HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਕਬੱਡੀ"
 
ਕਰੋੜਾਂ ਦੀ ਹੋਈ ਕਬੱਡੀ ਬਨਾਮ "ਕੱਟੇ ਨੂੰ ਮਣ ਦੁੱਧ ਦਾ ਕੀ ਭਾਅ?"

ਆਪਣੀ ਜ਼ਿੰਦਗੀ ਦੇ ਮਹਿਜ ਦਸ ਕੁ ਸਾਲ ਪਿਛਾਂਹ ਝਾਕ ਦੇ ਦੇਖੋ। ਸਹਿਜੇ ਹੀ ਅੰਦਾਜ਼ਾ ਲਗਾ ਲਓਗੇ ਕਿ ਅੱਜ ਕਰੋੜਾਂ ਦੀ ਕਬੱਡੀ ਦੇ ਨਾਂ ਨਾਲ ਪ੍ਰਚਾਰੀ ਜਾਂਦੀ ਕਬੱਡੀ ਦਾ ਅਸਲ ਰੂਪ ਕੀ ਹੈ? ਯਾਦ ਕਰੋ ਓਹ ਦਿਨ ਜਦੋਂ ਤੁਹਾਨੂੰ ਵੀ ਦਿਨ ਢਲਦੇ ਸਾਰ ਖੇਡ ਮੈਦਾਨ ਵੱਲ ਖੇਡਣ ਜਾਂ ਖੇਡਦਿਆਂ ਨੂੰ ਮਾਨਣ ਦੀ ਲੂਹਣ ਲੱਗ ਜਾਂਦੀ ਸੀ। ਸਾਰੀ ਖੇਡ ਕੀਤੀ ਹੋਈ ਸਰੀਰਕ ਮਿਹਨਤ ਅਤੇ ਸਾਦ ਮੁਰਾਦੀ ਖੁਰਾਕ ਦੇ ਸਿਰ 'ਤੇ ਖੇਡੀ ਜਾਂਦੀ ਸੀ। ਪ੍ਰਦੇਸੀਂ ਵਸੇ ਪੰਜਾਬੀਆਂ ਨੇ ਪਿਤਾ ਪੁਰਖੀ ਖੇਡ ਨੂੰ 'ਉੱਚਾ ਚੁੱਕਣ' ਲਈ ਕਬੱਡੀ ਕੱਪ ਕੀ ਕਰਵਾਉਣੇ ਸ਼ੁਰੂ ਹੋਏ ਕਿ ਪਿੰਡਾਂ ਦੀਆਂ ਨਿਰੋਲ ਟੀਮਾਂ ਨੂੰ ਘੁਣ ਜਿਹਾ ਲੱਗ ਗਿਆ। ਜ਼ੋਰਾਵਰ ਖਿਡਾਰੀ ਚੁਣ ਚੁਣ ਕੇ ਕਲੱਬਾਂ 'ਚ ਖੇਡਣ ਲੱਗੇ। ਵਿਦੇਸ਼ੀਂ ਗੇੜੇ ਲਾਉਣ ਲੱਗੇ। ਪਿੱਛੇ ਬਚੇ ਪੱਲਿਉਂ ਖੁਰਾਕਾਂ ਖਾ ਖਾ ਕੇ ਮਿੱਟੀ ਨਾਲ ਮਿੱਟੀ ...
Read Full Story


