HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਕਹਾਣੀ"
 
ਮਿੰਨੀ ਕਹਾਣੀ-ਉਪਰਲੀ ਕਮਾਈ

ਬੀਰੋ ਕਈ ਘਰਾਂ ਦਾ ਝਾੜੂ ਪੋਚੇ ਦਾ ਕੰਮ ਕਰਦੀ ਸੀ, ਉਸ ਦੇ ਘਰ ਵਾਲਾ ਦਿਹਾੜੀ ਤੇ ਜਾਂਦਾ ਸੀ। ਦੋਨੋਂ ਜੀਅ ਮਿਹਨਤੀ ਸਨ। ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗਾ ਤੇ ਉੱਚਾ ਰੁਤਬਾ ਦੇਣਾ ਚਾਹੁੰਦੇ ਸਨ। ਚੋਣਾਂ ਦੇ ਦਿਨ ਨੇੜੇ ਆ ਰਹੇ ਸਨ ਮਾਹੌਲ ਬਹੁਤ ਖਰਾਬ ਸੀ ਕਿਉਂਕਿ ਹਰ ਇਕ ਪਾਰਟੀ ਆਪਣੀ ਜਿੱਤ ਲਈ ਚੰਗਾ ਮਾੜਾ ਤਰੀਕਾ ਵਰਤ ਰਹੀ ਸੀ ਚਾਹੇ ਉਸ ਪੈਸਾ, ਨਸ਼ਾ ਤੇ ਤਾਕਤ ਹੋਵੇ। ਇਨ੍ਹੀਂ ਦਿਨੀਂ ਬੀਰੋ ਦੇ ਘਰ ਵਾਲਾ ਜਦੋਂ ਘਰ ਆਉਂਦਾ ਤਾਂ ਬਹੁਤ ਖੁਸ਼ ਹੁੰਦਾ ਸੀ। ਉਹ ਬੱਚਿਆਂ ਲਈ ਖਿਡੌਣੇ ਤੇ ਖਾਣ ਪੀਣ ਵਾਲੀਆਂ ਚੀਜ਼ਾਂ 'ਤੇ ਜ਼ਰੂਰਤ ਤੋਂ ਵੱਧ ਖਰਚਾ ਕਰਦਾ। ਬੀਰੋ ਉਸ ਨਾਲ ਲੜਦੀ ਕਿ ਉਹ ਇੰਨਾ ਖਰਚ ਕਿਥੋਂ ਕਰਦਾ ਹੈ ਅੱਗੋਂ ਉਸ ਦੇ ਘਰ ਵਾਲਾ ਗੁੱਸੇ 'ਚ ਕਹਿੰਦਾ ਕਿ ਤੂੰ ਅੰਬ ਖਾ ਗੁਠਲੀਆਂ ਤੋਂ ਕੀ ਲੈਣਾ। ਇਹ ਸੁਣ ਬੀਰੋ ਸੋਚ 'ਚ ਪੈ ਗਈ। ਉਹ ਸੋਚਣ ਲੱਗ ਪਈ ਕਿ ...
Read Full Story


