HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਕੌਰ"
 
ਪੈਸਾ ਬਹੁਤ ਕੁੱਝ ਹੈ, ਸੱਭ ਕੁੱਝ ਨਹੀਂ

ਪੈਸਾ ਬਹੁਤ ਕੁੱਝ ਹੈ, ਸੱਭ ਕੁੱਝ ਨਹੀਂ ਪੈਸੇ ਨੇ ਦੁਨੀਆ ਐਸੀ ਗੱਧੀ ਗੇੜ ਪਾਈ ਹੈ ਕਿ ਇਸਦੇ ਬਗੈਰ ਹੋਰ ਕੁੱਝ ਸੋਚਣ ਸਮਝਣ ਦਾ ਵਕਤ ਵੀ ਨਹੀਂ ਤੇ ਲੋਕ ਇਸ ਬਗੈਰ ਹੋਰ ਕਿਸੇ ਦੇ ਬਾਰੇ ਸੋਚਣਾ ਜ਼ਰੂਰੀ ਹੀ ਨਹੀਂ ਸਮਝਦੇ।ਪੈਸੇ ਬਗੈਰ ਸੱਚੀਂ ਗੁਜ਼ਾਰਾ ਨਹੀਂ, ਵਕਤ ਦੇ ਬਦਲ ਜਾਣ ਕਰਕੇ ਹੁਣ ਤਾਂ ਸਵਾਹ ਵੀ ਮੁੱਲ ਵਿਕਦੀ ਹੈ। ਪੈਸੇ ਕਮਾਉਣਾ ਜ਼ਰੂਰੀ ਹੈ, ਘਰ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ। ਪਰ ਸਵਾਲ ਏਹ ਹੈ ਕਿ ਇਹ ਕਿਵੇਂ ਤਹਿ ਹੋਏਗਾ ਕਿ ਏਹ ਜ਼ਰੂਰਤ ਹੈ। ਵਕਤ ਦੇ ਬਦਲਣ ਨਾਲ ਜ਼ਰੂਰਤਾਂ ਵੀ ਬਦਲ ਗਈਆਂ ਤੇ ਜ਼ਰੂਰਤਾਂ ਦੀ ਪ੍ਰੀਭਾਸ਼ਾ ਵੀ ਬਦਲ ਗਈ। ਹੁਣ ਸਧਾਰਨ ਜ਼ਿੰਦਗੀ ਜਿਉਣ ਵਾਲੇ ਨੂੰ ਇਜ਼ੱਤ ਦੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ। ਜਿਸ ਤਰ੍ਹਾਂ ਦੀ ਜ਼ਿੰਦਗੀ ਲੋਕ ਜਿਉ ਰਹੇ ਨੇ ਉਹ ਫੁਕਰੇਪਣ ਵਾਲੀ ਤੇ ਜਾਅਲੀ ਜਿਹੀ ਹੈ।ਸਿਡਨੀ ਜੇ ਹੈਰਸ ਅਨੁਸਾਰ, ...
Read Full Story


ਮਾਂ ਦੀ ਕੁੱਖ ਕਿੱਧਰ ਨੂੰ ਚੱਲੀ ?

ਮਾਂ-ਬਾਪ ਔਲਾਦ ਦੀ ਪ੍ਰਾਪਤੀ ਲਈ ਕੀ ਕੁੱਝ ਨਹੀਂ ਕਰਦੇ।ਜਿਸ ਵਿਆਹੁਤਾ ਜੋੜੇ ਦੇ ਵਿਆਹ ਤੋਂ ੫-੬ ਸਾਲਾਂ ਤਕ ਕੋਈ ਬੱਚਾ ਨਾ ਹੋਵੇ ਤਾਂ ਉਹ ਜਿਥੇ ਵੀ ਕਿਸੇ ਨੇ ਦਸ ਪਾਈ ਕੋਈ ਗੁਰਦਵਾਰਾ, ਮੰਦਰ, ਸੰਤ ਮਹਾਤਮਾ ਦਾ ਦਰ ਨਹੀਂ ਛੱਡਦੇ ਅਤੇ ਆਪਣੀ ਕਾਮਨਾਵਾਂ ਦੀ ਪੂਰਤੀ ਲਈ ਜੋਦੜੀ ਕਰਦੇ ਹਨ। ਜਦੋਂ ਬੱਚਾ ਹੋ ਜਾਂਦਾ ਹੈ ਤੇ ਖਾਸ ਕਰ ਜਦੋਂ ਲੜਕੀ ਪੈਦਾ ਹੋ ਜਾਵੇ ਤਾਂ ਉਹ ਫਿਰ ਅਰਦਾਸਾਂ ਦੀ ਝੜੀ ਲਾ ਦਿੰਦੇ ਹਨ ਕਿ ਰੱਬ ਉਨ੍ਹਾਂ ਦੀ ਕੁੱਖ ਵਿਚ ਪੁੱਤਰ ਦੀ ਦਾਤ ਪਾਵੇ। ਕਈਆਂ ਖ਼ੁਸ਼ਕਿਸਮਤਾਂ ਦੀ ਅਰਦਾਸ ਸੁਣੀ ਵੀ ਜਾਂਦੀ ਹੈ ਤੇ ਉਸ ਘਰ ਵਿਚ ਕਈ ਵਾਰੀ ਬੇਟੀਆਂ ਤੋਂ ਬਾਅਦ ਬੇਟੇ ਦਾ ਹੋਣਾ ਬਹੁਤ ਚੰਗਾ ਸ਼ਗਨ ਮੰਨਿਆ ਜਾਂਦਾ ਹੈ। ਘਰ ਵਿਚ ਪਹਿਲ-ਚਹਿਲ ਦਾ ਮਾਹੌਲ ਆ ਬਣਦਾ ਹੈ ਤੇ ਭੈਣਾਂ ਨੂੰ ਛੋਟਾ ਵੀਰ ਮਿਲ ਜਾਂਦਾ ਹੈ ਤੇ ਇਕ ਖਿਡੌਣੇ ਦੀ ਤਰ੍ਹਾਂ ਉਸ ਨਾਲ ਖੇਡਦੇ ਤੇ ਲਾਡ ...
Read Full Story


ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ੍ਹ ਸਿੰਘ ਨਾਭਾ

ਆਪਣੇ ਵਿਲੱਖਣ ਯੋਗਦਾਨ ਸਦਕਾ ਭਾਈ ਕਾਨ੍ਹ ਸਿੰਘ ਦਾ ਨਾਂਅ ਪੰਜਾਬੀ ਜਗਤ, ਸਾਹਿਤ ਅਤੇ ਧਾਰਮਿਕ ਖੇਤਰ ਵਿਚ ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੈ। ਵੀਹਵੀਂ ਸਦੀ ਦੇ ਇਸ ਪ੍ਰਮੁੱਖ ਵਿਦਵਾਨ ਕੋਸ਼ਕਾਰ, ਟੀਕਾਕਾਰ, ਛੰਦ ਸ਼ਾਸਤਰੀ ਅਤੇ ਸਫ਼ਰਨਾਮਾਕਾਰ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਪਿੰਡ ਬਨੇਰੇ ਵਿਚ ੩੦ ਅਗਸਤ ੧੮੬੧ ਈਂ ਨੂੰ ਹੋਇਆ। ਆਪ ਦਾ ਪਿਛੋਕੜ ਜਿਲਾ ਬਠਿੰਡਾ ਦੇ ਪਿੰਡ ਪਿੱਥੋਂ ਦੇ ਵਸਨੀਕ ਢਿੱਲੋਂ ਜੱਟ, ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਰਹੇ ਬਾਬਾ ਨੋਧ ਸਿੰਘ ਜੀ ਨਾਲ ਸੰਬੰਧਿਤ ਹੈ । ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਬਾਬਾ ਨਰਾਇਣ ਆਪਣੇ ਸਮੇਂ ਦੇ ਪ੍ਰਮੁੱਖ ਵਿਦਵਾਨ ਤੇ ਸੰਤ ਪੁਰਸ਼ ਸਨ, ਜਿਨ੍ਹਾਂ ਲੰਮਾ ਸਮਾਂ ਨਾਭੇ ਦੇ ਇਤਿਹਾਸਕ ਗੁਰ ਅਸਥਾਨ 'ਡੇਰਾ ਬਾਬਾ ...
Read Full Story


