HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਦੋ"
 
ਕੈਨੇਡਾ ਵਿੱਚ ਹੁਣ ਦੋ ਸਾਲ ਦੇ ਵਰਕ ਪਰਮਿਟ ਮਿਲਣਗੇ

ਵੈਨਕੂਵਰ (ਸ.ਸ.ਪਾਰ ਬਿਉਰੋ) ਕੈਨੇਡਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵਪਾਰਕ ਘਰਾਣਿਆਂ ਵੱਲੋਂ ਸੱਦਣ 'ਤੇ ਨਵੇਂ ਹੁਕਮ ਜਾਰੀ ਕੀਤੇ ਹਨ। ਇਮੀਗਰੇਸ਼ਨ ਮੰਤਰੀ ਕਰਿਸ ਅਲੈਗਜ਼ੈਂਡਰ ਅਤੇ ਰੁਜ਼ਗਾਰ ਮੰਤਰੀ ਜੇਸਨ ਕੈਨੀ ਨੇ ਦੱਸਿਆ ਕਿ ਫਾਸਟ ਫੂਡ ਵਾਲਿਆਂ ਉਤੇ ਇਸ ਬਾਰੇ ਕੁਝ ਮਹੀਨੇ ਪਹਿਲਾਂ ਲਾਈ ਗਈ ਪਾਬੰਦੀ ਹਟਾ ਲਈ ਗਈ ਹੈ, ਪਰ ਹੁਣ ਕੁਝ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਹੁਣ ਵਪਾਰਕ ਅਦਾਰੇ ਘੱਟ ਤਨਖ਼ਾਹ ਦੇ ਲਾਲਚ ਨਾਲ ਕਿਸੇ ਵਿਦੇਸ਼ੀ ਕਾਮੇ ਨੂੰ ਨਹੀ ਸੱਦ ਸਕਣਗੇ। ਸੱਦੇ ਜਾਣ ਵਾਲੇ ਕਾਮਿਆਂ ਨੂੰ ਹੁਣ ਪਹਿਲਾਂ ਦੇ ਚਾਰ ਸਾਲਾਂ ਦੀ ਬਜਾਏ ਸਿਰਫ਼ ਦੋ ਸਾਲਾਂ ਦਾ ਵਰਕ ਪਰਮਿਟ ਜਾਰੀ ਕੀਤਾ ਜਾਏਗਾ ਤੇ ਉਹ ਉਦੋਂ ਤੱਕ ਹੀ ਕੈਨੇਡਾ ਵਿੱਚ ਰਹਿ ਸਕਣਗੇ। ਸਰਕਾਰ ਵੱਲੋਂ ਵਪਾਰਕ ਅਦਾਰਿਆਂ ਦੀ ਇਸ ਬਾਰੇ ਜਾਂਚ ਲਗਾਤਾਰ ਕੀਤੇ ਜਾਣ ਦੀ ਵਿਵਸਥਾ ...
Read Full Story


ਆਸਟ੍ਰੇਲੀਆ ਇਕ ਸਾਲ 'ਚ ਸੱਦੇਗਾ ਦੋ ਲੱਖ ਵਿਦੇਸ਼ੀ ਕਾਮੇ

ਸਿਡਨੀ (ਸ.ਸ.ਪਾਰ ਬਿਉਰੋ) ਆਸਟ੍ਰੇਲੀਆ ਸਰਕਾਰ ਦੇਸ਼ ਅੰਦਰ ਆਪਣੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਵਿਦੇਸ਼ਾਂ ਤੋਂ ਵੱਡੇ ਪੱਧਰ 'ਤੇ ਕਾਮੇ ਸੱਦੇਗਾ। ਸਰਕਾਰ ਨੇ ਆਪਣੇ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਆਉਂਦੇ ਇਕ ਵਰ੍ਹੇ ਵਿੱਚ ਕਰੀਬ ਦੋ ਲੱਖ ਲੋਕਾਂ ਨੂੰ ਪੱਕੇ ਵੀਜ਼ੇ ਦਿੰਦਿਆਂ ਵਿਦੇਸ਼ਾਂ ਤੋਂ ਸੱਦੇਗਾ। ਓਧਰ ਵੀਜ਼ਾ ਕਾਨੂੰਨਾਂ ਦੇ ਮਾਹਿਰਾਂ ਨੇ ਇਸ ਨੂੰ ਇਕ ਚੰਗਾ ਕਦਮ ਮੰਨਦਿਆਂ ਸਰਕਾਰ ਨੂੰ ਆਪਣੀ ਆਵਾਸ ਨੀਤੀ ਹੋਰ ਸਰਲ ਕਰਨ ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਸਕੌਟ ਮੋਰੀਸਨ ਨੇ ਦੱਸਿਆ ਕਿ ਮੌਜੂਦਾ ਸਥਿਤੀ ਅਨੁਸਾਰ ਆਸਟ੍ਰੇਲੀਆ ਨੂੰ ਵੱਖ-ਵੱਖ ਖੇਤਰਾਂ ਵਿੱਚ ਕਾਮਿਆਂ ਦੀ ਜ਼ਰੂਰਤ ਹੈ। ਸਰਕਾਰ ਆਪਣੇ ਵਿੱਤੀ ...
Read Full Story


ਜਦੋਂ ਅੰਗਰੇਜ਼ ਜੋੜੇ ਨੇ ਅਨੰਦ ਕਾਰਜ ਕਰਵਾਇਆ

ਈਸਾਈ ਧਰਮ ਤੋਂ ਸਿੱਖੀ ਵਿੱਚ ਆਏ, ਨਦਰ ਨਿਹਾਲ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸਰੀ, ਬੀ. ਸੀ. ਕੈਨੇਡਾ ਵਿਖੇ ਹੋਈ। ਇੱਕ ਅੰਗਰੇਜ਼ ਨੌਜਵਾਨ ਨੂੰ ਨਿਹੰਗਾਂ ਵਾਲੇ ਬਾਣੇ ਵਿੱਚ ਦੇਖ ਕੇ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ। ਇਸ ਗੁਰਦੁਆਰਾ ਸਾਹਿਬ ਵਿਖੇ 'ਸਰਬ ਰੋਗ ਕਾ ਅਉਖਦੁ ਨਾਮ'ੁ ਮਿਸ਼ਨ ਦੁਆਰਾ, ਰੋਗ ਨਿਵਾਰਨ ਕੈਂਪ ਲਾਇਆ ਗਿਆ ਸੀ। ਕੈਂਪ ਵਿੱਚ ਉਸ ਨੇ ਆਪਣੇ ਸਾਜ਼ ਨਾਲ, ਸਿਮਰਨ ਕਰਵਾ ਕੇ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ। ਸੰਗਤ ਨੇਤਰ ਬੰਦ ਕਰਕੇ, ਉਸ ਨਾਲ ਲਗਾਤਾਰ ਸਿਮਰਨ ਕਰੀ ਜਾ ਰਹੀ ਸੀ, ਕਿਸੇ ਨੂੰ ਲੰਚ ਬਰੇਕ ਦਾ ਵੀ ਖਿਆਲ ਨਾ ਰਿਹਾ, ਜਦ ਕਿ ਸਮਾਂ ੧੫ ਮਿੰਟ ਉੱਪਰ ਹੋ ਗਿਆ। ਆਖਿਰ ਭਾਈ ਸਾਹਿਬ ਨੇ ਜੈਕਾਰਾ ਛੱਡ ਕੇ ਸੰਗਤ ਦੀ ਲਿਵ ਤੋੜੀ ਅਤੇ ਲੰਚ ਬਰੇਕ ਦੀ ਸੂਚਨਾ ਦਿੱਤੀ। ਮੈਂ ਇਸ ਗੋਰੇ ਲੜਕੇ ਦੀ ਗੁਰਬਾਣੀ ਪ੍ਰਤੀ ...
Read Full Story