ਬੇਮਿਸਾਲ ਹੈ ਜੈਤੇਗ ਸਿੰਘ ਅਨੰਤ ਵਲੋਂ ਸੰਪਾਦਿਤ ਪੁਸਤਕ ਗ਼ਦਰ ਲਹਿਰ ਦੀ ਕਹਾਣੀ

ਮਨੁੱਖੀ ਫਿਤਰਤ ਹੈ ਕਿ ਉਹ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਕੋਸਿਸ਼ ਕਰਦਾ ਹੈ। ਪਰੰਤੂ ਜਿਹੜੇ ਭਾਰਤੀ ਖਾਸ ਤੌਰ ਤੇ ਪੰਜਾਬੀ ਵਿਦੇਸ਼ਾਂ ਵਿਚ ਪਰਵਾਸ ਕਰ ਗਏ ਹਨ ਉਹਨਾਂ ਦੀਆਂ ਆਪਣੀਆਂ ਰੋਜ਼ਗਾਰ ਦੀਆਂ ਮਜ਼ਬੂਰੀਆਂ ਅਤੇ ਪ੍ਰਸਥਿਤੀਆਂ ਹੁੰਦੀਆਂ ਹਨ। ਜਿਨ੍ਹਾਂ ਕਰਕੇ ਉਹ ਆਪਣੇ ਵਿਰਸੇ ਦੀ ਉਤਨੀ ਸ਼ਿੱਦਤ ਨਾਲ ਸੰਭਾਲ ਨਹੀਂ ਕਰ ਸਕਦੇ । ਫਿਰ ਵੀ ਉਹਨਾਂ ਵਿਚੋਂ ਬਹੁਤਿਆਂ ਦੇ ਮਨਾਂ ਵਿਚ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਪਰਬਲ ਇੱਛਾ ਤੜਪਾਉਂਦੀ ਰਹਿੰਦੀ ਹੈ ਪਰੰਤੂ ਹਾਲਾਤ ਉਹਨਾਂ ਨੂੰ ਆਪਣੇ ਵਿਰਸੇ ਦੀ ਪੈਰਵਾਈ ਕਰਨ ਦੀ ਜਾਂ ਇਜ਼ਾਜਤ ਨਹੀਂ ਦਿੰਦੇ ਜਾਂ ਫਿਰ ਉਹ ਬੇਬਸ ਹੋ ਕੇ ਅਵੇਸਲੇ ਹੋ ਜਾਂਦੇ ਹਨ ਜਾਂ ਉਹਨਾਂ ਕੋਲ ਵਸੀਲੇ ਨਹੀਂ ਹੁੰਦੇ ਕਿ ਉਹ ਅਜਿਹਾ ਕਰ ਸਕਣ। ਅਜਿਹੇ ਪਰਵਾਸੀਆਂ ਵਿਚ ਪੰਜਾਬ ਪੰਜਾਬੀ ਵਿਰਾਸਤ ਭਾਸ਼ਾ ਸਾਹਿਤ ਸਭਿਆਚਾਰ ਅਤੇ ...
Read Full Story


ਜਨਰਲ ਡਾਇਰ - ਇੱਕ ਹੈਂਕੜਬਾਜ ਫੌਜੀ ਅਫਸਰ ਦੀ ਕਹਾਣੀ

੯੫ ਸਾਲ ਪਹਿਲਾਂ ਵਾਪਰੇ, ਜਲਿਆਂ ਵਾਲਾ ਬਾਗ ਦੇ ਖੂਨੀ ਕਾਂਡ ਬਾਰੇ, ਬਹੁਤੇ ਹਿੰਦੁਸਤਾਨੀਆਂ ਦੀ ਜਾਣਕਾਰੀ ਬੱਸ ਏਨੀ ਹੀ ਹੈ ਕਿ ਕੁਝ ਲੋਕ, ਇੱਕ ਬਾਗ ਵਿਚ ਕੋਈ ਜਲਸਾ ਕਰਨ ਲਈ ਇਕਠੇ ਹੋਏ ਸੀ। ਇੱਕ ਗੋਰੇ ਅਫਸਰ ਨੇ ਉਹਨਾਂ ਨਿਹੱਥੇ ਲੋਕਾਂ ਉੱਤੇ ਗੋਲੀ ਚਲਾ ਦਿੱਤੀ। ਨਤੀਜੇ ਵਜੋਂ ਬਹੁਤ ਸਾਰੇ ਲੋਕ ਸ਼ਹੀਦ ਹੋ ਗਏ. ਬਹੁਤੇ ਹਿੰਦੁਸਤਾਨੀ ਤਾਂ ਇਸ ਭੁਲੇਖੇ ਦਾ ਵੀ ਸ਼ਿਕਾਰ ਹਨ ਕਿ ਬਾਅਦ ਵਿਚ ਸਰਦਾਰ ਊਧਮ ਸਿੰਘ ਨੇ ਉਸੇ ਹੀ ਅਫਸਰ ਨੂੰ ਲੰਡਨ ਜਾ ਕੇ ਗੋਲੀ ਮਾਰ ਦਿੱਤੀ ਸੀ। ਪਰ ਗੱਲ ਏਨੀ ਹੀ ਨਹੀਂ ਸੀ। ਆਉ, ਇਤਿਹਾਸ ਦੀ ਇਸ ਦਰਦਨਾਕ ਕਹਾਣੀ ਦੇ ਕੁਝ ਜਰੂਰੀ ਪਹਿਲੂ ਜਾਣੀਏ। ਪਹਿਲੀ ਸੰਸਾਰ ਜੰਗ ਵੇਲੇ ਜਦੋਂ ਬਹੁਤੀ ਫੌਜ ਦੂਰ-ਦੁਰਾਡੇ ਮੋਰਚਿਆਂ ਉੱਤੇ ਗਈ ਹੋਈ ਸੀ ਤਾਂ ਅੰਗਰੇਜੀ ਸਰਕਾਰ ਨੇ ਖਤਰੇ ਤੋਂ ਬਚਣ ਲਈ ਦੋ ਜ਼ਰੂਰੀ ਪ੍ਰਬੰਧ ਕੀਤੇ ਹੋਏ ਸੀ। ਇੱਕ ਤਾਂ ...
Read Full Story


