HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਕਿਵੇਂ"
 
ਔਰਤਾਂ ਦਾ ਦਿਲ ਕਿਵੇਂ ਜਿੱਤੀਏ

੧. ਪ੍ਰਸੰਸਾ ਕਰਨ ਦੀ ਕਲਾ ਸਿੱਖੋ ਪ੍ਰਸੰਸਾ ਨਾ ਕਿ ਖੁਸ਼ਾਮਦ। ਪਤਨੀ ਜਾਂ ਸਾਥੀ ਦੀ ਸਹੀ ਮੌਕੇ ਸਹੀ ਪ੍ਰਸ਼ੰਸਾ ਕਰਨੀ ਨਾ ਭੁੱਲੋ। ਤਾਰੀਫ ਦਾ ਤਾਂ ਖੁਦਾ ਵੀ ਭੁੱਖਾ ਹੁੰਦਾ ਹੈ। ਔਰਤ ਤਾਂ ਫਿਰ ਇਨਸਾਨ ਹੈ। ਆਪਣੀ ਸਾਥਣ ਦੇ ਕੱਪੜਿਆਂ ਦੀ,ਵਾਲਾਂ ਦੀ ਅਤੇ ਸਮੁੱਚੇ ਤੌਰ ਤੇ ਸੁੰਦਰਤਾ ਦੀ ਪ੍ਰਸੰਸਾ ਕਰਨ ਦੀ ਆਦਤ ਪਾਓ। ਜੇ ਦਿਲ ਜਿੱਤਣਾ ਹੈ ਤਾਂ ਇਹ ਕਲਾ ਵਿਚ ਤਾਂ ਮਾਹਿਰ ਬਣਨਾ ਹੀ ਪਵੇਗਾ। ੨. ਤੋਹਫਾ ਵੀ ਔਰਤ ਨੂੰ ਖੁਸ਼ ਕਰਦਾ ਹੈ ਗਾਹੇ ਬਗਾਹੇ ਕਿਸੇ ਨਾ ਕਿਸੇ ਬਹਾਨੇ ਸਾਥੀ ਨੂੰ ਕੋਈ ਤੋਹਫਾ ਦਿਓ। ਤੁਹਾਡਾ ਦਿੱਤਾ ਹੋਇਆ ਤੋਹਫਾ ਤੁਹਾਡੇ ਪਿਆਰ ਦੀ ਮੋਹਰ ਹੁੰਦਾ ਹੈ। ਇਹ ਉਹ ਅਹਿਸਾਸ ਹੈ ਜੋ ਔਰਤ ਨੂੰ ਪ੍ਰੇਮ ਸੰਤੁਸ਼ਟੀ ਵੱਲ ਲੈ ਕੇ ਜਾਂਦਾ ਹੈ। ਯਾਦ ਰੱਖੋ ਤੋਹਫੇ ਕੀਮਤੀ ਨਹੀਂ ਭਾਵਨਾ ਦਾ ਮੁੱਲ ਹੁੰਦਾ ਹੈ। ਤੋਹਫਾ ਤਾਂ ਤੁਹਾਡੇ ਦਿਲ ਦਾ ਦੂਤ ਹੈ ਜੋ ਤੁਹਾਡੇ ...
Read Full Story


