HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਦਿੱਲੀ"
 
ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰਾਜਿੰਦਰ ਸੱਚਰ ਨਹੀਂ ਰਹੇ


Strict Standards: Only variables should be passed by reference in /home/satsamun/public_html/tags.php on line 140
ਪੱਤਰ ਪ੍ਰੇਰਕ\r\nਨਵੀਂ ਦਿੱਲੀ, 20 ਅਪਰੈਲ\r\nਦਿੱਲੀ ਹਾਈ ਕੋਰਟ ਦੇ ਸੇਵਾ ਮੁਕਤ ਚੀਫ ਜਸਟਿਸ ਰਾਜਿੰਦਰ ਸੱਚਰ ਦਾ ਅੱਜ ਦਿੱਲੀ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦੋ ਹਫ਼ਤੇ ਪਹਿਲਾਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।\r\nਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 94 ਸਾਲਾਂ ਦੇ ਜਸਟਿਸ ਸੱਚਰ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਅੱਜ ਕਰੀਬ 12 ਵਜੇ ਆਖ਼ਰੀ ਸਾਹ ਲਿਆ। ਜਸਟਿਸ ਸੱਚਰ ਦਾ ਜਨਮ 22 ਦਸੰਬਰ, 1923 ਨੂੰ ਹੋਇਆ ਸੀ ਤੇ ਉਨ੍ਹਾਂ 6 ਅਗਸਤ ਤੋਂ 22 ਦਸੰਬਰ, 1985 ਤੱਕ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਵੱਜੋਂ ਵੀ ਸੇਵਾਵਾਂ ਦਿੱਤੀਆਂ ਸਨ।\r\nਸ੍ਰੀ ਸੱਚਰ ਦੀ ਅਗਵਾਈ ਹੇਠ ਯੂਪੀਏ ਦੀ ਤਤਕਾਲੀ ਡਾ. ਮਨਮੋਹਨ ਸਿੰਘ ਸਰਕਾਰ ਨੇ ਭਾਰਤੀ ਮੁਸਲਮਾਨਾਂ ਬਾਰੇ ਸੱਚਰ ਕਮਿਸ਼ਨ ਕਾਇਮ ਕੀਤਾ ਸੀ। ਸੱਚਰ ਕਮਿਸ਼ਨ ਨੇ ਦੇਸ਼ ਦੇ ...
Read Full Story


ਸਿੱਖ ਕਤਲੇਆਮ: ਅਭਿਸ਼ੇਕ ਦਾ ਪੌਲੀਗ੍ਰਾਫ ਟੈਸਟ 3 ਤੋਂ


Strict Standards: Only variables should be passed by reference in /home/satsamun/public_html/tags.php on line 140
ਨਵੀਂ ਦਿੱਲੀ, 12 ਸਤੰਬਰ\r\nਸੀਬੀਆਈ ਨੇ ਇਥੋਂ ਦੀ ਇਕ ਅਦਾਲਤ ’ਚ ਦੱਸਿਆ ਕਿ ਵਿਵਾਦਤ ਅਸਲਾ ਡੀਲਰ ਅਭਿਸ਼ੇਕ ਵਰਮਾ, ਜੋ 1984 ਸਿੱਖ ਕਤਲੇਆਮ ਦਾ ਗਵਾਹ ਹੈ, ਦਾ ਪੌਲੀਗ੍ਰਾਫ ਟੈਸਟ 3 ਅਕਤੂਬਰ ਤੋਂ ਕਰਾਇਆ ਜਾਵੇਗਾ। ਐਡੀਸ਼ਨਲ ਚੀਫ ਮੈਟਰੋਪੋਲਿਟਨ ਮੈਜਿਸਟਰੇਟ ਅਮਿਤ ਅਰੋੜਾ ਨੂੰ ਸੀਬੀਆਈ ਨੇ ਦੱਸਿਆ ਕਿ ਸਰਕਾਰੀ ਫੌਰੈਂਸਿਕ ਲੈਬ, ਰੋਹਿਨੀ ਨੇ ਟੈਸਟ ਲਈ ਤਾਰੀਖ਼ਾਂ ਦੀ ਪੁਸ਼ਟੀ ਕਰ ਦਿੱਤੀ ...
Read Full Story


ਨੀਲਾ ਤਾਰਾ, ਦਿੱਲੀ ਦਾ ਘਾਣ ਕਿਉਂ ਹੋਇਆ?


