HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਦਿਲ"
 
ਔਰਤਾਂ ਦਾ ਦਿਲ ਕਿਵੇਂ ਜਿੱਤੀਏ

੧. ਪ੍ਰਸੰਸਾ ਕਰਨ ਦੀ ਕਲਾ ਸਿੱਖੋ ਪ੍ਰਸੰਸਾ ਨਾ ਕਿ ਖੁਸ਼ਾਮਦ। ਪਤਨੀ ਜਾਂ ਸਾਥੀ ਦੀ ਸਹੀ ਮੌਕੇ ਸਹੀ ਪ੍ਰਸ਼ੰਸਾ ਕਰਨੀ ਨਾ ਭੁੱਲੋ। ਤਾਰੀਫ ਦਾ ਤਾਂ ਖੁਦਾ ਵੀ ਭੁੱਖਾ ਹੁੰਦਾ ਹੈ। ਔਰਤ ਤਾਂ ਫਿਰ ਇਨਸਾਨ ਹੈ। ਆਪਣੀ ਸਾਥਣ ਦੇ ਕੱਪੜਿਆਂ ਦੀ,ਵਾਲਾਂ ਦੀ ਅਤੇ ਸਮੁੱਚੇ ਤੌਰ ਤੇ ਸੁੰਦਰਤਾ ਦੀ ਪ੍ਰਸੰਸਾ ਕਰਨ ਦੀ ਆਦਤ ਪਾਓ। ਜੇ ਦਿਲ ਜਿੱਤਣਾ ਹੈ ਤਾਂ ਇਹ ਕਲਾ ਵਿਚ ਤਾਂ ਮਾਹਿਰ ਬਣਨਾ ਹੀ ਪਵੇਗਾ। ੨. ਤੋਹਫਾ ਵੀ ਔਰਤ ਨੂੰ ਖੁਸ਼ ਕਰਦਾ ਹੈ ਗਾਹੇ ਬਗਾਹੇ ਕਿਸੇ ਨਾ ਕਿਸੇ ਬਹਾਨੇ ਸਾਥੀ ਨੂੰ ਕੋਈ ਤੋਹਫਾ ਦਿਓ। ਤੁਹਾਡਾ ਦਿੱਤਾ ਹੋਇਆ ਤੋਹਫਾ ਤੁਹਾਡੇ ਪਿਆਰ ਦੀ ਮੋਹਰ ਹੁੰਦਾ ਹੈ। ਇਹ ਉਹ ਅਹਿਸਾਸ ਹੈ ਜੋ ਔਰਤ ਨੂੰ ਪ੍ਰੇਮ ਸੰਤੁਸ਼ਟੀ ਵੱਲ ਲੈ ਕੇ ਜਾਂਦਾ ਹੈ। ਯਾਦ ਰੱਖੋ ਤੋਹਫੇ ਕੀਮਤੀ ਨਹੀਂ ਭਾਵਨਾ ਦਾ ਮੁੱਲ ਹੁੰਦਾ ਹੈ। ਤੋਹਫਾ ਤਾਂ ਤੁਹਾਡੇ ਦਿਲ ਦਾ ਦੂਤ ਹੈ ਜੋ ਤੁਹਾਡੇ ...
Read Full Story


