HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਉਜਾਗਰ"
 
ਬੇਮਿਸਾਲ ਹੈ ਜੈਤੇਗ ਸਿੰਘ ਅਨੰਤ ਵਲੋਂ ਸੰਪਾਦਿਤ ਪੁਸਤਕ ਗ਼ਦਰ ਲਹਿਰ ਦੀ ਕਹਾਣੀ

ਮਨੁੱਖੀ ਫਿਤਰਤ ਹੈ ਕਿ ਉਹ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਕੋਸਿਸ਼ ਕਰਦਾ ਹੈ। ਪਰੰਤੂ ਜਿਹੜੇ ਭਾਰਤੀ ਖਾਸ ਤੌਰ ਤੇ ਪੰਜਾਬੀ ਵਿਦੇਸ਼ਾਂ ਵਿਚ ਪਰਵਾਸ ਕਰ ਗਏ ਹਨ ਉਹਨਾਂ ਦੀਆਂ ਆਪਣੀਆਂ ਰੋਜ਼ਗਾਰ ਦੀਆਂ ਮਜ਼ਬੂਰੀਆਂ ਅਤੇ ਪ੍ਰਸਥਿਤੀਆਂ ਹੁੰਦੀਆਂ ਹਨ। ਜਿਨ੍ਹਾਂ ਕਰਕੇ ਉਹ ਆਪਣੇ ਵਿਰਸੇ ਦੀ ਉਤਨੀ ਸ਼ਿੱਦਤ ਨਾਲ ਸੰਭਾਲ ਨਹੀਂ ਕਰ ਸਕਦੇ । ਫਿਰ ਵੀ ਉਹਨਾਂ ਵਿਚੋਂ ਬਹੁਤਿਆਂ ਦੇ ਮਨਾਂ ਵਿਚ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਪਰਬਲ ਇੱਛਾ ਤੜਪਾਉਂਦੀ ਰਹਿੰਦੀ ਹੈ ਪਰੰਤੂ ਹਾਲਾਤ ਉਹਨਾਂ ਨੂੰ ਆਪਣੇ ਵਿਰਸੇ ਦੀ ਪੈਰਵਾਈ ਕਰਨ ਦੀ ਜਾਂ ਇਜ਼ਾਜਤ ਨਹੀਂ ਦਿੰਦੇ ਜਾਂ ਫਿਰ ਉਹ ਬੇਬਸ ਹੋ ਕੇ ਅਵੇਸਲੇ ਹੋ ਜਾਂਦੇ ਹਨ ਜਾਂ ਉਹਨਾਂ ਕੋਲ ਵਸੀਲੇ ਨਹੀਂ ਹੁੰਦੇ ਕਿ ਉਹ ਅਜਿਹਾ ਕਰ ਸਕਣ। ਅਜਿਹੇ ਪਰਵਾਸੀਆਂ ਵਿਚ ਪੰਜਾਬ ਪੰਜਾਬੀ ਵਿਰਾਸਤ ਭਾਸ਼ਾ ਸਾਹਿਤ ਸਭਿਆਚਾਰ ਅਤੇ ...
Read Full Story