ਜਦੋਂ ਟਰੈਵਲ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨਾ ਵੀ ਮਿਲ ਜਾਵੇ, ਉਸ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ ਪਰ ਜਿਨ੍ਹਾਂ ਦਾ ਸਬਰ ਹਿੱਲਿਆ ਹੋਇਆ ਹੋਵੇ, ਉਹ ਦਿਨਾਂ ਵਿੱਚ ਹੀ ਲੱਖਾਂਪਤੀ ਤੇ ਫਿਰ ਕਰੋੜਾਂਪਤੀ ਬਣਨ ਦੀ ਸੋਚਦੇ ਹਨ। ਗੱਲ ਕੀ, ਨੜਿੱਨ੍ਹਵੇਂ ਦੇ ਗੇੜ ਵਿੱਚ ਪੈ ਜਾਂਦੇ ਹਨ। ਫਿਰ ਨਾ ਉਹਨਾਂ ਦਾ ਸੌ ਪੂਰਾ ਹੁੰਦਾ ਹੈ ਤੇ ਨਾ ਉਹ ਸੰਤੁਸ਼ਟ ਹੁੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਏਜੰਟਾਂ ਲਈ ਇਟਲੀ ਬੜਾ ਸਹਾਈ ਹੋਇਆ ਹੈ, ਕਿਉਂਕਿ ਇਹਨਾਂ ਸਾਲਾਂ ਵਿੱਚ ਕਈ ਵਾਰੀ ਵਿਦੇਸ਼ੀਆਂ ਨੂੰ ਪੱਕੇ ਤੌਰ 'ਤੇ ਆਉਣ ਲਈ ਕਾਨੂੰਨੀ ਇਜਾਜ਼ਤ ਮਿਲੀ ਹੈ। ਕੁਝ ਲੋਕਾਂ ਨੇ ਏਜੰਟ ਬਣ ਕੇ ਇਟਲੀ ਆਉਣ ਦੇ ਚਾਹਵਾਨਾਂ ਦੀ ਬੜੀ ਛਿੱਲ ਲਾਹੀ ਹੈ, ਤੇ ਹੁਣ ਵੀ ਲਾਹ ਰਹੇ ...
Read Full Story


ਹੱਥਕੜੀਆਂ ਹੁਣ ਦੋਸ਼ੀਆਂ ਲਈ ਜ਼ਰੂਰੀ ਹਨ

੧੦ ਮਾਰਚ ਦੇ ਅਖਬਾਰਾਂ ਤੇ ਟੀ.ਵੀ. ਤੇ ਖਬਰ ਸੀ ਕਿ ਬਦਨਾਮ ਅਪਰਾਧੀ ਰਾਜੀਵ ਰਾਜਾ ਨੂੰ ਉਸ ਦੇ ਸਾਥੀਆਂ ਨੇ ਪੁਲਿਸ ਤੇ ਹਮਲਾ ਕਰਕੇ ਛੁਡਵਾ ਲਿਆ, ਜਦਂੋ ਕਿ ਇਨੋਵਾ ਗੱਡੀ ਤੇ ਪਟਿਆਲੇ ਪੇਸ਼ੀ ਭੁਗਤਨ ਲਈ ਲੈ ਜਾ ਰਹੇ ਸਨ। ਹਮਲਾਵਰ ਪੁਲਸ ਦੀ ਕਾਰਬਾਈਨ ਅਤੇ ਮੈਗਜੀਨ ਵੀ ਲੈ ਗਏ। ਉਹ ਕਤਲ, ਫਿਰੋਤੀ, ਡਕੈਤੀ ਤੇ ਲੁੱਟਖੋਹ ਵਰਗੀਆਂ ਵੱਡੀਆਂ ਵਾਰਦਾਤਾਂ ਦਾ ਦੋਸ਼ੀ ਹੈ। ਉਸ ਨੂੰ ਸੁਪਰ ਕਿਲਰ ਦੱਸਿਆ ਗਿਆ ਹੈ, ਪ੍ਰਬੰਧਕੀ ਕਾਰਨਾਂ ਕਰਕੇ ਲੁਧਿਆਣੇ ਦੀ ਜੇਲ੍ਹ ਦੀ ਬਜਾਏ ਬਠਿੰਡਾ ਜੇਲ੍ਹ ਵਿਚ ਰੱਖਿਆ ਗਿਆ ਸੀ। ਇਸ ਵਿੱਚ ਮੁਲਾਜਮਾਂ ਦੀ ਵੀ ਨਲਾਇਕੀ ਹੈ, ਕਿ ਉਨਾਂ੍ਹ ਨੇ ਦੋਸ਼ੀ ਵੱਲੋ ਲਿਆਂਦੀ ਕਾਰ ਕਿaੁਂ ਵਰਤੀ ਤੇ ਰਸਤਾ ਗਲਤ ਕਿਉਂ ਚੁਣਿਆ। ਉਸ ਨੂੰ ਰਾਮਪੁਰਾ, ਬਰਨਾਲਾ ਰਾਹੀ ਲਿਜਾਣਾ ਯੋਗ ਸੀ। ਪ੍ਰਬੰਧਕਾਂ ਦੀ ਗਲਤੀ ਹੈ, ਕਿ ਅਜਿਹੇ ਦੋਸ਼ੀ ਲਈ ਸੁਰੱਖਿਅਤ ਗੱਡੀ ਪੂਰੀ ...
Read Full Story


