HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਅਮਰੀਕਾ"
 
ਅਮਰੀਕਾ ਭਾਰਤੀ ਸਟੂਡੈਂਟਸ ਦੀ ਪਹਿਲੀ ਪਸੰਦ ਬਣਿਆ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਵਿੱਚ ਪੜ੍ਹਨ ਵਾਲੇ ਭਾਰਤੀ ਸਟੂਡੈਂਟਸ ਦੀ ਗਿਣਤੀ ਵਿੱਚ ਛੇ ਫੀਸਦੀ ਦਾ ਵਾਧਾ ਹੋਇਆ ਹੈ। ਇਹ ਗੱਲ ਇੱਕ ਇੰਟਰਨੈਸ਼ਨਲ ਐਜੂਕੇਸ਼ਨਲ ਰਿਪੋਰਟ ਤੋਂ ਸਾਹਮਣੇ ਆਈ ਹੈ। ਪਿਛਲੇ ਤਿੰਨ ਸਾਲਾਂ ਤੋਂ ਅਮਰੀਕਾ ਪੜ੍ਹਨ ਜਾਣ ਵਾਲੇ ਸਟੂਡੈਂਟਸ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਸੈਸ਼ਨ ਵਿੱਚ ਇਹ ਗਿਣਤੀ ਵਧ ਕੇ ੧,੦੨,੬੭੩ ਹੋ ਗਈ ਹੈ। ਓਪਨ ਡੋਰਸ ੨੦੧੪ ਦੀ ਸੋਮਵਾਰ ਜਾਰੀ ਰਿਪੋਰਟ ਮੁਤਾਬਕ, ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦੇਸ਼ੀ ਸਟੂਡੈਂਟਸ ਦੀ ਗਿਣਤੀ ਵਿੱਚ ਅੱਠ ਫੀਸਦੀ ਦਾ ਵਾਧਾ ਹੋਇਆ ਹੈ। ਇਸ ਸੈਸ਼ਨ ਵਿੱਚ ਗਿਣਤੀ ੮,੮੬,੦੫੩ ਪਹੁੰਚ ਗਈ ਹੈ। ਇਸ ਰਿਪੋਰਟ ਵਿੱਚ ਪਾਇਆ ਗਿਆ ਕਿ ੨੦੦੦ ਵਿੱਚ ਆਯੋਜਤ ਪਹਿਲੇ ਇੰਟਰਨੈਸ਼ਨਲ ਐਜੂਕੇਸ਼ਨ ਵੀਕ ਤੋਂ ਲੈ ਕੇ ਹੁਣ ਤੱਕ ਅਮਰੀਕਾ ...
Read Full Story


ਮਿਸੀਸਿਪੀ ਦਰਿਆ ਅਮਰੀਕਾ ਦੀ ਖੁਸ਼ਹਾਲੀ ਲਈ ਵਰਦਾਨ

ਅਮਰੀਕਾ ਦੇ ਵਿਉਪਾਰ ਵਿਚ ਮਿਸੀਸਿਪੀ ਦਰਿਆ ਦਾ ਵਿਸਸ਼ੇ ਯੋਗਦਾਨ ਹੈ। ਅਸਲ ਵਿਚ ਅਮਰੀਕਾ ਦਾ ਵਿਉਪਾਰ ਹੀ ਇਸ ਦਰਿਆ ਤੋਂ ਪੰਦਰਵੀਂ ਸਦੀ ਵਿਚ ਉਦੋਂ ਸ਼ੁਰੂ ਹੋਇਆ ਸੀ ਜਦੋਂ ਯੂਰਪੀਨ ਲੋਕ ਇੱਥੇ ਆਏ ਸਨ। ਇਸ ਸਮੇਂ ਇਹ ਵਿਓਪਾਰ ਸਿਖਰ ਤੇ ਹੈ। ਮਿਸੀਸਿਪੀ ਉਤਰੀ ਅਮਰੀਕਾ ਦਾ ਸਭ ਤੋਂ ਵੱਡਾ ਦਰਿਆ ਹੈ ਜਿਹੜਾ ਉਤਰ ਤੋਂ ਮਿਨੀਸੋਟਾ ਦੀ ਇਸਟਕਾ ਝੀਲ ਤੋਂ ਸ਼ੁਰੂ ਹੋ ਕੇ ਗਲਫ ਆਫ ਮੈਕਸੀਕੋ ਤੱਕ ਪਹੁੰਚਦਾ ਹੈ। ਇਸਦੀ ਲੰਬਾਈ ੩੨੪੦ ਮੀਲ ਹੈ। ਇਹ ਅਮਰੀਕਾ ਦੇ ੩੧ ਰਾਜਾਂ ਵਿਚੋਂ ਲੰਘਦਾ ਹੈ ਅਤੇ ਕੈਨੇਡਾ ਦੀਆਂ ਅਪਲਾਚੀਅਨ ਪਹਾੜੀਆਂ ਅਤੇ ਰੌਕੀ ਰਾਜਾਂ ਦੇ ਦਰਮਿਆਨ ਵਿਚੋਂ ਲੰਘਦਾ ਹੋਇਆ ਅਮਰੀਕਾ ਦੀ ਧਰਤੀ ਨੂੰ ਜ਼ਰਖੇਜ ਕਰਦਾ ਹੈ। ਇਹ ਦੁਨੀਆਂ ਦਾ ਚੌਥਾ ਸਭ ਤੋਂ ਲੰਮਾ ਅਤੇ ਦਸਵਾਂ ਡੂੰਘਾ ਤੇ ਚੌੜਾ ਦਰਿਆ ਹੈ। ਕਿਤੇ ਇਹ ਦਰਿਆ ਗਿਆਰਾਂ ਮੀਟਰ ਅਤੇ ਕਿਤੇ ਗਿਆਰਾਂ ਮੀਲ ...
Read Full Story


