HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਨਵੇਂ"
 
ਨਵੇਂ ਵਰ੍ਹੇ ਤੋਂ ਸ਼ੁਰੂ ਹੋਵੇਗਾ ਕੈਨੇਡਾ ਦਾ ਨਵਾਂ ਐਕਸਪ੍ਰੈਸ ਵੀਜ਼ਾ

ਕੈਨੇਡਾ (ਸ.ਸ.ਪਾਰ ਬਿਉਰੋ) ਆਰਥਿਕ ਆਧਾਰ ਤੇ ਕੈਨੇਡਾ ਆਉਣ ਦੇ ਚਾਹਵਾਨ ਵਿਦੇਸ਼ੀਆਂ ਲਈ ਵੀਜ਼ਾ ਜਾਰੀ ਰਹੇਗਾ ਪਰ ਹੁਣ ਇਸਨੂੰ 'ਐਕਸਪ੍ਰੈਸ ਐਂਟਰੀ' ਵੀਜ਼ਾ ਆਖਿਆ ਜਾਵੇਗਾ।ਇਹ ਨਵਾਂ ਵੀਜ਼ਾ ਜਨਵਰੀ ੨੦੧੫ ਤੋਂ ਆਰੰਭ ਹੋਵੇਗਾ।ਇਸ ਰਾਹੀਂ ਕਾਮਿਆਂ ਦੀਆਂ ਖੇਤਰੀ ਕਮੀਆਂ ਨਾਲ ਸਿੰਜਿਆ ਜਾਵੇਗਾ। ਇਹ ਵੀਜ਼ਾ ਲੈਣ ਵਾਲੇ ਉਹ ਉਮੀਦਵਾਰ ਹੋਣਗੇ ਜਿਨ੍ਹਾਂ ਕੋਲ ਕੈਨੇਡਾ ਦੇ ਕਿਸੇ ਕਾਰੋਬਾਰੀ ਅਦਾਰੇ ਦਫਤਰ ਜਾਂ ਕਿਸੇ ਉੱਦਮੀ ਤੋਂ ਨੋਕਰੀ ਲਈ ਪੇਸ਼ਕਸ਼ ਮਿਲੀ ਹੋਵੇਗੀ ਜਾਂ ਉਹ ਸੂਬਾਈ ਨਾਮਜ਼ਦ ਹੋਣਾ ਚਾਹੀਦਾ ਹੈ ਅਜਿਹੇ ਵਿਅਕਤੀਆਂ ਨੂੰ ਤੁਰੰਤ ਪੀ ਆਰ ਲਈ ਸੱਦਿਆ ਜਾਵੇਗਾ। ਉਪੋਕਤ ਐਲਾਨ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਸ਼੍ਰੀ ਕ੍ਰਿਸ ਅਲੈਗਜੈਂਡਰ ਨੇ ਕੀਤਾ।ਉਨ੍ਹਾਂ ਇਹ ਵੀ ਆਖਿਆ ਕਿ ਇਸਦੇ ਮੁਕਾਬਲੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਕੇਵਲ ਖਾਲ਼ੀ ਅਸਾਮੀਆਂ ...
Read Full Story


