HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਦੀਆਂ"
 
ਸਾਇਬੇਰੀਆ ਦੀਆਂ ਕੂੰਜਾਂ ਬਨਾਮ ਪੰਜਾਬੀਆਂ ਦਾ ਪਰਵਾਸ

-ਕਾਦਰ ਵੱਲੋਂ ਸਾਜੀ ਇਸ ਕੁਦਰਤ ਵਿੱਚ ਜੇ ਮਨੁੱਖ ਅਤੇ ਪੰਛੀਆਂ ਵਿਚਾਲੇ ਕੁਦਰਤੀ ਸਾਂਝ ਹੈ ਤਾਂ ਹੁਣ ਮਨੁੱਖ ਅਤੇ ਪੰਛੀਆਂ ਦੀ 'ਹੋਣੀ' ਵੀ ਇਕੋ ਜਿਹੀ ਹੈ। ਦੋਵੇਂ ਹੀ ਪਰਵਾਸ ਦਾ ਦਰਦ ਹੰਢਾ ਰਹੇ ਹਨ। ਦੋਵੇਂ ਹੀ ਚੋਗ ਚੁਗਣ ਲਈ ਹੁਣ ਲੰਬੀਆਂ ਉਡਾਰੀਆਂ ਮਾਰਨ ਲੱਗੇ ਹਨ। ਜੇ ਪੰਛੀ ਪੁਰਾਤਨ ਸਮੇਂ ਤੋਂ ਹੀ ਚੋਗ ਲਈ ਲੰਬੀਆਂ ਉਡਾਰੀਆਂ ਮਾਰਦੇ ਹਨ ਤਾਂ ਹੁਣ ਮਨੁੱਖ ਵੀ ਸੱਤ ਸਮੁੰਦਰ ਪਾਰ ਕਰਦੇ ਹਨ ਅਤੇ ਡਾਲਰ ਅਤੇ ਪੋਂਡ ਕਮਾ ਰਹੇ ਹਨ। ਇਹ ਇੱਕ ਹਕੀਕਤ ਹੈ ਕਿ ਮਨੁੱਖ ਅਤੇ ਪੰਛੀਆਂ ਦਾ ਸਬੰਧ ਮੁੱਢ ਤੋਂ ਹੀ ਹੈ, ਦੋਵਾਂ ਵਿੱਚ ਬੜੀ ਜ਼ਜਬਾਤੀ ਸਾਂਝ ਵੀ ਹੈ। ਇਸੇ ਕਾਰਨ ਜੇ ਵੱਡੀ ਗਿਣਤੀ ਲੋਕ ਪੰਛੀਆਂ ਨੂੰ ਚੋਗਾ ਖਿਲਾਰਦੇ ਹਨ ਤਾਂ ਉਹਨਾਂ ਲੋਕਾਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ ਜੋ ਕਿ ਪੰਛੀਆਂ ਨੂੰ ਆਪਣੇ ਘਰ ਵਿਚ ਪਾਲਕੇ ਰੱਖਦੇ ਹਨ ਜਾਂ ਫਿਰ ਪਿੰਜਰੇ ਵਿਚ ਕੈਦ ...
Read Full Story


ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਾਂ ਬੋਲੀ ਪੰਜਾਬੀ ਨੂੰ ਸਰਕਾਰੇ ਦਰਬਾਰੇ ਅਤੇ ਸਮਾਜ ਵਿਚ ਬਣਦਾ ਸਤਿਕਾਰ ਦਿਵਾਉਣ ਲਈ ਸੰਘਰਸ਼ ਦੀ ਰੂਪ-ਰੇਖਾ ਤਿਆਰ

ਲੁਧਿਆਣਾ (ਸ.ਸ.ਪਾਰ ਬਿਉਰੋ) ਬੀਤੇ ਦਿਨ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਹੀ ਮਾਣ ਸਨਮਾਨ ਦਿਵਾਉਣ ਲਈ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਸਕੱਤਰ ਡਾ. ਗੁਲਜਾਰ ਸਿੰਘ ਪੰਧੇਰ ਨੇ ਦੱਸਿਆ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਉੱਪ ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਉੱਪ ਕੁਲਪਤੀ ਡਾ. ਸ.ਪ. ਸਿੰਘ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ। ਪੰਜਾਬੀ ਸਾਹਿਤ ਅਕਾਡਮੀ ਵਲੋਂ ਭਾਸ਼ਾ ਕਮੇਟੀ ਦਾ ਗਠਨ ਕਰਦਿਆਂ ਮਾਂ ਬੋਲੀ ਪੰਜਾਬੀ ਲਈ ਦੇ ਹਿੱਤਾਂ ਲਈ ਯਤਨਸ਼ੀਲ ਪ੍ਰਮੁੱਖ ਪੰਜ ਧਿਰਾਂ ਤੋਂ ਇਲਾਵਾ ਪ੍ਰਮੁੱਖ ਪੰਜਾਬੀ ਸਖਸ਼ੀਅਤਾਂ ਨੂੰ ਵਿਸ਼ੇਸ਼ ਥਾਂ ...
Read Full Story


ਬੜੀਆਂ ਲਾਰੇਬਾਜ਼ ਹੁੰਦੀਆਂ ਨੇ ਸਰਕਾਰਾਂ

ਕਿਸੇ ਵੀ ਦੇਸ਼ ਦੇ ਕਾਨੂੰਨ ਅਤੇ ਸ਼ਾਸ਼ਨ ਪ੍ਰਬੰਧ ਨੂੰ ਚਲਾਉਣ ਲਈ ਕੁਝ ਜਿੰਮੇਵਾਰ, ਪੜ੍ਹੇ-ਲਿਖੇ, ਅਗਾਂਹਵਧੂ ਸੋਚ, ਤੰਦਰੁਸਤ ਤੇ ਹੋਣਹਾਰ ਲੋਕਾਂ ਦੀ ਜ਼ਰੂਰਤ ਹੁੰਦੀ ਹੈ। ਇਹਨਾਂ ਲੋਕਾਂ ਨੂੰ ਅਸੀਂ ਚੋਣ ਪ੍ਰਕਿਰਿਆ ਰਾਹੀ ਨਿਯੁਕਤ ਕਰਦੇ ਹਾਂ। ਇਹ ਲੋਕ ਸਾਡੇ ਬਹੁਮਤ ਦੇ ਆਧਾਰ 'ਤੇ ਹੀ ਚੁਣੇ ਜਾਂਦੇ ਹਨ। ਚੁਣੇ ਗਏ ਵਿਅਕਤੀਆਂ ਦਾ ਇੱਕ ਗਰੁੱਪ ਬਣ ਜਾਂਦਾ ਹੈ। ਇਸ ਗਰੁੱਪ ਨੂੰ ਹੀ ਸਰਕਾਰ ਕਹਿੰਦੇ ਹਨ।ਮਹਾਨ ਇਬਰਾਹਿਮ ਲਿੰਕਨ ਅਨੁਸਾਰ ਲੋਕਾਂ ਦਾ, ਲੋਕਾਂ ਲਈ, ਲੋਕਾਂ ਦੁਆਰਾ ਸ਼ਾਸ਼ਨ। ਕਿਸੇ ਵੀ ਸਰਕਾਰ ਦਾ ਕਾਰਜ ਕਾਲ ਪੰਜ ਸਾਲ ਹੁੰਦਾ ਹੈ। ਇਹਨਾਂ ਪੰਜ ਸਾਲਾਂ ਦੇ ਵਿੱਚ-ਵਿੱਚ ਹੀ ਸਰਕਾਰ ਨੇ ਦੇਸ਼ ਦੇ ਸਾਰੇ ਕਾਰਜ ਪੂਰੇ ਕਰਨੇ ਹੁੰਦੇ ਹਨ। ਵੋਟਾਂ ਤੋਂ ਪਹਿਲਾਂ ਸਰਕਾਰ ਲੋਕਾਂ ਨਾਲ ਅਨੇਕਾਂ ਵਾਅਦੇ ਕਰਦੀ ਹੈ ਕਿ ਅਸੀਂ ਬੇਰੁਜ਼ਗਾਰੀ ਨੂੰ ਖ਼ਤਮ ਕਰਾਂਗੇ, ...
Read Full Story


ਨਿਤ ਨੇਮ ਦੀਆਂ ਪੰਜ ਬਾਣੀਆਂ ਨੂੰ ਗੁਟਕਾ ਕਿਉਂ ਕਹਿੰਦੇ ਹਨ?