ਅਮਰੀਕਾ, ਕੈਨੇਡਾ 'ਚ ਪਿਜ਼ੇ ਵੇਚ ਰਹੇ ਹਨ ਭਾਰਤੀ ਡਾਕਟਰ

ਵਾਸ਼ਿੰਗਟਨ—ਭਾਰਤੀਆਂ ਵਿਚ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਜਾ ਕੇ ਵਸਣ ਦਾ ਅਜਿਹਾ ਚਸਕਾ ਹੁੰਦਾ ਹੈ ਕਿ ਉਹ ਇਸ ਦੇ ਲਈ ਆਪਣੇ ਪਰਿਵਾਰ, ਦੇਸ਼ ਅਤੇ ਇਥੋਂ ਤੱਕ ਕੀ ਆਪਣੀ ਪੜ੍ਹਾਈ-ਲਿਖਾਈ ਛੱਡਣ ਨੂੰ ਤਿਆਰ ਰਹਿੰਦੇ ਹਨ। ਭਾਰਤ ਵਿਚ ਔਖੇ-ਸੌਖੇ ਹੋ ਕੇ ਪੜ੍ਹਾਈ ਕਰਕੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਪਿਜ਼ਾ ਵੇਚਣ ਦਾ ਕੰਮ ਵੀ ਬੜੀ ਸ਼ਾਨ ਨਾਲ ਕਰਦੇ ਹਨ। ਜੀ ਹਾਂ, ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਕਈ ਪ੍ਰਵਾਸੀ ਡਾਕਟਰ ਪਿਜ਼ਾ ਵੇਚਣ ਲਈ ਮਜ਼ਬੂਰ ਹਨ। ਅਸਲ ਵਿਚ 'ਰੈਜੀਡੈਂਸੀ ਪੋਜੀਸ਼ਨ' ਦੀ ਕਮੀ ਦੇ ਕਾਰਨ ਵਿਦੇਸ਼ਾਂ ਤੋਂ ਪੜ੍ਹ ਕੇ ਆਏ ਡਾਕਟਰਾਂ ਨੂੰ ਉੱਥੇ ਗੁਜ਼ਾਰਾ ਕਰਨ ਦੇ ਲਈ ਇਹ ਕੰਮ ਕਰਨਾ ਪੈਂਦਾ ਹੈ। ਇਸ ਵਿਚ ਪਿਜ਼ਾ ਪਹੁੰਚਾਉਣ ਤੋਂ ਲੈ ਕੇ ਕੈਬ ਦੀ ਡਰਾਈਵਰੀ ਤੱਕ ਸ਼ਾਮਲ ਹੈ ਅਤੇ ਇਹ ਡਾਕਟਰ ਡਾਕਟਰੀ ਸੇਵਾਵਾਂ ਨਾ ਦੇ ਕੇ ...
Read Full Story


ਅਮਰੀਕਾ ਇੱਕ ਅਪ੍ਰੈਲ ਤੋਂ ਐਚ-੧ਬੀ ਵੀਜ਼ਾ ਦੀਆਂ ਅਰਜ਼ੀਆਂ ਲੈਣਾ ਸ਼ੁਰੂ ਕਰੇਗਾ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਨੇ ਐਚ-੨ਬੀ ਵੀਜ਼ਾ ਲਈ ਇੱਕ ਅਪ੍ਰੈਲ ਤੋਂ ਅਰਜ਼ੀਆਂ ਮੰਗ ਲਈਆਂ ਹਨ। ਇਹ ਵੀਜ਼ਾ ਭਾਰਤੀ ਆਈ ਟੀ ਕੰਪਨੀਆਂ ਵਿੱਚ ਕਾਫੀ ਲੋਕਪ੍ਰਿਯ ਹੈ। ਪਿਛਲੇ ਸਾਲ ਦੀ ਤਰ੍ਹਾਂ ਅਮਰੀਕੀ ਨਾਗਰਿਕਤਾ ਅਤੇ ਇਮੀਗਰਸ਼ੇਨ ਸੇਵਾ (ਯੂ ਐਸ ਸੀ ਆਈ ਐਸ) ਵੱਧ ਤੋਂ ਵੱਧ ੬੫ ਹਜ਼ਾਰ ਐਚ-੧ਬੀ ਵੀਜ਼ਾ ਜਾਰੀ ਕਰ ਸਕਦਾ ਹੈ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਅਮਰੀਕੀ ਅਰਥ ਵਿਵਸਥਾ ਵਿੱਚ ਸੁਧਾਰ ਦੇ ਕਾਰਨ ਓਬਾਮਾ ਪ੍ਰਸ਼ਾਸਨ ਤੇ ਪ੍ਰਾਈਵੇਟ ਸੈਕਟਰਾਂ ਦਾ ਸੂਚਨਾ ਤਕਨੀਕ 'ਤੇ ਜ਼ਿਆਦਾ ਜ਼ੋਰ ਹੈ। ਅਜਿਹੇ ਵਿੱਚ ਐਚ-੧ਬੀ ਵੀਜ਼ਾ ਦੀ ਮੰਗ ਇੱਕ ਅਪ੍ਰੈਲ ਤੋਂ ਸ਼ੁਰੂ ਹੋਣ ਦੇ ਕੁਝ ਦਿਨਾਂ ਦੇ ਅੰਦਰ ਪੂਰੀ ਹੋ ਸਕਦੀ ਹੈ। ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਏਜੰਸੀ ਨੇ ਕਿਹਾ ਕਿ ਤੈਅ ਫੀਸ ਤੇ ਉਚਿਤ ਤਰੀਕੇ ਨਾਲ ਦਿੱਤੀ ਅਰਜ਼ੀ ਦੀ ਪ੍ਰਾਪਤੀ ਤਰੀਕ ਦੇ ਹਿਸਾਬ ਨਾਲ ਵਿਚਾਰ ...
Read Full Story


ਡਾਲਰ ਮਹਿੰਗਾ ਹੋਣ ਕਾਰਨ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਭਾਰਤੀ ਰੁਪਏ ਵਿਚ ਤੇਜ਼ੀ ਨਾਲ ਆਈ ਗਿਰਾਵਟ ਦੇ ਕਾਰਨ ਅਮਰੀਕਾ ਵਿਚ ਪੜ੍ਹਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੇ ਰੁਝਾਨ ਵਿਚ ਸਾਲ ੨੦੧੨-੧੩ 'ਚ ੩.੫ ਫੀਸਦੀ ਕਮੀ ਆ ਗਈ ਹੈ। ਇਕ ਰਿਪੋਰਟ ਅਨੁਸਾਰ ਅਮਰੀਕਾ ਵਿਚ ਇਸ ਵੇਲੇ ਕੁੱਲ ੯੬੭੫੪ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰ ਰਹੇ ਹਨ ਜੋ ਪਿਛਲੇ ਸਾਲ ਦੇ ਮੁਕਾਬਲੇ ੩.੫ ਫੀਸਦੀ ਘੱਟ ਹੈ। ਇਸ ਤਰ੍ਹਾਂ ਲਗਾਤਾਰ ਤੀਜੇ ਸਾਲ ਵਿਦਿਆਰਥੀਆਂ ਦੀ ਆਮਦ ਵਿਚ ਕਮੀ ਦਰਜ ਕੀਤੀ ਗਈ ਹੈ। ਸਾਲ ੨੦੦੧-੦੨ ਤੋਂ ਲੈ ਕੇ ੨੦੦੮-੦੯ ਤਕ ਅਮਰੀਕਾ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਪੜ੍ਹਨ ਆਉਣ ਦੇ ਚਾਹਵਾਨਾਂ ਵਿਚ ਭਾਰਤੀ ਵਿਦਿਆਰਥੀ ਮੋਹਰੀ ਰਹੇ ਹਨ। ਚੀਨ ਤੋਂ ਬਾਅਦ ਭਾਰਤ ਦਾ ਦੂਜਾ ਸਥਾਨ ਰਿਹਾ ਹੈ। ਇਹ ਜਾਣਕਾਰੀ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ (ਆਈਆਈਈ) ਵੱਲੋਂ ਜਾਰੀ ਰਿਪੋਰਟ ...
Read Full Story