ਕੈਨੇਡਾ ਆ ਕੇ ਵੀ ਨਵੇਂ ਪ੍ਰਵਾਸੀਆਂ ਨੂੰ ਕਰਨਾ ਪੈਂਦਾ ਹੈ ਬਹੁਤ ਜ਼ਿਆਦਾ ਸੰਘਰਸ਼

ਵੈਨਕੂਵਰ (ਸ.ਸ.ਪਾਰ ਬਿਉਰੋ) ਹਰ ਸਾਲ ਸਮੁੱਚੇ ਵਿਸ਼ਵ ਤੋਂ ਲੱਖਾਂ ਲੋਕ ਆਪਣੇ ਇੱਕ ਬਿਹਤਰ ਭਵਿੱਖ ਲਈ ਕੈਨੇਡਾ ਆਉਂਦੇ ਹਨ।ਉਨਾਂ 'ਚੌ ਕਈ ਤਾਂ ਸ਼ਰਨਾਰਥੀ ਹੁੰਦੇ ਹਨ ਅਤੇ ਕਈ ਕਾਨੂੰਨੀ ਤੋਰ ਤੇ ਪ੍ਰਵਾਸੀ ਵਜੋਂ ਆਉਂਦੇ ਹਨ ਅਤੇ ਜਾਂ ਕੁਝ ਨੇ ਵਿਆਹ ਕਰਵਾਉਣ ਤੋਂ ਬਾਅਦ ਆਪਣਾ ਨਵਾਂ ਜੀਵਨ ਸ਼ੁਰੂ ਕਰਨਾ ਹੁੰਦਾ ਹੈ।ਕੈਨੇਡਾ ਦੇ ਵੀਜ਼ੇ ਲਈ ਅਰਜ਼ੀ ਦੇਣੀ ਬਹੁਤ ਅੋਖੀ ਹੈ ਅਤੇ ਕਈ ਤਰਾਂ੍ਹ ਦੇ ਇੰਟਰਵਿਉ ਦੇਣੇ ਪੈਂਦੇ ਹਨ। ਪਰ ਜਦੋਂ ਉਹ ਅਰਜ਼ੀ ਪ੍ਰਵਾਨ ਹੋ ਜਾਂਦੀ ਹੈ, ਤਾਂ ਉਸਦੀ ਕੀਮਤ ਵੀ ਸਮਝ ਆaਂਦੀ ਹੈ ਅਤੇ ਖੁਸ਼ੀ ਵੀ ਬਹੁਤ ਮਿਲਦੀ ਹੈ। ਫਿਰ ਇੱਥੇ ਆ ਕੇ ਸਭ ਤੋਂ ਪਹਿਲਾਂ ਆਪਣਾ ਹੈਲਥ ਕਾਰਡ ਬਣਵਾਉਣਾ ਪੈਂਦਾ ਹੈ, ਫਿਰ ਡਰਾਈਵਿੰਗ ਲਾਇਸੈਂਸ, ਸਥਾਈ ਰਿਹਾਇਸ਼ (ਪਰਮਾਨੈਂਟ ਰੈਜ਼ੀਡੈਂਸੀ ਜਾਂ ਪੀ ਆਰ) ਦਾ ਕਾਰਡ ਲੈਣੇ ਹੁੰਦੇ ਹਨ ਅਤੇ ਕੈਨੇਡੀਅਨ ਨਾਗਰਿਕਤਾ ਵੀ ਹਾਸਲ ...
Read Full Story