Strict Standards: Only variables should be passed by reference in /home/satsamun/public_html/tags.php on line 140
ਪਿਛਲੇ ਦਿਨੀ 'ਨੀਲਾ ਤਾਰਾ' ਆਪਰੇਸ਼ਨ ਸਮੇਂ ਇੰਗਲੇਡ ਵੱਲੋਂ ਮੱਦਦ ਦੀ ਗੱਲ ਚਰਚਾ ਵਿੱੱਚ ਆਈ, ਉਸ ਸਮੇਂ ਇੰਗਲੈਡ ਦੀ ਪ੍ਰਧਾਨ ਮੰਤਰੀ ਮਾਰਗਰੇਡ ਥੈਚਰ ਨੇ ਭਾਰਤ ਦੀ ਪ੍ਰਧਾਨ ਮੰਤਰੀ ਦੀ ਮੰਗ ਤੇ ਕੁੱਝ ਸਲਾਹਾਂ ਦਿੱਤੀਆਂ ਸਨ। ਪ੍ਰਧਾਨ ਮੰਤਰੀ ਕੈਮਰੇਨ ਇਸ ਪ੍ਰਤੀ ਖੇਦ ਪ੍ਰਗਟ ਕਰ ਚੁੱਕੇ ਹਨ। ਨੀਲਾ ਤਾਰਾ ਆਪਰੇਸ਼ਨ ਦੇ ਗੁੱਸੇ ਕਰਕੇ ਹੀ ਸ੍ਰੀਮਤੀ ਇੰਦਰਾ ਗਾਂਧੀ ਦੇ ਦੋ ਸੁਰੱਖਿਆ ਅਫਸਰਾਂ ਨੇ ਉਹਨਾ ਦੀ ਹੱਤਿਆ ਕਰ ਦਿੱਤੀ, ਤਾਂ ਦਿੱਲੀ, ਕਾਨ੍ਹਪੁਰ ਤੇ ਬੁਕਾਰੋ ਆਦਿ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਦਿੱਲੀ ਵਿੱਚ ਹੀ ਸਰਕਾਰੀ ਅੰਕੜਿਆਂ ਅਨੁਸਾਰ ਸਿੱਖ, ਬੀਬੀਆਂ ਤੇ ਬੱਚੇ ਕੋਹ-ਕੋਹ ਕੇ ਮਾਰੇ ਤੇ ਗਲਾਂ ਵਿੱਚ ਟਾਇਰ ਪਾ ਕੇ ਸਾੜ੍ਹੇ ਗਏ। ਗਿ: ਜੈਲ ਸਿੰਘ ਉਸ ਸਮੇਂ ਦੇ ਰਾਸ਼ਟਰਪਤੀ ਸਨ। ਵਿਧਾਨਕ ਤੌਰ ਤੇ ਰਾਸ਼ਟਰਪਤੀ ਦਾ ਅਹੁੱਦਾ ਸਭ ਤੋਂ ਵੱਡਾ ਹੈ। ...
Read Full Story


ਲਵਲੀ ਲਈ ਦਿੱਲੀ ਪ੍ਰਦੇਸ਼ ਕਾਂਗ੍ਰਸ ਦੇ ਪ੍ਰਧਾਨ ਵਜੋਂ ਰਾਹ ਅਸਾਨ ਨਹੀਂ


Strict Standards: Only variables should be passed by reference in /home/satsamun/public_html/tags.php on line 140
ਜਾਪਦਾ ਹੈ ਕਿ ਕਾਂਗ੍ਰਸ ਦੀ ਕੌਮੀ ਲੀਡਰਸ਼ਿਪ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੋਈ ਕਰਾਰੀ ਹਾਰ ਦੇ ਸਦਮੇ ਵਿਚੋਂ ਉਭਰਨ ਲਈ ਹੀ ਜੇ ਪੀ ਅਗਰਵਾਲ ਦੀ ਥਾਂ ਦਿੱਲੀ ਪ੍ਰਦੇਸ਼ ਦੇ ਸਾਬਕਾ ਮੰਤਰੀ ਸ. ਅਰਵਿੰਦਰ ਸਿੰਘ ਲਵਲੀ ਨੂੰ ਇਸ ਵਿਸ਼ਵਾਸ ਨਾਲ ਦਿੱਲੀ ਪ੍ਰਦੇਸ਼ ਕਾਂਗ੍ਰਸ ਦੇ ਪ੍ਰਧਾਨ ਦੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਸੌਂਪੀਆਂ ਹਨ ਕਿ ਉਹ ਆਪਣੀ ਕੰਮ ਕਰਨ ਦੀ ਸੁਚਜੀ ਕਾਰਜ-ਸ਼ੈਲੀ ਦੇ ਚਲਦਿਆਂ ਪਾਰਟੀ ਦੇ ਸਾਰੇ ਗੁੱਟਾਂ ਨੂੰ ਨਾਲ ਲੈ ਕੇ ਚਲਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਗਲ ਪੇਸ਼ ਕਰਨ ਦੇ ਸਮਰਥ ਹੋਣ ਕਾਰਣ ਲੋਕਾਂ ਦਾ ਵਿਸ਼ਵਾਸ ਜਿੱਤ, ਪਾਰਟੀ ਦੇ ਅਤੀਤ ਦੇ ਗੌਰਵ ਨੂੰ ਬਹਾਲ ਕਰਨ ਵਿੱਚ ਸਫਲ ਹੋਣਗੇ। ਕਾਂਗ੍ਰਸ ਹਾਈ ਕਮਾਂਡ ਦੀਆਂ ਆਸ਼ਾਵਾਂ ਦੀ ਕਸੌਟੀ ਪੁਰ ਉਹ ਕਿਥੋਂ ਤਕ ਪੂਰਾ ਉਤਰਦੇ ਹਨ, ਇਸਦਾ ਜਵਾਬ ਤਾਂ ਆਣ ਵਾਲਾ ਸਮਾਂ ਹੀ ਦੇਵੇਗਾ। ਹਾਂ, ਸ. ...
Read Full Story