ਅਮਰੀਕਾ 'ਚ ਲੋਕ ਹੁਣ ਵਿਆਹ ਨੂੰ ਮੰਨਣ ਲੱਗੇ ਮੁਸੀਬਤ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਵਿਚ ਲੋਕ ਵਿਆਹ ਨੂੰ ਮੁਸੀਬਤ ਮੰਨਣ ਲੱਗੇ ਹਨ ਤੇ ਇਸੇ ਕਰਕੇ ਉਹ ਇਸ ਤੋਂ ਦੂਰ ਰਹਿਣ 'ਚ ਆਪਣੀ ਭਲਾਈ ਸਮਝ ਰਹੇ ਹਨ। ਇਸ ਸਮੇਂ ਦੇਸ਼ ਵਿਚ ਸਿਰਫ਼ ੩੧.੦੧ ਫੀਸਦੀ ਜੋੜੇ ਵਿਆਹ ਕਰਵਾ ਰਹੇ ਹਨ, ਇਹ ਗਿਣਤੀ ਸਦੀ ਵਿਚ ਸਭ ਤੋਂ ਘੱਟ ਤੇ ਆਟੇ 'ਚ ਲੂਣ ਬਰਾਬਰ ਹੈ।ਅਮਰੀਕਾ ਵਿਚ ਕੀਤੇ ਗਏ ਅਧਿਐਨ ਅਨੁਸਾਰ ੧੯੨੦ ਵਿਚ ਵਿਆਹ ਕਰਾਉਣ ਵਾਲਿਆਂ ਦੀ ਗਿਣਤੀ ੯੨.੩ ਫੀਸਦੀ ਸੀ। ਵਿਆਹ ਨਾ ਕਰਾਉਣ ਦਾ ਰੁਝਾਨ ੧੯੭੦ ਮਗਰੋਂ ਘਟਣ ਲੱਗਾ ਤੇ ਉਦੋਂ ਇਥੇ ਵਿਆਹ ਕਰਾਉਣ ਵਾਲਿਆਂ ਦੀ ਗਿਣਤੀ ੬੦ ਫੀਸਦੀ ਰਹਿ ਗਈ। ਹੌਲੀ-ਹੌਲੀ ਲੋਕ ਗ੍ਰਹਿਸਥੀ ਜੀਵਨ ਨੂੰ ਪੈਰ ਦੀ ਜੰਜੀਰ ਮੰਨ ਕੇ ਇਸ ਤੋਂ ਦੂਰ ਹੁੰਦੇ ਗਏ ਤੇ ਹੁਣ ਇਹ ਗਿਣਤੀ ੩੧.੦੧ ਫੀਸਦੀ ਰਹਿ ਗਈ ਹੈ। ਅਧਿਐਨ ਅਨੁਸਾਰ ਕੁਝ ਕੁ ਔਰਤਾਂ ਹੀ ਹਨ, ਜੋ ਵਿਆਹ ਕਰਵਾ ਰਹੀਆਂ ਹਨ ਜਦਕਿ ਬਹੁਤੀਆਂ ਜੀਵਨ ...
Read Full Story


ਅਮਰੀਕਾ ਦਾ ਪਸਾਰ ਇੰਝ ਹੋਇਆ!

੧੩ ਰਿਆਸਤਾਂ ਦੇ ਰਲੇਵੇਂ ਨਾਲ ਹੋਂਦ ਵਿੱਚ ਆਇਆ ਸੰਯੁਕਤ ਰਾਜ ਅਮਰੀਕਾ ਅੱਜ ੫੦ ਰਿਆਸਤਾਂ ਤੇ ਕਈ ਇਲਾਕਿਆਂ, ਜਿਨ੍ਹਾਂ ਨੂੰ 'ਟੈਰੀਟਰੀ ਆਫ਼ ਯੂ.ਐੱਸ.ਏ.' ਕਿਹਾ ਜਾਂਦਾ ਹੈ, ਤਕ ਫੈਲਿਆ ਹੋਇਆ ਹੈ। ਇਸ ਦੀ ਆਬਾਦੀ ਤੇ ਖੇਤਰਫਲ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਸੰਨ ੧੪੯੨ ਵਿੱਚ ਇੱਕ ਇਤਾਲਵੀ ਮਲਾਹ ਕ੍ਰਿਸਟੋਫਰ ਕੋਲੰਬਸ ਦੇ ਅਮਰੀਕਾ ਦੀ ਧਰਤੀ 'ਤੇ ਪੈਰ ਰੱਖਣ ਦੀ ਦੇਰ ਸੀ ਕਿ ਯੂਰਪੀਨ ਕੌਮਾਂ ਅਮਰੀਕਾ ਵੱਲ ਕੂਚ ਕਰਨ ਲੱਗੀਆਂ। ਇਸ ਨਵੀਂ ਧਰਤੀ ਦਾ ਨਾਂ ਇੱਕ ਹੋਰ ਇਤਾਲਵੀ ਮਲਾਹ ਐਮਰੀਗੋ ਵੈਸਪੂਸੀ ਦੇ ਨਾਂ 'ਤੇ ਅਮਰੀਕਾ ਪੈ ਗਿਆ। ਸਭ ਤੋਂ ਮੋਹਰੀ ਬਰਤਾਨਵੀ ਸਨ। ਬਰਤਾਨੀਆ ਨੇ ਅਮਰੀਕਾ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰ ਕੇ ੧੩ ਬਸਤੀਆਂ ਵਸਾ ਲਈਆਂ। ਇਹ ੧੩ ਬਸਤੀਆਂ ਸਨ ਵਰਜੀਨੀਆ, ਮੈਸਾਚਿਊਸਿਟ, ਰੋਹਡ ਆਈਸਲੈਂਡ, ਕਨੈਕਟੀਕਟ, ਨਿਊ ਹੈਂਮਪਸ਼ਾਇਰ, ਮੈਰੀਲੈਂਡ, ...
Read Full Story