ਬਰਤਾਨਵੀ ਸਿੱਖ ਨੌਜਵਾਨਾਂ ਨੇ ਆਪਣੀ ਧਾਰਮਿਕ ਪਹਿਚਾਣ ਕਿਵੇਂ ਸੁਰੱਖਿਅਤ ਰੱਖੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਨਮੋਲ ਅਤੇ ਅਗਾਧ ਬਾਣੀ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਤੇ ਸਿੱਖ ਗੁਰੁ ਸਾਹਿਬ ਾਨਾਂ ਦੀ ਅਪਾਰ ਬਖਸ਼ਿਸ਼ ਹੈ ਕਿ aਨ੍ਹਾਂ ਦੇ ਲਾਡਲੇ ਪ੍ਰਦੇਸਾਂ ਦੇ ਵਸਨੀਕ ਹੁੰਦਿਆਂ ਹੋਇਆਂ ਵੀ ਆਪਣੇ ਧਰਮ ਦੇ ਉਪਾਸ਼ਕ ਰਹਿਣ ਵਿੱਚ ਮਾਣ ਮਹਿਸੂਸ ਕਰਦੇ ਹਨ। ਇਨ੍ਹਾਂ ਦੀ ਕੋਸ਼ਿਸ਼ਆਪਣੇ ਬੱਚਿਆਂ ਨੂੰ ਵੀ ਧਰਮ ਤੋਂ ਜਾਣੂੰ ਕਰਵਾਉਣ ਲਈ ਸਹਾਈ ਹੁੰਦੀ ਹੈ। ਪਿਛਲੇ ਕੁੱਝ ਦਹਾਕਿਆਂ ਤੋਂ ਮਾਪਿਆਂ ਦੀ ਇਹ ਚਿੰਤਾ ਵੱਧ ਗਈ ਸੀ ਕਿ ਬੱਚਿਆਂ ਦਾ ਝੁਕਾਅਗੁਰੂ-ਘਰਾਂ ਵਿੱਚ ਬਹੁਤ ਘੱਟਦਾ ਜਾ ਰਿਹਾ ਹੈ। ਇਸਦੇ ਵੀ ਕਈ ਕਾਰਨ ਸਨ ਖਾਸਕਰ ਪ੍ਰਚਾਰ ਦੇ ਵਿਸ਼ੇਦਾ ਮਾਧਿਅਮ ਪੰਜਾਬੀ ਬੋਲੀ ਵਿੱਚ ਹੋਣਾ ਅਤੇ ਇਨ੍ਹਾਂ ਬੱਚਿਆਂ ਲਈ ਪੰਜਾਬੀ ਨਾ ਸਮਝ ਸਕਣਾ ਇੱਕ ਵੱਡੀ ਰੁਕਾਵਟ ਸੀ। ਅਜਿਹੀ ਘਾਟ ਨੂੰ ਸੁਲਝਾਉਣ ਦਾ ਯਤਨ ਕਰਨਾ ਗੁਰਦੁਆਰਿਆਂ ਦੇ ਪ੍ਰਬੰਧਕਾਂ ...
Read Full Story


ਬੁੱਢੇ-ਵਾਰੇ ਦੇ ਜੰਜਾਲ ਕਿਵੇਂ ਕਰੀਏ ਸੱਜਣਾ ਪਾਰ!

ਬੁਢਾਪਾ ਕੀ ਹੈ, ਇਹ ਕਿਉਂ ਆਉਂਦਾ ਹੈ ਅਤੇ ਇਸ ਦੀਆਂ ਕੀ ਕੀ ਕਠਿਨਾਈਆਂ ਹਨ ਇਸ ਨੂੰ ਜਾਨਣ ਦੇ ਲਈ ਪਹਿਲਾਂ ਗੱਲ ਕਰਦੇ ਹਾਂ ਕਿ ਬੁਢਾਪਾ ਕੀ ਹੈ ਕਿਉਂ ਆਉਂਦਾ ਹੈ। ਕੁਦਰੱਤ ਦਾ ਨੇਮ ਹੈ ਜੋ ਪਦਾਰਥ ਸਮੇਂ ਅਤੇ ਸਥਾਨ ਦੇ ਘੇਰੇ ਅੰਦਰ ਆਉਂਦਾ ਹੈ ਉਸ ਹਰ ਪਦਾਰਥ ਦਾ ਕਿਸੇ ਨਿਸਚਤ ਜਾਂ ਅਨਿਸਚਤ ਸਮਾਂ ਸੀਮਾ ਦੇ ਅੰਦਰ ਅੰਤ ਹੋ ਜਾਣਾ ਹੈ। ਚਾਹੇ ਉਹ ਜਾਨਦਾਰ ਹੈ ਚਾਹੇ ਬੇਜਾਨ ਹੈ। ਭਾਵੇਂ ਮਨੁੱਖ ਨੂੰ ਧਰਤੀ ਤੇ ਸੱਭ ਜੀਵਾਂ ਤੋਂ ਸਮਝਦਾਰ ਮੰਨਿਆਂ ਗਿਆ ਹੈ ਪਰ ਇਹ ਵੀ ਆਪਣੇ ਆਪ ਨੂੰ ਕੁਦਰੱਤ ਦੇ ਇਸ ਅਟੱਲ ਨੇਮ ਤੋਂ ਬਚਾ ਨਹੀਂ ਸਕਿਆ। ਹਰ ਚੀਜ ਜੱਦ ਨਵੀ ਸਿਰਜਦੀ ਹੈ ਤਾਂ ਉਹ ਉਸ ਦੀ ਪਹਿਲੀ ਅਵੱਸਥਾ ਹੁੰਦੀ ਹੈ ਉਸ ਤੋਂ ਪਿਛੋਂ ਉਸ ਦੀ ਅਵੱਸਥਾਂ ਬਦਲਦੀ ਰਹਿੰਦੀ ਹੈ। ਬੇਜਾਨ ਵਸਤਾਂ ਵਿੱਚ ਜਦੋਂ ਉਹ ਕਿਸੇ ਕੁਠਾਲੀ ਜਾਂ ਸਾਂਚੇ ਵਿੱਚ ਢਲ ਕੇ ਤਿਆਰ ਹੁੰਦੀ ਹੈ ਉਹ ਉਸ ...
Read Full Story