ਮਿੰਨੀ ਕਹਾਣੀ-ਉਪਰਲੀ ਕਮਾਈ

ਬੀਰੋ ਕਈ ਘਰਾਂ ਦਾ ਝਾੜੂ ਪੋਚੇ ਦਾ ਕੰਮ ਕਰਦੀ ਸੀ, ਉਸ ਦੇ ਘਰ ਵਾਲਾ ਦਿਹਾੜੀ ਤੇ ਜਾਂਦਾ ਸੀ। ਦੋਨੋਂ ਜੀਅ ਮਿਹਨਤੀ ਸਨ। ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗਾ ਤੇ ਉੱਚਾ ਰੁਤਬਾ ਦੇਣਾ ਚਾਹੁੰਦੇ ਸਨ। ਚੋਣਾਂ ਦੇ ਦਿਨ ਨੇੜੇ ਆ ਰਹੇ ਸਨ ਮਾਹੌਲ ਬਹੁਤ ਖਰਾਬ ਸੀ ਕਿਉਂਕਿ ਹਰ ਇਕ ਪਾਰਟੀ ਆਪਣੀ ਜਿੱਤ ਲਈ ਚੰਗਾ ਮਾੜਾ ਤਰੀਕਾ ਵਰਤ ਰਹੀ ਸੀ ਚਾਹੇ ਉਸ ਪੈਸਾ, ਨਸ਼ਾ ਤੇ ਤਾਕਤ ਹੋਵੇ। ਇਨ੍ਹੀਂ ਦਿਨੀਂ ਬੀਰੋ ਦੇ ਘਰ ਵਾਲਾ ਜਦੋਂ ਘਰ ਆਉਂਦਾ ਤਾਂ ਬਹੁਤ ਖੁਸ਼ ਹੁੰਦਾ ਸੀ। ਉਹ ਬੱਚਿਆਂ ਲਈ ਖਿਡੌਣੇ ਤੇ ਖਾਣ ਪੀਣ ਵਾਲੀਆਂ ਚੀਜ਼ਾਂ 'ਤੇ ਜ਼ਰੂਰਤ ਤੋਂ ਵੱਧ ਖਰਚਾ ਕਰਦਾ। ਬੀਰੋ ਉਸ ਨਾਲ ਲੜਦੀ ਕਿ ਉਹ ਇੰਨਾ ਖਰਚ ਕਿਥੋਂ ਕਰਦਾ ਹੈ ਅੱਗੋਂ ਉਸ ਦੇ ਘਰ ਵਾਲਾ ਗੁੱਸੇ 'ਚ ਕਹਿੰਦਾ ਕਿ ਤੂੰ ਅੰਬ ਖਾ ਗੁਠਲੀਆਂ ਤੋਂ ਕੀ ਲੈਣਾ। ਇਹ ਸੁਣ ਬੀਰੋ ਸੋਚ 'ਚ ਪੈ ਗਈ। ਉਹ ਸੋਚਣ ਲੱਗ ਪਈ ਕਿ ...
Read Full Story


ਮਿੱਟੀ ਦਾ ਮੋਹ

ਕਦੇ ਇਨਸਾਨ ਰੋਜ਼ੀ ਰੋਟੀ ਖਾਤਿਰ, ਕਦੇ ਆਪਣੇ ਤੇ ਆਪਣੇ ਬੱਚਿਆਂ ਦੇ ਸੁੰਦਰ ਭਵਿੱਖ ਖਾਤਿਰ ਤੇ ਕਦੇ ਕਿਸੇ ਮਜਬੂਰੀ ਵੱਸ, ਆਪਣੀ ਜੰਮਣ ਭੋਂਇੰ ਤੋਂ ਦੂਰ ਜਾ ਕੇ ਵੱਸ ਜਾਂਦਾ ਹੈ। ਸੱਤ ਸਮੁੰਦਰ ਪਾਰ ਜਾ ਕੇ ਭਾਵੇਂ ਉਹ ਕਿੰਨਾ ਹੀ ਖੁਸ਼ਹਾਲ ਕਿਉਂ ਨਾ ਹੋ ਜਾਵੇ, ਤੇ ਭਾਵੇਂ ਉਸ ਦੀ ਜਨਮ ਭੂਮੀ ਨੇ ਉਸ ਨੂੰ, ਦੁੱਖਾਂ ਤੋਂ ਸਿਵਾਏ ਹੋਰ ਕੁੱਝ ਦਿੱਤਾ ਹੀ ਨਾ ਹੋਵੇ, ਪਰ ਫਿਰ ਵੀ ਉਸ ਦੇ ਦਿਲ ਦੇ ਕਿਸੇ ਕੋਨੇ ਵਿੱਚ, ਜਨਮ ਭੂਮੀ ਪ੍ਰਤੀ ਵਿਛੋੜੇ ਦਾ ਅਹਿਸਾਸ ਪਲਦਾ ਹੀ ਰਹਿੰਦਾ ਹੈ। ਇਹ ਕਿਸੇ ਦੇ ਵੱਸ ਦਾ ਰੋਗ ਨਹੀਂ, ਇਹ ਇੱਕ ਕੁਦਰਤੀ ਵਰਤਾਰਾ ਹੈ। ਇਨਸਾਨ ਜਿੱਥੇ ਜੰਮਦਾ ਹੈ, ਪਲਦਾ ਹੈ, ਜਿੱਥੇ ਉਸ ਦਾ ਬਚਪਨ ਬੀਤਦਾ ਹੈ- ਉਹ ਉਸ ਨੂੰ ਭੁੱਲ ਨਹੀਂ ਸਕਦਾ। ਸੰਨ ਸੰਤਾਲੀ ਵਿੱਚ ਅਜ਼ਾਦੀ ਵੇਲੇ, ਸਭ ਤੋਂ ਵੱਧ ਸੰਤਾਪ ਪੰਜਾਬ ਨੂੰ ਹੰਢਾਉਣਾ ਪਿਆ। ਉੱਧਰ ਦੇ ਜੰਮ ਪਲ ਲੋਕਾਂ ਨੂੰ ...
Read Full Story


ਮੁੱਢਲੀ ਡਾਕਟਰੀ ਸਹਾਇਤਾ ਬਚਾ ਸਕਦੀ ਹੈ ਕੀਮਤੀ ਜਾਨ!

