ ਵਿਚ ...
Read Full Story


ਨਵੇਂ ਪਰਵਾਸ ਕਾਨੂੰਨ ਨਾਲ ਢਾਈ ਲੱਖ ਭਾਰਤੀਆਂ ਦਾ ਹੋਵੇਗਾ ਪਾਰ ਉਤਾਰਾ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਆਸ ਹੈ ਕਿ ਉਨ੍ਹਾਂ ਵੱਲੋਂ ਜਿਹੜਾ ਵਿਆਪਕ ਪਰਵਾਸ ਸੁਧਾਰ ਕਾਨੂੰਨ ਲਿਆਂਦਾ ਜਾ ਰਿਹਾ ਹੈ, ਉਸ ਨਾਲ ਇਕ ਕਰੋੜ ਦਸ ਲੱਖ ਗੈਰ-ਕਾਨੂੰਨੀ ਪਰਵਾਸੀਆਂ ਨੂੰ ਲਾਭ ਪੁੱਜੇਗਾ। ਇਨ੍ਹਾਂ ਗੈਰ-ਕਾਨੂੰਨੀ ਪਰਵਾਸੀਆਂ ਵਿਚ ੨,੪੦,੦੦੦ ਭਾਰਤੀ ਹਨ। ਟੀਵੀ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਇਸ ਅਹਿਮ ਬਿੱਲ 'ਤੇ ਵਿਚਾਰ ਚਰਚਾ ਜਾਰੀ ਹੈ, ਪਰ ਹੁਣ ਤੱਕ ਇਸ ਬਿੱਲ ਉਪਰ ਜੋ ਵਿਚਾਰ-ਵਟਾਂਦਰਾ ਹੋਇਆ, ਉਸ ਤੋਂ ਆਸ ਹੈ ਕਿ ਇਹ ਕੰਮ ਸਿਰੇ ਚੜ੍ਹ ਜਾਵੇਗਾ। ਉਨ੍ਹਾਂ ਕਿਹਾ, ''ਇਸ ਸੋਧ ਨੂੰ ਛੇਤੀ ਤੇ ਸਹੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਰਿਪਬਲਿਕਨਾਂ ਤੇ ਡੈਮੋਕਰੇਟਾਂ ਦਾ ਇਸ ਉਪਰ ਰਲ ਕੇ ਕੰਮ ਕਰਨਾ ਅਹਿਮ ਹੋਵੇਗਾ। ਮੈਂ ਇਸ ਸੋਧ ਲਈ ਪੂਰਾ ਜ਼ੋਰ ਲਗਾ ਰਿਹਾ ਹਾਂ। ਆਸ ਹੈ ਕਿ ਸਭ ਠੀਕ ਹੋ ਜਾਵੇਗਾ।'' ਮੰਗਲਵਾਰ ...
Read Full Story


ਆਸਟ੍ਰੇਲੀਅਨ ਇਮੀਗ੍ਰੇਸ਼ਨ ਦੇ ਫ਼ੈਸਲੇ ਨਾਲ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਾਹਤ

ਬ੍ਰਿਸਬੇਨ (ਸ.ਸ.ਪਾਰ ਬਿਉਰੋ) ਆਸਟ੍ਰੇਲੀਆ ਇਮੀਗ੍ਰੇਸ਼ਨ ਵੱਲੋਂ ਲਏ ਇਤਿਹਾਸਕ ਫ਼ੈਸਲੇ ਨਾਲ ਹਜ਼ਾਰਾਂ ਦੀ ਗਿਣਤੀ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪੱਕੇ ਹੋਣ ਦਾ ਰਾਹ ਖੁੱਲ੍ਹ ਗਿਆ ਹੈ। ਵਿਭਾਗ ਦਾ ਇਹ ਫ਼ੈਸਲਾ ੨੦੦੮-੨੦੦੯ 'ਚ ਤੇ ੨੦੧੧ ਤੱਕ ਸਟੇਟ ਸਪਾਂਸਰਸ਼ਿਪ ਵਾਲੇ ਲੋਕਾਂ 'ਤੇ ਪਵੇਗਾ। ਇਮੀਗ੍ਰੇਸ਼ਨ ਕੰਸਲਟੈਂਟ ਜਸਪਾਲ ਸੰਧੂ ਦੀ ਜਾਣਕਾਰੀ ਅਨੁਸਾਰ ਜਿਨ੍ਹਾਂ ਨੇ ਵੀਜ਼ਾ ਸਬ ਕਲਾਸ ੪੮੭,੮੮੬ (ਆਸਟ੍ਰੇਲੀਆ 'ਚ) ਅਤੇ ੪੭੫ ਤੇ ੧੭੬ ਓਵਰਸੀਜ਼ ਸਾਲ ੨੦੧੦ ਵਾਲੇ ਅਰਜ਼ੀਧਾਰਕਾਂ ਨੇ ਜਦੋਂ ਸਟੇਟ ਸਪਾਂਸਰਸ਼ਿਪ ਲਈ ਅਰਜ਼ੀਆਂ ਦਿੱਤੀਆਂ ਸਨ ਤਾਂ ਸਟੇਟ ਵੱਲੋਂ ਮਿਲੀ ਮਨਜ਼ੂਰੀ ਨੂੰ ਫਾਰਮ ੧੧੦੦ ਦੇ ਨਾਲ ਇਮੀਗ੍ਰੇਸ਼ਨ ਨਾਲ ਅਪਡੇਟ (ਰਿਕਾਰਡ 'ਚ ਭਰਨਾ) ਕਰਨਾ ਸੀ ਪਰ ਕਿਸੇ ਕਾਰਨ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਇਹ ਕੰਮ ਨਾ ਹੋ ...
Read Full Story


