HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਨਾਗਰਿਕਤਾ"
 
ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵਧੀਆਂ

ਓਟਾਵਾ (ਸ.ਸ.ਪਾਰ ਬਿਉਰੋ) ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵੱਧ ਗਈਆਂ ਹਨ। ਕੰਜਰਵੇਟਿਵ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਬਿੱਲ 'ਸੀ-੨੪' ਦੇ ਅਧੀਨ ਹੁਣ ਪਰਮਾਨੈਂਟ ਰੈਜੀਡੈਂਟਸ ਦੀਆਂ ਸ਼ਰਤਾਂ ਵਿਚ ਕੈਨੇਡਾ ਵਿਚ ਸਰੀਰਕ ਤੌਰ 'ਤੇ ਰਹਿਣ ਦੇ ਸਮੇਂ ਵਿਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਪੁਰਾਣੇ ਨਿਯਮਾਂ ਦੇ ਅਧੀਨ ਪਰਮਾਨੈਂਟ ਰੈਜ਼ੀਡੈਂਸੀ ਲਈ ਕੈਨੇਡਾ ਵਿਚ ਚਾਰ ਸਾਲਾਂ 'ਚੋਂ ਤਿੰਨ ਸਾਲ ਬਿਤਾਉਣੇ ਜ਼ਰੂਰੀ ਸਨ ਪਰ ਹੁਣ ਨਵੇਂ ਨਿਯਮਾਂ ਅਧੀਨ ੬ ਸਾਲਾਂ ਦਰਮਿਆਨ ੧੮੩ ਦਿਨ ਹਰੇਕ ਸਾਲ ਇੱਥੇ ਰਹਿਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਪਰਮਾਨੈਂਟ ਰੈਜੀਡੈਂਟ ਦਾ ਦਰਜਾ ਪ੍ਰਾਪਤ ਕਰਨ ਤੋਂ ਬਾਅਦ ਨਾਗਰਿਕਤਾ ਦੇ ਲਈ ਵੀ ਕੈਨੇਡਾ ਵਿਚ ਲਗਾਤਾਰ ਰਹਿਣਾ ਪਵੇਗਾ। ਜੇਕਰ ਉਹ ਕੈਨੇਡਾ ਤੋਂ ਬਾਹਰ ਰਹਿੰਦੇ ਹਨ ਪਰ ਕੰਮ ਪਬਲਿਕ ...
Read Full Story


ਕੈਨੇਡੀਅਨ ਨਾਗਰਿਕਤਾ ਲੈਣ ਲਈ ਉਡੀਕ ਹੋਈ ਹੋਰ ਲੰਬੀ

ਵੈਨਕੂਵਰ (ਸ.ਸ.ਪਾਰ ਬਿਉਰੋ)-ਕੈਨੇਡਾ ਦੇ ਪੱਕੇ ਵਸਨੀਕਾਂ ਨੂੰ ਹੁਣ ਕੈਨੇਡੀਅਨ ਨਾਗਰਿਕ ਬਣਨ ਲਈ ਪਹਿਲਾਂ ਨਾਲੋਂ ਇੱਕ ਸਾਲ ਹੋਰ ਵਧੇਰੇ ਉਡੀਕ ਕਰਨੀ ਹੋਵੇਗੀ । ਕੈਨੇਡਾ ਸਰਕਾਰ ਨੇ ਨਾਗਰਿਕਤਾ ਹਾਸਲ ਕਰਨ ਦੇ ਚਾਹਵਾਨ ਯੋਗ ਬਿਨੈਕਾਰਾਂ ਦੀ ਕੈਨੇਡਾ 'ਚ ਪੱਕੀ ਠਾਹਰ ਹੋਣ ਦੇ ਸਮੇਂ 'ਚ ਇੱਕ ਸਾਲ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ । ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰੀ ਕਰਿਸ ਅਲੈਕਜ਼ਾਂਦਰ ਮੁਤਾਬਕ ਹੁਣ ਨਾਗਰਿਕ ਬਣਨ ਲਈ ਅਰਜ਼ੀ ਦੇਣ ਤੋਂ ਪਹਿਲਾਂ ਛੇ ਸਾਲਾਂ 'ਚੋਂ ਚਾਰ ਸਾਲ ਕੈਨੇਡਾ 'ਚ ਰਹਿਣਾ ਲਾਜ਼ਮੀ ਹੋਵੇਗਾ । ਇਸ ਤੋਂ ਇਲਾਵਾ ਇਨ੍ਹਾਂ ਛੇ ਸਾਲਾਂ 'ਚੋਂ ਹਰ ਸਾਲ ੧੮੩ ਦਿਨ ਕੈਨੇਡਾ 'ਚ ਗੁਜ਼ਾਰਨੇ ਹੋਣਗੇ । ਧੋਖਾਧੜੀ ਕਰਕੇ ਕੈਨੇਡੀਅਨ ਨਾਗਰਿਕਤਾ ਹਾਸਿਲ ਕਰਨ ਵਾਲਿਆਂ ਲਈ ਹੁਣ ਪੰਜ ਸਾਲ ਕੈਦ ਜਾ ਇੱਕ ਲੱਖ ਡਾਲਰ ਦੇ ਜ਼ੁਰਮਾਨੇ ਦੀ ਵਿਵਸਥਾ ...
Read Full Story