ਕੈਨੇਡਾ ਵਿੱਚ ਪਰਵਾਸ ਬਾਰੇ ਇਕ ਸੱਚੀ ਕਹਾਣੀ-ਵੀਜ਼ਾ ਨਾਨੀ ਦਾ

ਅੱਜ ਫੇਰ ਸਵੇਰੇ ਇੰਡੀਆ ਤੋਂ ਲਾਭੇ ਦਾ ਫ਼ੋਨ ਆ ਗਿਆ ਕਿ ਨਾਨੀ ਦਾ ਵਿਜ਼ਿਟਰ ਵੀਜ਼ਾ ਨਹੀਂ ਲੱਗਿਆ। ਇਹ ਤੀਜੀ ਵਾਰ ਰੱਦ ਹੋਇਆ ਸੀ। ਨਾਨੀ, ਜਿਸ ਦੀ ਪਰਮਾਨੈਂਟ ਇੰਮੀਗ੍ਰੇਸ਼ਨ ਦੀ ਅਰਜ਼ੀ ਭਰੇ ਮੁੱਦਤਾਂ ਹੋ ਗਈਆਂ ਸਨ ਤੇ ਜਦੋਂ ਵੀ ਮਹਿਕਮੇ ਨੂੰ ਫ਼ੋਨ ਕਰੋ ਤਾਂ ਜੁਆਬ ਮਿਲਦਾ, "ਅਸੀਂ ਤਾਂ ਹਾਲੇ ੨੦੦੮ ਦਾ ਹੀ ਬੈਕਲੌਗ ਕਲੀਅਰ ਕਰਨ ਲੱਗੇ ਹੋਏ ਹਾਂ, ਔਨਲਾਈਨ ਚੈੱਕ ਕਰਦੇ ਰਹੇ"। ਨਾਨੀ ਵਿਚਾਰੀ ਆਪਣੇ ਪੇਕਿਆਂ ਦੇ ਦੂਰ ਦੇ ਰਿਸ਼ਤੇਦਾਰਾਂ ਦੇ ਘਰ ਦਿਨ ਕੱਟੀ ਕਰ ਰਹੀ ਸੀ। ਸਿਰਫ਼ ਇੱਕ ਮੱਧਮ ਜਿਹੀ ਆਸ ਤੇ ਕਿ ਇੱਕ ਦਿਨ ਉਹ ਆਪਣੀ ਧੀ ਤੇ ਦੋਹਤੀਆਂ ਕੋਲ ਪਹੁੰਚ ਜਾਵੇਗੀ ਤੇ ਆਪਣਾ ਅੰਤਿਮ ਸਾਹ ਉਹਨਾਂ ਦੀ ਬੁੱਕਲ ਵਿੱਚ ਲਵੇਗੀ। ਨੱਬਿਆਂ ਨੂੰ ਢੁਕੀ ਨਾਨੀ ਪਤਾ ਨਹੀਂ ਕੀ ਕੀ ਸੋਚਾਂ ਦੇ ਤਾਣੇ ਬਾਣੇ ਬੁਣਦੀ ਰਹਿੰਦੀ। ਬੱਸ ਇਸ ਘਰ 'ਚ ਉਸ ਨੂੰ ਇੱਕੋ ਤਸੱਲੀ ਸੀ ਕਿ ਸੇਵਾ ਸੋਹਣੀ ...
Read Full Story


