HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਕੀਮਤੀ"
 
ਮੁੱਢਲੀ ਡਾਕਟਰੀ ਸਹਾਇਤਾ ਬਚਾ ਸਕਦੀ ਹੈ ਕੀਮਤੀ ਜਾਨ!

ਗੱਲ ਕੁੱਝ ਦੇਰ ਪਹਿਲਾਂ ਦੀ ਹੈ। ਮੇਰੀ ਵੱਡੀ ਭੈਣ ਸ਼ੁਭਚਿੰਤ ਕੌਰ ਬੀਮਾਰੀ ਕਾਰਣ ਪੀ. ਜੀ. ਆਈ., ਚੰਡੀਗੜ੍ਹ ਦਾਖ਼ਲ ਸੀ ਜਿੱਥੇ ਉਸਦਾ ਅਪਰੇਸ਼ਨ ਹੋਇਆ ਸੀ। ਮੈਂ ਤੇ ਮੇਰੇ ਪਤੀ ਡਾ. ਗੁਰਪਾਲ ਸਿੰਘ ਉਸਦਾ ਹਾਲ ਪੁੱਛਣ ਉਸ ਕੋਲ ਗਏ ਹੋਏ ਸੀ। ਵਾਪਸ ਮੁੜਨ ਲੱਗਿਆਂ ਅਸੀਂ ਲੇਟ ਹੋ ਗਏ। ਨਾਲ ਸਾਡੇ ਬੱਚੇ ਨਾਨਕਜੋਤ ਅਤੇ ਸੁਖਮਨੀ ਵੀ ਸਨ। ਅਸੀਂ ਚੰਡੀਗੜ੍ਹੋਂ ਪਟਿਆਲੇ ਫਤਿਹਗੜ੍ਹ ਸਾਹਿਬ ਵੱਲੋਂ ਮੁੜ ਰਹੇ ਸੀ ਕਿ ਅਚਾਨਕ ਪਿੱਛੋਂ ਬੜੀ ਤੇਜ਼ੀ ਨਾਲ ਇਕ ਕਾਰ ਸਾਡੇ ਕੋਲੋਂ ਦੀ ਅਗਾਂਹ ਲੰਘ ਗਈ। ਉਸ ਵਿਚ ਸਵਾਰ ਬੰਦੇ ਕਾਰ ਦੀ ਖਿੜਕੀ ਵਿੱਚੋਂ ਬਾਹਵਾਂ ਬਾਹਰ ਕੱਢ ਕੇ ਸ਼ਰਾਬ ਦੀਆਂ ਬੋਤਲਾਂ ਹਿਲਾ ਹਿਲਾ ਕੇ ਵਿਖਾ ਰਹੇ ਸਨ। ਕਾਰ ਵਿੱਚੋਂ ਉੱਚੀ ਉੱਚੀ ਗਾਣਿਆਂ ਦੀ ਅਵਾਜ਼ ਆ ਰਹੀ ਸੀ। ਥੋੜ੍ਹੀ ਅੱਗੇ ਜਾ ਕੇ ਉਹ ਕਾਰ ਵਾਲੇ ਰੁਕ ਗਏ। ਅਸੀਂ ਉਨ੍ਹਾਂ ਤੋਂ ਅੱਗੇ ਲੰਘ ਗਏ ਤਾਂ ਉਹ ...
Read Full Story