ਅਮਰੀਕਾ 'ਚ ਕੰਮ ਲਈ ਵੀਜ਼ੇ ਲਾਟਰੀ ਰਾਹੀਂ ਦੇਣ ਬਾਰੇ ਵਿਚਾਰਾਂ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਵਿਚ ਕੰਮ ਲਈ ਵੀਜ਼ੇ ਇਸ ਸਾਲ ਲਾਟਰੀ ਸਿਸਟਮ ਰਾਹੀਂ ਦਿੱਤੇ ਜਾ ਸਕਦੇ ਹਨ। ਸਨਅਤਾਂ ਬਾਰੇ ਮਾਹਰ ਅਤੇ ਅਧਿਕਾਰੀ ਲਾਟਰੀ ਸਿਸਟਮ ਰਾਹੀਂ ਵੀਜ਼ੇ ਦੇਣ ਦੇ ਪੱਖ ਵਿਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੰਮ ਲਈ ਪਹਿਲਾਂ ਕੰਪਨੀਆਂ ਤੋਂ ਪ੍ਰਤੀਕਰਮ ਲਿਆ ਜਾਵੇ। ਅਮਰੀਕਾ ਇਸੇ ਮਹੀਨੇ ਤੋਂ ਵੀਜ਼ਾ ਅਰਜ਼ੀਆਂ ਲੈਣ ਦੀ ਸ਼ੁਰੂਆਤ ਕਰ ਚੁਕਾ ਹੈ। ਸਾਲ ੨੦੦੮ ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੰਮ ਲਈ ਵੀਜ਼ੇ ਬਾਰੇ ਕੰਪਿਊਟਰ ਰਾਹੀਂ ਡਰਾਅ ਕੱਢਿਆ ਜਾਵੇਗਾ। ਅਮਰੀਕੀ ਨਾਗਰਿਕਤਾ ਤੇ ਪਰਵਾਸ ਸੇਵਾਵਾਂ ਵਿਭਾਗ ਨੂੰ ਆਸ ਹੈ ਕਿ ਕੰਮ ਲਈ ਵੀਜ਼ੇ ਵਾਸਤੇ ਅਰਜ਼ੀਆਂ ਦੀ ਹੱਦ ਪਹਿਲੇ ਪੰਜ ਦਿਨਾਂ ਵਿਚ ਹੀ ਮੁੱਕ ਜਾਵੇਗੀ। ਅਮਰੀਕੀ ਕਾਂਗਰਸ ਵੱਲੋਂ ਮਨਜ਼ੂਰ ਮਾਪਦੰਡ ਮੁਤਾਬਕ ਵਿਭਾਗ ੧ ਅਕਤੂਬਰ ੨੦੧੩ ਤੋਂ ਸ਼ੁਰੂ ਹੋ ...
Read Full Story


ਅਮਰੀਕਾ ਵੱਲੋਂ ਐਚ-੧ਬੀ ਵੀਜ਼ਾ ਅਰਜ਼ੀਆਂ ਲੈਣ ਦਾ ਕੰਮ ਸ਼ੁਰੂ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਨੇ ਐਚ-੧ ਬੀ ਵਰਕ ਵੀਜ਼ਿਆਂ ਲਈ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਨਅਤੀ ਮਾਹਰਾਂ ਤੇ ਅਧਿਕਾਰੀਆਂ ਵੱਲੋਂ ਖਦਸ਼ਾ ਪ੍ਰਗਟਾਇਆ ਜਾਂਦਾ ਰਿਹਾ ਸੀ ਕਿ ਕਾਂਗਰਸ ਵੱਲੋਂ ਮਿਥੀ ੬੫੦੦੦ ਦੀ ਸੀਮਾ ਤਕ ਤਾਂ ਪਹਿਲੇ ਹਫਤੇ ਹੀ ਅਰਜ਼ੀਆਂ ਆ ਜਾਣਗੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ) ਵੱਲੋਂ ਹਰ ਰੋਜ਼ ਪੁੱਜੀਆਂ ਅਰਜ਼ੀਆਂ ਦੇ ਵੇਰਵੇ ਜਾਰੀ ਨਹੀਂ ਕੀਤੇ ਜਾਣਗੇ, ਬਲਕਿ ਕਿਉਂਕਿ ਜਿਉਂ ਹੀ ਮਿਥੀ ਸੀਮਾ ਤਕ ਅਰਜ਼ੀਆਂ ਆ ਗਈਆਂ, ਇਸ ਵੱਲੋਂ ਐਲਾਨ ਕਰ ਦਿੱਤਾ ਜਾਵੇਗਾ। ਕਾਂਗਰਸ ਵੱਲੋਂ ਮਿਲੀ ਮਨਜ਼ੂਰੀ ਅਨੁਸਾਰ ਇਮੀਗਰੇਸ਼ਨ ਸੇਵਾਵਾਂ ਵਾਲੇ ਪਹਿਲੀ ਅਕਤੂਬਰ ੨੦੧੩ ਤੋਂ ਸ਼ੁਰੂ ਹੋ ਰਹੇ ਵਿੱਤੀ ਵਰ੍ਹੇ ੨੦੧੪ ਦੌਰਾਨ ਵੱਧ ਤੋਂ ਵੱਧ ੬੫੦੦੦ ਐਚ-੧ ਬੀ ...
Read Full Story


ਢੋਲ ਵਜਾਉਣ ਦਾ ਮਾਹਿਰ ਅਮਰੀਕਾ ਦਾ ਪੰਜਾਬੀ ਜੱਜ

ਮੋਹਾਲੀ (ਸ.ਸ.ਪਾਰ ਬਿਉਰੋ) ਅਮਰੀਕਾ ਦੇ ਓਹੀਓ ਇਲਾਕੇ ਵਿਚ ਤਾਇਨਾਤ ਜਸਟਿਸ ਆਰ. ਐੱਸ. ਵਿਰਕ ਉਰਫ ਰੌਕੀ ਚਾਹੇ ਇਕ ਜੱਜ ਵਜੋਂ ਕੰਮ ਕਰਦੇ ਹਨ, ਪਰੰਤੂ ਉਨ੍ਹਾਂ ਨੇ ਆਪਣਾ ਸ਼ੌਕ ਪੰਜਾਬੀ ਢੋਲ ਵਜਾਉਣਾ ਨਹੀਂ ਛੱਡਿਆ ਹੈ। ਅਮਰੀਕਾ ਵਿਚ ਹੀ ਜਨਮੇ ਰੌਕੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸ਼ੌਕ ਬਚਪਨ ਤੋਂ ਹੀ ਸੀ ਜੋ ਇਕ ਅਫਸਰ ਬਣਨ ਦੇ ਬਾਵਜੂਦ ਵੀ ਉਨ੍ਹਾਂ ਨੇ ਨਹੀਂ ਛੱਡਿਆ ਹੈ। ਜਿਥੇ ਵੀ ਕੋਈ ਪੰਜਾਬੀ ਪ੍ਰੋਗਰਾਮ ਹੁੰਦਾ ਹੈ ਤਾਂ ਉਹ ਬੜੇ ਸ਼ੌਕ ਨਾਲ ਢੋਲ ਵਜਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੁੰਦਾ ਕਿ ਉਹ ਇਕ ਜੱਜ ਹੋ ਕੇ ਢੋਲ ਵਜਾਉਣ ਦਾ ਕੰਮ ਕਰਦੇ ਹਨ। ਵਿਰਕ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਜੱਜ ਵਜੋਂ ਕੰਮ ਕਰਦੇ ਹਨ। ਢੋਲ ਵਜਾਉਣ ਲਈ ਗੌਰਮਿੰਟ ਤੋਂ ਲਈ ...
Read Full Story