ਲਵ-ਮੈਰਿਜ ਅਤੇ ਵਿਆਹ ਕਾਮਯਾਬ ਕਿਵੇਂ ਹੋਵੇ?

"ਮੈ ਤਾਂ ਯਾਰਾਂ ਬੇਲੀਆਂ ਨੂੰ ਗੱਲ ਆਖਦਾ, ਕੋਈ ਮੇਰੇ ਜਿਹੀ ਨਾ ਮਰਨੀ ਮਰੇ, ਖੁਸ਼ੀ ਪਲ ਦੀ ਅਤੇ ਉਮਰਾਂ ਦਾ ਰੋਣਾ, ਕਿਸੇ ਨੁੰ ਕੋਈ ਪਿਆਰ ਨਾ ਕਰੇ" ਪਿਆਰ-ਪਿਆਰ ਹਰ ਕੋਈ ਪਿਆਰ ਆਖਦਾ, ਪਰ ਪਿਆਰ ਦਾ ਅਰਥ ਕਰੋੜਾਂ ਲੋਕਾਂ ਵਿਚੋਂ ਇੱਕ ਹੀ ਜਾਣਦਾ। ਪਿਆਰ ਇੱਕ ਪ੍ਰਕਿਰਤੀ ਦਾ ਸਿਧਾਂਤ ਹੈ ਜੋ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਭਗਵਤ ਗੀਤਾ ਵਿਚ ਦੱਸਦੇ ਹਨ ਦੋ ਆਤਮਾ ਦਾ ਮਿਲਣ ਹੈ। ਨਰਕ ਅਤੇ ਸਵਰਗ ਦਾ ਪ੍ਰਤੀਕ ਹੈ ਭਾਵ ਇੱਕ ਡੂੰਘੀ ਆਤਮਿਕ ਪਛਾਣ ਦਾ ਪ੍ਰਕਾਸ਼ ਹੈ। ਨਰਕ ਮੈਂ ਇਸ ਕਰਕੇ ਲਿਖਿਆ ਹੈ ਕਿ ਕੁੜੀਆਂ-ਮੰਡੇ ਦਾ ਆਪਸ ਵਿਚ ਗੱਲਵਕੜੀ ਪਾ ਕੇ ਘੁੰਮਣਾ। ਆਪਣੇ ਆਪ ਨੂੰ ਸਮੇਂ ਲਈ ਭੁੱਲ ਜਾਣਾ, ਆਉਣ ਵਾਲੇ ਭੱਵਿਖ ਬਾਰੇ ਗਿਆਨ ਨਾ ਹੋਣਾ, ਸਮਾਜਿਕ ਵਰਤਾਰਾ-ਕੁਦਰਤ ਦਾ ਵਰਤਾਰਾ-ਸਮੇਂ ਦਾ ਵਰਤਾਰਾ ਪ੍ਰਵਾਰਿਕ ਪ੍ਰਭਾਵਾਂ, ਪੈਣ ਵਾਲੇ ਪ੍ਰਭਾਵਾਂ ਨੂੰ ਨਾ ਝੱਲਣਾ ਨਰਕ ...
Read Full Story


ਭਰਾਵੋ! ਧਰਤੀ ਤਾਂ ਵੰਡ ਲਈ ਪਰ ਪੁਰਖੇ ਕਿਵੇਂ ਵੰਡਾਂਗੇ?