ਚੌਥਾ ਵਰਲਡ ਕਬੱਡੀ ਕੱਪ; ਪਾਕਿ ਨੂੰ ਹਰਾ ਕੇ ਭਾਰਤ ਮੁੜ ਬਣਿਆ ਵਿਸ਼ਵ ਕਬੱਡੀ ਚੈਂਪੀਅਨ

ਲੁਧਿਆਣਾ,ਲੁਧਿਆਣਾ ਵਿਖੇ ਚੌਥੇ ਵਿਸ਼ਵ ਕਬੱਡੀ ਕੱਪ ਦੇ ਹੋਏ ਬੇਹੱਦ ਫਸਵੇਂ ਤੇ ਰੌਚਿਕ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾ ਕੇ ਭਾਰਤੀ ਗੱਭਰੂਆਂ ਨੇ ਲਗਾਤਾਰ ਚੌਥੀ ਵਾਰ ਵਿਸ਼ਵ ਕਬੱਡੀ ਕੱਪ ਜਿੱਤਣ ਦਾ ਮਾਣ ਹਾਸਲ ਕੀਤਾ। ਆਖਰੀ ਸੀਟੀ ਵੱਜਣ ਮੌਕੇ ਭਾਰਤ ਦੇ 48 ਅੰਕ ਅਤੇ ਪਾਕਿਸਤਾਨ ਦੇ 39 ਅੰਕ ਸਨ। ਟੂਰਨਾਮੈਂਟ ਵਿੱਚ ਅਮਰੀਕਾ ਤੀਜੇ ਸਥਾਨ ’ਤੇ ਰਿਹਾ। ਫਾਈਨਲ ਮੈਚ ਦਾ ਪਹਿਲਾ ਅੰਕ ਹਾਸਲ ਕਰਕੇ ਪਾਕਿਸਤਾਨ ਦੀ ਟੀਮ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਇਕ ਇਕ ਅੰਕ ਲਈ ਸਖਤ ਮੁਕਾਬਲਾ ਵੇਖਣ ਨੂੰ ਮਿਲਿਆ। ਪਹਿਲੇ ਥੋੜ੍ਹ ਚਿਰੇ ਠਹਿਰਾਅ ਤੱਕ ਦੋਵੇਂ ਟੀਮਾਂ 11-11 ਅੰਕਾਂ ਨਾਲ ਬਰਾਬਰ ਸਨ ਤੇ ਖਚਾਖਚ ਭਰੇ ਗੁਰੂ ਨਾਨਕ ਸਟੇਡੀਅਮ ਵਿਚ ਪੰਜਬ ਦੇ ਕੋਨੇ ਕੋਨੇ ਤੋਂ ਪਹੁੰਚੇ ਕਬੱਡੀ ਪ੍ਰੇਮੀ ਦਰਸ਼ਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਪਾਕਿਸਤਾਨ ਦੇ ਜਾਫ਼ੀ ਨੇ ...
Read Full Story


ਪੌਂਡਾਂ ਦੀ ਗੋਰੀ ਧਰਤੀ'ਤੇ ਕਬੱਡੀ ਕੱਪਾਂ ਦਾ ਆਗਾਜ਼

ਪੰਜਾਬ ਤੋਂ ਬਰਤਾਨੀਆ ਪਹੁੰਚਣ ਵਾਲੇ ਪੰਜਾਬੀਆ ਨੇ ਲਿਸ਼ਕਦੀਆਂ ਜਵਾਨੀਆਂ ਪੋਡਾਂ ਦੇ ਲਾਲਚ ਵਿੱਚ ਵਲੈਤ ਨੂੰ ਕੰਮ ਦੇ ਰੂਪ ਵਿੱਚ ਸਮਰਪਿਤ ਕਰ ਦਿੱਤੀਆਂ, ਜਿਸ ਦੇ ਸਿੱਟੇ ਵਜੋਂ ਖੁਸ਼ਹਾਲੀ ਦਸਤਕ ਪੰਜਾਬੀਆ ਦੇ ਵਿਹੜੇ ਸੁਭਾਵਿਕ ਹੀ ਸੀ। ਜਿੰਦਗੀ ਦੇ ਸਭ ਰੰਗਾਂ ਨੂੰ ਮਾਨਣ ਵਾਲੇ ਪੰਜਾਬੀਆ ਦੀਆ ਖੇਡਾਂ 'ਚ ਸਭ ਦਾ ਦਿਲ ਮੋਹ ਦੀ ਖੇਡ ਕਬੱਡੀ ਦੇ ਮੁਹਾਂਦਰੇ ਨੂੰ ਪ੍ਰਮੋਟ ਕਰਨ ਵਾਲੇ ਸਭ ਯਤਨਾਂ ਦੇ ਭਾਈਵਾਲ ਪੰਜਾਬੀਆ ਨੂੰ ਇਸ ਖੇਡ ਨੂੰ ਪ੍ਰਮੋਟ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਪੋਡਾਂ ਦੀ ਗੋਰੀ ਧਰਤੀ ਇੰਗਲੈਂਡ ਵਿੱਚ ਹਰ ਵਰ੍ਹੇ ਹੁੰਦੇ ਕਬੱਡੀ ਕੱਪ ਇਸੇ ਲੜੀ ਦਾ ਹਿੱਸਾ ਹਨ। ਪੰਜਾਬੀਆ ਦੇ ਸਰੀਰਕ ਪ੍ਰਦਰਸ਼ਨ ਦੇ ਅਥਰੇ ਜ਼ੋਰ ਦੀ ਤਸਵੀਰ ਬਣੀ ਕਬੱਡੀ ਨੂੰ ਇੰਗਲੈਂਡ ਵਿਚ ਗੇਮ ਵਜੋਂ ਮਾਨਤਾ ਮਿਲ ਚੁੱਕੀ ਹੈ ਪੰਜਾਬ ਦੀ ਰੰਗਲੀ ਜਵਾਨੀ ਸੁੱਖਾ ...
Read Full Story