ਗੱਲ ਕੁੱਝ ਦੇਰ ਪਹਿਲਾਂ ਦੀ ਹੈ। ਮੇਰੀ ਵੱਡੀ ਭੈਣ ਸ਼ੁਭਚਿੰਤ ਕੌਰ ਬੀਮਾਰੀ ਕਾਰਣ ਪੀ. ਜੀ. ਆਈ., ਚੰਡੀਗੜ੍ਹ ਦਾਖ਼ਲ ਸੀ ਜਿੱਥੇ ਉਸਦਾ ਅਪਰੇਸ਼ਨ ਹੋਇਆ ਸੀ। ਮੈਂ ਤੇ ਮੇਰੇ ਪਤੀ ਡਾ. ਗੁਰਪਾਲ ਸਿੰਘ ਉਸਦਾ ਹਾਲ ਪੁੱਛਣ ਉਸ ਕੋਲ ਗਏ ਹੋਏ ਸੀ। ਵਾਪਸ ਮੁੜਨ ਲੱਗਿਆਂ ਅਸੀਂ ਲੇਟ ਹੋ ਗਏ। ਨਾਲ ਸਾਡੇ ਬੱਚੇ ਨਾਨਕਜੋਤ ਅਤੇ ਸੁਖਮਨੀ ਵੀ ਸਨ। ਅਸੀਂ ਚੰਡੀਗੜ੍ਹੋਂ ਪਟਿਆਲੇ ਫਤਿਹਗੜ੍ਹ ਸਾਹਿਬ ਵੱਲੋਂ ਮੁੜ ਰਹੇ ਸੀ ਕਿ ਅਚਾਨਕ ਪਿੱਛੋਂ ਬੜੀ ਤੇਜ਼ੀ ਨਾਲ ਇਕ ਕਾਰ ਸਾਡੇ ਕੋਲੋਂ ਦੀ ਅਗਾਂਹ ਲੰਘ ਗਈ। ਉਸ ਵਿਚ ਸਵਾਰ ਬੰਦੇ ਕਾਰ ਦੀ ਖਿੜਕੀ ਵਿੱਚੋਂ ਬਾਹਵਾਂ ਬਾਹਰ ਕੱਢ ਕੇ ਸ਼ਰਾਬ ਦੀਆਂ ਬੋਤਲਾਂ ਹਿਲਾ ਹਿਲਾ ਕੇ ਵਿਖਾ ਰਹੇ ਸਨ। ਕਾਰ ਵਿੱਚੋਂ ਉੱਚੀ ਉੱਚੀ ਗਾਣਿਆਂ ਦੀ ਅਵਾਜ਼ ਆ ਰਹੀ ਸੀ। ਥੋੜ੍ਹੀ ਅੱਗੇ ਜਾ ਕੇ ਉਹ ਕਾਰ ਵਾਲੇ ਰੁਕ ਗਏ। ਅਸੀਂ ਉਨ੍ਹਾਂ ਤੋਂ ਅੱਗੇ ਲੰਘ ਗਏ ਤਾਂ ਉਹ ...
Read Full Story


ਗੁਰਦੀਸ਼ ਕੌਰ ਗਰੇਵਾਲ ਦਾ ਧਾਰਮਿਕ ਕਾਵਿ ਸੰਗ੍ਰਹਿ "ਜਿਨੀ ਨਾਮੁ ਧਿਆਇਆ" ਰੀਲੀਜ਼

ਸਰੀ: (ਸ.ਸ.ਪਾਰ ਬਿਉਰੋ)- ਮਾਂ ਬੋਲੀ ਪੰਜਾਬੀ ਦੀ ਜਾਣੀ ਪਛਾਣੀ ਲੇਖਿਕਾ, ਗੁਰਦੀਸ਼ ਕੌਰ ਗਰੇਵਾਲ ਦੇ ਸਿੱਖ ਇਤਿਹਾਸ ਨੂੰ ਸਮਰਪਿਤ, ਖ਼ੂਬਸੂਰਤ ਧਾਰਮਿਕ ਕਾਵਿ ਸੰਗ੍ਰਹਿ, "ਜਿਨੀ ਨਾਮੁ ਧਿਆਇਆ" ਦੀ ਸਰੀ (ਕੈਨੇਡਾ) ਵਿਖੇ, ਸਟੂਡੀਓ ੭ ਦੇ ਹਾਲ ਵਿੱਚ, ਧਾਰਮਿਕ ਤੇ ਸਾਹਿਤਕ ਸ਼ਖਸੀਅਤਾਂ ਦੀ ਸ਼ਾਨਦਾਰ ਹਾਜ਼ਰੀ ਵਿੱਚ, ਘੁੰੰਡ ਚੁਕਾਈ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ- ਸ. ਗਿਆਨ ਸਿੰਘ ਸੰਧੂ ਫਾਊਂਡਰ ਪ੍ਰਧਾਨ ਵਰਲਡ ਸਿੱਖ ਔਰਗੇਨਾਈਜ਼ੇਸ਼ਨ, ਗੁਲਸ਼ਨਰਾਜ ਕੌਰ ਡਾਇਰੈਕਟਰ ਇੰਡੋ ਕਨੇਡੀਅਨ ਸੀਨੀਅਰ ਸੈਂਟਰ, ਕਵਿੱਤਰੀ ਅਤੇ ਬਾਠ ਮੋਟਰਜ਼ ਦੇ ਮਾਲਕ ਸੁੱਖੀ ਬਾਠ ਸ਼ੁਸ਼ੋਬਤ ਹੋਏ। ਸਟੇਜ ਦੀ ਸੇਵਾ ਨੂੰ, ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਨੇ ਬਾਖ਼ੂਬੀ ਸੰਭਾਲਿਆ। ਸਮਾਗਮ ਦੇ ਅਰੰਭ ਵਿੱਚ ਬੀਬੀ ਅੰਮ੍ਰਿਤ ਕੌਰ ਵਲੋਂ ਇਸ ਪੁਸਤਕ ਦੇ ਇੱਕ ਗੀਤ ਨੂੰ ਤਰੰਨਮ ਵਿੱਚ ਪੇਸ਼ ਕੀਤਾ ਗਿਆ। ...
Read Full Story


ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ

''ਆਉ ਸਭਾਗੀ ਨੀਂਦੜੀਏ ਮਤੁ ਸਹੁ ਦੇਖਾ ਸੋਇ।'' ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਨੀਂਦਰ ਦਾ ਜ਼ਿਕਰ ਹੋਣਾ ਇਸਦੀ ਮਹੱਤਤਾ ਬਾਰੇ ਦਰਸਾ ਦਿੰਦਾ ਹੈ। ਨੀਂਦਰ ਬਾਰੇ ਹੋਈ ਇਕ ਖੋਜ ਇਸਦੀ ਅਹਿਮੀਅਤ ਬਾਰੇ ਹੋਰ ਚਾਨਣਾ ਪਾ ਦੇਵੇਗੀ। ਕੁੱਝ ਚੂਹਿਆਂ ਨੂੰ ਕਈ ਰਾਤਾਂ ਤੱਕ ਸੌਣ ਨਹੀਂ ਦਿੱਤਾ ਗਿਆ ਤੇ ਕੁੱਝ ਚੂਹਿਆਂ ਨੂੰ ਕਈ ਦਿਨ ਖਾਣ ਨੂੰ ਕੁੱਝ ਨਹੀਂ ਦਿੱਤਾ ਗਿਆ। ਖੋਜ ਪੂਰੀ ਹੋਣ ਉਪਰੰਤ ਇਹ ਨਤੀਜੇ ਸਾਹਮਣੇ ਆਏ ਕਿ ਜਿਹੜੇ ਚੂਹੇ ਸੌਂ ਨਹੀਂ ਸਨ ਸਕੇ, ਉਹ ੨ ਤੋਂ ਤਿੰਨ ਹਫ਼ਤਿਆਂ ਵਿਚ ਹੀ ਮਰ ਗਏ ਜਦਕਿ ਜਿਹੜੇ ਚੂਹੇ ਭੁੱਖੇ ਰੱਖੇ ਗਏ ਸਨ ਉਹ ੪ ਤੋਂ ੫ ਹਫ਼ਤਿਆਂ ਬਾਅਦ ਮਰੇ। ਇਸਤੋਂ ਇਹ ਸਪਸ਼ਟ ਹੋ ਗਿਆ ਕਿ ਨੀਂਦਰ ਨਾ ਆਉਣੀ ਭੁੱਖੇ ਰਹਿਣ ਤੋਂ ਵੱਧ ਜਾਨਲੇਵਾ ਸਾਬਤ ਹੋ ਜਾਂਦੀ ਹੈ। ਨੀਂਦਰ ਵਿਚ ਕਈ ਤਰ੍ਹਾਂ ਦੇ ਪੜਾਅ ਆਉਂਦੇ ਹਨ ਜਿਨ੍ਹਾਂ ਵਿੱਚ ਡੂੰਘੀ ਨੀਂਦਰ, ...
Read Full Story