ਯੂਰਪੀ ਨਾਗਰਿਕਤਾ ਮੁੱਲ ਖਰੀਦੋ-ਮਾਲਟਾ ਵੱਲੋਂ ਇਸ ਨੂੰ ਮਨਜੂਰੀ

ਰੋਮ (ਇਟਲੀ) (ਸ.ਸ.ਪਾਰ ਬਿਉਰੋ) ਮਾਲਟਾ ਯੂਰਪੀਅਨ ਸੰਘ ਦਾ ਹਿੱਸਾ ਹੈ ਅਤੇ ਇਹ ਸਮੁੰਦਰੀ ਤੱਟ 'ਤੇ ਮੈਡੀਟੇਰੀਅਨ ਸਮੁੰਦਰੀ ਹਿੱਸੇ ਨਾਲ ਲੱਗਦਾ ਹੈ, ਜੋ ਕਿ ਇਟਲੀ ਦੇ ਸ਼ਹਿਰ ਸਚੀਲੀਆ ਤੋਂ ਤਕਰੀਬਨ ੮੦ ਕਿਲੋਮੀਟਰ ਸਾਊਥ ਵੱਲ ਨੂੰ ਅਤੇ ਤੁਨੀਸ਼ੀਆ ਤੇ ਲਿਬੀਆ ਤੋਂ ਇਸ ਦੀ ਦੂਰੀ ਤਕਰੀਬਨ ੩੦੦ ਕਿਲੋਮੀਟਰ ਦੀ ਹੈ। ਬੀਤੇ ਦਿਨੀਂ ਮਾਲਟਾ ਦੀ ਪਾਰਲੀਮੈਂਟ ਨੇ ਯੂਰਪੀਅਨ ਸੰਘ ਨੂੰ ਵਿਸ਼ਵਾਸ਼ ਵਿਚ ਲੈਂਦਿਆਂ ਨਵੀਂ ਸਰਵਜਨਿਕ ਘੋਸ਼ਣਾ ਕੀਤੀ, ਜਿਸ ਨੇ ਮਾਲਟਾ ਦੀ ਨਾਗਰਿਕਤਾ ਲੈਣ ਦਾ ਢੰਗ-ਤਰੀਕਾ ਹੀ ਬਦਲ ਦਿੱਤਾ। ਪਾਰਲੀਮੈਂਟ ਵੱਲੋਂ ਕੀਤੀ ਗਈ ਘੋਸ਼ਣਾ ਅਨੁਸਾਰ ਮਾਲਟਾ ਦੀ ਨਾਗਰਿਕਤਾ ਹਰ ਉਹ ਵਿਅਕਤੀ ਲੈ ਸਕਦਾ ਹੈ ਜੋ ੬੫੦ ਮਿਲਾ ਯੂਰੋ ਖਰਚ ਸਕੇ। ਵੈਸੇ ਤਾਂ ਇਸ ਤੋਂ ਪਹਿਲਾਂ ਸਾਈਪਰਸ ਅਤੇ ਸਪੇਨ ਵਿਦੇਸ਼ੀਆਂ ਨੂੰ ਨਿਵਾਸ ਆਗਿਆ ਦੇਣ ਲਈ ਮੋਟੀਆਂ ਰਕਮਾਂ ਜਾਂ ਜਾਇਦਾਦ ...
Read Full Story


...ਤੇ ਜਦੋਂ ਅਸੀਂ ਇਕ ਰਾਤ ਲਈ ਨਰਕਲੋਕ ਪਹੁੰਚੇ!

ਵੈਸੇ ਤਾਂ ਆਪਾਂ ਪਾਕਿਸਤਾਨ ਵਾਂਗ ਜਮਾਂਦਰੂ ਹੀ ਲੜਾਕੇ ਆਂ ਪਰ ਉਦੋਂ ਚੀਨ ਵਾਂਗ ਹੋਰ ਵੀ ਪੰਗੇਬਾਜ਼ ਹੋ ਜਾਈਦੈ ਜਦੋਂ ਕਿਤੇ ਮੁਫ਼ਤ ਦਾ ਤੇਰ੍ਹਵਾਂ ਰਤਨ ਲਬਾਂ ਨੂੰ ਛੂਹ ਜਾਵੇ। ਕੱਲ੍ਹ ਵੀ ਕਿਸਮਤ ਨੇ ਕਲਟੀ ਮਾਰੀ ਤੇ ਇਕ ਦੋਸਤ ਦਾ ਫ਼ੋਨ ਆ ਗਿਆ ਕਿ ਪੈਰ ਸਿਰ 'ਤੇ ਰੱਖ ਕੇ ਆ'ਜਾ, ਬਾਹਰੋਂ ਆਈ ਸਕਾਚ ਤੇ ਵਿਸਕੀ ਬੋਤਲਾਂ 'ਚ ਬ੍ਰੇਕ ਡਾਂਸ ਕਰ ਰਹੀ ਹੈ। ਐਨੀ ਗੱਲ ਸੁਣ ਕੇ ਆਪਾਂ ਤਲੀਆਂ ਨੂੰ ਥੁੱਕ ਲਾਈ ਤੇ ਹਮਪਿਆਲਾ ਦੋਸਤ ਦੇ ਘਰ ਜਾ ਅੱਪੜੇ। ਕੁਝ ਦੇਰ ਦੀ ਗਪੌੜਗਿਰੀ ਤੋਂ ਬਾਅਦ ਅਸੀਂ ਦੋਵੇਂ ਬੋਤਲਾਂ 'ਤੇ ਇਓਂ ਟੁੱਟ ਪਏ, ਜਿਵੇਂ ਫਿਲਮਾਂ 'ਚ ਸ਼ਕਤੀ ਕਪੂਰ ਹੀਰੋਇਨਾਂ 'ਤੇ ਟੁੱਟ ਪੈਂਦਾ ਹੈ। ਦੇਰ ਰਾਤ ਤੱਕ ਜਾਮ ਖੜ੍ਹਕਾਉਂਣ ਤੋਂ ਬਾਅਦ ਅਸੀਂ ਵਿਦਾ ਲਈ ਤੇ ਘਰ ਨੂੰ ਟੁਰ ਪਏ। ਰਸਤੇ 'ਚ ਮੀਂਹ ਲਹਿ ਪਿਆ। ਅਸੀਂ ਨਵਾਬ ਬਣੇ ਆਟੋ ਵਾਲੇ ਨੂੰ ਆਦੇਸ਼ ਦਈ ਜਾ ਰਹੇ ਸੀ। ...
Read Full Story


