ਨਵੇਂ ਵਰ੍ਹੇ ਤੋਂ ਸ਼ੁਰੂ ਹੋਵੇਗਾ ਕੈਨੇਡਾ ਦਾ ਨਵਾਂ ਐਕਸਪ੍ਰੈਸ ਵੀਜ਼ਾ
ਕੈਨੇਡਾ (ਸ.ਸ.ਪਾਰ ਬਿਉਰੋ) ਆਰਥਿਕ ਆਧਾਰ ਤੇ ਕੈਨੇਡਾ ਆਉਣ ਦੇ ਚਾਹਵਾਨ ਵਿਦੇਸ਼ੀਆਂ ਲਈ ਵੀਜ਼ਾ ਜਾਰੀ ਰਹੇਗਾ ਪਰ ਹੁਣ ਇਸਨੂੰ 'ਐਕਸਪ੍ਰੈਸ ਐਂਟਰੀ' ਵੀਜ਼ਾ ਆਖਿਆ ਜਾਵੇਗਾ।ਇਹ ਨਵਾਂ ਵੀਜ਼ਾ ਜਨਵਰੀ ੨੦੧੫ ਤੋਂ ਆਰੰਭ ਹੋਵੇਗਾ।ਇਸ ਰਾਹੀਂ ਕਾਮਿਆਂ ਦੀਆਂ ਖੇਤਰੀ ਕਮੀਆਂ ਨਾਲ ਸਿੰਜਿਆ ਜਾਵੇਗਾ। ਇਹ ਵੀਜ਼ਾ ਲੈਣ ਵਾਲੇ ਉਹ ਉਮੀਦਵਾਰ ਹੋਣਗੇ ਜਿਨ੍ਹਾਂ ਕੋਲ ਕੈਨੇਡਾ ਦੇ ਕਿਸੇ ਕਾਰੋਬਾਰੀ ਅਦਾਰੇ ਦਫਤਰ ਜਾਂ ਕਿਸੇ ਉੱਦਮੀ ਤੋਂ ਨੋਕਰੀ ਲਈ ਪੇਸ਼ਕਸ਼ ਮਿਲੀ ਹੋਵੇਗੀ ਜਾਂ ਉਹ ਸੂਬਾਈ ਨਾਮਜ਼ਦ ਹੋਣਾ ਚਾਹੀਦਾ ਹੈ ਅਜਿਹੇ ਵਿਅਕਤੀਆਂ ਨੂੰ ਤੁਰੰਤ ਪੀ ਆਰ ਲਈ ਸੱਦਿਆ ਜਾਵੇਗਾ। ਉਪੋਕਤ ਐਲਾਨ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਸ਼੍ਰੀ ਕ੍ਰਿਸ ਅਲੈਗਜੈਂਡਰ ਨੇ ਕੀਤਾ।ਉਨ੍ਹਾਂ ਇਹ ਵੀ ਆਖਿਆ ਕਿ ਇਸਦੇ ਮੁਕਾਬਲੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਕੇਵਲ ਖਾਲ਼ੀ ਅਸਾਮੀਆਂ ... Read Full Story
|
ਮਲੇਸ਼ੀਆ ਵਿੱਚ ਰਹਿਣ ਲਈ ਹੁਣ ਨਵਾਂ 'ਮਲੇਸ਼ੀਆ ਮਾਈ ਸੈਕੰਡ ਹੋਮ' ਵੀਜ਼ਾ