ਗੁਟਕੇ ਦੀ ਪਰਿਭਾਸ਼ਾ :- ਇਹ ਇਕ ਫਾਰਸੀ ਸ਼ਬਦ ਹੈ ਇਸ ਦਾ ਮਤਲਬ ਹੈ ਪਿਟਾਰੀ ਜਿਸ ਵਿੱਚ ਹੀਰੇ ਜਵਾਹਰਾਤ, ਮੋਤੀ, ਲਾਲ, ਪੁਖਰਾਜ, ਨੀਲਮ, ਨੀਲਮਣੀ ਹੋਰ ਬਹੁਮੁਲੇ ਜਿਸ ਨੂੰ ਮੈਂ ਜਾਣਦਾ ਵੀ ਨਹੀਂ ਹਾਂ ਉਸ ਦਾ ਨਾਮ ਗੁਟਕਾ ਹੈ। ਸਾਡੇ ਵੀਹਵੀਂ ਸਦੀ ਦੇ ਮਹਾਪੁਰਸ਼ ਕਹਿੰਦੇ ਹਨ ਕਿ ਤੁਸੀਂ ਢਾਈ ਘੰਟੇ ਵਿੱਚ ਪਾਠ ਪੂਰਾ ਕਰਨਾ ਹੈ। ਅਸੀਂ ਪੜ੍ਹ ਪੜ੍ਹਕੇ ਆਪਣੀ ਉਮਰ ਦੇ ੭੦ ਸਾਲਾਂ ਵਿੱਚ ਦਸ ਟਾਇਰੀ ਗੱਡੀ ਭਰ ਦਿੰਦੇ ਹਾਂ।ਜਿਸ ਬਾਰੇ ਗੁਰੂ ਜੀ ਕਹਿੰਦੇ ਹਨ ਪੜ੍ਹ ਪੜ੍ਹ ਗੱਡੇ ਲਦੀਐ। ਭਲਾ ਉਹ ਕਿਹੜੇ ਕੰਮ ਆਵੇਗੀ। ਜਦੋਂ ਗੁਟਕਾ ਰੂਪੀ ਪਿਟਾਰੀ ਤਾਂ ਖੋਲ੍ਹ ਕੇ ਦੇਖੀ ਹੀ ਨਹੀਂ। ਲੇਖਕ ਨੇ ੧੯੮੧ ਵਿੱਚ ਇੱਕ ਵਾਰ ਹੀ ਸ੍ਰੀ ਸੁਖਮਨੀ ਸਾਹਿਬ ਪੜ੍ਹਿਆ ਸੀ। ੪੮ ਦਿਨ ਵਿੱਚ ਇਕ ਅਸ਼ਟਪਦੀ ਨੂੰ ੨ ਦਿਨ ਲਾਏ ਸਨ। ਮੁੜ ਕੇ ਪੜ੍ਹਨ ਦੀ ਲੋੜ ਹੀ ਨਹੀਂ ਪਈ। ਸਿਆਣੇ ਕਹਿੰਦੇ ਹਨ ਕੀ ...
Read Full Story


ਕੈਨੇਡਾ ਦੀਆਂ ਜੇਲ੍ਹਾਂ ਵਿਚ ਅਕਸਰ ਹੁੰਦੀ ਹੈ ਕੈਦੀਆਂ ਦੀ ਕੁੱਟਮਾਰ

ਭਾਰਤ ਵਿਚ ਜੇਲ੍ਹਾਂ 'ਚ ਕੈਦੀ ਲੜ ਪੈਂਦੇ ਹਨ ਅਤੇ ਕੁੱਟ-ਕੁਟਾਪੇ ਆਮ ਹੁੰਦੇ ਹਨ ਹੈ ਪਰ ਅਮਰੀਕਾ ਅਤੇ ਹੋਰ ਕਈ ਦੇਸ਼ਾਂ ਵਾਂਗ ਕੈਨੇਡਾ ਦੀਆਂ ਜੇਲ੍ਹਾਂ ਵਿਚ ਵੀ ਕੁੱਟਮਾਰ ਹੁੰਦੀ ਰਹਿੰਦੀ ਹੈ। ਕੈਨੇਡਾ 'ਚ ਪੁਲਿਸ ਸਟੇਸ਼ਨਾਂ, ਵਕੀਲਾਂ ਦੇ ਦਫ਼ਤਰਾਂ ਅਤੇ ਅਦਾਲਤਾਂ ਵਿਚ ਕਤਾਰਾਂ ਬਣਾ ਕੇ ਤੁਰੇ ਜਾਂਦੇ ਲੋਕਾਂ (ਪਰਿਵਾਰਾਂ) ਨੂੰ ਦੇਖ ਕੇ ਭਲੀ-ਭਾਂਤ ਪਤਾ ਲਗਦਾ ਹੈ ਕਿ ਪੰਜਾਬੀਆਂ ਦੇ ਮਨਾਂ ਦੀ ਭਟਕਣ ਕੈਨੇਡਾ ਪੁੱਜ ਜਾਣ ਨਾਲ ਸਮਾਪਤ ਨਹੀਂ ਹੋ ਜਾਂਦੀ। ਪੰਜਾਬ ਤੋਂ ਸੁਖੀ ਜੀਵਨ ਮਾਨਣ ਗਏ ਬਹੁਤ ਸਾਰੇ ਲੋਕ ਆਪਣੀ ਤਸ਼ਰੀਫ ਨਾਲ ਆਪਣੇ ਦਿਮਾਗ ਦੇ ਪਛੜੇਪਨ ਦਾ ਕੂੜਾ-ਕਬਾੜਾ ਵੀ ਨਾਲ ਹੀ ਢੋਅ ਲੈਂਦੇ ਹਨ। ਕਠੋਰ ਮਨਾਂ 'ਤੇ ਪੇਂਡੂ ਸੋਚਾਂ ਅਤੇ ਗਿਣਤੀਆਂ-ਮਿਣਤੀਆਂ ਭਾਰੂ ਰਹਿੰਦੀਆਂ ਹਨ। ਉਨ੍ਹਾਂ ਸੋਚਾਂ ਤਹਿਤ ਕਈ ਬੁਰਾਈਆਂ ਕਰਨਾ ਜਾਰੀ ਰੱਖਿਆ ਜਾਂਦਾ ਹੈ, ...
Read Full Story


ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵਧੀਆਂ

ਓਟਾਵਾ (ਸ.ਸ.ਪਾਰ ਬਿਉਰੋ) ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵੱਧ ਗਈਆਂ ਹਨ। ਕੰਜਰਵੇਟਿਵ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਬਿੱਲ 'ਸੀ-੨੪' ਦੇ ਅਧੀਨ ਹੁਣ ਪਰਮਾਨੈਂਟ ਰੈਜੀਡੈਂਟਸ ਦੀਆਂ ਸ਼ਰਤਾਂ ਵਿਚ ਕੈਨੇਡਾ ਵਿਚ ਸਰੀਰਕ ਤੌਰ 'ਤੇ ਰਹਿਣ ਦੇ ਸਮੇਂ ਵਿਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਪੁਰਾਣੇ ਨਿਯਮਾਂ ਦੇ ਅਧੀਨ ਪਰਮਾਨੈਂਟ ਰੈਜ਼ੀਡੈਂਸੀ ਲਈ ਕੈਨੇਡਾ ਵਿਚ ਚਾਰ ਸਾਲਾਂ 'ਚੋਂ ਤਿੰਨ ਸਾਲ ਬਿਤਾਉਣੇ ਜ਼ਰੂਰੀ ਸਨ ਪਰ ਹੁਣ ਨਵੇਂ ਨਿਯਮਾਂ ਅਧੀਨ ੬ ਸਾਲਾਂ ਦਰਮਿਆਨ ੧੮੩ ਦਿਨ ਹਰੇਕ ਸਾਲ ਇੱਥੇ ਰਹਿਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਪਰਮਾਨੈਂਟ ਰੈਜੀਡੈਂਟ ਦਾ ਦਰਜਾ ਪ੍ਰਾਪਤ ਕਰਨ ਤੋਂ ਬਾਅਦ ਨਾਗਰਿਕਤਾ ਦੇ ਲਈ ਵੀ ਕੈਨੇਡਾ ਵਿਚ ਲਗਾਤਾਰ ਰਹਿਣਾ ਪਵੇਗਾ। ਜੇਕਰ ਉਹ ਕੈਨੇਡਾ ਤੋਂ ਬਾਹਰ ਰਹਿੰਦੇ ਹਨ ਪਰ ਕੰਮ ਪਬਲਿਕ ...
Read Full Story


ਕੀ ਹੁਣ ਪੰਜਾਬ ਦੀਆਂ ਧੀਆਂ ਦੀ ਕਿਸਮਤ 'ਚ ਨਸ਼ੇੜੀ ਵਰ ਹੀ ਰਹਿ ਗਏ ਨੇ?

ਬੀਤੇ ਦਿਨੀਂ ਜਲੰਧਰ ਦੇ ਇਕ ਕਸਬੇ 'ਚ ਵਾਪਰੀ ਇਸ ਘਟਨਾ ਨੇ ਸਮੁੱਚੇ ਪੰਜਾਬੀ ਸਮਾਜ ਨੂੰ ਹਕੀਕਤ ਦਾ ਉਹ ਆਇਨਾ ਦਿਖਾ ਦਿੱਤਾ, ਜਿਸ ਵਿਚ ਸਮਾਜ 'ਚ ਆਏ ਨਿਘਾਰ ਦੀ ਸ਼ਰਮਨਾਕ ਤਸਵੀਰ ਨੇ ਇਹ ਸਵਾਲ ਕੀਤਾ ਹੈ ਕਿ ਗੁਰਾਂ ਦੇ ਨਾਂਅ 'ਤੇ ਜੀਂਣ ਵਾਲੇ ਪੰਜਾਬ ਦੀਆਂ ਧੀਆਂ ਨੂੰ ਕੀ ਹੁਣ ਨਸ਼ਾ ਰਹਿਤ ਵਰ ਮਿਲਣੇ ਹੀ ਬੰਦ ਹੋ ਗਏ ਹਨ? ਨਕੋਦਰ ਦੇ ਇਕ ਪੈਲੇਸ ਵਿਚ ਲੰਡਨ ਦੀ ਰੰਗੀਨੀਅਤ 'ਚ ਜੰਮਿਆਂ-ਪਲਿਆ ੩੫ ਸਾਲਾ ਐਨ ਆਰ ਆਈ ਦੁਲਹਾ ਦੁਲਹਨ ਲੈਂਣ ਆਇਆ ਸੀ। ਕਿਉਂਕਿ ਬਰਾਤ ਵਲੈਤੀਏ ਦੀ ਸੀ, ਇਸ ਲਈ ਬਰਾਤ ਦੇ ਮੰਨੋਰੰਜਨ ਲਈ ਗੁਰਦਾਸ ਮਾਨ 'ਇਸ਼ਕ ਦਾ ਗਿੱਧਾ' ਪਾ ਰਿਹਾ ਸੀ। ਦੁਲਹੇ ਰਾਜਾ ਨੂੰ ਕੁਝ ਜ਼ਿਆਦਾ ਹੀ ਖੁਸ਼ੀ ਦੀ ਖ਼ੁਮਾਰੀ ਚੜ੍ਹੀ ਹੋਈ ਸੀ। ਤਾਂ ਹੀ ਉਹ ਗੀਤ ਖ਼ਤਮ ਹੋਂਣ ਤੋਂ ਬਾਅਦ ਵੀ ਨੱਚਣੋਂ ਨਹੀਂ ਸੀ ਹੱਟਦਾ, ਚਾਬੀ ਦੇ ਕੇ ਛੱਡੇ ਖਿਡੌਣੇ ਵਾਂਗ ਚੱਲ ਸੋ ਚੱਲ। ਪਰ ਦੁਲਹਾ ...
Read Full Story


ਅਮਰੀਕਾ ਇੱਕ ਅਪ੍ਰੈਲ ਤੋਂ ਐਚ-੧ਬੀ ਵੀਜ਼ਾ ਦੀਆਂ ਅਰਜ਼ੀਆਂ ਲੈਣਾ ਸ਼ੁਰੂ ਕਰੇਗਾ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਨੇ ਐਚ-੨ਬੀ ਵੀਜ਼ਾ ਲਈ ਇੱਕ ਅਪ੍ਰੈਲ ਤੋਂ ਅਰਜ਼ੀਆਂ ਮੰਗ ਲਈਆਂ ਹਨ। ਇਹ ਵੀਜ਼ਾ ਭਾਰਤੀ ਆਈ ਟੀ ਕੰਪਨੀਆਂ ਵਿੱਚ ਕਾਫੀ ਲੋਕਪ੍ਰਿਯ ਹੈ। ਪਿਛਲੇ ਸਾਲ ਦੀ ਤਰ੍ਹਾਂ ਅਮਰੀਕੀ ਨਾਗਰਿਕਤਾ ਅਤੇ ਇਮੀਗਰਸ਼ੇਨ ਸੇਵਾ (ਯੂ ਐਸ ਸੀ ਆਈ ਐਸ) ਵੱਧ ਤੋਂ ਵੱਧ ੬੫ ਹਜ਼ਾਰ ਐਚ-੧ਬੀ ਵੀਜ਼ਾ ਜਾਰੀ ਕਰ ਸਕਦਾ ਹੈ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਅਮਰੀਕੀ ਅਰਥ ਵਿਵਸਥਾ ਵਿੱਚ ਸੁਧਾਰ ਦੇ ਕਾਰਨ ਓਬਾਮਾ ਪ੍ਰਸ਼ਾਸਨ ਤੇ ਪ੍ਰਾਈਵੇਟ ਸੈਕਟਰਾਂ ਦਾ ਸੂਚਨਾ ਤਕਨੀਕ 'ਤੇ ਜ਼ਿਆਦਾ ਜ਼ੋਰ ਹੈ। ਅਜਿਹੇ ਵਿੱਚ ਐਚ-੧ਬੀ ਵੀਜ਼ਾ ਦੀ ਮੰਗ ਇੱਕ ਅਪ੍ਰੈਲ ਤੋਂ ਸ਼ੁਰੂ ਹੋਣ ਦੇ ਕੁਝ ਦਿਨਾਂ ਦੇ ਅੰਦਰ ਪੂਰੀ ਹੋ ਸਕਦੀ ਹੈ। ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਏਜੰਸੀ ਨੇ ਕਿਹਾ ਕਿ ਤੈਅ ਫੀਸ ਤੇ ਉਚਿਤ ਤਰੀਕੇ ਨਾਲ ਦਿੱਤੀ ਅਰਜ਼ੀ ਦੀ ਪ੍ਰਾਪਤੀ ਤਰੀਕ ਦੇ ਹਿਸਾਬ ਨਾਲ ਵਿਚਾਰ ...
Read Full Story