ਯੂਰਪੀ ਨਾਗਰਿਕਤਾ ਮੁੱਲ ਖਰੀਦੋ-ਮਾਲਟਾ ਵੱਲੋਂ ਇਸ ਨੂੰ ਮਨਜੂਰੀ

ਰੋਮ (ਇਟਲੀ) (ਸ.ਸ.ਪਾਰ ਬਿਉਰੋ) ਮਾਲਟਾ ਯੂਰਪੀਅਨ ਸੰਘ ਦਾ ਹਿੱਸਾ ਹੈ ਅਤੇ ਇਹ ਸਮੁੰਦਰੀ ਤੱਟ 'ਤੇ ਮੈਡੀਟੇਰੀਅਨ ਸਮੁੰਦਰੀ ਹਿੱਸੇ ਨਾਲ ਲੱਗਦਾ ਹੈ, ਜੋ ਕਿ ਇਟਲੀ ਦੇ ਸ਼ਹਿਰ ਸਚੀਲੀਆ ਤੋਂ ਤਕਰੀਬਨ ੮੦ ਕਿਲੋਮੀਟਰ ਸਾਊਥ ਵੱਲ ਨੂੰ ਅਤੇ ਤੁਨੀਸ਼ੀਆ ਤੇ ਲਿਬੀਆ ਤੋਂ ਇਸ ਦੀ ਦੂਰੀ ਤਕਰੀਬਨ ੩੦੦ ਕਿਲੋਮੀਟਰ ਦੀ ਹੈ। ਬੀਤੇ ਦਿਨੀਂ ਮਾਲਟਾ ਦੀ ਪਾਰਲੀਮੈਂਟ ਨੇ ਯੂਰਪੀਅਨ ਸੰਘ ਨੂੰ ਵਿਸ਼ਵਾਸ਼ ਵਿਚ ਲੈਂਦਿਆਂ ਨਵੀਂ ਸਰਵਜਨਿਕ ਘੋਸ਼ਣਾ ਕੀਤੀ, ਜਿਸ ਨੇ ਮਾਲਟਾ ਦੀ ਨਾਗਰਿਕਤਾ ਲੈਣ ਦਾ ਢੰਗ-ਤਰੀਕਾ ਹੀ ਬਦਲ ਦਿੱਤਾ। ਪਾਰਲੀਮੈਂਟ ਵੱਲੋਂ ਕੀਤੀ ਗਈ ਘੋਸ਼ਣਾ ਅਨੁਸਾਰ ਮਾਲਟਾ ਦੀ ਨਾਗਰਿਕਤਾ ਹਰ ਉਹ ਵਿਅਕਤੀ ਲੈ ਸਕਦਾ ਹੈ ਜੋ ੬੫੦ ਮਿਲਾ ਯੂਰੋ ਖਰਚ ਸਕੇ। ਵੈਸੇ ਤਾਂ ਇਸ ਤੋਂ ਪਹਿਲਾਂ ਸਾਈਪਰਸ ਅਤੇ ਸਪੇਨ ਵਿਦੇਸ਼ੀਆਂ ਨੂੰ ਨਿਵਾਸ ਆਗਿਆ ਦੇਣ ਲਈ ਮੋਟੀਆਂ ਰਕਮਾਂ ਜਾਂ ਜਾਇਦਾਦ ...
Read Full Story


