HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਆਸਟ੍ਰੇਲੀਆ"
 
ਆਸਟ੍ਰੇਲੀਆ 'ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਬੁਰੀ ਖਬਰ!

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਆਸਟ੍ਰੇਲੀਆ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਪੰਜਾਬ ਅਤੇ ਹਰਿਆਣਾ ਦੇ ਵਿਦਿਆਰਥੀਆਂ ਲਈ ਹੁਣ ਇਕ ਬੁਰੀ ਖਬਰ ਹੈ। ਆਸਟ੍ਰੇਲੀਆ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿਚ ਦਾਖਲਾ ਲੈ ਕੇ ਭਵਿੱਖ ਬਣਾਉਣ ਲਈ ਉਥੇ ਜਾਣ ਵਾਲੇ ਪੰਜਾਬ ਅਤੇ ਹਰਿਆਣਾ ਦੇ ਵਿਦਿਆਰਥੀਆਂ ਨੂੰ ਝਟਕਾ ਲੱਗਾ ਹੈ। ਤਿੰਨ ਨਾਮੀ ਯੂਨੀਵਰਸਿਟੀਆਂ ਨੇ ਪੰਜਾਬ ਅਤੇ ਹਰਿਆਣਾ ਦੇ ਵਿਦਿਆਰਥੀਆਂ ਦੇ ਦਾਖਲੇ ਲਈ ਅਰਜ਼ੀਆਂ ਲੈਣੀਆਂ ਬੰਦ ਕਰ ਦਿੱਤੀਆਂ ਹਨ। ਇੰਨਾ ਹੀ ਵਿਦਿਆਰਥੀਆਂ ਨੂੰ ਕਾਰਨ ਦੱਸੇ ਬਿਨਾਂ ਹੀ ਉਨ੍ਹਾਂ ਦੀਆਂ ਅਰਜ਼ੀਆਂ ਵਾਪਸ ਭੇਜੀਆਂ ਜਾ ਰਹੀਆਂ ਹਨ। ਇਹ ਤਿੰਨ ਯੂਨੀਵਰਸਿਟੀਆਂ ਕਵੀਂਸਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ, ਹੋਮਸਗਲੈਨ ਇੰਸਟੀਚਿਊਟ ਮੇਲਬੋਰਨ ਅਤੇ ਯੂਨੀਵਰਸਿਟੀ ਆਫ ਕੈਨਬਰਾ। ਜ਼ਿਕਰਯੋਗ ਹੈ ਕਿ ਇਨ੍ਹਾਂ ਯੂਨੀਵਰਸਿਟੀਆਂ ਵਿਚ ...
Read Full Story


ਆਸਟ੍ਰੇਲੀਆ ਇਕ ਸਾਲ 'ਚ ਸੱਦੇਗਾ ਦੋ ਲੱਖ ਵਿਦੇਸ਼ੀ ਕਾਮੇ

ਸਿਡਨੀ (ਸ.ਸ.ਪਾਰ ਬਿਉਰੋ) ਆਸਟ੍ਰੇਲੀਆ ਸਰਕਾਰ ਦੇਸ਼ ਅੰਦਰ ਆਪਣੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਵਿਦੇਸ਼ਾਂ ਤੋਂ ਵੱਡੇ ਪੱਧਰ 'ਤੇ ਕਾਮੇ ਸੱਦੇਗਾ। ਸਰਕਾਰ ਨੇ ਆਪਣੇ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਆਉਂਦੇ ਇਕ ਵਰ੍ਹੇ ਵਿੱਚ ਕਰੀਬ ਦੋ ਲੱਖ ਲੋਕਾਂ ਨੂੰ ਪੱਕੇ ਵੀਜ਼ੇ ਦਿੰਦਿਆਂ ਵਿਦੇਸ਼ਾਂ ਤੋਂ ਸੱਦੇਗਾ। ਓਧਰ ਵੀਜ਼ਾ ਕਾਨੂੰਨਾਂ ਦੇ ਮਾਹਿਰਾਂ ਨੇ ਇਸ ਨੂੰ ਇਕ ਚੰਗਾ ਕਦਮ ਮੰਨਦਿਆਂ ਸਰਕਾਰ ਨੂੰ ਆਪਣੀ ਆਵਾਸ ਨੀਤੀ ਹੋਰ ਸਰਲ ਕਰਨ ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਸਕੌਟ ਮੋਰੀਸਨ ਨੇ ਦੱਸਿਆ ਕਿ ਮੌਜੂਦਾ ਸਥਿਤੀ ਅਨੁਸਾਰ ਆਸਟ੍ਰੇਲੀਆ ਨੂੰ ਵੱਖ-ਵੱਖ ਖੇਤਰਾਂ ਵਿੱਚ ਕਾਮਿਆਂ ਦੀ ਜ਼ਰੂਰਤ ਹੈ। ਸਰਕਾਰ ਆਪਣੇ ਵਿੱਤੀ ...
Read Full Story