ਦਿਲ ਦਾ ਮਾਮਲਾ....ਕੁਝ ਸਾਵਧਾਨੀਆਂ ਜ਼ਰੂਰੀ

ਦਿਲ-ਇਕ ਉਹ ਜ਼ਬਰਦਸਤ, ਪੰਪ ਹੈ ਜੋ, ਬਿਨਾ ਥੱਕੇ ਤੇ ਬਿਨਾ ਆਰਾਮ ਦੇ, ਵਿਅਕਤੀ ਦੀ ਪੂਰੀ ਉਮਰ ਕੰਮ ਕਰਦਾ ਹੈ । ਇਹਪੰਪ ਹਰੇਕ ਮਿੰਟ ਵਿਚ ੫ ਤੋਂ ੬ ਲੀਟਰ ਖ਼ੂਨ ਨੂੰ ਪੰਪ ਕਰਕੇ ਅੱਗੇ ਭੇਜਦਾ ਹੈ ਜੋ ਸਰੀਰ ਦੇ ਸਾਰੇ ਅੰਗਾਂ ਤੇ ਤੰਤੂਆਂ ਨੂੰ ਆਕਸੀਜਨ ਤੇ ਤਾਕਤ ਪ੍ਰਦਾਨ ਕਰਦਾ ਹੈ, ਜਿਹਦੇ ਵਿਚ ਦਿਲ ਦੇ ਆਪਣੇ ਪੱਠੇ ਵੀ ਆਉਂਦੇ ਹਨ । ਵਧਦੀ ਉਮਰ ਨਾਲ ਖੂਨ ਦੀਆਂ ਨਾੜੀਆਂ ਦੇ ਅੰਦਰਚਰਬੀ ਦੀ ਇਕ ਪੇਪੜੀ ਜੰਮ ਜਾਂਦੀ ਹੈ ਜਿਸ ਨਾਲ ਨਾੜੀ ਦੇ ਬੋਰ ਤੰਗ ਹੋ ਜਾਂਦਾ ਹੈ । ਇਸ ਨੂੰ ਹੀ 'ਐਥਰੋਸਕਲੀਰੋਸਿਸ' ਕਿਹਾ ਜਾਂਦਾ ਹੈ । ਇਹ ਚਰਬੀ ਜਦ ਦਿਲ ਦੇ ਪੱਠਿਆਂ ਨੂੰ ਖ਼ੂਨ ਸਪਲਾਈ ਕਰਨ ਵਾਲੀਆਂ ਨਾੜੀਆਂ ਵਿਚ ਜੰਮਦੀ ਹੈ ਤਾਂ ਦਿਲ ਨੂੰ ਖੁੱਦ ਨੂੰ ਪੂਰੀ ਤਾਕਤ ਨਹੀਂ ਮਿਲਦੀ । ਇਸ ਨੂੰ ਕੋਰੋਨਾਰੀ ਆਰਟਰੀ ਡਿਸਈਜ਼ ਕਹਿੰਦੇ ਹਨ । ਲੋਕਾਂ ਦੇ ਸੋਚਣ ਅਨੁਸਾਰ ਇਹ ਚਰਬੀ ਵਡੇਰੀ ਉਮਰ ...
Read Full Story


ਭਾਰਤ ਤੇ ਪਾਕਿ ਨੇ ਵੀਜ਼ਾ ਸਮਝੌਤੇ 'ਤੇ ਕੀਤੇ ਦਸਤਖਤ ਦਿਲਾਂ ਦੇ ਨਾਲ-ਨਾਲ ਵੀਜ਼ਿਆਂ ਦੇ ਰਾਹ ਵੀ ਖੁੱਲ੍ਹੇ

ਇਸਲਾਮਾਬਾਦ (ਸ.ਸ.ਪਾਰ ਬਿਉਰੋ) ਭਾਰਤ ਤੇ ਪਾਕਿਸਤਾਨ ਨੇ ਬੀਤੇ ਦਿਨੀਂ ਬਹੁਤ ਦੇਰ ਤੋਂ ਉਡੀਕੇ ਜਾ ਰਹੇ ਉਦਾਰ ਵੀਜ਼ਾ ਸਮਝੌਤੇ 'ਤੇ ਦਸਤਖਤ ਕਰ ਦਿੱਤੇ, ਜਿਸ ਵਿਚ ਪਹਿਲੀ ਵਾਰ ਸਮੂਹਿਕ ਸੈਲਾਨੀ ਤੇ ਤੀਰਥ ਯਾਤਰਾ ਵੀਜ਼ਾ, ਵਪਾਰੀਆਂ ਲਈ ਵੱਖਰੇ ਵੀਜ਼ੇ ਤੇ ੬੫ ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦੇਸ਼ ਪੁੱਜਣ 'ਤੇ ਵੀਜ਼ਾ ਦੇਣ ਦੀ ਵਿਵਸਥਾ ਹੈ। ਇਸ ਸਮਝੌਤੇ 'ਤੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਦਸਤਖਤ ਕੀਤੇ। ਇਸ ਨੇ ੩੮ ਸਾਲ ਪੁਰਾਣੇ ਸਖ਼ਤ ਸ਼ਰਤਾਂ ਵਾਲੇ ਵੀਜ਼ਾ ਸਮਝੌਤੇ ਦੀ ਥਾਂ ਲਈ ਹੈ। ਨਵਾਂ ਸਮਝੌਤਾ ਤੈਅ ਸਮੇਂ ਦੇ ਅੰਦਰ ਵੀਜ਼ਾ ਮਨਜ਼ੂਰੀ, ਲੋਕਾਂ ਵਿਚਾਲੇ ਸੰਪਰਕ ਤੇ ਵਪਾਰ ਵਧਾਉਣ ਦਾ ਰਾਹ ਸਾਫ ਕਰੇਗਾ। ਗ਼ੈਰ-ਮਿਆਰੀ ਵੀਜ਼ਾ ਜਾਰੀ ਕਰਨ ਲਈ ਪਹਿਲਾਂ ਕੋਈ ਸਮਾਂ ਨਿਰਧਾਰਤ ਨਹੀਂ ਸੀ, ਪਰ ...
Read Full Story