ਲੋਕ ਸਭਾ ਚੋਣਾਂ ਲਈ ਭਾਰਤੀ ਪਰਵਾਸੀਆਂ ਦੀਆਂ ਵੀ ਸਰਗਰਮੀਆਂ ਸ਼ੁਰੂ

ਭਾਰਤ ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਆਮ ਚੋਣਾਂ ਦਾ ਭਾਵਂੇ ਕੌਮੀ ਚੌਣ ਕਮਿਸ਼ਨ ਵੱਲੋਂ ਕਿਸੇ ਮਹੀਨੇ ਜਾਂ ਮਿਤੀ ਦਾ ਹਾਲੇ ਐਲਾਨ ਨਹੀ ਕੀਤਾ ਗਿਆ, ਪਰ ਭਾਰਤ ਵਿੱਚ ਲੱਗਭੱਗ ਹਰ ਭਾਰਤੀ ਚੋਣ ਬੁਖਾਰ ਤੋਂ ਪ੍ਰਭਾਵਿਤ ਹੋਇਆ ਨਜ਼ਰ ਆ ਰਿਹਾ ਹੈ। ਭਾਰਤੀਆਂ ਦੇ ਇਸ ਚੋਣ ਬੁਖਾਰ ਤੋਂ ਭਾਰਤ ਤੋਂ ਬਾਹਰ ਵੱਸ ਰਹੇ ਲੱਗਭੱਗ ੬ ਕਰੋੜ ਭਾਰਤੀ ਪਰਵਾਸੀ ਵੀ ਪ੍ਰਭਾਵਿਤ ਹੋਣ ਲੱਗ ਪਏ ਹਨ, ਇਨ੍ਹਾਂ ਨੇ ਆਪਣੇ ਰਾਜਨੀਤਕ ਅਤੇ ਭਾਰਤੀ ਰਾਜਨੀਤਕ ਪਾਰਟੀਆ ਦੀਆਂ ਵਿਦੇਸ਼ੀ ਅਤੇ ਆਰਥਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਆਪਣੀ ਪਸੰਦ ਦੇ ਭਾਰਤੀ ਆਗੂਆਂ ਜਾਂ ਪਰਵਾਸੀ ਇਕਾਈਆਂ ਦੇ ਲੈਟਰ-ਹੈਡ ਆਗੂਆਂ ਵੱਲੋਂ ਆਪਣੇ ਆਕਾਵਾਂ ਨੂੰ ਵੋਟ–ਫੰਡ ਭੇਜਣ ਲਈ ਨੁੱਕੜ-ਮੀਟਿੰਗ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਵਿਚਲੇ ਭ੍ਰਿਸ਼ਟਾਚਾਰਕ ਰੁਚੀਆਂ ਵਾਲੇ ਰਾਜਨੀਤਕ ਆਗੂਆਂ ਨੂੰ ਇਹ ਫੰਡ ਵੀ ਅਕਸਰ ...
Read Full Story


ਨਿਊਜ਼ੀਲੈਂਡ ਸੰਸਦ ਦੇ ਬਾਹਰ ਭਾਰਤੀ ਪਤੀਆਂ ਦੀ ਨਿਊਜ਼ੀਲੈਂਡ ਵਾਪਸੀ ਦੀ ਮੰਗ ਕਰਦੀਆਂ ਪਤਨੀਆਂ

ਆਕਲੈਂਡ -ਭਾਰਤੀ ਪਤੀਆਂ ਦੀ ਵਿਦੇਸ਼ਾਂ ਤੋਂ ਵਤਨ ਵਾਪਸੀ ਕਰਵਾਉਣ ਲਈ ਭਾਵੇਂ ਕਿਸੇ ਭਾਰਤੀ ਪਤਨੀ ਨੇ ਨਵੀਂ ਦਿੱਲੀ ਸੰਸਦ 'ਚ ਆਪਣੀ ਆਵਾਜ਼ ਬੁਲੰਦ ਕਰਕੇ ਅਜਿਹੀ ਮੰਗ ਨਾ ਕੀਤੀ ਹੋਵੇ ਪਰ ਨਿਊਜ਼ੀਲੈਂਡ ਮੂਲ ਦੀਆਂ ਔਰਤਾਂ ਆਪਣੇ ਭਾਰਤੀ ਪਤੀਆਂ ਦੀ ਨਿਊਜ਼ੀਲੈਂਡ ਵਾਪਸੀ ਦੀ ਮੰਗ ਨੂੰ ਲੈ ਕੇ ਦੇਸ਼ ਦੀ ਸੰਸਦ 'ਚ ਆਪਣਾ ਗੁੱਸਾ ਜ਼ਰੂਰ ਕੱਢ ਰਹੀਆਂ ਹਨ। ਬੀਤੇ ਦਿਨੀਂ ਦੋ ਪਤਨੀਆਂ ਜੋ ਕਿ ਦਰਸ਼ਕਾਂ ਵਜੋਂ ਆਪਣੇ ਸਮਰਥਕਾਂ ਨਾਲ ਪਹੁੰਚੀਆਂ ਸਨ, ਨੇ ਸੰਸਦ ਦੀ ਕਾਰਵਾਈ ਰੋਕੀ ਰੱਖੀ। ਇਨ੍ਹਾਂ ਨੂੰ ਸੁਰੱਖਿਆ ਅਮਲੇ ਵਲੋਂ ਬਾਹਰ ਭੇਜਿਆ ਗਿਆ ਪਰ ਇਨ੍ਹਾਂ ਨੇ ਬਾਹਰ ਵੀ ਆਪਣਾ ਗੁੱਸਾ ਕੱਢਿਆ। ਲੀਸਾ ਟੂਪਾਰਾ ਸਿੰਘ ਅਤੇ ਸ੍ਰੀਮਤੀ ਮਾਰੂਆ ਐਸ਼ਬੇ ਥਾਪਰ ਨਾਂ ਦੀਆਂ ਦੋਹਾਂ ਔਰਤਾਂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਰਣਜੀਤ ਸਿੰਘ ਅਤੇ ਯੋਗੇਸ਼ ਥਾਪਰ ਨੂੰ ਗਲਤ ਤਰੀਕੇ ਨਾਲ ਦੇਸ਼ ...
Read Full Story