ਸਿਆਸੀ ਪਾਰਟੀਆਂ ਦਾ ਖੋਖਲਾਪਨ-ਕਲਾਕਾਰਾਂ ਅਤੇ ਅਧਿਕਾਰੀਆਂ ਦੀ ਬੱਲੇ ਬੱਲੇ

ਪੰਜਾਬ ਦੀ ਸਿਆਸਤ ਦੇ ਮੈਦਾਨ ਵਿੱਚ ਖਾਸ ਤੌਰ ਤੇ, ਭਾਰਤ ਵਿੱਚ ਆਮ ਤੌਰ ਤੇ ਖੋਖਲਾਪਨ ਆ ਗਿਆ ਹੈ ਕਿਉਂਕਿ ਸਿਆਸੀ ਪਾਰਟੀਆਂ ਨੂੰ ਆਪਣੇ ਨੇਤਾਵਾਂ ਦੀ ਕਾਬਲੀਅਤ ਤੇ ਵਿਸ਼ਵਾਸ਼ ਨਹੀਂ ਰਿਹਾ, ਇਸੇ ਕਰਕੇ ਉਹ ਚੋਣਾਂ ਲੜਾਉਣ ਲਈ ਕਲਾਕਾਰਾਂ ਅਤੇ ਅਧਿਕਾਰੀਆਂ ਦੀ ਸ਼ਰਨ ਲੈ ਰਹੇ ਹਨ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਤਾਂ ਲੋਕ ਸਭਾ ਚੋਣਾਂ ਲੜਨ ਤੋਂ ਪਹਿਲਾਂ ਹੀ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ੧੩ ਲੋਕ ਸਭਾ ਦੀਆਂ ਸੀਟਾਂ ਵਿੱਚੋਂ ਤਿੰਨ ਸੀਟਾਂ ਤੇ ਚੋਣ ਲੜ ਰਹੀ ਹੈ ਅਤੇ ਇਹਨਾਂ ਤਿੰਨਾਂ ਸੀਟਾਂ ਤੋਂ ਹੀ ਕਲਕਾਰਾਂ ਅਤੇ ਸੈਲੀਬਰਟੀਜ਼ ਨੂੰ ਚੋਣ ਲੜਾ ਰਹੀ ਹੈ। ਅੰਮ੍ਰਿਤਸਰ ਤੋਂ ਪਹਿਲਾਂ ਹੀ ਲੋਕ ਸਭਾ ਦੇ ਮੈਂਬਰ ਨਵਜੋਤ ਸਿੰਘ ਸਿੱਧੂ ਪ੍ਰਸਿਧ ਕ੍ਰਿਕਟਰ ਅਤੇ ਕਮੈਂਟੇਟਰ ਹਨ, ਗੁਰਦਾਸਪੁਰ ਤੋਂ ...
Read Full Story


ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ

ਪੰਜਾਬ ਦੀਆਂ ਸਿਆਸੀ ਪਾਰਟੀਆਂ ਸਾਲ ੨੦੧੩ ਵਿੱਚ ਬਹੁਤੀਆਂ ਸਰਗਰਮ ਨਹੀਂ ਰਹੀਆਂ। ਇਸ ਲਈ ਪਿਛਲੇ ਇੱਕ ਸਾਲ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਬਹੁਤੀ ਸਾਰਥਕ ਨਹੀਂ ਰਹੀ। ਰਾਜ ਕਰ ਰਹੀਆਂ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀਆਂ ਤਾਂ ਆਪਣੀ ਸਰਕਾਰ ਦੀਆਂ ਰਹਿਮਤਾਂ ਦਾ ਆਨੰਦ ਹੀ ਮਾਣਦੀਆਂ ਰਹੀਆਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮਾਰਚ ੨੦੧੩ ਵਿੱਚ ਨਵੇਂ ਪ੍ਰਧਾਨ ਪਰਤਾਪ ਸਿੰਘ ਬਾਜਵਾ ਦੇ ਬਣਨ ਨਾਲ ਹਿਲ ਜੁਲ ਸ਼ੁਰੂ ਹੋ ਗਈ ਸੀ ਪ੍ਰੰਤੂ ਉਸਨੂੰ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਵਰਕਿੰਗ ਕਮੇਟੀ ਦੇ ਸਥਾਈ ਆਮੰਤ੍ਰਿਤ ਮੈਂਬਰ ਬਣਨ ਨਾਲ ਗ੍ਰਹਿਣ ਜਿਹਾ ਹੀ ਲੱਗ ਗਿਆ ਸੀ। ੯ ਮਹੀਨੇ ਬੀਤ ਜਾਣ ਤੋਂ ਬਾਅਦ ਹੀ ਪਰਤਾਪ ਸਿੰਘ ਬਾਜਵਾ ਆਪਣੀ ਨਵੀਂ ਜੁੰਬੋ ਕਾਰਜਕਾਰਨੀ ਸੂਚੀ ਬਣਾ ਸਕਿਆ। ਪ੍ਰੰਤੂ ਇਸ ਸੂਚੀ ਨੇ ਵੀ ...
Read Full Story