ਇਸ ਬੇਸ਼ਕੀਮਤੀ ਸਰੀਰ ਨੂੰ ਸਮਝੋ ਇਸ ਨੂੰ ਦਰਿਆ ਦੇ ਪਾਣੀ ਵਾਂਗ ਅਜਾਈਂ ਨਾ ਗਵਾਓ

ਸਰੀਰ ਦੀ ਬਣਤਰ: ਇਸ ਸਰੀਰ ਦੀ ਬਣਤਰ ਨੂੰ ਤਿਆਰ ਕਰਨ ਲਈ ਪਤਾ ਨਹੀਂ ਕੁਦਰਤ ਨੂੰ ਕਿਤਨਾ ਸਮਾਂ ਲੱਗਿਆ ਹੋਵੇਗਾ।ਇਹ ਸਰੀਰ ਪੰਜ ਤੱਤਾਂ ਦਾ ਬਣਿਆ ਹੈ।ਹਵਾ, ਪਾਣੀ, ਧਰਤੀ, ਅਕਾਸ਼ ਅਤੇ ਅੱਗ ਦੇ ਸੁਮੇਲ ਨਾਲ ਬਣਿਆ ਹੈ।ਇਸ ਵਿੱਚ ੧੦ ਲੱਖ ਬੱਤੀ ਹਜ਼ਾਰ ਰੋਮ ਹਨ।੨੭ ਹਜ਼ਾਰ ੬੪੦ ਲਾਈਟ ਵਾਲੀਆਂ ਨਾੜੀਆਂ ਹਨ।੬੮ ਇਸ ਵਿਚ ਵੱਡੇ ਜੋੜ ਹਨ। ੬੮ ਭਾਰਤੀ aੁੱਚ ਮਹਾਂਦੀਪ ਦੇ ਤੀਰਥ ਹਨ।੯ ਇਸ ਦੀਆਂ ਗਿਆਨ ਇੰਦਰੀਆਂ ਹਨ।੯ ਅਕਾਸ਼ ਵਿਚ ਗ੍ਰਹਿ ਹਨ। ੭ ਇਸ ਦੇ ਮੇਨ ਜੋੜ ਹਨ। ੭ ਅਕਾਸ਼ ਵਿਚ ਤਾਰੇ ਸਪਤ ਰਿਸ਼ੀ ਹਨ। ਸੂਰਜ ਅਤੇ ਚੰਦ ਇਸਦੇ ਨੇਤਰ ਹਨ। ਇਸ ਵਿਚੋਂ ਪ੍ਰਕਾਸ਼ ਬਾਹਰ ਜਾਂ ਰਿਹਾ ਹੈ। ਪੰਜ ਗਿਆਨ ਇੰਦਰੀਆਂ ਕੰਮ ਕਰਦੀਆਂ ਹਨ। ਮਨ ਅਤੇ ਬੁੱਧੀ ਇਸ ਸਰੀ ਦੇ ਮਸ਼ੀਨ ਟੂਲਜ਼ ਹਨ ਰਾਵਨ ਰੂਪੀ ਕਾਮ, ਕਰੋਧ, ਮੋਹ, ਲੋਭ ਅਤੇ ਹੰਕਾਰ ਇਸ ਨੂੰ ਭਜਾਈ ਫਿਰਦੇ ਹਨ। ਇਸ ਦੀ ਬੁੱਧੀ ੨੪ ਘੰਟੇ ਵਿਚ ...
Read Full Story


ਫੁਲਵਾੜੀ ਦਾ ਟਹਿਕਦਾ ਫੁੱਲ ਹੈ ਪੁਸਤਕ 'ਗਾਇਕੀ ਦਾ ਬੇਸ਼ਕੀਮਤੀ ਹੀਰਾ'

ਪਰਵਾਸ ਧਾਰਨ ਕਰ ਚੁੱਕੇ ਪੰਜਾਬੀਆਂ ਦੇ ਮਨਾਂ ਵਿੱਚ ਆਪਣੀ ਮਿੱਟੀ ਦੀ ਯਾਦ ਹਮੇਸ਼ਾ ਤਾਜ਼ੀ ਰਹਿੰਦੀ ਹੈ। ਪੰਜਾਬੀ ਪਰਵਾਸੀ ਸ਼੍ਰੇਣੀ ਕਿਸੇ ਵੀ ਮੁਲਕ ਵਿੱਚ ਰਹੇ, ਆਪਣੀ ਮਾਂ ਬੋਲੀ, ਪਿਛੋਕੜ ਅਤੇ ਵਿਰਸੇ ਨੂੰ ਨਹੀਂ ਭੁਲਾ ਸਕਦੀ। ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਪੰਜਾਬੀ ਮਾਂ ਦੇ ਜੰਮੇ-ਜਾਏ ਇਸ ਬੋਲੀ ਨੂੰ ਆਪਣੀ ਮਾਦਰੀ ਜ਼ੁਬਾਨ ਮੰਨਣ ਤੋਂ ਆਕੀ ਹੋ ਜਾਂਦੇ ਹਨ ਅਤੇ ਡਾਲਰਾਂ ਪੌਂਡਾਂ ਦੀ ਚਕਾਚੌਂਧ ਵਿੱਚ ਗੁਆਚ ਕੇ ਬੋਲੀ ਤੇ ਵਿਰਸੇ ਨੂੰ ਗੁਆ ਬਹਿੰਦੇ ਹਨ। ਸ਼ਾਇਦ ਅਜਿਹੇ ਲੋਕਾਂ ਬਾਰੇ ਹੀ ਪੰਜਾਬੀ ਪਿਆਰੇ ਬਾਬੂ ਫ਼ਿਰੋਜ਼ਦੀਨ ਸ਼ਰਫ਼ ਨੇ ਕਿਹਾ ਸੀ: ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ, ਟੁੱਟੀ ਹੋਈ ਰਬਾਬ ਪੰਜਾਬੀਆਂ ਦੀ, ਪੁੱਛੀ ਬਾਤ ਨਾ ਜਿੰਨ੍ਹਾਂ ਨੇ 'ਸ਼ਰਫ਼' ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ। ਦੂਜੇ ਪਾਸੇ ਅਜਿਹੇ ...
Read Full Story


1