ਸੰਨ ੧੯੪੭ ਦੀ ਅਣਹੋਣੀ ਵੰਡ ਨੇ ਸਾਡੇ ਸੋਹਣੇ ਪੰਜਾਬ ਦੇ ਘੁੱਗ ਵਸਦੇ ਪੰਜਾਬੀ ਭਾਈਚਾਰੇ ਨੂੰ ਦੋਫਾੜ ਕਰ ਦਿੱਤਾ । ਇੰਨਾਂ ਹੀ ਨਹੀਂ ਸਗੋਂ ਸਾਡੇ ਪੁਰਖਿਆਂ ਦੇ ਸਦੀਆਂ ਤੋਂ ਚਲੇ ਆਉਂਦੇ ਸਾਂਝੇ ਸਭਿਆਚਾਰ ਨੂੰ ਵੀ ਵੰਡ ਕੇ ਰੱਖ ਦਿੱਤਾ। ਹੋਰ ਵੀ ਕੌੜੀ ਸੱਚਾਈ ਇਹ ਹੈ ਕਿ ਪੰਜਾਬ ਤੇ ਪੰਜਾਬੀਅਤ ਦੇ ਪੈਰੋਕਾਰ ਲੱਖਾਂ ਲੋਕਾਂ ਨੂੰ ਦੁਵਲਿਉਂ ਆਪਣੇ ਘਰ-ਬਾਰ ਤੇ ਜਾਨ-ਮਾਲ ਗਵਾਉਣ ਉਪਰੰਤ ਦਰ-ਬ-ਦਰ ਠੋਕਰਾਂ ਖਾਣ ਲਈ ਮਜਬੂਰ ਹੋਣਾ ਪਿਆ। ਉਦੋਂ ਵੱਡੀਆਂ ਮਿਲਖਾਂ ਤੇ ਜਾਇਦਾਦਾਂ ਦੇ ਮਾਲਕ ਇਹ ਲੱਖਾਂ ਲੋਕ ਰਿਫਿਊਜੀ ਬਣ ਕੇ ਭਾਰਤ ਤੇ ਪਾਕਿਸਤਾਨ ਦੀ ਸਰਹੱਦ 'ਤੇ ਖੜ੍ਹੇ ਕਦੇ ਦਿੱਲੀ ਦੀਆਂ ਤੇ ਕਦੇ ਇਸਲਾਮਾਬਾਦ ਦੀਆਂ ਰੋਸ਼ਨੀਆਂ ਵੱਲ ਉਦਾਸ ਅੱਖਾਂ ਤੇ ਬੁਝੇ ਦਿਲਾਂ ਨਾਲ ਇਹ ਦਾਵਾਨਲੀ ਵਰਤਾਰਾ ਦੇਖ ਰਹੇ ਸਨ। ਇਹ ਕਿਸਮਤ ਦੇ ਮਾਰੇ ਲੋਕ ਆਪਣੇ ਹੀ ਆਗੂਆਂ ਦੇ ...
Read Full Story


ਯੂ.ਕੇ. ਦਾ ਆਮ ਸੈਲਾਨੀ ਵੀਜ਼ਾ ਕਿਵੇਂ ਲਈਏ?