ਭਾਰਤੀ ਸਿਆਸਤਦਾਨਾਂ ਵਿੱਚ ਹੋਈ ਦੂਸ਼ਣਬਾਜੀ ਭਾਰੂ

ਲੋਕ ਸਭਾ ਦੀਆਂ ਚੋਣਾਂ ਵਿੱਚ ਅਜੇ ਕਰੀਬ ੬ ਮਹੀਨੇ ਬਾਕੀ ਹਨ,ਪੰਜ ਰਾਜਾਂ ਦੀਆਂ ਚੋਣਾਂ ਦਾ ਮੈਦਾਨ ਭੱਖ ਕੇ ਖਤਮ ਹੋ ਰਿਹਾ ਹੈ ਪ੍ਰੰਤੂ ਸਿਆਸੀ ਪਾਰਟੀਆਂ ਨੇ ਆਪਣੇ ਤੀਰ ਕਮਾਨ ਕੱਢਕੇ ਸਿਆਸੀ ਨਿਸ਼ਾਨੇ ਦੂਸ਼ਣਬਾਜੀ ਦੇ ਰੂਪ ਵਿੱਚ ਲਾਉਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ਦੀ ਸਭਿਅਤਾ ਅਤੇ ਸਭਿਅਚਾਰ ਬੜਾ ਅਮੀਰ ਹੈ। ਭਾਰਤ ਨੂੰ ਰਿਸ਼ੀਆਂ ਮੁਨੀਆਂ ਅਤੇ ਭਗਤਾਂ ਦਾ ਦੇਸ਼ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਰੱਬ ਵੀ ਭਾਰਤ ਵਿੱਚ ਹੀ ਵਸਦਾ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿਆਸਤਦਾਨਾਂ ਨੇ ਚੋਣਾਂ ਦੇ ਨੇੜੇ ਆਉਂਦਿਆਂ ਹੀ ਆਪਣੇ ਵਿਰਸੇ ਅਤੇ ਸਭਿਅਤਾ ਤੋਂ ਉਲਟ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਵਿੱਚ ਭਾਵੇਂ ਇਸ ਸਮੇਂ ਰਾਜ ਪ੍ਰਬੰਧ ਚਲਾਉਣ ਲਈ ਖੇਤਰੀ ਪਾਰਟੀਆਂ ਦੇ ਹੱਥ ਵਿੱਚ ਤਾਕਤ ਹੈ ਪ੍ਰੰਤੂ ਦੋਵੇਂ ਮੁੱਖ ਸਿਆਸੀ ਪਾਰਟੀਆਂ ...
Read Full Story