ਜਦੋਂ ਪਿਆਰ ਦੇ ਇਜ਼ਹਾਰ ਨੂੰ ਵੀਜ਼ੇ ਦਾ ਸ਼ਗਨ ਨਾ ਪੈ ਸਕਿਆ

ਮੁੰਡੇ ਬਲਵਿੰਦਰ ਸਿੰਘ ਦਾ ੫੯ ਸਾਲਾ ਗੋਰੀ ਗਲੇਲਿਨ ਕੈਸਲ ਦੇ ਨਾਲ ਕੀਤੇ ਪਿਆਰ ਦਾ ਇਜ਼ਹਾਰ ਉਸ ਸਮੇਂ ਸਰਕਾਰੀ ਮੋਹਰ ਲੱਗਣ ਤੋਂ ਵਾਂਝਾ ਰਹਿ ਜਦੋਂ ਉਸਨੂੰ ਵੀਜ਼ੇ ਦਾ ਸ਼ਗਨ ਨਾ ਪੈ ਸਕਿਆ। ਦੇਸ਼ ਦਾ ਇਮੀਗ੍ਰੇਸ਼ਨ ਵਿਭਾਗ ਇਸ ਜੋੜੇ ਦੇ ਵਿਆਹ ਵੇਲੇ ਆ ਰਹੇ ਲਗਪਗ ੪੦ ਸਾਲ ਦੇ ਉਮਰ ਵਕਫੇ ਨੂੰ ਲੈ ਕੇ ਤਸੱਲੀ ਮਹਿਸੂਸ ਨਹੀਂ ਕਰ ਰਿਹਾ ਅਤੇ ਇਸ ਪੰਜਾਬੀ ਮੁੰਡੇ ਨੂੰ ਕੰਮ ਵੀਜ਼ਾ ਵਧਾਉਣ ਤੋਂ ਨਾਂਹ ਕਰ ਦਿੱਤੀ ਹੈ। ਇਸ ਜੋੜੇ ਨੇ ਪਿਛਲੇ ਸਾਲ ਪਾਰਟਨਰਸ਼ਿੱਪ ਸ਼੍ਰੋਣੀ ਅਧੀਨ ਇਮੀਗ੍ਰੇਸ਼ਨ ਤੱਕ ਆਪਣੀ ਪਹੁੰਚ ਬਣਾਈ ਹੋਈ ਸੀ। ਬਲਵਿੰਦਰ ਸਿੰਘ ਦੇ ਇਮੀਗ੍ਰੇਸ਼ਨ ਸਲਾਹਕਾਰ ਨੇ ਕੇਸ ਆਫਿਸਰ ਦੇ ਇਸ ਫੈਸਲੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਵੀਜ਼ੇ ਤੋਂ ਨਾਂਹ ਕਰਨ ਵੇਲੇ ਉਮਰ, ਸਭਿਆਚਾਰ ਅਤੇ ਧਾਰਮਿਕ ਉਤੇ ਭਿੰਨ ਭੇਦ ਕੀਤਾ ਗਿਆ ਹੈ। ਇਸ ਦੇ ਉਲਟ ...
Read Full Story


ਕੀ ਹੈ ਦੋਸਤੀ ਦੀ ਪ੍ਰੀਭਾਸ਼ਾ?

ਦੋਸਤ ਅਤੇ ਦੁਸ਼ਮਣ ਦੋਵੇਂ ਦੁੱਖ ਦਿੰਦੇ ਹਨ, ਦੋਸਤ ਵਿਛੜ ਕੇ ਦੁੱਖ ਦਿੰਦੇ ਹਨ ਅਤੇ ਦੁਸ਼ਮਣ ਮਿਲ ਕੇ ਦੁੱਖ ਦਿੰਦੇ ਹਨ ਦੋਸਤੀ ਦਾ ਦਾਅਵਾ ਤਾਂ ਸਾਰੇ ਕਰਦੇ ਹਨ ਪਰ ਤਰਬੂਜ਼ ਵਾਂਗ ਕੋਈ ਕੋਈ ਦੋਸਤ ਹੀ ਮਿੱਠਾ ਹੁੰਦਾ ਹੈ। ਸਾਡੀ ਖੁਸ਼ਹਾਲੀ ਦੇ ਦਿਨਾਂ ਵਿਚ ਸਾਨੂੰ ਦੋਸਤ ਮਿਲਦੇ ਹਨ ਤੇ ਮੁਸੀਬਤ ਵੇਲੇ ਪਰਖੇ ਜਾਂਦੇ ਹਨ। ਆਪਣੇ ਆਪ ਨੂੰ ਪਛਾਣਨ ਲਈ ਦੋਸਤਾਂ ਦੀ ਹੋਂਦ ਜ਼ਰੂਰੀ ਹੈ। ਕਿਸੇ ਵਿਅਕਤੀ ਦੇ ਕਾਹਲੇ ਤੇ ਚਿੜਚਿੜੇ ਸੁਭਾ ਦਾ ਅਸਲ ਕਾਰਨ ਇਹ ਹੁੰਦਾ ਹੈ ਕਿ ਉਸ ਨੂੰ ਦੋਸਤ ਨਹੀਂ ਮਿਲੇ। ਸਾਡੀ ਸ਼ਖਸੀਅਤ ਲਈ ਸਾਡੇ ਦੋਸਤ ਦਾ ਉਹੀ ਰੋਲ ਹੁੰਦਾ ਹੈ ਜੋ ਸਾਡੀ ਬਿਮਾਰੀ ਦੀ ਹਾਲਤ ਵਿਚ ਡਾਕਟਰ ਦਾ। ਸਾਡੇ ਦੋਸਤ ਦਾ ਪਹਿਲਾ ਕੰਮ ਇਹ ਹੈ ਕਿ ਉਹ ਸਾਨੂੰ ਉਲਾਰ ਨਾ ਹੋਣ ਦੇਵੇ। ਇਵੇਂ ਦੋਸਤ ਸਾਡੀ ਹੀ ਤੱਕੜੀ ਦਾ ਦੂਜਾ ਛਾਬਾ ਹੁੰਦਾ ਹੈ। ਸਾਡੇ ਦੋਸਤ ਸਾਡੇ ਆਪਣੇ ...
Read Full Story


ਕੀ ਸਿੱਖ-ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਮਿਲ ਸਕੇਗੀ?

ਨਵੰਬਰ-੮੪ ਦੇ 'ਸਿੱਖ-ਨਸਲਕੁਸ਼ੀ' ਕਾਂਡ ਨੂੰ ਵਾਪਰਿਆਂ ਅਠਾਈ ਵਰ੍ਹਿਆਂ ਦਾ ਲੰਮਾਂ ਸਮਾਂ ਬੀਤ ਗਿਆ ਹੋਇਆ ਹੈ। ਇਤਨਾ ਲੰਮਾਂ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਕਾਂਡ ਦੇ ਲਈ ਗਰਦਾਨੇ ਜਾਂਦੇ ਮੁਖ ਦੋਸ਼ੀਆਂ ਵਿਚੋਂ ਕਿਸੇ ਇਕ ਨੂੰ ਵੀ ਅਜੇ ਤਕ ਸਜ਼ਾ ਨਹੀਂ ਮਿਲ ਸਕੀ ਅਤੇ ਇਸ ਸਮੇਂ ਦੌਰਾਨ ਜੋ ਹਾਲਾਤ ਬਣ ਚੁਕੇ ਹੋਏ ਹਨ, ਉਨ੍ਹਾਂ ਦੀ ਗੰਭੀਰਤਾ ਨਾਲ ਘੋਖ ਕੀਤਿਆਂ ਵੀ ਇਹ ਸੰਭਵ ਨਹੀਂ ਜਾਪਦਾ ਕਿ ਆਉਣ ਵਾਲੇ ਸਮੇਂ ਵਿਚ ਵੀ ਕਦੀ ਇਸ ਕਾਂਡ ਦੇ ਲਈ ਕਿਸੇ ਮੁਖ ਦੋਸ਼ੀ ਨੂੰ ਸਜ਼ਾ ਮਿਲ ਪਾਇਗੀ। ਇਸਦਾ ਕਾਰਣ ਇਹ ਹੈ ਕਿ ਬੀਤੇ ੨੮ ਵਰ੍ਹਿਆਂ ਵਿਚ ਬਹੁਤ ਕੁਝ ਬਦਲ ਗਿਆ ਹੋਇਆ ਹੈ। ਨਵੀਂ ਪਨੀਰੀ ਸਾਹਮਣੇ ਆ ਗਈ ਹੈ। ਉਸ ਸਮੇਂ ਜੋ ਬਚੇ ਸਨ, ਉਹ ਹੁਣ ਜਵਾਨ ਹੋ ਚੁਕੇ ਹੋਏ ਹਨ, ਜੋ ਜਵਾਨ ਸਨ, ਉਹ ਬਜ਼ੁਰਗ ਹੋ ਗਏ ਹੋਏ ਹਨ ਅਤੇ ਜੋ ਬਜ਼ੁਰਗ ਸਨ, ਉਹ ਜਾਂ ਤਾਂ ਇਸ ਸੰਸਾਰ ਨੂੰ ਤਿਆਗ ...
Read Full Story