ਜੇ ਤੁਸੀਂ ਯੁਨਾਇਟਡ ਕਿੰਗਡਮ ਦੀ ਸੈਰ ਲਈ ਥੋੜੇ ਸਮੇਂ ਦਾ ਜਾਂ ਫਿਰ ੬ ਮਹੀਨੇ ਦਾ ਵੀਜ਼ਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਸਬੰਧੀ ਬ੍ਰਿਟਿਸ਼ ਅੰਬੈਸੀ ਹਾਈ ਕਮਿਸ਼ਨ ਜਾਂ ਵੀਜ਼ਾ ਐਪਲੀਕੇਸ਼ਨ ਸੈਂਟਰ ਨੂੰ ਦਰਖ਼ਾਸਤ ਦੇਣੀ ਪਵੇਗੀ। ਵਿਦੇਸ਼ੀ ਵੀਜ਼ੇ ਦੀ ਦਰਖ਼ਾਸਤ ਦੇਣ ਤੋਂ ਪਹਿਲਾਂ ਇੰਟਰਨੈੱਟ ਦੀ ਵੈੱਬਸਾਈਟ ਵੀਜ਼ੇ ਦੀ ਦਰਖ਼ਾਸਤ ਜਾਣ ਦੇ ਤਿੰਨ ਮਹੀਨੇ ਪਹਿਲਾਂ ਦਿੱਤੀ ਜਾ ਸਕਦੀ ਹੈ। ਯੂ ਕੇ ਬਾਰਡਰ ਏਜੰਸੀ ਵੱਲੋਂ ਇਸ ਸਬੰਧੀ ਦਰਖ਼ਾਸਤ ਯੂ ਕੇ ਜਾਣ ਦੀ ਮਿਥੀ ਗਈ ਤਾਰੀਕ ਤੋਂ ੫-੧੦ ਹਫਤੇ ਪਹਿਲਾਂ ਦੇਣ ਦੀਆਂ ਹਦਾਇਤਾਂ ਹਨ। ਤੁਹਾਨੂੰ ਆਮ ਸੈਲਾਨੀ ਵਜੋਂ ਵਿਚਾਰਿਆ ਜਾਵੇਗਾ, ਜੇ ਤੁਸੀਂ ਯੂ ਕੇ ਆਉਣ ਲਈ ਜਨਰਲ ਵੀਜ਼ੇ ਦਾ ਇਸਤੇਮਾਲ ਕਰਦੇ ਹੋ: - ਸੈਰ ਸਪਾਟੇ ਲਈ - ਦੋਸਤਾਂ ਨੂੰ ਮਿਲਣ ਲਈ ਜਨਰਲ ਵੀਜ਼ੇ ਦੀ ਦਰਖ਼ਾਸਤ ਦੇਣ ਲਈ ਵੀ ਏ ਐਫ-੧ ਏ ...
Read Full Story


ਆਖ਼ਰ ਕੁੜੀਆਂ ਕਿਉਂ ਉਡਾਰੂ ਬਣਦੀਆਂ ਹਨ?

ਲੇਖ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਸਾਫ਼ ਕਰ ਲਈਏ ਕਿ ਲੇਖ ਵਿਚ ਸਾਰੀਆਂ ਕੁੜੀਆਂ ਜਾਂ ਸਾਰੇ ਮਾਪਿਆਂ ਨੂੰ ਇਕੋ ਰੱਸੇ ਨਹੀਂ ਬੰਨ੍ਹਿਆ ਗਿਆ ਹੈ।ਲੇਖ ਵਿਚ ਸਿਰਫ਼ ਤੇ ਸਿਰਫ਼ ਉਡਾਰੂ ਕੁੜੀਆਂ ਅਤੇ ਆਧੁਨਿਕ ਜਾਂ ਅਗਿਆਨੀ ਮਾਪਿਆਂ ਦੀ ਗੱਲ ਕੀਤੀ ਗਈ ਹੈ। ਮੁਖ ਤੇਰਾ ਚੌਂਦਵੀ ਦਾ ਚੰਦ ਜੱਟੀਏ, ਮੋਤੀਆਂ ਤੋਂ ਸੋਹਣੇ ਤੇਰੇ ਦੰਦ ਜੱਟੀਏ ..., ਸ਼ਹਿਦ ਨਾਲੋਂ ਮਿੱਠੀ, ਦੁੱਧ ਨਾਲੋਂ ਚਿੱਟੀ, ਮਾਲਵੇ ਦੀ ਜੱਟੀ। ਪੰਜਾਬੀ ਗੀਤਾਂ ਵਿਚ ਜੱਟੀਆਂ ਦੇ ਰੰਗ-ਰੂਪ ਅਤੇ ਅੰਗਾਂ ਦੀਆਂ ਰੱਜ ਕੇ ਸਿਫ਼ਤਾਂ ਕੀਤੀਆਂ ਜਾਂਦੀਆਂ ਹਨ ਅਤੇ ਇਹ ਵੀ ਇਕ ਕਾਰਣ ਹੈ ਕਿ ਜੱਟੀ ਨੂੰ ਸ਼ਿਕਾਰ ਲਈ ਕਿਉਂ ਚੁਣਿਆ ਜਾਂਦਾ ਹੈ। ਦੂਸਰਾ ਕਾਰਣ ਫੇਸਬੁੱਕ, ਯੂਟੂਬ ਅਤੇ ਸਮਾਜ ਵਿਚ ਸ਼ਰਾਰਤੀ ਅਨਸਰਾਂ ਵਲੋਂ ਵੀ ਜੱਟਾਂ ਨੂੰ ਖਲਨਾਇਕ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ, ਮਤਲਬ ਪੰਜਾਬੀ ਇਤਿਹਾਸ ...
Read Full Story