ਪੰਜਾਬ ਦੇ ਕਬੱਡੀ ਖਿਡਾਰੀਆਂ 'ਤੇ ਹੁਣ ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਦੀ ਤਿਰਛੀ ਨਜ਼ਰ

ਟੋਰਾਂਟੋ (ਸ.ਸ.ਪਾਰ ਬਿਉਰੋ) ਪੰਜਾਬ ਦੀ ਪ੍ਰਾਚੀਨ ਖੇਡ ਕਬੱਡੀ ਇੱਕ ਤਰ੍ਹਾਂ ਨਾਲ਼ ਕੁਸ਼ਤੀ, ਟੈਗ ਅਤੇ ਰਗਬੀ ਦਾ ਸੁਮੇਲ ਹੈ ਪਰ ਇਸ ਵੇਲੇ ਇਸ ਖੇਡ ਉਤੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਤਿਰਛੀ ਨਜ਼ਰ ਪਈ ਹੋਈ ਹੈ, ਜਿਸ ਕਾਰਣ ਯਕੀਨੀ ਤੌਰ 'ਤੇ ਭਵਿੱਖ 'ਚ ਪੰਜਾਬ ਤੋਂ ਆਉਣ ਵਾਲ਼ੇ ਕਬੱਡੀ ਖਿਡਾਰੀਆਂ ਨੂੰ ਵੱਡੀ ਢਾਹ ਲੱਗੇਗੀ। ਦਰਅਸਲ, ਕੁੱਝ ਲੋਕ ਕਬੱਡੀ ਦੀ ਆੜ ਹੇਠ ਕੈਨੇਡਾ ਆ ਗਏ ਪਰ ਉਹ ਫਿਰ ਨਿਰਧਾਰਤ ਸਮੇਂ ਜਾਂ ਪ੍ਰੋਗਰਾਮ ਮੁਤਾਬਕ ਵਾਪਸ ਨਹੀਂ ਗਏ ਅਤੇ ਕੈਨੇਡਾ ਵਿੱਚ ਹੀ ਕਿਤੇ ਅਲੋਪ ਹੋ ਗਏ। ਇਹ ਸਭ ਜਾਣਦੇ ਹਨ ਕਿ ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਸਮੁੱਚੇ ਕੈਨੇਡਾ ਤੋਂ ਹਜ਼ਾਰਾਂ ਪੰਜਾਬੀਆਂ ਸਮੇਤ ਅਨੇਕਾਂ ਭਾਰਤੀ ਗਰੇਟਰ ਟੋਰਾਂਟੋ ਏਰੀਆ 'ਚ ਕਬੱਡੀ ਦੇ ਫ਼ਸਵੇਂ ਅਤੇ ਦਿਲਚਸਪ ਮੈਚ ਵੇਖਣ ਲਈ ਆਉਂਦੇ ਹਨ ਪਰ ਕੀ ਇਸ ਵਾਰ ਇੱਥੇ ਪਿਛਲੇ ਸਾਲਾਂ ...
Read Full Story