ਕਾਹਨ ਸਿੰਘ ਪੰਨੂੰ ਨਾਲ ਬਦਸਲੂਕੀ ਦੁਖਦਾਇਕ ਤੇ ਚਿੰਤਾਜਨਕ ਘਟਨਾ

ਗੁਰਦਵਾਰਾ ਗੋਬਿੰਦ ਘਾਟ ਵਿਖੇ ੨੩ ਜੂਨ ਨੂੰ ਪੰਜਾਬ ਦੇ ਆਈ ਏ ਐਸ ਅਧਿਕਾਰੀ ਸ੍ਰ ਕਾਹਨ ਸਿੰਘ ਪੰਨੂੰ ਨਾਲ ਕੀਤੀ ਬਦਸਲੂਕੀ ਬਹੁਤ ਹੀ ਦੁਖਦਾਇਕ ਅਤੇ ਨਿੰਦਣਯੋਗ ਹੈ।ਸਿੱਖ ਕੌਮ ਹਮੇਸ਼ਾ ਆਪਣੀਆਂ ਹੀ ਗਲਤੀਆਂ ਕਰਕੇ ਕਿਸੇ ਨਾ ਕਿਸੇ ਵਾਦਵਿਵਾਦ ਵਿੱਚ ਘਿਰੀ ਰਹਿੰਦੀ ਹੈ। ਇਸ ਘਟਨਾ ਦੇ ਵਾਪਰਨ ਦੇ ਭਾਵੇਂ ਕੋਈ ਵੀ ਕਾਰਨ ਹੋਣ ਪ੍ਰੰਤੂ ਇਸ ਘਟਨਾ ਨੇ ਇੱਕ ਨਵੀਂ ਹੀ ਚਰਚਾ ਛੇੜ ਦਿੱਤੀ ਹੈ। ਅਫਸਰਸ਼ਾਹੀ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਕੀ ਕਿਸੇ ਰਾਜ ਦੇ ਆਈ ਏ ਐਸ ਅਧਿਕਾਰੀ ਨੂੰ ਦੂਜੇ ਰਾਜ ਦੇ ਕਾਰਜ ਖੇਤਰ ਵਿੱਚ ਜਾਕੇ ਉਹਨਾ ਵਲੋਂ ਕੀਤੇ ਜਾ ਰਹੇ ਕੰਮਾਂ ਵਿੱਚ ਸਹਿਯੋਗ ਦੇ ਰੂਪ ਵਿੱਚ ਦਖਲਅੰਦਾਜੀ ਕਰਨੀ ਚਾਹੀਦੀ ਹੈ ਜਾਂ ਨਹੀਂ। ਇਸ ਘਟਨਾ ਤੋਂ ਬਾਅਦ ਅੱਗੋਂ ਤੋਂ ਰਾਜ ਸਰਕਾਰਾਂ ਨੂੰ ਵੀ ਸੋਚਣਾ ਪਵੇਗਾ ਕਿ ਉਹ ਦੂਜੇ ਰਾਜਾਂ ਵਿੱਚ ਆਪਣੇ ...
Read Full Story


ਕਾਂਗਰਸ ਡਾ: ਮਨਮੋਹਨ ਸਿੰਘ ਤੋਂ ਕਿਨਾਰਾਕਸ਼ੀ ਕਰਨ ਲੱਗੀ

ਕਾਂਗਰਸ ਪਾਰਟੀ ਡਾ ਮਨਮੋਹਨ ਸਿੰਘ ਤੋਂ ਕਿਨਾਰਾ ਕਸੀ ਕਰਨ ਲੱਗ ਪਈ ਹੈ। ਕਾਂਗਰਸ ਦੇ ਔਖੇ ਵਕਤ ਵਿੱਚ ਮਨਮੋਹਨ ਸਿੰਘ ਹੀ ਉਹਨਾਂ ਲਈ ਰੱਬ ਬਣਕੇ ਢਾਲ ਬਣਿਆਂ ਸੀ। ਹੁਣ ਉਸ ਤੋਂ ਕਾਂਗਰਸ ਪਾਸਾ ਵੱਟਣ ਲੱਗੀ ਹੈ।ਇਸਦੀ ਤਾਜਾ ਮਿਸਾਲ ਕੇਂਦਰੀ ਮੰਤਰੀ ਮੰਡਲ ਵਿੱਚੋਂ ਡਾ ਮਨਮੋਹਨ ਸਿੰਘ ਦੇ ਚਹੇਤਿਆਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਹੈ। ਇਸਤੋਂ ਪਹਿਲਾਂ ਕਾਂਗਰਸ ਨੇ ਕਾਮਨ ਵੈਲਥ ਖੇਡਾਂ ਦੇ ਘੁਟਾਲੇ ਦੇ ਬਹਾਨੇ ਮਨਮੋਹਨ ਸਿੰਘ ਦੇ ਇੱਕ ਹੋਰ ਚਹੇਤੇ ਮਨੋਹਰ ਸਿੰਘ ਗਿੱਲ ਨੂੰ ਮੰਤਰੀ ਮੰਡਲ ਵਿੱਚੋਂ ਕੱਢਵਾ ਦਿੱਤਾ ਸੀ ਹਾਲਾਂ ਕਿ ਕਾਮਨ ਵੈਲਥ ਖੇਡਾਂ ਦੇ ਮੁੱਖ ਦੋਸ਼ੀ ਕਾਂਗਰਸ ਦੇ ਮਹਾਰਾਸ਼ਟਰ ਤੋਂ ਲੋਕ ਸਭਾ ਦੇ ਮੈਂਬਰ ਕਲਮਾਡੀ ਨੂੰ ਕਾਫੀ ਦੇਰ ਤੱਕ ਕਾਂਗਰਸ ਬਚਾਉਂਦੀ ਰਹੀ। ਮਨੋਹਰ ਸਿੰਘ ਗਿੱਲ ਦਾ ਭਰਿਸ਼ਟਾਚਾਰ ਨਾਲ ਕੋਈ ਨੇੜੇ ਤੇੜੇ ਦਾ ਵੀ ਸੰਬੰਧ ਨਹੀਂ ...
Read Full Story