ਕੈਨੇਡਾ ਦੀ ਜੰਮਪਲ ਸਿੱਖ ਕੁੜੀ ਅਮਰੀਕਾ ਦੇ ਪ੍ਰਮੁੱਖ ਮੀਡੀਆ ਨੈੱਟਵਰਕ ਦੀ ਐਂਕਰ ਬਣੀ

ਕੈਨੇਡਾ ਦੀ ਜੰਮਪਲ ਸਿੱਖ ਕੁੜੀ ਅਮਰੀਕਾ ਦੇ ਪ੍ਰਮੁੱਖ ਮੀਡੀਆ ਨੈੱਟਵਰਕ ਦੀ ਐਂਕਰ ਬਣੀ ਸਰੀ (ਸ.ਸ.ਪਾਰ ਬਿਉਰੋ) ਅਮਰੀਕਾ ਦੇ ਪ੍ਰਮੁੱਖ ਮੀਡੀਆ ਨੈੱਟਵਰਕ ਏ. ਬੀ. ਸੀ. ਦੇ ਸਾਥੀ ਚੈਨਲ ਕੋਟਾ ਟੀ. ਵੀ. ਦੀ ਪਹਿਲੀ ਸਿੱਖ ਸਟਾਫ਼ ਰਿਪੋਰਟਰ ਅਤੇ ਟੀ. ਵੀ. ਐਂਕਰ ਬਣ ਕੇ ਕੈਨੇਡਾ ਦੀ ਪ੍ਰਭਜੋਤ ਕੌਰ ਉਰਫ਼ ਪੀ. ਜੇ. ਰੰਧਾਵਾ ਨੇ ਇਤਿਹਾਸ ਸਿਰਜਿਆ ਹੈ। ਅਮਰੀਕਨ ਮੀਡੀਏ ਵਿਚ ਰੰਧਾਵਾ ਦੀ ਪੇਸ਼ਕਾਰੀ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਬਾਬਾ ਬਕਾਲਾ (ਅੰਮ੍ਰਿਤਸਰ) ਨਜ਼ਦੀਕ ਪਿੰਡ ਗੱਦਰ ਰਯਾਦਾ ਤੋਂ ੧੯੭੨ ਵਿਚ ਪ੍ਰਵਾਸ ਕਰਕੇ ਕੈਨੇਡਾ ਪੁੱਜੇ ਸ: ਸੁਖਦੇਵ ਸਿੰਘ ਰੰਧਾਵਾ ਅਤੇ ਬੀਬੀ ਕੁਲਜਿੰਦਰ ਕੌਰ ਰੰਧਾਵਾ ਦੀ ਸਪੁੱਤਰੀ ਪ੍ਰਭਜੋਤ ਕੌਰ ਰੰਧਾਵਾ ਤਿੰਨ ਭੈਣ-ਭਰਾਵਾਂ 'ਚੋਂ ਸਭ ਤੋਂ ਛੋਟੀ ਹੈ। ੨੬ ਸਾਲਾ ਪ੍ਰਭਜੋਤ ਕੌਰ ਨੇ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿਖੇ ...
Read Full Story


ਅਮਰੀਕਾ ਵਿੱਚ ਪੰਜਾਬੀਆਂ ਦਾ ਰਹਿਣ-ਸਹਿਣ ਅਤੇ ਕਾਰੋਬਾਰ

ਪੰਜਾਬੀ ਉੱਦਮੀ, ਮਿਹਨਤੀ, ਸਿਰੜੀ, ਅਤਿ-ਮੁਸ਼ਕਲ ਹਾਲਾਤ ਨਾਲ ਜੂਝਣ ਵਾਲੇ, ਦਲੇਰ ਤੇ ਹਿੰਮਤੀ ਗਿਣੇ ਜਾਂਦੇ ਹਨ। ਇਕ ਕਰੋੜ ਤੋਂ ਵੱਧ ਪੰਜਾਬੀ ਵਿਦੇਸ਼ਾਂ ਵਿੱਚ ਕਾਮਯਾਬੀ ਨਾਲ ਵਿਚਰ ਰਹੇ ਹਨ। ਦੁਨੀਆਂ ਵਿੱਚ ਕੋਈ ਵੀ ਅਜਿਹਾ ਖਿੱਤਾ ਨਹੀਂ ਜਿੱਥੇ ਪੰਜਾਬੀ ਨਾ ਪਹੁੰਚੇ ਹੋਣ। ਆਪਣੇ ਸੁਭਾਅ ਤੇ ਗੁੱਸੇ ਕਰਕੇ ਉਨ੍ਹਾਂ ਦੀ ਪਛਾਣ ਵੱਖਰੀ ਹੈ। ਲੱਖਾਂ ਵਿੱਚ ਪੰਜਾਬੀ ਦੂਰੋਂ ਹੀ ਪਛਾਣਿਆ ਜਾਂਦਾ ਹੈ। ਅਮਰੀਕਾ ਵਿੱਚ, ਜੋ ਕਿ ਦੁਨੀਆਂ ਦਾ ਇੱਕ ਨੰਬਰ ਦਾ ਵਿਕਸਤ ਦੇਸ਼ ਗਿਣਿਆ ਜਾਂਦਾ ਹੈ, ਇੱਥੇ ਵੀ ੫ ਲੱਖ ਤੋਂ ਵੱਧ ਪੰਜਾਬੀ ਰਹਿ ਹੀ ਨਹੀਂ ਰਹੇ ਸਗੋਂ ਅਮਰੀਕਾ ਦੀ ਆਰਥਿਕ ਖੁਸ਼ਹਾਲੀ ਵਿੱਚ ਮਹੱਤਵਪੂਰਨ ਹਿੱਸਾ ਪਾ ਰਹੇ ਹਨ। ਇੱਥੋਂ ਦੀਆਂ ਕੰਪਨੀਆਂ ਵਿੱਚ ਪੰਜਾਬੀ ਇੰਜੀਨੀਅਰ, ਐਮ.ਬੀ.ਏ. ਅਤੇ ਆਰਥਿਕ ਮਾਹਿਰ ਆਪਣਾ ਯੋਗਦਾਨ ਪਾ ਰਹੇ ਹਨ। ਟਰਾਂਸਪੋਰਟ, ਹੋਟਲ, ...
Read Full Story