ਅਕਾਲ ਤਖ਼ਤ ਨਾਲ ਮੱਥਾ ਲਾਉਣਾ ਮਹਿੰਗਾ ਪਿਆ ਸਰਨਾ ਨੂੰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਬਾਦਲ ਨੇ ਜਿਸ ਪ੍ਰਕਾਰ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ, ਉਸ ਦੀ ਆਸ ਖ਼ੁਦ ਬਾਦਲ ਦਲ ਦੇ ਲੀਡਰਾਂ ਨੂੰ ਵੀ ਨਹੀਂ ਸੀ। ਮਾਹਿਰਾਂ ਦਾ ਵਿਚਾਰ ਇਹ ਸੀ ਕਿ ਟੱਕਰ ਬਰਾਬਰ ਦੀ ਰਹੇਗੀ ਤੇ ਆਖ਼ਿਰ ਵਿਚ ਖਰੀਦੋ-ਫਰੋਖ਼ਤ ਦਾ ਸਿਲਸਿਲਾ ਚੱਲੇਗਾ ਜਾਂ ਜੋੜ-ਤੋੜ ਦੀ ਨੀਤੀ ਰਾਹੀਂ ਕਮੇਟੀ 'ਤੇ ਕਬਜ਼ਾ ਕੀਤਾ ਜਾਵੇਗਾ ਪਰ ਜਿਹੜੇ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਨੇ ਜੋੜ-ਤੋੜ ਜਾਂ ਖਰੀਦੋ-ਫਰੋਖ਼ਤ ਦੀ ਗੁੰਜ਼ਾਇਸ਼ ਹੀ ਨਹੀਂ ਛੱਡੀ। ਨਿਸ਼ਚਿਤ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਇਕ ਵਾਰ ਫ਼ਿਰ ਸਿੱਧ ਕਰ ਦਿੱਤਾ ਕਿ ਹੁਣ ਉਹ ਵੱਡੀਆਂ ਖੇਡਾਂ ਦਾ ਖਿਡਾਰੀ ਹੋ ਗਿਆ ਹੈ ਅਤੇ ਉਹ ਜੋ ਕੁਝ ਕਹਿੰਦਾ ਹੈ, ਉਹ ਕਰਕੇ ਵਿਖਾਉਂਦਾ ਹੈ। ਅਕਾਲੀ ਦਲ ਦਿੱਲੀ ਦੇ ...
Read Full Story