ਆਸਟ੍ਰੇਲੀਆ 'ਚ ਆਈ ਸੱਭਿਆਚਾਰਕ ਅਤੇ ਵਿਰਸਾ ਸੰਭਾਲ ਸੁਨਾਮੀ

ਐਡੀਲੇਡ (ਕਰਨ ਬਰਾੜ) ਆਸਟ੍ਰੇਲੀਆ 'ਚ ਇਸ ਸਮੇਂ ਪੰਜਾਬੀ ਮਾਂ ਬੋਲੀ, ਸੱਭਿਆਚਾਰ ਅਤੇ ਵਿਰਸਾ ਸੰਭਾਲ ਸੁਨਾਮੀ ਆਈ ਹੋਈ ਹੈ। ਹੁਣ ਆਸਟ੍ਰੇਲੀਆ 'ਚ ਕੋਈ ਵੀ ਮਹੀਨਾ ਜਾਂ ਪੰਦਰ੍ਹਵਾੜਾ ਐਸਾ ਨਹੀਂ ਹੁੰਦਾ ਜਦੋਂ ਇੱਥੋਂ ਦੇ ਸ਼ਹਿਰਾਂ ਵਿਚ ਪੰਜਾਬੀ ਸੱਭਿਆਚਾਰ ਦੇ ਰਖਵਾਲੇ ਪੰਜਾਬੀ ਗਾਇਕਾਂ ਦੇ ਪਰਿਵਾਰਿਕ ਸ਼ੋਅ ਨਾ ਹੁੰਦੇ ਹੋਣ। ਇਸਦਾ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਇੰਡੀਆ ਵਿਚ ਇਸ ਸਮੇਂ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਆਸਟ੍ਰੇਲੀਆ ਦੇ ਮੌਸਮ ਵਿੱਚ ਇਸ ਵਕਤ ਠੰਢ ਬਹੁਤ ਹੈ। ਦੂਜਾ ਅਮਰੀਕਾ, ਕੈਨੇਡਾ, ਇੰਗਲੈਂਡ ਤੋਂ ਬਾਅਦ ਆਸਟ੍ਰੇਲੀਆ ਨੂੰ ਇੱਕ ਵੱਡੀ ਮੰਡੀ ਦੇ ਤੌਰ ਤੇ ਦੇਖਿਆ ਜਾ ਰਿਹਾ, ਹਰ ਕੋਈ ਆਪਣਾ ਮਾਲ ਵੇਚਣ ਲਈ ਆਸਟ੍ਰੇਲੀਆ ਨੂੰ ਪਹਿਲ ਦੇ ਰਿਹਾ। ਕਲਾਕਾਰਾਂ ਲਈ ਤਾਂ ਇਹ ਮੌਸਮ ਨਾਲੇ ਪੁੰਨ ਤੇ ਨਾਲ਼ੇ ਪੈਸੇ ਵਾਲਾ ਹੋ ਨਿੱਬੜਦਾ। ਆਏ ਦਿਨ ਕੋਈ ਨਾ ...
Read Full Story