ਅਮਰੀਕਾ ਵਿਚ ਸਕੂਲ ਬਣਾਉ ਅਤੇ ਗਰੀਨ ਕਾਰਡ ਹਾਸਲ ਕਰੋ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ): ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਦੇ ਚਾਰਟਰ ਸਕੂਲਾਂ (ਕਿਰਾਏ ਤੇ ਲੈ ਕੇ ਚਲਾਏ ਜਾਣ ਵਾਲੇ) ਦੇ ਦਿਨ ਬਦਲ ਗਏ ਹਨ ਅਤੇ ਦੁਨੀਆ ਭਰ ਵਿਚੋਂ ਪੈਸੇ ਦੀ ਵਰਖਾ ਹੋ ਰਹੀ ਹੈ। ਇਸਦਾ ਸਿਹਰਾ ਨਿਵੇਸ਼ ਯੋਜਨਾ ਈ.ਬੀ.-੫ ਨੂੰ ਜਾਂਦਾ ਹੈ ਜੋ ਅਮਰੀਕਾ ਦੀ ਇੰਮੀਗ੍ਰੇਸ਼ਨ ਹਾਸਲ ਕਰਨ ਦੇ ਇੱਛਕ ਲੋਕਾਂ ਲਈ ਸ਼ੁਰੂ ਕੀਤੀ ਗਈ ਸੀ। ਇਸ ਫੈਡਰਲ ਯੋਜਨਾ ਤਹਿਤ ੫ ਲੱਖ ਡਾਲਰ ਨਿਵੇਸ਼ ਕਰਨ ਦੀ ਸ਼ਰਤ ਸੀ ਪਰ ਜ਼ਿਆਦਾਤਰ ਲੋਕ ਰੀਅਲ ਅਸਟੇਟ ਪ੍ਰਾਜੈਕਟਾਂ ਵਿਚ ਹੀ ਪੈਸਾ ਲਾਉਂਦੇ ਸਨ। ਇਸ ਲਈ ਚਾਰਟਰ ਸਕੂਲਾਂ ਦੀ ਹਾਲਤ ਸੁਧਾਰਨ ਵਾਸਤੇ ਵੱਖ-ਵੱਖ ਸੂਬਿਆਂ ਵੱਲੋਂ ਸਿੱਖਿਆ ਖੇਤਰ ਵਿਚ ਨਿਵੇਸ਼ ਦੀ ਇਜਾਜ਼ਤ ਦੇ ਦਿੱਤੀ ਗਈ। ਮੌਜੂਤਾ ਹਾਲਾਤ ਇਹ ਹਨ ਕਿ ਵਿਦੇਸ਼ਾਂ ਵਿਚੋਂ ਵੱਡੇ ਪੱਧਰ ਤੇ ਲੋਕ ਇਸ ਯੋਜਨਾ ਤਹਿਤ ਨਿਵੇਸ਼ ਲਈ ਆ ਰਹੇ ਹਨ। ...
Read Full Story


ਦਿੱਲੀ ਗੁਰਦੁਆਰਾ ਚੋਣਾਂ ਬਾਰੇ ਭੰਬਲ-ਭੂਸਾ ਜਾਰੀ!

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਸਤੰਬਰ ਵਿੱਚ ਹੋਣ ਦੀ ਜੋ ਸੰਭਾਵਨਾ ਵਿਖਾਈ ਦੇ ਰਹੀ ਸੀ, ਉਸਦੇ ਇੱਕ ਵਾਰ ਫਿਰ ਅਨਿਸ਼ਚਿਤ ਕਾਲ ਤਕ ਦੇ ਲਈ ਟਲ ਜਾਣ ਦੀ ਸਥਿਤੀ ਬਣਦੀ ਨਜ਼ਰ ਆਉਣ ਲਗੀ ਹੈ। ਇਸਦਾ ਕਾਰਣ ਇਹ ਦਸਿਆ ਜਾ ਰਿਹਾ ਹੈ ਕਿ ਸੁਪ੍ਰੀਮ ਕੋਰਟ ਵਿੱਚ ਗੁਰਦੁਆਰਾ ਚੋਣਾਂ ਨਾਲ ਸਬੰਧਤ ਜਿਸ ਮਾਮਲੇ ਦੀ ਸੁਣਵਾਈ ਤਿੰਨ ਅਗਸਤ ਨੂੰ ਹੋਣੀ ਸੀ, ਉਸ ਨਾਲ ਇਸੇ ਮੁੱਦੇ ਨਾਲ ਸਬੰਧਤ ਚਲ ਰਹੇ ਕੁਝ ਹੋਰ ਮਾਮਲਿਆਂ ਨੂੰ ਜੋੜ ਕੇ ਸਾਰੇ ਮਾਮਲਿਆਂ ਪੁਰ ਇਕੱਠੀ ਸੁਣਵਾਈ ਕਰਨ ਲਈ ੧੭ ਸਤੰਬਰ ਦੀ ਤਾਰੀਖ ਮਿੱਥ ਦਿੱਤੀ ਗਈ ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਤਕ ਸੁਪ੍ਰੀਮ ਕੋਰਟ ਵਲੋਂ ਗੁਰਦੁਆਰਾ ਚੋਣਾਂ ਦੀ ਪ੍ਰਕ੍ਰਿਆ ਪੁਰ ਪ੍ਰਵਾਨਗੀ ਦੀ ਮੋਹਰ ਨਹੀਂ ਲਾਈ ਜਾਂਦੀ, ਤਦ ਤਕ ਨਾ ਤਾਂ ਉਸਦਾ ਐਲਾਨ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਸ ਪੁਰ ਅਮਲ ਹੀ ...
Read Full Story


ਭਾਰਤੀ ਨੌਜਵਾਨਾਂ ਨੂੰ ਗੁਆਟੇਮਾਲਾ ਤੇ ਮੈਕਸੀਕੋ ਦੇ ਜੰਗਲਾਂ ਰਾਹੀਂ ਅਮਰੀਕਾ ਭੇਜਣ ਵਾਲੇਂ ੪ ਏਜੰਟ ਕਾਬੂ

ਦਿੱਲੀ, (ਸ.ਸ.ਪਾਰ ਬਿਉਰੋ) ਕੁਝ ਦਿਨ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਮਿਲੇ ਪਾਸਪੋਰਟਾਂ ਨਾਲ ਭਰੇ ਲਵਾਰਿਸ ਬੈਗ ਦਾ ਮਾਮਲਾ ਦਿੱਲੀ ਪੁਲੀਸ ਨੇ ਸੁਲਝਾ ਲਿਆ ਹੈ। ਇਸਦੇ ਨਾਲ ਹੀ ਭਾਰਤ ਤੋਂ ਅਮਰੀਕਾ ਨੂੰ ਹੁੰਦੀ ਮਨੁੱਖੀ ਸਮਗਲਿੰਗ ਦੇ ਨਵੇਂ ਰਸਤੇ ਤੇ ਤਰੀਕੇ ਦਾ ਵੀ ਪਤਾ ਲੱਗਿਆ ਹੈ। ਆਈ ਜੀ ਆਈ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ ਸ੍ਰੀ ਆਰ. ਏ. ਸੰਜੀਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲੀਸ ਵਲੋਂ ਦਿੱਲੀ 'ਚੋਂ ਕਾਬੂ ਕੀਤੇ ਗਏ ੪ ਦੋਸ਼ੀ ਅੰਤਰਰਾਸ਼ਟਰੀ ਪੱਧਰ ਤੇ ਮਨੁੱਖੀ ਸਮਗਲਿੰਗ ਕਰਦੇ ਵੱਡੇ ਨੈਟਵਰਕ ਦਾ ਹਿੱਸਾ ਹਨ। ਇਨ੍ਹਾਂ ਵਿਚੋਂ ਇਕ ਦੋਸ਼ੀ ਸਾਵਨ ਰਜਨੀਕਾਂਤ ਤ੍ਰਿਵੇਦੀ ਅਹਿਮਦਾਬਾਦ ਗੁਜਰਾਤ, ਇਕ ਇੰਡੋ-ਕੈਨੇਡੀਅਨ ਗੁਰਮੀਤਪਾਲ ਸਿੰਘ ਪਾਲੀ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪੰਜਾਬ, ਇਕ ਸ਼ਸੀਕਾਂਤ ...
Read Full Story