ਕੈਨੇਡਾ ਵਿਚ ਸਰਕਾਰ ਆਮ ਪਬਲਿਕ ਨਾਲ ਲਿਹਾਜ਼ ਨਹੀਂ ਕਰਦੀ

ਬਰਫ਼ੀਲੇ ਤੇ ਗਰਮੀ ਦੇ ਦਿਨਾਂ ਵਿੱਚ, ਕਨੇਡਾ ਦੇ ਬਹੁਤ ਸਾਰੇ ਪਬਲਿਕ ਸਰਵਿਸ ਬੱਸਾਂ ਦੇ ਅੱਡਿਆਂ, ਟ੍ਰੇਨ ਸਟੇਸ਼ਨਾਂ ਦੀ ਹਾਲਤ ਮੌਸਮ ਦੇ ਅਨਕੂਲ ਨਹੀਂ ਹੈ। ਸਭ ਸ਼ੀਸ਼ੇ ਦੇ ਹਨ। ਜਿਸ ਵਿੱਚ ਨਾ ਹੀਟਰ ਅਤੇ ਨਾ ਹੀ ਏ.ਸੀ. ਹੈ। ਕਈਆਂ ਦੇ ਛੱਤਾਂ ਹੀ ਨਹੀਂ ਹਨ। ਗਰਮੀਆਂ ਨੂੰ ਗਰਮੀ ਬਹੁਤ ਪੈਂਦੀ ਹੈ। ਸਰਦੀਆਂ ਨੂੰ ਠੰਡ -੪੫ ਡਿਗਰੀ ਸੈਂਟੀਗਰੇਡ ਹੁੰਦੀ ਹੈ। ਸ਼ੀਸ਼ੇ ਕਿੰਨੀ ਕੁ ਧੁੱਪ, ਠੰਡ ਤੋਂ ਬਚਾ ਸਕਦੇ ਹਨ। ਜੇ ਕੋਈ ਬਿੱਲੀ, ਕੁੱਤਾ, ਬੱਚਾ, ਬੰਦਾ, ਕਾਰ ਵਿੱਚ ਕੁੱਝ ਘੰਟਿਆਂ ਲਈ ਰਹਿ ਜਾਵੇ, ਮਰ ਵੀ ਜਾਂਦਾ ਹੈ। ਕਨੇਡੀਅਨ ਲੋਕ ਗੌਰਮਿੰਟ ਨੂੰ ਸਭ ਤੋਂ ਵੱਧ ਟੈਕਸ ਦਿੰਦੇ ਹਨ। ਬਹੁਤੇ ਨੌਕਰੀਆਂ ਵਾਲੇ ਪਬਲਿਕ ਸਰਵਿਸ ਵਰਤਦੇ ਹਨ। ਸਕੂਲ, ਕਾਲਜ਼, ਯੂਨੀਵਰਸਿਟੀ ਵਾਲੇ ਵੀ ਚੜ੍ਹਦੇ ਹਨ ਜਿੰਨ੍ਹਾਂ ਨੇ ਨੌਕਰੀਆਂ ਕਰਕੇ, ਟੈਕਸ ਭਰਨਾ ਹੈ। ਗੌਰਮਿੰਟ ਆਮ ਪਬਲਿਕ ਨਾਲ ਲਿਹਾਜ਼ ...
Read Full Story


ਵਿਆਹ ਦੇ ਨਾਮ 'ਤੇ ਦ੍ਰੋਪਤੀ ਬਣਨ ਨੂੰ ਮਜਬੂਰ ਔਰਤਾਂ

ਰਾਂਚੀ ਦੇ ਦਰਹੀ ਪਿੰਡ ਦੀ ਤ੍ਰਿਪਲਾ ਕੁਮਾਰੀ ਹਰਿਆਣਾ 'ਚ ਜੀਂਦ ਜ਼ਿਲ੍ਹੇ ਦੇ ਦੋਹੋਲਾ ਪਿੰਡ 'ਚ ਆਈ, ਤਾਂ ਸੀ ਅਜਮੇਰ ਸਿੰਘ ਦੀ ਪਤਨੀ ਬਣ ਕੇ, ਪਰ ਉਸ ਨੂੰ ਕਿੱਥੇ ਪਤਾ ਸੀ ਕਿ ਖ਼ੁਦ ਉਸ ਦਾ ਪਤੀ ਹੀ ਉਸ ਨੂੰ ਆਪਣੇ ਭਰਾਵਾਂ ਦੇ ਨਾਲ ਹਮਬਿਸਤਰ ਹੋਣ ਲਈ ਮਜਬੂਰ ਕਰੇਗਾ। ਉਸ ਦੇ ਹੱਥਾਂ ਦੀਆਂ ਚੂੜੀਆਂ ਦੀ ਚਮਕ ਹਾਲੇ ਘਟੀ ਨਹੀਂ ਸੀ ਕਿ ਉਸ ਦੇ ਪਤੀ ਨੇ ਆਪਣੇ ਭਰਾਵਾਂ ਦੇ ਨਾਲ ਹਮਬਿਸਤਰ ਹੋਣ ਲਈ ਉਸ 'ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਸੁਦੂਰ ਪਿੰਡ ਦੀ ਰਹਿਣ ਵਾਲੀ ਤ੍ਰਿਪਲਾ ਲਈ ਇਸ ਗੱਲ ਦੀ ਕਲਪਨਾ ਵੀ ਪਾਪ ਸੀ ਕਿ ਆਪਣੇ ਪਤੀ ਨੂੰ ਛੱਡ ਕੇ ਉਹ ਕਿਸੇ ਹੋਰ ਨਾਲ ਹਮਬਿਸਤਰ ਹੋਵੇਗੀ। ਪਹਿਲਾਂ ਤਾਂ ਉਸ ਨੇ ਆਪਣੇ ਪਤੀ ਅਜਮੇਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਪਤੀ ਉਸ ਦੀ ਗੱਲ 'ਤੇ ਧਿਆਨ ਦੇਣ ਦੇ ਬਦਲੇ ਆਪਣੇ ਭਰਾਵਾਂ ਦੇ ਨਾਲ ਹਮਬਿਸਤਰ ਹੋਣ ਲਈ ਉਸ ਨਾਲ ...
Read Full Story