ਆਸਟ੍ਰੇਲੀਆ, ਜਾਪਾਨ, ਫਿਨਲੈਂਡ ਅਤੇ ਡੈਨਮਾਰਕ ਸਭ ਤੋਂ ਵੱਧ ਇਮਾਨਦਾਰ ਦੇਸ਼

ਟਰਾਂਸਪੇਰੈਂਸੀ ਇੰਟਰਨੈਸ਼ਨਲ ਵੱਲੋਂ ਗਲੋਬਲ ਕਰੱਪਸ਼ਨ ਬੈਰੋਮੀਟਰ ਦੇ ਜਾਰੀ ਕੀਤੇ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੰਸਾਰ ਵਿਚ ਵੱਸਦੇ ਵੱਖ ਵੱਖ ਮੁਲਕਾਂ ਦੇ ਮੁਕਾਬਲੇ ਆਸਟ੍ਰੇਲੀਆ, ਜਾਪਾਨ, ਫਿਨਲੈਂਡ ਅਤੇ ਡੈਨਮਾਰਕ ਐਸੇ ਮੁਲਕ ਨੇ ਜੋ ਸਭ ਤੋਂ ਵੱਧ ਇਮਾਨਦਾਰ ਹਨ। ਵੈਸੇ ਤਾਂ ਇਸ ਸੰਸਾਰ ਵਿਚ ਕੋਈ ਵੀ ਚੀਜ਼ ਸੰਪੂਰਨ ਨਹੀਂ ਪਰ ਨਿੱਜੀ ਤਜਰਬਿਆਂ ਦੇ ਆਧਾਰ ਤੇ ਇਹ ਗੱਲ ਕਹਿ ਸਕਦਾ ਹਾਂ ਕਿ ਇਹ ਅੰਕੜੇ ਬਹੁਤ ਹੱਦ ਤੱਕ ਸਹੀ ਹਨ। ਆਸਟ੍ਰੇਲੀਆ ਵਿਚ ਜਿੰਦਗੀ ਦੇ ਚਾਰ ਸਾਲ ਗੁਜ਼ਾਰਦਿਆਂ ਇੱਕ ਵਾਰ ਵੀ ਕਿਸੇ ਅਫ਼ਸਰ, ਪੁਲਿਸ ਜਾਂ ਕਿਸੇ ਦਫ਼ਤਰ ਵਿਚ ਅੱਜ ਤੱਕ ਕਦੇ ਰਿਸ਼ਵਤ ਨਹੀਂ ਦਿੱਤੀ। ਲਗਭਗ ਸਾਰੇ ਕੰਮ ਪਾਰਦਰਸ਼ੀ, ਸਭ ਕੁਝ ਆਨ ਲਾਈਨ। ਆਸਟ੍ਰੇਲੀਆ ਵਿਚ ਇਮਾਨਦਾਰੀ ਦੀ ਇੱਕ ਆਮ ਜਿਹੀ ਉਦਾਹਰਨ ਸੁਣਾਵਾਂ ਜਿਸ ਤੋਂ ਕਾਫ਼ੀ ਕੁਝ ਸਿੱਧ ਹੋ ...
Read Full Story