ਪਰਵਾਸੀ ਵੀਰਾਂ ਦੀ ਦੁਖਦੀ ਰਗ

ਪ੍ਰਵਾਸੀ ਭਾਰਤੀ ਸਾਡੇ ਉਹ ਪਿਆਰੇ ਹਮਸਾਏ ਭੈਣ-ਭਰਾ ਹਨ, ਜੋ ਸਾਡੇ ਨਾਲ ਹੀ ਸਾਡੇ ਸੋਹਣੇ ਪੰਜਾਬ ਦੀ ਸਰਜ਼ਮੀਨ 'ਤੇ ਜੰਮੇ-ਪਲੇ ਤੇ ਖੇਡੇ-ਮੱਲੇ, ਪਰ ਉਨ੍ਹਾਂ ਨੂੰ ਜਦੋਂ ਇਥੇ ਰੋਟੀ-ਰੋਜ਼ੀ ਦੀ ਲੋੜ ਪਈ ਤਾਂ ਕਿਤੇ ਨਾ ਕਿਤੇ ਉਨ੍ਹਾਂ ਨੂੰ ਜਾਪਿਆ ਕਿ ਉਨ੍ਹਾਂ ਦੀ ਲੋੜੀਂਦੀ ਪੁੱਛ-ਪ੍ਰਤੀਤ ਨਹੀਂ ਹੋਈ। ਫਿਰ ਉਹ ਸਾਡੀ ਉਨ੍ਹਾਂ ਪ੍ਰਤੀ ਉਦਾਸੀਨਤਾ ਤੇ ਬੇਰੁਖੀ ਵੇਖ ਕੇ ਨੋਬੇਲ ਪੁਰਸਕਾਰ ਵਿਜੇਤਾ ਹਰਗੋਬਿੰਦ ਖੁਰਾਨਾ ਤੇ ਹੋਰ ਕਿੰਨੇ ਹੀ ਬੇਅੰਤ ਕਾਬਿਲ ਪੰਜਾਬੀਆਂ ਵਾਂਗੂੰ ਇਥੋਂ ਪਲਾਇਨ ਕਰ ਗਏ। ਇਸ ਤਰ੍ਹਾਂ ਸਾਡੇ ਦੇਸ਼ ਦੇ ਨੌਜਵਾਨਾਂ ਵਲੋਂ ਵਿਦੇਸ਼ਾਂ ਲਈ ਵਹੀਰਾਂ ਘੱਤਣ ਨਾਲ ਪਤਾ ਨਹੀਂ ਕਿੰਨਾ ਕੁ 'ਬਰੇਨ-ਡਰੇਨ' ਭਾਵ ਨੌਜਵਾਨਾਂ ਦੀ ਕਾਬਲੀਅਤ ਤੇ ਮਿਹਨਤਕਸ਼ੀ ਦਾ ਬੇਸ਼ਕੀਮਤੀ ਸਰਮਾਇਆ ਬਾਹਰ ਜਾ ਰਿਹਾ ਹੈ। ਸਿੱਧੀ-ਪੱਧਰੀ ਗੱਲ ਤਾਂ ਇਹ ਹੈ ਕਿ ਇਹ ਲੋਕ ...
Read Full Story


ਅਮਰੀਕਾ ਇੱਕ ਘੰਟੇ 'ਚ ਦੁਨੀਆਂ ਦੇ ਕਿਸੇ ਵੀ ਖੇਤਰ ਵਿੱਚ ਬੰਬ ਸੁੱਟ ਸਕਦਾ ਹੈ

ਪੇਂਟਾਗਨ- ਅਮਰੀਕਾ ਨੇ ਇੱਕ ਅਜਿਹੇ 'ਹਾਈਪਰਸੋਨਿਕ' ਬੰਬ ਵਾਹਣ ਦਾ ਸਫ਼ਲ ਟੈਸਟ ਕੀਤਾ ਹੈ ਜੋ ਆਵਾਜ਼ ਦੀ ਗਤੀ ਨਾਲੋਂ ਪੰਜ ਗੁਣਾਂ ਤੇਜ਼ੀ ਨਾਲ ਉਡ ਸਕਦਾ ਹੈ। ਇਸ ਯੰਤਰ ਦਾ ਪ੍ਰੀਖਣ ਹਵਾਈ ਦੇ ਇੱਕ ਮਿਸਾਈਲ ਪ੍ਰੀਖਿਆ ਕੇਂਦਰ ਵਿੱਚ ਕੀਤਾ ਗਿਆ ਅਤੇ ਇਸ ਨੇ ੨੩੦੦ ਕਿਲੋਮੀਟਰ ਦੀ ਦੂਰੀ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਤੈਅ ਕਰ ਲਈ। ਪੇਂਟਾਗਨ ਨੇ ਵੀਰਵਾਰ ਨੂੰ ਇੱਕ ਅਜਿਹਾ ਪ੍ਰੀਖਣ ਕੀਤਾ ਹੈ, ਜਿਸ ਨੂੰ 'ਐਡਵਾਂਸਡ ਹਾਈਪਰਸੋਨਿਕ ਵੈਪਨ' ਦਾ ਨਾਂ ਦਿੱਤਾ ਗਿਆ ਹੈ। ਪੇਂਟਾਗਨ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਹਵਾਈ ਤੋਂ ਇਸ ਨੂੰ ਇੱਕ ਰਾਕਟ ਰਾਹੀਂ ਛੱਡਿਆ ਗਿਆ ਅਤੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਵਾਯੂਮੰਡਲ ਦੀ ਉਪਰਲੀ ਸਤਾ ਤੋਂ ਹੁੰਦੇ ਹੋਏ ਦੱਖਣੀਪੱਛਮੀ ਹਿੱਸੇ ਵਿੱਚ ਸਥਿਤ ਕਵਾਜਾਲੀਨ ਐਟਾਲ ਵਿੱਚ ਉਦੇਸ਼ ਤੱਕ ਪਹੁੰਚਿਆ।" ਪੇਂਟਾਗਨ ਨੇ ਇਸ ...
Read Full Story