ਅੇਵੇਂ ਈ ਨਹੀਂ ਚੱਲਦੇ ਦਸਤਾਰ ਸਜਾ ਕੇ ਮੋਟਰ ਸਾਇਕਲ

ਸਰੀ (ਸ.ਸ.ਪਾਰ ਬਿਉਰੋ)- ਬੀ. ਸੀ. ਵਿੱਚ ਦਸਤਾਰ ਸਜਾ ਕੇ ਮਹਿੰਗੇ ਮੋਟਰ ਸਾਇਕਲਾਂ 'ਤੇ ਸਵਾਰ ਹੋ ਕੇ ਘੁੰਮਦੇ ਗੱਭਰੂ ਮੱਲੋ-ਮੱਲੀ ਸਭ ਦਾ ਧਿਆਨ ਖਿੱਚਦੇ ਹਨ ਪਰ ੧੯੯੯ ਤੋਂ ਬਾਅਦ ਬੀ. ਸੀ. ਵਿੱਚ ਵਸਣ ਵਾਲੇ ਬਹੁਤੇ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਦਸਤਾਰ ਸਜਾ ਕੇ ਮੋਟਰ ਸਾਇਕਲ ਚਲਾਉਣ ਦਾ ਹੱਕ ਲੈਣ ਲਈ ਇੱਕ ਸਿੱਖ ਸ. ਅਵਤਾਰ ਸਿੰਘ ਢਿੱਲੋਂ ਨੇ ਭਾਈਚਾਰੇ ਦੇ ਸਹਿਯੋਗ ਨਾਲ ਪੱਲਿਓਂ ਕੇਸ ਲੜ ਕੇ ਕਿੰਝ ਇਹ ਲੜਾਈ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਸ਼ਾਨਦਾਰ ਇਤਿਹਾਸਕ ਪ੍ਰਾਪਤੀ ਨੂੰ ਸ. ਅਵਤਾਰ ਸਿੰਘ ਢਿੱਲੋਂ ਦੀ ਜ਼ਬਾਨੀ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ: ਮੇਰੇ ਪਿਤਾ ਦਾ ਨਾਮ ਸਰਦਾਰ ਨਿਰੰਜਨ ਸਿੰਘ ਹੈ। ਪਿੰਡ ਡੀਂਗਰੀਆਂ ਮਜ਼ਾਰਾ ਜ਼ਿਲਾ ਹੁਸ਼ਿਆਰਪੁਰ (ਪੰਜਾਬ) ਵਿਖੇ ਮੁੱਢਲੀ ਪੜਾਈ ਮਿਡਲ ਤੱਕ ਆਪਣੇ ਪਿੰਡ ਵਿਖੇ ਹੀ ਕੀਤੀ। ਇਸ ਤੋਂ ਬਾਅਦ ...
Read Full Story


ਔਖੇ ਸਵਾਲ

ਇਸ ਕਹਾਣੀ ਬਾਰੇ ਮੈ ਅਕਸਰ ਸੋਚਿਆ ਹੈ। ਇਸ ਨੂੰ ਲਿਖਣ ਬੈਠਿਆ ਹਾਂ ਪਰ ਮੈਨੂੰ ਇਹ ਮੁਸ਼ਕਲ ਹਰ ਵਾਰ ਪੇਸ਼ ਆਈ ਹੈ ਕਿ ਇਹਨੂੰ ਕਿਥੋਂ ਸ਼ੁਰੂ ਕਰਾਂ ਤੇ ਕਿਵੇਂ ਸ਼ੁਰੂ ਕਰਾਂ। ਇਕ ਮਸਲਾ ਇਹ ਵੀ ਰਿਹਾ ਹੈ ਕਿ ਮੈਂ ਇਹ ਫੈਸ਼ਲਾ ਕਰਨ 'ਚ ਉਲਝਿਆ ਰਿਹਾ ਹਾਂ ਕਿ ਇਸ ਕਹਾਣੀ ਨੂੰ ਕਿੱਥੇ ਘਟਦੀ ਦਿਖਾਵਾਂ, ਮਸਲਨ ਸਕੂਲ ਵਿਚ, ਲਾਇਬਰੇਰੀ ਵਿੱਚ, ਪਾਰਕ ਵਿੱੱਚ ਜਾਂ ਹੋਰ ਕਿਸੇ ਅਜਿਹੇ ਥਾਂ ਜਿੱਥੇ ਬੱਚੇ ਹੁੰਦੇ ਹਨ। ਚੱਲੋ, ਇੱਕ ਮਸਲਾ ਤੇ ਹੱਲ ਹੋ ਗਿਆ ਹੈ। ਉਹ ਕਿ ਕਹਾਣੀ ਸ਼ੁਰੂ ਤੇ ਕਰ ਹੀ ਚੁੱਕਾ ਹਾਂ। ਹੁਣ ਮੈਂ ਇਸ ਕਹਾਣੀ ਨੂੰ ਪਰੋਣ ਦੀ ਜੁਗਤ ਬਣਾਵਾਂਗਾ। ਫਿਰ ਸੋਚਦਾ ਹਾਂ ਕਿ ਮੈਂ ਕਿਉਂ ਐਵੇਂ ਜੁਗਤਾਂ ਘੜਦਾ ਫਿਰਾਂ, ਕਿਉਂ ਨਾ ਇਸ ਕਹਾਣੀ ਨੂੰ ਉਸੇ ਤਰ੍ਹਾਂ ਬਿਆਨ ਕਰ ਦਿਆਂ ਜਿਸ ਤਰ੍ਹਾਂ ਇਹ ਵਾਪਰੀ ਸੀ। ਹੂ-ਬ-ਹੂ ਉਸੇ ਤਰ੍ਹਾਂ ਜਿਸ ਤਰ੍ਹਾਂ ਮੈ ਉਸ ਬੱਚੇ ਨਾਲ ...
Read Full Story