ਕੰਪਿਊਟਰ ਦੀ ਗ਼ਲਤੀ ਨਾਲ ਸੈਂਕੜੇ ਲੋਕਾਂ ਨੂੰ ਮਿਲੇ ਕੈਨੇਡਾ ਦੇ ਵੀਜ਼ੇ

ਟੋਰਾਂਟ (ਸ.ਸ.ਪਾਰ ਬਿਉਰੋ) ਕਈ ਵਰ੍ਹਿਆਂ ਤੋਂ ਉਡੀਕ ਰਹੇ ਅਤੇ ੧੫੦ ਦੇ ਕਰੀਬ ਲੋਕਾਂ ਦੇ ਉਸ ਵੇਲੇ ਭਾਗ ਜਾਗ ਪਏ ਜਦ ਕੈਨੇਡਾ ਦੇ ਆਵਾਸ ਮਹਿਕਮੇ ਦੇ ਕੰਪਿਊਟਰ ਨੇ ਗਲਤੀ ਨਾਲ ਉਨ੍ਹਾਂ ਨੂੰ ਵੀਜ਼ੇ ਜਾਰੀ ਕਰ ਦਿੱਤੇ। ਕੈਨੇਡਾ ਸਰਕਾਰ ਨੂੰ ਉਨ੍ਹਾਂ ਨੂੰ 'ਪੱਕੇ ਰਿਹਾਇਸ਼ੀ ਹੋਣ ਦਾ ਐਲਾਨ ਕਰਨਾ ਪੈ ਗਿਆ। ਇਹ ਲੋਕ ਉਨ੍ਹਾਂ ਹਜ਼ਾਰਾਂ ਅਰਜ਼ੀ ਦੇਣ ਵਾਲਿਆਂ ''ਚੋਂ ਹਨ ਜਿਨ੍ਹਾਂ ਦੀਆਂ ਅਰਜ਼ੀਆਂ ਕੈਨੇਡਾ ਨੇ ਬਗੈਰ ਵਿਚਾਰਿਆਂ ਮੋੜਨ ਲਈ ਰੱਖੀਆਂ ਸਨ। ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਆਵਾਸ ਮੰਤਰੀ ਜੇਸਨ ਕੈਨੀ ਨੇ ਆਪਣੇ ਅਹੁਦੇ ਦੀ ਤਾਕਤ' ਵਰਤਦਿਆਂ ਇਨ੍ਹਾਂ ਲੋਕਾਂ ਨੂੰ ਕੈਨੇਡਾ 'ਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਗਲਤੀ ਦਾ ਭਾਂਡਾ ਉਸ ਵੇਲੇ ਭੱਜਾ ਜਦ ਮੌਰੱਕੋ ਦੇ ਇੱਕ ਪਰਿਵਾਰ ਨੂੰ ਮਾਂਟਰੀਅਲ ਦੇ ਏਅਰਪੋਰਟ 'ਤੇ ਪਹੁੰਚ ਕੇ ਪਤਾ ਲੱਗਾ ਕਿ ਉਨ੍ਹਾਂ ...
Read Full Story


ਸਿੱਖਾਂ ਨਾਲ ਅੱਤਵਾਦੀ ਸ਼ਬਦ ਦੀ ਵਰਤੋਂ ਸੋਚ ਸਮਝ ਕੇ ਕਰੋ : ਕੈਨੇਡੀਅਨ ਪ੍ਰਧਾਨ ਮੰਤਰੀ

ਚੰਡੀਗੜ੍ਹ-ਬੀਤੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਸਟੀਫਨ ਹਾਰਪਰ ਆਪਣੇ ਭਾਰਤ ਦੌਰੇ ਦੌਰਾਨ ਆਪਣੀ ਪਤਨੀ,ਮੰਤਰੀ ਮੰਡਲ ਦੇ ਸਹਿਯੋਗੀਆਂ ਅਤੇ ਉਚ ਅਧਿਕਾਰੀਆਂ ਨਾਲ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦ ਪੁਰ ਸਾਹਿਬ ਵਿਖੇ ਨਤਮਸਤਕ ਹੋਏ। ਭਾਰਤ ਵਿੱਚ ਅਨੇਕ ਭਾਸ਼ਾਵਾਂ ਅਤੇ ਧਰਮ ਹੋਣ ਦੇ ਬਾਵਜੂਦ ਇਸ ਦੀ ਬਹੁਸੱਭਿਅਤਾ ਦੀ ਸਫਲਤਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ੍ਰੀ ਹਾਰਪਰ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਜਿਹੜੇ ਅਮੀਰ ਮੁਲਕ ਹੁੰਦੇ ਹਨ, ਉੱਥੇ ਵੱਖ-ਵੱਖ ਧਰਮਾਂ ਅਤੇ ਵਰਗਾਂ ਦੇ ਲੋਕ ਖੁਸ਼ਹਾਲ ਰਹਿੰਦੇ ਹਨ। ਪਰੰਤੂ ਇਹ ਹੈਰਾਨਗੀ ਦੀ ਗੱਲ ਹੈ ਕਿ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਗਰੀਬ ਅਤੇ ਪਛੜੇ ਲੋਕ ਹੋਣ ਦੇ ਬਾਵਜੂਦ ਵੀ ਇਸ ਨੇ ਆਪਣੇ ਲੋਕਤੰਤਰ ਅਤੇ ਆਪਣੀ ਬਹੁਸੱਭਿਅਤਾ ਨੂੰ ...
Read Full Story


1 2 > >>