ਬੈਲਜ਼ੀਅਮ ਦੀ ਨਾਗਰਿਕਤਾ ਲੈਣੀ ਹੋਈ ਹੋਰ ਔਖੀ

ਈਪਰ, ਬੈਲਜ਼ੀਅਮ (ਸ.ਸ.ਪਾਰ ਬਿਉਰੋ) ਬੈਲਜ਼ੀਅਮ ਸਰਕਾਰ ਨੇ ਪ੍ਰਵਾਸੀਆਂ ਦੇ ਆ ਰਹੇ ਹੜ ਨੂੰ ਰੋਕਣ ਲਈ ਸਖਤ ਕਦਮ ਚੁਕਦਿਆਂ ਇਥੋ ਦੀ ਨਾਗਰਿਕਤਾ ਲੈਣੀ ਹੋਰ ਮੁਸਕਲ ਕਰ ਦਿੱਤੀ ਹੈ । ਨਵਾਂ ਕਾਨੂੰਨ ਜੋ ਪਹਿਲੀ ਜਨਵਰੀ ੨੦੧੩ 'ਤੋ ਲਾਗੂ ਹੋ ਜਾਵੇਗਾ ਅਧੀਨ ਦਿੱਤੀ ਜਾਣ ਵਾਲੀ ਅਰਜੀ ਦੇ ਨਾਲ ੧੫੦ ਯੂਰੋ ( ਤਕਰੀਬਨ ਦਸ ਹਜਾਰ ਭਾਰਤੀ ਰੁਪਏ ) ਫੀਸ ਵੀ ਭਰਨੀ ਲਾਜਮੀ ਹੈ ਜੋ ਹੁਣ ਤੱਕ ਮੁਫਤ ਸੀ । ਅਕਤੂਬਰ ੨੦੧੨ 'ਚ ਲੋਕ ਸਭਾ 'ਚ ਪਾਸ ਇੱਕ ਬਿਲ ਮੁਤਾਬਕ ਵਿਆਹ ਕਰਵਾ ਕੇ ਜਾਂ ਤਿੰਨ ਸਾਲ ਬਾਅਦ ਦਿੱਤੀ ਜਾਣ ਵਾਲੀ ਅਰਜੀ ਹੁਣ ਸੱਤ ਸਾਲ ਬਾਅਦ ਅਤੇ ੭ ਸਾਲ ਇਥੇ ਰਹਿਣ 'ਤੋ ਬਾਅਦ ਦਿੱਤੀ ਜਾਣ ਵਾਲੀ ਅਰਜੀ ਹੁਣ ੧੦ ਸਾਲਾਂ ਬਾਅਦ ਦਿੱਤੀ ਜਾ ਸਕੇਗੀ । ਜੋ ਪਹਿਲਾਂ ਤਿੰਨ ਸਾਲ ਬੈਲਜ਼ੀਅਮ ਰਹਿਦੇ ਹੋਣ 'ਤੋ ਬਾਅਦ ਨਾਤੁਰਲਾਈਜੇਸ਼ਨ ਅਪਲਾਈ ਕਰ ਸਕਦੇ ਸੀ ਉਹ ਹੁੱਣ ਸਿਰਫ ਅਸਾਧਾਰਨ ...
Read Full Story