ਸਫਲਤਾ ਦਾ ਮੰਤਰ ਹੈ ਨਵੇਂ ਰਾਹਾਂ ਦੀ ਤਲਾਸ਼

ਜ਼ਿੰਦਗੀ ਵਿਚ ਹਰ ਵਿਅਕਤੀ ਕਾਮਯਾਬੀ ਚਾਹੁੰਦਾ ਹੈ। ਹਰ ਮਨੁੱਖ ਚਾਹੁੰਦਾ ਹੈ ਕਿ ਉਹ ਸਫਲਤਾ ਦੇ ਸਿਖਰ ਤੇ ਪਹੁੰਚੇ। ਸਫਲ ਹੋਣ ਲਈ ਜ਼ਰੂਰੀ ਹੁੰਦਾ ਹੈ ਕਿ ਤੁਹਾਡੇ ਅੰਦਰ ਆਪਣੇ ਖੇਤਰ ਵਿਚ ਸਰਵੋਤਮ ਸਥਾਨ ਹਾਸਲ ਕਰਨ ਦੀ ਇੱਛਾ ਹੋਵੇ। ਕਿਸੇ ਨੇ ਕਿਹਾ ਹੈ ਕਿ ਅਸੀਂ ਸਾਰੇ ਇਕੋ ਹੀ ਅਸਮਾਨ ਹੇਠ ਰਹਿੰਦੇ ਹਾਂ ਪਰ ਸਾਡਾ ਸਭ ਦਾ ਅਸਮਾਨ ਇਕੋ ਜਿਹਾ ਨਹੀ ਹੈ। ਸਫਲ ਮਨੁੱਖਾਂ ਦੇ ਅਸਮਾਨ ਵਿਚ ਸੂਰਜ ਹਮੇਸ਼ਾ ਚਮਕਦਾ ਨਜ਼ਰੀ ਪੈਂਦਾ ਹੈ, ਰਾਤਾਂ ਨੂੰ ਤਾਰੇ ਟਿਮਟਿਮਾਉਂਦੇ ਰਹਿੰਦੇ ਹਨ। ਅਜਿਹੇ ਮਨੁੱਖਾਂਦੇ ਜੀਵਨ ਵਿਚ ਮੱਸਿਆ ਨਹੀਂ ਆਉਂਦੀ। ਸਫਲਤਾ ਦਾ ਅਰਥ ਹੈ ਜਿੱਤਣਾ। ਹਰ ਮੈਦਾਨ ਵਿਚ ਫਤਿਹ ਪਾਉਣਾ। ਸਫਲਤਾ ਦਾ ਅਰਥ ਹੈ ਅਮੀਰੀ। ਸਫਲਤਾ ਦਾ ਅਰਥ ਹੈ ਦੌਲਤ, ਸ਼ੋਹਰਤ ਅਤੇ ਸੱਤਾ ਪ੍ਰਾਪਤ ਕਰਨਾ। ਸਫਲਤਾ ਦਾ ਅਰਥ ਹੈ ਹਰ ਕਿਸਮ ਦਾ ਸੁਖ, ਹਰ ਕਿਸਮ ਦੀ ਸੁਵਿਧਾ/ਸਫਲਤਾ ...
Read Full Story


ਸਾਊਦੀ ਅਰਬ 'ਚ ਨਵੇਂ ਕਾਨੂੰਨ ਤੋਂ ਘਬਰਾਏ ਭਾਰਤੀ

ਨਵੀਂ ਦਿੱਲੀ (ਸ.ਸ.ਪਾਰ ਬਿਉਰੋ) ਸਾਊਦੀ ਅਰਬ ਵੱਲੋਂ ਆਪਣੇ ਦੇਸ਼ ਦੀ ਬੇਰੁਜ਼ਗਾਰੀ ਹਟਾਉੁਣ ਲਈ ਲਿਆਂਦੇ ਨਵੇਂ ਕਾਨੂੰਨ 'ਨਿਤਾਕਤ' ਦੇ ਚਲਦੇ ਕਈ ਭਾਰਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਇਸ ਕਾਨੂੰਨ ਦੇ ਆਉੁਣ ਤੋਂ ਬਾਅਦ ਸਭ ਤੋਂ ਵੱਧ ਚਿੰਤਾ 'ਚ ਕੇਰਲਾ ਸਰਕਾਰ ਹੈ ਕਿਉਂਕਿ ਸਾਊਦੀ ਅਰਬ 'ਚ ਕੰਮ ਕਰ ਰਹੇ ਭਾਰਤੀਆਂ 'ਚੋਂ ਸਭ ਤੋਂ ਵੱਧ ਤਦਾਦ ਕੇਰਲ ਦੇ ਲੋਕਾਂ ਦੀ ਹੈ ਪਰ ਉਥੇ ਵਸ ਰਹੇ ਜਾਂ ਕੰਮ ਕਰ ਰਹੇ ਪੰਜਾਬੀਆਂ ਦੀ ਗਿਣਤੀ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਕ ਅਨੁਮਾਨ ਅਨੁਸਾਰ ਸਾਲ ੨੦੧੧ 'ਚ ਮੱਧ ਪੂਰਬੀ ਦੇਸ਼ਾਂ ਅਤੇ ਸਾਊਦੀ ਅਰਬ 'ਚ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ੨ ਲੱਖ ੫੦ ਹਜ਼ਾਰ ਸੀ। ਸਾਲ ੨੦੧੧ ਦੇ ਅੰਕੜਿਆਂ ਮੁਤਾਬਿਕ , ਘੱਟੋ-ਘੱਟ ੫ ਲੱਖ ੭੦ ਹਜ਼ਾਰ ਕੇਰਲ ਅਤੇ ਪੰਜਾਬ ਦੇ ਵਸਨੀਕ ਸਾਊਦੀ ਅਰਬ 'ਚ ਕੰਮ ਕਰ ਰਹੇ ...
Read Full Story