ਮੇਰੇ ਮੰਮੀ ਜੀ

ਗੱਲ ੧੯੯੨ ਦੀ ਹੈ। ਮੇਰੇ ਮੰਮੀ ਨਰਿੰਦਰ ਕੌਰ ਜੀ ਬਹੁਤ ਜ਼ਿਆਦਾ ਢਿੱਲੇ ਸਨ ਤੇ ਉਦੋਂ ਉਨ੍ਹਾਂ ਦੇ ਬਚਣ ਦੀ ਉਮੀਦ ਨਾ ਬਰਾਬਰ ਸੀ। ਉਨ੍ਹਾਂ ਨੂੰ ਵੀ ਇਸ ਗੱਲ ਬਾਰੇ ਪੂਰੀ ਜਾਣਕਾਰੀ ਸੀ। ਅਖੀਰਲੇ ਦਿਨਾਂ ਵਿਚ ਵੀ ਉਨ੍ਹਾਂ ਦਾ ਰਬ ਉੱਤੇ ਅਟੁੱਟ ਵਿਸ਼ਵਾਸ ਸੀ। ਮੰਜੇ ਉੱਤੇ ਪਏ ਵੀ ਗੁਰਬਾਣੀ ਜਾਂ ਕੀਰਤਨ ਸੁਣਦੇ ਰਹਿੰਦੇ ਸਨ। ਮੈਂ ਉਨ੍ਹਾਂ ਦੇ ਘਰ ਤੋਂ ੨੦ ਘਰ ਪਰ੍ਹਾਂ ਉਸੇ ਗਲੀ ਵਿਚ ਹੀ ਆਪਣੇ ਪਤੀ ਨਾਲ ਕਿਰਾਏ ਤੇ ਇਕ ਕਮਰੇ ਵਿਚ ਰਹਿੰਦੀ ਸੀ। ਮੰਮੀ ਦਾ ਖ਼ਿਆਲ ਰੱਖਣ ਲਈ ਹਸਪਤਾਲ ਦੀ ਡਿਊਟੀ ਤੋਂ ਛੁੱਟੀ ਲਈ ਮੈਂ ਅਰਜ਼ੀ ਦਿੱਤੀ ਤਾਂ ਮੇਰੀ ਉਸਤਾਦ ਡਾਕਟਰਨੀ ਨੇ ਇਹ ਇਹ ਕਹਿ ਕੇ ਨਾਂਹ ਕਰ ਦਿੱਤੀ, '' ਮਰਨਾ ਤਾਂ ਹਰ ਕਿਸੇ ਨੇ ਹੈ। ਰੋਜ਼ ਡਿਊਟੀ ਆਓ। ਮੌਤ ਹੋਣ ਤੋਂ ਪਹਿਲਾਂ ਛੁੱਟੀ ਨਹੀਂ ਮਿਲੇਗੀ। '' ਜਿਸ ਮਾਨਸਿਕ ਹਾਲਾਤ ਵਿੱਚੋਂ ਮੈਂ ਲੰਘ ਰਹੀ ਸੀ, ਉਸ ਉੱਤੇ ਇਹੋ ...
Read Full Story


ਜਦੋਂ ਅੰਗਰੇਜ਼ ਜੋੜੇ ਨੇ ਅਨੰਦ ਕਾਰਜ ਕਰਵਾਇਆ

ਈਸਾਈ ਧਰਮ ਤੋਂ ਸਿੱਖੀ ਵਿੱਚ ਆਏ, ਨਦਰ ਨਿਹਾਲ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸਰੀ, ਬੀ. ਸੀ. ਕੈਨੇਡਾ ਵਿਖੇ ਹੋਈ। ਇੱਕ ਅੰਗਰੇਜ਼ ਨੌਜਵਾਨ ਨੂੰ ਨਿਹੰਗਾਂ ਵਾਲੇ ਬਾਣੇ ਵਿੱਚ ਦੇਖ ਕੇ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ। ਇਸ ਗੁਰਦੁਆਰਾ ਸਾਹਿਬ ਵਿਖੇ 'ਸਰਬ ਰੋਗ ਕਾ ਅਉਖਦੁ ਨਾਮ'ੁ ਮਿਸ਼ਨ ਦੁਆਰਾ, ਰੋਗ ਨਿਵਾਰਨ ਕੈਂਪ ਲਾਇਆ ਗਿਆ ਸੀ। ਕੈਂਪ ਵਿੱਚ ਉਸ ਨੇ ਆਪਣੇ ਸਾਜ਼ ਨਾਲ, ਸਿਮਰਨ ਕਰਵਾ ਕੇ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ। ਸੰਗਤ ਨੇਤਰ ਬੰਦ ਕਰਕੇ, ਉਸ ਨਾਲ ਲਗਾਤਾਰ ਸਿਮਰਨ ਕਰੀ ਜਾ ਰਹੀ ਸੀ, ਕਿਸੇ ਨੂੰ ਲੰਚ ਬਰੇਕ ਦਾ ਵੀ ਖਿਆਲ ਨਾ ਰਿਹਾ, ਜਦ ਕਿ ਸਮਾਂ ੧੫ ਮਿੰਟ ਉੱਪਰ ਹੋ ਗਿਆ। ਆਖਿਰ ਭਾਈ ਸਾਹਿਬ ਨੇ ਜੈਕਾਰਾ ਛੱਡ ਕੇ ਸੰਗਤ ਦੀ ਲਿਵ ਤੋੜੀ ਅਤੇ ਲੰਚ ਬਰੇਕ ਦੀ ਸੂਚਨਾ ਦਿੱਤੀ। ਮੈਂ ਇਸ ਗੋਰੇ ਲੜਕੇ ਦੀ ਗੁਰਬਾਣੀ ਪ੍ਰਤੀ ...
Read Full Story


ਬਦਲ ਰਿਹਾ ਹੈ ਅਜੋਕੀ ਪੱਤਰਕਾਰੀ ਦਾ ਅਕਸ

ਕੋਈ ਸਮਾਂ ਸੀ ਜਦੋਂ ਪੱਤਰਕਾਰੀ ਦਾ ਕਿੱਤਾ ਉਹ ਵਿਅਕਤੀ ਕਰਦੇ ਸਨ ਜੋ ਪੜ੍ਹੇ ਲਿਖੇ , ਦੂਰ ਅੰਦੇਸ਼ੀ ਅਤੇ ਕ੍ਰਾਂਤੀਕਾਰੀ ਬਿਰਤੀ ਵਾਲੇ ਵਾਲੇ ਹੁੰਦੇ ਸਨ ਅਤੇ ਸਮਾਜਿਕ ਵਾਤਾਵਰਣ ਦੀ ਅਸਲੀ ਤਸਵੀਰ ਵੇਖਦੇ ਸਨ। ਸਮਾਜ ਵਿੱਚ ਵਿਚਰਦਿਆਂ ਉਹ ਮਨੁੱਖੀ ਕਦਰਾਂ ਕੀਮਤਾਂ ਦੀ ਪੜਤਾਲ (ਘੋਖ) ਕਰਨ ਉਰੰਤ ਸਮਾਜਿਕ ਬੁਰਾਈਆਂ,ਮਨੁੱਖਾਂ ਨਾਲ ਹੁੰਦੀ ਧੱਕੇਸ਼ਾਹੀ ,ਸਿਵਲ ਅਤੇ ਪ੍ਰਸ਼ਾਸ਼ਨਿਕ ਕਮਜ਼ੋਰੀਆਂ ਨੁੰ ਸਮਾਜ ਸੁਧਾਰਕ ਵਿਅਕਤੀਆਂ ਦੀ ਸਹਾਇਤਾ ਨਾਲ ਅਤੇ ਉਨ੍ਹਾਂ ਦੇ ਯਤਨਾਂ ਨੂੰ ਪ੍ਰੈੱਸ ਤੱਕ ਪਹੁੰਚਾਉਂਦੇ ਸਨ।ਪ੍ਰੈੱਸ ਆਮ ਜਨਤਾ ਲਈ ਸਰਕਾਰੀ ਦਰਬਾਰਾਂ ਵਿੱਚ ਸੁਨੇਹਾ ਪਹੁੰਚਾਉਣ ਦਾ ਇਕ ਬਹੁਤ ਹੀ ਸਸਤਾ ਅਤੇ ਮਹੱਤਵਪੂਰਣ ਸਾਧਨ ਰਿਹਾ ਹੈ। ਸਾਡੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੀ ਸਫਲਤਾ ਦਾ ਰਾਜ ਹੀ ਉਸ ਸਮੇਂ ਦੀ ਪ੍ਰੈੱਸ ਹੈ ਜਿਸਨੇ ਰਾਜ ਪੱਧਰ ਤੇ ਸੰਗਠਿਤ ...
Read Full Story