ਅੱਜ ਵੀ ਹਰ ਕੌਰ, ਫ਼ਾਤਿਮਾ ਅਤੇ ਬਿਸ਼ਨ ਦੇਵੀ ਦੀਆਂ ਕੁਰਲਾਹਟਾਂ ਸੁਣ ਜਾਣਗੀਆਂ

ਸੋਹਣ ਸਿੰਘ ਸੀਤਲ ਦੇ ਬਹੁ-ਚਰਚਿਤ ਨਾਵਲ 'ਈਚੋਗਿਲ ਨਹਿਰ ਤਕ' ਵਿੱਚ ਇੱਕ ਸਿੱਖ, ਮੁਸਲਮਾਨ ਪਾਤਰ ਕੋਲੋਂ ਵਿਛੜਨ ਵੇਲੇ ਕਹਿੰਦਾ ਹੈ, ''ਓ ਛੱਡ ਇਲਮਦੀਨਾ ਕਿਉਂ ਦਿਲ ਛੋਟਾ ਕਰਦੈਂ, ਇਹ ਚਾਰ ਦਿਨਾਂ ਦਾ ਰੌਲਾ-ਗੌਲਾ ਠੰਢਾ ਹੋ ਗਿਆ, ਅਸੀਂ ਫਿਰ ਇਨ੍ਹਾਂ ਆਲ੍ਹਣਿਆਂ ਵਿੱਚ ਆ ਬਹਿਣੈ।'' ਮੈਂ ਸੋਚਦਾਂ ਜਦੋਂ ੩ ਜੂਨ ੧੯੪੭ ਨੂੰ ਸਦੀਆਂ ਤੋਂ ਵੱਸਦੇ ਤੇ ਕੁਦਰਤ ਵੱਲੋਂ ਇੱਕ ਬਣਾਏ ਦੇਸ਼ ਨੂੰ ਗ਼ੈਰ-ਕੁਦਰਤੀ ਢੰਗ ਨਾਲ ਵੰਡਣ ਦਾ ਐਲਾਨ ਹੋਇਆ ਹੋਵੇਗਾ ਤਾਂ ਕੀ ਇਸ ਸਾਂਝੀ ਰਹਿਤਲ 'ਤੇ ਵੱਸਦੇ, ਜੀਣ-ਥੀਣ ਦੀਆਂ ਲੋੜਾਂ-ਥੁੜ੍ਹਾਂ ਤਲਾਸ਼ਦੇ, ਸਾਂਝੀ ਵਿਰਾਸਤ, ਜਾਤਾਂ-ਗੋਤਾਂ, ਕੰਮ-ਧੰਦੇ, ਮਰਨੇ-ਪਰਨੇ, ਵਿਆਹ-ਮੁਕਲਾਵੇ, ਗੀਤ-ਸਿੱਠਣੀਆਂ, ਹਲ-ਪੰਜਾਲੀਆਂ, ਸਾਗ-ਸਲੂਣੇ ਆਦਿ ਦੀਆਂ ਸਾਂਝਾਂ ਦੇ ਪਾਲਣਹਾਰੇ, ਇੱਕ-ਦੂਜੇ ਦੇ ਦੁੱਖ-ਸੁੱਖ 'ਤੇ ਮਰ ਮਿਟਣ ਵਾਲੇ, ਇੱਕੋ ਪਰਿਵਾਰ ਵਰਗੇ ...
Read Full Story


ਪੰਜਾਬ ਦੀਆਂ ਸੜਕਾਂ 'ਤੇ ਅੰਗਰੇਜ਼ੀ ਦਾ ਬੋਲਬਾਲਾ

ਪਰਵਾਸੀ ਪੰਜਾਬੀਆਂ ਨੇ ਵਿਦੇਸ਼ਾਂ ਦੀ ਧਰਤੀ 'ਤੇ ਰਹਿ ਕੇ ਮਾਂ ਬੋਲੀ ਪੰਜਾਬੀ ਦਾ ਲੋਹਾ ਮਨਵਾ ਲਿਆ ਹੈ ਪਰ ਸਾਨੂੰ ਆਪਣੇ ਘਰ ਭਾਵ ਪੰਜਾਬ ਵਿੱਚ ਰਹਿੰਦਿਆਂ ਪੰਜਾਬੀ ਜ਼ੁਬਾਨ ਓਪਰੀ ਲੱਗਣ ਲੱਗ ਪਈ ਹੈ। ਜਿੱਥੇ ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਵਿਦੇਸ਼ਾਂ ਦੀ ਧਰਤੀ 'ਤੇ ਜਾ ਕੇ ਆਪਣੇ ਕਾਰੋਬਾਰ ਸਥਾਪਿਤ ਕੀਤੇ, ਉੱਥੇ ਹੌਲੀ-ਹੌਲੀ ਉੱਥੋਂ ਦੀਆਂ ਛੋਟੀਆਂ/ਵੱਡੀਆਂ ਸਰਕਾਰਾਂ ਵਿੱਚ ਥਾਂ ਬਣਾ ਲਈ। ਪੰਜਾਬੀਆਂ ਨੂੰ ਸ਼ੁਰੂ-ਸ਼ੁਰੂ ਵਿੱਚ ਵਿਦੇਸ਼ੀ ਭਾਸ਼ਾਵਾਂ ਵਿੱਚ ਗੱਲਬਾਤ ਕਰਨ ਅਤੇ ਸੂਚਨਾ ਦਾ ਆਦਾਨ-ਪ੍ਰਦਾਨ ਕਰਨ ਵਿੱਚ ਕਾਫ਼ੀ ਮੁਸ਼ਕਿਲ ਆਈ ਸੀ। ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆਪਣੇ ਧਾਰਮਿਕ ਸਥਾਨਾਂ ਦੀ ਸਥਾਪਨਾ ਕੀਤੀ ਅਤੇ ਇੰਜ ਉਨ੍ਹਾਂ ਨੂੰ ਮਿਲ ਬੈਠਣ ਅਤੇ ਵਿਚਾਰਾਂ ਕਰਨ ਲਈ ਮੌਕੇ ਮਿਲਣੇ ਆਰੰਭ ਹੋ ਗਏ। ਪੰਜਾਬੀ ਵਿਦੇਸ਼ੀ ...
Read Full Story