ਕੈਨੇਡਾ ਸਰਕਾਰ ਵੱਲੋਂ ਕਬੱਡੀ ਲਈ ਵਿਸ਼ੇਸ਼ ਵੀਜ਼ਾ ਪ੍ਰੋਗਰਾਮ ਬੰਦ

ਕੈਨੇਡਾ ਸਰਕਾਰ ਨੇ ਕਬੱਡੀ ਦੇ ਕਰਵਾਏ ਜਾਂਦੇ ਮੈਚਾਂ ਲਈ ਵਧੀਆ ਖਿਡਾਰੀ ਸੱਦਣ ਲਈ ਜਿਹੜਾ ਵਿਸ਼ੇਸ਼ ਵੀਜ਼ਾ ਪ੍ਰੋਗਰਾਮ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ, ਹੁਣ ਉਹ ਰੱਦ ਕਰ ਦਿੱਤਾ ਗਿਆ ਅਤੇ ਜਿੰਨਾ ਚਿਰ ਤੱਕ ਕਬੱਡੀ ਦੀ ਕੋਈ ਵਿਸ਼ਵਾਸਯੋਗ ਸੰਸਥਾ ਨਹੀਂ ਬਣਦੀ, ਇਹ ਪ੍ਰੋਗਰਾਮ ਚਾਲੂ ਨਹੀਂ ਕੀਤਾ ਜਾਵੇਗਾ। ਓਧਰ ਫੈਡਰਲ ਸਰਕਾਰ ਦੇ ਇਸ ਤਾਜ਼ਾ ਫੈਸਲੇ ਨਾਲ ਕੈਨੇਡਾ 'ਚ ਕਬੱਡੀ ਦੀ ਪ੍ਰੋਮੋਸ਼ਨ ਕਰ ਰਹੀਆਂ ਕੁਝ ਕੁ ਸੁਹਿਰਦ ਧਿਰਾਂ ਨੂੰ ਯਕੀਨਣ ਸੱਟ ਵੱਜੀ ਹੈ।ਦੱਸਣਯੋਗ ਹੈ ਕਿ ਗਰਮੀਆਂ 'ਚ ਕੈਨੇਡਾ ਕਬੱਡੀ ਕੱਪ ਹੋਣ ਦੀ ਰਿਵਾਇਤ ਪਿਛਲੇ ਕਈ ਸਾਲਾਂ ਤੋਂ ਚਲਦੀ ਆ ਰਹੀ ਹੈ ਅਤੇ ਪਿਛਲੇ ਸਾਲ ਤੋਂ ਕਬੱਡੀ ਫੈਡਰੇਸ਼ਨਾਂ ਦੀ ਸਿਫਾਰਿਸ਼ 'ਤੇ ਸਰਕਾਰ ਨੇ ਕਬੱਡੀ ਖਿਡਾਰੀਆਂ ਨੂੰ ਵਿਸ਼ੇਸ਼ ਵੀਜ਼ੇ ਦੇਣੇ ਆਰੰਭ ਕਰ ਦਿੱਤੇ ਸਨ। ਜਿਸ ਦੀ ਖੁਸ਼ੀ ਸਮੁੱਚੇ ...
Read Full Story


ਕਬੱਡੀ ਦੇ ਨਾਂ 'ਤੇ ਨਹੀਂ ਮਿਲਣਗੇ ਕੈਨੇਡਾ ਦੇ ਵੀਜ਼ੇ

ਟੋਰਾਂਟੋ (ਸ.ਸ.ਪਾਰ ਬਿਉਰੋ)- ਕੈਨੇਡੀਅਨ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਕੈਨੇਡਾ 'ਚ ੨੦੧੧ ਦੌਰਾਨ ਹੋਣ ਵਾਲੇ ਕਬੱਡੀ ਕੱਪਾਂ 'ਚ ਹਿੱਸਾ ਲੈਣ ਆਏ ੬੭੦ ਖਿਡਾਰੀਆਂ ਨੂੰ ਵੱਖ-ਵੱਖ ਕਬੱਡੀ ਕਲੱਬਾਂ ਜਾਂ ਸਪੋਰਟਸ ਫੈਡਰੇਸ਼ਨਾਂ ਦੀ ਸਿਫਾਰਸ਼ 'ਤੇ ਵੀਜ਼ੇ ਦਿੱਤੇ ਗਏ ਸਨ। ਪ੍ਰਾਪਤ ਅੰਕੜਿਆਂ ਮੁਤਾਬਕ ਇਨ੍ਹਾਂ 'ਚੋਂ ੯੧ 'ਖਿਡਾਰੀ' ਪਤਰਾ ਵਾਚ ਗਏ ਹਨ। ਇਨ੍ਹਾਂ ੯੧ ਖਿਡਾਰੀਆਂ 'ਚੋਂ ੨੧ 'ਖਿਡਾਰੀਆਂ' ਨੇ 'ਰਫਿਊਜ਼ੀ ਸਟੇਟਸ' ਲੈਣ ਲਈ ਕੈਨੇਡੀਅਨ ਰਫਿਊਜ਼ੀ ਬੋਰਡ ਪਾਸ ਆਪਣੀਆਂ ਅਰਜ਼ੀਆਂ ਦਾਖਲ ਕਰਨ ਦੀ ਖ਼ਬਰ ਹੈ। ਮਿਲੀ ਸੂਚਨਾ ਅਨੁਸਾਰ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਭਵਿੱਖ ਵਿਚ ਕਿਸੇ ਵੀ ਸਪੋਰਟਸ ਫੈਡਰੇਸ਼ਨ, ਕਬੱਡੀ ਕਲੱਬ ਜਾਂ ਕਿਸੇ ਮੈਂਬਰ ਪਾਰਲੀਮੈਂਟ ਦੀ ਸਿਫਾਰਸ਼ 'ਤੇ ਕਬੱਡੀ ਖਿਡਾਰੀ ਨੂੰ ਵੀਜ਼ਾ ਨਹੀਂ ਦੇਵੇਗਾ, ਸਗੋਂ ਖਿਡਾਰੀ ਵੱਲੋਂ ਦਿੱਤੀ ...
Read Full Story