ਆਸਟ੍ਰੇਲੀਆ 'ਚ ਚੰਗੀ ਨੌਕਰੀ ਕਰਨਾ ਆਸਾਨ ਨਹੀਂ

ਮੈਲਬਰਨ (ਸ.ਸ.ਪਾਰ ਬਿਉਰੋ) ਆਸਟ੍ਰੇਲੀਆ ਆਉਣ ਵਾਲੇ ਪ੍ਰਵਾਸੀਆਂ ਲਈ ਇਕ ਚੰਗੀ ਨੌਕਰੀ ਹਾਸਲ ਕਰਨਾ ਮੁਸ਼ਕਲ ਅਤੇ ਨਿਰਾਸ਼ਾਜਨਕ ਪ੍ਰਕਿਰਿਆ ਹੋ ਸਕਦੀ ਹੈ। ਇਸ ਦੇ ਚਲਦੇ ਪ੍ਰਵਾਸੀ ਅਜਿਹੀਆਂ ਨੌਕਰੀਆਂ ਸਵੀਕਾਰ ਕਰ ਲੈਂਦੇ ਹਨ ਜੋ ਘੱਟ ਤਨਖਾਹ ਅਤੇ ਉਨ੍ਹਾਂ ਮੁਤਾਬਕ ਨਹੀਂ ਹੁੰਦੀ। ਭਾਰਤੀ ਮੂਲ ਦੇ ਇਕ ਪ੍ਰੋਫੈਸਰ ਵਲੋਂ ਕੀਤੀ ਗਈ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ। ਯੂਨੀਵਰਸਿਟੀ ਆਫ ਵੈਸਟਰਨ ਸਿਡਨੀ ਵਲੋਂ ਕਰਵਾਈ ਗਈ ਜਾਂਚ ਅਨੁਸਾਰ ਸਰਵੇ ਦੇ ਸਮੇਂ ਇਸ 'ਚ ਹਿੱਸਾ ਲੈਣ ਵਾਲੇ ੫੦ ਫੀਸਦੀ ਤੋਂ ਵੱਧ ਲੋਕ ਬੇਰੋਜ਼ਗਾਰ ਸਨ। ਸਰਵੇ 'ਚ ਹਿੱਸਾ ਲੈਣ ਵਾਲੇ ਤਕਰੀਬਨ ੭ ਫੀਸਦੀ ਲੋਕਾਂ ਨੇ ਇਥੇ ਆਉਣ ਤੋਂ ਪਹਿਲਾਂ ਹੀ ਨੌਕਰੀ ਹਾਸਲ ਕਰ ਲਈ ਸੀ, ਤਕਰੀਬਨ ੪੨ ਫੀਸਦੀ ਲੋਕ ਇਕ ਤੋਂ ਲੈ ਕੇ ੬ ਮਹੀਨੇ ਤੋਂ ਨੌਕਰੀ ਦੀ ਭਾਲ 'ਚ ਸਨ ਅਤੇ ਹੋਰ ੨੩ ਫੀਸਦੀ ੭ ਤੋਂ ੧੨ ਮਹੀਨੇ ਜਾਂ ...
Read Full Story


ਆਸਟ੍ਰੇਲੀਆ 'ਚ ਸਿੱਖਾਂ ਨੂੰ ਕੰਮ ਵਾਲੇ ਸਥਾਨ 'ਤੇ ਦਸਤਾਰ ਸਜਾਉਣ ਦੀ ਮਿਲੇਗੀ ਇਜਾਜ਼ਤ

ਸਿਡਨੀ (ਸ.ਸ.ਪਾਰ ਬਿਉਰੋ) ਆਸਟ੍ਰੇਲੀਆ ਦੀ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਨੇ ਕਿਹਾ ਹੈ ਕਿ ਦੇਸ਼ ਵਿਚ ਵਸਦੇ ਸਿੱਖਾਂ ਨੂੰ ਕੰਮ ਵਾਲੇ ਸਥਾਨ ਅਤੇ ਮੋਟਰ ਸਾਈਕਲ ਚਲਾਉੁਂਦਿਆਂ ਦਸਤਾਰ ਸਜਾਉਣ ਦੀ ਇਜਾਜ਼ਤ ਦੇਣ ਦੇ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਸਿਡਨੀ ਦੇ ਨਾਲ ਲਗਦੇ ਗਲੈਨਵੁੱਡ ਸ਼ਹਿਰ ਵਿਚ ਇਕ ਗੁਰਦਵਾਰੇ ਵਿਚ ਪੁੱਜੀ ਜੂਲੀਆ ਗਿਲਾਰਡ ਨੇ ਸਿੱਖ ਨੁਮਾਇੰਦਿਆਂ ਨਾਲ ਬੰਦ ਕਮਰਾ ਮੀਟਿੰਗ ਦੌਰਾਨ ਕਿਹਾ, ''ਸਿੱਖਾਂ ਨੂੰ ਧਾਰਮਕ ਅਤੇ ਸਭਿਆਚਾਰਕ ਆਧਾਰ 'ਤੇ ਨਿਯਮਾਂ ਵਿਚ ਛੋਟ ਦੇਣ ਸਬੰਧੀ ਸਿੱਖ ਧਰਮ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।'' ਸਿੱਖਾਂ ਨੇ ਜੂਲੀਆ ਗਿਲਾਰਡ ਤੋਂ ਮੰਗ ਕੀਤੀ ਕਿ ਉੁਨ੍ਹਾਂ ਨੂੰ ਸਰਕਾਰੀ ਸਮਾਗਮਾਂ ਵਿਚ ਛੇ ਇੰਚ ਤਕ ਦੀ ਕਿਰਪਾਨ ਧਾਰਨ ਕਰ ਕੇ ਜਾਣ ਦੀ ਇਜਾਜ਼ਤ ਦਿਤੀ ਜਾਵੇ ਅਤੇ ...
Read Full Story


ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਸ਼ੁਰੂਆਤ

ਆਸਟ੍ਰੇਲੀਆ ਤਕਰੀਬਨ ਸਾਰਾ ਹੀ ਬਾਹਰਲੇ ਮੁਲਕਾਂ ਤੋਂ ਆ ਕੇ ਵਸੇ ਹੋਏ ਲੋਕਾਂ ਦਾ ਦੇਸ਼ ਹੈ। ਜਿਸ ਨੂੰ ਇੰਗਲੈਂਡ ਤੋਂ ਆਏ ਕੈਦੀਆਂ ਨੇ ਆਸਟ੍ਰੇਲੀਅਨ ਮੂਲ ਦੇ ਐਬੋ ਲੋਕਾਂ ਨੂੰ ਖਦੇੜ ਕੇ ਵਸਾਇਆ ਸੀ। ਇਸ ਤਰਾਂ ਆਸਟ੍ਰੇਲੀਆ ਇੰਗਲੈਂਡ ਦੇ ਅਧੀਨ ਹੋ ਕੇ ਹੌਲੀ-ਹੌਲੀ ਦੁਨੀਆ ਦੇ ਨਕਸ਼ੇ ਤੇ ਉੱਭਰਨਾ ਸ਼ੁਰੂ ਹੋਇਆ। ਸ਼ੁਰੂ ਵਿਚ ਸਿਰਫ਼ ਗੋਰੇ ਲੋਕ ਹੀ ਆਸਟ੍ਰੇਲੀਆ ਆ ਸਕਦੇ ਸਨ ਬਾਕੀ ਹੋਰ ਲੋਕਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ। ਪਰ ਜਦੋਂ ਹੌਲੀ ਹੌਲੀ ਵੀਜ਼ੇ ਦੀਆਂ ਸ਼ਰਤਾਂ ਨਰਮ ਹੋਈਆਂ ਤਾਂ ਸਾਰੇ ਮੁਲਕਾਂ ਤੋਂ ਭਾਂਤ ਭਾਂਤ ਨਸਲਾਂ ਦੇ ਗੋਰੇ, ਕਾਲੇ, ਏਸ਼ੀਅਨ ਅਤੇ ਯੂਰਪੀਅਨ ਦੇਸ਼ਾਂ ਤੋਂ ਇਲਾਵਾ ਪੰਜਾਬੀ ਵੀ ਇੱਥੇ ਆਉਣੇ ਸ਼ੁਰੂ ਹੋ ਗਏ। ਕਈ ਪੰਜਾਬੀ ਚੋਰੀ ਛੁਪੇ ਨਜਾਇਜ਼ ਢੰਗ ਨਾਲ ਵੀ ਸਮੁੰਦਰਾਂ ਦੇ ਰਸਤੇ ਇੱਥੇ ਆਏ, ਜੋ ...
Read Full Story