ਫਰੀਦਕੋਟ ਅਗਵਾ ਕਾਂਡ ਦੀਆਂ ਪਰਤਾਂ 'ਚੋਂ ਗੁਜ਼ਰਦਿਆਂ

ਫਰੀਦਕੋਟ ਦੇ ਬਹੁ-ਚਰਚਿਤ ਅਗਵਾ ਕਾਂਡ ਦੇ ਦੋਸ਼ੀਆਂ ਨੂੰ ਅਦਾਲਤ ਵੱਲੋਂ ਦਿੱਤੀਆਂ ਸਜ਼ਾਵਾਂ, ਲੋਕ-ਆਵਾਜ਼ ਅਤੇ ਲੋਕ-ਸੰਗਰਾਮ ਦੀ ਹੋਈ ਮਾਣ-ਮੱਤੀ ਜਿੱਤ ਨੇ ਇਸ ਅਗਵਾ ਕਾਂਡ ਨਾਲ ਜੁੜੀਆਂ ਅਨੇਕਾਂ ਪਰਤਾਂ ਖੋਲ੍ਹ ਦਿੱਤੀਆਂ ਹਨ। ਇਹ ਪਰਤਾਂ ਸੱਚ ਦੀ ਬਾਂਹ ਫੜਨ ਵਾਲਿਆਂ ਅਤੇ ਕੂੜ ਦੇ ਬੇੜੇ 'ਤੇ ਸਵਾਰਾਂ ਦੀ ਸ਼ਨਾਖਤ ਕਰਾਉਂਦੀਆਂ ਹਨ। ਬਾਬਾ ਫਰੀਦ ਦੀ ਨਗਰੀ ਫਰੀਦਕੋਟ ਦੀ ਨਾ-ਬਾਲਗ ਧੀ ਜਦੋਂ ਬੀਤੇ ਵਰ੍ਹੇ ੨੪ ਸਤੰਬਰ ਨੂੰ ਦਿਨ ਦਿਹਾੜੇ ਘੁੱਗ ਵਸਦੇ ਸ਼ਹਿਰ ਫਰੀਦਕੋਟ ਤੋਂ ਅਗਵਾ ਕੀਤੀ ਗਈ ਤਾਂ ਇਸ ਹਿਰਦੇਵੇਦਿਕ ਘਟਨਾ ਨੇ ਇੱਜਤਾਂ ਦੇ ਰਾਖਿਆਂ, ਇਨਸਾਨੀ ਕਦਰਾਂ-ਕੀਮਤਾਂ ਦੇ ਝੰਡਾਬਰਦਾਰਾਂ, ਹੱਕ, ਸੱਚ, ਇਨਸਾਫ ਦੇ ਪਹਿਰੇਦਾਰਾਂ, ਦੁੱਲੇ ਭੱਟੀ, ਗ਼ਦਰੀ ਬਾਬਿਆਂ ਅਤੇ ਭਗਤ-ਸਰਾਭਿਆਂ ਦੇ ਵਾਰਸਾਂ ਨੂੰ ਧੁਰ ਅੰਦਰ ਤੱਕ ਵਲੂੰਧਰ ਕੇ ਅਤੇ ਝੰਜੋੜ ਕੇ ਰੱਖ ...
Read Full Story


ਵਾਹ ਧੀਆਂ ਤਾਂ ਧੀਆਂ ਹੀ ਹੁੰਦੀਆਂ ਨੇ!

ਉਹ ਬਹੁਤ ਪ੍ਰਸਿੱਧ ਵਿਅਕਤੀ ਹੈ। ਉਮਰ ਵਿਚ ਭਾਵੇਂ ਮੇਰੇ ਨਾਲੋਂ ੩੦ ਵਰ੍ਹੇ ਵੱਡਾ ਹੈ ਪਰ ਸਾਡੀ ਆੜੀ ਪੱਕੀ ਹੈ। ਸਾਡੀ ਦੋਸਤੀ ਦਾ ਆਧਾਰ ਪੁਸਤਕਾਂ ਬਣੀਆਂ। ਉਸਨੂੰ ਵੀ ਪੜ੍ਹਨ-ਲਿਖਣ ਦਾ ਸ਼ੌਂਕ ਹੈ। ਇਸੇ ਸ਼ੌਂਕ ਨੇ ਉਸਨੂੰ ਅਖ਼ਬਾਰ ਨਵੀਸ ਵੀ ਬਣਾਇਆ ਅਤੇ ਕਹਾਣੀਕਾਰ ਵੀ। ਜਦੋਂ ਕਦੇ ਵੀ ਉਹ ਨਵੀਂ ਕਹਾਣੀ ਸਿਰਜਦਾ ਹੈ ਤਾਂ ਉਸਦਾ ਸੱਦਾ ਆਉਂਦਾ ਹੈ। ''ਯਾਰ, ਕਮਾਲ ਦੀ ਚੀਜ਼ ਆਈ ਹੈ, ਬੱਸ ਤੇਰਾ ਇੰਤਜ਼ਾਰ ਹੈ। ਤੂੰ ਆਵੇਂਗਾ ਤਾਂ ਹੀ ਖੋਲਾਂਗੇ।'' ਜਦੋਂ ਮੈਂ ਪਹੁੰਚਦਾ ਹਾਂ, ਉਹ ਉਡ ਕੇ ਮਿਲਦਾ ਹੈ। ਗਲਾਸ, ਪਾਣੀ, ਸੋਢਾ ਅਤੇ ਬਰਫ। ਸਭ ਸਮਾਨ ਤਿਆਰ ਹੈ ਬੱਸ ਤੇਰਾ ਹੀ ਇੰਤਜ਼ਾਰ ਹੈ। ਇਹ ਉਸਦਾ ਪੱਕਾ ਡਾਇਲਾਗ ਹੈ। ਮੈਂ ਹੱਸਦਾ ਹੋਇਆ ਉਸਨੂੰ ਜੱਫੀ ਵਿਚ ਲੈਂਦਾ ਹਾਂ। ''ਚੱਲ, ਬਣ ਜਾ ਸਾਨੀ, ਉਂਝ ਵੀ ਤੇਰੀ ਕੌਮ ਨੇ ਸਾਰੀ ਦੁਨੀਆਂ ਨੂੰ ਪੀਣਾ ਸਿਖਾਇਆ ਹੈ'' ਉਹ ਪਿਆਰ ...
Read Full Story


ਇਟਲੀ ਵਿੱਚ ਪਰਵਾਸੀਆਂ ਦੀਆਂ ਮਸ਼ਕਲਾਂ

ਵਿਦੇਸ਼ ਵਿਚ ਆਉਣਾ ਜਿੰਨਾਂ ਮੁਸ਼ਕਿਲ ਹੈ, ਉਸ ਤੋਂ ਵੀ ਕਿਤੇ ਵਧੇਰਾ ਔਖਾ ਇੱਥੇ ਪਹੁੰਚ ਕੇ ਕੰਮ ਧੰਦਾ ਲੱਭਣਾ ਹੈ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਵਿਸ਼ਵ ਮੰਦੀ ਦਾ ਦੌਰ ਹੰਢਾ ਰਿਹਾ ਹੈ ਤੇ ਯੂਰਪ ਖਾਸ ਕਰ ਇਟਲੀ ਵਿਚ ਕੰਮਾਂ ਕਾਰਾਂ ਦਾ ਬਹੁਤ ਬੁਰਾ ਹਾਲ ਹੈ, ਫਿਰ ਵੀ ਲੋਕ ਠੱਗ ਏਜੰਟਾਂ ਹੱਥੇ ਚੜ੍ਹਕੇ, ਉਨ੍ਹਾਂ ਵੱਲੋਂ ਸਬਜ਼ ਬਾਗ ਵਿਖਾਏ ਜਾਣ ਤੇ ਰਾਤੋ ਰਾਤ ਅਮੀਰ ਬਨਣ ਦੀ ਚਾਹ ਵਿਚ ਆਪਣਾ ਘਰ ਕੁੱਲਾ ਦਾਅ ਤੇ ਲਾ ਕੇ ਵਾਹੋ ਦਾਹੀ ਜਦੋਂ ਇੱਥੇ ਪਹੰਚਦੇ ਹਨ, ਤਾਂ ਅੱਗੇ ਹਾਲਾਤ ਹੋਰ ਦੇ ਹੋਰ ਹੀ ਹੁੰਦੇ ਹਨ। ਕੰਮ ਕਾਰ ਤੋ ਬਿਨਾਂ ਵੇਹਲੜ ਢਾਣੇ ਜਦੋਂ ਇੱਥੇ ਵੇਖਦਾ ਹਾਂ ਤਾਂ ਇਨ੍ਹਾਂ ਤੇ ਤਾਂ ਕੀ ਇਨ੍ਹਾਂ ਦੇ ਪਿਛਲਿਆਂ 'ਤੇ ਵੀ ਤਰਸ ਆਉਂਦਾ ਹੈ। ਮੰਦੇ ਕਾਰਣ ਇੱਥੇ ਤਾਂ ਪੱਕੇ ਵਰਕਰਾਂ ਦੇ ਕੰਮ ਵੀ ਘਟ ਰਹੇ ਹਨ। ਕਈ ਫੈਕਟਰੀਆਂ ਕੰਮ ਨਾ ਹੋਣ ਕਾਰਣ ਬੰਦ ਹੀ ਹੋ ...
Read Full Story


ਕੀ ਡਾ. ਜਿਨਾਹ ਸਿੱਖਾਂ ਦੀਆਂ ਮੰਗਾਂ ਮੰਨਦੇ ਸਨ?