ਲੋਕਾਂ ਵਿਚ ਦਿਲਚਸਪੀ ਲਵੋ ਅਤੇ ਉਹਨਾਂ ਦਾ ਦਿਲ ਜਿੱਤੋ

ਪੈਸੰਜਰ ਗੱਡੀ ਲੁਧਿਆਣੇ ਤੋਂ ਚੱਲ ਕੇ ਜੱਸੋਵਾਲ ਰੁਕੀ। ਜੱਸੋਵਾਲ ਤੋਂ ਗੱਡੀ ਨੇ ਕਿਲਾ ਰਾਏਪੁਰ, ਮੰਡੀ ਅਹਿਮਦਗੜ੍ਹ ਅਤੇ ਮਲੇਰਕੋਟਲਾ ਹੁੰਦੇ ਹੋਏ ਧੂਰੀ ਪਹੁੰਚਣਾ ਸੀ। ਇਸ ਗੱਡੀ ਵਿਚ ਰੋਜ਼ਾਨਾ ਸਫਰ ਕਰਨ ਵਾਲੀਆਂ ਸਵਾਰੀਆਂ ਦੀ ਭਰਮਾਰ ਹੁੰਦੀ ਸੀ। ਭਾਵੇਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪੱਤਰਕਾਰੀ ਦਾ ਵਿਦਿਆਰਥੀ ਹੋਣ ਨਾਤੇ ਹੋਸਟਲ ਵਿਚ ਕਮਰਾ ਲਿਆ ਹੋਇਆ ਸੀ ਪਰ ਅਕਸਰ ਮੈਂ ਆਪਣੇ ਸ਼ਹਿਰ ਅਹਿਮਦਗੜ੍ਹ ਚਲਿਆ ਜਾਂਦਾ ਸੀ। ਮੈਂ ਗੱਡੀ ਦਾ ਪਾਸ ਬਣਾਇਆ ਹੋਇਆ ਅਤੇ ਕਈ ਵਾਰ ਤਾਂ ਆਪਣੇ ਮਾਸਿਕ ਪੱਤਰ 'ਮੰਚ' ਦੀ ਛਪਾਈ ਦੇ ਸਬੰਧ ਵਿਚ ਮੈਨੁੰ ਦਿਨ ਵਿਚ ਇਕ ਤੋਂ ਵੱਧ ਚੱਕਰ ਵੀ ਮਾਰਨੇ ਪੈਂਦੇ ਸਨ। ਅਜਿਹੇ ਸੰਘਰਸ਼ ਦੇ ਦਿਨ ਹਰ ਵਿਅਕਤੀ ਦੀ ਜ਼ਿੰਦਗੀ ਵਿਚ ਆਉਂਦੇ ਹਨ। ਜਦੋਂ ਬੰਦਾ ਆਪਣੀ ਜ਼ਿੰਦਗੀ ਵਿਚ ਕੁਝ ਬਣ ਜਾਂਦਾ ਹੈ ਤਾਂ ਇਹ ਦਿਨ ਵੀ ਉਸਦੀ ...
Read Full Story


ਦਿਲ ਦਾ ਦੌਰਾ ਪੈਣ 'ਤੇ ਫਸਟ ਏਡ ਦਿਉ

ਦੁਨੀਆਂ ਵਿਚ ਬੀਤੇ ਸਾਲ ਦਿਲ ਦਾ ਦੌਰਾ ਪੈਣ ਜਾਂ ਦਿਲ ਰੁਕਣ ਕਾਰਨ ੭੫ ਲੱਖ ਲੋਕਾਂ ਦੀ ਮੌਤ ਹੋਈ ਸੀ ਭਾਵ ਹਰ ਰੋਜ਼ ੨੫੦੦੦ ਤੋਂ ਵੱਧ ਮੌਤਾਂ ਕੇਵਲ ਦਿਲ ਦੀਆਂ ਬਿਮਾਰੀਆਂ ਕਾਰਨ ਹੋ ਰਹੀਆਂ ਹਨ। ਦਿਲ ਇਨਸਾਨ ਦਾ ਸਭ ਤੋਂ ਚੰਗਾ ਅਤੇ ਵਫਾਦਾਰ ਮਿੱਤਰ ਹੈ ਜੋ ਮਾਤਾ ਦੇ ਗਰਭ ਤੋਂ ਲੈ ਕੇ ਮੌਤ ਤਕ ਹਰ ਪਲ ਇਨਸਾਨ ਦੀ ਸੇਵਾ ਹਿੱਤ ਯਤਨਸ਼ੀਲ ਰਹਿੰਦਾ ਹੈ। ਦਿਲ ਦਾ ਦੌਰਾ ਪੈਣ ਦੇ ਸੱਤ ਕਾਰਨ ਹੋ ਸਕਦੇ ਹਨ ਜਿਵੇਂ ਵੱਧ ਤਣਾਓ, ਬਲੱਡ ਪ੍ਰੈਸ਼ਰ, ਸ਼ੂਗਰ, ਦਮਾ, ਸਮੋਕਿੰਗ, ਵੱਧ ਭਾਰ, ਪ੍ਰਦੂਸ਼ਣ ਅਤੇ ਜ਼ੋਰਦਾਰ ਕੰਮ ਦਾ ਕਰਨਾ ਆਦਿ। ਦਿਲ ਸ਼ੁੱਧ ਆਕਸੀਜਨ ਦੇ ਸਹਾਰੇ ਹੀ ਕੰਮ ਕਰਦਾ ਹੈ। ਇਨਸਾਨ ਦਾ ਦਿਲ ਉਸ ਦੀ ਬੰਦ ਮੁੱਠੀ ਜਿੰਨਾ ਅਤੇ ਭਾਰ ਵਿਚ ੨੦੦ ਤੋਂ ੪੦੦ ਗ੍ਰਾਮ ਤਕ ਹੁੰਦਾ ਹੈ, ਜਿਸ ਦਾ ਮੁੱਖ ਕਾਰਜ ਸ਼ੁੱਧ ਖੂਨ, ਜਿਸ ਵਿਚ ਆਕਸੀਜਨ, ਭੋਜਨ, ਪਾਣੀ ਆਦਿ ਹੁੰਦੇ ਹਨ, ਸਰੀਰ ...
Read Full Story