ਤਣਾਓ ਦਾ ਸਾਡੀ ਚਮੜੀ ਉੱਤੇ ਅਸਰ

ਤਣਾਓ ਸਿਰਫ਼ ਵੱਡਿਆਂ ਵਿਚ ਹੀ ਨਹੀਂ ਬਲਕਿ ਬੱਚਿਆਂ ਵਿਚ ਵੀ ਵੇਖਿਆ ਗਿਆ ਹੈ। ਇਮਤਿਹਾਨਾਂ ਦੀ ਚਿੰਤਾ, ਆਪਣੇ ਹਾਣੀ ਕੋਲ ਮਹਿੰਗੇ ਖਿਡੌਣੇ, ਮਹਿੰਗੀ ਪੌਸ਼ਾਕ ਜਾਂ ਉਸ ਘਰ ਵੱਡੀ ਕਾਰ ਵੇਖ ਕੇ ਵੀ ਬੱਚੇ ਮਨ ਵਿਚ ਤਣਾਓ ਪਾਲ ਲੈਂਦੇ ਹਨ। ਤਣਾਓ ਸਦਕਾ ਸਰੀਰ ਅੰਦਰ ਕੌਰਟੀਸੋਲ ਨਿਕਲ ਪੈਂਦਾ ਹੈ ਜੋ ਥਿੰਦਾ ਜਮਾਂ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਭਾਰ ਵਧਾ ਦਿੰਦਾ ਹੈ। ਇਸਦੇ ਨਾਲ ਹੀ ਸ਼ੱਕਰ ਦੀ ਮਾਤਰਾ ਵਧਣ ਲੱਗ ਪੈਂਦੀ ਹੈ ਜੋ ਚਮੜੀ ਵਿਚ 'ਗਲਾਈਕੇਸ਼ਨ' ਦੀ ਸ਼ੁਰੂਆਤ ਕਰ ਦਿੰਦੀ ਹੈ। ਗਲਾਈਕੇਸ਼ਨ ਚਮੜੀ ਵਿਚਲੇ ਕੋਲਾਜਨ ਦਾ ਨਾਸ ਮਾਰ ਦਿੰਦੀ ਹੈ। ਕੋਲਾਜਨ ਚਮੜੀ ਨੂੰ ਲਚਕ ਦਿੰਦਾ ਹੈ। ਨਤੀਜੇ ਵਜੋਂ ਲਚਕ ਘਟਦੇ ਸਾਰ ਚਮੜੀ ਸਖ਼ਤ ਤੇ ਖੁਰਦਰੀ ਹੋ ਜਾਂਦੀ ਹੈ ਅਤੇ ਉਸ ਵਿਚ ਲਾਈਨਾਂ ਅਤੇ ਝੁਰੜੀਆਂ ਦਿਸਣ ਲੱਗ ਪੈਂਦੀਆਂ ਹਨ। ਸਾਡੀ ਚਮੜੀ ਨੂੰ ਕੁਦਰਤੀ ਤਰੀਕੇ ...
Read Full Story


ਇਹ ਵੀ ਤਾਂ ਮੰਤਰੀ ਹੀ ਨੇ!

ਮਈ, ੨੦੧੩ ਵਿੱਚ, ਜਦ ਗੁਰੂ ਕ੍ਰਿਪਾ ਦੁਆਰਾ ਮੇਰੀ ਦੂਜੀ ਪੁਸਤਕ, 'ਸੋਚਾਂ ਦੇ ਸਿਰਨਾਵੇਂ' ਛਪੀ ਤਾਂ ਮੇਰੇ ਕਨੇਡਾ ਪਹੁੰਚਣ ਤੇ, ਬੱਚਿਆਂ ਨੇ ਸਰੀ, ਬੀ. ਸੀ. ਵਿਖੇ ਵੀ ਰਲੀਜ਼ ਕਰਵਾਉਣ ਦਾ ਪ੍ਰੋਗਰਾਮ ਬਣਾ ਲਿਆ। ਪੰਜਾਬੀ ਅਦਬੀ ਸੰਗਤ ਲਿਟਰੇਰੀ ਸੁਸਾਇਟੀ ਆਫ ਕੈਨੇਡਾ ਵਲੋਂ ਨਿਊਟਨ ਪਬਲਿਕ ਲਾਇਬ੍ਰੇਰੀ ਵਿੱਚ, ਇਸ ਪੁਸਤਕ ਦਾ ਲੋਕ ਅਰਪਣ ਸਮਾਗਮ ਰੱਖਿਆ ਗਿਆ। ਇਸ ਸਮਾਗਮ ਵਿੱਚ ਬੀ. ਸੀ. ਦੇ ਉਚ ਵਿਦਿਆ ਮੰਤਰੀ- ਅਮਰੀਕ ਸਿੰਘ ਵਿਰਕ, ਅਤੇ ਮੈਂਬਰ ਪਾਰਲੀਮੈਂਟ- ਜਸਬੀਰ ਸਿੰਘ ਸੰਧੂ ਨੂੰ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ। ਦੋਹਾਂ ਨੂੰ ਈ ਮੇਲ ਰਾਹੀਂ ਸੱਦਾ ਪੱਤਰ ਭੇਜਿਆ ਗਿਆ ਅਤੇ ਉਨ੍ਹਾਂ, ਆਪਣਾ ਸਕੈਜੁਅਲ ਚੈੱਕ ਕਰਕੇ ਪ੍ਰਵਾਨਗੀ ਦੇ ਦਿੱਤੀ ਨਾਲ ਹੀ ਦੋਹਾਂ ਸ਼ਖਸੀਅਤਾਂ ਨੇ ਇਹ ਵੀ ਦੱਸ ਦਿੱਤਾ ਕਿ ਉਹ ਕਿੰਨੇ ਵਜੇ ਪਹੁੰਚ ਸਕਦੇ ਹਨ ਅਤੇ ਕਿੰਨਾ ...
Read Full Story


"ਕਾਮਨ ਸੈਂਸ"