ਦਿੱਲੀ ਯੂਨੀਵਰਸਿਟੀ ਦੇ ਸਿਲੇਬਸ 'ਚੋਂ ਪੰਜਾਬੀ ਮਨਫ਼ੀ ਕਿਉਂ? ਸਵਰਾਜਬੀਰ/ਹਰਵਿੰਦਰ


Strict Standards: Only variables should be passed by reference in /home/satsamun/public_html/tags.php on line 140
ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ੧੯੪੭ ਤੋਂ ਬਾਅਦ ਪੰਜਾਬੀ ਦਿੱਲੀ ਪ੍ਰਦੇਸ਼ ਦੀ ਪ੍ਰਮੁੱਖ ਭਾਸ਼ਾ ਬਣ ਕੇ ਉੱਭਰੀ। ਦੇਸ਼ ਦੀ ਵੰਡ ਦਾ ਬੋਝ ਚੁੱਕਦੇ ਹੋਏ ਪੰਜਾਬੀਆਂ ਨੇ, ਪੱਛਮੀ ਪੰਜਾਬ ਤੋਂ ਦਿੱਲੀ ਅਤੇ ਭਾਰਤ ਦੇ ਹੋਰ ਇਲਾਕਿਆਂ ਵਿੱਚ ਪਹੁੰਚੇ ਤੇ ਆਪਣੀ ਮਿਹਨਤ ਤੇ ਮੁਸ਼ੱਕਤ ਨਾਲ ਉਨ੍ਹਾਂ ਨੇ ਦਿੱਲੀ ਦੀ ਵਪਾਰਕ ਤੇ ਸਮਾਜਿਕ ਜ਼ਿੰਦਗੀ ਵਿੱਚ ਗੌਰਵਮਈ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦਾ ਦੁੱਖ ਵੀ ਬੜਾ ਵੱਡਾ ਸੀ ਤੇ ਘਾਲਣਾ ਵੀ ਬਹੁਤ ਵੱਡੀ। ਉਨ੍ਹਾਂ ਨੇ ਆਪਣੇ ਦੁੱਖ ਦਾ ਸਾਹਮਣਾ ਕਰਦਿਆਂ, ਇਹਨੂੰ ਵੰਡਦਿਆਂ ਵੰਡਾਉਂਦਿਆਂ ਦਿੱਲੀ ਦੀ ਆਰਥਿਕਤਾ ਦੇ ਵਿਕਾਸ ਵਿੱਚ ਵੱਡਾ ਹਿੱਸਾ ਪਾਇਆ ਤੇ ਦਿੱਲੀ ਨੂੰ ਉਹ ਬਣਾਇਆ, ਜੋ ਉਹ ਅੱਜ ਹੈ। ਇਤਿਹਾਸ ਦੀ ਇੰਨੀ ਵੱਡੀ ਤ੍ਰਾਸਦੀ ਤੋਂ ਸਹਿ ਕੇ ਆਏ ਪੰਜਾਬੀਆਂ ਕੋਲ ਨਾ ਆਪਣੀ ਭਾਸ਼ਾ ਵੱਲ ਧਿਆਨ ਦੇਣ ਦਾ ਸਮਾਂ ਸੀ ...
Read Full Story


ਦਿੱਲੀ ਗੁਰਦੁਆਰਾ ਚੋਣਾਂ : ਅਣਕਿਆਸੇ ਜਾਂ ਅਸਾਵੀਂ 'ਜੰਗ' ਦੇ ਨਤੀਜੇ?