ਕੈਨੇਡਾ ਸਰਕਾਰ ਵੱਲੋਂ ਪੁਆਇੰਟ ਸਿਸਟਮ ਦੇ ਨਵੇਂ ਢਾਂਚੇ ਦਾ ਐਲਾਨ

ਕੈਲਗਰੀ (ਸ.ਸ.ਪਾਰ ਬਿਊਰੋ) ਕੈਨੇਡਾ ਸਰਕਾਰ ਦੇ ਇੰਮੀਗਰੇਸ਼ਨ ਮੰਤਰਾਲੇ ਨੇ ਨਵੇਂ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ (ਪੁਆਇੰਟ ਸਿਸਟਮ) ਦਾ ਬਕਾਇਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਆ ਕੇ ਵੱਸਣ ਦੇ ਚਾਹਵਾਨ ਲੋਕਾਂ ਵੱਲੋਂ ਇਸ ਦੀ ਲੰਮੇ ਅਰਸੇ ਤੋਂ ਉਡੀਕ ਕੀਤੀ ਜਾ ਰਹੀ ਸੀ। ਨਵੀਆਂ ਸ਼ਰਤਾਂ ਅਨੁਸਾਰ ਹੁਣ ਕੈਨੇਡਾ ਆ ਕੇ ਵੱਸਣਾ ਕਾਫੀ ਔਖਾ ਹੋਵੇਗਾ। ਇਸ ਪ੍ਰੋਗਰਾਮ ਬਾਰੇ ਉਦੋਂ ਵਿਵਾਦ ਛਿੜ ਗਿਆ ਸੀ ਜਦੋਂ ਕੈਨੇਡਾ ਸਰਕਾਰ ਨੇ ਕੁਝ ਅਰਜ਼ੀਆਂ ਵਾਪਸ ਮੋੜਨ ਦਾ ਫੈਸਲਾ ਲਿਆ ਸੀ। ਕੈਨੇਡਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਨਵੀਆਂ ਤਬਦੀਲੀਆਂ ਤੋਂ ਬਾਅਦ ਅਰਜ਼ੀਕਰਤਾ ਨੂੰ ਲੰਮੀ ਉਡੀਕ ਨਹੀਂ ਕਰਨੀ ਪਵੇਗੀ। ਨਵੇਂ ਪ੍ਰੋਗਰਾਮ ਤਹਿਤ ਅਰਜ਼ੀਆਂ ੪ ਮਈ, ੨੦੧੩ ਤੋਂ ਲਈਆਂ ਜਾ ਸਕਣਗੀਆਂ। ਹੁਣ ੨੪ ਕਿੱਤਿਆਂ ਵਿਚ ਮਾਹਿਰ ਅਤੇ ਯੋਗਤਾ ਪ੍ਰਾਪਤ ਵਿਅਕਤੀ ਹੀ ...
Read Full Story