ਮਲੇਸ਼ੀਆ ਇਕ ਸੋਹਣਾ ਦੇਸ਼ ਹੈ,ਜਿੱਥੇ ਖੂਬਸੂਰਤ ਸਮੁੰਦਰੀ ਕੰਢਿਆਂ ਤੋਂ ਲੈ ਕੇ ਉਚੇ ਅਤੇ ਰਮਣੀਕ ਪਹਾੜੀ ਸਥਾਨ ਮੋਜੂਦ ਹਨ ਅਤੇ ਪ੍ਰਵਾਸੀ ਇੱਥੇ ਰਹਿ ਕੇ ਕੰਮ ਵੀ ਕਰ ਸਕਦੇ ਹਨ।ਬਹੁਤ ਸਾਰੇ ਪ੍ਰਵਾਸੀਆਂ ਨੇ ਤਾਂ ਮਲੇਸ਼ੀਆ ਨੂੰ ਆਪਣਾ ਦੂਜਾ ਘਰ ਵੀ ਬਣਾਇਆ ਹੋਇਆ ਹੈ ਕਿਉਂਕਿ ਇੱਥੇ ਦੇ ਵੀਜ਼ਾ ਨਿਯਮ ਸੁਖਾਲੇ ਹਨ, ਕੋਈ ਬਹੁਤੇ ਸਖਤ ਨਹੀ ਹਨ।ਇਸੇ ਲਈ ਮਲੇਸੀਆਂ ਸਰਕਾਰ ਨੇ 'ਮਲੇਸ਼ੀਆਂ ਮਾਈ ਸੈਕੰਡ ਹੋਮ'ਨਾਂਅ ਦਾ ਵਿਸ਼ੇਸ਼ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੋਇਆ ਹੈ। ਜਿਹੜੇ ਸੇਵਾ ਮੁਕਤ ਵਿਅਕਤੀ ਕੁੱਝ ਗਰਮ ਮੋਸਮ ਤੇ ਘੱਟ ਖਰਚਾ ਪਸੰਦ ਕਰਦੇ ਹਨ,ਉਨ੍ਹਾਂ ਨੂੰ ਇਹ ਦੇਸ਼ ਬਹੁਤ ਪਸੰਦ ਆਉਂਦਾ ਹੈ। ਇਸੇ ਲਈ ਉਪਰੋਕਤ ਪ੍ਰੋਗਰਾਮ ਵਾਸਤੇ ਐਮ ਐਮ ੨ ਐਚ ਵੀਜ਼ਾ ਲਗਵਾਇਆ ਜਾ ਸਕਦਾ ਹੈ। ਇਸ ਲਈ ੫੦ ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਕੋਲ ਘੱਟੋ ਘੱਟ ੫ ਲੱਖ ਮਲੇਸ਼ੀਆਈ ਰਿੰਗਿਤ ਦੀ ... Read Full Story
|
ਸਿੱਖ ਕੌਮ ਦੇ ਮਹਾਨ ਚਿੰਤਕ ਸਿਰਦਾਰ ਕਪੂਰ ਸਿੰਘ ਜੀ ਦੀ ੨੭ਵੀਂ ਬਰਸੀ ਨੇ ਇੱਕ ਨਵਾਂ ਇਤਿਹਾਸ ਸਿਰਜਿਆ
ਸਰੀ (ਸ.ਸ.ਪਾਰ ਬਿਉਰੋ))-ਸੱਤ ਸਮੁੰਦਰੋਂ ਪਾਰ ਕੈਨੇਡਾ ਵਿਖੇ ਸਿੱਖਾਂ ਦੇ ਗੜ੍ਹ ਸਰੀ ਵਿਖੇ ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ (ਰਜਿ)ਦੇ ਉਦਮ ਸਦਕਾ ਸਿੱਖ ਕੌਮ ਦੇ ਮਹਾਨ ਵਿਦਵਾਨ,ਚਿੰਤਕ ਸਿਰਦਾਰ ਕਪੂਰ ਸਿੰਘ ਜੀ ਨੈਸ਼ਨਲ ਪਰੋਫੈਸਰ ਆਫ ਸਿੱਖਿਜਮ ਦੀ ੨੭ਵੀਂ ਬਰਸੀ ਦਾ ਸਮਾਗਮ ਆਯੋਜਤ ਕੀਤਾ ਗਿਆ।