ਆਸਟਰੇਲੀਆ 'ਚ ਪੰਜਾਬੀ ਵਿਦਿਆਰਥੀਆਂ ਦਾ ਹੁਣ ਤੱਕ ਦਾ ਸਫ਼ਰ

ਆਸਟ੍ਰੇਲੀਆ ਤਕਰੀਬਨ ਸਾਰਾ ਹੀ ਬਾਹਰਲੇ ਮੁਲਕਾਂ ਤੋਂ ਆ ਕੇ ਵਸੇ ਹੋਏ ਲੋਕਾਂ ਦਾ ਦੇਸ਼ ਹੈ। ਜਿਸ ਨੂੰ ਇੰਗਲੈਂਡ ਤੋਂ ਆਏ ਕੈਦੀਆਂ ਨੇ ਆਸਟ੍ਰੇਲੀਅਨ ਮੂਲ ਦੇ ਐਬੋ ਲੋਕਾਂ ਨੂੰ ਖਦੇੜ ਕੇ ਵਸਾਇਆ ਸੀ। ਇਹ ਕੈਦੀ ਸਮੁੰਦਰ ਰਾਹੀਂ ਇੱਥੇ ਲਿਆਂਦੇ ਗਏ। ਉਨ੍ਹਾਂ ਸਮੁੰਦਰ ਕਿਨਾਰੇ ਹੀ ਸ਼ਹਿਰਾਂ ਨੂੰ ਵਸਾਇਆ ਅਤੇ ਹੌਲੀ ਹੌਲੀ ਇੱਥੇ ਜ਼ਿੰਦਗੀ ਸ਼ੁਰੂ ਕਰ ਕੇ ਆਪਣਾ ਜੀਵਨ ਨਿਰਬਾਹ ਸ਼ੁਰੂ ਕੀਤਾ ਸੀ। ਇਸ ਤਰਾਂ ਆਸਟ੍ਰੇਲੀਆ ਇੰਗਲੈਂਡ ਦੇ ਅਧੀਨ ਹੋ ਕੇ ਦੁਨੀਆ ਦੇ ਨਕਸ਼ੇ ਤੇ ਉੱਭਰਨਾ ਸ਼ੁਰੂ ਹੋਇਆ। ਸ਼ੁਰੂ ਵਿਚ ਸਿਰਫ਼ ਗੋਰੇ ਲੋਕ ਹੀ ਆਸਟ੍ਰੇਲੀਆ ਆ ਸਕਦੇ ਸਨ ਬਾਕੀ ਹੋਰ ਲੋਕਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ। ਪਰ ਜਦੋਂ ਹੌਲੀ ਹੌਲੀ ਵੀਜ਼ੇ ਦੀਆਂ ਸ਼ਰਤਾਂ ਨਰਮ ਹੋਈਆਂ ਤਾਂ ਸਾਰੇ ਮੁਲਕਾਂ ਤੋਂ ਭਾਂਤ ਭਾਂਤ ਨਸਲਾਂ ਦੇ ਗੋਰੇ, ...
Read Full Story


ਆਸਟ੍ਰੇਲੀਆ ਇੰਮੀਗ੍ਰੇਸ਼ਨ ਵਿਭਾਗ ਨੇ ਵਿਦਿਆਰਥੀਆਂ ਦੇ ਪੀ.ਆਰ. ਸੰਬੰਧੀ ਫਾਈਲਾਂ ਕੀਤੀਆਂ ਠੱਪ

ਮੈਲਬੋਰਨ, (ਸ.ਸ.ਪਾਰ ਬਿਉਰੋ)-ਵੱਖ-ਵੱਖ ਦੇਸ਼ਾਂ ਤੋਂ ਸੁਨਹਿਰੀ ਭਵਿੱਖ ਦੀ ਭਾਲ ਵਿਚ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਏ ਹਜ਼ਾਰਾਂ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ। ਇਨ੍ਹਾਂ 'ਚ ੪੫੦੦੦ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੇ ਪੀ.ਆਰ. (ਪੱਕੀ ਰਿਹਾਇਸ਼) ਸਬੰਧੀ ਕੇਸ ਆਸਟ੍ਰੇਲੀਅਨ ਇੰਮੀਗ੍ਰੇਸ਼ਨ ਵਿਭਾਗ ਨੇ ਠੰਡੇ ਬਸਤੇ 'ਚ ਪਾ ਦਿੱਤੇ ਹਨ। ਇਨ੍ਹਾਂ ਕੇਸਾਂ ਦੀਆਂ ਫਾਈਲਾਂ ਪੱਕੇ ਤੌਰ 'ਤੇ ਠੱਪ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੇ ਖੁੱਲ੍ਹਣ ਦੀ ਕੋਈ ਆਸ ਉਮੀਦ ਨਹੀਂ ਦਿਸਦੀ। ਇਸ ਵੇਲੇ ਕੁਲ ਮਿਲਾ ਕੇ ਇਕ ਲੱਖ ੧੫ ਹਜ਼ਾਰ ਵਿਦਿਆਰਥੀਆਂ ਦੇ ਮਾਮਲੇ ਲਟਕੇ ਹੋਏ ਹਨ, ਜਿਨ੍ਹਾਂ ਨੂੰ ਸਰਕਾਰ ਵਲੋਂ ਵੱਖ-ਵੱਖ ਸ਼ਰਤਾਂ 'ਚ ਉਲਝਾਇਆ ਜਾ ਰਿਹਾ ਹੈ। ਹਾਲਾਂਕਿ ਕੁਝ ਕੇਸਾਂ ਵਿਚ ਥੋੜ੍ਹੀ-ਬਹੁਤੀ ਕਾਰਵਾਈ ਪਾਈ ਜਾ ਰਹੀ ਹੈ ਪਰ ੪੫ ...
Read Full Story