ਖੱਟੀ ਕਮਾਈ

ਭਰੇ ਦਿਲ ਨਾਲ ਤੁਰਦਾ ਪਿੰਡ ਦੇ ਬਸੀਮੇ ਤੱਕ ਆ ਗਿਆ ਸਾਂ। ਇੱਕ ਵਾਰ ਪਿੱਛੇ ਮੁੜ ਕੇ ਦੇਖਣ ਨੂੰ ਰੂਹ ਕੀਤੀ। ਪਿੰਡ ਦੇ ਚੜ੍ਹਦੇ ਪਾਸੇ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਅੱਜ ਵੀ ਉਂਝ ਹੀ ਅੱਧ ਅਸਮਾਨੇ ਝੂਲ ਰਿਹਾ ਸੀ...। ਪਿੰਡ ਦੇ ਬਹੁਤੇ ਘਰਾਂ ਦਾ ਨਕਸ਼ਾ ਏਨੇ ਸਾਲਾਂ ਵਿੱਚ ਬਦਲ ਗਿਆ ਸੀ, ਪਰ ਇਹਨਾਂ ਵੱਲ ਦੇਖਦਿਆਂ, ਉਸੇ ਤਰ੍ਹਾਂ ਹੀ ਦਿਲ ਭਰ ਆਇਆ ਜਿਸ ਤਰ੍ਹਾਂ ਕੋਈ ਚਾਲੀ ਸਾਲ ਪਹਿਲਾਂ ਪਰਦੇਸ਼ ਤੁਰਨ ਲੱਗਿਆਂ ਭਰ ਆਇਆ ਸੀ। ਉਦੋਂ ਘਰੋਂ ਤੁਰਨ ਲੱਗਿਆ ਸਾਂ ਤਾਂ ਮੈਂ ਇੱਕ-ਇੱਕ ਚੀਜ਼ ਨੂੰ ਗਹੁ ਨਾਲ ਦੇਖਿਆ ਸੀ। ਘਰ ਦੇ ਕੱਚੇ ਦਲਾਨ ਨੂੰ, ਉਸ ਪਿੱਛੇ ਬਣੀਆਂ ਕੋਠੜੀਆਂ ਨੂੰ। ਮੈਂ ਇੱਕ-ਇੱਕ ਚੀਜ਼ ਨੂੰ ਆਪਣੇ ਮਨ ਵਿੱਚ ਵਸਾ ਰਿਹਾ ਸਾਂ। ਮੈਂ ਇਸੇ ਘਰ ਵਿੱਚ ਪੈਦਾ ਹੋਇਆ ਸਾਂ। ਇਸੇ ਵਿੱਚ ਪਲ ਕੇ ਜਵਾਨ ਹੋਇਆ ਸਾਂ। ਪਤਾ ਨਹੀਂ ਮੁੜ ਕਦ ਇਸ ਘਰ ਦੇ ਦਰਸ਼ਨ ਹੋਣੇ ਹਨ। ...
Read Full Story


1