ਵਾਹ ਨੀ ਕਬੱਡੀਏ! ਹੁਣ ਤੇਰਾ ਮੰਡੀ ਵਿੱਚ ਚੰਗਾ ਮੁੱਲ ਪੈਣ ਲੱਗਾ

ਆ ਨੀ ਕਬੱਡੀਏ ! ਬਹਿ ਜਾ, ਤੈਨੂੰ ਤੇਰਾ ਨਿੱਖਰਿਆ ਰੰਗ-ਰੂਪ, ਫ਼ੈਲਦਾ ਅਕਾਰ ਤੇ ਵੱਧਦਾ ਵੱਕਾਰ ਮੁਬਾਰਕ ਹੋਵੇ! ਹੁਣ ਤੇਰਾ ਮੰਡੀ ਵਿੱਚ ਚੰਗਾ ਮੁੱਲ ਪੈਣ ਲੱਗ ਪਿਆ ਹੈ। ਤੈਨੂੰ ਤਾਂ ਚੇਤਾ ਈ ਹੋਣੈ ਤੂੰ ਕਿੱਥੋਂ ਤੁਰੀ ਸੀ? ਮੇਰੇ ਵੱਡ-ਵਡੇਰਿਆਂ ਨੇ ਤੈਨੂੰ ਸੌਂਚੀ-ਪੱਕੀ ਕਿਹਾ ਸੀ ਤੇ ਸੱਚ ਜਾਣੀ ਤੂੰ ਬੜੀ ਪੱਕੀ ਹੁੰਦੀ ਸੈਂ, ਤੈਨੂੰ ਖੇਡਣ ਵਾਲੇ ਵੀ ਫ਼ੌਲਾਦੀ ਜਿਸਮਾਂ ਦੇ ਮਾਲਕ ਹੁੰਦੇ ਸੀ। ਪਿੰਡੇ 'ਤੇ ਤੇਲ ਮਲਕੇ, ਵੱਜਦੀਆਂ ਚਪੇੜਾਂ ਦਾ ਖੜਕਾ, ਪਿੜ੍ਹਾਂ ਤੋਂ ਲੈ ਕੇ ਪਿੰਡ ਦੇ ਦੂਜੇ ਪਾਸੇ ਤੀਕ ਸੁਣਦਾ ਹੁੰਦਾ ਸੀ ਤੇ ਫੇਰ ਤੂੰ ਆਪਣਾ ਰੰਗ-ਰੂਪ ਵਟਾਇਆ ਤੇ ਥੋੜ੍ਹੇ ਜਿਹੇ ਨਵੇਂ-ਨਵੇਲੇ ਗਭਰੀਟਾਂ ਨੇ ਤੈਨੂੰ ਖੇਡਣਾ ਸ਼ੁਰੂ ਕੀਤਾ ਤੇ ਉਹ ਪੱਟਾਂ 'ਤੇ ਥਾਪੀਆਂ ਮਾਰਦੇ ਜਾਂਦੇ ਤੇ ਨਾਲ ਕੌਡੀ-ਕੌਡੀ… ਬੋਲਦੇ, ਤੈਨੂੰ ਖੇਡਣ ਵਾਲਿਆਂ ਦੇ ਸਰੀਰ ਤਾਕਤਵਰ ਤਾਂ ...
Read Full Story