ਅਗਸਤ-੨੦੧੦ ਨੂੰ ਮੈਂ ਬਰੰਪਟਨ (ਕੈਨੇਡਾ) ਵਿੱਚ ਮੇਰੀ ਲੜਕੀ ਕੋਲ ਸੀ। ਮੇਰਾ ਲੇਖ ਮਾਰਚ-੧੯੪੭ ਦੇ ਦੰਗਿਆਂ ਬਾਰੇ ਇੰਗਲੈਂਡ ਵਿੱਚ ਛਪਿਆ, ਜਿਸਦਾ ਸਿਰਲੇਖ ਸੀ, "ਜਦੋਂ ਇਨਸਾਨੀਅਤ ਹੀ ਇਨਸਾਨੀਅਤ ਦੀ ਦੁਸ਼ਮਣ ਹੋ ਗਈ"। ਇਹ ਅੰਮ੍ਰਿਤਸਰ ਬਾਰੇ ਸੀ (ਮੈਂ ੭ਕੁ ਸਾਲ ਦਾ ਸੀ, ਪਰ ਮੈਨੂੰ ਸਭ ਕੁਝ ਯਾਦ ਹੈ)। ਮੈਂ ਸਭ ਕੁਝ ਅੱਖੀਂ ਦੇਖਿਆ, ਮੈਨੂੰ ਲਾਹੌਰ ਤੋਂ ਇੱਕ ਬੀਬੀ ਚੀਮਾ ਪੱਤਰਕਾਰ ਦਾ ਮੋਬਾਇਲ ਆਇਆ ਤਾਂ ਉਸਨੇ ਇਸ ਘਾਣ ਦੀ ਗੱਲ ਕਰਦਿਆਂ ਹੋਇਆਂ ਕਿਹਾ, "ਜੇਕਰ ਮਾਸਟਰ ਜੀ (ਤਾਰਾ ਸਿੰਘ) ਦੀ ਮਾਤਾ ਨੂੰ ਉਹਨਾਂ ਦੇ ਪਿੰਡ ਬਲਵਈਆਂ ਨੇ ਮਾਰ ਦਿੱਤਾ ਸੀ ਤਾਂ ਉਸ ਵਿੱਚ ਡਾ. ਮੁਹੰਮਦ ਅਲੀ ਜਿਨਾਹ ਦਾ ਕੀ ਕਸੂਰ ਸੀ? ਉਹ ਗੱਲ ਕਰਨ ਤੋਂ ਕਿਉਂ ਜਵਾਬ ਦੇ ਗਏ?" ਮੈਂ ਕਿਹਾ ਕਿ ਮੈਨੂੰ ਇਹ ਪਤਾ ਨਹੀਂ ਕਿ ਮਾਸਟਰ ਜੀ ਦੀ ਮਾਤਾ ਨੂੰ ੧੯੪੭ ਵਿੱਚ ਮਾਰ ਦਿੱਤਾ ਗਿਆ ਸੀ। ਮੈਂ ਉਸ ਤੋਂ ...
Read Full Story


ਅਸਫਲਤਾਵਾਂ ਤਾਂ ਸਫਲਤਾ ਦੀ ਪਾਉੜੀ ਦੇ ਡੰਡੇ ਹੁੰਦੀਆਂ ਹਨ

''ਭੁੱਖਾ ਭਾਣਾ ਮੈਂ ਚੰਡੀਗੜ੍ਹ ਪਹੁੰਚ ਗਿਆ, ਮੇਰੀ ਜੇਬ ਵਿਚ ਇਕ ਖੋਟਾ ਆਨਾ ਵੀ ਨਹੀਂ ਸੀ। ਮੰਗਣਾ ਮੈਂ ਚਾਹੁੰਦਾ ਨਹੀਂ ਸੀ। ਮੰਗਣ ਨਾਲੋਂ ਮਰਨਾ ਮੈਂ ਬਿਹਤਰ ਸਮਝ ਰਿਹਾ ਸੀ। ਜਵਾਨੀ ਦੇ ਜੋਸ਼ ਵਿਚ ਸਮਾਜ ਬਦਲਣ ਨਿਕਲ ਪਿਆ ਸੀ। ਪੜ੍ਹਾਈ ਵਿਚੋਂ ਹੀ ਛੱਡ ਕੇ ਰੂਪੋਸ਼ ਹੋਣਾ ਪਿਆ ਸੀ। ਮੈਂ ਘੁੰਮਦਾ ਘੁੰਮਾਉਂਦਾ ਸਕੱਤਰੇਤ ਵੱਲ ਪਹੁੰਚ ਗਿਆ। ਉਹਨਾਂ ਦਿਨਾਂ ਵਿਚ ਚੰਡੀਗੜ੍ਹ ਦੇਸ਼ ਦਾ ਆਧੁਨਿਕ ਅਤੇ ਆਦਰਸ਼ ਸ਼ਹਿਰ ਮੰਨਿਆ ਜਾਂਦਾ ਸੀ ਅਤੇ ਸੈਕਟਰੀਏਟ ਵੀ ਬਿਲਕੁਲ ਆਧੁਨਿਕ ਕਿਸਮ ਦੀ ਇਮਾਰਤ ਸੀ, ਜਿੱਥੇ ਬੈਠ ਕੇ ਪੰਜਾਬ ਉਤੇ ਹਕੂਮਤ ਚਲਦੀ ਸੀ। ਤੁਰਦੇ ਫਿਰਦਿਆਂ ਮੈਨੂੰ ਦੁਪਹਿਰ ਹੋ ਗਈ। ਦੂਰੋਂ ਮੈਨੂੰ ਇਕ ਬਾਬੂ ਨੁਮਾ ਸ਼ਖਸ ਆਉਂਦਾ ਦਿਖਾਈ ਦਿੱਤਾ। ਮੈਂ ਉਸਨੂੰ ਕਿਹਾ: ''ਭਾਈ ਸਾਹਿਬ, ਅਗਰ ਆਪਕੋ ਮੈਂ ਚੋਰ ਉਚੱਕਾ ਜਾਂ ਠੀਕ ਵਿਅਕਤੀ ਨਹੀਂ ਲਗਤਾ ਤੋ ਮੇਰੀ ...
Read Full Story