Strict Standards: Only variables should be passed by reference in /home/satsamun/public_html/tags.php on line 140
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਲੈ ਕੇ ਜੋ ਵਿਸ਼ਲੇਸ਼ਣ ਕੀਤੇ ਜਾ ਰਹੇ ਹਨ ਉਨ੍ਹਾਂ ਅਨੁਸਾਰ ਇੱਕ ਪਾਸੇ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਨਤੀਜਿਆਂ ਨੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਬਾਰੇ ਕੀਤੀਆਂ ਜਾਂਦੀਆਂ ਰਹੀਆਂ ਸਾਰੀਆਂ ਕਿਆਸਅਰਾਈਆਂ ਅਤੇ ਲਾਏ ਜਾਂਦੇ ਰਹੇ ਅਨੁਮਾਨਾਂ ਨੂੰ ਖਾਰਜ ਕਰ ਕੇ ਰਖ ਦਿੱਤਾ ਹੈ ਅਤੇ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਨਤੀਜੇ ਇੱਕ ਅਸਾਵੀਂ 'ਜੰਗ' ਦੇ ਹਨ, ਕਿਉਂਕਿ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਕੇਵਲ ਦੋ ਮੁਖੀ, ਸ. ਪਰਮਜੀਤ ਸਿੰਘ ਸਰਨਾ ਅਤੇ ਸ. ਹਰਵਿੰਦਰ ਸਿੰਘ ਸਰਨਾ, ਹੀ ਸਨ, ਜਦਕਿ ਦੂਸਰੇ ਪਾਸੇ ਉਨ੍ਹਾਂ ਦੇ ਵਿਰੁਧ ਸ਼੍ਰੋਮਣੀ ਅਕਾਲੀ ਦਲ (ਬਾਦਲ), ...
Read Full Story


ਗੁਰਦੁਆਰਿਆਂ ਵਿੱਚ ਹੋ ਰਹੀਆਂ ਲੜਾਈਆਂ : ਅਸੀਂ ਚੁਪ ਕਿਉਂ?


Strict Standards: Only variables should be passed by reference in /home/satsamun/public_html/tags.php on line 140
ਇਨ੍ਹਾਂ ਹੀ ਦਿਨਾਂ ਵਿੱਚ ਸਾਬਕਾ ਸਾਂਸਦ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਦਾ ਪੰਜਾਬੀ ਦੇ ਇੱਕ ਦੈਨਿਕ ਵਿੱਚ ਛਪਿਆ ਮਜ਼ਮੂਨ, 'ਗੁਰਦੁਆਰਿਆਂ ਵਿੱਚ ਲੜਾਈਆਂ : ਅਸੀਂ ਚੁਪ ਕਿਉਂ ਹਾਂ'? ਨਜ਼ਰਾਂ ਵਿਚੋਂ ਗੁਜ਼ਰਿਆ। ਇਸ ਮਜ਼ਮੂਨ ਵਿੱਚ ਉਨ੍ਹਾਂ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਤੇ ਹੋਏ ਹਿੰਸਕ ਪ੍ਰਦਰਸ਼ਨ ਅਤੇ ਵਿਦੇਸ਼ਾਂ ਵਿਚਲੇ ਕਈ ਗੁਰਦੁਆਰਿਆਂ ਦੀ ਸੱਤਾ ਪੁਰ ਕਬਜ਼ੇ ਕਰਨ ਅਤੇ ਖੋਹਣ ਨੂੰ ਲੈ ਕੇ ਹੋ ਰਹੇ ਝਗੜਿਆਂ ਪੁਰ ਡੂੰਘਾ ਦੁਖ ਅਤੇ ਚਿੰਤਾ ਪ੍ਰਗਟ ਕਰਦਿਆਂ, ਇਹ ਸੁਆਲ ਉਠਾਇਆ ਹੈ ਕਿ 'ਆਖਰ ਇਹ ਸਭ ਵੇਖਦਿਆਂ ਹੋਇਆਂ ਅਸੀਂ ਚੁਪ ਕਿਉਂ ਹਾਂ'? ਗੁਸਤਾਖੀ ਮਾਫ ਹੋਵੇ ਅਤੇ ਜੇ ਸ. ਤਰਲੋਚਨ ਸਿੰਘ ਬੁਰਾ ਨਾ ਮਨਾਉਣ ਤਾਂ ਲਗਭਗ ਸਾਢੇ ਚਾਰ-ਕੁ ਵਰ੍ਹੇ ਪਹਿਲਾਂ ਦੀ ਇੱਕ ਗਲ ਉਨ੍ਹਾਂ ਨੂੰ ...
Read Full Story


ਦਿੱਲੀ ਗੁਰਦੁਆਰਾ ਚੋਣਾਂ ਬਾਰੇ ਭੰਬਲ-ਭੂਸਾ ਜਾਰੀ!