ਕੈਨੇਡੀਅਨ ਨਾਗਰਿਕਤਾ ਲੈਣ ਲਈ ਉਡੀਕ ਹੋਈ ਹੋਰ ਲੰਮੀ

ਟੋਰਾਂਟੋ (ਸ.ਸ.ਪਾਰ ਬਿਉਰੋ) ਕੈਨੇਡਾ ਸਰਕਾਰ ਮੁਲਕ ਅੰਦਰ ਨਾਗਰਿਕਤਾ ਧੋਖਾਧੜੀ ਨੂੰ ਨੱਥ ਪਾਉਣ ਲਈ ਹੋਰ ਨਿਯਮ ਲਾਗੂ ਕਰ ਰਹੀ ਹੈ, ਜਿਸ ਨਾਲ ਹਜ਼ਾਰਾਂ ਆਵਾਸੀਆਂ ਨੂੰ ਪੂਰੇ ਤੌਰ 'ਤੇ ਇੱਥੋਂ ਦਾ ਨਾਗਰਿਕ ਬਣਨ ਲਈ ਕਈ ਵਰ੍ਹੇ ਉਡੀਕਣਾ ਪੈ ਸਕਦਾ ਹੈ। ਆਵਾਸ ਮਹਿਕਮੇ ਦੇ ਸੂਤਰਾਂ ਮੁਤਾਬਕ ਇਹ ਉਡੀਕ ੯ ਸਾਲ ਤੱਕ ਦੀ ਹੋ ਸਕਦੀ ਹੈ। ਹੁਣ ਤੱਕ ਸਥਾਈ ਸ਼ਹਿਰੀ (ਪੀਆਰ) ਆਵਾਸੀ ੩ ਸਾਲ ਬਾਅਦ ਦਰਖਾਸਤ ਦੇ ਸਕਦਾ ਸੀ ਅਤੇ ਕਾਗਜ਼ੀ ਕਾਰਵਾਈ 'ਤੇ ੨੧ ਮਹੀਨੇ ਹੋਰ ਲਗਦੇ ਸਨ, ਜਿਸ ਨਾਲ ਕੁੱਲ ਮਿਲਾ ਕੇ ਪੰਜ ਸਾਲ 'ਚ ਉਹ ਨਾਗਰਿਕਤਾ ਹਾਸਲ ਕਰ ਲੈਂਦਾ ਸੀ। ਆਵਾਸ ਮਹਿਕਮੇ ਨੇ ਪਿਛਲੇ ਸਾਲ ਮਈ ਵਿਚ ਇਨ੍ਹਾਂ ਦਰਖਾਸਤਕਾਰਾਂ ਨੂੰ ਚਾਰ ਸਫ਼ਿਆਂ ਦਾ ਪ੍ਰਸ਼ਨੋਤਰੀ ਫਾਰਮ ਤੇ ਟੈਕਸ ਰਿਟਰਨਾਂ ਨਾਲ ਨੱਥੀ ਕਰਨ ਲਈ ਕਿਹਾ ਸੀ ਤਾਂ ਜੋ ਬੰਦੇ ਦਾ ਕੈਨੇਡਾ ਵਿਚ ਰਹਿੰਦੇ ਹੋਣਾ ਯਕੀਨੀ ...
Read Full Story


ਵੱਡੀ ਗਿਣਤੀ ਕੈਨੇਡੀਅਨਾਂ ਦੀ ਨਾਗਰਿਕਤਾ ਖ਼ਤਰੇ 'ਚ

ਟਰਾਂਟੋ, ਜਾਅਲੀ ਤਰੀਕੇ ਨਾਲ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਤੋਂ ਜਲਦੀ ਹੀ ਕੈਨੇਡਾ ਦੀ ਸ਼ਹਿਰੀਅਤ ਖੋਹ ਲਈ ਜਾਵੇਗੀ। ਮੁਲਕ ਦੇ ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਨੇ ਕਿਹਾ, ''ਅਜਿਹੇ ੧੮੦੦ ਦੇ ਕਰੀਬ ਬੰਦੇ ਪਛਾਣ ਲਏ ਗਏ ਹਨ, ਜੋ ਪਿਛਲੇ ਸਾਲਾਂ ਵਿਚ ਧੋਖਾਧੜੀਆਂ ਨਾਲ ਕੈਨੇਡਾ ਦੇ ਸ਼ਹਿਰੀ ਬਣ ਬੈਠੇ ਹਨ ਪਰ ਅਸੀਂ ਅਜਿਹੇ ਅਨਸਰਾਂ ਨੂੰ ਖਬਰਦਾਰ ਕਰਨਾ ਚਾਹੁੰਦੇ ਹਾਂ ਕਿ ਕੈਨੇਡਾ ਦੀ ਨਾਗਰਿਕਤਾ ਕੋਈ ਵਿਕਾਊ ਮਾਲ ਨਹੀਂ ਹੈ।'' ਕੇਂਦਰੀ ਪੁਲੀਸ ਆਰ.ਸੀ.ਐਮ.ਪੀ.'ਅਤੇ ਇਮੀਗ੍ਰੇਸ਼ਨ ਮਹਿਕਮੇ ਦੀ ਤਿੰਨ ਸਾਲ ਤੋਂ ਚਲਦੀ ਖੁਫੀਆ ਪੜਤਾਲ ਸਦਕਾ ਇਹ ਪਰਦਾਫਾਸ਼ ਹੋਇਆ ਹੈ ਕਿ ਕਈ ਏਜੰਟਾਂ ਰਾਹੀਂ ਫਰਜ਼ੀ ਅਰਜ਼ੀਆਂ ਅਤੇ ਜਾਅਲੀ ਸਰਟੀਫਿਕੇਟਾਂ ਨਾਲ ਅਜਿਹੇ ਅਨਸਰ ਕੈਨੇਡਾ ਦੇ ਨਾਗਰਿਕ ਬਣ ਗਏ ਹਨ। ਮੰਤਰੀ ਨੇ ਇਹ ਵੀ ਸੰਕੇਤ ਦਿਤੇ ਹਨ ਕਿ ਬਹੁਤ ...
Read Full Story


1