ਜ਼ਿਆਦਾਤਰ ਔਰਤਾਂ ਹੀ ਜ਼ੇਦਾ ਦੀ ਪੁਲਸ ਦੇ ਜ਼ੁਲਮ ਦਾ ਸ਼ਿਕਾਰ ਬਣਦੀਆਂ ਨੇ

ਮੈਂ ਮਾਰਚ ੨੦੧੨ ਵਿਚ ਨਿਊ ਯਾਰਕ ਜਾਣ ਲਈ ਏਅਰ ਇੰਡੀਆ ਦਾ ਜਹਾਜ਼ ਦਿੱਲੀਓਂ ਫੜਿਆ ਸੀ। ਰਾਤ ਤਾਂ ਘੂਕ ਸੁੱਤੇ ਰਹੇ ਪਰ ਸਵੇਰੇ ਏਅਰ ਹੋਸਟੈਸ ਜੋ ੪੦ ਕੁ ਵਰਿਆਂ ਦੀ ਲਗਦੀ ਸੀ, ਬੜੇ ਪਿਆਰ ਨਾਲ ਜੂਸ ਫੜਾ ਗਈ। ਉਸਦੀ ਮੁਸਕਾਨ ਦਿਲ ਖਿੱਚਵੀਂ ਸੀ। ਮੈਂ ਬਹਿ ਬਹਿ ਕੇ ਥੱਕ ਗਈ ਸੀ ਸੋ ਸੈਰ ਕਰਦੀ ਕਰਦੀ ਉਸੇ ਕੋਲ ਹੀ ਹਵਾਈ ਜਹਾਜ਼ ਦੇ ਅਗਲੇ ਕੈਬਿਨ ਵਿਚ ਪਹੁੰਚ ਗਈ। ਕੁੱਝ ਦੇਰ ਇੱਧਰ ਉਧਰ ਦੀਆਂ ਗੱਲਾਂ ਕਰਦਿਆਂ ਉਸਦੇ ਪੇਸ਼ੇ ਬਾਰੇ ਮੈਂ ਪੁੱਛਦੀ ਰਹੀ। ਫੇਰ ਅਚਾਨਕ ਉਸਨੇ ਮੇਰੇ ਬਾਰੇ ਪੁੱਛਿਆ ਤਾਂ ਮੈਂ ਦੱਸਿਆ ਕਿ ਮੈਂ ਉੱਥੇ ਔਰਤਾਂ ਦੇ ਹੱਕਾਂ ਅਤੇ ਮਾਦਾ ਭਰੂਣ ਹੱਤਿਆ ਬਾਰੇ ਬੋਲਣ ਲਈ ਇਕ ਸੈਮੀਨਾਰ ਵਿਚ ਜਾ ਰਹੀ ਹਾਂ। ਉਸ ਮੈਨੂੰ ਪੁੱਛਿਆ ਕਿ ਮੈਂ ਕਦੇ ਪਹਿਲਾਂ ਵੀ ਕਿਸੇ ਬਾਹਰਲੇ ਮੁਲਕ ਵਿਚ ਗਈ ਹਾਂ ਤਾਂ ਮੈਂ ਉਸਨੂੰ ਆਪਣੇ ਕੰਮ ਬਾਰੇ ਵਿਸਤਾਰ ਨਾਲ ਦੱਸਣਾ ...
Read Full Story


ਜ਼ਮੀਨੀ ਸੱਚਾਈ ਸਵੀਕਾਰੇ ਬਿਨਾਂ ਸਫਲਤਾ ਸੰਭਵ ਨਹੀਂ!

ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਜਪਾ ਦੇ ਚੋਣ ਨਿਸ਼ਾਨ 'ਕਮਲ' 'ਤੇ ਅਕਾਲੀ ਉਮੀਦਵਾਰਾਂ ਦੀ ਹੋਈ ਜਿੱਤ ਦਾ 'ਜਸ਼ਨ' ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿੱਲੀ ਸਥਿਤ ਨਿਵਾਸ 'ਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਦੱਸਿਆ ਗਿਆ ਕਿ ਇਸ ਮੌਕੇ 'ਤੇ ਸ. ਸੁਖਬੀਰ ਸਿੰਘ ਬਾਦਲ ਨੇ ਦਲ ਦੇ ਪ੍ਰਦੇਸ਼ ਮੁੱਖੀਆਂ ਅਤੇ ਜੇਤੂ ਕਾਰਪੋਰੇਟਰਾਂ ਨੂੰ ਵਧਾਈ ਦਿੰਦਿਆਂ, ਉਨ੍ਹਾਂ ਨੂੰ ਸਲਾਹ ਦਿੱਤੀ ਕਿ ਜਿੱਤ ਦਾ ਇਹ ਕਾਫਲਾ ਰੁਕਣਾ ਨਹੀਂ ਚਾਹੀਦਾ। ਉਹ ਅਗਲੇ ਵਰ੍ਹੇ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦੇਣ। ਦਸਿਆ ਜਾਂਦਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਚਾਹੁੰਦੇ ਹਨ ਕਿ ਇਸ ਵਾਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦਲ ਵਲੋਂ ਆਪਣੇ ਹੀ ਚੋਣ ਚਿੰਨ੍ਹ ...
Read Full Story


ਭਾਰਤ ਦੀਆਂ ਕੁਝ ਏਅਰਲਾਈਨਾਂ ਦੀ ਵਧ ਰਹੀ ਬੇਰੋਸਗੀ

ਭਾਰਤ ਦੀਆਂ ਕੁਝ ਏਅਰਲਾਈਨਜ਼ ਇਹੋ ਜਿਹੀਆਂ ਹਨ, ਜਿਨ੍ਹਾਂ ਦੀ ਇਹ ਗੱਲ ਯਕੀਨੀ ਨਹੀਂ ਹੁੰਦੀ ਕਿ ਉਸ ਦਿਨ ਉਨ੍ਹਾਂ ਦੀ ਫਲਾਈਟ ਉੱਡੇਗੀ ਕਿ ਨਹੀਂ, ਕਿਉਂਕਿ ਉਨ੍ਹਾਂ ਦੀਆਂ ਉਲਝਣਾਂ ਬਹੁਤ ਵਧ ਚੁੱਕੀਆਂ ਹਨ।ਮਿਸਾਲ ਦੇ ਤੌਰ ਉੱਤੇ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਨਿੱਜੀ ਏਅਰਲਾਈਨ ਕੰਪਨੀ ਕਿੰਗਫਿਸ਼ਰ ਦੀ ਹਾਲਤ ਡਾਵਾਂਡੋਲ ਹੈ। ਜਦੋਂ ਇਹ ਕੰਪਨੀ ਖੜੀ ਕੀਤੀ ਗਈ ਤਾਂ ਬੜਾ ਪ੍ਰਚਾਰ ਕੀਤਾ ਗਿਆ ਕਿ ਇਹ ਹੁਣ ਭਾਰਤ ਦਾ ਨਾਂਅ ਉੱਚਾ ਕਰੇਗੀ। ਮੀਡੀਏ ਨੇ ਵੀ ਉਸ ਨੂੰ ਬਹੁਤ ਚੁੱਕਿਆ ਸੀ। ਏਥੋਂ ਤੱਕ ਕਿਹਾ ਗਿਆ ਕਿ ਜਦੋਂ ਸਰਕਾਰ ਆਪਣੀ ਏਅਰ ਇੰਡੀਆ ਚਲਾਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ, ਓਦੋਂ ਕਿੰਗਫਿਸ਼ਰ ਨੇ ਦੱਸ ਦਿੱਤਾ ਹੈ ਕਿ ਕੰਪਨੀਆਂ ਇਸ ਤਰ੍ਹਾਂ ਚਲਾਈਆਂ ਜਾਂਦੀਆਂ ਹਨ। ਵੱਡੇ ਜਹਾਜ਼ਾਂ ਦੇ ਮਾਡਲ ਆਏ ਤਾਂ ਸਾਰੀਆਂ ਕੰਪਨੀਆਂ ਤੋਂ ਪਹਿਲਾਂ ...
Read Full Story


1 2 > >>