Strict Standards: Only variables should be passed by reference in /home/satsamun/public_html/tags.php on line 140
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਸਤੰਬਰ ਵਿੱਚ ਹੋਣ ਦੀ ਜੋ ਸੰਭਾਵਨਾ ਵਿਖਾਈ ਦੇ ਰਹੀ ਸੀ, ਉਸਦੇ ਇੱਕ ਵਾਰ ਫਿਰ ਅਨਿਸ਼ਚਿਤ ਕਾਲ ਤਕ ਦੇ ਲਈ ਟਲ ਜਾਣ ਦੀ ਸਥਿਤੀ ਬਣਦੀ ਨਜ਼ਰ ਆਉਣ ਲਗੀ ਹੈ। ਇਸਦਾ ਕਾਰਣ ਇਹ ਦਸਿਆ ਜਾ ਰਿਹਾ ਹੈ ਕਿ ਸੁਪ੍ਰੀਮ ਕੋਰਟ ਵਿੱਚ ਗੁਰਦੁਆਰਾ ਚੋਣਾਂ ਨਾਲ ਸਬੰਧਤ ਜਿਸ ਮਾਮਲੇ ਦੀ ਸੁਣਵਾਈ ਤਿੰਨ ਅਗਸਤ ਨੂੰ ਹੋਣੀ ਸੀ, ਉਸ ਨਾਲ ਇਸੇ ਮੁੱਦੇ ਨਾਲ ਸਬੰਧਤ ਚਲ ਰਹੇ ਕੁਝ ਹੋਰ ਮਾਮਲਿਆਂ ਨੂੰ ਜੋੜ ਕੇ ਸਾਰੇ ਮਾਮਲਿਆਂ ਪੁਰ ਇਕੱਠੀ ਸੁਣਵਾਈ ਕਰਨ ਲਈ ੧੭ ਸਤੰਬਰ ਦੀ ਤਾਰੀਖ ਮਿੱਥ ਦਿੱਤੀ ਗਈ ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਤਕ ਸੁਪ੍ਰੀਮ ਕੋਰਟ ਵਲੋਂ ਗੁਰਦੁਆਰਾ ਚੋਣਾਂ ਦੀ ਪ੍ਰਕ੍ਰਿਆ ਪੁਰ ਪ੍ਰਵਾਨਗੀ ਦੀ ਮੋਹਰ ਨਹੀਂ ਲਾਈ ਜਾਂਦੀ, ਤਦ ਤਕ ਨਾ ਤਾਂ ਉਸਦਾ ਐਲਾਨ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਸ ਪੁਰ ਅਮਲ ਹੀ ...
Read Full Story


ਜ਼ਮੀਨੀ ਸੱਚਾਈ ਸਵੀਕਾਰੇ ਬਿਨਾਂ ਸਫਲਤਾ ਸੰਭਵ ਨਹੀਂ!


Strict Standards: Only variables should be passed by reference in /home/satsamun/public_html/tags.php on line 140
ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਜਪਾ ਦੇ ਚੋਣ ਨਿਸ਼ਾਨ 'ਕਮਲ' 'ਤੇ ਅਕਾਲੀ ਉਮੀਦਵਾਰਾਂ ਦੀ ਹੋਈ ਜਿੱਤ ਦਾ 'ਜਸ਼ਨ' ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿੱਲੀ ਸਥਿਤ ਨਿਵਾਸ 'ਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਦੱਸਿਆ ਗਿਆ ਕਿ ਇਸ ਮੌਕੇ 'ਤੇ ਸ. ਸੁਖਬੀਰ ਸਿੰਘ ਬਾਦਲ ਨੇ ਦਲ ਦੇ ਪ੍ਰਦੇਸ਼ ਮੁੱਖੀਆਂ ਅਤੇ ਜੇਤੂ ਕਾਰਪੋਰੇਟਰਾਂ ਨੂੰ ਵਧਾਈ ਦਿੰਦਿਆਂ, ਉਨ੍ਹਾਂ ਨੂੰ ਸਲਾਹ ਦਿੱਤੀ ਕਿ ਜਿੱਤ ਦਾ ਇਹ ਕਾਫਲਾ ਰੁਕਣਾ ਨਹੀਂ ਚਾਹੀਦਾ। ਉਹ ਅਗਲੇ ਵਰ੍ਹੇ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦੇਣ। ਦਸਿਆ ਜਾਂਦਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਚਾਹੁੰਦੇ ਹਨ ਕਿ ਇਸ ਵਾਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦਲ ਵਲੋਂ ਆਪਣੇ ਹੀ ਚੋਣ ਚਿੰਨ੍ਹ ...
Read Full Story