੧੮ ਅਗਸਤ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਨਿਊਟਨ ਪਬਲਿਕ ਲਾਇਬਰੇਰੀ ਸਰੀ ਵਿੱਚ ਨੱਕੋ ਨੱਕ ਭਰੇ ਹਾਲ ਵਿੱਚ ਨਾਮਵਰ ਲੇਖਕਾਂ, ਬੁਧੀਜੀਵੀਆਂ, ਵਿਦਵਾਨਾਂ, ਚਿੰਤਕਾਂ, ਪੰਥ ਦਰਦੀਆਂ, ਸਿੱਖ ਸੰਸਥਾਵਾਂ ਦੇ ਚੋਣਵੇਂ ਪ੍ਰਤੀਨਿਧਾਂ, ਮੀਡੀਆ ਕਰਮੀਆਂ ਤੇ ਸਿਰਦਾਰ ਕਪੂਰ ਸਿੰਘ ਦਾ ਸਮੁੱਚਾ ਪਰਿਵਾਰ ਤੇ ਸਿਰਦਾਰ ਜੀ ਦੇ ਪ੍ਰੀਤਵਾਨਾਂ ਦਾ ਹੜ੍ਹ ਆਇਆ ਜਾਪਦਾ ਸੀ। ਸਮਾਗਮ ਦਾ ਆਰੰਭ ਸੰਸਥਾ ਦੇ ਰੂਹੇ ਰਵਾਂ ਜੈਤੇਗ ਸਿੰਘ ਅਨੰਤ, ਦਲਜੀਤ ਸਿੰਘ ... Read Full Story
|
ਅਕਾਲੀ ਦਲ ਬਾਦਲ ਦਾ ਧਰਮ ਨਿਰਪੱਖਤਾ ਦਾ ਨਵਾਂ ਪੈਂਤੜਾ ਸਫਲ ਰਿਹਾ
ਉਜਾਗਰ ਸਿੰਘ
ਮੋਬਾ: ੯੪੧੭੮-੧੩੦੭੨
੩੦੭੮, ਫੇਜ਼-੨ ਅਰਬਨ ਅਸਟੇਟ, ਪਟਿਆਲਾ
ਅਕਾਲੀ ਦਲ ਬਾਦਲ ਨੇ ਸ਼ਰੋਮਣੀ ਅਕਾਲੀ ਦਲ ਦਾ ਮੂੰਹ ਮੁੰਹਾਂਦਰਾ ਬਦਲਣ ਲਈ ੧੧ ਹਿੰਦੂਆਂ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਦੇ ਕੇ ਇੱਕ ਨਵਾਂ ਸਿਆਸੀ ਪੈਂਤੜਾ ਮਾਰਿਆ ਹੈ।ਇਸ ਵਿਚ ਬਾਦਲ ਦਲ ਕਾਮਯਾਬ ਵੀ ਹੋ ਗਿਆ ਹੈ।ਇਸ ਕਾਮਯਾਬੀ ਪਿਛੇ ਸੀਨੀਅਰ ਬਾਦਲ ਦੀ ਸਿਆਣਪ ਤੇ ਤਜ਼ਰਬਾ ਕੰਮ ਕਰ ਰਿਹਾ ਹੈ।ਸ੍ਰ ਪਰਕਾਸ਼ ਸਿੰਘ ਬਾਦਲ ਮਹਿਸੂਸ ਕਰਦੇ ਸਨ ਕਿ ਹਰ ਵਾਰੀ ਕਿਸੇ ਨਾ ਕਿਸੇ ਪਾਰਟੀ ਦਾ ਸਹਾਰਾ ਲੈ ਕੇ ਸਰਕਾਰ ਬਨਾਉਣਾ ਇਕ ਗੰਭੀਰ ਮਸਲਾ ਹੈ। ਮਿਲੀ ਜੁਲੀ ਸਰਕਾਰ ਵਿਚ ਆਜ਼ਾਦ ਤੇ ਪਾਰਟੀ ਦੀ ਵਿਚਾਰਧਾਰਾ ਅਨੁਸਾਰ ਫੈਸਲੇ ਲੈਣੇ ਮੁਸ਼ਕਲ ਹੁੰਦੇ ਹਨ।