ਪੂਰੇ ਦਿਨ ਵਿਚ ਕਦੋਂ ਕੀ ਖਾਈਏ!

ਪ੍ਰਮਾਤਮਾ ਨੇ ਤਾਂ ਹਰ ਜੀਵ ਲਈ ਬਫੈ ਵਾਂਗ ਖਾਣ ਪੀਣ ਦੀਆਂ ਵਸਤਾਂ ਸਜਾ ਕੇ ਰੱਖ ਦਿੱਤੀਆਂ ਹਨ ਪਰ ਜੇਕਰ ਤੁਸੀਂ ਸਿਹਤਮੰਦ ਅਤੇ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਸੰਤੁਲਤ ਖੁਰਾਕ ਲੈਣ ਦੇ ਨਾਲ ਨਾਲ ਹੀ ਤੁਹਾਨੂੰ ਇਹ ਵੀ ਵੇਖਣਾ ਹੋਵੇਗਾ ਕਿ ਤੁਸੀ ਕਿਹੜੀ ਚੀਜ਼ ਕਿਸ ਸਮੇਂ ਖਾ ਰਹੇ ਹੋ। ਬਹੁਤ ਜ਼ਰੂਰੀ ਹੈ ਇਹ ਵਿਚਾਰ ਧਿਆਨ ਦੇਣਾ ਕਿ ਜੇਕਰ ਇਹ ਇਕਵੇਸ਼ਨ ਠੀਕ ਨਾ ਰਹੀ ਤਾਂ ਤੁਹਾਡੀ ਸਿਹਤ ਸਬੰਧੀ ਕੈਮਿਸਟਰੀ ਵਿਗੜ ਜਾਵੇਗੀ। ਕੁਦਰਤ ਨੇ ਤਾਂ ਹਰ ਕਿਸੇ ਲਈ ਯੋਗ ਸਮੇਂ ਵਿਚ ਹੀ ਵਸਤਾਂ ਦਾ ਉਤਪਾਦਨ ਕੀਤਾ ਹੈ ਪਰ ਫਿਰ ਵੀ ਅਕਸਰ ਲੋਕਾਂ ਨੂੰ ਆਪਣੀ ਪਸੰਦੀਦਾ ਚੀਜ਼ਾਂ ਕਿਸੇ ਵੀ ਵਕਤ ਖਾ ਲੈਣਾ ਹੀ ਚੰਗਾ ਲੱਗਦਾ ਹੈ। ਇਹ ਤਾਂ ਬੱਕਰੀ ਲਈ ਢੁਕਦਾ ਹੈ, ਇਸੇ ਲਈ ਕਹਾਵਤ ਕਹੀ ਜਾਂਦੀ ਹੈ ਕਿ ਬਈ ਫਲਾਣਾਂ ਤਾਂ ਬੱਕਰੀ ਵਾਂਗ ਚਰੀ ਜਾਂਦਾ ਹੈ। ਲੇਕਿਨ ਮਾਹਿਰਾਂ ਮੁਤਾਬਕ ...
Read Full Story


ਯੂਕੇ ਦਲ ਵਲੋਂ ਦੋ ਵਰ੍ਹੇ ਪਹਿਲਾਂ ਕੀਤੇ ਦਾਅਵੇ ਕਿਧਰ ਗਏ?

ਗਲ ਸ਼ਾਇਦ ਦੋ-ਕੁ ਵਰ੍ਹੇ ਪਹਿਲਾਂ ਦੀ ਹੈ, ਸ਼੍ਰੋਮਣੀ ਅਕਾਲੀ ਦਲ (ਯੂਕੇ) ਦੇ ਪ੍ਰਧਾਨ ਸ. ਜਸਜੀਤ ਸਿੰਘ ਟੋਨੀ ਨੇ ਪੰਜਾਬ ਤੋਂ ਦਿੱਲੀ ਆ ਇੱਕ ਭਰ੍ਹਵੀਂ ਪ੍ਰੈਸ ਕਾਨਫ੍ਰੰਸ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਸੀ ਕਿ ਉਨ੍ਹਾਂ ਪੰਜਾਬ ਅਤੇ ਦਿੱਲੀ ਦੇ ਸਿੱਖਾਂ ਦੇ 'ਸੱਦੇ' ਤੇ 'ਯੂਕੇ ਛੱਡ', ਪੰਜਾਬ ਅਤੇ ਦਿੱਲੀ ਵਿੱਚ ਆ ਡੇਰਾ ਲਾ ਲੈਣ ਦਾ ਫੈਸਲਾ ਕੀਤਾ ਹੈ। ਇਸਦਾ ਕਾਰਣ ਉਨ੍ਹਾਂ ਦਸਿਆ ਕਿ ਪੰਜਾਬ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸਿੱਖੀ ਸਿਧਾਂਤਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜਦਕਿ ਦਿੱਲੀ ਵਿੱਚ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਹੁਮਤ ਹੋਣ ਦੇ ਬਾਵਜੂਦ, ਭ੍ਰਿਸ਼ਟਾਚਾਰ ਨੂੰ ਨੱਥ ਨਹੀਂ ...
Read Full Story


ਕੈਨੇਡਾ ਵੱਲੋਂ ਪਰਵਾਸੀਆਂ ਦੇ ਬਾਬਿਆਂ-ਦਾਦਿਆਂ ਦੀਆਂ ਵੀਜ਼ਾ ਅਰਜ਼ੀਆਂ ਲੈਣ 'ਤੇ ਦੋ ਸਾਲਾਂ ਦੀ ਰੋਕ