ਨਵੇਂ ਪਰਵਾਸ ਕਾਨੂੰਨ ਨਾਲ ਢਾਈ ਲੱਖ ਭਾਰਤੀਆਂ ਦਾ ਹੋਵੇਗਾ ਪਾਰ ਉਤਾਰਾ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਆਸ ਹੈ ਕਿ ਉਨ੍ਹਾਂ ਵੱਲੋਂ ਜਿਹੜਾ ਵਿਆਪਕ ਪਰਵਾਸ ਸੁਧਾਰ ਕਾਨੂੰਨ ਲਿਆਂਦਾ ਜਾ ਰਿਹਾ ਹੈ, ਉਸ ਨਾਲ ਇਕ ਕਰੋੜ ਦਸ ਲੱਖ ਗੈਰ-ਕਾਨੂੰਨੀ ਪਰਵਾਸੀਆਂ ਨੂੰ ਲਾਭ ਪੁੱਜੇਗਾ। ਇਨ੍ਹਾਂ ਗੈਰ-ਕਾਨੂੰਨੀ ਪਰਵਾਸੀਆਂ ਵਿਚ ੨,੪੦,੦੦੦ ਭਾਰਤੀ ਹਨ। ਟੀਵੀ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਇਸ ਅਹਿਮ ਬਿੱਲ 'ਤੇ ਵਿਚਾਰ ਚਰਚਾ ਜਾਰੀ ਹੈ, ਪਰ ਹੁਣ ਤੱਕ ਇਸ ਬਿੱਲ ਉਪਰ ਜੋ ਵਿਚਾਰ-ਵਟਾਂਦਰਾ ਹੋਇਆ, ਉਸ ਤੋਂ ਆਸ ਹੈ ਕਿ ਇਹ ਕੰਮ ਸਿਰੇ ਚੜ੍ਹ ਜਾਵੇਗਾ। ਉਨ੍ਹਾਂ ਕਿਹਾ, ''ਇਸ ਸੋਧ ਨੂੰ ਛੇਤੀ ਤੇ ਸਹੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਰਿਪਬਲਿਕਨਾਂ ਤੇ ਡੈਮੋਕਰੇਟਾਂ ਦਾ ਇਸ ਉਪਰ ਰਲ ਕੇ ਕੰਮ ਕਰਨਾ ਅਹਿਮ ਹੋਵੇਗਾ। ਮੈਂ ਇਸ ਸੋਧ ਲਈ ਪੂਰਾ ਜ਼ੋਰ ਲਗਾ ਰਿਹਾ ਹਾਂ। ਆਸ ਹੈ ਕਿ ਸਭ ਠੀਕ ਹੋ ਜਾਵੇਗਾ।'' ਮੰਗਲਵਾਰ ...
Read Full Story