ਕੈਨੇਡਾ ਵਿਚ ਪੱਕਾ ਵਸੇਵਾ ਕਿਵੇਂ ਹੋਵੇ?

ਆਮ ਤੌਰ 'ਤੇ ਇਮੀਗਰੇਸ਼ਨ ਇੰਡਸਟਰੀ ਦੇ ਦਸਾਂ ਸਾਲਾਂ ਦੇ ਤਜਰਬੇ ਨੇ ਹੇਠ ਲਿਖੀਆ ਅਸਲੀਅਤਾਂ ਬਾਰੇ ਸਾਨੂੰ ਯਕੀਨ ਦਵਾਇਆ:- *ਲੋਕੀਂ ਆਪਣੇ ਚੰਗੇ ਰੁਜ਼ਗਾਰ ਅਤੇ ਆਪਣੀ ਆਮਦਨ ਵਧਾ ਕੇ ਆਪਣੇ ਜੀਵਨ ਦਾ ਪੱਧਰ ਉਚਾ ਚੁੱਕ ਕੇ ਜੀਵਨ ਦਾ ਲੁਤਫ ਲੈਣ ਵਾਸਤੇ ਕੈਨੇਡਾ, ਇੰਗਲੈਂਡ, ਆਸਟਰੇਲੀਆ, ਨਿਊਜੀਲੈਂਡ ਆਦਿ ਵਰਗੇ ਦੇਸ਼ਾਂ ਵਿੱਚ ਵਸਣਾ ਚਾਹੁੰਦੇ ਹਨ। * ਲੋਕਾਂ ਦੀ ਵਿਦੇਸ਼ ਜਾਣ ਦੀ ਲਾਲਸਾ ਨੂੰ ਦਲਾਲ, ਏਜੰਟ ਭਾਂਪ ਲੈਂਦੇ ਹਨ ਅਤੇ ਉਹਨਾਂ ਦੀ ਉਤੇਜਨਾ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ ਅਤੇ ਭੋਲੇ ਭਾਲ਼ੇ ਲੋਕਾਂ ਨੂੰ ਠੱਗ ਲੈਂਦੇ ਹਨ। *ਦਲਾਲ ਲੋਕਾਂ ਨੂੰ ਉਹੀ ਮਿੱਠੀਆਂ ਗੱਲਾਂ ਦੱਸਦੇ ਹਨ ਜਿਹਨਾਂ ਨੂੰ ਲੋਕੀਂ ਸੁਣ ਕੇ ਖੁਸ਼ ਹੁੰਦੇ ਹਨ ਅਤੇ ਅਸਲੀਅਤ ਤੋਂ ਕੋਸਾਂ ਦੂਰ ਦੀਆਂ ਗੱਲਾਂ ਕਰਦੇ ਹਨ। ਨਤੀਜੇ ਦੇ ਤੌਰ 'ਤੇ ਲੋਕੀਂ ਦਲਾਲਾਂ ਦੀਆਂ ਗੱਲਾਂ 'ਚ ਆ ਕੇ ...
Read Full Story


1