ਸਿਖੀ ਦੇ ਸਿਧਾਂਤਾਂ ਤੇ ਪਹਿਰਾ ਦੇਣ ਦਾ ਸਰਾਪ

ਸਿੱਖੀ ਦੇ ਸਿਧਾਂਤਾਂ ਤੇ ਪਹਿਰਾ ਦੇਣ ਵਾਲੀਆਂ ਸਸੰਥਾਵਾਂ ਤੇ ਅਦਾਰਿਆਂ ਵਿੱਚ ਬਹੁਤ ਸਾਰੇ ਲੋਕ ਕੰਮ ਕਰ ਰਹੇ ਹੁੰਦੇ ਹਨ।ਆਮ ਤੌਰ ਤੇ ਕਿਸੇ ਧਰਮ ਦੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਹੀ ਉਹ ਲੋਕ ਉਸ ਧਰਮ ਨਾਲ ਜੁੜਦੇ ਹਨ।ਇਹਨਾ ਲੋਕਾਂ ਵਿੱਚ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਹੜੇ ਜਨੂਨ ਦੀ ਹੱਦ ਤੱਕ ਕਿਸੇ ਵੀ ਧਰਮ ਦੇ ਸ਼ਰਧਾਲੂ ਜਾਂ ਪੈਰੋਕਾਰ ਬਣ ਜਾਂਦੇ ਹਨ।ਉਹਨਾਂ ਨੂੰ ਧਰਮ ਵਿੱਚ ਅਥਾਹ ਅਰਥਾਤ ਅੰਧਾਧੁੰਦ ਵਿਸ਼ਵਾਸ਼ ਹੁੰਦਾ ਹੈ।ਅਜੇਹੇ ਲੋਕ ਲੱਖਾਂ ਦੀ ਗਿਣਤੀ ਵਿੱਚ ਵੀ ਹੋ ਸਕਦੇ ਹਨ।ਪ੍ਰੰਤੂ ਕੱਟੜ ਕਿਸਮ ਦੇ ਲੋਕਾਂ ਦੀ ਗਿਣਤੀ ਬਹੁਤ ਹੀ ਘੱਟ ਹੁੰਦੀ ਹੈ।ਸਿੱਖ ਧਰਮ ਦੁਨੀਆਂ ਦੇ ਸਾਰੇ ਧਰਮਾਂ ਵਿੱਚੋਂ ਸਭ ਤੋਂ ਨਵਾਂ ਅਤੇ ਆਧੁਨਿਕ ਧਰਮ ਹੈ ਜਿਸਦਾ ਮੁੱਢ ਅੱਜ ਤੋਂ ਪੰਜ ਸੌ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਸਮਾਂ ਸ੍ਰੀ ਗੁਰੂ ਨਾਨਕ ਦੇਵ ...
Read Full Story


