ਕਿੱਥੋਂ ਤੋਂ ਕਿੱਥੇ ਪਹੁੰਚ ਗਿਆ ਹੈ ਰੰਗਲਾ ਪੰਜਾਬ
ਜਿੱਥੇ ਹਮੇਸ਼ਾਂ ਹੀ ਕੇਂਦਰ ਨੇ ਪੰਜਾਬ ਨਾਲ ਅਨਿਆਂ ਕੀਤਾ ਹੈ, ਉੱਥੇ ਸਮੇਂ ਦੀਆਂ ਸਰਕਾਰਾਂ ਨੇ ਵੀ ਇਸ ਨੂੰ ਲੁੱਟਿਆ ਅਤੇ ਕੁੱਟਿਆ ਹੈ। ਨਿਕੰਮੀਆਂ ਸਰਕਾਰਾਂ ਕਾਰਨ ਪੰਜਾਬ ਨੂੰ ਮਾੜੇ ਦਿਨ ਵੇਖਣੇ ਪੈ ਰਹੇ ਹਨ। ਭਾਰਤੀ ਰਾਜਾਂ ਵਿੱਚ ਪਹਿਲਾ ਸਥਾਨ ਰੱਖਣ ਵਾਲਾ ਪੰਜਾਬ ੧੨ਵੇਂ ਨੰਬਰ ਤੋਂ ਹੇਠਾਂ ਖਿਸਕ ਗਿਆ ਹੈ। ਸੂਬੇ ਸਿਰ ਇਸ ਸਮੇਂ ਇੱਕ ਲੱਖ ਦੋ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ। ਸਰਕਾਰ ਕਰਜ਼ੇ ਦੀਆਂ ਭਾਰੀ ਕਿਸ਼ਤਾਂ ਮੋੜਨ ਤੋਂ ਅਸਮਰੱਥ ਹੋ ਚੁੱਕੀ ਹੈ। ਸਰਕਾਰ ਕੋਲ ਵਿਆਜ ਦੀ ਦੇਣਦਾਰੀ ਤੋਂ ਬਾਅਦ ਵਿਕਾਸ ਲਈ ਸਿਰਫ਼ ੧੦ ਫ਼ੀਸਦੀ ਪੂੰਜੀ ਬਚਦੀ ਹੈ। ਸਰਕਾਰ ਦੀ ਇਸ ਸਮੇਂ ਸਥਿਤੀ ਐਨੀ ਬਦਤਰ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਵੀ ਸਮੇਂ ਸਿਰ ਨਹੀਂ ਦੇ ਸਕਦੀ। ਪੰਜਾਬ ਦੀ ਵਿਕਾਸ ਦਰ ਮਸਾਂ ੫.੧੯ ਫ਼ੀਸਦੀ ਹੈ ਅਤੇ ਕੁੱਲ ਘਰੇਲੂ ਉਤਪਾਦਨ ... Read Full Story
|