ਗੁਰੂ ਤੇ ਪੰਥ ਦੀ ਨਹੀਂ, ਲੋੜ ਹੈ ਤਾਂ ਕੇਵਲ ਗੋਲਕ ਦੀ


Strict Standards: Only variables should be passed by reference in /home/satsamun/public_html/tags.php on line 140
ਇਉਂ ਜਾਪਦਾ ਹੈ, ਜਿਵੇਂ ਰਾਜਸੀ ਨੇਤਾਵਾਂ, ਜਿਨ੍ਹਾਂ ਵਿੱਚ ਸਿੱਖ ਨੇਤਾ ਵੀ ਸ਼ਾਮਲ ਹਨ. ਨੂੰ ਇਹ ਭਰਮ ਹੋ ਗਿਆ ਹੋਇਆ ਹੈ ਕਿ ਜੋ ਕੁਝ ਉਹ ਕਹਿੰਦੇ ਅਤੇ ਕਰਦੇ ਹਨ, ਉਸਨੂੰ ਲੋਕੀ ਕੁਝ ਹੀ ਸਮੇਂ ਬਾਅਦ ਭੁਲ ਜਾਂਦੇ ਹਨ। ਉਨ੍ਹਾਂ ਦਾ ਹਾਜ਼ਮਾ ਇਤਨਾ ਕਮਜ਼ੋਰ ਹੈ ਕਿ ਉਨ੍ਹਾਂ ਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਨੇਤਾ ਨੇ ਕੀ ਕਿਹਾ ਸੀ ਅਤੇ ਹੁਣ ਉਹ ਕੀ ਕਹਿ ਰਿਹਾ ਹੈ? ਇਹ ਗਲ ਦਿਲ-ਦਿਮਾਗ਼ ਵਿੱਚ ਉਸ ਸਮੇਂ ਆਈ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਬੀਤੇ ਦਿਨੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਸੰਬੰਧ ਵਿੱਚ ਹੋਏ ਇੱਕ ਸਮਾਗਮ ਵਿੱਚ ਦਿਤੇ ਗਏ ਭਾਸ਼ਣ ਦੇ, ਉਹ ਅੰਸ਼ ਪੜ੍ਹਨ ਨੂੰ ਮਿਲੇ, ਜਿਨ੍ਹਾਂ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ...
Read Full Story


ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ : ਆਪੋ-ਆਪਣੇ ਦਾਅਵੇ


Strict Standards: Only variables should be passed by reference in /home/satsamun/public_html/tags.php on line 140
ਪਿਛਲੇ ਦਿਨੀਂ ਕੇਂਦਰੀ ਗ੍ਰਹਿ ਵਿਭਾਗ ਵਲੋਂ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਵਿਚੋਂ ੧੧੭ ਨਾਮ ਹਟਾ ਦਿਤੇ ਜਾਣ ਦਾ ਐਲਾਨ ਕਰਦਿਆਂ, ਕਾਲੀ ਸੂਚੀ ਵਿਚੋਂ ਹਟਾਏ ਗਏ ਨਾਂ ਸਾਰਵਜਨਿਕ ਕਰ ਦਿਤੇ ਗਏ। ਇਸਦੇ ਨਾਲ ਹੀ ਉਹ ੨੫ ਨਾਂ ਵੀ ਸਾਰਵਜਨਿਕ ਕੀਤੇ ਗਏ, ਜਿਨ੍ਹਾਂ ਬਾਰੇ ਦਸਿਆ ਗਿਆ ਕਿ ਇਹ ਨਾਂ ਕੁਝ ਹੀ ਸਮਾਂ ਪਹਿਲਾਂ ਕਾਲੀ ਸੂਚੀ ਵਿਚੋਂ ਹਟਾ ਦਿੱਤੇ ਗਏ ਸਨ। ਗ੍ਰਹਿ ਵਿਭਾਗ ਵਲੋਂ ਕੀਤੇ ਗਏ ਇਸ ਐਲਾਨ ਵਿੱਚ ਇਹ ਵੀ ਦਸਿਆ ਗਿਆ, ਕਿ ਕਾਲੀ ਸੂਚੀ ਵਿੱਚ ਕੁਲ ੧੬੯ ਵਿਅਕਤੀਆਂ ਦੇ ਦਰਜ ਸਨ, ਜਿਨ੍ਹਾਂ ਵਿਚੋਂ ੧੪੨ ਨਾਮ ਹਟਾ ਦਿੱਤੇ ਜਾਣ ਤੋਂ ਬਾਅਦ, ਹੁਣ ਕੇਵਲ ੨੭ ਨਾਂ ਹੀ ਕਾਲੀ ਸੂਚੀ ਵਿੱਚ ਬਾਕੀ ਰਹਿ ਗਏ ਹਨ। ਇਹ ਐਲਾਨ ਹੋਣ ਦੀ ਦੇਰ ਸੀ ਕਿ ਸਿੱਖ ਰਾਜਨੀਤੀ ਵਿੱਚ ਇੱਕ-ਦੂਜੇ ਨੂੰ ਪਛਾੜ, ਕਾਲੀ ਸੂਚੀ ਵਿਚੋਂ ਇਹ ਨਾਂ ਕਢਾਏ ਜਾਣ ਦਾ ਸਿਹਰਾ ਆਪੋ-ਆਪਣੇ ਸਿਰ ...
Read Full Story