ਅਮਰੀਕਾ ਵਿੱਚ ਪੰਜਾਬੀਆਂ ਦਾ ਰਹਿਣ-ਸਹਿਣ ਅਤੇ ਕਾਰੋਬਾਰ

ਪੰਜਾਬੀ ਉੱਦਮੀ, ਮਿਹਨਤੀ, ਸਿਰੜੀ, ਅਤਿ-ਮੁਸ਼ਕਲ ਹਾਲਾਤ ਨਾਲ ਜੂਝਣ ਵਾਲੇ, ਦਲੇਰ ਤੇ ਹਿੰਮਤੀ ਗਿਣੇ ਜਾਂਦੇ ਹਨ। ਇਕ ਕਰੋੜ ਤੋਂ ਵੱਧ ਪੰਜਾਬੀ ਵਿਦੇਸ਼ਾਂ ਵਿੱਚ ਕਾਮਯਾਬੀ ਨਾਲ ਵਿਚਰ ਰਹੇ ਹਨ। ਦੁਨੀਆਂ ਵਿੱਚ ਕੋਈ ਵੀ ਅਜਿਹਾ ਖਿੱਤਾ ਨਹੀਂ ਜਿੱਥੇ ਪੰਜਾਬੀ ਨਾ ਪਹੁੰਚੇ ਹੋਣ। ਆਪਣੇ ਸੁਭਾਅ ਤੇ ਗੁੱਸੇ ਕਰਕੇ ਉਨ੍ਹਾਂ ਦੀ ਪਛਾਣ ਵੱਖਰੀ ਹੈ। ਲੱਖਾਂ ਵਿੱਚ ਪੰਜਾਬੀ ਦੂਰੋਂ ਹੀ ਪਛਾਣਿਆ ਜਾਂਦਾ ਹੈ। ਅਮਰੀਕਾ ਵਿੱਚ, ਜੋ ਕਿ ਦੁਨੀਆਂ ਦਾ ਇੱਕ ਨੰਬਰ ਦਾ ਵਿਕਸਤ ਦੇਸ਼ ਗਿਣਿਆ ਜਾਂਦਾ ਹੈ, ਇੱਥੇ ਵੀ ੫ ਲੱਖ ਤੋਂ ਵੱਧ ਪੰਜਾਬੀ ਰਹਿ ਹੀ ਨਹੀਂ ਰਹੇ ਸਗੋਂ ਅਮਰੀਕਾ ਦੀ ਆਰਥਿਕ ਖੁਸ਼ਹਾਲੀ ਵਿੱਚ ਮਹੱਤਵਪੂਰਨ ਹਿੱਸਾ ਪਾ ਰਹੇ ਹਨ। ਇੱਥੋਂ ਦੀਆਂ ਕੰਪਨੀਆਂ ਵਿੱਚ ਪੰਜਾਬੀ ਇੰਜੀਨੀਅਰ, ਐਮ.ਬੀ.ਏ. ਅਤੇ ਆਰਥਿਕ ਮਾਹਿਰ ਆਪਣਾ ਯੋਗਦਾਨ ਪਾ ਰਹੇ ਹਨ। ਟਰਾਂਸਪੋਰਟ, ਹੋਟਲ, ...
Read Full Story


ਨਵੀਂ ਪੰਜਾਬ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਉਮੀਦਾਂ

ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਦੀ ਨਵੀਂ ਸਰਕਾਰ ਬਣੀ ਹੈ। ਸ. ਪਰਕਾਸ਼ ਸਿੰਘ ਬਾਦਲ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਇਸ ਨਵੀਂ ਸਰਕਾਰ ਲਈ ਅਨੇਕਾਂ ਚੁਣੌਤੀਆਂ ਹਨ। ਇਹ ਸਰਕਾਰ ਦੂਜੀ ਵਾਰ ਲਗਾਤਾਰ ਇੱਕੋ ਪਾਰਟੀ ਦੀ ਸਰਕਾਰ ਨਾ ਬਣਨ ਦੀ ਰਵਾਇਤ ਤੋੜ ਕੇ ਬਣੀ ਹੈ। ਸ. ਸੁਖਬੀਰ ਸਿੰਘ ਬਾਦਲ ਦੇ ਲਗਾਤਾਰ ੨੫ ਸਾਲ ਰਾਜ ਕਰਨ ਦੇ ਸੁਪਨੇ ਦੀ ਪ੍ਰਾਪਤੀ ਵਲ ਪਹਿਲਾ ਕਦਮ ਹੈ ਪ੍ਰੰਤੂ ਜਿੱਤ ਦੀ ਖੁਸ਼ੀ ਵਿੱਚ ਬਹੁਤਾ ਗਲਤਾਨ ਹੋਣ ਦੀ ਜਰੂਰਤ ਨਹੀਂ ਕਿਉਂਕਿ ਇਹਨਾਂ ਦੋਹਾਂ ਪਾਰਟੀਆਂ ਨੂੰ ਦੁਬਾਰਾ ਜਿੱਤਣ ਦੀ ਬਿਲਕੁਲ ਹੀ ਉਮੀਦ ਨਹੀਂ ਸੀ, ਇਸੇ ਕਰਕੇ ਇਹਨਾਂ ਲੋਕ ਲੁਭਾਊ ਐਲਾਨ ਕਰਕੇ, ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਕੇ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਸੀ। ਹਰ ...
Read Full Story