ਮਿਸੀਸਾਗਾ ਸ.ਸ.ਪਾਰ ਬਿਉਰੋ) : ਕੈਨੇਡਾ ਸਰਕਾਰ ਨੇ ਪਰਵਾਸੀਆਂ ਦੇ ਬਾਬਿਆਂ-ਦਾਦਿਆਂ ਦੀਆਂ ਵੀਜ਼ਾ ਅਰਜ਼ੀਆਂ ਲੈਣ ਉਤੇ ਦੋ ਸਾਲਾਂ ਦੀ ਰੋਕ ਲਾ ਦਿੱਤੀ ਹੈ ਅਤੇ ਇਹ ਹੁਕਮ ਤੁਰੰਤ ਲਾਗੂ ਵੀ ਹੋ ਗਏ ਹਨ। ਇਸ ਦਾ ਭਾਵ ਇਹ ਹੋਇਆ ਕਿ ਜਿਹੜੇ ਪ੍ਰਵਾਸੀ ਕਾਮਿਆਂ/ਕੈਨੇਡੀਅਨ ਨਾਗਰਿਕਾਂ ਦੇ ਬਾਬੇ ਜਾਂ ਦਾਦੇ ਕੈਨੇਡਾ ਆਉਣ ਦੇ ਚਾਹਵਾਨ ਹਨ, ਉਹ ਹੋਣ ਦੋ ਸਾਲਾਂ ਤੋਂ ਬਾਅਦ ਹੀ ਆਪਣੀਆਂ ਅਰਜ਼ੀਆਂ ਦੇ ਸਕਣਗੇ ਅਤੇ ਤਦ ਤੱਕ ਪਿਛਲੀਆਂ ਅਰਜ਼ੀਆਂ ਦੇ ਬੈਕਲਾੱਗ ਨਿਬੇੜੇ ਜਾਣਗੇ। ਇਹ ਐਲਾਨ ਅੱਜ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ੍ਰੀ ਜੈਸਨ ਕੈਨੀ ਨੇ ਕੀਤਾ ਹੈ। ਯਕੀਨੀ ਤੌਰ 'ਤੇ ਸ੍ਰੀ ਕੈਨੀ ਦੇ ਇਸ ਐਲਾਨ ਦਾ ਪ੍ਰਵਾਸੀਆਂ ਤੇ ਵਿਰੋਧੀ ਪਾਰਟੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਅਜਿਹੇ ਵਿਰੋਧ ਦਾ ਅਨੁਮਾਨ ਲਾਉਂਦਿਆਂ ਸ੍ਰੀ ਕੈਨੀ ਨੇ ਪਹਿਲਾਂ ਹੀ ਇਸ ਦਾ ...
Read Full Story


ਆਖ਼ਰ ਕੁੜੀਆਂ ਕਿਉਂ ਉਡਾਰੂ ਬਣਦੀਆਂ ਹਨ?

ਲੇਖ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਸਾਫ਼ ਕਰ ਲਈਏ ਕਿ ਲੇਖ ਵਿਚ ਸਾਰੀਆਂ ਕੁੜੀਆਂ ਜਾਂ ਸਾਰੇ ਮਾਪਿਆਂ ਨੂੰ ਇਕੋ ਰੱਸੇ ਨਹੀਂ ਬੰਨ੍ਹਿਆ ਗਿਆ ਹੈ।ਲੇਖ ਵਿਚ ਸਿਰਫ਼ ਤੇ ਸਿਰਫ਼ ਉਡਾਰੂ ਕੁੜੀਆਂ ਅਤੇ ਆਧੁਨਿਕ ਜਾਂ ਅਗਿਆਨੀ ਮਾਪਿਆਂ ਦੀ ਗੱਲ ਕੀਤੀ ਗਈ ਹੈ। ਮੁਖ ਤੇਰਾ ਚੌਂਦਵੀ ਦਾ ਚੰਦ ਜੱਟੀਏ, ਮੋਤੀਆਂ ਤੋਂ ਸੋਹਣੇ ਤੇਰੇ ਦੰਦ ਜੱਟੀਏ ..., ਸ਼ਹਿਦ ਨਾਲੋਂ ਮਿੱਠੀ, ਦੁੱਧ ਨਾਲੋਂ ਚਿੱਟੀ, ਮਾਲਵੇ ਦੀ ਜੱਟੀ। ਪੰਜਾਬੀ ਗੀਤਾਂ ਵਿਚ ਜੱਟੀਆਂ ਦੇ ਰੰਗ-ਰੂਪ ਅਤੇ ਅੰਗਾਂ ਦੀਆਂ ਰੱਜ ਕੇ ਸਿਫ਼ਤਾਂ ਕੀਤੀਆਂ ਜਾਂਦੀਆਂ ਹਨ ਅਤੇ ਇਹ ਵੀ ਇਕ ਕਾਰਣ ਹੈ ਕਿ ਜੱਟੀ ਨੂੰ ਸ਼ਿਕਾਰ ਲਈ ਕਿਉਂ ਚੁਣਿਆ ਜਾਂਦਾ ਹੈ। ਦੂਸਰਾ ਕਾਰਣ ਫੇਸਬੁੱਕ, ਯੂਟੂਬ ਅਤੇ ਸਮਾਜ ਵਿਚ ਸ਼ਰਾਰਤੀ ਅਨਸਰਾਂ ਵਲੋਂ ਵੀ ਜੱਟਾਂ ਨੂੰ ਖਲਨਾਇਕ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ, ਮਤਲਬ ਪੰਜਾਬੀ ਇਤਿਹਾਸ ...
Read Full Story