ਭਾਰਤੀ ਕਾਮਿਆਂ ਨੂੰ ਇੰਗਲੈਂਡ 'ਚ ਸੈਟਲ ਹੋਣ ਤੋਂ ਰੋਕਣ ਲਈ ਨਵੇਂ ਨਿਯਮ

ਲੰਡਨ (ਸ.ਸ.ਪਾਰ ਬਿਉਰੋ) ਇੰਗਲੈਂਡ ਸਰਕਾਰ ਨੇ ਆਪਣੇ ਇੱਕ ਤਾਜ਼ਾ ਐਲਾਨ ਵਿੱਚ ਕਿਹਾ ਹੈ ਕਿ ਭਾਰਤ ਸਮੇਤ ਯੂਰੋਪੀਅਨ ਯੂਨੀਅਨ ਤੋਂ ਬਾਹਰਲੇ ਹੋਰ ਦੇਸ਼ਾਂ ਦੇ ਹੁਨਰਮੰਦ ਤੇ ਪੇਸ਼ਾਵਰਾਨਾ (ਪ੍ਰੋਫ਼ੈਸ਼ਨਲ) ਕਾਮਿਆਂ ਨੂੰ ਹਰ ਹਾਲਤ ਵਿੱਚ ਆਪੋ ਆਪਣੇ ਵਤਨਾਂ ਨੂੰ ਪਰਤਣਾ ਹੋਵੇਗਾ, ਜਦੋਂ ਉਨ੍ਹਾਂ ਦੇ ਵਰਕ ਵੀਜ਼ਿਆਂ ਦੀ ਮਿਆਦ ਪੁੱਗ ਜਾਵੇਗੀ। ਜਦ ਕਿ ਹੁਣ ਤੱਕ ਅਜਿਹਾ ਸਿਸਟਮ ਲਾਗੂ ਰਿਹਾ ਹੈ ਕਿ ਜਿਹੜਾ ਪ੍ਰਵਾਸੀ ਕਾਮਾ ਇੰਗਲੈਂਡ 'ਚ ਪੰਜ ਵਰ੍ਹੇ ਕੰਮ ਕਰ ਲੈਂਦਾ ਸੀ, ਉਸ ਨੂੰ ਇਸ ਦੇਸ਼ ਵਿੱਚ ਹਮੇਸ਼ਾ ਲਈ ਸੈਟਲ ਹੋਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਸੀ। ਪ੍ਰਧਾਨ ਮੰਤਰੀ ਸ੍ਰੀ ਡੇਵਿਡ ਕੇਮਰੌਨ ਦੀ ਅਗਵਾਈ ਹੇਠਲੀ ਸਰਕਾਰ ਨੇ ਪਹਿਲਾਂ ਹੀ ਇਮੀਗ੍ਰੇਸ਼ਨ ਵਿੱਚ ਵੱਡੀਆਂ ਕਟੌਤੀਆਂ ਕਰਨ ਦਾ ਐਲਾਨ ਕੀਤਾ ਹੋਇਆ ਹੈ, ਇਸੇ ਲਈ ਹੁਣ ਨਵੇਂ ਐਲਾਨ ਮੁਤਾਬਕ ਵੀਜ਼ਾ ਤੇ ...
Read Full Story


ਨਵੇਂ ਆਵਾਸ ਨੇਮਾਂ ਕਰਕੇ ਬਰਤਾਨੀਆ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟੇਗੀ

ਲੰਡਨ, ਵਿਦਿਆਰਥੀ ਵੀਜ਼ਿਆਂ ਲਈ ਇਸ ਮਹੀਨੇ ਤੋਂ ਅਮਲ 'ਚ ਆਏ ਨਵੇਂ ਸਖਤ ਨੇਮਾਂ ਦੀ ਹਾਊਸ ਆਫ ਕਾਮਨਜ਼ ਦੀ ਗ੍ਰਹਿ ਮਾਮਲਿਆਂ ਬਾਰੇ ਕਮੇਟੀ ਨੇ ਇਸ ਆਧਾਰ 'ਤੇ ਨੁਕਤਾਚੀਨੀ ਕੀਤੀ ਹੈ ਕਿ ਇਨ੍ਹਾਂ ਨਾਲ ਬਰਤਾਨਵੀ ਅਰਥਚਾਰੇ ਨੂੰ ਸੱਟ ਲੱਗੀ ਹੈ। ਗ੍ਰਹਿ ਵਿਭਾਗ ਦੇ ਅਨੁਮਾਨ ਮੁਤਾਬਕ ਨਵੀਂ ਨੀਤੀ ਕਾਰਨ ਭਾਰੀ ਭਰਕਮ ਫੀਸ ਦੇਣ ਦੇ ਯੋਗ ਕੌਮਾਂਤਰੀ ਵਿਦਿਆਰਥੀਆਂ ਦੀ ਭਰਤੀ 'ਤੇ ਅਸਰ ਪੈ ਸਕਦਾ ਹੈ ਅਤੇ ਇਸ ਨਾਲ ਅਰਥਚਾਰੇ ਨੂੰ ਸਾਲਾਨਾ ੩.੬ ਅਰਬ ਡਾਲਰ ਦਾ ਨੁਕਾਸਨ ਹੋਵੇਗਾ। ਹਰ ਸਾਲ ਹਜ਼ਾਰਾਂ ਭਾਰਤੀ ਵਿਦਿਆਰਥੀ ਵੱਖ-ਵੱਖ ਅਦਾਰਿਆਂ 'ਚ ਪੜ੍ਹਨ ਲਈ ਬਰਤਾਨੀਆ ਆਉਂਦੇ ਹਨ। ਕਮੇਟੀ ਦੇ ਮੁਖੀ ਕੀਥ ਵਾਜ਼ ਨੇ ਕਿਹਾ, ''ਇਵੇਂ ਲਗਦਾ ਹੈ ਕਿ ਸਰਕਾਰ ਨਾ ਕੇਵਲ ਢੁੱਕਵੇਂ ਆਵਾਸ ਅੰਕੜਿਆਂ ਤੋਂ ਬਿਨਾਂ ਹੀ ਨੀਤੀ ਬਣਾ ਰਹੀ ਹੈ ਸਗੋਂ ਆਪਣੇ ਤੱਥਾਂ ਨੂੰ ਵੀ ਨਜ਼ਰਅੰਦਾਜ਼ ਕਰ ...
Read Full Story