ਇਨਸਾਨ ਨੂੰ ਖਾ ਰਹੀ ਨਾਮੁਰਾਦ ਬਿਮਾਰੀ 'ਚਿੰਤਾ'

ਸੰਸਾਰ ਨੇ ਭਾਵੇਂ ਵਿਗਿਆਨਿਕ ਕਾਢਾਂ ਕੱਢ ਲਈਆਂ ਹਨ ਪਰ ਨਾਲ ਹੀ ਇਨਸਾਨ ਨੂੰ ਮਸ਼ੀਨੀ ਬਣਾ ਦਿੱਤਾ ਹੈ। ਕਾਢਾਂ ਨੇ ਕੰਮ ਕਾਰ, ਮਨੋਰੰਜਨ ਸਾਧਨ, ਆਵਾਜਾਈ ਦੇ ਤਰੀਕੇ ਸੌਕੇ ਕਰ ਦਿੱਤੇ ਹਨ ਪਰ ਇਨਸਾਨ ਦੀ ਸੁਖ ਸ਼ਾਂਤੀ ਤੇ ਸਕੂਨ ਦੀ ਜ਼ਿੰਦਗੀ ਖੋਹ ਲਈ ਹੈ।ਤੁਸੀਂ ਘਰਾਂ ਵਿੱਚ ਹੀ ਨਿਗਾਹ ਮਾਰ ਲਵੋ ਤੁਹਾਨੂੰ ਘਰ ਦਾ ਹਰ ਮੈਂਬਰ ਤਨਾਉ ਵਿੱਚ ਨਜਰ ਆਵੇਗਾ, ਬੱਚੇ ਨੂੰ ਸਕੂਲ ਦੀ ਟੈਨਸ਼ਨ ਸਕੂਲ ਦਾ ਕੰਮ ਨਹੀਂ ਕੀਤਾ, ਮਾਂ ਬਾਪ ਨੂੰ ਬੱਚੇ ਪ੍ਰਤੀ ਟੈਨਸ਼ਨ, ਵਪਾਰੀ ਨੂੰ ਆਪਣੇ ਵਪਾਰ ਦੇ ਘਾਟੇ ਵਾਧੇ ਦੀ ਟੈਨਸ਼ਨ, ਲੀਡਰਾਂ ਨੂੰ ਕੁਰਸੀ ਦੀ ਟੈਨਸ਼ਨ, ਬਿਰਲਾ,ਟਾਟਾ,ਅੰਬਾਨੀ, ਵਰਗੇ ਅਰਬਪਤੀਆਂ ਨੂੰ ਵੀ ਕਾਰੋਬਾਰੀ ਟੈਨਸ਼ਨਾਂ ਹਨ। ਭਾਵ ਸਾਰੀ ਦੁਨੀਆਂ ਇਸ ਟੈਨਸ਼ਨ ਦੇ ਚੱਕਰ ਵਿੱਚ ਹੀ ਗੋਤੇ ਖਾ ਰਹੀ ਹੈ। ਗੁਰਬਾਣੀ ਵਿੱਚ ਆਉਦਾ ਹੈ। ਵਡੇ ਵਡੇ ਜੋ ਦੀਸਹਿ ਲੋਗ ॥ ਤਿਨ ...
Read Full Story


1