ਆਸਟ੍ਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਜਾਣਕਾਰੀ

ਅੱਜ ਸਾਡੇ ਨੌਜਵਾਨ ਦੋਸਤਾਂ ਅੰਦਰ ਵਿਦੇਸ਼ ਜਾਣ ਦੀ ਪ੍ਰਵਿਰਤੀ ਕਾਫੀ ਭਾਰੂ ਹੋਈ ਪਈ ਹੈ। ਅਸੀਂ ਉਹਨਾਂ ਦੀ ਇਸ ਪ੍ਰਵਿਰਤੀ ਦੇ ਖਿਲਾਫ ਨਹੀਂ ਹਾਂ ਕਿਉਂਕਿ ਸ਼ੁਰੂ ਤੋਂ ਹੀ ਆਦਮੀ ਆਪਣੀ ਤੇ ਆਪਣੇ ਘਰ ਪਰਿਵਾਰ ਦੀ ਤਰੱਕੀ ਲਈ ਆਪਣੇ ਘਰ-ਬਾਰ ਛੱਡ ਕੇ ਦੂਸਰੀ ਜਗ੍ਹਾ ਜਾਂਦਾ ਰਿਹਾ ਹੈ। ਆਸਟ੍ਰੇਲੀਆ ਜਾਣ ਦਾ ਮਨ ਬਣਾ ਰਹੇ ਵਿਦਿਆਰਥੀ ਸੱਜਣਾਂ ਲਈ ਕੁਝ ਜ਼ਰੂਰੀ ਨੁੱਕਤੇ ਸਾਂਝੇ ਕਰ ਰਹੇ ਹਾਂ। ਇਹ ਨੁਕਤੇ ਸਾਡੇ ਆਪਣੇ ਨਿੱਜੀ ਤਜ਼ਰਬੇ ਦੇ ਆਧਾਰ 'ਤੇ ਤਿਆਰ ਕੀਤੇ ਗਏ ਹਨ। ਸਾਡਾ ਮਕਸਦ ਸਿਰਫ ਇਹ ਹੈ ਕਿ ਜਿਹੜੇ ਵੀ ਦੋਸਤ ਆਪਣੇ ਮਾਤਾ-ਪਿਤਾ ਦੀ ਮਿਹਨਤ ਤੇ ਬਹੁਤ ਔਖਿਆਂ ਹੋ ਕੇ ਕਮਾਈ ਪੂੰਜੀ ਆਸਟ੍ਰੇਲੀਆ ਪੜ੍ਹਾਈ ਕਰਨ ਜਾਣ ਲਈ ਵਰਤਨਾ ਚਾਹੁੰਦੇ ਹਨ, ਉਹਨਾਂ ਨੂੰ ਅਸਲੀ ਤੱਥਾਂ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ, ਤਾਂ ਜੋ ਉਹ ਕਿਸੇ ਪ੍ਰਕਾਰ ਦੀ ਲੁੱਟ ਜਾਂ ...
Read Full Story


1