ਮੈਚਿੰਗ- ਮੈਚਿੰਗ- ਮੈਚਿੰਗ ਇਹ ਸ਼ਬਦ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜ ਰਿਹਾ ਹੈ, ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਮੈਂ ਨਵੀਂ-ਨਵੀਂ ਇੱਕ ਵਿਦਿਆਲਯ ਵਿੱਚ ਪੜ੍ਹਾਉਣ ਲੱਗੀ ਸੀ। ਨਵੇ-ਨਵੇ ਤਜ਼ਰਬੇ ਹੋ ਰਹੇ ਸਨ ਜੋ ਮੈਨੰੂੰ ਨਵੀ ਰੌਸ਼ਨੀ ਨਵਾਂ ਗਿਆਨ ਦੇ ਰਹੇ ਸਨ। ਪੜਾਉਣਾ ਮੇਰਾ ਸ਼ੌਕ ਸੀ ਤੇ ਜਦੋਂ ਸ਼ੌਕ ਨੇ ਹਕੀਕਤ ਦਾ ਜਾਮਾ ਪਹਿਨਿਆ ਤੇ ਮੈਂ ਮਨ ਹੀ ਮਨ 'ਚ ਉਸ ਪਰਮਾਤਮਾ ਦਾ ਧੰਨਵਾਦ ਕਰਦੀ।ਉਸ ਹੀ ਸਮੇਂ ਮੈਨੂੰ ਇੱਕ ਹੋਰ ਤਜਰਬਾ ਹੋਇਆ, ਉਹ ਸੀ ਪੜੇ-ਲਿਖੇ ਲੋਕਾਂ ਦੇ ਨਜ਼ੱਰੀਏ ਦਾ ਜੋ ਅਖਵਾਉਦੇ ਤਾਂ ਪੜੇ-ਲਿਖੇ ਹਨ ਪਰ ਸੋਚ……। 'ਮੈਚਿੰਗ' ਸ਼ਬਦ ਮੇਰੇ ਹੀ ਇੱਕ ਕੁਲੀਗ ਨੇ ਸਾਡੇ ਨਾਲ ਕੰਮ ਕਰਦੇ ਇੱਕ ਹੋਰ ਮੇਲ ਕੁਲੀਗ ਲਈ ਵਰਤਿਆ ਸੀ, ਜਦੋਂ ਉਹ ਇੱਕ ਫੰਕਸ਼ਨ ਵਿੱਚ ਬਲੈਕ ਡਰੈਸ ਨਾਲ ਬਰਾਉਨ ਸ਼ੂਜ ਪਾ ਕੇ ਆਏ ਸਨ।ਉਨਾਂ ਨੂੰ ਦੇਖਦਿਆਂ ਹੀ ਮੇਰੀ ਕੁਲੀਗ ਮਜ਼ਾਕ ...
Read Full Story


ਮਰਦਾਂ ਅਤੇ ਔਰਤਾਂ ਵਿਚ ਗੁੱਸੇ ਦੇ ਦੌਰੇ ਪੈਣੇ

ਸਿਆਣੇ ਕਹਿੰਦੇ ਹਨ ਕਿ ਜਦੋਂ ਹੜ੍ਹ ਆ ਰਿਹਾ ਹੋਵੇ ਤਾਂ ਦਰਿਆ ਵਿਚ ਤੈਰਨਾ ਨਹੀਂ ਚਾਹੀਦਾ ਬਲਕਿ ਕਿਨਾਰੇ ਉੱਤੇ ਬਹਿ ਕੇ ਉਸਦੇ ਸ਼ਾਂਤ ਹੋ ਜਾਣ ਤਕ ਉਡੀਕ ਲੈਣਾ ਚਾਹੀਦਾ ਹੈ। ਪਰ ਬਹੁਤ ਲੋਕ ਇਹ ਮੰਨਦੇ ਨਹੀਂ ਤੇ ਆਪਣੀ ਜਾਂ ਦੂਜੇ ਦੀ ਜਾਨ ਗੁਆ ਬਹਿੰਦੇ ਹਨ। ਗੁੱਸਾ ਇਕ ਅਜਿਹਾ ਜਜ਼ਬਾ ਹੈ ਜੋ ਹਰ ਕਿਸੇ ਅੰਦਰ ਵਾਸ ਕਰਦਾ ਹੈ। ਕਿਸੇ ਵਿਚ ਘੱਟ ਤੇ ਕਿਸੇ ਵਿਚ ਵੱਧ! ਇਹੀ ਗੁੱਸਾ ਹਦ ਤੋਂ ਵੱਧ ਜਾਏ ਤਾਂ ਦੌਰੇ ਦੀ ਸ਼ਕਲ ਵਿਚ ਤਬਦੀਲ ਹੋ ਜਾਂਦਾ ਹੈ। ਕਿਸੇ ਵਿਰਲੇ ਅੰਦਰ ਹੀ ਇਹ ਕਾਬੂ ਵਿਚ ਰਹਿੰਦਾ ਹੈ ਵਰਨਾ ਬਾਕੀ ਸਾਰਿਆਂ ਦੇ ਤਾਂ ਨੱਕ ਉੱਤੇ ਹੀ ਬੈਠਾ ਲੱਭ ਜਾਂਦਾ ਹੈ। ਭਾਵੇਂ ਸੜਕ ਉੱਤੇ ਤੇਜ਼ ਕਾਰ ਭਜਾਉਣੀ ਹੋਵੇ ਜਾਂ ਆਪਣੇ ਤੋਂ ਹੇਠਲੇ ਕੋਲੋਂ ਕੋਈ ਗ਼ਲਤ ਕੰਮ ਹੋ ਗਿਆ ਹੋਵੇ, ਇਹ ਤਿਲਕ ਕੇ ਝੱਟ ਜ਼ਬਾਨ ਰਾਹੀਂ ਬਾਹਰ ਨਿਕਲ ਆਉਂਦਾ ਹੈ। ਇਹ ਮੁਲਕਾਂ ਦੀਆਂ ਆਪੋ ਵਿਚ ...
Read Full Story


ਜ਼ਿੰਦਗੀ ਇੰਜ ਜ਼ਿਆਦਾ ਵਧੀਆ ਲੰਘਦੀ ਹੈ!

(ਸਫ਼ਲ ਤੇ ਮਸ਼ਹੂਰ ਕਾਰਟੂਨ ਫਿਲਮਾਂ ਵਾਲਾ) ਨੇ ਸਫ਼ਲਤਾ ਦਾ ਰਾਜ਼ ਇਹ ਦੱਸਿਆ ਸੀ ਕਿ ਦੂਜੇ ਦਾ ਦਿਲ ਦੁਖਾਉਣ ਦੀ ਥਾਂ ਆਪਣੇ ਕੰਮ ਵਿਚ ਰੁੱਝ ਜਾਓ ਤੇ ਉਸਨੂੰ ਏਨੇ ਵਧੀਆ ਤਰੀਕੇ ਕਰੋ ਕਿ ਲੋਕ ਉਸਨੂੰ ਵੇਖ ਕੇ ਇਕ ਵਾਰ ਵਿਚ ਤਸੱਲੀ ਨਾ ਕਰਨ ਬਲਕਿ ਉਨ੍ਹਾਂ ਦੇ ਮਨਾਂ ਵਿਚ ਉਸਨੂੰ ਦੁਬਾਰਾ ਵੇਖਣ ਦੀ ਚਾਹ ਪੈਦਾ ਹੋਵੇ। ਏਨੇ ਉੱਤੇ ਰੁਕਣ ਦੀ ਲੋੜ ਨਹੀਂ ਬਲਕਿ ਆਪਣਾ ਰੁਝੇਵਾਂ ਵਧਾ ਕੇ ਆਪਣੇ ਕੰਮ ਵਿਚ ਹੋਰ ਨਿਪੁੰਨਤਾ ਤੇ ਬਦਲਾਓ ਲਿਆਓ ਤਾਂ ਜੋ ਲੋਕ ਹੋਰਨਾਂ ਨੂੰ ਵੀ ਤੁਹਾਡੇ ਕੰਮ ਨੂੰ ਵੇਖਣ ਲਈ ਪ੍ਰੇਰਣ! ਜਦੋਂ ਤੁਸੀਂ ਏਨੇ ਕਾਬਲ ਬਣ ਗਏ ਤਾਂ ਅੱਗੋਂ ਕੰਮ ਨੂੰ ਤੁਰਦੇ ਰੱਖਣ ਅਤੇ ਨਵੇਂ ਤਜਰਬੇ ਕਰਨ ਵਿਚ ਰੁੱਝ ਜਾਓ ਤਾਂ ਜੋ ਲੋਕ ਤੁਹਾਨੂੰ ਕੰਮ ਕਰਦੇ ਵੇਖਣ ਵੀ ਆਉਣ! ਕਈ ਸੂਝਵਾਨ ਲੋਕਾਂ ਨੇ ਆਪਣੀ ਜ਼ਿੰਦਗੀ ਭਰ ਦੇ ਨਿਚੋੜ ਕੱਢ ਕੇ ਵਧੀਆ ਜ਼ਿੰਦਗੀ ਜੀਊਣ ਦੇ ਢੰਗ ਬਾਰੇ ...
Read Full Story