ਕੈਨੇਡਾ ਵਿੱਚ ਵਿਆਹ ਕਰਵਾ ਕੇ ਆਉਣ ਵਾਲੇ ਹੁਣ ਦੋ ਸਾਲ ਪੱਕੇ ਨਹੀਂ ਹੋ ਸਕਣਗੇ

ਦੋ ਸਾਲ ਤੱਕ ਕਨੇਡੀਅਨ ਸਾਥੀਆਂ ਵਲੋਂ ਆਪਣੇ ਬਾਹਰਲੇ ਦੇਸ਼ਾਂ ਤੋਂ ਵਿਆਹ ਕਰਵਾ ਕੇ ਲਿਆਂਦੇ ਜੀਵਨ ਸਾਥੀਆਂ ਦੇ ਜੇ ਉਹ ਚਾਹੁਣ ਤਾਂ ਨੱਕ 'ਚ ਨਕੇਲ ਪਾ ਕੇ ਰੱਖਣ ਵਾਲਾ ਸਲੂਕ ਪਰਦੇ ਪਿੱਛੇ ਕਰਕੇ ਵੀ ਚੂੰ ਤੱਕ ਨਹੀਂ ਕਰਨ ਦੇਣਗੇ ।ਬੇਸ਼ੱਕ ਕਨੇਡੀਅਨ ਕਾਨੂੰਨ ਇਸ ਦੀ ਆਗਿਆ ਨਹੀਂ ਦਿੰਦਾ ਪਰ ਇਹ ਕੁਝ ਹੋਣ ਤੋਂ ਟਾਲਿਆ ਵੀ ਨਹੀਂ ਜਾ ਸਕਦਾ..ਜਿਕਰਯੋਗ ਹੈ ਕਿ ਇਹ ਕਾਨੂੰਨ ਪਾਸ ਕਰਵਾਉਣ ਵਿੱਚ ਵੱਡਾ ਯੋਗਦਾਨ ਸਿੱਧੇ ਅਸਿੱਧੇ ਤਰੀਕੇ ਪਾਉਣ ਵਾਲੇ ਸਾਰੇ ਸ਼ਖਸ਼ ਹੀ ਆਪਣੀਆਂ ਸਰੀਰਕ ਅਤੈ ਮਾਨਸਿਕ ਕਮਜ਼ੋਰੀਆਂ ਕਾਰਣ ਆਪ ਦੋ ਦੋ ਤਿੰਨ ਤਿੰਨ ਅਸਫਲ਼ ਵਿਆਹ ਕਰਵਾ ਚੁੱਕੇ ਹਨ, ਇਹਨਾਂ ਦੀਆਂ ਬੇਲੋੜਾ ਸਖਤੀਆਂ ਕਾਰਣ ਜਾਂ ਹੱਦੋਂ ਵੱਧ ਸ਼ੱਕ ਕਾਰਣ ਇਹਨਾਂ ਦੇ ਆਪਣੇ ਪਰਿਵਾਰਕ ਰਿਸ਼ਤੇ ਸਿਰੇ ਨਾ ਚੜ੍ਹ ਸਕੇ ਜਿਸ ਦਾ ਨਿੱਜੀ ਫਾਇਦਾ ਲੈਣ ਲਈ ਇਹਨਾਂ ਲੋਕਾਂ ਨੇ ...
Read Full Story


ਜਦੋਂ ਵੱਜਦੇ ਸੀ ਲਾਊਡ ਸਪੀਕਰ

ਪੰਜਾਬੀ ਸੱਭਿਆਚਾਰ ਵਿਚ ਲਾਊਡ ਸਪੀਕਰ ਦਾ ਅਹਿਮ ਸਥਾਨ ਰਿਹਾ ਹੈ। ਵਿਗਿਆਨ ਦੀ ਇਸ ਕਾਢ ਨੇ ਆਮ ਲੋਕਾਂ ਤਕ ਗਾਇਕੀ ਦੀ ਪਹੁੰਚ ਸੁਖਾਲੀ ਕਰ ਦਿੱਤੀ ਹੈ। ਸਾਊਂਡ ਬਖਸ਼ ਵਾਲੀਆਂ ਗ੍ਰਾਮੋਫੋਨ ਮਸ਼ੀਨਾਂ ਤਾਂ ਭਾਵੇਂ ਬਹੁਤ ਪਹਿਲਾਂ ਤੋਂ ਚੱਲ ਰਹੀਆਂ ਸਨ ਪਰ ਐਂਪਲੀਫਾਇਰ ਵਾਲੇ ਲਾਊਡ ਸਪੀਕਰ ਪਿੰਡਾਂ ਵਿਚ ਵੀਹਵੀਂ ਸਦੀ ਦੇ ਪੰਜਵੇਂ ਛੇਵੇਂ ਦਹਾਕੇ ਦੌਰਾਨ ਹੀ ਪਹੁੰਚੇ। ਹਰ ਵੱਡੇ ਪਿੰਡ ਵਿਚ ਇਕ ਅੱਧ ਲਾਊਡ ਸਪੀਕਰ ਪਹੁੰਚ ਚੁੱਕਿਆ ਸੀ। ਵਿਆਹ ਮੰਗਣੇ ਦੀ ਖੁਸ਼ੀ ਲਾਊਡ ਸਪੀਕਰ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਸੀ। ਅਜਿਹੇ ਦਿਨਾਂ ਉੱਤੇ ਘਰਾਂ ਵਿਚ ਤਿੰਨ-ਤਿੰਨ, ਚਾਰ-ਚਾਰ ਦਿਨ ਸਪੀਕਰ ਚਲਦਾ ਰਹਿੰਦਾ ਸੀ। ਵਿਆਹ ਵਿਚ ਸਪੀਕਰ ਵਾਲੇ ਦੀ ਖਾਸ ਪੁੱਛ ਹੁੰਦੀ ਸੀ। ਉਹ ਆਪਣਾ ਸਾਮਾਨ ਇਕ ਪਾਸੇ ਸੈੱਟ ਕਰ ਲੈਂਦਾ ਸੀ। ਕੋਠੇ ਉੱਤੇ ਦੋ ਮੰਜੇ ਖੜ੍ਹੇ ਕਰਕੇ ਇਕ ...
Read Full Story


ਕੈਨੇਡਾ ਦੇ ਦੇਸੀ ਮੀਡੀਆ 'ਤੇ ਇੱਕਪਾਸੜ ਹੋਣ ਦੇ ਲੱਗੇ ਦੋਸ਼

ਟਰਾਂਟੋ, ਕੈਨੇਡਾ 'ਚ ਆਪਣਾ ਵਿਆਹ ਅਸਫਲ ਹੋਣ ਤੋਂ ਬਾਅਦ ਵੱਖ-ਵੱਖ ਰਹਿ ਰਹੇ ਜੋੜਿਆਂ ਨੇ ਸਥਾਨਕ ਦੇਸੀ ਮੀਡੀਆ 'ਤੇ ਦੋਸ਼ ਲਾਇਆ ਹੈ ਕਿ ਬੀਤੇ ਸਮੇਂ ਵਿਚ ਇਕਪਾਸੜ ਅਤੇ ਮਸਾਲੇਦਾਰ ਖਬਰਾਂ ਛਾਪ ਕੇ ਮੀਡੀਆ ਨੇ ਉਨ੍ਹਾਂ ਦੀ ਜਿੰਦਗੀ ਤਬਾਹ ਕਰ ਦਿੱਤੀ ਹੈ। ੨੮ ਜੂਨ, ੨੦੧੦ ਨੂੰ ਜਦ ਮੈਂ ਕੈਨੇਡਾ ਉੱਤਰਿਆ ਤਾਂ ਮੈਂ ਬਹੁਤ ਖੁਸ਼ ਸਾਂ, ਪਰ ੭ ਜੁਲਾਈ ਨੂੰ ਜਦ ਤੋਂ ਮੇਰੇ ਉੱੱਤੇ 'ਭਗੌੜੇ ਲਾੜੇ ਦਾ ਲੇਬਲ ਲੱਗਾ ਹੈ ਮੇਰਾ ਜੀਵਨ ਨਰਕ ਬਣ ਚੁੱਕਾ ਹੈ। ਇਹ ਸਭ ਕੁਝ ਦੇਸੀ ਮੀਡੀਆ ਦੀ ਬਦੌਲਤ ਹੋਇਆ ਹੈ, ਜਿਸ ਨੂੰ ਆਪਣੇ ਅਖਬਾਰਾਂ ਵਾਸਤੇ ਸਿਰਫ ਮਸਾਲੇਦਾਰ ਖਬਰ ਤੋਂ ਵੱਧ ਮੇਰੀ ਅਸਲ ਕਹਾਣੀ ਨਾਲ ਕੋਈ ਸਰੋਕਾਰ ਨਹੀਂ ਸੀ।'ਇਹ ਗੱਲ ਪਿਛਲੇ ਸਾਲ ਏਅਰਪੋਰਟ ਤੋਂ ਕਥਿਤ ਤੌਰ 'ਤੇ ਖਿਸਕ ਜਾਣ ਵਾਲੇ ਮਨਜੀਤ ਸ਼ਾਹੀ ਨੇ ਪੰਜਾਬ ਤੋਂ ਫੋਨ ਰਾਹੀਂ ਦੱਸੀ। ਅਜਿਹਾ ਹੀ ਖੁਲਾਸਾ ਸਥਾਨਕ ...
Read Full Story