ਚੈਕ ਗਣਰਾਜ ਵੱਲੋਂ ਕਈ ਨਵੇਂ ਵੀਜ਼ਾ ਨਿਯਮ ਲਾਗੂ

ਹੁਣ ਚੈੱਕ ਗਣਰਾਜ ਵੱਲੋਂ ਨਵੇਂ ਵੀਜ਼ਾ ਨੇਮ ਲਾਗੂ ਕੀਤੇ ਜਾ ਰਹੇ ਹਨ। ਇਸ ਦੇਸ਼ ਵਿੱਚ ਯਰੂਪੀਅਨ ਯੂਨੀਅਨ ਤੋਂ ਬਾਹਰਲੇ ਦੇਸ਼ਾਂ ਦੇ ਨਾਗਰਿਕਾਂ ਨੂੰ "ਤੀਜੇ ਦੇਸ਼ਾਂ ਦੇ ਨਾਗਰਿਕ" ਆਖਿਆ ਜਾਂਦਾ ਹੈ। ਇਹਨਾਂ ਤੀਜੇ ਦੇਸ਼ਾਂ ਦੇ ਨਾਗਰਿਕਾਂ ਲਈ ਹੁਣ ਨਵੇਂ ਰਿਹਾਇਸ਼ੀ ਪਰਮਿਟ ਮਿਲਿਆ ਕਰਨਗੇ, ਜੋ ਸ਼ਨਾਖਤੀ ਕਾਰਡ ਦਾ ਕੰਮ ਵੀ ਕਰਨਗੇ ਅਤੇ ਉਸ ਕਾਰਡ ਵਿੱਚ ਪ੍ਰਵਾਸੀ ਵਿਅਕਤੀ ਦੀਆਂ ਉਂਗਲਾਂ ਦੇ ਨਿਸ਼ਾਨ, ਤਸਵੀਰਾਂ ਤੇ ਹੋਰ ਸਾਰੇ ਵੇਰਵੇ ਬਾਇਓਮੀਟ੍ਰਿਕ ਪ੍ਰਣਾਲੀ ਰਾਹੀਂ ਮੌਜੂਦ ਰਿਹਾ ਕਰਨਗੇ। ਇਹ ਨਵੇਂ ਕਾਰਡ ਬਣਵਾਉਣ ਲਈ ਨਵੀਂ ਵੱਧ ਫੀਸ ਵੀ ਅਦਾ ਕਰਨੀ ਪਿਆ ਕਰੇਗੀ। ਹੁਣ ਤੱਕ ਜਿਹੜੇ ਪ੍ਰਵਾਸੀ ਚੈਕ ਗਣਰਾਜ ਵਿੱਚ ਰਹਿ ਰਹੇ ਹਨ, ਉਹਨਾਂ ਕੋਲ ਪਾਸਪੋਰਟ ਹੁੰਦੇ ਹਨ ਅਤੇ ਇਹੋ ਪਾਸਪੋਰਟ ਉਹਨਾਂ ਨੂੰ ਆਪਣੇ ਕੋਲ ਰੱਖਣਾ ਪੈਂਦਾ ਹੈ ਅਤੇ ਇਹੋ ਵੈਧ ਸੂਚਨਾ ...
Read Full Story


1