ਦਿੱਲੀ ਵਿੱਚ ਪੰਜਾਬ ਦੇ ਵਿਕਾਸ ਨੂੰ ਅਤੇ ਜਲੰਧਰ ਵਿੱਚ ਪੰਜਾਬੀ ਪਰਵਾਸੀਆਂ ਨੂੰ ਅਣਗੋਲਿਆ ਗਿਆ


Strict Standards: Only variables should be passed by reference in /home/satsamun/public_html/tags.php on line 140
ਜਨਵਰੀ ਦੇ ਸ਼ੁਰੂ ਵਿੱਚ ਦਿੱਲੀ ਵਿਖੇ ਅਤੇ ਫਿਰ ਇਸਦੇ ਦਰਮਿਆਨ ਵਿੱਚ ਜਲੰਧਰ ਵਿਖੇ ਪਰਵਾਸੀ ਸੰਮੇਲਨ ਆਯੋਜਿਤ ਕੀਤੇ ਗਏ ਸਨ। 7 ਤੋਂ 9 ਜਨਵਰੀ ਤੱਕ ਦਿੱਲੀ ਵਿਖੇ ਹੋਇਆ ਪਰਵਾਸੀ ਸੰੰਮੇਲਨ ਹਰ ਵਰੇ ਕੇਂਦਰੀ ਸਰਕਾਰ ਦੀ ਸਰਪ੍ਰਸਤੀ ਅਧੀਨ ਪਰਵਾਸੀ ਭਾਰਤੀਆਂ ਦੇ ਮਾਮਲਿਆਂ ਨਾਲ ਸਬੰਧਤ ਵਿਭਾਗ ਵੱਲੋਂ ਕੀਤੀ ਜਾਂਦੀ ਕੌਮੀ ਕਨਵੈਨਸ਼ਨ ਸੀ ਜਿਸ ਵਿੱਚ ਭਾਰਤ ਦੇ ਸਾਰੇ ਪ੍ਰਾਂਤਾਂ ਦੇ ਮੁਖੀਆਂ ਅਤੇ ਕੇਂਦਰੀ ਸਰਕਾਰ ਦੇ ਮੰਤਰੀਆਂ ਨੂੰ ਸੰਸਾਰ ਭਰ ‘ਚੋਂ ਆਏ ਅਤੇ ਬੁਲਾਏ ਪਤਵੰਤੇ ਭਾਰਤੀਆਂ ਨੂੰ ਮਿਲਣ ਅਤੇ ਉਹਨਾਂ ਨੂੰ, ਆਪਣੇ-ਆਪਣੇ ਪ੍ਰਾਂਤ ਜਾਂ ਆਪਣੇ ਮਨ-ਪਸੰਦ ਉਦਯੋਗ ਜਾਂ ਵਪਾਰ ਨੂੰ ਭਾਰਤ ਵਿੱਚ ਲਿਆਉਣ, ਵਧਾਉਣ ਜਾਂ ਸਥਾਪਿਤ ਕਰਨ ਲਈ ਮਿਲਣ ਜਾਂ ਪ੍ਰੇਰਣ ਦਾ ਮੌਕਾ ਮਿਲਿਆ ਹੈ। ਇਸੇ ਤਰਾਂ ਹੀ ਜਲੰਧਰ ਵਿਖੇ ਪੰਜਾਬ ਦੇ ਨਵੇਂ ਹਾਕਮ, ਸ਼੍ਰੋਮਣੀ ਅਕਾਲੀ ਦਲ ...
Read Full Story


ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਸੁਰੱਖਿਅਤ ਨਹੀਂ ਔਰਤਾਂ


Strict Standards: Only variables should be passed by reference in /home/satsamun/public_html/tags.php on line 140
ਰਾਜਧਾਨੀ ਦਿੱਲੀ ਵਿੱਚ ਰੋਜ਼ ਹੁੰਦੀ ਛੇੜਛਾੜ, ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਨਿਕੰਮੇਪਨ ਨੂੰ ਉਜਾਗਰ ਕਰ ਦਿੱਤਾ ਹੈ। ਜ਼ਿਆਦਾ ਕਰਕੇ ਕਾਲ ਸੈਂਟਰ ਦੀਆਂ ਮੁਲਾਜ਼ਮ ਅਤੇ ਉਤਰ-ਪੂਰਬ ਵੱਲੋਂ ਆਈਆਂ ਲੜਕੀਆਂ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ। ਉਤਰ-ਪੂਰਬ ਵਿੱਚ ਆਸਾਮ, ਮਨੀਪੁਰ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ‘ਚੋਂ ਇਹ ਕੁੜੀਆਂ ਪੜਾਈ ਅਤੇ ਨੌਕਰੀ ਲਈ ਦਿੱਲੀ ਵਿੱਚ ਰਹਿੰਦੀਆਂ ਹਨ। 3 ਨਵੰਬਰ 2010 ਨੂੰ ਇੱਕ 19 ਸਾਲਾਂ ਦੀ ਲੜਕੀ ਨਾਲ ਚਲਦੀ ਕਾਰ ਵਿੱਚ ਸਮੂਹਿਕ ਬਲਾਤਕਾਰ ਕੀਤਾ ਗਿਆ। ਫਿਰ 24 ਨਵੰਬਰ 2010 ਨੂੰ ਰਾਤ ਦੀ ਸ਼ਿਫਟ ਤੋਂ ਬਾਅਦ ਘਰ ਆਉਂਦੀਂ 30 ਸਾਲਾਂ ਦੀ ਔਰਤ ਨੂੰ ਅਗਵਾ ਕਰਕੇ ਚਲਦੀ ਕਾਰ ਵਿੱਚ ਉਸਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਮੁਜਰਮਾਂ ਦੇ ਫੜੇ ਜਾਣ ਤੋਂ ਬਾਅਦ ਵੀ ਇਹ ...
Read Full Story


'ਜੁਗਾੜ? ਬਨਾਮ ਦਿੱਲੀ ਦਾ ਪਰਵਾਸੀ ਭਾਰਤੀ ਸੰਮੇਲਨ


Strict Standards: Only variables should be passed by reference in /home/satsamun/public_html/tags.php on line 140
ਹਿੰਦੋਸਤਾਨ ਦੀ ਰਾਜਧਾਨੀ ਦਿੱਲੀ ਵਿੱਚ ਇਸ ਹਫਤੇ 9ਵੇਂ ਪ੍ਰਵਾਸੀ ਭਾਰਤੀ ਦਿਵਸ ਦਾ ਆਗਾਜ਼ ਈਮਾਨਦਾਰ ਅਰਥਸ਼ਾਸਤਰੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸਮਾਪਤੀ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟਿਲ ਵੱਲੋਂ ਕੀਤੇ ਜਾਣ ਦੇ ਬਾਵਜੂਦ 'ਜੁਗਾੜ' ਸ਼ਬਦ ਦਾ ਖੌਫ ਪ੍ਰਵਾਸੀ ਭਾਰਤੀਆਂ 'ਤੇ ਇਸ ਵਾਰ ਵੀ 'ਤੂੰ ਜਹਾਂ ਜਹਾਂ ਚਲੇਗਾ, ਮੇਰਾ ਸਾਇਆ ਸਾਥ ਹੋਗਾ' ਦੀ ਤਨਜ਼ 'ਤੇ ਜਿਉਂ ਦਾ ਤਿਉਂ ਮੰਡਰਾਉਂਦਾ ਰਿਹਾ। ਪ੍ਰਵਾਸੀ ਭਾਰਤੀਆਂ ਭਾਵ ਐਨ.ਆਰ.ਆਈ. ਨੂੰ ਇਸ ਗੱਲ ਦਾ ਡਾਢਾ ਰੰਜ ਜਾਂ ਮਲਾਲ ਹੀ ਨਹੀਂ, ਸਗੋਂ ਸ਼ਿਕਵਾ ਵੀ ਹੈ ਕਿ ਉਹਨਾਂ ਦੇ ਜੱਦੀ ਮੁਲਕ ਹਿੰਦੋਸਤਾਨ ਵਿੱਚ ਜਦੋਂ ਤੱਕ 'ਜੁਗਾੜ ਸਿਸਟਮ' ਖਤਮ ਨਹੀਂ ਹੁੰਦਾ, ਇੱਥੇ ਦੁਨੀਆ ਦੇ ਵਿਕਸਿਤ ਦੇਸ਼ਾਂ ਵਰਗਾ ਵਿਕਾਸ ਹੋ ਹੀ ਨਹੀਂ ਸਕਦਾ। ਇਹ 'ਜੁਗਾੜ' ਸ਼ਬਦ ਹੀ ਹੈ, ਜਿਸਨੇ ਮੁਲਕ ਦਾ ਸੱਤਿਆਨਾਸ਼ ਕਰਨ ...
Read Full Story


1

Warning: include(bot.php): failed to open stream: No such file or directory in /home/satsamun/public_html/tags.php on line 162

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/tags.php on line 162