ਸ਼ੁਰੂ ਹੋਇਆ ਸਿਆਸਤ ਦਾ ਕਬੱਡੀ ਕੱਪ, ਨਤੀਜੇ ਅਣਕਿਆਸੇ

ਇੱਕ ਪਾਸੇ ਤਾਂ ਪੰਜਾਬ ਦੇ ਚੱਲ ਰਹੇ ਵਿਸ਼ਵ ਕਬੱਡੀ ਕੱਪ ਨੂੰ ਦੇਖ ਕੇ ਇੱਥੋਂ ਦੇ ਲੋਕ ਪੂਰੀ ਤਰ੍ਹਾਂ ਰੋਮਾਂਚਿਤ ਹੋ ਰਹੇ ਹਨ ਅਤੇ ਕਬੱਡੀ ਦੇ ਰੋਮਾਂਚ ਦਾ ਆਨੰਦ ਪੰਜਾਬ ਤੋਂ ਦੂਰ ਵਿਦੇਸ਼ਾਂ 'ਚ ਬੈਠੇ ਲੋਕ ਵੀ ਰੇਡੀਓ, ਅਖ਼ਬਾਰਾਂ ਅਤੇ ਟੀ.ਵੀ. ਰਾਹੀਂ ਮਾਣ ਰਹੇ ਹਨ। ਦੂਜੇ ਪਾਸੇ ਸਿਆਸੀ ਖਿਡਾਰੀਆਂ ਨੇ ਵੀ ਅਖਾੜਾ ਭਖਾ ਦਿੱਤਾ ਹੈ ਅਤੇ ਪੱਟਾਂ 'ਤੇ ਥਾਪੀ ਮਾਰ ਕੇ ਇੱਕ-ਦੂਜੇ ਨੂੰ ਸਿਆਸੀ ਪਿੜ ਵਿੱਚੋਂ ਬੁਰੀ ਤਰ੍ਹਾਂ ਬਾਹਰ ਕਰਨਾ ਚਾਹ ਰਹੇ ਹਨ। ਦੋਹਾਂ ਪ੍ਰਮੁੱਖ ਧਿਰਾਂ ਭਾਵ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਦੇ ਸਮੱਰਥਕ ਇਹ ਦਾਅਵੇ ਕਰਦੇ ਹਨ ਕਿ ਜਿੱਤ ਉਨ੍ਹਾਂ ਦੀ ਪਾਰਟੀ ਦੀ ਹੋਵੇਗੀ ਕੋਈ ਵੀ ਹਾਰ ਮੰਨਣ ਲਈ ਤਿਆਰ ਨਹੀਂ ਹੈ। ਇਹ ਸਿਆਸਤ ਵਿੱਚ ਨਿਸ਼ਚਿਤ ਵੀ ਹੈ ਕਿ ਹਾਰ ਸਾਹਮਣੇ ਵੀ ਨਜ਼ਰ ਆਉਂਦੀ ਹੋਵੇ ਤਾਂ ਵੀ ਸਿਆਸਤਦਾਨ ਕਦੇ ਇਹ ਨਹੀਂ ਕਹਿੰਦੇ ...
Read Full Story


ਸ਼੍ਰੋਮਣੀ ਕਮੇਟੀ ਦੇ ਸਿੱਖ ਖਿਡਾਰੀਆਂ ਦੀ ਕਬੱਡੀ-ਟੀਮ ਕੈਨੇਡਾ ਦੀ ਧਰਤੀ 'ਤੇ ਖਿੱਚ ਦਾ ਕੇਂਦਰ ਬਣੀ ਰਹੀ

ਅੰਮ੍ਰਿਤਸਰ (ਸਰਵਨ ਸਿੰਘ ਰੰਧਾਵਾ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਧਾਰਮਿਕ ਅਤੇ ਵਿੱਦਿਆ ਦੇ ਖ਼ੇਤਰ ਵਿੱਚ ਜ਼ਿੰਮੇਵਾਰੀ ਨਿਭਾਅ ਰਹੀ ਹੈ, ਉੱਥੇ ਨਾਲ ਹੀ ਖੇਡਾਂ ਵਿੱਚ ਵੀ ਪਿੱਛੇ ਨਹੀਂ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਇਸ ਨਿਵੇਕਲੇ ਉੱਪਰਾਲੇ ਸਦਕਾ ਸਾਬਤ ਸੂਰਤ ਸਿੱਖ ਖਿਡਾਰੀਆਂ ਦੀ ਕਬੱਡੀ ਟੀਮ ਸਾਲ ੨੦੧੦ ਵਿੱਚ ਬਣਾਈ, ਜਿਸ ਨੇ ਪੰਜਾਬ ਵਿੱਚ ਕਈ ਖ਼ਿਤਾਬੀ ਮੈਚ ਜਿੱਤੇ ਅਤੇ ਇੱਕ ਸਾਲ ਦੇ ਅਰਸੇ ਦੌਰਾਨ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਕਬੱਡੀ ਦੇ ਝੰਡੇ ਬੁਲੰਦ ਕਰਦਿਆਂ ਉਨਟਾਰੀਓ ਕਬੱਡੀ ਫ਼ੈਡਰੇਸ਼ਨ ਦੀ ਸਰਪ੍ਰਸਤੀ ਹੇਠ ਸ਼ੇਰੇ-ਪੰਜਾਬ ਕਲੱਬ ਕੈਨੇਡਾ ਵੱਲੋਂ ੨੧ਵੇਂ ਕਬੱਡੀ ਕੱਪ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਬੱਡੀ-ਟੀਮ ...
Read Full Story