ਪੰਜ ਲੱਖ ਡਾਲਰ ਲਗਾਓ ਤੇ ਅਮਰੀਕਾ ਦੇ ਵਾਸੀ ਹੋ ਜਾਓ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਵਿੱਚ ਦੋ ਸੰਸਦ ਮੈਂਬਰਾਂ ਨੇ ਇਕ ਬਿੱਲ ਪੇਸ਼ ਕੀਤਾ ਹੈ ਜਿਸ ਵਿੱਚ ਦੇਸ਼ ਵਿਚ ਨਵਾਂ ਵੀਜ਼ਾ ਨਿਯਮ ਬਣਾਉਣ ਦੀ ਅਪੀਲ ਕੀਤੀ ਗਈ ਹੈ। ਇਸ ਤਹਿਤ ਤਜਵੀਜ਼ ਹੈ ਕਿ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਜਾਂ ਵੀਜ਼ਾ ਦਿੱਤਾ ਜਾਵੇ ਜੋ ਇੱਥੇ ਰਿਹਾਇਸ਼ੀ ਸੰਪਤੀ ਖਰੀਦਣ ਵਿੱਚ ਘੱਟੋ-ਘੱਟ ੫ ਲੱਖ ਡਾਲਰ ਨਿਵੇਸ਼ ਕਰਦੇ ਹਨ। ਇਹ ਤਜਵੀਜ਼ ਉਸ ਪੈਕੇਜ਼ ਦਾ ਹਿੱਸਾ ਹੈ ਜਿਸ ਨਾਲ ਕੌਮਾਂਤਰੀ ਸੈਲਾਨੀਆਂ ਲਈ ਅਮਰੀਕੀ ਯਾਤਰਾ ਆਸਾਨ ਹੋ ਜਾਵੇਗੀ। ਅਜਿਹਾ ਹੀ ਪ੍ਰੋਗਰਾਮ ਪਹਿਲਾ ਹੀ ਹੈ, ਜਿਸ ਤਹਿਤ ਜੇਕਰ ਕੋਈ ਵਿਦੇਸ਼ੀ ਨਾਗਰਿਕ ਕਿਸੇ ਅਮਰੀਕੀ ਕਾਰੋਬਾਰ ਵਿੱਚ ਘੱਟੋ-ਘੱਟ ਪੰਜ ਲੱਖ ਡਾਲਰ ਲਗਾਉਂਦਾ ਹੈ ਤੇ ਇਸ ਨਾਲ ਘੱਟੋ-ਘੱਟ ਦਸ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਤਾਂ ਉਸ ਨੂੰ ਗਰੀਨ ਕਾਰਡ ਮਿਲਣ ...
Read Full Story


ਵਿਦਿਆਰਥੀ ਦਾਖ਼ਲੇ ਤੋਂ ਪਹਿਲਾਂ ਯੂਨੀਵਰਸਿਟੀਆਂ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰਨ: ਅਮਰੀਕਾ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਨੇ ਪੜ੍ਹਾਈ ਕਰਨ ਲਈ ਦੂਜੇ ਦੇਸ਼ਾਂ ਅਤੇ ਖਾਸ ਕਰ ਕੇ ਭਾਰਤ ਤੋਂ ਅਮਰੀਕਾ ਆਉਣ ਵਾਲੇ ਵਿਦਿਆਰਥੀਆਂ ਨੂੰ ਚੇਤਾਵਨੀ ਦਿਤੀ ਹੈ ਕਿ ਉਹ ਕਿਸੇ ਅਮਰੀਕੀ ਯੂਨੀਵਰਸਿਟੀ ਦੀ ਭਰੋਸੇਯੋਗਤਾ ਬਾਰੇ ਪੱਕੀ ਜਾਣਕਾਰੀ ਹਾਸਲ ਕਰੀਏ ਅਤੇ ਅਪਣੇ ਦੇਸ਼ 'ਚ ਅਮਰੀਕੀ ਸਿਖਿਆ ਸਲਾਹਕਾਰਾਂ ਦੀ ਮਦਦ ਲੈਣ। ਵਾਸ਼ਿੰਗਟਨ ਵਿਦੇਸ਼ ਪ੍ਰੈੱਸ ਕੇਂਦਰ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ 'ਚ ਟਰਾਈ ਵੈਲੀ ਯੂਨੀਵਰਸਿਟੀ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਵੀਜ਼ਾ ਧੋਖਾਧੜੀ ਅਪਣੇ ਆਪ 'ਚ ਘਟਨਾ ਹੈ, ਪਰ ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਦੋਨ੍ਹਾਂ ਦੇਸ਼ਾਂ 'ਚ ਅਜਿਹੇ ਲੋਕ ਹੈ ਜੋ ਤੇਜ਼ੀ ਨਾਲ ਧਨ ਕਮਾਉਣ ਦੇ ਇਰਾਦੇ ਨਾਲ ਇਹ ਰਸਤਾ ਅਖ਼ਤਿਆਰ ਕਰ ਸਕਦੇ ਹਨ। ਅਮਰੀਕੀ ਅਧਿਕਾਰੀਆਂ ਨੇ ਇਸ ...
Read Full Story


ਵਿਦੇਸ਼ਾਂ 'ਚ ਰੁਲ਼ਦੀ ਪੰਜਾਬੀ ਜਵਾਨੀ

ਸਿਆਣੇ ਕਹਿੰਦੇ ਨੇ ਆਪਣੇ ਘਰ ਵਰਗੀ ਮੌਜ ਕਿਤੇ ਵੀ ਨਹੀਂ ਲੱਭ ਸਕਦੀ। ਇਨਸਾਨ ਜਿੱਥੇ ਮਰਜ਼ੀ ਚਲਾ ਜਾਵੇ, ਘਰ ਵਰਗਾ ਸੁਖ ਬਾਹਰ ਨਹੀਂ ਮਿਲ ਸਕਦਾ, ਪਰ ਪਤਾ ਨਹੀਂ ਕਿਉਂ, ਪੰਜਾਬ ਦੇ ਨੌਜਵਾਨਾਂ ਦਾ ਮੋਹ ਆਪਣੇ ਘਰ ਨਾਲੋਂ ਟੁੱਟਦਾ ਜਾ ਰਿਹਾ ਹੈ। ਪੰਜਾਬੀ ਨੌਜਵਾਨਾਂ ਦਾ ਰੁਝਾਨ ਦਿਨੇ-ਪ੍ਰਤੀ-ਦਿਨੇ ਵਿਦੇਸ਼ਾਂ ਵੱਲ ਹੀ ਮੁੜਦਾ ਜਾ ਰਿਹਾ ਹੈ। ਵਿਦੇਸ਼ ਜਾਣ ਲਈ ਪੰਜਾਬੀ ਨੌਜਵਾਨ ਕੁਝ ਵੀ ਕਰਨ ਨੂੰ ਤਿਆਰ ਹੈ। ਪਤਾ ਨਹੀਂ ਉਹ ਕਿਹੜੇ ਹਾਲਾਤ ਨੇ,ਜਿਨ੍ਹਾਂ ਨੇ ਪੰਜਾਬੀਆਂ ਨੂੰ ਵਿਦੇਸ਼ਾਂ ਦਾ ਮੁਥਾਜ ਬਣਾ ਦਿੱਤਾ ਹੈ। ਦਸ ਨੌਜਵਾਨਾਂ 'ਚੋਂ ਅੱਜ ਘੱਟੋ-ਘੱਟ ੬ ਜਾਂ ੭ ਵਿਦੇਸ਼ ਜਾਣ ਦੇ ਇੱਛੁਕ ਹੋਣਗੇ। ਜੇਕਰ ਕਾਨੂੰਨਨ ਵਿਦੇਸ਼ ਜਾਣਾ ਸੰਭਵ ਨਾ ਹੋ ਸਕੇ ਤਾਂ ਕਾਨੂੰਨ ਤੋੜ ਕੇ ਵੀ ਵਿਦੇਸ਼ ਜਾਣ ਦਾ ਸੁਪਨਾ ਪੰਜਾਬੀ ਮੁੰਡਿਆਂ ਦੀਆਂ ਅੱਖਾਂ ਵਿਚ ਲਾਲੀ ਵਾਂਗ ...
Read Full Story


1 2 > >>