ਸਵਿਟਜ਼ਰਲੈਂਡ ਦੇ ਬੈਂਕਾਂ 'ਚ ਜਮ੍ਹਾਂ ਕਾਲੇ ਧਨ 'ਚ ਬਹੁਤਾ ਹਿੱਸਾ ਭਾਰਤੀਆਂ ਦਾ

ਪਿਛਲੇ ਦਿਨੀਂ ਦੁਨੀਆਂ ਦੀ ਪ੍ਰਸਿੱਧ ਤੇ ਵਿਵਾਦਗ੍ਰਸਤ ਵੈਬਸਾਈਟ 'ਵਿਕੀਲੀਕਸ' ਨੇ ਭਾਰਤੀ ਕਾਲੇ ਧਨ ਨਾਲ ਸਬੰਧਤ ਸਨਸਨੀਖੇਜ ਤੱਥ ਉਜਾਗਰ ਕਰ ਕੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ।ਇਸ ਤੋਂ ਪਹਿਲਾਂ ਵੀ ਕਈ ਵਾਰ ਵਿਕੀਲੀਕਸ ਨੇ ਆਪਣੀਆਂ ਕੁਝ ਫੈਸਲਾਕੁੰਨ ਪ੍ਰਕਾਸ਼ਨਾਵਾਂ ਨਾਲ ਦੁਨੀਆਂ ਦੀ ਸਿਆਸਤ ਵਿਚ ਤੂਫਾਨ ਖੜ੍ਹੇ ਕੀਤੇ ਹਨ। ਵਿਕੀਲੀਕਸ ਇਕ ਅਜਿਹੀ ਵੈੱਬਸਾਈਟ ਹੈ ਜੋ ਕੁਝ ਦੇਸ਼ਾਂ ਦੇ ਪੱਤਰਕਾਰਾਂ ਤੇ ਅੰਕੜਾ ਵਿਗਿਆਨੀਆਂ ਨੇ ਮਿਲ ਕੇ ਸ਼ੁਰੂ ਕੀਤੀ ਸੀ ਇਸ ਵਿਚ ਅਮਰੀਕਾ, ਤਾਈਵਾਨ, ਯੂਰਪ, ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੀ ਤਕਨੀਕ ਦਾ ਸਹਾਰਾ ਲਿਆ ਗਿਆ ਸੀ। ਇਸਦੀ ਸਥਾਪਨਾ ੨੦੦੬ ਵਿਚ ਹੋਈ ਸੀ।੪ ਅਕਤੂਬਰ ੨੦੦੬ ਨੂੰ ਵਿਕੀਲੀਕਸ ਡਾਟ ਆਰਗ ਦੇ ਨਾਂ ਤੇ ਡੋਮੇਨ ਬੁੱਕ ਕਰਵਾਇਆ ਗਿਆ ਸੀ ਤੇ ਦਸੰਬਰ ੨੦੦੬ ਵਿਚ ਇਸ ਵੈਬਸਾਈਟ ਤੇ ਪਹਿਲੀ ਵਾਰ ...
Read Full Story


1