ਪੰਜਾਬ ਤੋਂ ਯੂਰਪ 'ਚ ਹੈਰੋਇਨ ਦੀ ਸਪਲਾਈ ਦੇ ਮੁੱਖ ਸੂਤਰਧਾਰ ਵਿਦੇਸ਼ਾਂ ਦੇ ਕਬੱਡੀ ਕਲੱਬ

ਜਲੰਧਰ, ਪੰਜਾਬ ਤੋਂ ਯੂਰਪ 'ਚ ਹੈਰੋਇਨ ਦੀ ਸਪਲਾਈ ਦੇ ਮੁੱਖ ਸੂਤਰਧਾਰ ਵਿਦੇਸ਼ਾਂ ਦੇ ਕਬੱਡੀ ਕਲੱਬ ਹਨ। ਇਨ੍ਹਾਂ ਦੇ ਪਰਵਾਸੀ ਪ੍ਰਬੰਧਕ ਜਦੋਂ ਪੰਜਾਬ 'ਚ ਆਪਣੀਆਂ ਟੀਮਾਂ ਨੂੰ ਲੈ ਕੇ ਆਉਂਦੇ ਹਨ ਤਾਂ ਹੈਰੋਇਨ ਦੀ ਖੇਪ ਲੈ ਕੇ ਵਾਪਸ ਯੂਰਪ ਜਾਂਦੇ ਹਨ। ਪੰਜਾਬ ਪੁਲਿਸ ਦੇ ਨਿਸ਼ਾਨੇ 'ਤੇ ਅਜਿਹੇ ਅੱਠ ਕਬੱਡੀ ਕਲੱਬ ਆਏ ਹਨ, ਜਿਹੜੇ ਪੰਜਾਬ ਤੋਂ ਵਿਦੇਸ਼ਾਂ 'ਚ ਹੈਰੋਇਨ ਸਪਲਾਈ ਦੇ ਧੰਦੇ 'ਚ ਲਿਪਤ ਹਨ। ਇਨ੍ਹਾਂ ਕਲੱਬਾਂ 'ਚੋਂ ਜ਼ਿਆਦਾਤਰ ਕੈਨੇਡਾ ਅਤੇ ਇੰਗਲੈਂਡ ਨਾਲ ਸਬੰਧਤ ਦੱਸੇ ਜਾਂਦੇ ਹਨ। ਇਸ ਗੱਲ ਦਾ ਖੁਲਾਸਾ ਸੀ.ਆਈ.ਏ. ਸਟਾਫ਼ ਜਲੰਧਰ ਦੀ ਟੀਮ ਦੇ ਸਾਹਮਣੇ ਹਰਜਿੰਦਰ ਸਿੰਘ ਨੇ ਕੀਤਾ ਹੈ, ਜਿਸ ਨੇ ਹੁਣ ਤੱਕ ਵਿਦੇਸ਼ਾਂ 'ਚ ਦੋ ਹਜ਼ਾਰ ਕਰੋੜ ਦੀ ਹੈਰੋਇਨ ਸਪਲਾਈ ਕੀਤੀ ਹੈ। ਹਰਜਿੰਦਰ ਸਿੰਘ ਦੇ ਇਸ ਖੁਲਾਸੇ ਨੇ ਪੰਜਾਬ ਪੁਲਿਸ ਦੇ ਹੱਥਾਂ ਦੇ ਤੋਤੇ ਉਡਾ ਕੇ ...
Read Full Story


1