ਜਦੋਂ ਲੰਡਨ 'ਚ ਸਿੱਖਾਂ ਨੂੰ ਗੁਰੂ ਘਰ ਦੀ ਰਾਖੀ ਲਈ ਚੁੱਕਣੇ ਪਏ ਹਥਿਆਰ

ਲੰਡਨ:-ਬ੍ਰਿਟੇਨ ਦੀ ਰਾਜਧਾਨੀ ਲੰਡਨ ਅਤੇ ਆਸਪਾਸ ਦੇ ਸ਼ਹਿਰਾਂ ਵਿਚ ਦੰਗਾਈ ਹਿੰਸਾ ਦੇ ਨਾਲ ਨਾਲ ਲੁੱਟਖੋਹ 'ਤੇ ਉਤਰ ਆਏ ਹਨ। ਬ੍ਰਿਟਿਸ਼ ਅਖ਼ਬਾਰ ਡੇਲੀ ਮੇਲ ਦੇ ਮੁਤਾਬਕ ਦੰਗਾਕਾਰੀ ਲੋਕਾਂ ਨੂੰ ਨੰਗਾ ਕਰਕੇ ਉਨ੍ਹਾਂ ਦੇ ਕੱਪੜੇ ਤੱਕ ਲਿਜਾ ਰਹੇ ਹਨ। ਇੰਟਰਨੈਟ 'ਤੇ ਵੀ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ ਕਿ ਪੂਰੇ ਲੰਡਨ ਅਤੇ ਬਰਮਿੰਘਮ ਵਿਚ ਦੰਗਾਕਾਰੀਆਂ ਵਲੋਂ ਲੋਕਾਂ ਦੇ ਕੱਪੜੇ ਲੁੱਟੇ ਜਾਣ ਦੀਆਂ ਕਈ ਘਟਨਾਵਾਂ ਹੋਈਆਂ। ਦੰਗਿਆਂ ਦੀ ਲਪੇਟ ਵਿਚ ਬ੍ਰਿਟੇਨ ਦੇ ਕਈ ਹੋਰ ਸ਼ਹਿਰ ਆ ਗਏ ਹਨ, ਜਿਨ੍ਹਾਂ ਵਿਚ ਮੈਨਚੈਸਟਰ, ਪੱਛਮੀ ਮਿਡਲੈਂਡਸ, ਵਾਲਵਹੈਂਪਟਨ, ਪੱਛਮੀ ਬ੍ਰਾਮਵਿਚ ਅਤੇ ਸੈਲਫੋਰਡ ਸ਼ਾਮਲ ਹਨ। ਪੱਛਮੀ ਮਿਡਲੈਂਡਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ। ਬਰਮਿੰਘਮ ਵਿਚ ਸਿਟੀ ਸੈਂਟਰ ਦੇ ਬਾਹਰ ...
Read Full Story


ਆਸਟਰੇਲੀਆ ਆਉਣ ਵਾਲਿਆਂ ਦੀ ਗਿਣਤੀ ਦੋ ਸਾਲ ਵਿੱਚ ਅੱਧੀ ਰਹਿ ਗਈ

ਮੈਲਬਰਨ, ਆਸਟਰੇਲੀਆ ਅੱਜ-ਕੱਲ੍ਹ ਵਿਦੇਸ਼ੀਆਂ ਖਾਸ ਕਰ ਭਾਰਤੀਆਂ ਨੂੰ ਆਕਰਸ਼ਿਤ ਨਹੀਂ ਕਰ ਰਿਹਾ, ਕਿਉਂਕਿ ਦੇਸ਼ ਦੇ ਤਾਜ਼ਾ ਆਂਕੜੇ ਦੱਸਦੇ ਹਨ ਕਿ ਪਿਛਲੇ ਦੋ ਸਾਲਾਂ 'ਚ ਦੇਸ਼ 'ਚ ਆਉਂਦੇ ਲੋਕਾਂ ਦੀ ਗਿਣਤੀ ਲਗਪਗ ਅੱਧੀ ਰਹਿ ਗਈ ਹੈ। ਮੀਡੀਆ ਰਿਪੋਰਟਾਂ 'ਚ ਆਸਟਰੇਲੀਆ ਦੇ ਆਂਕੜਿਆਂ ਸਬੰਧੀ ਬਿਊਰੋ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ੨੦੧੦ 'ਚ ਦੇਸ਼ 'ਚ ਹੋਏ ਪਰਵਾਸ ਦਾ ਆਂਕੜਾ ਸਿਰਫ ੧੭੧,੦੦੦ ਰਹਿ ਗਿਆ ਸੀ, ਜੋ ੨੦੦੮ 'ਚ ੩੧੬,੦੦੦ ਸੀ। ੨੦੦੬ ਦੇ ਅਖੀਰ 'ਚ ਬਿਊਰੋ ਵੱਲੋਂ ਗਿਣਤੀ-ਮਿਣਤੀ ਦੇ ਮਾਪਦੰਡ ਬਦਲਣ ਮਗਰੋਂ ਇਹ ਸਭ ਤੋਂ ਛੋਟੀ ਗਿਣਤੀ ਹੈ। ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ ਕਿ ਦੇਸ਼ ਦਾ ਆਬਾਦੀ ਵਾਧਾ ੨੦੦੮ ਦੇ ੪੬੭,੩੦੦ ਤੋਂ ੨੦੧੦ 'ਚ ੩੨੫,੫੦੦ ਰਹਿ ਗਿਆ। ਦਸੰਬਰ ਤੋਂ ਛੇ ਮਹੀਨਿਆਂ 'ਚ ਸਾਲ ਦਰ ਸਾਲ ਇਹ ਗਿਰਾਵਟ ੩੭ ਫ਼ੀਸਦੀ ਰਹੀ ਜੋ ੧੨੧੫੦੦ ਤੋਂ ...
Read Full Story


1