ਭਾਵੇਂ ਸ਼ਰੋਮਣੀ ਅਕਾਲੀ ਦਲ ਬਾਦਲ ਇਕ ਸਥਾਪਤ ਰੀਜਨਲ ਪਾਰਟੀ ਹੈ। ਅਕਾਲੀ ਦਲ ਦੀ ੧੯੨੦ ਵਿਚ ਸਥਾਪਨਾ ਕੀਤੀ ਗਈ ਸੀ। ਉਸ ਸਮੇਂ ... Read Full Story
|
ਪੰਜਾਬ ਵਿਧਾਨ ਸਭਾ ਚੋਣਾਂ ਨੇ ਸਿਰਜਿਆ ਇਕ ਨਵਾਂ ਇਤਿਹਾਸ
ਹਾਲ ਹੀ ਵਿਚ ਆਏ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਨਤੀਜਿਆਂ ਨੇ ਜਿਥੇ ਜਿਥੇ ਵਿਰੋਧੀ ਧਿਰ ਨੂੰ ਦੰਦਾਂ ਹੇਠ ਉਂਗਲ ਲੈਣ ਨੂੰ ਮਜ਼ਬੂਰ ਕਰ ਦਿਤਾ ਹੈ, ਉਥੇ ਪੰਜਾਬ ਨੂੰ ਇਕ ਹੀ ਸਿਆਸੀ ਧਿਰ ਵਲੋਂ ਵਾਰ ਵਾਰ ਬਹੁਮਤ ਲੈਣ ਵਾਲੇ ਸੁਬਿਆਂ ਦੀ ਗਿਣਤੀ ਵਿਚ ਵੀ ਸ਼ਾਮਲ ਕਰ ਲਿਆ ਹੈ। ਪੰਜਾਬ ਦੇ ਲੋਕਾਂ ਦਾ ਸਪਸ਼ਟ ਫ਼ਤਵਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ-ਭਾਜਪਾ ਸਰਕਾਰ ਦੇ ਹੱਕ ਵਿੱਚ ਹੈ। ਲੋਕਾਂ ਨੇ ਇੱਕ ਸਿਆਸੀ ਧਿਰ ਨੂੰ ਸਪਸ਼ਟ ਫ਼ਤਵਾ ਦੇਣ ਦੀ ਆਪਣੀ ਰਵਾਇਤ ਕਾਇਮ ਰੱਖੀ ਹੈ ਪਰ ਹਰ ਵਾਰ ਸਿਆਸੀ ਸਰਕਾਰ ਬਦਲਣ ਦੀ ਆਪਣੀ ਪ੍ਰਥਾ ਤੋੜ ਕੇ ਨਵੀਂ ਪ੍ਰੰਪਰਾ ਸ਼ੁਰੂ ਕੀਤੀ ਹੈ। ਕੁੱਲ ੧੧੭ ਸੀਟਾਂ ਵਿੱਚੋਂ ਅਕਾਲੀ-ਭਾਜਪਾ ਗੱਠਜੋੜ ਨੂੰ ੬੮ ਸੀਟਾਂ ਅਤੇ ਕਾਂਗਰਸ ਨੂੰ ਸਿਰਫ਼ ੪੬ ਸੀਟਾਂ ਮਿਲੀਆਂ ਹਨ। ਗੱਠਜੋੜ ਦੇ ਵਿੱਚ ਅਕਾਲੀ ਦਲ ਦਾ ਹਿੱਸਾ ੪੮ ਤੋਂ ... Read Full Story
|