ਸਿਆਣਾ ਬੰਦਾ ਮੰਗਵੀਂ ਚੀਜ਼ ਨਹੀਂ ਦਿੰਦਾ

ਮੰਗਵੀ ਚੀਜ਼ ਵਰਤਣੀ ਬਹੁਤ ਸੌਖੀ ਹੈ। ਕਈ ਤਾਂ ਮੰਗ ਕੇ ਹੀ ਸਾਰੀ ਜਾਂਦੇ ਹਨ। ਆਪਦੇ ਘਰ ਕੋਈ ਚੱਜ਼ਦੀ ਚੀਜ਼ ਨਹੀਂ ਖ੍ਰੀਦ ਕੇ ਰੱਖਦੇ। ਮੰਗਵੀਂ ਵਸਤੂ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਜੇ ਟੁੱਟ ਵੀ ਗਈ। ਕੋਈ ਫ਼ਰਕ ਨਹੀਂ ਪੈਂਦਾ। ਚੀਜ਼ ਖ਼ਰਾਬ ਹੋਈਦਾ ਦੁੱਖ ਨਹੀਂ ਹੁੰਦਾ। ਕਿਹੜਾ ਜੇਬ ਵਿਚੋਂ ਪੈਸੇ ਲੱਗੇ ਹਨ। ਜੇ ਟੁੱਟ ਵੀ ਜਾਵੇ, ਹੋਲੀ ਦੇ ਕੇ, ਰੱਖ ਜਾਂਦੇ ਹਨ। ਅੱਗਲਾ ਚੀਜ਼ ਵੀ ਮੁਫ਼ਤ ਦੀ ਵਰਦਾ ਹੈ। ਤੋੜ ਕੇ ਦੱਸਦਾ ਵੀ ਨਹੀਂ। ਸਿਆਣਾ ਬੰਦਾ ਮੰਗਵੀਂ ਚੀਜ਼ ਨਹੀਂ ਦਿੰਦਾ। ਪੁਰਾਣੇ ਸਮੇਂ ਵਿੱਚ ਪਿੰਡਾਂ ਵਿੱਚ ਰਿਵਾਜ਼ ਸੀ। ਕਿਸਾਨ ਇੱਕ ਦੂਜੇ ਤੋਂ ਖੇਤੀ ਦਾ ਸਮਾਨ ਮੰਗ ਕੇ ਸਾਰ ਲੈਂਦੇ ਸਨ। ਆਲੇ-ਦੁਆਲੇ ਦਾ ਪਤਾ ਹੁੰਦਾ ਸੀ। ਕਿਹੜਾਂ ਸੰਦ ਕਿਹਦੇ ਘਰ ਹੈ? ਅੱਗਲਾਂ ਉਹੀ ਚੀਜ਼ ਨਹੀਂ ਬੱਣਾਉਂਦਾ ਸੀ। ਇਸ ਲਈ ਹੋਰ ਕੋਈ ਸੰਦ ਬੱਣਾ ਲਿਆ ਜਾਂਦਾ ਸੀ। ਪਰ ਸਿਆਣਾਂ ਬੰਦਾ ...
Read Full Story


ਜੀ ਹਾਂ, ਮੈਂ ਹੋਂਦ ਚਿੱਲੜ ਦਾ ਖੰਡਰ ਬੋਲਦਾਂ...!

''ਮੈਂ ਸੁਣਾਵਾਂਗਾ ਅੱਜ ਇਕ ਐਸੀ ਦਾਸਤਾਂ, ਮਿਟਾਇਆ ਜਿਸਨੇ ਇਨਸਾਨੀਅਤ ਦਾ ਨਾਮੋ-ਨਿਸ਼ਾਂ।" ਖੰਡਰ ਸਦੀਆਂ ਤਕ ਹਰ ਅਸਲੀਅਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦੇ ਹਨ ਤੇ ਹਰ ਚੰਗੀ ਮਾੜੀ ਘਟਨਾ ਦਾ ਗਵਾਹ ਬਣਦੇ ਹਨ। ਲੋਕਾਂ ਵੱਲੋਂ ਇਹ ਸੋਚ ਲਿਆ ਜਾਂਦਾ ਹੈ ਕਿ ਇੱਟਾਂ ਪੱਥਰਾਂ ਅੰਦਰ ਕੋਈ ਧੜਕਦਾ ਦਿਲ ਤਾਂ ਹੁੰਦਾ ਨਹੀਂ ਇਸਲਈ ਇਨ੍ਹਾਂ ਨੂੰ ਕੁੱਝ ਮਹਿਸੂਸ ਹੋ ਹੀ ਨਹੀਂ ਸਕਦਾ। ਪਰ, ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨੂੰ ਆਪਣੇ ਅੰਦਰ ਸਾਂਭ ਕੇ ਰੱਖਦੇ ਹੋਏ ਖੰਡਰਾਂ ਦੀਆਂ ਇੱਟਾਂ ਤੇ ਪੱਥਰ ਵੀ ਕਈ ਵਾਰ ਕੰਬ ਜਾਂਦੇ ਹਨ। ਸਚ ਨੂੰ ਸਾਂਭ ਕੇ ਰੱਖਣ ਦੀ ਖੰਡਰਾਂ ਦੀ ਤਾਕਤ ਨੂੰ ਵੇਖਦੇ ਹੋਏ, ਕਈ ਤਾਂ ਮੇਰੀ ਆਖ਼ਰੀ ਇੱਟ ਤਕ ਫਨਾਹ ਕਰ ਦਿੰਦੇ ਹਨ। ਪਰ, ਫਿਰ ਵੀ, ਜਿੱਥੇ ਵੀ ਕਿਤੇ ਮੇਰਾ ਟੋਟਾ ਬਚਿਆ ਰਹਿ ਜਾਵੇ, ਉਹ ਨਿੱਕਾ ਜਿਹਾ ਟੋਟਾ ਵੀ ਕਾਫੀ ਕੁੱਝ ਉੱਥੇ ਦੇ ਵਾਪਰੇ ...
Read Full Story


1 2 3 > >>